Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਸਟਮ ਮਾਮਲਿਆਂ ਵਿੱਚ ਮਿਲਵਰਤਣ ਅਤੇ ਆਪਸੀ ਸਹਾਇਤਾ ਦੇ ਸਬੰਧ ਵਿੱਚ ਭਾਰਤ ਅਤੇ ਤਾਜਿਕਸਤਾਨ ਵਿਚਾਲੇ ਹੋਏ ਸਮਝੌਤੇ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ


ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕਸਟਮ ਮਾਮਲਿਆਂ ਸਬੰਧੀ ਸਹਿਯੋਗ ਅਤੇ ਆਪਸੀ ਸਹਾਇਤਾ ਦੇ ਸਬੰਧ ਵਿੱਚ ਭਾਰਤ ਅਤੇ ਤਾਜਿਕਸਤਾਨ ਵਿਚਾਲੇ ਸਮਝੌਤੇ ਤੇ ਹਸਤਾਖਰ ਅਤੇ ਤਸਦੀਕ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਇਹ ਸਮਝੌਤਾ ਕਸਟਮ ਅਪਰਾਧਾਂ ਨੂੰ ਜਾਂਚਣ ਅਤੇ ਰੋਕਣ ਲਈ ਸਬੰਧਤ ਜਾਣਕਾਰੀ ਉਪਲਬਧ ਕਰਾਉਣ ਵਿਚ ਸਹਾਇਤਾ ਕਰੇਗਾ । ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮਝੌਤਾ ਦੋਹਾਂ ਮੁਲਕਾਂ ਵਿਚਕਾਰ ਵਪਾਰ ਨੂੰ ਵਧਾਏਗਾ ਅਤੇ ਵਪਾਰਕ ਮਾਲ ਦੇ ਯੋਗ ਨਿਕਾਸ ਨੂੰ ਵੀ ਯਕੀਨੀ ਬਣਾਏਗਾ ।

ਪਿੱਠਭੂਮੀ:

ਇਹ ਸਮਝੌਤਾ ਦੋਹਾਂ ਮੁਲਕਾਂ ਦੇ ਕਸਟਮ ਅਧਿਕਾਰੀਆਂ ਵਿਚਾਲੇ ਜਾਣਕਾਰੀ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ ਅਤੇ ਕਸਟਮ ਕਾਨੂੰਨਾਂ ਨੂੰ ਠੀਕ ਤਰ੍ਹਾਂ ਨਾਲ ਲਾਗੂ ਕਰਨ, ਕਸਟਮ ਅਪਰਾਧਾਂ ਨੂੰ ਜਾਂਚਣ ਤੇ ਰੋਕਣ ਅਤੇ ਜਾਇਜ਼ ਵਪਾਰ ਨੂੰ ਵਧਾਉਣ ਵਿਚ ਸਹਾਈ ਹੋਵੇਗਾ । ਸਮਝੌਤੇ ਵਿਚ ਭਾਰਤੀ ਕਸਟਮ ਦੇ ਸਰੋਕਾਰਾਂ ਅਤੇ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ ਹੈ ਵਿਸ਼ੇਸ਼ ਕਰਕੇ ਦੋਹਾਂ ਮੁਲਕਾਂ ਵਿਚ ਘੋਸ਼ਤ ਕਸਟਮ ਕੀਮਤ ਦੀ ਸ਼ੁੱਧਤਾ, ਮਾਲ ਦਾ ਸ੍ਰੋਤ ਅਤੇ ਤਜਾਰਤੀ ਸਮਾਨ ਦੇ ਟੈਕਸ ਵਰਗੀਕਰਣ ਸਬੰਧੀ ਜਾਣਕਾਰੀ ਦੇ ਅਦਾਨ-ਪ੍ਰਦਾਨ ਦੇ ਖੇਤਰ ਵਿੱਚ ।

AKT/VBA/SH