Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਰ ਨਿਕੋਬਾਰ ਵਿਖੇ ਇੱਕ ਜਨਸਭਾ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਕਾਰ ਨਿਕੋਬਾਰ ਵਿਖੇ ਇੱਕ ਜਨਸਭਾ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਕਾਰ ਨਿਕੋਬਾਰ ਵਿਖੇ ਇੱਕ ਜਨਸਭਾ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਕਾਰ ਨਿਕੋਬਾਰ ਵਿਖੇ ਇੱਕ ਜਨਸਭਾ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਮੰਚ ‘ਤੇ ਉਪਸਥਿਤ ਸਾਰੇ ਮਾਹਨਭਾਵ, ਕਾਰ ਨਿਕੋਬਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਮੈਂ ਕੱਲ੍ਹ ਕਾਸ਼ੀ ਵਿੱਚ ਮਾਂ ਗੰਗਾ ਦੇ ਕੋਲ ਸੀ ਅਤੇ ਅੱਜ ਸਵੇਰੇ ਇੱਥੇ ਇਸ ਵਿਰਾਟ ਸੁਮੰਦਰ ਦੀ ਗੋਦ ਵਿੱਚ ਆਪ ਸਭ  ਦੇ ਦਰਮਿਆਨ ਮੌਜੂਦ ਹਾਂ । ਮਾਂ ਗੰਗਾ ਆਪਣੀ ਪਵਿੱਤਰਤਾ ਨਾਲ ਜਿਸ ਤਰ੍ਹਾਂ ਭਾਰਤ  ਦੇ ਜਨਮਾਨਸ ਨੂੰ ਅਸ਼ੀਰਵਾਦ  ਦਿੰਦੀ ਰਹੀ ਹੈ, ਉਸੇ ਪ੍ਰਕਾਰ ਇਹ ਸਾਗਰ ਅਨੰਤਕਾਲ ਤੋਂ ਮਾਂ ਭਾਰਤੀ  ਦੇ ਚਰਨਾਂ ਦਾ ਵੰਦਨ ਕਰ ਰਿਹਾ ਹੈ, ਰਾਸ਼ਟਰ ਦੀ ਸੁਰੱਖਿਆ ਅਤੇ ਸਮਰੱਥਾ ਨੂੰ ਊਰਜਾ  ਦੇ ਰਿਹਾ ਹੈ।

ਸਾਥੀਓ, ਅੱਜ ਜਦੋਂ ਮੈਂ ਇੱਥੇ ਆਇਆ ਹਾਂ ,ਤਾਂ ਤੁਹਾਡੇ ਤੋਂ ਪਹਿਲਾਂ ਮੈਂ ਕਾਰ ਨਿਕੋਬਾਰ ਸਹਿਤ ਇੱਥੋਂ  ਦੇ ਤਮਾਮ ਟਾਪੂਆਂ ਉੱਤੇ ਵੱਸੇ ਸਾਡੇ ਪੂਰਵਜਾਂ  ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਅਜ਼ਾਦੀ  ਲਈ, ਇੱਥੋਂ  ਦੇ ਵਿਕਾਸ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ

ਸਾਥੀਓ, ਤੁਹਾਡੇ ਕੋਲ ਕੁਦਰਤ ਦਾ ਅਨੋਖਾ ਖਜ਼ਾਨਾ ਤਾਂ ਹੈ ਹੀ , ਤੁਹਾਡੀ ਸੰਸਕ੍ਰਿਤੀ, ਪਰੰਪਰਾ, ਕਲਾ ਅਤੇ ਕੌਸ਼ਲ ਵੀ ਬਿਹਤਰੀਨ ਹੈ । ਥੋੜ੍ਹੀ ਦੇਰ ਪਹਿਲਾਂ ਇੱਥੇ ਜੋ ਨ੍ਰਿਤ ਪ੍ਰਸਤੁਤ ਕੀਤਾ ਗਿਆ, ਬੱਚਿਆਂ ਨੇ ਜੋ ਕਲਾ ਦਾ ਪ੍ਰਦਰਸ਼ਨ ਕੀਤਾ ; ਉਹ ਦਿਖਾਉਂਦਾ ਹੈ ਕਿ ਭਾਰਤ ਦੀ ਸੱਭਿਆਚਾਰਕ ਸੰਪਨਤਾ ਹਿੰਦ ਮਹਾਸਾਗਰ ਜਿੰਨੀ ਹੀ ਵਿਰਾਟ ਹੈ।

ਵਿਸ਼ੇਸ਼ਤੌਰ ’ਤੇ ਤੁਸੀਂ ਲੋਕਾਂ ਨੇ ਸੰਯੁਕਤ ਪਰਿਵਾਰ ਦੀ ਜਿਸ ਪਰੰਪਰਾ ਨੂੰ ਸੰਜੋ ਕੇ ਰੱਖਿਆ ਹੈ –  joint family, ਉਹ ਭਾਰਤੀ ਜੀਵਨ – ਸ਼ੈਲੀ ਦੀ ਇੱਕ ਬਹੁਤ ਵੱਡੀ ਤਾਕਤ ਹੈ ।  ਕੰਮ ਦਾ , ਸੰਸਾਧਨਾਂ ਦਾ , ਕਿਰਤ ਦਾ, ਕਿਸ ਪ੍ਰਕਾਰ ਨਾਲ ਉਚਿਤ ਉਪਯੋਗ ਹੋ ਸਕਦਾ ਹੈ, ਕਿਵੇਂ ਮਿਲ – ਵੰਡ ਕੇ ਜੀਵਨ ਜੀਵਿਆ ਜਾਂਦਾ ਹੈ ; ਉਸ ਦੀ ਇਹ ਸੱਚੀ ਮਿਸਾਲ ਹੈ ।  ਕਾਰਗਿਲ ਤੋਂ ਲੈ ਕੇ ਕਾਰ ਨਿਕੋਬਾਰ ਤੱਕ ਕੱਛ  ਤੋਂ ਲੈ ਕੇ ਕੋਹਿਮਾ ਤੱਕ ਸਾਡੇ ਸਮਾਜ ਵਿੱਚ ਇਹ family institution, family system ਬਹੁਤ ਵੱਡੀ ਤਾਕਤ ਰਿਹਾ ਹੈ

ਸਾਥੀਓ, ਥੋੜ੍ਹੀ ਦੇਰ ਪਹਿਲਾਂ ਮੈਂ ਸੁਨਾਮੀ ਮੈਮੋਰੀਅਲ ,  Wall of Lost Souls ਗਿਆ ਸੀ ।  ਉੱਥੇ ਮੈਂ ਉਸ ਭੀਸ਼ਣ ਕੁਦਰਤੀ ਆਫਤਾਂ ਵਿੱਚ ਜੀਵਨ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ।  14-15 ਸਾਲ ਪਹਿਲਾਂ ਉਸ ਹਿਰਦੇ ਦਿਲ ਦਹਿਲਾਉਣ ਵਾਲੇ ਪਾੜਨ ਵਾਲੀ ਘਟਨਾ ਨੇ ਇੱਥੋਂ  ਦੇ ਜਨਮਾਨਸ , ਤੁਹਾਡੇ ਸਾਰਿਆਂ  ਦੇ ਜੀਵਨ ਨੂੰ ਅਸਤਾਵਿਅਸਤ ਕਰ ਦਿੱਤਾ ਸੀ , ਆਪਣਿਆਂ ਨੂੰ ਦੂਰ ਕਰ ਦਿੱਤਾ ਸੀ । ਲੇਕਿਨ ਜਿਸ ਤਰ੍ਹਾਂ ਆਪਣੇ ਮਿਹਨਤ ਨਾਲ ਤੁਸੀਂ ਸਾਰਿਆਂ ਨੇ ਕਾਰ ਨਿਕੋਬਾਰ ਨੂੰ ਖੜ੍ਹਾ ਕਰ ਦਿੱਤਾ ਹੈ , ਉਹ ਸੱਚਮੁੱਚ ਹੀ ਪ੍ਰਸ਼ੰਸਾਯੋਗ ਹੈ

ਭਰਾਓ ਅਤੇ ਭੈਣੋਂ ਕਾਰ ਨਿਕੋਬਾਰ ਵਿੱਚ ਜੀਵਨ  ਅਸਾਨ ਹੋਵੇ ਤੁਹਾਨੂੰ ਸਾਰਿਆਂ ਨੂੰ ਬਿਹਤਰ ਸੁਵਿਧਾਵਾਂ ਮਿਲਣ , ਮੌਕੇ ਮਿਲਣ –  ਇਸ  ਲਈ ਅੱਜ ਕਰੋੜਾਂ ਰੁਪਏ  ਦੇ  projects ਦਾ ਇੱਥੇ ਲੋਕ-ਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ ।  ਇਸ ਵਿੱਚ ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਰੋਜ਼ਗਾਰ ਤੋਂ ਲੈ ਕੇ skill development ਤੱਕ , transportation ਤੋਂ ਲੈ ਕੇ ਬਿਜਲੀ ਤੱਕ, sports ਤੋਂ ਲੈ ਕੇ tourism ਤੱਕ  ਦੇ ਅਨੇਕ project ਸ਼ਾਮਲ ਹਨ ।  ਇਨ੍ਹਾਂ ਸਾਰੇ projects ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।  ਇਹ ਦੇਸ਼  ਦੇ ਵਿਕਾਸ ਲਈ ਸਾਡੀ ਉਸ ਸੋਚ ਦਾ ਵਿਸਤਾਰ ਹੈ, ਜਿਸ ਦੇ ਮੂਲ ਵਿੱਚ infrastructure ਹੈ, connectivity ਹੈ ।  ਸਬਕਾ ਸਾਥ  ਸਬਕਾ ਵਿਕਾਸਯਾਨੀ ਵਿਕਾਸ ਤੋਂ ਦੇਸ਼ ਦਾ ਕੋਈ ਨਾਗਰਿਕ ਵੀ ਨਹੀਂ ਛੁਟੇ ਅਤੇ ਕੋਈ ਕੋਨਾ ਵੀ ਅਛੂਤਾ ਨਹੀਂ ਰਹੇ , ਇਸੇ ਭਾਵਨਾ  ਦਾ ਇਹ ਪ੍ਰਗਟਾਅ ਹੈ

ਦੇਸ਼  ਦੇ ਵਿਸਤ੍ਰਿਤ ਹਿੱਸੇ ਦੀਆਂ ਦੂਰੀਆਂ ਵੀ ਮਿਟਣ ਅਤੇ ਦਿਲਾਂ ਵਿੱਚ ਸਹਿ-ਹੋਂਦ  ਦਾ ਭਾਵ ਵੀ ਮਜ਼ਬੂਤ ਹੋਵੇ , ਇਸ ਲਕਸ਼ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ।  ਪਿਛਲੇ ਚਾਰ ਸਾਲਾਂ ਤੋਂ ਮੇਰੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪ੍ਰਧਾਨ ਮੰਤਰੀ ਹੋਣ  ਦੇ ਨਾਤੇ ਮੈਂ ਖੁਦ ਦੇਸ਼  ਦੇ ਕੋਨੇ – ਕੋਨੇ ਵਿੱਚ ਜਾਂਵਾਂ ਅਤੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਤੁਹਾਡੇ ਨਾਲ ਸੰਵਾਦ ਕਰ ਸਕਾਂ

ਸਾਥੀਓ, ਥੋੜੀ ਦੇਰ ਪਹਿਲਾਂ ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ , ਉਨ੍ਹਾਂ ਵਿੱਚ sea wall ਦਾ ਪ੍ਰੋਜੈਕਟ ਵੀ ਸ਼ਾਮਲ ਹੈ ।  ਤੁਹਾਡੇ ਸਾਰਿਆਂ ਦੀ ਇਹ ਲੰਬੇ ਸਮੇਂ ਤੋਂ  ਮੰਗ ਸੀ ਕਿ ਮਿੱਟੀ  ਦੇ ਕਟਾਵ  ਦੇ ਚਲਦੇ ਜੋ ਖ਼ਤਰਾ ਪੈਦਾ ਹੋ ਰਿਹਾ ਸੀ , ਉਸ ਨਾਲ ਨਜਿੱਠਣ  ਲਈ ਉਪਾਅ ਕੀਤੇ ਜਾਣ ।  ਤੁਹਾਡੀ ਇਸ ਮੰਗ ਨੂੰ ਦੇਖਦਿਆਂ  ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ Sea Wall ਦੀ ਉਸਾਰੀ ਇੱਥੇ ਕੀਤੀ ਜਾਵੇਗੀ , ਜਿਸ ਦਾ ਨੀਂਹ ਪੱਥਰ ਅੱਜ ਰੱਖਣ  ਦਾ ਮੈਨੂੰ ਸੁਭਾਗ ਮਿਲਿਆ ਹੈ ।  ਹੁਣ ਇਸ ਕਾਰਜ ’ਤੇ ਤੇਜ ਰਫ਼ਤਾਰ ਨਾਲ ਕੰਮ ਹੋਵੇਗਾ ਅਤੇ ਜਦੋਂ ਇਹ ਉਸਾਰੀ ਪੂਰੀ ਹੋ ਜਾਵੇਗੀ ਤਾਂ ਇਹ Sea Wall ਕਾਰ ਨਿਕੋਬਾਰ ਲਈ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰੇਗੀ

ਸਾਥੀਓ , ਸੁਰੱਖਿਆ  ਦੇ ਨਾਲ – ਨਾਲ ਕਾਰ ਨਿਕੋਬਾਰ ਵਿੱਚ ਵਿਕਾਸ ਦੀ ਪੰਚਧਾਰਾ ਵਗੇ –  ਬੱਚਿਆਂ ਨੂੰ ਪੜ੍ਹਾਈ , ਯੁਵਾਵਾਂ ਨੂੰ ਕਮਾਈ, ਬੁਜ਼ੁਰਗਾਂ ਨੂੰ ਦਵਾਈ , ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ; ਇਹ ਸਾਰੀਆਂ ਸੁਵਿਧਾਵਾਂ ਮਿਲਣ, ਇਸ ਲਈ ਵੀ ਕੰਮ ਕੀਤਾ ਜਾ ਰਿਹਾ ਹੈ । ਮੈਨੂੰ ਅਹਿਸਾਸ ਹੈ ਕਿ ਇੱਥੋਂ  ਦੇ ਯੁਵਾ ਸਾਥੀਆਂ ਨੂੰ ਸਿੱਖਿਆ ਲਈ, ਟ੍ਰੇਨਿੰਗ ਲਈ ਦੂਰ – ਦੂਰ ਤੱਕ ਜਾਣਾ ਪੈਂਦਾ ਸੀ ।  ਹੁਣ Arong ਪਿੰਡ ਵਿੱਚ industrial training institute ਯਾਨੀ ITI ਬਣਨ ਨਾਲ ਤੁਹਾਨੂੰ ਸਾਰੇ ਯੁਵਾ ਸਾਥੀਆਂ ਨੂੰ ਬਹੁਤ ਲਾਭ ਹੋਣ ਵਾਲਾ ਹੈ । ਇੱਥੋਂ ਹੁਣ ਕਾਰ ਨਿਕੋਬਾਰ ਦੇ ਨੌਜਵਾਨ electrician, plumber,  automotive technician ਬਣਕੇ ਨਿਕਲਣਗੇ ਅਤੇ ਦੇਸ਼ ਭਰ ਵਿੱਚ ਕਿਤੇ ਵੀ ਰੋਜ਼ਗਾਰ ਦੇ  ਸਮਰੱਥ ਹੋਣਗੇ

ਸਾਥੀਓ , ਕਾਰ ਨਿਕੋਬਾਰ  ਦੇ ਯੁਵਾ ਪਰੰਪਰਿਕ ਰੋਜ਼ਗਾਰ  ਦੇ ਨਾਲ-ਨਾਲ ਅੱਜ ਸਿੱਖਿਆ, ਚਿਕਿਤਸਾ ਅਤੇ ਦੂਜੇ ਕੰਮਾਂ ਵਿੱਚ ਵੀ ਅੱਗੇ ਵਧ ਰਹੇ ਹਨ ।  Sports ਦੀ skill ਤਾਂ ਇੱਥੋਂ  ਦੇ ਯੁਵਾ ਸਾਥੀਆਂ ਵਿੱਚ ਰਚੀ-ਵੱਸੀ ਹੈ।  ਤੁਹਾਡੀਆਂ ਰਗਾਂ ਵਿੱਚ ਖੇਡਣਾ-ਕੁੱਦਣਾ  ਹੈ। ਕਾਰ ਨਿਕੋਬਾਰ ਫੁਟਬਾਲ ਸਮੇਤ ਅਨੇਕ ਖੇਡਾਂ ਵਿੱਚ ਦੇਸ਼  ਦੇ ਬਿਹਤਰੀਨ sporting talent ਲਈ ਵੀ ਮਸ਼ਹੂਰ ਹੋ ਰਿਹਾ ਹੈ ।  ਥੋੜ੍ਹੀ ਦੇਰ ਪਹਿਲਾਂ ਇੱਥੋਂ  ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਮੈਨੂੰ ਮਿਲਣ ਦਾ ਮੌਕਾ ਵੀ ਮਿਲਿਆ ।  ਮੈਨੂੰ ਦੱਸਿਆ ਗਿਆ ਹੈ ਕਿ ਇੱਥੋਂ ਦੀ ਜੂਨੀਅਰ ਫੁੱਟਬਾਲ ਟੀਮ ਨੇ ਚਾਰ ਵਾਰ ਮਸ਼ਹੂਰ ਸੁਬਰਤੋ  ਮੁਖਰਜੀ  ਕੱਪ ਜਿੱਤਿਆ ਹੈ

ਸਾਥੀਓ, ਇੱਥੋਂ  ਦੇ talent ਨੂੰ , ਇੱਥੋਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਹੁਣ ਲਪਾਤੀ ਪਿੰਡ ਵਿੱਚ ਬਣਿਆ ਆਧੁਨਿਕ ਖੇਡ ਪਰਿਸਰ ਤੁਹਾਡੇ ਲਈ ਸਮਰਪਿਤ ਹੈ ।  ਇਹ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਦਾ ਇੱਕ ਮਾਤਰ ਅਜਿਹਾ ਪਰਿਸਰ ਹੈ ।  ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਖੇਡ ਪਰਿਸਰ ਵਿੱਚ ਤਮਾਮ ਸੁਵਿਧਾਵਾਂ ਬਣਾਈਆਂ ਗਈਆਂ ਹਨ ।  Boys ਅਤੇ Girls hostel ਦੇ ਨਾਲ – ਨਾਲ ਇੱਥੇ ਇੱਕ synthetic track ਵੀ ਬਣਾਇਆ ਗਿਆ ਹੈ ।

ਸਾਥੀਓ ਫੁੱਟਬਾਲ  ਤੋਂ ਇਲਾਵਾ ਸਾਇਕਲਿੰਗ ਹੋਵੇ ,ਰੋਇੰਗ ਹੋਵੇ –  ਕਾਰ ਨਿਕੋਬਾਰ  ਦੇ ਅਨੇਕ ਪ੍ਰਤਿਭਾਸ਼ਾਲੀ ਵਾਲਾ ਖਿਡਾਰੀ ਤੁਸੀਂ ਦੇਸ਼ ਨੂੰ ਦਿੱਤੇ ਹਨ ।  ਅੱਜ ਜਿਸ ਖੇਡ ਪਰਿਸ਼ਦ ਦਾ ਲੋਕਅਰਪਣ ਹੋਇਆ ਹੈ ,ਭਵਿੱਖ ਵਿੱਚ ਇੱਥੇ ਸਾਇਕਲਿੰਗ ਲਈ ਵੇਲੋਡਰੋਮ ਅਤੇ ਸਵਿਮਿੰਗ ਪੂਲ ਬਣਾਉਣ ਦੀ ਵੀ ਯੋਜਨਾ ਹੈ

ਸਾਥੀਓ, ਕੇਂਦਰ ਸਰਕਾਰ ਅੰਡਮਾਨ ਅਤੇ ਨਿਕੋਬਾਰ ਵਿੱਚ ਰਹਿਣ ਵਾਲੇ ਹਰ ਨਾਗਰਿਕ ਦੇ ਜੀਵਨ ਨਾਲ ਜੁੜੀ ਹਰ ਵਿਵਸਥਾ ਨੂੰ ਅਸਾਨ ਕਰਨ ਵਿੱਚ ਜੁਟੀ ਹੈ ।  ਸਸਤਾ ਰਾਸ਼ਨ ਹੋਵੇ , ਸਵੱਛ  ਪਾਣੀ ਹੋਵੇ , ਗੈਸ ਕਨੇਕਸ਼ੈਨ ਹੋਵੇ , ਕਰੋਸਿਨ ਤੇਲ ਹੋਵੇ ਹਰ ਸੁਵਿਧਾ ਨੂੰ ਅਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਵਿਸ਼ੇਸ਼ਤੌਰ ’ਤੇ ਇੱਥੇ ਰਹਿਣ ਵਾਲੇ ਤੁਹਾਨੂੰ ਸਾਰੇ ਲੋਕਾਂ ਨੂੰ ਬਿਹਤਰ ਸਿਹਤ  ਸੇਵਾਵਾਂ ਦੇਣ ਲਈ ਵੀ ਸਰਕਾਰ ਪ੍ਰਤੀਬੱਧ ਹੈ ।  ਡਿਗਲੀਪੁਰ  ਦੇ ਸਬ – ਡਿਸਟਰਿਕਟ ਹਸਪਤਾਲ ਦਾ ਵਿਸਤਾਰ ਹੋਣ ਨਾਲ ਸਿਹਤ  ਸੇਵਾ ਵਿੱਚ ਬਹੁਤ ਸੁਧਾਰ ਹੋਣ ਵਾਲਾ ਹੈ ।

ਸਾਥੀਓ , ਕੇਂਦਰ ਸਰਕਾਰ ਇੱਥੋਂ ਦੀਆਂ ਜ਼ਰੂਰਤਾਂ, ਇੱਥੋਂ ਦੀਆਂ ਪ੍ਰਸਥਿਤੀਆਂ  ਦੇ ਹਿਸਾਬ ਨਾਲ ਹੀ ਵਿਕਾਸ ਕਰਨ ਵਿੱਚ ਜੁਟੀ ਹੈ ।  ਸਰਕਾਰ ਦੀ ਕੋਸ਼ਿਸ਼ ਹੈ ਕਿ ਵਾਤਾਵਰਣ ਅਤੇ ਸਥਾਨਕ ਸੰਸਕ੍ਰਿਤੀ  ਦੀ ਹਿਫਾਜ਼ਤ  ਦੇ ਨਾਲ – ਨਾਲ ਵਿਕਾਸ ਹੋਵੇ ।  ਇਸ ਭਾਵਨਾ  ਦੇ ਤਹਿਤ ਸਰਕਾਰ ਨੇ ਅਨੇਕ ਮਹੱਤਵਪੂਰਨ ਫ਼ੈਸਲੇ ਲਏ ਹਨ

ਅੰਡਮਾਨ ਨਿਕੋਬਾਰ ਸਮੇਤ ਦੇਸ਼  ਦੇ ਸਮੁੰਦਰੀ ਤਟੀ ਇਲਾਕਿਆਂ ਵਿੱਚ ਰਹਿਣ ਵਾਲੇ ਕੋਪਰਾ ਅਤੇ ਨਾਰੀਅਲ  ਦੀ ਖੇਤੀ ਨਾਲ ਜੁੜੇ ਕਿਸਾਨਾਂ ਲਈ ਵੱਡਾ ਫ਼ੈਸਲਾ ਸਰਕਾਰ ਨੇ ਲਿਆ ਹੈ ।  ਕੋਪਰਾ ਵਿੱਚ , ਜੋ ਕੋਪਰਾ  ਦੇ ਐੱਮਐੱਸਪੀ ਵਿੱਚ 2000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜੋ ਮਿਲਿੰਗ ਕੋਪਰਾ ਹੁੰਦਾ ਹੈ ਉਸ ਦਾ ਸਮਰਥਨ ਮੁੱਲ  ਹੁਣ 7,750 ਰੁਪਏ ਤੋਂ ਵਧ ਕੇ 9, 500 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ ਤਾਂ ਉਥੇ ਹੀ ਬੌਲ ਕੋਪਰਾ ਦਾ ਸਮਰਥਨ ਮੁੱਲ  7,750 ਰੁਪਏ ਤੋਂ ਵਧਾ ਕੇ 9,920 ਰੁਪਏ ਕੀਤਾ ਗਿਆ ਹੈ ।  ਇਸ ਵਾਧੇ ਨਾਲ ਕੋਪਰਾ ਦੀ ਖੇਤੀ ਨਾਲ ਜੁੜੇ ਅਨੇਕ ਕਿਸਾਨਾਂ ਨੂੰ ਲਾਭ ਹੋਵੇਗਾ

ਸਾਥੀਓ , ਕੇਂਦਰ ਸਰਕਾਰ ਸਾਡੇ ਮਛੇਰਿਆਂ ਨੂੰ ਸਸ਼ਕਤ ਕਰਨ ਵਿੱਚ ਜੁਟੀ ਹੈ ।  ਹਾਲ ਵਿੱਚ ਹੀ  ਦੇਸ਼ ਵਿੱਚ ਮੱਛੀ ਪਾਲਣ ਨੂੰ ਲਾਭਕਾਰੀ ਕਾਰੋਬਾਰ ਬਣਾਉਣ ਲਈ ਸੱਤ ਹਜ਼ਾਰ ਕਰੋੜ ਰੁਪਏ  ਦੇ ਇੱਕ ਵਿਸ਼ੇਸ਼ ਫੰਡ ਦੀ ਵਿਵਸਥਾ ਕੀਤੀ ਗਈ1 ਇਸ ਦੇ  ਤਹਿਤ ਮਛੇਰਿਆਂ ਨੂੰ ਉਚਿਤ ਦਰਾਂ ਉੱਤੇ ਕਰਜ਼ਾ ਉਪਲੱਬਧ ਕਰਾਇਆ ਜਾ ਰਿਹਾ ਹੈ ।

ਸਾਡੇ ਸਮੁੰਦਰੀ ਕਿਨਾਰੇ Blue Revolution ਦੇ ਸੈਂਟਰ ਬਣਨ ਦੇ ਸਮਰੱਥ ਹਨ –  ਇਸੇ ਸੋਚ  ਦੇ ਨਾਲ ਸਰਕਾਰ ਅੱਗੇ ਵਧ ਰਹੀ ਹੈ ।  ਮੱਛੀ ਨਾਲ ਜੁੜਿਆ ਕਾਰੋਬਾਰ ਹੋਵੇ , seaweed ਦੀ ਖੇਤੀ ਹੋਵੇ ; ਅਜਿਹੇ ਅਨੇਕ ਪ੍ਰੋਜੇਕਟ  ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਆਧੁਨਿਕ boats ਲਈ ਸਰਕਾਰ ਮਛੇਰਿਆਂ ਨੂੰ ਆਰਥਕ ਸਹਾਇਤਾ ਵੀ ਦੇ ਰਹੀ ਹੈ। ਇਸ vision ਦੇ ਨਾਲ ਇੱਥੇ fisheries, ਖੇਤੀ ਅਤੇ ਪਸ਼ੂਪਾਲਨ ਨਾਲ ਜੁੜੀਆਂ ਅਨੇਕ ਯੋਜਨਾਵਾਂ ਲਈ ਪੈਕੇਜ ਦਿੱਤਾ ਗਿਆ ਹੈ

ਭਰਾਵੋ ਅਤੇ ਭੈਣੋਂ, ਕਾਰ ਨਿਕੋਬਾਰ  ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ ਸੌਰ ਊਰਜਾ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ , ਤਰਾਸ਼ਿਆ ਜਾ ਰਿਹਾ ਹੈ ।  ਅੱਜ ਭਾਰਤ ਦੁਨੀਆ  ਦੇ ਉਨ੍ਹਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਸੌਰ ਊਰਜਾ ਦਾ ਉਤਪਾਦਨ ਅਤੇ ਵਰਤੋ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ।  ਸੌਰ ਊਰਜਾ ਨਾਲ ਦੇਸ਼ ਨੂੰ ਸਸਤੀ ਅਤੇ green energy ਦੇਣ ਲਈ ਅਸੀਂ ਪ੍ਰਤੀਬੱਧ ਹਾਂ ।  ਅੱਜ International solar alliance  ਦੇ ਮਾਧਿਅਮ ਨਾਲ ਪੂਰੀ ਦੁਨੀਆ ਵਿੱਚ ਸੌਰ ਊਰਜਾ ਦੀ ਕ੍ਰਾਂਤੀ ਲਈ ਭਾਰਤ ਲੀਡਰਸ਼ਿਪ ਲੈ ਰਿਹਾ ਹੈ , ਅਗਵਾਈ ਕਰ ਰਿਹਾ ਹੈ ।  One world , One Sun, One Grid ਦੇ ਵਿਆਪਕ vision ਲਈ ਭਾਰਤ ਕੰਮ ਕਰ ਰਿਹਾ ਹੈ

ਸਾਥੀਓ, ਭਾਰਤ ਦਾ ਜੋ ਸਮੁੰਦਰੀ ਤਟ ਹੈ, ਇੱਥੇ ਤਾਂ renewable energy ਲਈ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ।  ਇਨ੍ਹਾਂ ਸੰਭਾਵਨਾਵਾਂ ਨੂੰ ਅਸੀਂ ਮੌਕਿਆਂ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ।  ਇਸ ਯੋਜਨਾ  ਦੇ ਤਹਿਤ ਕਾਰ ਨਿਕੋਬਾਰ ਵਿੱਚ 300 ਕਿਲੋਵਾਟ  ਦੇ Roof Top Solar Plant ਲਗਾਉਣ ਦਾ ਲਕਸ਼ ਰੱਖਿਆ ਗਿਆ ਹੈ ।  ਮੈਨੂੰ ਜਾਣਕਾਰੀ ਦਿੱਤੀ ਗਈ ਹੈ ਇੱਥੋਂ  ਦੇ ਸਕੂਲਾਂ, ਹਸਪਤਾਲਾਂ ਸਮੇਤ ਅਨੇਕ ਸੰਸਥਾਵਾਂ  ਵਿੱਚ 50 – 50 ਕਿਲੋਵਾਟ  ਦੇ Solar Panel already ਕੰਮ ਕਰਨ ਲਈ ਲਗਾਏ ਜਾ ਚੁੱਕੇ ਹਨਸਰਕਾਰ ਦੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਰ ਨਿਕੋਬਾਰ ਦੀਆਂ ਸਾਰੀਆਂ ਬਿਜਲੀ ਦੀਆਂ ਸਾਰੀਆਂ ਜਰੂਰਤਾਂ ਸੌਰ ਊਰਜਾ ਤੋਂ ਹੀ ਪੂਰੀਆਂ ਹੋਣ

ਸਾਥੀਓ , ਸਾਡਾ ਇਹ ਕਾਰ ਨਿਕੋਬਾਰ , ਇਹ ਪੂਰਾ ਸਮੁੰਦਰੀ ਖੇਤਰ , ਦੇਸ਼ , ਇਹ Malacca Strait, ਸੰਸਾਧਨ ਅਤੇ ਸੁਰੱਖਿਆ ਦੋਹਾਂ ਲਈ ਬਹੁਤ ਮਹੱਤਵਪੂਰਨ ਹੈ। ਇਹ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਦਰਮਿਆਨ ਇੱਕ ਪ੍ਰਮੁੱਖ Shipping Channel ਹੈ। ਇਹ ਮਾਲਵਾਹਕ ਜਹਾਜ਼ਾਂ ਲਈ ਦੁਨੀਆ ਦਾ ਸਭ ਤੋਂ ਵਿਅਸਤ ਰਸਤਾ ਹੈ । ਇਸ ਨੂੰ ਧਿਆਨ ਵਿੱਚ  ਰੱਖਦੇ ਹੋਏ ਇੱਥੇ Transportation ਦੇ ਮਾਧਿਅਮਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ ।  ਇਸ ਤੋਂ ਤੁਹਾਨੂੰ ਸਾਰਿਆਂ ਨੂੰ ਸਹੂਲਤ ਵੀ ਮਿਲੇਗੀ ਅਤੇ ਰੋਜ਼ਗਾਰ  ਦੇ ਮੌਕੇ ਵੀ ਤਿਆਰ ਹੋਣਗੇ

ਭਰਾਵੋ ਅਤੇ ਭੈਣੋਂ , ਦੇਸ਼ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ Trans – shipment Port ਦੀ ਅਧਾਰਸ਼ਿਲਾ ਅੱਜ ਰੱਖੀ ਗਈ ਹੈ ।  ਇਸ ਪ੍ਰੋਜੈਕਟ ਤੋਂ ਖਾੜੀ  ਦੇ ਦੱਖਣੀ ਹਿੱਸੇ‍ ਵਿੱਚ ਨਵੇਂ ਉੱਦਮਾਂ ਲਈ ਮੌਕੇ ਬਣਨਗੇ

ਇਸ  ਦੇ ਨਾਲ – ਨਾਲ ਸਾਗਰਮਾਲਾ ਯੋਜਨਾ  ਦੇ ਤਹਿਤ ਦੇਸ਼ ਭਰ  ਦੇ ਸਮੁੰਦਰੀ ਤਟਾਂ ਨੂੰ ਵਿਕਸਿਤ ਕਰਨ, ਇੱਥੇ Infrastructure ਵਿਕਸਿਤ ਕਰਨ ਦੀ ਵੱਡੀ ਯੋਜਨਾ ਚਲ ਰਹੀ ਹੈ ।  ਇਸ ਯੋਜਨਾ  ਦੇ ਤਹਿਤ ਕਰੀਬ ਢਾਈ ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੈਂਕੜੇ projects ਉੱਤੇ ਕੰਮ ਚਲ ਰਿਹਾ ਹੈ ।  ਦੇਸ਼ ਭਰ ਵਿੱਚ 14 Coastal Employment Zones ਯਾਨੀ CEZs ਦਾ ਵਿਕਾਸ ਆਉਣ ਵਾਲੇ ਸਮਾਂ ਵਿੱਚ ਦੇਸ਼  ਦੇ ਸਮੁੰਦਰੀ ਕਿਨਾਰੇ ਦੇ ਆਸਪਾਸ ਹੋਣਾ ਹੈ

ਸਾਥੀਓ , ਸਾਗਰਮਾਲਾ ਯੋਜਨਾ  ਦੇ ਤਹਿਤ ਕਾਰ ਨਿਕੋਬਾਰ ਵਿੱਚ ਵੀ Campbell Bay ਵਿੱਚ ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ Campbell Bay Jetty ਦਾ ਵਿਸਤਾਰ ਕਰੀਬ 150 ਕਿਲੋਮੀਟਰ ਤੱਕ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ।  ਇਸ ਦੇ ਨਾਲ- ਨਾਲ Mus Jetty ਦੀ ਗਹਿਰਾਈ ਵਧਾਉਣ ਲਈ ਵੀ ਯੋਜਨਾ ਬਣਾਈ ਗਈ ਹੈ ਤਾਕਿ ਇੱਥੇ ਵੱਡੇ ਜਹਾਜ਼ਾਂ ਨੂੰ ਰੁਕਣ ਵਿੱਚ ਮੁਸ਼ਕਲ ਨਾ ਹੋਵੇ

ਭਰਾਓ ਅਤੇ ਭੈਣੋਂ , ਆਉਣ ਵਾਲੇ ਸਮੇਂ ਵਿੱਚ ਇੱਥੇ ਹਵਾਈ ਸੇਵਾਵਾਂ ਦੀ ਬਿਹਤਰ connectivity ਦੀ ਤਰਫ ਵੀ ਸਰਕਾਰ ਕੰਮ ਕਰ ਰਹੀ ਹੈ ।  ਸਰਕਾਰ ਤੁਹਾਡੇ ਸਾਰਿਆਂ  ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ, ਤੁਹਾਡਾ ਜੀਵਨ ਅਸਾਨ ਕਰਨ ਲਈ ਯਤਨਸ਼ੀਲ ਹੈ

ਸਾਥੀਓ , ਮੈਂ Tribal Council ਦਾ ਵੀ ਦਿਲੋਂ ਆਭਾਰ ਪ੍ਰਗਟ  ਕਰਦਾ ਹਾਂ ।  ਤੁਸੀ ਸਾਰੇ ਦੇਸ਼  ਦੇ ਲੋਕਤੰਤਰ ਨੂੰ ਮਜਬੂਤ ਕਰਨ ਅਤੇ ਇੱਥੋਂ  ਦੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੋ ।  ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਜੋ Village Council ਹੈ , ਉਨ੍ਹਾਂ ਵਿੱਚ ਭੈਣਾਂ – ਬੇਟੀਆਂ ਦੀ ਚੰਗੀ ਭਾਗੀਦਾਰੀ ਹੈ ।  ਇਹ ਵੀ ਸ਼ਲ਼ਾਘਾਯੋਗ ਪ੍ਰਯਤਨ ਹੈ

ਸਾਥੀਓ, ਕਾਰ ਨਿਕੋਬਾਰ  ਦੇ ਵਿਕਾਸ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ ।  ਆਉਣ ਵਾਲੇ ਨਵੇਂ ਸਾਲ ਵਿੱਚ ਵੀ ਸਾਡੇ ਪ੍ਰਯਤਨ ਨਵੇਂ ਉਤਸ਼ਾਹਨਵੇਂ ਜੋਸ਼  ਦੇ ਨਾਲ ਜਾਰੀ ਰਹਿਣਗੇ।  ਅੰਤ ਵਿੱਚ ਮੈਂ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਵਿਕਾਸ ਦੀਆਂ ਤਮਾਮ ਯੋਜਨਾਵਾਂ ਲਈ ਬਹੁਤ – ਬਹੁਤ‍ ਵਧਾਈ ਦਿੰਦਾ ਹਾਂ ।

ਬਹੁਤ-ਬਹੁਤ ਧੰਨਵਾਦ। ਜੈ ਹਿੰਦ।

***

ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਨਿਰਮਲ ਸ਼ਰਮਾ