Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੁਆਲਾ ਲੰਪੁਰ ‘ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ‘ਇਕਨੌਮਿਕ ਟਾਈਮਜ਼ ਏਸ਼ੀਅਨ ਬਿਜ਼ਨਸ ਲੀਡਰਜ਼’ ਕਨਕਲੇਵ 2016 ਦੇ ਸਾਂਝੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਵੀਡੀਓ ਕਾਨਫ਼ਰੰਸਿੰਗ ਰਾਹੀਂ)


ਮਲੇਸ਼ੀਆ ਦੇ ਮਾਣਯੋਗ ਪ੍ਰਧਾਨ ਮੰਤਰੀ ਦਾਤੋ ਸ੍ਰੀ ਮੁਹੰਮਦ ਨਜੀਬ (Dato Sri Mohammad Najib),

‘ਇਕਨੌਮਿਕ ਟਾਈਮਜ਼’ ਦੇ ਪ੍ਰਬੰਧਕੀ ਮੈਂਬਰ,

ਵਪਾਰਕ ਆਗੂ,

ਦੇਵੀਓ ਅਤੇ ਸੱਜਣੋ!

ਮਲੇਸ਼ੀਆ ਦੇ ਮਾਣਯੋਗ ਪ੍ਰਧਾਨ ਮੰਤਰੀ ਨਾਲ ‘ਦ ਇਕਨੌਮਿਕ ਟਾਈਮਜ਼ ਏਸ਼ੀਅਨ ਬਿਜ਼ਨਸ ਲੀਡਰਜ਼’ ਕਨਕਲੇਵ 2016′ ਦੇ ਸਾਂਝੇ ਉਦਘਾਟਨ ਦਾ ਇਹ ਮਹਾਨ ਖ਼ੁਸ਼ੀ ਵਾਲਾ ਮੌਕਾ ਹੈ।

‘ਇਕਨੌਮਿਕ ਟਾਈਮਜ਼’ ਵੱਲੋਂ ਕੁਆਲਾ ਲੰਪੁਰ ਨੂੰ ਇਸ ਕਨਕਲੇਵ ਦੇ ਸਥਾਨ ਵਜੋਂ ਚੁਣੇ ਜਾਣ ਤੋਂ ਮਲੇਸ਼ੀਆ ਦੇ ਇੱਕ ਵਣਜ ਤੇ ਵਪਾਰਕ ਟਿਕਾਣਾ ਹੋਣ ਦਾ ਮਹੱਤਵ ਉਜਾਗਰ ਹੁੰਦਾ ਹੈ।

ਇਸ ਕਨਕਲੇਵ ਲਈ ਮੇਰੀਆਂ ਸ਼ੁਭ-ਕਾਮਨਾਵਾਂ!
ਦੋਸਤੋ,

ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਮਲੇਸ਼ੀਆ 2020 ਤੱਕ ਇੱਕ ਵਿਕਸਤ ਦੇਸ਼ ਦਾ ਦਰਜਾ ਹਾਸਲ ਕਰਨ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ।

ਅੰਤਰਰਾਸ਼ਟਰੀ ਆਰਥਿਕ ਸਥਿਤੀ ਦਾ ਸਾਹਮਣਾ ਕਰਦੇ ਸਮੇਂ ਵੀ ਇਸ ਨੇ ਆਪਣੀ ਲਚਕਤਾ ਦਿਖਾਈ ਹੈ।

ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ‘ਚ ਇੱਥੇ ਪੁੱਜਣ ਨਾਲ ਭਾਰਤ ਅਤੇ ਮਲੇਸ਼ੀਆ ਵਿਚਾਲੇ ਅਨਾਦਿ-ਕਾਲ ਤੋਂ ਚਲੇ ਆ ਰਹੇ ਸਬੰਧਾਂ ਨੂੰ ਬਲ ਮਿਲਿਆ ਹੈ।

ਕੁਆਲਾ ਲੰਪੁਰ ਦੇ ਐੱਨ ਵਿਚਕਾਰ ਤੋਰਾਨਾ ਗੇਟ ਸਾਡੇ ਇਤਿਹਾਸਕ ਸਬੰਧਾਂ ਦਾ ਇੱਕ ਹਾਲੀਆ ਪ੍ਰਤੀਕ ਹੈ, ਜੋ ਦੋਵੇਂ ਦੇਸ਼ਾਂ ਅਤੇ ਦੋ ਮਹਾਨ ਸੱਭਿਆਚਾਰਾਂ ਨੂੰ ਆਪਸ ਵਿੱਚ ਜੋੜਦਾ ਹੈ।

ਪਿਛਲੇ ਕੁਝ ਸਮੇਂ ਦੌਰਾਨ, ਅਸੀਂ ਇੱਕ ਨੀਤੀਗਤ ਭਾਈਵਾਲੀ ਕਾਇਮ ਕੀਤੀ ਹੈ।

ਪਿਛਲੇ ਵਰ੍ਹੇ ਨਵੰਬਰ ‘ਚ ਮੇਰੇ ਮਲੇਸ਼ੀਆ ਦੌਰੇ ਨੇ ਕਈ ਖੇਤਰਾਂ ਵਿੱਚ ਇਸ ਰਣਨੀਤਕ ਗਤੀਵਿਧੀ ਨੂੰ ਬਲ ਬਖ਼ਸ਼ਿਆ ਸੀ।
ਮਲੇਸ਼ੀਆ ਨਾਲ ਸਾਡੇ ਨੇੜਲੇ ਸਬੰਧ ਸਾਡੀ ‘ਐਕਟ ਈਸਟ’ ਨੀਤੀ ਦੀ ਸਫ਼ਲਤਾ ਦਾ ਅਟੁੱਟ ਅੰਗ ਹਨ।
ਇੱਕ ਪ੍ਰੋਜੈਕਟ ਡਿਵੈਲਪਮੈਂਟ ਫ਼ੰਡ ਅਤੇ ਲਾਈਨ ਆਵ੍ ਕ੍ਰੈਡਿਟ ਸਮੇਤ ਭਾਰਤ ਦੀਆਂ ਪਹਿਲਕਦਮੀਆਂ ਨੇ ਭਾਰਤ-ਆਸੀਆਨ ਸਹਿਯੋਗ ਨੂੰ ਵੱਡਾ ਹੁਲਾਰਾ ਦਿੱਤਾ ਹੈ।

ਦੋਸਤੋ,

ਆਸੀਆਨ ਦੇਸ਼ਾਂ ਦੇ ਆਗੂਆਂ ਨੇ ਇਸ ਖੇਤਰ ਦੇ ਦੇਸ਼ਾਂ ਚਿਵਾਲੇ ਬਿਹਤਰ ਸੰਗਠਨ ਪੈਦਾ ਕਰਨ ਦੇ ਉੱਦਮ ਕੀਤੇ ਹਨ।
ਏਸ਼ੀਆ ਦੇ ਵਪਾਰਕ ਆਗੂਆਂ ਨੂੰ ਇੱਕ ਥਾਂ ਇਕੱਠੇ ਕਰਨਾ ਬਹੁਤ ਵੇਲੇ ਸਿਰ ਕੀਤੀ ਗਈ ਪਹਿਲਕਦਮੀ ਹੈ।

ਮੈਂ ਬਹੁਤ ਸਾਰੇ ਮੌਕਿਆਂ ਉੱਤੇ ਆਖ ਚੁੱਕਾ ਹਾਂ ਕਿ ਇੱਕੀਵੀਂ ਸਦੀ ਏਸ਼ੀਆ ਦੀ ਸਦੀ ਹੈ।

ਏਸ਼ੀਆ ਇੱਕ ਅਜਿਹਾ ਸਥਾਨ ਹੈ, ਜਿੱਥੇ ਕੰਮ ਕਰਨ ਲਈ ਹੱਥ ਅਤੇ ਵਸਤਾਂ ਦੀ ਖਪਤ ਦੇ ਘਰ ਮੌਜੂਦ ਹਨ ਅਤੇ ਇਸ ਖੇਤਰ ਦੇ ਦੇਸ਼ਾਂ ਦੇ ਮੁਖੀ ਸਨਿਮਰਤਾ ਨਾਲ ਕੁਝ ਵੀ ਨਵਾਂ ਸਿੱਖਣਾ ਚਾਹੁੰਦੇ ਹਨ।

ਵਿਸ਼ਵ ਪੱਧਰ ਉੱਤੇ ਭਾਵੇਂ ਆਰਥਿਕ ਮਾਹੌਲ ਕੋਈ ਬਹੁਤਾ ਸੁਖਾਵਾਂ ਨਹੀਂ ਤੇ ਅਨਿਸ਼ਚਤਤਾ ਬਣੀ ਹੋਈ ਹੈ, ਪਰ ਫਿਰ ਵੀ ਏਸ਼ਿਆਈ ਖੇਤਰ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਦੀ ਇੱਕ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ।

ਦੋਸਤੋ,

ਭਾਰਤ ਇਸ ਵੇਲੇ ਆਰਥਿਕ ਪਰਿਵਰਤਨ ਦੇ ਦੌਰ ਵਿੱਚੋਂ ਲੰਘ ਰਿਹਾ ਹੈ।

ਇਹ ਨਾ ਕੇਵਲ ਵਿਸ਼ਵ ਦੀਆਂ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਸਗੋਂ ਇਸ ਨੇ ਇਹ ਸਾਰੀਆਂ ਪਹਿਲਕਦਮੀਆਂ ਵੀ ਕੀਤੀਆਂ ਹਨ:

– ਕਾਰੋਬਾਰ ਕਰਨਾ ਸੁਖਾਲਾ ਬਣਾਇਆ

– ਸ਼ਾਸਨ ਪਾਰਦਰਸ਼ੀ ਤੇ ਕਾਰਜਕੁਸ਼ਲ ਬਣਾਏ

– ਨਿਯੰਤ੍ਰਣਾਂ ਦੇ ਬੇਲੋੜੇ ਬੋਝ ਘਟਾਏ

ਇਸ ਵੇਲੇ ਸਮੁੱਚੀ ਪ੍ਰਣਾਲੀ ‘ਚੋਂ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਨਾ ਮੇਰਾ ਸਭ ਤੋਂ ਉਚੇਰਾ ਏਜੰਡਾ ਹੈ।

ਇਹ ਸਭ ਡਿਜੀਟਲ ਬਣਾਉਣ ਅਤੇ ਜੀ.ਐੱਸ.ਟੀ. ਦੀ ਸ਼ੁਰੂਆਤ ਤੋਂ ਬਾਅਦ ਹੋਇਆ ਹੈ।

ਸਾਡੇ ਯਤਨਾਂ ਦੇ ਨਤੀਜੇ ਵੱਖ-ਵੱਖ ਸੂਚਕ-ਅੰਕਾਂ ਉੱਤੇ ਭਾਰਤ ਦੀ ਵਿਸ਼ਵ-ਦਰਜਾਬੰਦੀ ਤੋਂ ਸਪਸ਼ਟ ਹਨ।

‘ਕਾਰੋਬਾਰ ਕਰਨ’ ਬਾਰੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਭਾਰਤ ਦਾ ਦਰਜਾ ਉਤਾਂਹ ਉੱਠਿਆ ਹੈ।
ਅਸੀਂ ਭਾਰਤ ਅਤੇ ਦੁਨੀਆ ਦੀਆਂ ਬਿਹਤਰੀਨ ਕਾਰੋਬਾਰੀ ਪਿਰਤਾਂ ਵਿਚਾਲੇ ਫ਼ਰਕ ਤੇਜ਼ੀ ਨਾਲ ਘਟਾਉਂਦੇ ਜਾ ਰਹੇ ਹਾਂ।

ਯੂ.ਐੱਨ.ਸੀ.ਟੀ.ਏ.ਡੀ. ਵੱਲੋਂ ਜਾਰੀ ‘ਵਿਸ਼ਵ ਨਿਵੇਸ਼ ਰਿਪੋਰਟ 2016’ ਵਿੱਚ ਸਾਲ 2016-2018 ਲਈ ਚੋਟੀ ਦੀਅ ਸੰਭਾਵੀ ਮੇਜ਼ਬਾਨ ਅਰਥਵਿਵਸਥਾਵਾਂ ਦੀ ਸੂਚੀ ਵਿੱਚ ਸਾਡਾ ਦਰਜਾ ਤੀਜਾ ਹੈ।

ਸਾਲ 2015-16 ਅਤੇ 2016-17 ਦੀ ਵਿਸ਼ਵ ਆਰਥਿਕ ਫ਼ੋਰਮ ਦੀ ‘ਵਿਸ਼ਵ ਪ੍ਰਤੀਯੋਗਿਤਾ ਰਿਪੋਰਟ’ ਵਿੱਚ ਸਾਡੇ ਦਰਜੇ ਵਿੱਚ 32 ਸਥਾਨਾਂ ਦਾ ਸੁਧਾਰ ਦਰਜ ਕੀਤਾ ਗਿਆ ਹੈ।

‘ਗਲੋਬਲ ਇਨੋਵੇਸ਼ਨ ਇੰਡੈਕਸ 2016’ ਵਿੱਚ ਅਸੀਂ 16 ਸਥਾਨਾਂ ਅਤੇ ਵਿਸ਼ਵ ਬੈਂਕ ਦੀ ‘ਲੌਜਿਸਟਿਕਸ ਪਰਫ਼ਾਰਮੈਂਸ ਇੰਡੈਕਸ ਆਵ੍ 2016’ ਵਿੱਚ 19 ਸਥਾਨਾਂ ਦਾ ਸੁਧਾਰ ਦਰਜ ਕੀਤਾ ਹੈ।

ਅਸੀਂ ਸਿੱਧੇ ਵਿਦੇਸ਼ੀ ਨਿਵੇਸ਼ ਲਈ ਨਵੇਂ ਖੇਤਰ ਖੋਲ੍ਹ ਦਿੱਤੇ ਹਨ ਅਤੇ ਮੌਜੂਦਾ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵੱਧ ਤੋਂ ਵੱਧ ਸੀਮਾ ਵਧਾਈ ਹੈ।

ਸਿੱਧੇ ਵਿਦੇਸ਼ੀ ਨਿਵੇਸ਼ ਦੀ ਪ੍ਰਮੁੱਖ ਨੀਤੀ ਵਿੱਚ ਸੁਧਾਰ ਬਾਰੇ ਸਾਂਝੇ ਸਹਿਕਾਰੀ ਯਤਨ ਜਾਰੀ ਹਨ ਅਤੇ ਨਿਵੇਸ਼ ਲਈ ਸਥਿਤੀਆਂ ਨੂੰ ਸਰਲ ਬਣਾਇਆ ਗਿਆ ਹੈ।

ਇਨ੍ਹਾਂ ਦੇ ਨਤੀਜੇ ਸਭ ਦੇ ਸਾਹਮਣੇ ਹਨ।

ਪਿਛਲੇ ਢਾਈ ਵਰ੍ਹਿਆਂ ਦੌਰਾਨ 130 ਅਰਬ ਅਮਰੀਕੀ ਡਾਲਰ ਦਾ ਕੁੱਲ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ।

ਸਭ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਪਿਛਲੇ ਸਾਲ ਦੌਰਾਨ ਹੋਇਆ ਸੀ।

ਪਿਛਲੇ ਦੋ ਵਿੱਤੀ ਵਰ੍ਹਿਆਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਲਾਭ-ਅੰਸ਼ਾਂ ਤੋਂ ਹੋਣ ਵਾਲੀ ਆਮਦਨ ਵਿੱਚ ਪਿਛਲੇ ਦੋ ਵਿੱਤੀ ਵਰ੍ਹਿਆਂ ਦੀ ਆਮਦਨ ਦੇ ਮੁਕਾਬਲੇ 52 % ਵਾਧਾ ਹੋਇਆ ਹੈ।

ਜਿਹੜੇ ਸਰੋਤਾਂ ਅਤੇ ਖੇਤਰਾਂ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਆ ਰਿਹਾ ਹੈ, ਉਨ੍ਹਾਂ ਵਿੱਚ ਵੱਡੇ ਪੱਧਰ ਉੱਤੇ ਵੱਖ-ਵੱਖਤਾ ਲਿਆਂਦੀ ਗਈ ਹੈ।

ਸਾਡੀ ‘ਮੇਕ ਇਨ ਇੰਡੀਆ’ ਪਹਿਲਕਦਮੀ, ਜਿਸ ਨੇ ਇਸ ਵਰ੍ਹੇ ਆਪਣੀ ਦੂਜੀ ਵਰ੍ਹੇਗੰਢ ਦੇ ਜਸ਼ਨ ਮਨਾਏ ਹਨ, ਦਾ ਉਦੇਸ਼ ਭਾਰਤ ਨੂੰ ਨਿਰਮਾਣ, ਡਿਜ਼ਾਇਨ ਤੇ ਨਵੀਂਆਂ ਖੋਜਾਂ ਦਾ ਇੱਕ ਅੰਤਰਰਾਸ਼ਟਰੀ ਧੁਰਾ ਬਣਾਉਣਾ ਹੈ।

ਮੈਂ ਆਪਣੀਆਂ ਕੁਝ ਪ੍ਰਾਪਤੀਆਂ ਉਜਾਗਰ ਕਰਨੀਆਂ ਚਾਹਾਂਗਾ:

ਅਸੀਂ ਹੁਣ ਵਿਸ਼ਵ ਵਿੱਚ ਨਿਰਮਾਣ ਕਰਨ ਵਾਲਾ ਛੇਵਾਂ ਸਭ ਤੋਂ ਵਿਸ਼ਾਲ ਦੇਸ਼ ਬਣ ਗਏ ਹਾਂ।

ਨਿਰਮਾਣ ਵਿੱਚ ਸਾਡੇ ਕੁੱਲ ਮੁੱਲ-ਵਾਧੇ ‘ਚ ਸਾਲ 2015-16 ਦੌਰਾਨ 9.3 % ਵਿਕਾਸ ਦਰਜ ਕੀਤਾ ਕੀਤਾ ਗਿਆ ਹੈ।

ਪਿਛਲੇ ਦੋ ਵਰ੍ਹਿਆਂ ਦੌਰਾਨ 51 ਕੋਲਡ ਚੇਨ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ ਅਤੇ 2014 ਤੋਂ ਛੇ ਮੈਗਾ ਫ਼ੂਡ ਪਾਰਕਸ ਖੋਲ੍ਹੇ ਗਏ ਹਨ।

ਪਿਛਲੇ ਦੋ ਵਿੱਤੀ ਵਰ੍ਹਿਆਂ ਦੌਰਾਨ 19 ਨਵੇਂ ਟੈਕਸਟਾਈਲ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਮੌਜੂਦਾ ਟੈਕਸਟਾਈਲ ਪਾਰਕਾਂ ਵਿੱਚ 200 ਨਵੀਆਂ ਉਤਪਾਦਨ ਇਕਾਈਆਂ ਸਥਾਪਤ ਕੀਤੀਆਂ ਗਈਆਂ ਹਨ।

ਇਸ ਵਰ੍ਹੇ ਭਾਰਤ ‘ਚ ਮੋਬਾਇਲ ਫ਼ੋਨ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਗਿਣਤੀ ਵਿੱਚ 90 % ਵਾਧਾ ਦਰਜ ਕੀਤਾ ਗਿਆ ਹੈ;

ਆੱਟੋ ਖੇਤਰ ਦੀਆਂ ਉੱਘੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਵੱਖ-ਵੱਖ ਨਵੀਆਂ ਅਸੈਂਬਲੀ ਲਾਈਨਜ਼ ਅਤੇ ਗ੍ਰੀਨਫ਼ੀਲਡ ਯੂਨਿਟਾਂ ਸਥਾਪਤ ਕੀਤੀਆਂ ਹਨ।

ਦੋਸਤੋ,
ਭਾਰਤ ਵਿੱਚ ‘ਕਾਰੋਬਾਰ ਕਰਨਾ ਸੁਖਾਲਾ’ ਬਣਾਉਣਾ ਯਕੀਨੀ ਬਣਾਉਣ ਲਈ ਚੁੱਕੇ ਗਏ ਸਾਡੇ ਵਿਧਾਨਕ ਤੇ ਢਾਂਚਾਗਤ ਕਦਮ ਬੇਹੱਦ ਵਿਆਪਕ ਹਨ ਤੇ ਵੱਡੀ ਰੇਂਜ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ।

ਮੈਂ ਉਹ ਤੱਥ ਸਾਂਝੇ ਕਰਨ ਦੀ ਖ਼ੁਸ਼ੀ ਹਾਸਲ ਕਰ ਰਿਹਾ ਹਾਂ:
ਗੁੱਡਜ਼ ਐਂਡ ਸਰਵਿਸਜ਼ ਟੈਕਸ ਲਈ ਸੰਵਿਧਾਨਕ ਸੋਧ ਪਾਸ ਕਰ ਦਿੱਤੀ ਗਈ ਹੈ।

ਇਸ ਦੇ ਸਾਲ 2017 ‘ਚ ਲਾਗੂ ਹੋਣ ਦੀ ਸੰਭਾਵਨਾ ਹੈ।

ਅਸੀਂ ਇੱਕ ਡਿਜੀਟਲ ਅਤੇ ਕੈਸ਼ਲੈੱਸ ਅਰਥਵਿਵਸਥਾ ਵੱਲ ਵਧ ਰਹੇ ਹਾਂ।

ਸਾਡੇ ਲਾਇਸੈਂਸਿੰਗ ਸ਼ਾਸਨ ਨੂੰ ਵੱਡੇ ਪੱਧਰ ਉੱਤੇ ਤਰਕਪੂਰਨ ਬਣਾਇਆ ਗਿਆ ਹੈ।

ਅਸੀਂ ਇੱਕ ਕਾਰੋਬਾਰ ਰਜਿਸਟਰ ਕਰਨ, ਬਰਾਮਦ-ਦਰਾਮਦ ਮਨਜ਼ੂਰੀਆਂ ਦੇਣ ਅਤੇ ਕਿਰਤ ਕਾਨੂੰਨਾਂ ਦੇ ਪਾਲਣ ਲਈ ‘ਇਕਹਿਰੀ ਖਿੜਕੀ ਰਾਬਤਾ ਪ੍ਰਣਾਲੀ’ (ਸਿੰਗਲ ਵਿੰਡੋ ਇੰਟਰਫ਼ੇਸਜ਼) ਦੀ ਸ਼ੁਰੂਆਤ ਕੀਤੀ ਹੈ।

ਪਾਣੀ ਅਤੇ ਬਿਜਲੀ ਜਿਹੀਆਂ ਉਪਯੋਗੀ ਸੇਵਾਵਾਂ ਪ੍ਰਾਪਤ ਕਰਨ ਨਾਲ ਸਬੰਧਤ ਕਾਰਜ-ਵਿਧੀਆਂ ਨੂੰ ਸਰਲ ਬਣਾਇਆ ਜਾ ਰਿਹਾ ਹੈ।

ਨਿਵੇਸ਼ਕਾਂ ਦੀ ਸਹਾਇਤਾ ਤੇ ਉਨ੍ਹਾਂ ਦੇ ਮਾਰਗ-ਦਰਸ਼ਨ ਲਈ ਇੱਕ ਨਿਵੇਸ਼ਕ ਸੁਵਿਧਾਕਾਰ ਸੈੱਲ ਕਾਇਮ ਕੀਤਾ ਗਿਆ ਹੈ।
‘ਮੇਕ ਇਨ ਇੰਡੀਆ’ ਦੀ ਸ਼ੁਰੂਆਤ ਦੇ ਬਾਅਦ ਤੋਂ ਰਾਜ ਸਰਕਾਰਾਂ ਨਾਲ ਸਾਡੀ ਭਾਈਵਾਲੀ ਵੀ ਵਰਣਨਯੋਗ ਹੱਦ ਤੱਕ ਵਧੀ ਹੈ।

ਵਿਸ਼ਵ ਬੈਂਕ ਦੇ ਸਹਿਯੋਗ ਨਾਲ, ਰਾਜਾਂ ਦੀਆਂ ਵਪਾਰਕ ਨੀਤੀਆਂ ਅਤੇ 2015 ਵਿੱਚ ਸਹਿਮਤੀ ਨਾਲ ਤਿਆਰ ਕੀਤੇ ਮਾਪਦੰਡਾਂ ਅਨੁਸਾਰ ਕਾਰਜ-ਵਿਧੀਆਂ ਤੈਅ ਕੀਤੇ ਜਾਣ ਦੇ ਅਧਾਰ ਉੱਤੇ ਦਰਜਾਬੰਦੀ ਕੀਤੀ ਗਈ ਸੀ।

ਸਾਲ 2016 ‘ਚ ਇਸ ਦਾ ਹੋਰ ਵਿਸਥਾਰ ਕੀਤਾ ਗਿਆ ਸੀ।

ਅਸੀਂ ਪਹਿਲੀ ਵਾਰ ਬੌਧਿਕ ਸੰਪਤੀ ਲਈ ਭਵਿੱਖ ਦਾ ਖ਼ਾਕਾ ਤਿਆਰ ਕਰਨ ਲਈ ਇੱਕ ਵਿਆਪਕ ‘ਰਾਸ਼ਟਰੀ ਬੌਧਿਕ ਸੰਪਤੀ ਅਧਿਕਾਰ’ (ਨੈਸ਼ਨਲ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ) ਨੀਤੀ ਅਪਣਾਈ ਹੈ।

ਅਸੀਂ ‘ਸਿਰਜਣਾਤਮਕ ਬਰਬਾਦੀ’ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਵੀ ਵੱਡੇ ਕਦਮ ਚੁੱਕੇ ਹਨ।

ਅਸੀਂ ਕੰਪਨੀਆਂ ਦੇ ਪੁਨਰਗਠਨ ਅਤੇ ਬਾਹਰ ਨਿੱਕਲਣਾ ਸੁਖਾਲਾ ਬਣਾ ਰਹੇ ਹਾਂ।

‘ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ’ ਨਾਲ ਸਬੰਧਤ ਕਾਨੂੰਨ ਤਿਆਰ ਕਰਨ ਤੇ ਉਸ ਨੂੰ ਲਾਗੂ ਕਰਨ ਲਈ ‘ਭਾਰਤ ਵਿੱਚੋਂ ਬਾਹਰ ਜਾਣਾ ਸੁਖਾਲਾ’ (ਈਜ਼ ਆਵ੍ ਐਗਜ਼ਿਟ) ਬਣਾਉਣ ਵੱਲ ਇੱਕ ਅਹਿਮ ਕਦਮ ਹੈ।

ਵਪਾਰਕ ਵਿਵਾਦਾਂ ਦੇ ਤੇਜ਼ ਰਫ਼ਤਾਰ ਹੱਲ ਕਰਨ ਲਈ ਨਵੀਂਆਂ ਵਪਾਰਕ ਅਦਾਲਤਾਂ ਕਾਇਮ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਕਾਰਵਾਈਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਸਾਲਸੀ ਕਾਨੂੰਨਾਂ ਵਿੱਚ ਵੀ ਸੋਧ ਕੀਤੀ ਗਈ ਹੈ।

ਦੋਸਤੋ,

ਭਾਰਤ ਵਿੱਚ ਇਸ ਵੇਲੇ ਵਪਾਰਕ ਉੱਦਮਾਂ ਦੀਆਂ ਗਤੀਵਿਧੀਆਂ ਜਿੰਨੀ ਤੇਜ਼ੀ ਨਾਲ ਚੱਲ ਰਹੀਆਂ ਹਨ, ਓਨੀਆਂ ਪਹਿਲਾਂ ਕਦੇ ਵੀ ਨਹੀਂ ਚੱਲੀਆਂ।

ਸਟਾਰਟ-ਅੱਪਸ ਭਾਰਤ ਵਿੱਚ ਅਗਲੀ ਵੱਡੀ ਆਰਥਿਕ ਤਾਕਤ ਹਨ ਅਤੇ ਇਹ ਇੱਕ ਇਨਕਲਾਬ ਤੋਂ ਘੱਟ ਨਹੀਂ ਹਨ।

ਸਾਡੇ ਸਟਾਰਟ-ਅੱਪ ਇੰਡੀਆ ਪ੍ਰੋਗਰਾਮ ਦਾ ਉਦੇਸ਼ ਇਸ ਖੇਤਰ ਵਿੱਚ ਸਾਡੀਆਂ ਸਾਰੀਆਂ ਸੰਭਾਵਨਾਵਾਂ ਨੂੰ ਖੋਲ੍ਹਣਾ ਹੈ।

ਸਾਡੀ ਆਰਥਿਕ ਪ੍ਰਕਿਰਿਆ ਅਜਿਹੀਆਂ ਗਤੀਵਿਧੀਆਂ ਵੱਲ ਵਧਦੀ ਜਾ ਰਹੀ ਹੈ, ਜਿਹੜੀਆਂ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਅਹਿਮ ਹਨ।

ਆਮ ਲੋਕਾਂ ਵਿੱਚ ਲਾਭ-ਅੰਸ਼ ਵੰਡਣ ਦਾ ਇਹੋ ਇੱਕੋ-ਇੱਕ ਰਾਹ ਹੈ।

‘ਸਕਿੱਲ ਇੰਡੀਆ’ ਪਹਿਲਕਦਮੀ ਅਤੇ ਇਸ ਦੇ ਵੱਖ-ਵੱਖ ਅੰਗਾਂ ਰਾਹੀਂ, ਅਸੀਂ ਬਾਜ਼ਾਰ ਦੀਆਂ ਜ਼ਰੂਰਤਾਂ ਅਨੁਸਾਰ ਹੁਨਰਮੰਦੀ ਵਧਾਉਣ ਦੇ ਯਤਨ ਕਰ ਰਹੇ ਹਾਂ।

ਇਸ ਵੇਲੇ ਸਾਡੇ ਕੋਲ ਭਵਿੱਖਮੁਖੀ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਸਭ ਤੋਂ ਵੱਡਾ ਕੰਮ ਹੈ।

ਅਸੀਂ ਦੇਸ਼ ਭਰ ਵਿੱਚ ਉਦਯੋਗਿਕ ਲਾਂਘਿਆਂ ਦੀ ਪੰਜ-ਭੁਜ (pentagon) ਵਿਕਸਤ ਕਰ ਰਹੇ ਹਾਂ।

ਅਸੀਂ ਦੇਸ਼ ਭਰ ਵਿੱਚ ਲੌਜਿਸਟਿਕ ਬੰਦਸ਼ਾਂ ਹਟਾਉਣ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ।

ਦੇਸ਼ ਭਰ ਵਿੱਚ ਸੜਕਾਂ, ਰੇਲਵੇ, ਬੰਦਰਗਾਹਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਅਜਿਹੇ ਬੁਨਿਆਦੀ ਢਾਂਚੇ ਨੂੰ ਵਿੱਤੀ ਸਹਾਇਤਾ ਦੇਣ ਲਈ, ਅਸੀਂ ਵਿਦੇਸ਼ੀ ਕੋਸ਼ਾਂ ਦੇ ਤਾਲਮੇਲ ਨਾਲ ਰਾਸ਼ਟਰੀ ਨਿਵੇਸ਼ ਤੇ ਬੁਨਿਆਦੀ ਢਾਂਚਾ ਫ਼ੰਡ (ਨੈਸ਼ਨਲ ਇਨਵੈਸਟਮੈਂਟ ਐਂਡ ਇਨਫ਼੍ਰਾਸਟਰੱਕਚਰ ਫ਼ੰਡ) ਕਾਇਮ ਕੀਤਾ ਹੈ।

ਦੋਸਤੋ,
ਇਹ ਇੱਕ ਹੋਣ ਹੋਣ ਦਾ ਸਮਾਂ ਹੈ।

ਏਕੀਕਰਨ ਖੁੱਲ੍ਹੇਪਣ ਤੋਂ ਬਿਨਾ ਨਹੀਂ ਹੋ ਸਕਦਾ।

ਭਾਰਤ ਨੇ ਸਦਾ ਆਪਣਾ ਖੁੱਲ੍ਹਾ ਦਿਲ ਦਿਖਾਇਆ ਹੈ।

ਹੁਣ, ਅਰਥ ਵਿਵਸਥਾ ਦੇ ਪੱਧਰ ਉੱਤੇ ਵੀ, ਅਸੀਂ ਸਭ ਤੋਂ ਵੱਧ ਖੁੱਲ੍ਹੀਆਂ ਅਤੇ ਇੱਕਜੁੱਟ ਅਰਥਵਿਵਸਥਾਵਾਂ ਵਿੱਚ ਸ਼ਾਮਲ ਹਾਂ।

ਅਸੀਂ ਉਨ੍ਹਾਂ ਦਾ ਸੁਆਗਤ ਕਰਦੇ ਹਾਂ, ਜਿਹੜੇ ਹੁਣ ਭਾਰਤ ਵਿੱਚ ਮੌਜੂਦ ਨਹੀਂ ਹਨ।

ਮੈਂ ਨਿਜੀ ਤੌਰ ਉੱਤੇ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਦੋਂ ਵੀ ਤੁਹਾਨੂੰ ਕਦੇ ਜ਼ਰੂਰਤ ਪਵੇਗੀ, ਮੈਂ ਤੁਹਾਡੇ ਕੋਲ ਹੋਵਾਂਗਾ।

ਭਾਰਤ ਕੇਵਲ ਇੱਕ ਵਧੀਆ ਟਿਕਾਣਾ ਹੀ ਨਹੀਂ ਹੈ;
ਭਾਰਤ ਵਿੱਚ ਹੋਣਾ ਸਦਾ ਇੱਕ ਵਧੀਆ ਫ਼ੈਸਲਾ ਹੈ।

ਤੁਹਾਡਾ ਧੰਨਵਾਦ।

***

AKT/NT