Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੁੰਭ ਗਲੋਬਲ ਭਾਗੀਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਕੁੰਭ ਗਲੋਬਲ ਭਾਗੀਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਕੁੰਭ ਗਲੋਬਲ ਭਾਗੀਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਕੁੰਭ ਗਲੋਬਲ ਭਾਗੀਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਮੰਚ ’ਤੇ ਵਿਰਾਜਮਾਨ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਅਤੇ ਦੇਸ਼ ਦੀ ਪਹਿਲੀ ਵਿਦੇਸ਼ ਮੰਤਰੀ, ਮਹਿਲਾ ਵਿਦੇਸ਼ ਮੰਤਰੀ ਭੈਣ ਸੁਸ਼ਮਾ ਸਵਰਾਜ ਜੀ, ਜਨਰਲ ਵੀ.ਕੇ. ਸਿੰਘ, ਵਿਨਯ ਸਹਸਰਬੁੱਧੇ ਜੀ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਤੋਂ ਆਏ ਹੋਏ ਸਾਰੇ ਮਹਾਨੁਭਵ, ਮੈਂ ਤੁਹਾਡਾ ਹਿਰਦੇ ਤੋਂ ਸੁਆਗਤ ਕਰਦਾ ਹਾਂ।  ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤਾਂ ਮੈਂ ਸੁਆਗਤ ਕਰਦਾ ਹੀ ਹਾਂ ਲੇਕਿਨ ਕੱਲ੍ਹ ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਉੱਤਰ ਪ੍ਰਦੇਸ਼ ਤੋਂ ਮੈਂ ਲੋਕ ਸਭਾ ਦਾ ਪ੍ਰਤੀਨਿਧੀ ਹਾਂ ਅਤੇ ਇਸ ਲਈ ਵੀ ਮੈਂ ਤੌਰ ’ਤੇ ਤੁਹਾਡਾ ਆਦਰਪੂਰਵਕ ਸੁਆਗਤ ਕਰਦਾ ਹਾਂ ।

ਸਾਡੇ ਦੇਸ਼ ਵਿੱਚ ਹਿੰਦੂ ਪਰੰਪਰਾ ਵਿੱਚ ਇੱਕ ਧਾਰਨਾ ਰਹੀ ਹੈ ਕਿ ਜਦੋਂ ਕੋਈ ਤੀਰਥ ਯਾਤਰਾ ਕਰਕੇ ਆਉਂਦਾ ਹੈ ਅਗਰ ਉਸ ਨੂੰ ਤੁਸੀਂ ਨਮਸਕਾਰ ਕਰਦੇ ਹੋ ਤਾਂ ਤੀਰਥ ਯਾਤਰਾ ਵਿੱਚ ਜੋ ਪੁੰਨ ਉਸਨੇ ਕਮਾਇਆ ਹੈ ਉਸਦਾ ਕੁਝ ਹਿੱਸਾ ਨਮਸਕਾਰ ਕਰਨ ਵਾਲੇ ਨੂੰ ਵੀ ਮਿਲਦਾ ਹੈ ਤਾਂ ਮੇਰੇ ਲਈ ਖੁਸ਼ੀ ਹੈ ਕਿ ਤੁਸੀਂ ਸਾਰੇ ਇੱਕ ਅਨਮੋਲ ਸੱਭਿਆਚਾਰਕ ਵਿਰਾਸਤ ਦੀ ਤੀਰਥ ਯਾਤਰਾ ਕਰਕੇ ਆਏ ਹੋ ਅਤੇ ਅੱਜ ਤੁਹਾਡੇ ਦਰਸ਼ਨ ਦਾ ਮੈਨੂੰ ਮੌਕਾ ਮਿਲਿਆ, ਤਾਂ ਜੋ ਪੁੰਨ ਤੁਸੀਂ ਕਮਾ ਕੇ ਲਿਆਏ ਹੋ, ਉਸਦਾ ਥੋੜ੍ਹਾ ਹਿੱਸਾ ਮੈਨੂੰ ਵੀ ਮਿਲਿਆ ਹੈ।

ਤੁਸੀਂ ਮੇਰੇ ਤੋਂ ਜ਼ਿਆਦਾ ਭਾਗਸ਼ਾਲੀ ਹੋ ਕਿਉਂਕਿ ਮੈਂ ਇਸ ਵਾਰ ਦੇ ਕੁੰਭ ਵਿੱਚ ਹੁਣ ਤੱਕ ਜਾ ਨਹੀਂ ਸਕਿਆ ਹਾਂ, ਤੁਸੀਂ ਹੋ ਕੇ ਆਏ ਹੋ ਲੇਕਿਨ ਮੈਂ ਕੱਲ੍ਹ ਜਾਣ ਵਾਲਾ ਹਾਂ । ਸ਼ਾਇਦ ਹੀ ਅਜਿਹਾ ਕੋਈ ਕੁੰਭ ਹੋਵੇਗਾ ਜਦੋਂ ਤੋਂ ਮੈਂ ਸਮਝਣ ਲੱਗਾ ਹਾਂ ਕਿ ਜਿੱਥੇ ਮੈਨੂੰ ਜਾਣ ਦਾ ਸੁਭਾਗ ਨਾ ਬਣਿਆ ਹੋਵੇ, ਕੱਲ੍ਹ ਵੀ ਮੈਂ ਜਾਵਾਂਗਾ ।

ਕੁੰਭ ਦਾ ਮੇਲਾ, ਜਦੋਂ ਤੱਕ ਉੱਥੇ ਜਾਂਦੇ ਨਹੀਂ ਹਾਂ ਤਦ ਤੱਕ ਅੰਦਾਜ਼ ਨਹੀਂ ਆਉਂਦਾ ਹੈ ਕਿ ਕਿੰਨੀ ਵੱਡੀ ਵਿਰਾਸਤ ਹੈ ਇਹ, ਅਤੇ ਹਜ਼ਾਰਾਂ ਵਰ੍ਹਿਆਂ ਤੋਂ ਨਿਸ਼ਚਿਤ ਡੇਟ ਐਂਡ ਟਾਈਮ ਦੇ ਅਨੁਸਾਰ, ਟਾਈਮ ਟੇਬਲ  ਦੇ ਅਨੁਸਾਰ ਇਹ ਚੱਲ ਰਹੀ ਹੈ। ਕੋਈ ਇਨਵੀਟੇਸ਼ਨ ਕਾਰਡ ਨਹੀਂ ਹੁੰਦਾ ਹੈ। ਨਾ ਕੋਈ ਗੈਸਟ ਹੁੰਦਾ ਹੈਨਾ ਕੋਈ ਹੋਸਟ ਹੁੰਦਾ ਹੈ। ਫਿਰ ਵੀ ਮਾਂ ਗੰਗਾ ਦੇ ਚਰਨਾਂ ਵਿੱਚ ਅਤੇ ਜਿੱਥੇ ਵੀ ਕੁੰਭ ਹੁੰਦਾ ਹੈ ਉੱਥੇ ਸਾਰੇ ਦੇਸ਼ ਦੇ ਅਤੇ ਦੁਨੀਆ ਦੇ ਤੀਰਥ ਯਾਤਰੀ ਉੱਥੇ ਪਹੁੰਚਦੇ ਹਨਇਹ ਅਸਾਧਾਰਨ ਚੀਜ਼ ਹੈ, ਕਿ ਕਿਸੇ ਵੀ ਤਰ੍ਹਾਂ ਦੇ ਕਾਗਜ਼, ਚਿੱਠੀ, ਪੱਤਰ ਦੇ ਬਿਨਾ ਹਜ਼ਾਰਾਂ ਸਾਲ ਤੋਂ ਲੋਕ ਇੱਥੇ ਪੁੱਜਦੇ ਹਨ

ਅਤੇ ਤੁਸੀਂ ਜਿਸ ਕੁੰਭ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹੋ, ਤੁਹਾਡੇ ਮਨ ਨੂੰ ਉਹ ਛੂ ਗਿਆ ਹੈ ਲੇਕਿਨ ਇਹ ਵੀ ਤੁਹਾਨੂੰ ਪਤਾ ਹੋਵੇ ਕਿ ਪੂਰਾ ਕੁੰਭ ਨਹੀਂ ਹੈ, ਅਰਧਕੁੰਭ ਦੀ ਅਗਰ ਇਹ ਤਾਕਤ ਹੈ ਤਾਂ ਜਦੋਂ ਪੂਰਾ ਕੁੰਭ ਹੋਵੇਗਾ ਉਹ ਕੈਸਾ ਹੁੰਦਾ ਹੋਵੇਗਾ ਜਿਸਦਾ ਤੁਸੀਂ ਅਨੁਮਾਨ ਲਗਾ ਸਕਦੇ ਹੋ ।

ਸੱਭਿਆਚਾਰਕ ਰੂਪ ਤੋਂ ਭਾਰਤ ਵਿੱਚ ਏਕਤਾ ਨੂੰ ਬਹੁਤ ਵੱਡਾ ਬਲ ਦਿੱਤਾ ਗਿਆ ਹੈ। ਇਹ ਸਮਾਗਮ ਹੁਣ ਇੱਕ ਤਰ੍ਹਾਂ ਨਾਲ ਰੂਹਾਨੀ ਪ੍ਰੇਰਣਾ ਲਈ ਤਾਂ ਹੈ ਹੀ ਹੈ ਲੇਕਿਨ ਇਹ ਸੋਸ਼ਲ ਰਿਫਾਰਮੇਸ਼ਨ ਦੀ ਮੂਵਮੈਂਟ (ਲਹਿਰ) ਦਾ ਇੱਕ ਹਿੱਸਾ ਹੈ। ਇੱਕ ਤਰ੍ਹਾਂ ਨਾਲ ਇਹ ਉਸ ਜ਼ਮਾਨੇ ਦੀ ਪੰਚਾਇਤ ਹੈਉਸ ਜ਼ਮਾਨੇ ਦੀ ਜੋ ਵੀ ਡੈਮੋਕ੍ਰੇਟਿਕ ਫਰੇਮਵਰਕ ਹੋਵੇਗਾ ਕਿਉਂਕਿ ਸਮਾਜ ਜੀਵਨ ਵਿੱਚ ਕੰਮ ਕਰਨ ਵਾਲੇ ਰੂਹਾਨੀ ਆਗੂ ਹੋਣ, ਸੋਸ਼ਲ ਲੀਡਰ ਹੋਣ, academicians ਹੋਣ, ਉਹ ਤਿੰਨ ਸਾਲ ਤੱਕ ਆਪਣੇ-ਆਪਣੇ ਖੇਤਰ ਵਿੱਚ ਵਿਚਰਦੇ ਸਨ, ਲੋਕਾਂ ਨਾਲ ਮਿਲਦੇ ਸਨ, ਸੰਵਾਦ ਕਰਦੇ ਸਨ ਅਤੇ ਤਿੰਨ ਸਾਲ ਵਿੱਚ ਇੱਕ ਵਾਰ ਛੋਟਾ ਕੁੰਭ ਹੁੰਦਾ ਸੀ ਉੱਥੇ ਸਭ ਆਪਣੇ ਬੈਠ ਕੇ 40-45 ਦਿਨ ਤੱਕ ਵਿਚਾਰ-ਵਿਮਰਸ਼ ਕਰਦੇ ਸਨ, ਹਿੰਦੁਸਤਾਨ ਦੇ ਕਿਸ ਕੋਨੇ ਵਿੱਚ ਕੀ ਚਲ ਰਿਹਾ ਹੈ। ਅਤੇ ਉਸ ਵਿੱਚੋਂ ਕੋਈ ਨਾ ਕੋਈ ਗੱਲ ਤੈਅ ਕਰਦੇ ਸਨ ।

ਅਤੇ 12 ਸਾਲ ਵਿੱਚ ਇੱਕ ਵਾਰ 12 ਸਾਲ  ਦੇ period ਦਾ ਪੂਰਾ review ਕਰਕੇ 12 ਸਾਲ ਦੇ ਬਾਅਦ ਸਮਾਜ ਨੂੰ ਕਿਸ ਤਰ੍ਹਾਂ ਨਾਲ guidance ਦੀ ਜ਼ਰੂਰਤ ਹੈ, ਸਮਾਜ ਵਿੱਚ ਕਿਹੜੇ ਬਦਲਾਅ ਦੀ ਜ਼ਰੂਰਤ ਹੈ ਇੱਕ ਤਰ੍ਹਾਂ ਨਾਲ perfect democratic system  ਸੀ, ਹੇਠਾਂ ਤੋਂ ਉੱਪਰ information ਜਾਂਦੀ ਸੀ ਅਤੇ socio,  political,  religious leader including Kings ਰਾਜਾ ਮਹਾਰਾਜਾ ਵੀ ਉਸ ਵਿੱਚ ਰਹਿੰਦੇ ਸਨ ਅਤੇ ਇਸ ਵਿਚਾਰ-ਵਿਮਰਸ਼ ਵਿੱਚੋਂ ਅੱਗੇ ਦਾ 12 ਸਾਲ ਦਾ ਰੋਡਮੈਪ ਤਿਆਰ ਹੁੰਦਾ ਸੀ ਅਤੇ ਹਰ ਤਿੰਨ ਸਾਲ ’ਤੇ ਉਸਦਾ review ਹੁੰਦਾ ਸੀ ।

ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਜੋ ਦੁਨੀਆ ਦੇ ਸਾਹਮਣੇ ਕਦੇ ਆਈ ਹੀ ਨਹੀਂ । ਤੁਸੀਂ ਇਸ ਵਾਰ ਵੀ ਦੇਖਿਆ ਹੋਵੇਗਾ, ਇਸ ਕੁੰਭ ਦੇ ਮੇਲੇ ਵਿੱਚ ਵੀ ਕੋਈ ਨਾ ਕੋਈ ਸਟੀਕ social message ਸੀ । ਸੁਮੱਚੇ ਜਨ ਸਧਾਰਣ ਦੀ ਭਲਾਈ ਲਈ message ਸੀ । ਅਤੇ ਉੱਥੇ ਤੁਸੀਂ ਕੋਈ ਭੇਦਭਾਵ ਨਹੀਂ ਦੇਖਿਆ ਹੋਵੇਗਾਹਰ ਕੋਈ ਗੰਗਾ ਦਾ ਅਧਿਕਾਰੀ ਹੈ, ਗੰਗਾ ਵਿੱਚ ਡੁਬਕੀ ਲਗਾਉਂਦਾ ਹੈ। ਆਪਣੀ ਆਸਥਾ ਦੇ ਅਨੁਸਾਰ ਕਰਮ-ਕਾਂਡ ਕਰਦਾ ਹੈ ।

ਭਾਰਤ ਟੂਰਿਜ਼ਮ ਦਾ ਇੱਕ destination ਇਸ ਲਈ ਬਣਨ ਜਾ ਰਿਹਾ ਹੈ ਕਿਉਂਕਿ ਵਿਸ਼ਵ ਇੱਕ ਸ਼ਾਂਤੀ ਦੀ ਤਲਾਸ਼ ਵਿੱਚ ਹੈ। ਵਿਅਕਤੀਗਤ ਜੀਵਨ ਦੀ ਆਪਾਧਾਪੀ ਤੋਂ ਵੀ ਉਹ ਕੁਝ ਪਲ ਆਪਣੇ ਲਈਆਪਣੇ ਇੰਟਰਨਲ ਲਈ ਗੁਜਾਰਨਾ ਚਾਹੁੰਦਾ ਹੈ। ਪੈਸਾ, ਦੌਲਤ, ਖੁਸ਼ਹਾਲੀ ਵਧੀਆ ਹੋਟਲ ਇਹ ਸਾਰੀਆਂ ਚੀਜ਼ਾਂ ਉਸਨੂੰ ਪ੍ਰਭਾਵਿਤ ਤਾਂ ਕਰਦੀਆਂ ਹਨਪ੍ਰੇਰਿਤ ਨਹੀਂ ਕਰਦੀਆਂ ਹਨ ਉਸਨੂੰ, ਇੰਪ੍ਰੈਸਿਵ ਵਰਲਡ ਤੋਂ ਉਹ ਊਬ ਚੁੱਕਿਆ ਹੈ। ਉਹ ਇੰਸਪਾਇਰਿੰਗ ਵਰਲਡ ਦੀ ਖੋਜ ਵਿੱਚ ਹੈ ।

ਅਤੇ ਤੁਸੀਂ ਕੁੰਭ ਵਿੱਚ ਅਨੁਭਵ ਕੀਤਾ ਹੋਵੇਗਾ ਕਿ ਭੌਤਿਕ ਸੰਪਦਾ ਦੀ ਕਮੀ ਦੇ ਬਾਵਜੂਦ ਵੀ ਇੱਕ ਅੰਤਰਮਨ ਦੇ ਆਨੰਦ ਨੂੰ ਕਿਵੇਂ ਖੋਜਿਆ ਜਾ ਸਕਦਾ ਹੈ, ਸੰਜੋਇਆ ਜਾ ਸਕਦਾ ਹੈ ਅਤੇ ਉਸ ਤੋਂ ਜੀਵਨ ਦਾ ਰਾਹ ਬਣਾਇਆ ਜਾ ਸਕਦਾ ਹੈ । ਉਹ ਤੁਸੀਂ ਭਲੀ-ਭਾਂਤੀ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ ।

ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜਦੋਂ ਆਪਣੇ ਦੇਸ਼ ਵਾਪਸ ਜਾਓਗੇ ਤਾਂ ਉੱਥੇ ਤਰ੍ਹਾਂ-ਤਰ੍ਹਾਂ ਦੇ ਲੋਕ ਤੁਹਾਨੂੰ ਪੁੱਛਣਗੇ ਕਿ ਆਖਰਕਾਰ ਸੀ ਕੀ ….. ਕੀ ਇੱਕ ਨਦੀ ਦੇ ਅੰਦਰ ਡੁਬਕੀ ਲਗਾਉਣ ਲਈ ਤੁਸੀਂ ਇੰਨਾ ਖਰਚਾ ਕਰਕੇ ਚਲੇ ਗਏ ਉੱਥੇ, ਕਈ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਸ ਵਿੱਚ ਕੀ ਹੈ? ਲੇਕਿਨ ਜਦੋਂ ਤੁਸੀਂ ਉੱਥੇ ਦਾ ਦ੍ਰਿਸ਼ ਦੇਖੋਗੇ ਅਤੇ makeshift arrangement ਤਾਂ ਭਾਰਤ ਦੀ organizing capacity  ਦਾ level ਕੀ ਹੈ ।  ਇਹ ਆਪਣੇ ਆਪ ਵਿੱਚ ਤੁਸੀਂ ਅਨੁਭਵ ਕੀਤਾ ਹੋਵੇਗਾ ।

ਮੈਨੂੰ ਦੱਸਿਆ ਗਿਆ ਕਿ ਡੇਲੀ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਮਿਸਿੰਗ ਪਰਸਨ ਜਾਂ ਮਿਸਿੰਗ ਚਾਈਲਡ ਦੀ information ਸੈਂਟਰ ’ਤੇ ਆਉਂਦੀ ਹੈ। ਕਿਉਂਕਿ ਇੰਨ੍ਹੇ ਕਰੋੜਾਂ ਲੋਕ ਹੁੰਦੇ ਹਨ ਤਾਂ ਕਦੇ ਇੱਕ-ਅੱਧ ਬੱਚਾ ਹੱਥ ਤੋਂ ਛੁਟ ਜਾਂਦਾ ਹੈ ਕੋਈ ਬਜ਼ੁਰਗ ਰਹਿ ਜਾਂਦਾ ਹੈ। ਫਿਰ ਇੰਨੀ ਭੀੜ ਵਿੱਚ ਪਤਾ ਨਹੀਂ ਚਲਦਾ ਹੈ। ਉੱਥੇ ਇੰਨਾ perfect mechanism ਹੈ ਕਿ ਘੰਟੇ ਦੋ ਘੰਟੇ ਵਿੱਚ ਉਹ missing ਦੀ complaint ਆਉਂਦੇ ਹੀ ਉਸ ਨੂੰ ਲੱਭ ਕੇ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ ਜਾਂਦਾ ਹੈ। ਕੋਈ ਕਲਪਨਾ ਕਰ ਸਕਦਾ ਹੈ?

ਹਰ ਦਿਨ ਗੰਗਾ ਦੇ ਤਟ ’ਤੇ ਇੱਕ ਤਰ੍ਹਾਂ ਨਾਲ ਯੂਰਪ ਦਾ ਇੱਕ ਦੇਸ਼ ਇਕੱਠਾ ਹੁੰਦਾ ਹੈ daily ਅਤੇ ਸਾਰੀਆਂ ਵਿਵਸਥਾਵਾਂ makeshift arrangement ਵਿੱਚ ਹੋ ਰਹੀਆਂ ਹਨ ਯਾਨੀ ਜੋ management  ਦੇ students ਹਨ universities ਹਨ ਉਨ੍ਹਾਂ  ਦੇ  ਲਈ ਇਹ case study ਦਾ ਵਿਸ਼ਾ ਹੈ। ਕਿ ਇੰਨੀ ਵੱਡੀ ਮਾਤਰਾ ਵਿੱਚ ਲੋਕ ਆਪਣੇ-ਆਪਣੇ ਤਰੀਕੇ ਨਾਲ ਆਏ ਹਨ, ਆਪਣੀਆਂ ਆਦਤਾਂ ਨੂੰ ਲੈ ਕੇ ਆਏ ਹਨ, ਆਪਣੀ ਭਾਸ਼ਾ ਨੂੰ ਲੈ ਕੇ ਆਏ ਹਨ । ਲੇਕਿਨ ਇੱਕ ਅਜਿਹੀ ਵਿਵਸਥਾ ਜੋ ਸਾਰੀਆਂ ਨੂੰ cater ਕਰ ਰਹੀ ਹੈ, ਸਾਰਿਆਂ ਨੂੰ ਸੰਭਾਲ ਰਹੀ ਹੈ ਅਤੇ ਸਭ ਦੀ ਆਸ਼ਾ ਉਮੀਦ ਪੂਰੀ ਕਰ ਰਹੀ ਹੈ। ਇਹ ਆਪਣੇ ਆਪ ਵਿੱਚ management ਦੀ ਦੁਨੀਆ ਦੀ ਇਹ ਬਹੁਤ ਵੱਡੀ ਘਟਨਾ ਹੈ ।

ਅਤੇ ਵਿਸ਼ਵ ਦਾ ਇਸ ਵੱਲ ਧਿਆਨ ਜਾਵੇਗਾ ਅਤੇ ਮੈਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵਿਸ਼ੇਸ਼ ਕਰਕੇ ਸੁਸ਼ਮਾ ਜੀ ਦਾ ਦਿਲੋਂ ਅਭਿਨੰਦਨ ਕਰਦਾ ਹਾਂ ਕਿ ਜੋ ਕੁੰਭ ਦਾ ਮੇਲਾ ਯਾਨੀ ਇੱਕ ਟਾਸਕ ਜਿਸਨੂੰ ਲਗਦਾ ਸੀ ਕਿ ਹਾਂ …. ਹਾਂ ਭਈ ਠੀਕ ਹੈ ਲੋਕ ਆਉਂਦੇ ਹਨ ….  ਜਾਂਦੇ ਹਨ ਲੇਕਿਨ ਇਸਦਾ ਇੱਕ ਸਮਾਜਕ ਸਰੂਪ ਹੁੰਦਾ ਹੈ । ਉਸਦਾ ਇੱਕ managerial aspect ਹੁੰਦਾ ਹੈ, ਉਸ ਵਿੱਚ ਆਧੁਨਿਕਤਾ ਹੁੰਦੀ ਹੈ, technology ਹੁੰਦੀ ਹੈ, ਵਿਵਸਥਾ ਹੁੰਦੀ ਹੈ ਅਤੇ ਸ਼ਰਧਾ ਵੀ ਹੁੰਦੀ ਹੈ, ਸੱਭਿਆਚਾਰਕ ਚੇਤਨਾ ਵੀ ਹੁੰਦੀ ਹੈ ।

ਇਹ ਅਦਭੁੱਤ ਮਿਲਣ ਦਾ ਪ੍ਰੋਗਰਾਮ ਦੁਨੀਆ ਦੇ ਲੋਕਾਂ ਨੇ ਜਦੋਂ ਅੱਜ ਦੇਖਿਆ ਹੈ ਅਤੇ ਭਾਰਤ ਨੇ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰਯਤਨ ਕੀਤਾ ਹੈ। ਤੁਸੀਂ ਆ ਕੇ ਸਾਡੇ ਇਸ ਪ੍ਰਯਤਨ ਨੂੰ ਸਫ਼ਲ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਇਸ ਲਈ ਆਪ ਵੀ ਅਭਿਨੰਦਨ ਦੇ ਅਧਿਕਾਰੀ ਹੋ । ਤੁਹਾਡਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ।

ਭਾਰਤ ਵਿੱਚ ਜਿਸ ਤਰ੍ਹਾਂ ਨਾਲ ਭਾਰਤ ਦੀ ਜੋ ਸੱਭਿਆਚਾਰਕ ਵਿਰਾਸਤ ਹੈ, ਇਹ ਵਿਸ਼ਵ ਨੂੰ ਆਕਰਸ਼ਿਤ ਕਰਨ ਦੀ ਬੇਮਿਸਾਲ ਸਮਰੱਥਾ ਹੈ ਉਸ ਵਿੱਚ, ਅਤੇ ਅਸੀਂ ਇਸ ’ਤੇ ਪ੍ਰਤੀਬੱਧ ਹਾਂ। ਇਸ ਤਰ੍ਹਾਂ ਦੀਆਂ ਯੋਜਨਾਵਾਂ ਰਾਹੀਂ ਅਸੀਂ ਦੁਨੀਆ ਨੂੰ ਭਾਰਤ ਦੀ ਇਸ ਮਹਾਨ ਵਿਰਾਸਤ ਨਾਲ ਵੀ ਜੋੜਨਾ ਚਾਹੁੰਦੇ ਹਾਂ ।

ਅਤੇ ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵ ਭਾਰਤ ਦੀ ਆਧੁਨਿਕ ਭਾਰਤ ਦੀ ਵੀ ਪਹਿਚਾਣ ਕਰੇਗਾ ਅਤੇ ਅਨਮੋਲ ਵਿਰਾਸਤ ਕਰਕੇ ਵੀ, ਭਾਰਤ ਤੋਂ ਦੁਨੀਆ ਜਾਣੂ ਹੋਣ ਦਾ ਪ੍ਰਯਤਨ ਕਰੇਗੀ । ਆਉਣ ਵਾਲੇ ਦਿਨਾਂ ਵਿੱਚ ਸਾਡੇ ਇੱਥੇ parliament  ਦੇ ਇਲੈਕਸ਼ਨ ਹੋਣ ਵਾਲੇ ਹਨ । ਜਿਸ ਤਰ੍ਹਾਂ ਦਾ ਕੁੰਭ ਦਾ ਮੇਲਾ ਹੈ ਉਸ ਦੀ management, makeshift arrangements ਉੱਥੋਂ ਦੀਆਂ ਸਾਰੀਆਂ technology ਦੇ ਰਾਹੀਂ ਵਿਵਸਥਾਵਾਂ, ਇਹ ਆਪਣੇ-ਆਪ ਵਿੱਚ ਇੱਕ ਖਿੱਚ ਦਾ ਕੇਂਦਰ ਹੈ। ਉਂਝ ਹੀ more than 800 million ਲੋਕ ਵੋਟ ਕਰਨ, ਨਿਰਪੱਖਤਾ ਨਾਲ ਵੋਟ ਕਰਨ

ਉਸ ਦਾ ਪੂਰਾ ਜੋ mechanism ਹੈ ਦੁਨੀਆ ਦਾ ਸਭ ਤੋਂ ਵੱਡਾ ਇਹ ਚੋਣਾਂ ਹੁੰਦੀਆਂ ਹਨਦੁਨੀਆ ਦਾ ਸਭ ਤੋਂ ਵੱਡਾ…. ਅਤੇ ਮੇਰਾ ਤਾਂ ਇਹ ਪ੍ਰਯਤਨ ਰਹੇਗਾ …  ਮੈਂ ਤਾਂ election commission ਨੂੰ ਵੀ ਕਿਹਾ ਹੈ ਕਿ ਵਿਸ਼ਵ ਦਾ ਹਰ ਦੇਸ਼ ਭਾਰਤ ਦੇ election tourism ਲਈ ਨਿਕਲੇ …. ਹਿੰਦੁਸਤਾਨ ਦੇ ਟੂਰਿਜ਼ਮ ਨੂੰ ਦੇਖੇ ਅਤੇ ਸਿਰਫ਼ ਵੋਟਿੰਗ ਦੇ ਦਿਨ ਨਹੀਂ ਕੋਈ ਮਾਰਚ ਮਹੀਨੇ ਵਿੱਚ ਆਏਕੋਈ ਮਾਰਚ  ਦੇ 2nd week ਵਿੱਚ ਆਏ, ਕੋਈ ਮਾਰਚ  ਦੇ 3rd week ਵਿੱਚ ਆਏਕੋਈ ਅਪ੍ਰੈਲ ਵਿੱਚ ਆਏ ਕੋਈ ਮਈ ਵਿੱਚ ਆਏ ਲਗਾਤਾਰ ਦੁਨੀਆ ਦੇ ਹਰ ਦੇਸ਼ ਦੇ ਦੋ-ਦੋ ਪ੍ਰਤੀਨਿੱਧੀ ਹਰ ਹਫ਼ਤੇ ਇੱਥੇ ਹੋਣ, ਹਜ਼ਾਰਾਂ ਦੀ ਤਾਦਾਦ ਵਿੱਚ ਵਿਸ਼ਵ ਦੇ ਲੋਕ ਆਉਣ, ਕਿ ਭਾਰਤ ਵਿੱਚ democracy ਕਿੰਨੀ ਲੋਕਾਂ ਦੀਆਂ ਰਗਾਂ ਵਿੱਚ ਹੈ

ਭਾਰਤ ਵਿੱਚ ਪਿੰਡ ਵਿੱਚ ਬੈਠਾ ਹੋਇਆ ਵਿਅਕਤੀ ਵੀ ਕਿਸ ਤਰ੍ਹਾਂ ਨਾਲ ਦੇਸ਼ ਦੀਆਂ ਚੀਜ਼ਾਂ ਦੀ ਸਮਝ ਰੱਖਦਾ ਹੈ, ਕਿਸ ਤਰ੍ਹਾਂ ਨਾਲ ਦੇਸ਼ ਦੇ ਸਬੰਧ ਵਿੱਚ ਫ਼ੈਸਲਾ ਕਰਦਾ ਹੈ। ਵਿਸ਼ਵ ਲਈ ਭਾਰਤ ਦੀਆਂ ਚੋਣਾਂ ਆਪਣੇ-ਆਪ ਵਿੱਚ ਅਜੂਬਾ ਹੈ। ਅਗਰ ਮੇਰੇ ਕੁੰਭ ਦੀ ਇੰਨੀ ਵੱਡੀ ਤਾਕਤ ਹੈ ਕਿ managerial capacity ਨੂੰ ਪ੍ਰਦਰਸ਼ਿਤ ਕਰਦਾ ਹੈ ਤਾਂ ਮੇਰੇ ਦੇਸ਼ ਦੀਆਂ ਚੋਣਾਂ ਦੀ ਰਚਨਾਚੋਣਾਂ ਦਾ ਪ੍ਰਬੰਧ ਅਤੇ ਇੰਨਾ ਵੱਡਾ democratic participation ਵਿਸ਼ਵ ਵਿੱਚ democracy ਵਿੱਚ ਵਿਸ਼ਵਾਸ ਕਰਨ ਵਾਲੇ ਲੋਕਾਂ ਲਈ ਵੀ ਇਹ ਪ੍ਰੇਰਣਾ ਦਿੰਦਾ ਹੈ ।

ਅਤੇ democracy ਵੱਲ ਜੋ ਹਾਲੇ ਨਹੀਂ ਪਹੁੰਚ ਸਕੇ ਹਨ ਉਨ੍ਹਾਂ ਲਈ ਵੀ ਪ੍ਰੇਰਣਾ ਦਾ ਕਾਰਨ ਬਣ ਸਕਦਾ ਹੈ। ਤਾਂ ਮੈਂ ਚਾਹਾਂਗਾ ਕਿ ਮੇਰੇ ਦੇਸ਼ ਦਾ election commission initiate ਕਰੇ, ਸਾਡਾ ਵਿਦੇਸ਼ ਮੰਤਰਾਲਾ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਮਦਦ ਕਰੇ । ਅਤੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ, ਦੁਨੀਆ ਭਰ  ਦੇ ਸਟੂਡੈਂਟਸ, ਦੁਨੀਆ ਭਰ ਦੇ ਡੈਮੋਕ੍ਰੈਟਸ, ਇਹ ਸਾਰੇ ਲੋਕ ਜੋ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਹਨ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਤੰਤਰ ਦਾ ਜੋ ਕੁੰਭ ਹੋਣ ਵਾਲਾ ਹੈ ਉਸ ਨੂੰ ਵੀ ਇੱਥੇ ਆ ਕੇ ਦੇਖਣ

ਅਤੇ ਭਾਰਤ ਦੇ ਸਧਾਰਨ ਮਾਨਵੀ ਦੀ ਲੋਕਤੰਤਰ ਦੇ ਪ੍ਰਤੀ commitment ਜੋ ਹੈਭਾਰਤ ਦੇ ਆਮ  ਮਾਨਵੀ ਦਾ ਮਾਨਵੀ ਕਦਰਾਂ-ਕੀਮਤਾਂ ਪ੍ਰਤੀ commitment ਜੋ ਹੈ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖੋ ਅਤੇ ਦੁਨੀਆ ਨੂੰ ਸੰਦੇਸ਼ ਦੇਵੇ ਕਿ ਭਾਰਤ ਅਸੀਂ ਜੋ ਸੋਚਦੇ ਹਾਂ, ਸੁਣਦੇ ਹਾਂ ਕਿਸੇ ਦੀ ਨਜ਼ਰ ਤੋਂ ਜੋ ਦੇਖਿਆ ਹੈ ਅਸੀਂ ਆਪਣੀ ਨਜ਼ਰ ਨਾਲ ਇੱਕ ਦੂਜਾ ਹਿੰਦੁਸਤਾਨ ਦੇਖਿਆ ਹੈ, ਅਸਲੀ ਹਿੰਦੁਸਤਾਨ ਦੇਖਿਆ ਹੈਤਾਤਕਵਰ ਹਿੰਦੁਤਸਤਾਨ ਦੇਖਿਆ ਹੈ ਅਤੇ ਵਿਸ਼ਵ ਨੂੰ ਕੁਝ ਦੇਣ ਦੀ ਤਾਕਤ ਰੱਖਣ ਵਾਲਾ ਹਿੰਦੁਸਤਾਨ ਦੇਖਿਆ ਹੈ ।

ਤੁਸੀਂ ਜਦੋਂ ਅਕਸ਼ੈਵਟ ਦੇਖਿਆ ਹੋਵੇਗਾਭਾਰਤ  ਦੇ ਲੋਕਾਂ ਲਈ ਅਕਸ਼ੈਵਟ ਇੱਕ ਸ਼ਰਧਾ ਦਾ ਕਾਰਨ ਹੋਵੇਗਾਲੇਕਿਨ ਮੰਨ ਲਓ ਉਸ ਸ਼ਰਧਾ ਨਾਲ ਤੁਹਾਡੀ ਜਾਣ-ਪਹਿਚਾਣ ਨਾ ਵੀ ਹੋਵੇ ਤਾਂ ਤੁਹਾਨੂੰ ਇੰਨਾ ਤਾਂ ਪਤਾ ਚਲੇਗਾ ਕਿ ਦੇਸ਼ ਕਿੰਨਾ ਪ੍ਰਕਿਰਤੀ ਪ੍ਰੇਮੀ ਹੈ। ਕਿ ਹਜ਼ਾਰਾਂ ਸਾਲ ਤੋਂ ਇੱਕ ਬਿਰਖ ਪ੍ਰਤੀ ਆਸਥਾ ਰੱਖਣ ਵਾਲਾ ਉਹ ਸਮਾਜ ਪੇੜ ਅਤੇ ਪੌਦਿਆਂ ਵਿੱਚ ਵੀ ਪਰਮਾਤਮਾ ਦੇਖਦਾ ਹੈ ਅਗਰ ਉਸ ਸਮਾਜ ਨੂੰ ਕੋਈ ਸਮਝੇ ਤਾਂ ਵਿਸ਼ਵ ਨੂੰ ਕਦੇ climate change or global warming ਦੀਆਂ ਸੱਮਸਿਆਾਵਾਂ ਝੱਲਣੀਆਂ ਨਾ ਪੈਂਦੀਆਂ, ਅਗਰ ਇਨ੍ਹਾਂ ਗੱਲਾਂ ਨੂੰ ਅਸੀਂ ਪਹਿਲਾਂ ਤੋਂ ਸਮਝਦੇ । ਉਹ ਸਿਰਫ਼ ਇੱਕ ਬਿਰਖ ਦੇ ਦਰਸ਼ਨ ਨਹੀਂ ਸਨ ।

ਉਹ ਭਾਰਤ  ਦੇ ਲੋਕ ਸ਼ਾਇਦ ਉਸ ਦੀ mythology ਜਾਣਦੇ ਹਨ, ਭਾਰਤ  ਦੇ ਲੋਕਾਂ ਲਈ ਉਹ ਹੋਵੇਗਾ ਲੇਕਿਨ ਜੋ mythology ਨੂੰ ਨਹੀਂ ਜਾਣਦੇ ਹਨ ਉਨ੍ਹਾਂ ਲਈ ਇਹ ਸਮਰੱਥਾ ਹੈ ਕਿ ਅਸੀਂ ਪੌਦੇ ਵਿੱਚ ਵੀ ਪ੍ਰਮਾਤਮਾ ਦੇਖਦੇ ਹਾਂ । ਅਤੇ ਅਸੀਂ ਕੁਦਰਤ ਦੇ ਪ੍ਰਤੀ ਇੰਨ੍ਹੇ ਸਹਿਜੀਵਨ ਦੇ ਆਦੀ ਹਾਂ ।  ਸਹਿਜੀਵਨ  ਦੇ ਨਾਲ-ਨਾਲ ਕੁਦਰਤ ਪ੍ਰਤੀ ਬੇਹੱਦ ਸ਼ਰਧਾ ਰੱਖਣ ਵਾਲੇ ਲੋਕ ਹਾਂ ਜੋ ਮਨੁੱਖ ਜਾਤੀ ਦੀ ਬਹੁਤ ਵੱਡੀ ਜ਼ਰੂਰਤ ਹੈ । ਅੱਜ ਕੁਦਰਤ ਦੇ ਨਾਲ ਸੰਘਰਸ਼ ਦੇ ਕਾਰਨ ਮਾਨਵ ਜਾਤ ਜੋ ਸੰਕਟਾਂ ਵਿੱਚ ਫਸੀ ਹੋਈ ਹੈ ਉਸ ਤੋਂ ਨਿਕਲਣ ਦਾ ਰਸਤਾ ਵੀ ਇਸ ਮਹਾਨ ਪਰੰਪਰਾ ਨੇ ਦਿੱਤਾ ਹੈ ।

ਚਾਹੇ ਅਕਸ਼ੈਵਟ ਦਾ ਦਰਸ਼ਨ ਹੋਵੇ, ਨਦੀ ਪ੍ਰਤੀ ਸ਼ਰਧਾ ਦੀ ਗੱਲ ਹੋਵੇ,  up- to- date management ਦੀ ਗੱਲ ਹੋਵੇ, ਕਿਸੇ ਵੀ ਪਹਿਲੂ ਤੋਂ ਦੇਖੋ, ਦੁਨੀਆ ਲਈ ਇਹ case study ਹੈ, ਯੂਨੀਵਰਸਿਟੀਆਂ ਲਈ case study ਹੈ ਅਤੇ ਭਾਰਤ ਪ੍ਰਤੀ ਖਿੱਚ ਵਧਾਉਣ ਲਈ, ਭਾਰਤ ਦੀਆਂ ਮਹਾਨ ਪਰੰਪਰਾਵਾਂ, ਮਾਨਵ ਜਾਤ ਦੀ ਭਲਾਈ ਦਾ ਰਸਤਾ ਦਿਖਾਉਣ ਵਾਲੀਆਂ ਪਰੰਪਰਾਵਾਂ ਹਨ ਇਸ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵਪੂਰਨ ਹੈ। ਅਜਿਹੇ ਮਹੱਤਵਪੂਰਨ ਅਵਸਰ ’ਤੇ ਤੁਹਾਡਾ ਆਉਣਾ ਮੇਰੇ ਲਈ ਬਹੁਤ ਹੀ ਮਾਣ ਦਾ ਵਿਸ਼ਾ ਹੈ, ਆਨੰਦ ਦਾ ਵਿਸ਼ਾ ਹੈ ।

ਮੈਂ ਫਿਰ ਇੱਕ ਵਾਰ ਆਪ ਸਾਰਿਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ ਅਤੇ ਜਿੰਨ੍ਹਾਂ ਵੀ ਸਮਾਂ ਤੁਹਾਨੂੰ ਇੱਥੇ ਗੁਜਾਰਨ ਦਾ ਮੌਕਾ ਮਿਲੇਗਾ, ਤੁਸੀਂ ਜ਼ਰੂਰ ਭਾਰਤ ਨੂੰ ਜਾਣਨ ਸਮਝਣ ਲਈ ਉਸ ਸਮੇਂ ਦੀ ਵਰਤੋਂ ਕਰੋਗੇ ਅਤੇ ਆਪਣੇ ਦੇਸ਼ ਵਿੱਚ ਜਾ ਕੇ ਦੁਨੀਆ ਨੂੰ ਦੱਸੋਗੇ ਕਿ ਤੁਸੀਂ ਜੋ ਸੁਣਿਆ ਹੈ ਉਸ ਨਾਲੋਂ ਹਿੰਦੁਸਤਾਨ ਕੁਝ ਹੋਰ ਹੈ। ਹਿੰਦੁਸਤਾਨ ਕੁਝ ਅਧਿਕ ਹੈ, ਤੁਸੀਂ ਜੋ ਹਿੰਦੁਸਤਾਨ ਜਾਣਦੇ ਹੋ ਪੁਰਾਤਨ ਜਾਣਦੇ ਹੋ। ਇਹੀ ਹਿੰਦੁ‍ਸਤਾਨ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਵੀ ਮਾਨਵ ਜਾਤ ਨੂੰ ਦਿਸ਼ਾ ਦੇਣ ਦੀ ਤਾਕਤ ਰੱਖ ਸਕਦਾ ਹੈ। ਤੁਸੀਂ ਸੱਚੇ ਅਰਥ ਵਿੱਚ ਭਾਰਤ ਦੀ ਇਸ ਮਹਾਨ ਪਰੰਪਰਾ  ਦੇ ambassador ਬਣ ਕੇ ਵਾਪਸ ਜਾਓਗੇ ਇਹੀ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਹਨ

ਬਹੁਤ-ਬਹੁਤ ਧੰਨਵਾਦ ।

*****

ਅਤੁਲ ਕੁਮਾਰ ਤਿਵਾਰੀ/ਕੰਚਨ ਪਤਿਆਲ/ ਮਮਤਾ