ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ।
ਅੱਜ ਦਾ ਬਜਟ ਇਤਿਹਾਸਿਕ ਹੈ, ਇਹ ਦੇਸ਼ ਦੀ ਮਹਿਲਾ ਸ਼ਕਤੀ ਦਾ ਮਜ਼ਬੂਤ ਪ੍ਰਤੀਬਿੰਬ ਦਰਸਾਉਂਦਾ ਹੈ। ਮਹਿਲਾ ਵਿੱਤ ਮੰਤਰੀ ਵਜੋਂ ਵਿੱਚ ਨਿਰਮਲਾ ਜੀ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਬਜਟ ਬੇਅੰਤ ਮੌਕਿਆਂ ਦਾ ਰਾਜ-ਮਾਰਗ ਹੈ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਇਹ ਬਜਟ 2047 ਦੇ ਵਿਕਸਿਤ ਭਾਰਤ ਦੀ ਸਾਡੀ ਉੱਚੀ ਉਡਾਣ ਦਾ ਮਜ਼ਬੂਤ ਅਧਾਰ ਹੈ।
ਸਾਥੀਓ,
ਅੱਜ ਭਾਰਤ ਜਿਸ ਰਿਫੌਰਮ ਐਕਸਪ੍ਰੈੱਸ ’ਤੇ ਸਵਾਰ ਹੈ, ਇਸ ਬਜਟ ਨਾਲ ਉਸ ਨੂੰ ਨਵੀਂ ਊਰਜਾ, ਨਵੀਂ ਗਤੀ ਮਿਲੇਗੀ। ਜੋ ਮਾਰਗ-ਦਰਸ਼ਕ ਸੁਧਾਰ ਕੀਤੇ ਗਏ ਹਨ, ਉਹ ਇੱਛਾਵਾਂ ਨਾਲ ਭਰੇ ਹੋਏ ਭਾਰਤ ਦੇ ਦਲੇਰ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਉੱਡਣ ਲਈ ਖੁੱਲ੍ਹਾ ਅਸਮਾਨ ਦਿੰਦੇ ਹਨ। ਇਹ ਬਜਟ ਵਿਸ਼ਵਾਸ-ਅਧਾਰਤ ਸ਼ਾਸਨ ਅਤੇ ਮਨੁੱਖ-ਕੇਂਦ੍ਰਿਤ ਅਰਥ-ਵਿਵਸਥਾ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਦਾ ਹੈ। ਇਹ ਇੱਕ ਅਜਿਹਾ ਵਿਲੱਖਣ ਬਜਟ ਹੈ, ਜਿਸ ਵਿੱਚ, ਵਿੱਤੀ ਘਾਟਾ ਘੱਟ ਕਰਨ, ਮਹਿੰਗਾਈ ਨੂੰ ਕੰਟ੍ਰੋਲ ਕਰਨ ’ਤੇ ਧਿਆਨ ਹੈ ਅਤੇ ਇਸ ਦੇ ਨਾਲ ਹੀ, ਬਜਟ ਵਿੱਚ ਉੱਚ ਪੂੰਜੀ ਖ਼ਰਚ ਅਤੇ ਉੱਚ ਵਿਕਾਸ ਦਾ ਵੀ ਤਾਲਮੇਲ ਹੈ।
ਸਾਥੀਓ,
ਇਹ ਬਜਟ ਭਾਰਤ ਦੀ ਵਿਸ਼ਵ-ਵਿਆਪੀ ਭੂਮਿਕਾ ਨੂੰ ਨਵੇਂ ਸਿਰੇ ਤੋ ਮਜ਼ਬੂਤ ਕਰਦਾ ਹੈ। ਭਾਰਤ ਦੇ 140 ਕਰੋੜ ਨਾਗਰਿਕ, ਸਭ ਤੋ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਬਣ ਕੇ ਸੰਤੁਸ਼ਟ ਨਹੀਂ ਹਨ। ਅਸੀਂ ਜਲਦੀ ਤੋ ਜਲਦੀ ਦੁਨੀਆ ਦੀ ਤੀਜੀ ਸਭ ਤੋ ਵੱਡੀ ਅਰਥ-ਵਿਵਸਥਾ ਬਣਨਾ ਚਾਹੁੰਦੇ ਹਾਂ। ਇਹ ਕਰੋੜਾਂ ਦੇਸ਼ ਵਾਸੀਆਂ ਦਾ ਸੰਕਲਪ ਹੈ। ਦੁਨੀਆ ਦੇ ਇੱਕ ‘ਭਰੋਸੇਯੋਗ ਲੋਕਤੰਤਰੀ ਭਾਈਵਾਲ’ ਅਤੇ ‘ਭਰੋਸੇਯੋਗ ਗੁਣਵੱਤਾ ਸਪਲਾਇਰ’ ਵਜੋਂ ਭਾਰਤ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਵੱਡੇ-ਵੱਡੇ ਵਪਾਰਕ ਸੌਦੇ ਭਾਰਤ ਨੇ ਕੀਤੇ ਹਨ, ਮਦਰ ਆਫ਼ ਔਲ਼ ਡੀਲਸ, ਉਸ ਦਾ ਵੱਧ ਤੋ ਵੱਧ ਲਾਭ ਭਾਰਤ ਦੇ ਨੌਜਵਾਨਾਂ ਨੂੰ ਮਿਲੇ, ਭਾਰਤ ਦੇ ਛੋਟੇ ਅਤੇ ਦਰਮਿਆਨੇ ਉੱਦਮਾਂ ਵਾਲਿਆਂ ਨੂੰ ਮਿਲੇ, ਇਸ ਦਿਸ਼ਾ ਵਿੱਚ ਬਜਟ ਵਿੱਚ ਵੱਡੇ-ਵੱਡੇ ਕਦਮ ਚੁੱਕੇ ਗਏ ਹਨ।
ਸਾਥੀਓ,
ਇਸ ਬਜਟ ਵਿੱਚ ਮੇਕ ਇਨ੍ਹਾਂ ਇੰਡੀਆ ਅਤੇ ਆਤਮ-ਨਿਰਭਰ ਅਭਿਆਨ ਨੂੰ ਨਵੀਂ ਰਫ਼ਤਾਰ ਦੇ ਲਈ ਅਭਿਲਾਸ਼ੀ ਰੋਡਮੈਪ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿੱਚ ਨਵੇਂ ਉੱਭਰ ਰਹੇ ਉਦਯੋਗਾਂ, ਯਾਨੀ ਉੱਭਰ ਰਹੇ ਖੇਤਰਾਂ ਨੂੰ ਜਿਸ ਮਜ਼ਬੂਤੀ ਦੇ ਨਾਲ ਸਮਰਥਨ ਦਿੱਤਾ ਗਿਆ ਹੈ, ਉਹ ਸ਼ਾਨਦਾਰ ਹੈ। ਬਾਇਓਫਾਰਮਾ ਸ਼ਕਤੀ ਮਿਸ਼ਨ, ਸੈਮੀਕੰਡਕਟਰ ਮਿਸ਼ਨ 2.0 ਇਲੈਕਟ੍ਰੋਨਿਕ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ, ਰੇਅਰ ਅਰਥ ਕੌਰੀਡੋਰ ਦਾ ਨਿਰਮਾਣ, ਮਹੱਤਵਪੂਰਨ ਖਣਿਜਾਂ ’ਤੇ ਜ਼ੋਰ, ਟੈਕਸਟਾਈਲ ਖੇਤਰ ਵਿੱਚ ਨਵੀਂ ਸਕੀਮ, ਹਾਈ ਟੈੱਕ ਟੂਲ ਮੈਨੂਫੈਕਚਰਿੰਗ ਨੂੰ ਹੁਲਾਰਾ, ਚੈਂਪੀਅਨ ਐੱਮਐੱਸਐੱਮਈ ਤਿਆਰ ਕਰਨਾ, ਇਹ ਭਵਿੱਖਮੁਖੀ ਹਨ, ਦੇਸ਼ ਦੀ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ। ਐੱਮਐੱਸਐੱਮਈ ਨੂੰ, ਸਾਡੇ ਛੋਟੇ ਅਤੇ ਕੁਟੀਰ ਉਦਯੋਗਾਂ ਨੂੰ ਜੋ ਸਮਰਥਨ ਇਸ ਬਜਟ ਵਿੱਚ ਮਿਲਿਆ ਹੈ, ਉਹ ਉਨ੍ਹਾਂ ਨੂੰ ਲੋਕਲ ਤੋ ਗਲੋਬਲ ਬਣਨ ਦੀ ਨਵੀਂ ਤਾਕਤ ਦੇਵੇਗਾ।
ਸਾਥੀਓ,
ਬਜਟ ਵਿੱਚ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ:
ਡੇਡੀਕੇਟਡ ਫ੍ਰੇਟ ਕੌਰੀਡੋਰ
ਦੇਸ਼ ਭਰ ਵਿੱਚ ਜਲ ਮਾਰਗਾਂ ਦਾ ਵਿਸਥਾਰ
ਹਾਈ-ਸਪੀਡ ਰੇਲ ਕੌਰੀਡੋਰ
ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਅਤੇ ਸ਼ਹਿਰਾਂ ਨੂੰ ਮਜ਼ਬੂਤ ਆਰਥਿਕ ਅਧਾਰ ਦੇਣ ਦੇ ਲਈ ਮਿਊਂਸੀਪਲ ਬੌਂਡਸ ਨੂੰ ਹੁਲਾਰਾ, ਇਹ ਸਾਰੇ ਕਦਮ, ਵਿਕਸਿਤ ਭਾਰਤ ਦੀ ਯਾਤਰਾ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਗੇ।
ਸਾਥੀਓ,
ਕਿਸੇ ਵੀ ਦੇਸ਼ ਦੀ ਸਭ ਤੋ ਵੱਡੀ ਪੂੰਜੀ ਉਸ ਦੇ ਨਾਗਰਿਕ ਹੁੰਦੇ ਹਨ। ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਦੇ ਸਮਰੱਥ ਨੂੰ ਵਧਾਉਣ ’ਤੇ ਸ਼ਾਨਦਾਰ ਨਿਵੇਸ਼ ਕੀਤਾ ਹੈ। ਸਾਡਾ ਯਤਨ ਹੁਨਰ, ਪੈਮਾਨੇ ਅਤੇ ਸਥਿਰਤਾ ’ਤੇ ਲਗਾਤਾਰ ਜ਼ੋਰ ਦੇਣ ਦਾ ਰਿਹਾ ਹੈ। ਜਿਵੇਂ ਕਿ ਅੱਜ ਸੰਸਦ ਵਿੱਚ ਨਿਰਮਲਾ ਜੀ ਨੇ ਕਿਹਾ ਹੈ, ਇਹ ਨੌਜਵਾਨ ਸ਼ਕਤੀ ਬਜਟ ਹੈ। ਉਸ ਵਿੱਚ ਨੌਜਵਾਨ ਦੀ ਸੋਚ ਵੀ ਹੈ, ਨੌਜਵਾਨ ਦੇ ਸੁਪਨੇ ਵੀ ਹਨ, ਨੌਜਵਾਨ ਦਾ ਸੰਕਲਪ ਵੀ ਹੈ ਅਤੇ ਨਾਲ-ਨਾਲ ਨੌਜਵਾਨ ਦੀ ਗਤੀਸ਼ੀਲਤਾ ਵੀ ਹੈ। ਬਜਟ ਵਿੱਚ ਜੋ ਪ੍ਰਬੰਧ ਕੀਤੇ ਗਏ ਹਨ, ਉਸ ਨਾਲ ਵੱਖ-ਵੱਖ ਖੇਤਰਾਂ ਵਿੱਚ ਆਗੂ, ਨਵੀਨਤਾਕਾਰੀ ਅਤੇ ਸਿਰਜਣਹਾਰ ਤਿਆਰ ਹੋਣਗੇ। ਮੈਡੀਕਲ ਹੱਬਾਂ ਦੇ ਨਿਰਮਾਣ ਨਾਲ, ਸਹਾਇਕ ਸਿਹਤ ਪੇਸ਼ਾਵਰਾਂ ਰਾਹੀਂ, ਔਰੇਂਜ ਅਰਥ-ਵਿਵਸਥਾ ਭਾਵ ਆਡੀਓ ਵਿਜ਼ੁਅਲ, ਗੇਮਿੰਗ ਨੂੰ ਹੁਲਾਰਾ ਦੇ ਕੇ, ਸੈਰ-ਸਪਾਟੇ ਨੂੰ ਪ੍ਰੋਤਸਾਹਨ ਦੇ ਕੇ, ਅਤੇ ਖੇਲੋ ਇੰਡੀਆ ਮਿਸ਼ਨ ਰਾਹੀਂ ਨੌਜਵਾਨਾਂ ਦੇ ਲਈ ਨਵੇਂ ਮੌਕਿਆਂ ਦੇ ਰਸਤੇ ਖੁੱਲ੍ਹਣਗੇ।
ਭਾਰਤ ਨੂੰ ਦੁਨੀਆ ਦਾ, ਡੇਟਾ ਸੈਂਟਰ ਹੱਬ ਬਣਾਉਣ ਲਈ ਟੈਕਸ ਵਿੱਚ ਵੱਡੀਆਂ ਛੋਟਾਂ ਦਾ ਐਲਾਨ ਵੀ ਕੀਤਾ ਗਿਆ ਹੈ। ਮੈਂ ਭਾਰਤ ਦੇ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਇਸ ਬਜਟ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਕਿਉਂਕਿ ਇਸ ਨਾਲ ਰੁਜ਼ਗਾਰ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਇਸ ਬਜਟ ਵਿੱਚ ਸੈਰ-ਸਪਾਟੇ ਅਤੇ ਖ਼ਾਸ ਕਰਕੇ ਉੱਤਰ-ਪੂਰਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਸਸ਼ਕਤ ਬਣਾ ਕੇ ਸੰਤੁਲਿਤ ਵਿਕਾਸ ਦੀ ਨੀਂਹ ਵੀ ਇਹ ਬਜਟ ਵਿੱਚ ਮਜ਼ਬੂਤ ਕੀਤੀ ਗਈ ਹੈ।
ਸਾਥੀਓ,
ਸਾਡੇ ਦੇਸ਼ ਵਿੱਚ 10 ਕਰੋੜ ਤੋ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਵੱਡਾ ਸਫਲ ਅਭਿਆਨ ਰਿਹਾ ਹੈ। ਮਹਿਲਾਵਾਂ ਵੱਲੋਂ ਬਣਾਏ, ਮਹਿਲਾਵਾਂ ਵੱਲੋਂ ਚਲਾਏ ਜਾਣ ਵਾਲੇ ਸਵੈ-ਸਹਾਇਤਾ ਸਮੂਹਾਂ ਦਾ ਇੱਕ ਆਧੁਨਿਕ ਈਕੋਸਿਸਟਮ ਬਣੇ, ਬਜਟ ਵਿੱਚ ਇਸ ਨੂੰ ਤਰਜੀਹ ਦਿੱਤੀ ਗਈ ਹੈ। ਕੋਸ਼ਿਸ਼ ਇਹੀ ਹੈ ਕਿ ਹਰ ਘਰ ਲਕਸ਼ਮੀ ਜੀ ਆਉਣ। ਹਰ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਲਈ ਨਵੇਂ ਹੋਸਟਲ ਬਣਾਉਣ ਦਾ ਅਭਿਆਨ ਵੀ ਸਿੱਖਿਆ ਨੂੰ ਪਹੁੰਚਯੋਗ ਬਣਾਵੇਗਾ।
ਸਾਥੀਓ,
ਭਾਰਤ ਦੀ ਖੇਤੀਬਾੜੀ, ਡੇਅਰੀ ਸੈਕਟਰ, ਮੱਛੀ ਪਾਲਣ, ਇਨ੍ਹਾਂ ਨੂੰ ਸਾਡੀ ਸਰਕਾਰ ਨੇ ਹਮੇਸ਼ਾ ਸਭ ਤੋ ਵੱਧ ਤਰਜੀਹ ਦਿੱਤੀ ਹੈ। ਇਸ ਬਜਟ ਵਿੱਚ ਵੀ, ਨਾਰੀਅਲ, ਕਾਜੂ, ਕੋਕੋ ਅਤੇ ਚੰਦਨ ਦੀ ਪੈਦਾਵਾਰ ਨਾਲ ਜੁੜੇ ਕਿਸਾਨਾਂ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਭਾਰਤ ਵਿਸਥਾਰ ਏਆਈ, ਇਸ ਟੂਲ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਮਿਲਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿੱਚ ਉਦਮਤਾ, ਉਸ ਨੂੰ ਹੁਲਾਰਾ ਦੇਣ ਨਾਲ ਪਿੰਡ ਵਿੱਚ ਹੀ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਹੋਰ ਵੱਧ ਮੌਕੇ ਬਣਨਗੇ।
ਸਾਥੀਓ,
ਇਹ ਬਜਟ ਅਭਿਲਾਸ਼ੀ ਵੀ ਹੈ ਅਤੇ ਇਹ ਬਜਟ ਦੇਸ਼ ਦੀਆਂ ਇੱਛਾਵਾਂ ਨੂੰ ਵੀ ਪੂਰਾ ਕਰਦਾ ਹੈ। ਮੈਂ ਇੱਕ ਵਾਰ ਫਿਰ ਨਿਰਮਲਾ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਭਵਿੱਖਮੁਖੀ ਬਜਟ ਦੇ ਲਈ, ਸੰਵੇਦਨਸ਼ੀਲ ਬਜਟ ਲਈ, ਪਿੰਡ ਗ਼ਰੀਬ ਕਿਸਾਨਾਂ ਦੀ ਭਲਾਈ ਕਰਨ ਵਾਲੇ ਬਜਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ
The Union Budget reflects the aspirations of 140 crore Indians. It strengthens the reform journey and charts a clear roadmap for Viksit Bharat.#ViksitBharatBudget https://t.co/26hIdizan9
— Narendra Modi (@narendramodi) February 1, 2026
This budget is the foundation for our journey towards a Viksit Bharat by 2047.#ViksitBharatBudget pic.twitter.com/PDhxvBzYfq
— PMO India (@PMOIndia) February 1, 2026
This year's budget will give India's Reform Express new energy and new momentum.#ViksitBharatBudget pic.twitter.com/IxZUtIPYDN
— PMO India (@PMOIndia) February 1, 2026
India is not content with simply being the fastest-growing economy.
— PMO India (@PMOIndia) February 1, 2026
India wants to become the world's third-largest economy. #ViksitBharatBudget pic.twitter.com/YKb3OzgW00
This year's budget presents an ambitious roadmap to give new momentum to the Make in India and Aatmanirbhar Bharat initiatives. #ViksitBharatBudget pic.twitter.com/hvkZNarV9C
— PMO India (@PMOIndia) February 1, 2026
The support that MSMEs have received in this year's budget will give them new strength to grow from local to global.#ViksitBharatBudget pic.twitter.com/gMlVuCoZJF
— PMO India (@PMOIndia) February 1, 2026
This year's budget is for Yuva Shakti!
— PMO India (@PMOIndia) February 1, 2026
The provisions made in the budget will nurture leaders, innovators and creators across various sectors.#ViksitBharatBudget pic.twitter.com/UY8DtTfH8Y
This year's budget prioritises a modern ecosystem of Self-Help Groups created and run by women.
— PMO India (@PMOIndia) February 1, 2026
The aim is to ensure that prosperity reaches every household.#ViksitBharatBudget pic.twitter.com/WefeU9eDTJ
This budget is ambitious and addresses the country's aspirations.#ViksitBharatBudget pic.twitter.com/dsMZwLVrGD
— PMO India (@PMOIndia) February 1, 2026