ਪੀਐੱਮਇੰਡੀਆ
ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਸਰਟੀਫਾਈਡ ਪ੍ਰੋਫੈਸ਼ਨਲ ਅਕਾਉਂਟੈਂਟਸ ਅਫ਼ਗ਼ਾਨਿਸਤਾਨ (ਸੀਪੀਏ ਅਫ਼ਗ਼ਾਨਿਸਤਾਨ) ਦਰਮਿਆਨਸਹਿਮਤੀ ਪੱਤਰ’ਤੇ ਹਸਤਾਖ਼ਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਨਾਲ‘ਅਫ਼ਗ਼ਾਨਿਸਤਾਨਅਕਾਊਂਟੈਂਸੀ ਬੋਰਡ (ਏਏਬੀ)’ ਦੇ ਸਮਰੱਥਾ ਨਿਰਮਾਣ, ਆਈਟੀ ਸਮਰੱਥਾ ਨੂੰ ਮਜ਼ਬੂਤ ਬਣਾਉਣ ਅਤੇ ਗਿਆਨ ਦੇ ਟਰਾਂਸਫਰ ਵਿੱਚ ਤੇਜ਼ੀ ਲਿਆਕੇ ਅਫ਼ਗ਼ਾਨਿਸਤਾਨ ਵਿੱਚ ਗੁਣਵੱਤਾ ਸੁਨਿਸ਼ਚਿਤ ਕਰਨ; ਵਿਦਿਆਰਥੀਆਂ ਅਤੇ ਮੈਬਰਾਂ ਦੇ ਅਦਾਨ-ਪ੍ਰਦਾਨ ਪ੍ਰੋਗਰਾਮਾਂ; ਸੈਮੀਨਾਰ, ਸੰਮੇਲਨ ਅਤੇ ਦੋਹਾਂਧਿਰਾੰ ਦੇ ਆਪਸੀ ਲਾਭ ਲਈ ਸੰਯੁਕਤ ਗਤੀਵਿਧੀਆਂ ਕਰਾਉਣ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਸਥਾਪਤ ਹੋ ਸਕੇਗਾ ।
ਟੀਚਾ :
1. ਆਪਣੇ ਸਬੰਧ ਅਧਿਕਾਰ ਖੇਤਰ ਤੋਂ ਵਿਦਿਆਰਥੀਆਂ ਅਤੇ ਮੈਂਬਰਾਂ ਦਾ ਅਦਾਨ-ਪ੍ਰਦਾਨ ਕਾਰਜਕ੍ਰਮ ਤਾਕਿ ਉਨ੍ਹਾਂਨੂੰ ਅਧਿਐਨ ਦੌਰਿਆਂਵਜੋਂ ਅਤੇ ਦੋਹਾਂ ਸੰਸਥਾਨਾਂ ਵਲ਼ੋਂ ਆਪਸ ਵਿੱਚ ਨਿਰਧਾਰਤ ਲੇਖੇ ਨਾਲ ਜੁੜੇਪੇਸ਼ੇ ਦੇ ਖੇਤਰ ਵਿੱਚ ਉੱਭਰਦੇ ਵਿਕਾਸ ਦੀ ਜਾਣਕਾਰੀ ਮਿਲ ਸਕੇ;
2. ਭਾਰਤ ਵਿੱਚ ਲੇਖਾ-ਵਿਦਿਆ (ਅਕਾਊਂਟੈਂਸੀ) ਦੇ ਵਿਕਾਸ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕਰਨਾ ਅਤੇ ਪੇਸ਼ੇ ਸਬੰਧੀ ਬਿਹਤਰ ਅੰਤਰਰਾਸ਼ਟਰੀ ਕਾਰਜਪ੍ਰਣਾਲੀ ਨੂੰ ਹੁਲਾਰਾ ਦੇਣਾ;
3. ਗਿਆਨ ਦੇ ਟਰਾਂਸਫਰ ਨੂੰ ਸਰਲ ਬਣਾਕੇ ਅਫ਼ਗ਼ਾਨਿਸਤਾਨ ਵਿੱਚ ਗੁਣਵੱਤਾ ਸੁਨਿਸ਼ਚਿਤ ਕਰਨ ਨੂੰ ਮਜ਼ਬੂਤ ਬਣਾਉਣ, ਤਾਕਿ ਜ਼ਰੂਰੀ ਗੁਣਵੱਤਾ ਨਿਯੰਤਰਣ ਦੀ ਵਿਵਸਥਾ ਨੂੰ ਲਾਗੂ ਕਰਨ ਅਤੇ ਅਫ਼ਗ਼ਾਨਿਸਤਾਨ ਵਿੱਚ ਸਮੇਂ- ਸਮੇਂ’ਤੇ ਸਮੀਖਿਆ ਕਰਨ ਦੇ ਕਾਰਜ ਵਿੱਚ ਮਦਦ ਮਿਲ ਸਕੇ ।
ਪ੍ਰਮੁੱਖ ਪ੍ਰਭਾਵ:
ਭਾਰਤ ਅਤੇ ਅਫ਼ਗ਼ਾਨਿਸਤਾਨਦਰਮਿਆਨ ਮਜ਼ਬੂਤ ਸਾਂਝੇਦਾਰੀ ਹੈ ਜੋ ਇਤਿਹਾਸਕ ਅਤੇ ਸੱਭਿਆਚਾਰਕ ਸੰਪਰਕਾਂ ’ਤੇ ਅਧਾਰਤ ਹੈ । ਪਿਛਲੇ ਕੁੱਝ ਸਮੇਂ ਵਿੱਚ ਦੋਹਾਂ ਦੇਸ਼ਾਂ ਦਰਮਿਆਨਸਾਂਝੇਦਾਰੀ ਨਵੀਆਂਉਚਾਈਆਂ ਤੱਕ ਪਹੁੰਚ ਗਈ ਜਦੋਂ ਅਫ਼ਗ਼ਾਨਿਸਤਾਨ ਦੇ ਉਦਾਈਮਾਨ ਲੋਕਤੰਤਰ ਅਤੇ ਅਰਥਵਿਵਸਥਾ ਵਿੱਚ ਨਿਵੇਸ਼ ਖੋਲਕੇ ; ਕਾਬੁਲ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਬਣਾਕੇ ਅਤੇ ਖੇਤਰੀ ਸੰਪਰਕ ਅਤੇ ਇਕਜੁੱਟਤਾ ਨਾਲ ਭਾਰਤ ਤੋਂਅਫ਼ਗ਼ਾਨਿਸਤਾਨ ਨੀਤੀ ਅਧਿਕ ਵਿਸ਼ਵਾਸਯੋਗ ਅਤੇ ਬਹੁਆਯਾਮੀ ਦ੍ਰਿਸ਼ਟੀਕੋਣ ਵੱਲ ਪਹੁੰਚ ਗਈ ।
ਅਫ਼ਗ਼ਾਨਿਸਤਾਨ ਭਾਰਤ ਅਤੇ ਆਈਸੀਏਆਈ ਨੂੰ ਪਹਿਚਾਣ ਦੇਣ ਵਿੱਚ ਮਦਦ ਕਰੇਗਾ ਤਾਕਿ ਭਾਰਤੀ ਸੀਏ ਲਈ ਅਪ੍ਰਤੱਖ ਰੋਜ਼ਗਾਰ ਸਿਰਜਣ ਦੀ ਵਿਵਸਥਾ ਕਰਨ ਦੇ ਨਾਲ ਅਫ਼ਗ਼ਾਨਿਸਤਾਨ ਦੇਰੋਜ਼ਗਾਰ ਦਾਤਾਵਾਂਦਰਮਿਆਨ ਪਹਿਚਾਣ ਬਣਾਉਣ ਅਤੇ ਉਨ੍ਹਾਂ ਦੀ ਪ੍ਰਵਾਨਗੀ ਵਿੱਚ ਮਦਦ ਕੀਤੀ ਜਾ ਸਕੇ। ਸਮਝਿਆ ਜਾਂਦਾ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਿਕਸਿਤ ਸਬੰਧ ਰਣਨੀਤਕ ਅਤੇ ਆਪਸੀ ਲਾਭ ਲਈ ਹਨ ।
*************
ਐੱਨਡਬਲਿਊ/ਏਕੇਟੀ/ਐੱਸਐੱਚ