ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀਮੰਤਰੀਮੰਡਲ ਨੇ ਵਪਾਰ ਸੁਰੱਖਿਆ ਅਤੇ ਸਿਹਤ( ਓਐੱਸਐੱਚ ) ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਰਮਨੀ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਸਹਿਮਤੀ ਪੱਤਰ ਦਾ 13 ਨਵੰਬਰ , 2018 ਨੂੰ ਨਵੀਕਰਨ ਕੀਤਾ ਗਿਆ ਸੀ ।
ਲਾਭ :
ਸਹਿਮਤੀ ਪੱਤਰ ਨਾਲ ਦੋਵੇਂ ਦੇਸ਼ਾਂ ਦਰਮਿਆਨ ਕਈ ਆਰਥਿਕ ਗਤੀਵਿਧੀਆਂ ਵਿੱਚ ਵਪਾਰ ਸੁਰੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਵੀਂ ਟ੍ਰੇਨਿੰਗਟੈਕਨੋਲੋਜੀ ਅਪਨਾਉਣ ਅਤੇ ਜੋਖਿਮਾਂਨਾਲ ਨਿਪਟਣ ਵਿੱਚ ਕਾਫ਼ੀ ਮਦਦ ਮਿਲੀ ਹੈ । ਸਹਿਮਤੀ ਪੱਤਰ ਤਹਿਤ ਨਿਰਮਾਣ ਅਤੇ ਉਤਪਾਦਨ ਖੇਤਰ ਵਿੱਚ ਵਪਾਰ ਅਤੇ ਸਿਹਤ ਨਾਲ ਜੁੜੀਆਂ ਚੁਣੌਤੀਆਂ ਨਾਲ ਨਿਪਟਣਲਈ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ ਰਾਹੀਂ ਜਰਮਨ ਸਮਾਜਿਕ ਦੁਰਘਟਨਾ ਬੀਮੇ ਤੋਂ ਕਾਫ਼ੀ ਮਦਦ ਮਿਲ ਰਹੀ ਹੈ । ਇਸ ਨਾਲ ਵੱਡੀ ਸੰਖਿਆ ਵਿੱਚ ਕਿਰਤੀ ਬਿਹਤਰ ਓਐੱਸਐੱਚ ਸੇਵਾਵਾਂ ਦਾ ਲਾਭ ਲੈ ਸਕਣਗੇ । ਨਾਲ ਹੀ ਰੋਜ਼ਗਾਰ ਨਾਲ ਜੁੜੀਆਂ ਦੁਰਘਟਨਾਵਾਂ ਅਤੇ ਬਿਮਾਰੀਆਂ ਤੋਂ ਵੀ ਉਨ੍ਹਾਂ ਦਾ ਬਚਾਅ ਹੋ ਸਕੇਗਾ । ਇਸ ਸਮਝੌਤੇ ਨਾਲਕਿਰਤ ਮੰਤਰਾਲਾ ਦੇ ਟੈਕਨੋਲੋਜੀ ਵਿਭਾਗ – ਕਾਰਖਾਨਾ ਸਲਾਹ ਸੇਵਾ ਅਤੇ ਕਿਰਤ ਸੰਸਥਾਨ ਡਾਇਰੈਕਟੋਰੇਟ ਜਨਰਲ ਦੇ ਕੌਸ਼ਲ ਵਿਕਾਸ ਅਤੇ ਵਪਾਰ ਸੁਰੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਮੁੱਖ ਨਿਰੀਖਕ (ਚੀਫ ਇੰਸਪੈਕਟਰ) ਕਾਰਖਾਨਾ ਅਧਿਕਾਰੀ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ । ਇਸ ਨਾਲ ਭਾਰਤੀ ਕਿਰਤਬਲ ਲਈ ਉੱਭਰਦੀਆਂਚੁਣੌਤੀਆਂ ਨਾਲ ਨਿਪਟਣ ਲਈ ਓਐੱਸਐੱਚ ਦੇ ਖੇਤਰ ਵਿੱਚ ਖੋਜ ਲਈਪ੍ਰਯੋਗਸ਼ਾਲਾਦੀ ਅੱਪਗ੍ਰੇਡੇਸ਼ਨ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਓਐੱਸਐੱਚ ਦੇ ਮਿਆਰਾਂ ਦਾ ਵਿਕਾਸ ਸੁਨਿਸ਼ਚਿਤ ਹੋ ਸਕੇਗਾ ।
*****
ਏਕੇਟੀ/ਐੱਸਐੱਚ