Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੂੰ ਬਾਇਓ – ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਤੇ ਕਿਊਬਾ ਅਤੇ ਭਾਰਤ ਤੇ ਕੋਰੀਆ ਦਰਮਿਆਨ ਹੋਏ ਦਵੁੱਲੇ ਸਹਮਿਤੀ ਪੱਤਰਾਂ ਬਾਰੇ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਬਾਇਓ – ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਤੇ ਕਿਊਬਾ ਅਤੇ ਭਾਰਤ ਤੇ ਕੋਰੀਆ ਦਰਮਿਆਨ ਹੋਏ ਦਵੁੱਲੇ ਸਹਿਮਤੀ ਪੱਤਰਾਂ ਬਾਰੇ ਜਾਣੂ ਕਰਵਾਇਆ ਗਿਆ । ਇਨ੍ਹਾਂ ਸਹਿਮਤੀ ਪੱਤਰਾਂ ‘ਤੇ ਕ੍ਰਮਵਾਰ : 12 ਜੂਨ , 2018 ਨੂੰ ਹਵਾਨਾ , ਕਿਊਬਾ ਅਤੇ 9 ਜੁਲਾਈ , 2018 ਨੂੰ ਨਵੀਂ ਦਿੱਲੀ ਵਿੱਚ ਦਸਤਖ਼ਤ ਕੀਤੇ ਗਏ ਸਨ । ਕਿਊਬਾ ਅਤੇ ਕੋਰੀਆ ਨਾਲ ਕੀਤੇ ਗਏ ਇਹ ਸਹਿਮਤੀ ਪੱਤਰ ਕ੍ਰਮਵਾਰ : ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਅਤੇ ਉਦੇਸ਼ਾਂ ਦੇ ਸਹਿਮਤ ਖੇਤਰ ਵਿੱਚ ਹਨ , ਜਿੱਥੇ ਦੇਸ਼ ਵਿੱਚ ਇਨ੍ਹਾਂ ਖੇਤਰਾਂ ਦੇ ਮਾਹਰ ਮੌਜੂਦ ਹਨ ।

ਪ੍ਰਮੁੱਖ ਪ੍ਰਭਾਵ

ਇਨ੍ਹਾਂ ਸਹਿਮਤੀ ਪੱਤਰਾਂ ‘ਤੇ ਬਾਇਓ ਟੈਕਨੋਲੋਜੀ ਸਿੱਖਿਆ , ਸਿਖਲਾਈ ਅਤੇ ਖੋਜ ਦੇ ਖੇਤਰ ਵਿੱਚ ਠੋਸ ਰਣਨੀਤਕ ਯੋਜਨਾ ਨੂੰ ਸ਼ਾਮਲ ਕਰਕੇ ਐੱਸਐਂਡਟੀ ਕੂਟਨੀਤੀ ਵਿੱਚ ਇਨੋਵੇਸ਼ਨ ਲਈ ਸਹਿਯੋਗ ਵਾਸਤੇ ਭਵਿੱਖ ਦੀ ਕਾਰਜ ਸੂਚੀ ਨੂੰ ਤਿਆਰ ਕਰਨ ਲਈ ਭਾਰਤ ਤੇ ਕਿਊਬਾ ਅਤੇ ਭਾਰਤ ਤੇ ਕੋਰੀਆ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਸਤਖ਼ਤ ਕੀਤੇ ਗਏ ਹਨ । ਇਸ ਪ੍ਰਸਤਾਵ ਵਿੱਚ ਜੀਵ ਵਿਗਿਆਨ ਅਤੇ ਸਬੰਧਤ ਖੇਤਰਾਂ ਵਿੱਚ ਪੰਜ ਸਾਲ ਦੇ ਸਮੇਂ ਲਈ 50 ਤੋਂ ਜ਼ਿਆਦਾ ਗ੍ਰੈਜੂਏਟਾਂ ਅਤੇ ਪੀਐੱਚਡੀ ਧਾਰਕਾਂ ਡਿਗਰੀ ਲਈ ਰੋਜ਼ਗਾਰ ਸਿਰਜਣ ਦੀ ਸੰਭਾਵਨਾ ਹੈ ।

***

ਏਕੇਟੀ/ਐੱਸਐੱਚ