Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਜਪਾਨ ਦਰਮਿਆਨ ਰੇਸ਼ਮ ਦੇ ਕੀੜਿਆਂ ਅਤੇ ਰੇਸ਼ਮ ਉਦਯੋਗ ਦੇ ਖੇਤਰ ਵਿੱਚ ਸਾਂਝੀ ਖੋਜ ਲਈ ਹੋਏ ਸਹਿਮਤੀ ਪੱਤਰ ਬਾਰੇ ਜਾਣਕਾਰੀ ਦਿੱਤੀ ਗਈ


ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੇਂਦਰੀ ਸਿਲਕ ਬੋਰਡ (ਸੀ ਐੱਸ ਬੀ) ਭਾਰਤ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਐਗਰੋ ਬਾਇਓਲੌਜੀਕਲ ਸਾਇੰਸਿਜ਼ (ਐੱਨ ਆਈ ਏ ਐੱਸ) ਜਪਾਨ ਦਰਮਿਆਨ ਰੇਸ਼ਮ ਦੇ ਕੀੜਿਆਂ ਅਤੇ ਸਿਲਕ ਉਦਯੋਗ ਦੇ ਖੇਤਰ ਵਿੱਚ ਸਾਂਝੀ ਖੋਜ ਕਰਨ ਬਾਰੇ ਹੋਏ ਸਹਿਮਤੀ ਪੱਤਰ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਸਹਿਮਤੀ ਪੱਤਰ ਉੱਤੇ 11.11.2016 ਨੂੰ ਸੀ ਐੱਸ ਬੀ ਅਤੇ ਐੱਨ ਆਈ ਏ ਐੱਸ ਦਰਮਿਆਨ ਹਸਤਾਖਰ ਹੋਏ ਸਨ। ਇਸ ਦਾ ਉਦੇਸ਼ ਰੇਸ਼ਮ ਦੇ ਕੀੜਿਆਂ ਦੇ ਪ੍ਰੋਲੀਫਿਕ ਬਾਇਵੋਲਟਾਈਨ ਹਾਈਬ੍ਰਿਡਜ਼ ਵਿਕਸਤ ਕਰਨਾ ਸੀ ਜੋ ਕਿ ਭਾਰਤ ਦੀਆਂ ਟ੍ਰੌਪੀਕਲ ਲੋੜਾਂ ਅਨੁਸਾਰ ਢੁਕਵੇਂ ਹੋਣ। ਇਹ ਸਹਿਮਤੀ ਪੱਤਰ ਵਿਗਿਆਨਕ ਅਤੇ ਟੈਕਨੋਲੋਜੀਕਲ ਕਿਸਮ ਦਾ ਹੈ। ਇਸ ਨਾਲ ਪ੍ਰੋਲੀਫਿਕ ਹਾਈਬ੍ਰਿਡ ਸਿਲਕਵਾਰਮ ਵਿਕਸਤ ਕਰਨ ਵਿੱਚ ਮਦਦ ਮਿਲੇਗੀ ਜੋ ਕਿ ਭਾਰਤੀ ਸੈਰੀਕਲਚਰ ਇੰਡਸਟਰੀ ਦੀ ਨਿਰਮਾਣ ਸਮਰੱਥਾ ਅਤੇ ਮਿਆਰ ਸੁਧਾਰਨ ਵਿੱਚ ਮਦਦਗਾਰ ਸਿੱਧ ਹੋਵੇਗੀ ਅਤੇ ਇਸ ਨਾਲ ਰੇਸ਼ਮ ਅਤੇ ਰੇਸ਼ਮ ਦੇ ਉਤਪਾਦਾਂ ਦੀ ਬਰਾਮਦ ਵਿੱਚ ਵਾਧਾ ਹੋ ਸਕੇਗਾ।

ਆਸ ਹੈ ਕਿ ਇਸ ਸਹਿਮਤੀ ਪੱਤਰ ਤੋਂ ਬਾਅਦ ਭਾਰਤੀ ਟੈਕਸਟਾਈਲ ਅਤੇ ਕੱਪੜਾ ਉਦਯੋਗ ਵਿਸ਼ਵ ਪੱਧਰ ਦਾ ਰੇਸ਼ਮ ਅਤੇ ਰੇਸ਼ਮ ਦੇ ਉਤਪਾਦ ਪੈਦਾ ਕਰ ਸਕਣਗੇ। ਕੁਆਲਟੀ ਅਤੇ ਉਤਪਾਦਕਤਾ ਵਿੱਚ ਸੁਧਾਰ ਹੋਣ ਨਾਲ ਰੇਸ਼ਮ ਦੀ ਬਰਾਮਦ ਵਿੱਚ ਆਪਣੇ ਆਪ ਵਾਧਾ ਹੋਵੇਗਾ।

*****

AKT/VBA/SH