ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜੇ ਵਰਗਾਂ ਵਿੱਚ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਚਾਰ ਕਰਨ ਲਈ ਸੰਵਿਧਾਨ ਦੇ ਅਨੁਛੇਦ 340 ਦੇ ਅਨੁਸਾਰ ਗਠਿਤ ਕਮਿਸ਼ਨ ਦੇ ਕਾਰਜਕਾਲ ਦਾ 31 ਜੁਲਾਈ , 2019 ਤੋਂ 31 ਜਨਵਰੀ , 2020 ਤੱਕ ਵਿਸਤਾਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਲਾਭ:
ਕਾਰਜਕਾਲ ਵਿੱਚ ਪ੍ਰਸਤਾਵਿਤ ਵਿਸਤਾਰ ਨਾਲ “ਕਮਿਸ਼ਨ” ਕਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੋਰ ਪਿਛੜੇ ਵਰਗਾਂ (ਓਬੀਸੀ) ਦੀਆਂ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਆਪਕ ਰਿਪੋਰਟ ਦੇਣ ਦੇ ਸਮਰੱਥ ਹੋ ਜਾਵੇਗਾ ।
******
ਵੀਆਰਆਰਕੇ/ਪੀਕੇ/ਐੱਸਐੱਚ