Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਪਰੀਕਰ ਦੇ 17 ਮਾਰਚ, 2019 ਨੂੰ ਪਣਜੀ, ਗੋਆ ਵਿੱਚ ਹੋਏ ਅਕਾਲ ਚਲਾਣੇ ’ਤੇ ਦੁਖ ਪ੍ਰਗਟ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟ ਕੀਤਾ। ਮੰਤਰੀ ਮੰਡਲ ਨੇ ਸਵਰਗੀ ਸ਼੍ਰੀ ਮਨੋਹਰ ਪਰੀਕਰ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ।

ਮੰਤਰੀ ਮੰਡਲ ਨੇ ਅੱਜ ਨਵੀਂ ਦਿੱਲੀ ਅਤੇ ਗੋਆ ਸਮੇਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਇੱਕ ਦਿਨ ਦਾ ਰਾਸ਼ਟਰੀ ਸੋਗ ਮਨਾਉਣ ਅਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਉਣ ਦੀ ਪ੍ਰਵਾਨਗੀ ਦਿੱਤੀ ਹੈ।

ਸ਼੍ਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਸਤਾਵ ਦੇ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਸਦੀ ਪ੍ਰਵਾਨਗੀ ਦਿੱਤੀ :
ਸ਼੍ਰੀ ਪਰੀਕਰ ਦੇ ਅਕਾਲ ਚਲਾਣੇ ਨਾਲ, ਦੇਸ਼ ਨੇ ਇੱਕ ਅਨੁਭਵੀ ਅਤੇ ਪ੍ਰਤਿਸ਼ਠਿਤ ਨੇਤਾ ਗਵਾ ਦਿੱਤਾ ਹੈ। ਉਨ੍ਹਾਂ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਵਜੋਂ ਵੀ ਜਾਣਿਆ ਜਾਂਦਾ ਹੈ।

13 ਦਸੰਬਰ, 1955 ਨੂੰ ਗੋਆ ਦੇ ਮਾਪੁਸਾ ਵਿੱਚ ਜਨਮੇ ਸ਼੍ਰੀ ਪਰੀਕਰ ਦੀ ਸਿੱਖਿਆ ਲੋਯੋਲਾ ਸਕੂਲ, ਮਡਗਾਂਵ ਵਿੱਚ ਹੋਈ ਅਤੇ ਉਸਦੇ ਬਾਅਦ ਉਨ੍ਹਾਂ ਨੇ 1978 ਵਿੱਚ ਗ੍ਰੈਜੂਏਸ਼ਨ ਦੀ ਡਿਗਰੀ, ਭਾਰਤੀ ਟੈਕਨੋਲੋਜੀ ਸੰਸਥਾਨ, ਮੁੰਬਈ ਤੋਂ ਮੇਟਲਰਜ਼ਿਕਲ ਇੰਜੀਨਿਅਰਿੰਗ ਵਿੱਚ ਪ੍ਰਾਪਤ ਕੀਤੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸ਼੍ਰੀ ਪਰੀਕਰ ਰਾਸ਼ਟਰੀ ਸਵੈਂ ਸੇਵਕ ਸੰਘ ਵਿੱਚ ਸ਼ਾਮਲ ਹੋਏ । ਇਹ ਯੁਵਾ ਅਵਸਥਾ ਵਿੱਚ ਹੀ, ਸਿੱਖਿਆ ਦੇ ਅੰਤਮ ਵਰ੍ਹਿਆਂ ਵਿੱਚ ਇੱਕ ਮੁੱਖ ਸ਼ਿਕਸ਼ਕ (ਮੁੱਖ ਟ੍ਰੇਨਰ) ਬਣ ਗਏ। ਭਾਰਤੀ ਟੈਕਨੋਲੋਜੀ ਸੰਸਥਾਨ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਨ੍ਹਾਂ ਨੇ ਮਾਪੁਸਾ ਵਿੱਚ ਆਰਐੱਸਐੱਸ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਅਤੇ 26 ਸਾਲ ਦੀ ਉਮਰ ਵਿੱਚ ਸੰਘ ਚਾਲਕ ਬਣ ਗਏ।

ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ, ਸ਼੍ਰੀ ਪਰੀਕਰ ਨੂੰ 1994 ਵਿੱਚ ਗੋਆ ਵਿਧਾਨ ਸਭਾ ਲਈ ਚੁਣਿਆ ਗਿਆ। ਉਹ 24 ਅਕਤੂਬਰ, 2000 ਨੂੰ ਪਹਿਲੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਅਤੇ ਫਿਰ 2002 ਤੱਕ ਬਣੇ ਰਹੇ। ਉਸ ਦੇ ਬਾਅਦ 3 ਜੂਨ, 2002 ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਚੁਣੇ ਗਏ ਅਤੇ 2 ਫਰਵਰੀ, 2005 ਤੱਕ ਸੇਵਾ ਕੀਤੀ। ਉਹ 9 ਮਾਰਚ 2012 ਨੂੰ ਤੀਸਰੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਅਤੇ 8 ਨਵੰਬਰ, 2014 ਤੱਕ ਇਸ ਪੋਸਟ ’ਤੇ ਰਹੇ । 9 ਨਵੰਬਰ, 2014 ਨੂੰ ਸ਼੍ਰੀ ਪਰੀਕਰ ਦੇਸ਼ ਦੇ ਰੱਖਿਆ ਮੰਤਰੀ ਬਣੇ ਅਤੇ 13 ਮਾਰਚ, 2017 ਤੱਕ ਇਸ ਪੋਸਟ ’ਤੇ ਬਣੇ ਰਹੇ। ਉਨ੍ਹਾਂ ਨੇ 14 ਮਾਰਚ, 2017 ਨੂੰ ਫਿਰ ਤੋਂ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਸ਼੍ਰੀ ਪਰੀਕਰ ਨੂੰ ਇੱਕ ਅਸਧਾਰਨ ਪ੍ਰਸ਼ਾਸਕ ਵਜੋਂ ਉਨ੍ਹਾਂ ਦੀ ਸਾਦਗੀ ਅਤੇ ਯੋਗਤਾਵਾਂ ਲਈ ਯਾਦ ਕੀਤਾ ਜਾਵੇਗਾ । ਆਧੁਨਿਕ ਗੋਆ ਦੇ ਨਿਰਮਾਣ ਅਤੇ ਸਸ਼ਸਤ੍ਰ ਬਲਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਸਾਬਕਾ ਸੈਨਿਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ ।

ਸ਼੍ਰੀ ਪਰੀਕਰ ਨੂੰ ਹੋਰ ਪੁਰਸਕਾਰਾਂ ਦੇ ਇਲਾਵਾ, 2001 ਵਿੱਚ ਆਈਆਈਟੀ, ਮੁੰਬਈ ਵੱਲੋਂ ‘ਪ੍ਰਤਿਸ਼ਠਿਤ ਪੂਰਵ ਵਿਦਿਆਰਥੀ ਪੁਰਸਕਾਰ’, 2018 ਵਿੱਚ ਰਾਸ਼ਟਰੀ ਟੈਕਨੋਲੋਜੀ ਸੰਸਥਾਨ, ਗੋਆ ਵੱਲੋਂ ਔਨਰੇਰੀ ਡੌਕਟਰੇਟ ਅਤੇ 2018 ਵਿੱਚ ਡਾ. ਐੱਸਪੀ ਮੁਖ਼ਰਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਰਕਾਰ ਅਤੇ ਸਮੁੱਚੇ ਰਾਸ਼ਟਰ ਵੱਲੋਂ ਸੋਗ ਵਿੱਚ ਡੁੱਬੇ ਪਰਿਵਾਰ ਅਤੇ ਗੋਆ ਦੇ ਲੋਕਾਂ ਲਈ ਮੰਤਰੀ ਮੰਡਲ ਆਪਣੀ ਹਾਰਦਿਕ ਸੰਵੇਦਨਾ ਪ੍ਰਗਟ ਕਰਦਾ ਹੈ।”

*****

ਏਕੇਟੀ/ਐੱਸਐੱਚ