Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਇਕੁਏਟੋਰੀਅਲ ਗੁਨੀਆ ਦਰਮਿਆਨ ਔਸ਼ਧਕ ਜੜ੍ਹੀ-ਬੂਟੀਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਦਿੱਤੀ ਮਨਜ਼ੂਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਨੇ ਔਸ਼ਧਕ ਜੜ੍ਹੀ-ਬੂਟੀਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਤੇ ਇਕੁਏਟੋਰੀਅਲ ਗੁਨੀਆ ਦਰਮਿਆਨ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ `ਤੇ ਸਮਝੌਤਾ 08 ਅਪ੍ਰੈਲ,2018 ਨੂੰ ਹਸਤਾਖਰ ਕੀਤੇ ਗਏ ਸਨ। । ਇਹ ਸਹਿਮਤੀ ਪੱਤਰ ਰਿਵਾਇਤੀ ਚਿਕਿਤਸਾ ਪ੍ਰਣਾਲੀ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਦੋਵੱਲੇ ਸਹਿਯੋਗ ਨੂੰ ਵਧਾਵੇਗਾ। ਖੋਜ, ਸਿਖਲਾਈ ਕੋਰਸਾਂ, ਕਾਨਫਰੰਸਾਂ ਮੀਟਿੰਗਾਂ `ਤੇ ਆਉਣ ਵਾਲਾ ਜ਼ਰੂਰੀ ਖਰਚਾ ਮੌਜ਼ੂਦਾ ਅਲਾਟ ਹੋਏ ਬਜਟ ਅਤੇ ਆਯੁਸ਼(AYUSH) ਮੰਤਰਾਲੇ ਦੇ ਨੈਸ਼ਨਲ ਮੈਡੀਸੀਨਲ ਪਲਾਂਟ ਬੋਰਡ ਦੀਆਂ ਮੌਜ਼ੂਦਾ ਸਕੀਮਾਂ ਵਿੱਚੋਂ ਕੀਤਾ ਜਾਵੇਗਾ।

****

AKT/VBA/SH