ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਅੱਜ ਕੇਂਦਰੀ ਮੰਤਰੀ ਮੰਡਲ ਨੂੰ ਭਾਰਤੀ ਸੌਰ ਊਰਜਾ ਨਿਗਮ ਲਿਮਿਟਡ (ਐੱਸਈਸੀਆਈ) ਅਤੇ ਫਰਾਂਸ ਦੇਸ਼ ਦੀ ਮਲਕੀਅਤ ਵਾਲੀ ਕੰਪਨੀ ਕਮਿਸਰੀਟ ਏ ਐੱਲ ਐਨਰਜੀ ਅਟਾਮਿਕ ਐਟ ਆਕਸ ਐੱਨਜੀੱਜ ਆਲਟਰਨੇਟਿਵਜ਼ (ਸੀਈਏ) ਅਤੇ ਫਰਾਂਸ ਦੀ ਕੰਪਨੀ ਬਲੂ ਸਟੋਰੇਜ਼ (ਐੱਸਏਐੱਸ) ਦਰਮਿਆਨ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ ’ਤੇ 3 ਅਕਤੂਬਰ, 2018 ਨੂੰ ਨਵੀਂ ਦਿੱਲੀ ਵਿੱਚ ਹਸਤਾਖ਼ਰ ਹੋਏ ਸਨ। ਇਸ ਸਹਿਮਤੀ ਪੱਤਰ ’ਤੇ ਤਿੰਨ ਭਾਸ਼ਾਵਾਂ-ਹਿੰਦੀ, ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਤਿੰਨ-ਤਿੰਨ ਮੂਲਾਂ ਪੱਤਰਾਂ ’ਤੇ ਹਸਤਾਖ਼ਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਦਾ ਉਦੇਸ਼ ਸੌਰ ਪੈਨਲਾਂ ਤੋਂ ਚਾਰਜ ਹੋਣ ਵਾਲੀਆਂ ਬੈਟਰੀਆਂ ਵਾਲੇ ਈ-ਵਾਹਨਾਂ ਦਾ ਚਾਰਜਿੰਗ ਸਟੇਸ਼ਨ (ਐੱਸਈਸੀਆਈ) ਉਪਲੱਬਧ ਕਰਵਾਉਣ ਦੇ ਪਾਇਲਟ ਪ੍ਰੋਜੈਕਟ ਬਾਰੇ ਭਵਿੱਖ ਵਿੱਚ ਹੋਣ ਵਾਲੇ ਸਹਿਯੋਗ ਦੇ ਸਬੰਧ ਵਿੱਚ ਵਿਚਾਰ-ਵਟਾਂਦਰੇ ਦੇ ਤੌਰ-ਤਰੀਕਿਆਂ ਨੂੰ ਪਰਿਭਾਸ਼ਿਤ ਕਰਨਾ ਹੈ। ਇਸ ਦੇ ਇਲਾਵਾ ਸੌਰ ਗਤਿਸ਼ੀਲਤਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਗ੍ਰਿਡ ਦੇ ਪ੍ਰਭਾਵ ਨੂੰ ਘੱਟੋ-ਘੱਟ ਕਰਕੇ ਬਿਜਲੀ ਵਾਹਨਾਂ ਦੀ ਤੈਨਾਤੀ ਲਈ ਭਾਰਤ ਸਰਕਾਰ ਦੀ ਮਹੱਤਵਪੂਰਨ ਯੋਜਨਾ ਵਿੱਚ ਮਦਦ ਕਰਨ ਲਈ ਗ੍ਰਿਡ ਨਾਲ ਅਧਿਕ ਤੋਂ ਅਧਿਕ ਕਨੈਕਸ਼ਨਾਂ ਨੂੰ ਜੋੜਨਾ ਹੈ। ਇਸ ਸਹਿਮਤੀ ਪੱਤਰ ਨਾਲ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ
***
ਏਕੇਟੀ/ਐੱਸਐੱਚ