Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ


(i)  ਦਮਨ ਤੇ ਦਿਊ ਨਗਰਪਾਲਿਕਾ (ਸੰਸ਼ੋਧਨ) ਨਿਯਮ, 2018;

(ii)  ਦਾਦਰਾ ਤੇ ਨਗਰ ਹਵੇਲੀ, ਨਗਰਪਾਲਿਕਾ ਪਰਿਸ਼ਦ (ਸੰਸ਼ੋਧਨ) ਨਿਯਮ, 2018 ਅਤੇ

(iii)  ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ (ਨਗਰਪਾਲਿਕਾ) ਸੰਸ਼ੋਧਨ ਨਿਯਮ 2018

ਨੂੰ ਲਾਗੂ ਕਰਨ ਦੀਆਂ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਹੇਠ ਲਿਖਿਆਂ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ:-

  • ਦਮਨ ਤੇ ਦਿਊ ਨਗਰਪਾਲਿਕਾ (ਸੰਸ਼ੋਧਨ) ਨਿਯਮ, 2018;
  • ਦਾਦਰਾ ਤੇ ਨਾਗਰ ਹਵੇਲੀ, ਨਗਰਪਾਲਿਕਾ ਪਰਿਸ਼ਦ (ਸੰਸ਼ੋਧਨ) ਨਿਯਮ, 2018 ਅਤੇ

(iii)  ਅੰਡਮਾਨ ਤੇ ਨਿਕੋਬਾਰ ਦੀਪ ਸਮੂਹ (ਨਗਰਪਾਲਿਕਾ) ਸੰਸ਼ੋਧਨ ਨਿਯਮ 2018

ਪ੍ਰਭਾਵ: 

ਉਪਰੋਕਤ ਨਾਲ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦਮਨ ਤੇ ਦਿਊ, ਦਾਦਰਾ ਤੇ ਨਗਰ ਹਵੇਲੀ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ ਦੀਆਂ ਨਗਰਪਾਲਿਕਾਵਾਂ ਨੂੰ ਗਠਨ, ਪ੍ਰਸ਼ਾਸਨ ਅਤੇ ਸ਼ਕਤੀ ਦੇ ਸੰਦਰਭ ਵਿੱਚ ਬਿਹਤਰ ਸੁਵਿਧਾਵਾਂ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਹੋਵੇਗੀ।

 

 ਵਿਵਰਣ:

  • ਦਲ-ਬਦਲ ਵਿਰੋਧ, ਸਕਾਰਾਤਮਕ ਅਵਿਸ਼ਵਾਸ ਪ੍ਰਸਤਾਵ, ਲੋਕਪਾਲ ਦੀ ਸਥਾਪਨਾ ਆਦਿ ਸਬੰਧਤ ਉਪਬੰਧਾਂ ਨੂੰ ਕ੍ਰਮਵਾਰ: ‘ਦਮਨ ਤੇ ਦਿਊ ਨਗਰਪਾਲਿਕਾ ਨਿਯਮ, 1968’, ‘ਦਾਦਰਾ ਤੇ ਨਗਰ ਹਵੇਲੀ ਨਗਰਪਾਲਿਕਾ ਪਰਿਸ਼ਦ ਨਿਯਮ, 2004’ ਅਤੇ ‘ਅੰਡਮਾਨ ਤੇ ਨਿਕੋਬਾਰ ਦੀਪ ਸਮੂਹ, (ਨਗਰਪਾਲਿਕਾ) ਨਿਯਮ, 1994 ਵਿੱਚ ਸ਼ਾਮਲ ਕੀਤਾ ਜਾਵੇਗਾ।

ਨਿਯਮਾਂ ਵਿੱਚ ਕਈ ਸੰਸ਼ੋਧਨ ਵੀ ਸ਼ਾਮਲ ਕੀਤੇ ਜਾਣਗੇ, ਜਿਵੇਂ (1) ਉਪਨਿਵੇਸ਼ਕ ਸੰਦਰਭ ਨੂੰ ਹਟਾਉਣ ਲਈ ‘ਸੇਵਕ’ ਦੇ ਸਥਾਨ ‘ਤੇ ‘ਕਰਮਚਾਰੀ’ ਦਰਜ ਕੀਤਾ ਜਾਵੇਗਾ, (2) ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਦੇ ਜ਼ਰੀਏ ਮਤਦਾਨ ਦਾ ਉਪਬੰਧ, (3) ਸੀਸੀਐੱਸ (ਸੀਸੀਏ) ਨਿਯਮ, 1965 ਨੂੰ ਜ਼ੁਰਮਾਨਾ ਪ੍ਰਕਿਰਿਆ ਵਿੱਚ ਲਾਗੂ ਕਰਨਾ ਅਤੇ (4) ਕਈ ਸਾਲ ਪਹਿਲਾ ਤੈਅਸ਼ੁਦਾ ਜ਼ੁਰਮਾਨੇ ਦੀ ਰਕਮ ਦੀ ਸਮੀਖਿਆ ਕਰਨਾ।

***

ਏਕੇਟੀ/ਵੀਬੀਏ