Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਪੀਟਲ ਗੁਡਸ ਸੈਕਟਰ ਲਈ ਭਾਰਤ ਅਤੇ ਜਰਨਮੀ ਦਰਮਿਆਨ ਸਮਝੌਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੈਪੀਟਲ ਗੁਡਸ ਸੈਕਟਰ ਅਤੇ ਫਰੌਨਹੋਫ਼ਰ ਜੈਸਲਸ਼ੈਫਟ(ਫਰੌਨਹੋਫ਼ਰ) (Fraunhofer Gesellschaft (Fraunhofer)), ਜਰਮਨੀ ਜੋ ਯੂਰਪ ਵਿੱਚ ਅਪਲਾਇਡ ਇੰਡਸਟਰੀਅਲ ਖੋਜ ਲਈ ਸੰਸਥਾ ਹੈ, ਨਾਲ ਮੇਕ ਇਨ ਇੰਡੀਆ ਮੁਹਿੰਮ ਨੂੰ ਲਾਗੂ ਕਰਨ ਬਾਰੇ ਜਰਮਨੀ ਅਤੇ ਭਾਰਤ ਵਿਚਾਲੇ ਦਸਤਖ਼ਤ ਕੀਤੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਹੈਵੀ ਇੰਡਸਟਰੀਜ਼ ਵਿਭਾਗ ਅਤੇ ਫਰੌਨਹੋਫ਼ਰ ਦਰਮਿਆਨ ਦਸਤਖ਼ਤ ਕੀਤੇ ਇਸ ਸਮਝੌਤਾ ਦਾ ਉਦੇਸ਼, ਕਈ ਪਬਲਿਕ ਸੈਕਟਰ ਅਧੀਨ ਅਤੇ ਕੈਪੀਟਨ ਗੁਡਸ ਸੈਕਟਰ ਦੀਆਂ ਇਕਾਈਆਂ ਨੂੰ ਉਨ੍ਹਾਂ ਦੀ ਸਮਰੱਥਾ ਤੱਕ ਅਸਾਨ ਪਹੁੰਚ ਅਤੇ ਫਰੌਨਹੋਫ਼ਰ ਦੀ ਮੁਹਾਰਤ ਨੂੰ 12ਵੀਂ ਪੰਜ ਸਾਲਾ ਯੋਜਨਾ ਨਾਲ ਤਕਨੀਕੀ ਖੱਪਿਆਂ ਨੂੰ ਪਛਾਣਨ ਅਤੇ ਉਹਨਾਂ ਨੂੰ ਭਰਨ ਲਈ ਇੱਕ ਮੰਚ ਮੁਹੱਈਆ ਕਰਾਉਣਾ ਹੈ।

ਅਪਲਾਈਡ ਇੰਡਸਟਰੀਅਲ ਰਿਸਰਚ ਅਤੇ ਟੈਕਨੋਲੋਜੀ ਵਿਕਾਸ ਵਿੱਚ ਸਹਿਯੋਗ ਵਧਾਉਣ ਲਈ ਕੰਮ ਕਰ ਰਹੇ ਭਾਰਤ ਸਰਕਾਰ, ਉਦਯੋਗਾਂ ਅਤੇ ਅਕੈਡਮੀਆ ਵਿੱਚ ਵੱਖ – ਵੱਖ ਹਿੱਸੇਦਾਰਾਂ ਨਾਲ ਕੰਮ ਕਰਕੇ, ਉਤਪਾਦਨ ਵਿੱਚ ਸ਼ਨਾਖ਼ਤੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਫਰੌਨਹੋਫ਼ਰ ਇੱਕ ”ਟੈਕਨਾਲੋਜੀ ਰਿਸੋਰਸ ਪਾਰਟਨਰ” ਬਣੇਗਾ। ਇਨ੍ਹਾਂ ਵਿੱਚ ਭਾਰਤੀ ਕੈਪੀਟਲ ਗੁਡਸ ਸੈਕਟਰ ਦੀ ਲੋੜ ਅਨੁਸਾਰ ਅਗਾਂਹਵਧੂ ਉਦਯੋਗਿਕ ਤਕਨੀਕਾਂ ਮੁਹੱਈਆ ਕਰਾਉਣ ਦੀ ਸਮਰੱਥਾ ਹੈ।

*****

KSD/AT/VBA/SH