Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ 2A (ਕੋਟੇਸ਼ਵਰ ਮਾਰਗ ਤੋਂ ਏਅਰਪੋਰਟ ਕੌਰੀਡੋਰ) ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ 2(A) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੌਰੀਡੋਰ ਦੀ ਲੰਬਾਈ 6.032 ਕਿਲੋਮੀਟਰ ਹੈ ਅਤੇ ਇਸ ਵਿੱਚ 5 ਸਟੇਸ਼ਨ (4 ਐਲੀਵੇਟਿਡ ਅਤੇ 1 ਅੰਡਰਗ੍ਰਾਉਂਡ) ਸ਼ਾਮਲ ਹਨ। ਪੜਾਅ 2(A) ਦੇ ਲਾਗੂ ਹੋਣ ਤੋਂ ਬਾਅਦ, ਅਹਿਮਦਾਬਾਦ-ਗਾਂਧੀਨਗਰ ਕੌਰੀਡੋਰ ਵਿੱਚ 77.63 ਕਿਲੋਮੀਟਰ ਸਰਗਰਮ ਮੈਟਰੋ ਰੇਲ ਨੈੱਟਵਰਕ ਹੋ ਜਾਵੇਗਾ। ਪੜਾਅ 2(A) ਕੌਰੀਡੋਰ ਵਿੱਚ ਸਥਿਤ ਸਟੇਸ਼ਨਾਂ ਦੇ ਨਾਮ ਹਨ- ਆਸ਼ਰਮ ਰੋਡ, ਕੋਟੇਸ਼ਵਰ ਪ੍ਰਾਚੀਨ ਮੰਦਿਰ, ਸਾਬਰਮਤੀ ਨਦੀ, ਸਰਦਾਰ ਨਗਰ ਅਤੇ ਏਅਰਪੋਰਟ।

ਇਸ ਪ੍ਰੋਜੈਕਟ ਦੀ ਕੁੱਲ ਲਾਗਤ, ਜਿਸ ਵਿੱਚ ਨਿਰਮਾਣ ਦੌਰਾਨ ਵਿਆਜ (IDC) ਵੀ ਸ਼ਾਮਲ ਹੈ, 2,169.04 ਕਰੋੜ ਰੁਪਏ ਹੋਵੇਗੀ।

ਲਾਭ ਅਤੇ ਵਿਕਾਸ ਨੂੰ ਹੁਲਾਰਾ ਦੇਣਾ:

ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦਾ ਪੜਾਅ 2(A) ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦਾ ਹੈ। ਪੜਾਅ 2(A) ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦਾ ਇੱਕ ਵੱਡਾ ਵਿਸਥਾਰ ਹੈ।

ਬਿਹਤਰ ਸੰਪਰਕ:

ਅਹਿਮਦਾਬਾਦ ਮੈਟਰੋ ਪ੍ਰੋਜੈਕਟ ਦੇ ਪੜਾਅ 2(A) ਵਿੱਚ ਲਗਭਗ 6.032 ਕਿਲੋਮੀਟਰ ਦੇ ਨਵੇਂ ਮੈਟਰੋ ਕੌਰੀਡੋਰ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ, ਜਿਸ ਦਾ ਉਦੇਸ਼ ਹਵਾਈ ਅੱਡੇ ਤੋਂ ਨਿਰਵਿਘਨ ਸੰਪਰਕ ਪ੍ਰਦਾਨ ਕਰਕੇ ਅਤੇ ਉਨ੍ਹਾਂ ਪ੍ਰਮੁੱਖ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਨੂੰ ਜੋੜ ਕੇ ਜਨਤਕ ਆਵਾਜਾਈ ਨੂੰ ਕਾਫੀ ਹੱਦ ਤੱਕ ਵਧਾਉਣਾ ਹੈ, ਜਿਨ੍ਹਾਂ ਵਿੱਚ ਵਰਤਮਾਨ ਵਿੱਚ ਕੁਸ਼ਲ ਆਵਾਜਾਈ ਪਹੁੰਚ ਦੀ ਕਮੀ ਹੈ।

ਇਸ ਪੜਾਅ ਦਾ ਉਦੇਸ਼ ਰਿਹਾਇਸ਼ੀ ਅਤੇ ਵਪਾਰਕ ਕੇਂਦਰਾਂ ਸਮੇਤ ਪ੍ਰਮੁੱਖ ਖੇਤਰਾਂ ਨੂੰ ਅਹਿਮਦਾਬਾਦ-ਗਾਂਧੀਨਗਰ ਕੌਰੀਡੋਰ ਦੇ ਨਾਲ ਸੁਚਾਰੂ ਢੰਗ ਨਾਲ ਏਕੀਕ੍ਰਿਤ ਕਰਨਾ ਹੈ। ਇਸ ਤੋਂ ਇਲਾਵਾ, 2029 ਦੀਆਂ ਵਿਸ਼ਵ ਪੁਲਿਸ ਖੇਡਾਂ ਅਤੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਆਲੇ-ਦੁਆਲੇ ਦੇ ਖੇਤਰ ਵਿੱਚ ਖੇਡ ਸਹੂਲਤਾਂ ਨੂੰ ਵਧਾਉਣ ਦੀ ਵੀ ਸੰਭਾਵਨਾ ਹੈ।

ਇਨ੍ਹਾਂ ਮਹੱਤਵਪੂਰਨ ਖੇਤਰਾਂ ਨੂੰ ਮੈਟਰੋ ਨੈੱਟਵਰਕ ਨਾਲ ਜੋੜ ਕੇ, ਪੜਾਅ 2(A) ਨਾ ਸਿਰਫ਼ ਕਨੈਕਟੀਵਿਟੀ ਨੂੰ ਵਧਾਏਗਾ ਸਗੋਂ ਆਰਥਿਕ ਗਤੀਵਿਧੀ, ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ ਅਤੇ ਨਿਵਾਸੀਆਂ ਅਤੇ ਸੈਲਾਨੀਆਂ ਦੋਵਾਂ ਲਈ ਸ਼ਹਿਰੀ ਆਵਾਜਾਈ ਨੂੰ ਵੀ ਅਸਾਨ ਬਣਾਏਗਾ।

ਟ੍ਰੈਫਿਕ ਜਾਮ ਵਿੱਚ ਕਮੀ: ਮੈਟਰੋ ਰੇਲ ਇੱਕ ਕੁਸ਼ਲ ਵਿਕਲਪ ਸੜਕੀ ਆਵਾਜਾਈ ਦੇ ਰੂਪ ਵਿੱਚ, ਅਤੇ ਪੜਾਅ 2(A) ਦੇ ਤਹਿਤ ਹਵਾਈ ਅੱਡੇ ਤੱਕ ਮੈਟਰੋ ਰੇਲ ਨੈੱਟਵਰਕ ਦੇ ਵਿਸਥਾਰ ਨਾਲ ਅਹਿਮਦਾਬਾਦ ਦੇ ਅੰਦਰ ਵਿਸ਼ੇਸ਼ ਤੌਰ ‘ਤੇ ਪ੍ਰਭਾਵ ਪਵੇਗਾ। ਸੜਕੀ ਆਵਾਜਾਈ ਵਿੱਚ ਕਮੀ ਨਾਲ ਵਾਹਨਾਂ ਦੀ ਸੁਚਾਰੂ ਆਵਾਜਾਈ, ਯਾਤਰਾ ਦੇ ਸਮੇਂ ਵਿੱਚ ਕਮੀ ਅਤੇ ਸਮੁੱਚੀ ਸੜਕ ਸੁਰੱਖਿਆ ਵਿੱਚ ਵਾਧਾ ਆਦਿ ਸੰਭਵ ਹੋ ਸਕੇਗਾ।

ਵਾਤਾਵਰਣ ਸਬੰਧੀ ਲਾਭ: ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ 2(A) ਦੇ ਜੁੜਨ ਨਾਲ ਅਤੇ ਅਹਿਮਦਾਬਾਦ ਅਤੇ ਗਾਂਧੀਨਗਰ ਸ਼ਹਿਰਾਂ ਵਿੱਚ ਸਮੁੱਚੇ ਮੈਟਰੋ ਰੇਲ ਨੈੱਟਵਰਕ ਦੇ ਵਿਸਥਾਰ ਦੇ ਨਾਲ, ਰਵਾਇਤੀ ਜੈਵਿਕ ਈਂਧਣ-ਅਧਾਰਿਤ ਆਵਾਜਾਈ ਦੇ ਮੁਕਾਬਲੇ ਕਾਰਬਨ ਨਿਕਾਸੀ ਵਿੱਚ ਕਾਫ਼ੀ ਕਮੀ ਆ ਸਕਦੀ ਹੈ।

ਆਰਥਿਕ ਵਿਕਾਸ: ਯਾਤਰਾ ਵਿੱਚ ਲੱਗਣ ਵਾਲਾ ਸਮਾਂ ਘੱਟ ਹੋਣ ਅਤੇ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਬੱਸ ਡਿਪੂਆਂ ਵਰਗੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੱਕ ਬਿਹਤਰ ਪਹੁੰਚ ਨਾਲ ਉਤਪਾਦਕਤਾ ਵਿੱਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਲੋਕ ਆਪਣੇ ਕੰਮ ਦੇ ਸਥਾਨਾਂ ਅਤੇ ਮੰਜ਼ਿਲਾਂ ਤੱਕ ਵਧੇਰੇ ਕੁਸ਼ਲਤਾ ਨਾਲ ਪਹੁੰਚ ਸਕਣਗੇ। ਨਾਲ ਹੀ, ਬਿਹਤਰ ਸੰਪਰਕ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇ ਸਕਦਾ ਹੈ, ਖਾਸ ਕਰਕੇ ਨਵੇਂ ਮੈਟਰੋ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ, ਜਿਸ ਨਾਲ ਪਹਿਲਾਂ ਘੱਟ ਪਹੁੰਚ ਵਾਲੇ ਖੇਤਰਾਂ ਵਿੱਚ ਵੀ ਨਿਵੇਸ਼ ਅਤੇ ਵਿਕਾਸ ਆਕਰਸ਼ਿਤ ਹੋ ਸਕਦਾ ਹੈ।

ਸਮਾਜਿਕ ਪ੍ਰਭਾਵ: ਅਹਿਮਦਾਬਾਦ ਵਿੱਚ ਪੜਾਅ 2(A) ਮੈਟਰੋ ਰੇਲ ਨੈੱਟਵਰਕ ਦੇ ਵਿਸਥਾਰ ਨਾਲ ਜਨਤਕ ਆਵਾਜਾਈ ਤੱਕ ਵਧੇਰੇ ਬਰਾਬਰ ਪਹੁੰਚ ਮਿਲੇਗੀ, ਜਿਸ ਨਾਲ ਵੱਖ-ਵੱਖ ਸਮਾਜਿਕ-ਆਰਥਿਕ ਸਮੂਹਾਂ ਨੂੰ ਲਾਭ ਪਹੁੰਚੇਗਾ ਅਤੇ ਆਵਾਜਾਈ ਅਸਮਾਨਤਾਵਾਂ ਵਿੱਚ ਕਮੀ ਆਵੇਗੀ, ਜੋ ਆਉਣ-ਜਾਣ ਦੇ ਸਮੇਂ ਨੂੰ ਘੱਟ ਕਰਕੇ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਜੀਵਨ ਦੀ ਉੱਚ ਗੁਣਵੱਤਾ ਵਿੱਚ ਯੋਗਦਾਨ ਦੇਵੇਗੀ।

ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦਾ ਪੜਾਅ 2(A) ਸ਼ਹਿਰ ਲਈ ਇੱਕ ਕ੍ਰਾਂਤੀਕਾਰੀ ਵਿਕਾਸ ਸਿੱਧ ਹੋਵੇਗਾ। ਇਹ ਬਿਹਤਰ ਸੰਪਰਕ, ਟ੍ਰੈਫਿਕ ਜਾਮ ਵਿੱਚ ਕਮੀ, ਵਾਤਾਵਰਣ ਸਬੰਧੀ ਲਾਭ, ਆਰਥਿਕ ਵਿਕਾਸ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਨ ਦਾ ਭਰੋਸਾ ਦਿੰਦਾ ਹੈ। ਮੁੱਖ ਸ਼ਹਿਰੀ ਚੁਣੌਤੀਆਂ ਨੂੰ ਹੱਲ ਕਰਦੇ ਹੋਏ ਅਤੇ ਭਵਿੱਖ ਦੇ ਵਿਸਥਾਰ ਲਈ ਅਧਾਰ ਪ੍ਰਦਾਨ ਕਰਦੇ ਹੋਏ, ਪੜਾਅ 2(A) ਸ਼ਹਿਰ ਦੇ ਵਿਕਾਸ ਦੇ ਰਾਹ ਅਤੇ ਸਥਿਰਤਾ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਅਹਿਮਦਾਬਾਦ ਮੈਟਰੋ ਦੇ ਪੜਾਅ 2A ਨਾਲ ਨਿਰਮਾਣ ਦੌਰਾਨ ਸ਼ਿਖਰ ਸਮੇਂ ਦੇ ਦੌਰਾਨ ਲਗਭਗ 2,000 ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸਿਸਟਮ ਦੇ ਸੰਚਾਲਨ ਅਤੇ ਰੱਖ-ਰਖਾਅ ਦੌਰਾਨ 500 ਲੋਕਾਂ ਦੇ ਕੰਮ ਕਰਨ ਦੀ ਸੰਭਾਵਨਾ ਹੈ।

ਰੋਡ ਮੈਪ:

 

********

ਐੱਮਜੇਪੀਐੱਸ/ਏਕੇ