Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਿਨੇਟ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਦੇ ਖੇਤਰ ਵਿੱਚ ਹੋਏ ਸਹਿਮਤੀ-ਪੱਤਰ ਬਾਰੇ ਜਾਣੂ ਕਰਵਾਇਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਿਨੇਟ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ 08 ਜੁਲਾਈ, 2016 ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ (ਆਈ.ਸੀ.ਟੀ.) ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਸਹਿਮਤੀ-ਪੱਤਰ ‘ਤੇ ਹਸਤਾਖਰ ਹੋ ਚੁੱਕੇ ਹਨ।

ਇਹ ਸਹਿਮਤੀ-ਪੱਤਰ ਆਈ.ਸੀ.ਟੀ. ਦੇ ਖੇਤਰ ਵਿੱਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਦੋਵੇਂ ਧਿਰਾਂ ਵਿਚਾਲੇ ਅੰਤਰ-ਸੰਸਥਾਗਤ ਸਹਿਯੋਗ ਤੇ ਸਬੰਧ ਸਥਾਪਤ ਕਰਨ ਵਿੱਚ ਮਦਦ ਕਰੇਗਾ।

ਇਸ ਨਾਲ ਦੋਵੇਂ ਦੇਸ਼ਾਂ ਦੇ ਆਈ.ਸੀ.ਟੀ. ਦੇ ਖੇਤਰ ਵਿੱਚ ਸੰਸਥਾ ਨਿਰਮਾਣ ਸੰਸਥਾਨਾਂ, ਸਰਕਾਰੀ ਤੇ ਹੋਰ ਜਨਤਕ ਸੰਗਠਨਾਂ ਦੇ ਨਾਲ-ਨਾਲ ਨਿਜੀ ਇਕਾਈਆਂ ਵਿਚਾਲੇ ਸਰਗਰਮ ਸਹਿਯੋਗ ਤੇ ਵਟਾਂਦਰੇ ਵਧਣਗੇ।

*****

AKT/VBA/AK