Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਿਨੇਟ ਨੂੰ ਭਾਰਤ ਤੇ ਮੌਜ਼ੰਬੀਕ ਵਿਚਾਲੇ ਯੁਵਾ ਮਾਮਲਿਆਂ ਦੇ ਖੇਤਰ ‘ਚ ਹੋਏ ਸਹਿਮਤੀ-ਪੱਤਰ ਤੋਂ ਜਾਣੂ ਕਰਵਾਇਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਿਨੇਟ ਨੂੰ ਬੀਤੀ 07 ਜੁਲਾਈ, 2016 ਨੂੰ ਭਾਰਤ ਤੇ ਮੌਜ਼ੰਬੀਕ ਵਿਚਾਲੇ ਯੁਵਾ ਮਾਮਲਿਆਂ ਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਇੱਕ ਸਹਿਮਤੀ-ਪੱਤਰ ‘ਤੇ ਕੀਤੇ ਹਸਤਾਖਰਾਂ ਤੋਂ ਜਾਣੂ ਕਰਵਾਇਆ ਗਿਆ ਹੈ। ਇਹ ਹਸਤਾਖਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੌਜ਼ੰਬੀਕ ਫੇਰੀ ਦੌਰਾਨ ਕੀਤੇ ਗਏ ਸਨ।

ਇਹ ਸਹਿਮਤੀ-ਪੱਤਰ ਦੋਵੇਂ ਦੇਸ਼ਾਂ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ ਅਤੇ ਨੌਜਵਾਨਾਂ ‘ਚ ਵਿਚਾਰਾਂ, ਕਦਰਾਂ-ਕੀਮਤਾਂ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਦੋਸਤਾਨਾ ਸਬੰਧ ਵਿਕਸਤ ਕਰਨ ਨੂੰ ਹੁਲਾਰਾ ਮਿਲੇਗਾ।

ਇਸ ਨਾਲ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਪਰਿਪੇਖ ਵਿਕਸਤ ਕਰਨ ਅਤੇ ਯੁਵਾ ਮਾਮਲਿਆਂ ਤੇ ਖੇਡਾਂ ਦੇ ਖੇਤਰਾਂ ਵਿੱਚ ਗਿਆਨ ਤੇ ਮੁਹਾਰਤ ਦਾ ਪਸਾਰ ਕਰਨ ਵਿੱਚ ਵੀ ਮਦਦ ਮਿਲੇਗੀ।

*****

AKT/VBA/AK