Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਿਨੇਟ ਨੂੰ ‘ਸੀ.ਈ.ਆਰ.ਟੀ.-ਇਨ ਇੰਡੀਆ’ ਤੇ ਸੀ.ਈ.ਆਰ.ਟੀ.-ਯੂ.ਕੇ. ਵਿਚਾਲੇ ਸਮਝੌਤੇ ਬਾਰੇ ਸੂਚਿਤ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਿਨੇਟ ਨੂੰ; ਬੀਤੀ 20 ਮਈ, 2016 ਨੂੰ ‘ਇੰਡੀਅਨ ਕੰਪਿਊਟਰ ਐਮਰਜੈਂਸੀ ਰੈਸਪੌਂਸ ਟੀਮ’ (ਸੀ.ਈ.ਆਰ.ਟੀ.-ਇਨ) ਅਤੇ ਇੰਗਲੈਂਡ ਦੇ ਕੈਬਿਨੇਟ ਆੱਫ਼ਿਸ ਮੰਤਰਾਲੇ (ਸਾਈਬਰ ਸੁਰੱਖਿਆ ਬਾਰੇ ਕੈਬਿਨੇਟ ਆੱਫ਼ਿਸ ਦੀ ਇੱਕ ਇਕਾਈ ਸੀ.ਈ.ਆਰ.ਟੀ.-ਯੂ.ਕੇ ਵੱਲੋਂ ਪ੍ਰਤੀਨਿਧਤਾ ਕੀਤੀ ਜਾਂਦੀ ਹੈ) ਵਿਚਾਲੇ ਸਮਝੌਤੇ ‘ਤੇ ਕੀਤੇ ਗਏ ਹਸਤਾਖਰਾਂ ਬਾਰੇ ਸੂਚਿਤ ਕੀਤਾ ਗਿਆ।

ਇਸ ਸਮਝੌਤੇ ਦਾ ਉਦੇਸ਼ ਖੋਜ/ਸੂਹ ਬਾਰੇ ਗਿਆਨ ਤੇ ਤਜਰਬੇ ਦੇ ਆਦਾਨ-ਪ੍ਰਦਾਨ, ਸੁਰੱਖਿਆ ਨਾਲ ਸਬੰਧਤ ਘਟਨਾਵਾਂ ਦੇ ਹੱਲ ਅਤੇ ਉਨ੍ਹਾਂ ਦੀ ਰੋਕਥਾਮ ਜਿਹੇ ਮਾਮਲਿਆਂ ‘ਚ ਭਾਰਤ ਅਤੇ ਇੰਗਲੈਂਡ ਵਿੱਚ ਸਹਿਯੋਗ ਨੂੰ ਹੋਰ ਵਧਾਉਣਾ ਹੈ।

ਨਵੰਬਰ 2015 ‘ਚ ਮਾਣਯੋਗ ਪ੍ਰਧਾਨ ਮੰਤਰੀ ਦੀ ਇੰਗਲੈਂਡ ਫੇਰੀ ਦੌਰਾਨ ਹੋਰਨਾਂ ਮੁੱਦਿਆਂ ਤੋਂ ਇਲਾਵਾ ਸਾਈਬਰ ਸੁਰੱਖਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਇਸ ਸਮਝੌਤੇ ਦੇ ਅਧਾਰ ‘ਤੇ ਦੋਵੇਂ ਦੇਸ਼ ਕੋਈ ਸਾਈਬਰ ਹਮਲੇ ਹੋਣ ਦੀ ਹਾਲਤ ਵਿੱਚ ਤਕਨੀਕੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਣਗੇ, ਸਾਈਬਰ ਸੁਰੱਖਿਆ ਨਾਲ ਸਬੰਧਤ ਵਾਰਦਾਤਾਂ ਨੂੰ ਯੋਗ ਹੁੰਗਾਰਾ ਦੇਣਗੇ ਅਤੇ ਸਾਈਬਰ ਹਮਲਿਆਂ ਦਾ ਟਾਕਰਾ ਕਰਨ ਲਈ ਹੱਲ ਲੱਭਣਗੇ। ਉਹ ਪ੍ਰਚਲਤ ਸਾਈਬਰ ਸੁਰੱਖਿਆ ਨੀਤੀਆਂ ਅਤੇ ਸਬੰਧਤ ਬਿਹਤਰੀਨ ਪਿਰਤਾਂ ਬਾਰੇ ਜਾਣਕਾਰੀ ਦਾ ਵਟਾਂਦਰਾ ਵੀ ਕਰਨਗੇ। ਇਹ ਸਮਝੌਤਾ ਦੋਵੇਂ ਦੇਸ਼ਾਂ ਦੀ ਸਾਈਬਰ ਸਪੇਸ ਨੂੰ ਹੋਰ ਮਜ਼ਬੂਤ ਕਰਨ, ਸਮਰੱਥਾ ਨਿਰਮਾਣ ਅਤੇ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਹੋਰ ਸੁਧਾਰਨ ਵਿੱਚ ਮਦਦ ਕਰੇਗਾ।

ਪਹਿਲਾਂ ‘ਸੀ.ਈ.ਆਰ.ਟੀ.-ਇਨ’ ਵੱਲੋਂ ਸੱਤ ਦੇਸ਼ਾਂ – ਕੋਰੀਆ, ਕੈਨੇਡਾ, ਆਸਟਰੇਲੀਆ, ਮਲੇਸ਼ੀਆ, ਸਿੰਗਾਪੁਰ, ਜਪਾਨ ਤੇ ਉਜ਼ਬੇਕਿਸਤਾਨ ਦੇ ਆਪਣੇ ਵਰਗੇ ਸੰਗਠਨਾਂ/ਸਬੰਧਤ ਏਜੰਸੀਆਂ ਨਾਲ ਵੀ ਸਹਿਮਤੀ-ਪੱਤਰਾਂ ਉੱਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ. – ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਇਜ਼ੇਸ਼ਨ) ਨਾਲ ਵੀ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।

****

AKT/AD/SH