Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਿਨੇਟ ਵੱਲੋਂ ਅਜ਼ਾਦੀ ਘੁਲਾਟੀਆਂ ਲਈ ਪੈਨਸ਼ਨ ਵਾਧੇ ਨੂੰ ਪਿਛਲੀ ਤਾਰੀਖ਼ ਤੋਂ ਮਨਜ਼ੂਰੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਿਨੇਟ ਨੇ ਸਵਤੰਤਰ ਸੈਨਿਕ ਸੰਮਾਨ ਪੈਨਸ਼ਨ ਯੋਜਨਾ (ਐੱਸ.ਐੱਸ.ਐੱਸ.ਪੀ.ਐੱਸ.), 1980 ਅਧੀਨ ਅਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਜੀਵਨ-ਸਾਥੀਆਂ (ਵਿਧਵਾਵਾਂ/ਵਿਧੁਰ), ਯੋਗ ਧੀਆਂ ਤੇ ਮ੍ਰਿਤਕ ਅਜ਼ਾਦੀ ਘੁਲਾਟੀਆਂ ਦੇ ਆਸ਼ਰਿਤ ਮਾਪਿਆਂ ਲਈ ਪੈਨਸ਼ਨ ਵਾਧੇ ਨੂੰ ਪਿਛਲੀ ਤਾਰੀਖ਼ ਤੋਂ ਮਨਜ਼ੂਰੀ ਦੇ ਦਿੱਤੀ ਹੈ।

                         ਕੇਂਦਰੀ ਅਜ਼ਾਦੀ ਘੁਲਾਟੀਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਯੋਗ ਆਸ਼ਰਿਤਾਂ ਲਈ ਮੌਜੂਦਾ ਪੈਨਸ਼ਨ ਯੋਜਨਾ ਨੂੰ ਨਿਮਨਲਿਖਤ ਅਨੁਸਾਰ ਪੁਨਰ-ਗਠਤ ਕੀਤਾ ਗਿਆ ਹੈ:-

 

1.

ਅੰਡੇਮਾਨ ਦੇ ਸਾਬਕਾ ਸਿਆਸੀ ਕੈਦੀ/ਜੀਵਨ-ਸਾਥੀ

 

ਰੁਪਏ 24,775

ਰੁਪਏ 30,000/-

2.

ਅਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਬ੍ਰਿਟਿਸ਼ ਭਾਰਤ ਤੋਂ ਬਾਹਰ ਤਸੀਹੇ ਝੱਲੇ/ਉਨ੍ਹਾਂ ਦੇ ਜੀਵਨ-ਸਾਥੀ

ਰੁਪਏ 23,085/-

ਰੁਪਏ 28,000/-

 

 

3.

ਹੋਰ ਅਜ਼ਾਦੀ ਘੁਲਾਟੀਏ / ਜੀਵਨ-ਸਾਥੀ, ਆਜ਼ਾਦ ਹਿੰਦ ਫ਼ੌਜ (ਆਈ.ਐੱਨ.ਏ.) ਸਮੇਤ

ਰੁਪਏ 21,395/-

ਰੁਪਏ 26,000/-

 

 

4.

ਆਸ਼ਰਿਤ ਮਾਪੇ/ਯੋਗ ਧੀਆਂ (ਕਿਸੇ ਇੱਕ ਸਮੇਂ ਵੱਧ ਤੋਂ ਵੱਧ 3 ਧੀਆਂ)

ਰੁਪਏ 3,380/-

ਉਸ ਰਕਮ ਦਾ 50% ਜਿਹੜਾ ਅਜ਼ਾਦੀ ਘੁਲਾਟੀਏ ਨੂੰ ਦਿੱਤਾ ਜਾਣਾ ਸੀ ਭਾਵ 13,000/- ਰੁਪਏ ਤੋਂ 15,000/- ਰੁਪਏ ਤੱਕ ਦੀ ਰੇਂਜ ਵਿੱਚ

ਲੜੀ ਨੰ. ਅਜ਼ਾਦੀ ਘੁਲਾਟੀਆਂ ਦਾ ਵਰਗ ਪੈਨਸ਼ਨ ਦੀ ਮੌਜੂਦਾ ਰਕਮ (ਪ੍ਰਤੀ ਮਹੀਨਾ) ਪੈਨਸ਼ਨ ਦੀ ਰਕਮ ’ਚ ਵਾਧਾ (ਪ੍ਰਤੀ ਮਹੀਨਾ)
 

 

 

 

(i)                    ਪੈਨਸ਼ਨ ਦੇ ਸੋਧੇ ਸਕੇਲ 15 ਅਗਸਤ, 2016 ਤੋਂ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਮਹਿੰਗਾਈ ਰਾਹਤ ਦੀ ਗਣਨਾ ਕਰਨ ਲਈ ਅਜ਼ਾਦੀ ਘੁਲਾਟੀ ਪੈਨਸ਼ਨਰਾਂ ਦੇ ਸਬੰਧਤ ਵਰਗਾਂ ਲਈ ਪੈਨਸ਼ਨ ਦੀ ਸੋਧੀ ਕੁੱਲ ਰਕਮ ਨੂੰ ਬੇਸਿਕ ਪੈਨਸ਼ਨ ਵਜੋਂ ਲਿਆ ਜਾਵੇਗਾ

 

(ii)                  ਉਦਯੋਗਿਕ ਕਾਮਿਆਂ ਲਈ ਮੌਜੂਦਾ ਮਹਿੰਗਾਈ ਰਾਹਤ ਪ੍ਰਣਾਲੀ, ਕੁੱਲ ਹਿੰਦ ਖਪਤਕਾਰ ਕੀਮਤ ਸੂਚਕ-ਅੰਕ ਉੱਤੇ ਆਧਾਰਤ ਹੈ, ਜੋ ਕਿ ਸਾਲਾਨਾ ਆਧਾਰ ਉੱਤੇ ਅਜ਼ਾਦੀ ਘੁਲਾਟੀ ਪੈਨਸ਼ਨਰਾਂ ਉੱਤੇ ਲਾਗੂ ਹੁੰਦੀ ਰਹੀ ਹੈ, ਇਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਦੀ ਥਾਂ ਉਨ੍ਹਾਂ ਲਈ ਉਹੀ ਮਹਿੰਗਾਈ ਭੱਤਾ ਪ੍ਰਣਾਲੀ ਸਾਲ ਵਿੱਚ ਦੋ ਵਾਰ ਲਾਗੂ ਹੋਵੇਗੀ, ਜੋ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਉੱਤੇ ਲਾਗੂ ਹੁੰਦੀ ਹੈ। ਇਸ ਮੱਦ ਨੂੰ ”ਮਹਿੰਗਾਈ ਰਾਹਤ’’ ਕਰਾਰ ਦਿੱਤਾ ਜਾਵੇਗਾ, ਜੋ ਕਿ ਪੈਨਸ਼ਨਰਾਂ ਦੇ ਮਾਮਲੇ ਵਿੱਚ ਇੱਕ ਵਾਜਬ ਮੱਦ ਹੈ।

 

ਇਸ ਫ਼ੈਸਲੇ ਨਾਲ ਸਵਤੰਤਰ ਸੈਨਿਕ ਸੰਮਾਨ ਪੈਨਸ਼ਨ ਯੋਜਨਾ ਅਧੀਨ ਪੈਨਸ਼ਨ ਲੈ ਰਹੇ ਸਾਰੇ ਅਜ਼ਾਦੀ ਘੁਲਾਟੀਆਂ ਅਤੇ ਮ੍ਰਿਤਕ ਅਜ਼ਾਦੀ ਘੁਲਾਟੀਆਂ ਦੇ ਜੀਵਨ-ਸਾਥੀਆਂ ਤੇ ਆਸ਼ਰਿਤ ਮਾਪਿਆਂ/ਯੋਗ ਧੀ ਪੈਨਸ਼ਨਰਾਂ ਨੂੰ ਲਾਭ ਪੁੱਜੇਗਾ।

 

ਪਿਛੋਕੜ

 

.                      ਭਾਰਤ ਸਰਕਾਰ ਨੇ 1969 ’ਚ ਉਨ੍ਹਾਂ ਅਜ਼ਾਦੀ ਘੁਲਾਟੀਆਂ ਦੇ ਸਨਮਾਨ ਵਜੋਂ ‘ਐਕਸ-ਅੰਡੇਮਾਨ ਪੋਲਿਟੀਕਲ ਪ੍ਰਿਜ਼ਨਰਜ਼ ਪੈਨਸ਼ਨ ਸਕੀਮ’ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। 1972 ’ਚ, ਅਜ਼ਾਦੀ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ, ਅਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ ਦੀ ਇੱਕ ਨਿਯਮਤ ਯੋਜਨਾ ਅਰੰਭ ਕੀਤੀ ਗਈ ਸੀ। ਉਸ ਤੋਂ ਬਾਅਦ 1 ਅਗਸਤ, 1980 ਤੋਂ ਇੱਕ ਉਦਾਰੀਕ੍ਰਿਤ ਯੋਜਨਾ, ‘ਸਵਤੰਤਰ ਸੈਨਿਕ ਸੰਮਾਨ ਪੈਨਸ਼ਨ ਸਕੀਮ’ ਲਾਗੂ ਕੀਤੀ ਗਈ ਸੀ। ਇਸ ਯੋਜਨਾ ਅਧੀਨ ਅਜ਼ਾਦੀ ਘੁਟਾਲੀਆਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ-ਸਾਥੀ (ਵਿਧਵਾਵਾਂ/ਵਿਧੁਰ), ਅਣਵਿਆਹੀਆਂ ਤੇ ਬੇਰੋਜ਼ਗਾਰ ਧੀਆਂ (ਇੱਕ ਵਾਰੀ ’ਚ ਵੱਧ ਤੋਂ ਵੱਧ ਤਿੰਨ ਤੱਕ) ਅਤੇ ਮ੍ਰਿਤਕ ਅਜ਼ਾਦੀ ਘੁਲਾਟੀਆਂ ਦੇ ਮਾਪੇ ਵੀ ਇਹ ਪੈਨਸ਼ਨ ਲੈਣ ਦੇ ਯੋਗ ਹਨ। ਸਾਲ 2016 ਤੱਕ, ਇਸ ਯੋਜਨਾ ਅਧੀਨ 1,71,605 ਅਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਯੋਗ ਆਸ਼ਰਿਤਾਂ ਨੂੰ ਪੈਨਸ਼ਨ ਮਨਜ਼ੂਰ ਕੀਤੀ ਗਈ ਹੈ। ਇਸ ਵੇਲੇ 37,981 ਅਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਯੋਗ ਆਸ਼ਰਿਤ ਪੈਨਸ਼ਨਰ ਇਸ ਯੋਜਨਾ ਦੇ ਘੇਰੇ ਵਿੱਚ ਆਉਂਦੇ ਹਨ। ਉਨ੍ਹਾਂ ਵਿੱਚੋਂ 11,690 ਖ਼ੁਦ ਅਜ਼ਾਦੀ ਘੁਲਾਟੀਏ ਹਨ ਅਤੇ 24,792 ਜੀਵਨ-ਸਾਥੀ (ਵਿਧਵਾਵਾਂ/ਵਿਧੁਰ) ਅਤੇ 1,490 ਧੀਆਂ ਪੈਨਸ਼ਨਰ ਹਨ। ਸਾਰੇ ਅਧਿਕਾਰਤ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਅਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ ਨੂੰ ਛੇਤੀ ਤੋਂ ਛੇਤੀ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਵੇ।

 

***

 AKT/VBA/SH