Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਬੇ, ਜਪਾਨ ‘ਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਕੋਬੇ, ਜਪਾਨ ‘ਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

 

ਨਮਸਤੇ,

ਕੋਬੇ ‘ਚ ਮੈਨੂੰ ਪਹਿਲਾਂ ਵੀ ਤੁਹਾਡੇ ਲੋਕਾਂ ‘ਚ ਆਉਣ ਦਾ ਸੁਭਾਗ ਹਾਸਲ ਹੋਇਆ ਹੈ। ਤਦ ਤਾਂ ਪਤਾ ਵੀ ਨਹੀਂ ਸੀ ਕਿ ਅਜਿਹਾ ਕੋਈ ਇਨਸਾਨ ਪ੍ਰਧਾਨ ਮੰਤਰੀ ਬਣ ਜਾਵੇਗਾ। ਉਸ ਵੇਲੇ ਵੀ ਤੁਸੀਂ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਸੀ, ਜੋ ਮੈਂ  ਕਦੇ ਵੀ ਭੁੱਲ ਨਹੀਂ ਸਕਦਾ ਹਾਂ। ਕੋਬੇ ‘ਚ ਆਈਏ ਅਤੇ ਤੁਹਾਨੂੰ ਮਿਲੇ ਬਿਨਾ ਚਲੇ ਜਾਈਏ, ਇਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ।

ਮੈਂ ਕੱਲ੍ਹ ਪ੍ਰਧਾਨ ਮੰਤਰੀ ਅਬੇ ਨਾਲ ਗੱਲ ਕਰ ਰਿਹਾ ਸਾਂ। ਕੋਬੇ ਨਾਲ ਮੇਰੇ ਸਬੰਧਾਂ ਬਾਰੇ। ਮੇਂ ਉਨ੍ਹਾਂ ਨੂੰ ਕਿਹਾ ਕਿ 2001 ਵਿੱਚ ਜਦੋਂ ਗੁਜਰਾਤ ‘ਚ ਭਿਆਨਕ ਭੁਚਾਲ ਆਇਆ, ਤਦ ਕੋਬੇ ਸਭ ਤੋਂ ਪਹਿਲਾ ਸੀ, ਜਿਸ ਨੇ ਆ ਕੇ ਗੁਜਰਾਤ ਦੇ ਲੋਕਾਂ ਦੀ ਮਦਦ ਕੀਤੀ ਸੀ ਅਤੇ ਉਸ ਤੋਂ ਪਹਿਲਾਂ ਵੀ ਇੱਥੇ ਭੁਚਾਲ ਆਇਆ ਸੀ। ਉਸ ਦੇ ਬਾਵਜੂਦ ਅਤੇ ਜਦੋਂ ਸੁਖ ਵਿੱਚ ਆਵੇ ਨਾ ਆਵੇ, ਕਹਿੰਦਾ ਹੈ ਕਿ ਆਏ ਹੁੰਦੇ ਤਾਂ ਵਧੀਆ ਹੁੰਦਾ, ਪਰ ਦੁਖ ਵਿੱਚ ਕੋਈ ਨਾ ਆਵੇ, ਤਾਂ ਯਾਦ ਰਹਿ ਜਾਂਦਾ ਹੈ ਅਤੇ ਜੋ ਦੁਖ ਵਿੱਚ ਪੁੱਜ ਜਾਵੇ, ਉਹ ਸਾਰਾ ਜੀਵਨ ਪੂਜਨੀਕ ਲੱਗਦਾ ਹੈ। ਕੋਬੇ ਉਸ ਰੂਪ ਵਿੱਚ ਦੁਖ ਦੀ ਹਾਲਤ ਵਿੱਚ ਹੱਥ ਵੰਡਾਉਣ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਸੀ, ਤਦ ਉਸ ਦਾ ਯਾਦ ਰਹਿਣਾ, ਉਸ ਪ੍ਰਤੀ ਆਦਰ ਭਾਵ ਰਹਿਣਾ, ਬਹੁਤ ਸੁਭਾਵਕ ਹੈ। ਤੁਸੀਂ ਸਾਰੇ ਇਸ ਗੱਲ ‘ਤੇ ਗਰਵ ਕਰਦੇ ਹੋਵੋਗੇ ਕਿ ਹਿੰਦੁਸਤਾਨ ਦੀ ਹਰ ਖ਼ਬਰ ਤੁਹਾਡਾ ਮੱਥਾ ਉੱਚਾ ਕਰਦੀ ਹੋਵੇਗੀ, ਕਰਦੀ ਹੈ ਕਿ ਨਹੀਂ ਕਰਦੀ? ਸੀਨਾ ਤਾਣ ਕੇ, ਅੱਖ ਵਿੱਚ ਅੱਖ ਮਿਲਾ ਕੇ ਵੱਡੇ ਹੌਸਲੇ ਨਾਲ ਤੁਸੀਂ ਗੱਲ ਕਰ ਸਕਦੇ ਹੋਵੋਗੇ। ਅਤੇ ਉਸ ਦਾ ਕਾਰਨ, ਉਸ ਦਾ ਕਾਰਨ, ਉਸ ਦਾ ਕਾਰਨ ਮੋਦੀ ਨਹੀਂ…। ਉਸ ਦਾ ਕਾਰਨ ਸਵਾ ਸੌ ਕਰੋੜ ਹਿੰਦੁਸਤਾਨੀ ਹਨ। ਜਿਸ ਲਗਨ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਅਤੇ ਖ਼ਾਸ ਕਰ ਕੇ ਭਾਰਤ ਦੀ ਨੌਜਵਾਨ ਪੀੜ੍ਹੀ ਨੇ ਜੋ ਮਨ ਵਿੱਚ ਧਾਰ ਲਿਆ ਹੈ ਅਤੇ ਜਿਸ ਤਰ੍ਹਾਂ ਨਾਲ ਪੁਰਸ਼ਾਰਥ ਕਰ ਰਹੇ ਹਨ, ਕਿਸੇ ਨੂੰ ਵੀ ਗਰਵ ਹੈ।

ਦੋ ਸਾਲ ਭਿਆਨਕ ਅਕਾਲ ਦੇ ਰਹੇ। ਵਰਖਾ ਬਹੁਤ ਘੱਟ ਹੋਈ ਸੀ ਅਤੇ ਭਾਰਤ ਦੀ ਅਰਥ-ਵਿਵਸਥਾ ਅਜਿਹੀ ਹੈ ਕਿ ਅਕਾਲ  ਵਿੱਚ ਸਭ ਕੁਝ ਹਿੱਲ ਜਾਂਦਾ ਹੈ, ਪਰ ਉਸ ਦੇ ਬਾਵਜੂਦ ਦੋ ਸਾਲਾਂ ਦੇ ਭਿਆਨਕ ਅਕਾਲ ਦੇ ਬਾਵਜੂਦ, security ਦੇ ਬਾਵਜੂਦ ਸਾਰਾ ਵਿਸ਼ਵ ਇੱਕ ਆਵਾਜ਼ ਨਾਲ ਆਖ ਰਿਹਾ ਹੈ ਕਿ ਵੱਡੀ economy ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਵਾਲੀ ਜੇ ਕੋਈ economy ਹੈ, ਤਾਂ ਉਸ ਦਾ ਨਾਂਅ ਹਿੰਦੁਸਤਾਨ ਹੈ। IMF ਹੋਵੇ, World Bank ਹੋਵੇ, ਸਾਰੇ ਲੋਕ ਇੱਕ ਸੁਰ ਵਿੱਚ ਆਖ ਰਹੇ ਹਨ। IMF ਨੇ ਆਾਖ ਦਿੱਤਾ ਕਿ ਭਾਰਤ ਇੱਕ ਚਮਕਦਾ ਤਾਰਾ ਹੈ।

ਵਿਸ਼ਵ ਭਰ ਦੇ ਅਰਥ ਸ਼ਾਸਤਰੀ ਮੰਨਦੇ ਹਨ ਕਿ ਭਾਰਤ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। FDI, Foreign Direct Investment, ਮੇਰੀ ਆਪਣੀ ਇੱਕ ਵੱਖਰੀ ਪਰਿਭਾਸ਼ਾ ਹੈ। ਪਹਿਲੀ ਪਰਿਭਾਸ਼ਾ ਹੈ ਮੇਰੀ – FDI, First Develop India ਅਤੇ ਦੂਜੀ ਹੈ Foreign Direct Investment ਅਤੇ ਇਨ੍ਹੀਂ ਦਿਨੀਂ ਭਾਰਤ ਦੇ ਇਤਿਹਾਸ ਵਿੱਚ, ਸਭ ਤੋਂ ਵੱਧ FDI ਭਾਰਤ ਨੂੰ ਹਾਸਲ ਹੋ ਰਿਹਾ ਹੈ। ਅਤੇ FDI ਹਾਸਲ ਕਰਨ ਦੀ Growth rate ਵੀ ਹੈ, ਉਹ Historically Highest ਹੈ। ਤਦ ਇਹ ਚੀਜ਼ਾਂ ਇਸ ਗੱਲ ਨੂੰ ਉਜਾਗਰ ਕਰ ਰਹੀਆਂ ਹਨ ਕਿ ਦੇਸ਼ ਆਰਥਿਕ ਵਿਕਾਸ ਉੱਤੇ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।

ਸਾਡੇ ਦੇਸ਼ ਵਿੱਚ ਗ਼ਰੀਬੀ ਦੀ ਚਰਚਾ ਸਦਾ ਹੋਈ ਹੈ। ਅਜਿਹਾ ਨਹੀਂ ਕਿ ਕੋਈ ਮੈਂ ਆ ਕੇ ਸ਼ੁਰੂ ਕੀਤੀ ਹੈ, ਪਹਿਲਾਂ ਵੀ ਹੋਈ ਹੈ, ਪਰ ਜ਼ਿਆਦਾਤਰ ਚੋਣਾਂ ਵੇਲੇ ਹੋਈ ਹੈ। ਬਾਅਦ ‘ਚ ਸਭ ਭੁਲਾ ਦਿੱਤਾ ਜਾਂਦਾ ਹੈ। ਮੈਂ ਚੋਣਾਂ ਤੋਂ ਬਾਅਦ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਤੇਜ਼ ਰਫ਼ਤਾਰ ਨਾਲ ਇਸ ਗੱਲ ਨੂੰ ਅੱਗੇ ਵਧਾ ਰਿਹਾ ਹਾਂ ਕਿ ਦੇਸ਼ ਨੂੰ ਗ਼ਰੀਬੀ ਤੋਂ ਮੁਕਤ ਕਰਨਾ ਚਾਹੀਦਾ ਹੈ। ਕਰ ਸਕਦੇ ਹਾਂ, ਹੁਣ ਸਾਡੇ ਦੇਸ਼ ਵਿੱਚ 40 ਪ੍ਰਤੀਸ਼ਤ ਲੋਕ ਅਜਿਹੇ ਹਨ, ਉਨ੍ਹਾਂ ਦੇ ਨਸੀਬ ਵਿੱਚ ਬੈਂਕ ਦਾ ਦਰਵਾਜ਼ਾ ਵੀ ਨਹੀਂ ਸੀ। ਉਹ ਸੋਚ ਹੀ ਨਹੀਂ ਸਕਦਾ ਕਿ ਇੰਨੀ ਵੱਡੀ ਬਿਲਡਿੰਗ ਵਿੱਚ, ਜਿੱਥੇ ਇੰਨੇ ਸ਼ੀਸ਼ੇ ਲੱਗੇ ਹੋਣ, ਵਿੱਚ ਅੰਦਰ ਜਾ ਸਕਦਾ ਹਾਂ ਕਿ ਨਹੀਂ ਜਾ ਸਕਦਾ ਹਾਂ। ਅਸੀਂ ਆ ਕੇ ਮੁਹਿੰਮ ਚਲਾਈ ਕਿ ਸਭ ਤੋਂ ਪਹਿਲਾਂ, ਸਭ ਦੇ ਬੈਂਕ ਖਾਤੇ ਖੋਲ੍ਹ ਦੇਵਾਂਗੇ। ਹੁਣ ਪੈਸੇ ਤਾਂ ਸਨ ਨਹੀਂ, ਸਟੇਸ਼ਨਰੀ ਦਾ ਵੀ ਖ਼ਰਚਾ ਹੁੰਦਾ ਹੈ। ਫ਼ਾਰਮ ਦਾ ਖ਼ਰਚਾ ਵੀ ਅੱਠ ਆਨੇ, ਰੁਪਿਆ ਹੁੰਦਾ ਹੀ ਹੁੰਦਾ ਹੈ। ਅਸੀਂ ਸਰਕਾਰ ਵਿੱਚ ਕਿਹਾ ਕਿ ਨਹੀਂ ਇੱਕ ਪੈਸਾ ਨਹੀਂ, ਮੁਫ਼ਤ ਵਿੱਚ ਖਾਤਾ ਖੋਲ੍ਹੋ। ਤਾਂ ਕੁਝ ਦਿਨ ਤਾਂ ਤੁਸੀਂ ਜਾਣਦੇ ਹੋ ਕਿ ਕੀ ਹੋਇਆ ਹੋਵੇਗਾ। ਪਰ ਨਾਲ ਹੀ ਸਰਕਾਰ ਵਿੱਚ ਸਾਰੇ ਲੋਕ ਮੰਨ ਗਏ ਅਤੇ ਅਸੀਂ ਗ਼ਰੀਬਾਂ ਨੂੰ ਕਿਹਾ ਕਿ ਤੁਹਾਡੇ ਕੋਲ ਇੱਕ ਨਵਾਂ ਪੈਸਾ ਨਹੀਂ ਹੋਵੇਗਾ, ਤਾਂ ਵੀ ਤੁਹਾਡਾ ਬੈਂਕ ਦਾ ਖਾਤਾ ਖੁੱਲ੍ਹੇਗਾ। ਅਤੇ ਦੇਸ਼ ਵਿੱਚ ਲਗਭਗ ਸਾਰੇ ਗ਼ਰੀਬ ਪਰਿਵਾਰਾਂ ਦੇ ਬੈਂਕ ਖਾਤੇ ਖੁੱਲ੍ਹ ਗਏ ਹਨ। ਅਤੇ ਅਸੀਂ ਤਾਂ ਗ਼ਰੀਬਾਂ ਨੂੰ ਕਿਹਾ ਸੀ ਕਿ ਇੱਕ ਰੁਪਿਆ ਵੀ ਨਹੀਂ ਹੋਵੇਗਾ, ਤਦ ਵੀ ਖੁੱਲ੍ਹੇਗਾ। ਪਰ ਸਾਡੇ ਦੇਸ਼ ਦੀ ਖ਼ਾਸੀਅਤ ਹੈ ਕਿ ਦੇਸ਼ ਦੇ ਗ਼ਰੀਬਾਂ ਵਿੱਚ ਅਮੀਰੀ ਵਿਖਾਈ ਦਿੱਤੀ ਹੈ। ਬਹੁਤ ਵਾਰ ਅਸੀਂ ਅਮੀਰਾਂ ਦੀ ਗ਼ਰੀਬੀ ਤਾਂ ਵੇਖਦੇ ਹਾਂ, ਪਰ ਗ਼ਰੀਬਾਂ ਦੀ ਅਮੀਰੀ ਵੇਖਣ ਦਾ ਸੁਭਾਗ ਹਾਸਲ ਹੋਇਆ ਹੈ। ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਰੁਪਿਆ ਵੀ ਨਹੀਂ ਦੇਵੋਗੇ, ਤਦ ਵੀ ਚਲੇਗਾ। ਉਸ ਦੇ ਬਾਵਜੂਦ, ਜਿਸ ਦਾ ਜੀਵਨ ਵਿੱਚ ਕਦੇ ਖਾਤਾ  ਨਹੀਂ ਖੁੱਲ੍ਹਿਆ ਸੀ, ਬੈਂਕ ਦਾ ਦਰਵਾਜ਼ਾ ਨਹੀਂ ਵੇਖਿਆ ਸੀ। ਇਸ ਇੱਕ ਸ਼ਬਦ ‘ਤੇ, ਇਨ੍ਹਾਂ ਗ਼ਰੀਬਾਂ ਨੇ ਬੈਂਕ ਵਿੱਚ ਲਗਭਗ 45 ਹਜ਼ਾਰ ਕਰੋੜ ਰੁਪਏ ਜਮ੍ਹਾ ਕੀਤੇ, 45,000 Crore Rupees. ਇਹ ਗ਼ਰੀਬਾਂ ਦੀ ਅਮੀਰੀ ਅਤੇ ਇਹ ਹੈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ। ਜੋ ਦੇਸ਼ ਅਸੀਂ ਜਿਵੇਂ ਚਾਹੁੰਦੇ ਹਾਂ, ਉਹੋ ਜਿਹਾ ਬਣਾਉਣ ਦੀ ਸਮਰੱਥਾ ਰੱਖਦੀ ਹੈ।

2001 ਵਿੱਚ ਜਪਾਨ ‘ਚ ਵੱਡੀ ਕੁਦਰਤੀ ਆਫ਼ਤ ਆਈ। ਤੁਹਾਡੇ ਇੱਥੇ ਭੁਚਾਲ ਆਇਆ, ਸੁਨਾਮੀ ਆਈ। ਉਸੇ ਸਮੇਂ ਤੁਹਾਡੇ ਇੱਥੇ ਫ਼ੁਕੁਸ਼ਿਮਾ ਦਾ ਹਾਦਸਾ ਵਾਪਰਿਆ। 2011 ਦੇ ਉਹ ਦਿਨ ਚੇਤੇ ਕਰਾਂਗੇ, ਬਿਜਲੀ ਵਿੱਚ ਕਟੌਤੀ, ਪਾਣੀ ਵੀ ਜੇ ਚਾਰ ਬੋਤਲਾਂ ਦੀ ਲੋੜ ਹੈ, ਤਾਂ ਇੱਕ ਬੋਤਲ ਨਾਲ ਚਲਾਉਣਾ। ਦਹੀਂ ਲਿਆਉਣਾ ਹੈ ਤਾਂ ਹੋਰ ਬਈ ਨਾ ਲਿਆਓ, ਘੱਟ ਲਿਆ ਦੇਵੋ। ਅਤੇ ਕੇਵਲ ਉੱਥੇ ਨਹੀਂ, ਜਿੱਥੇ ਬਿਪਤਾ ਪਈ ਸੀ। ਸਮੁੱਚੇ ਜਪਾਨ ‘ਚ ਸਰਕਾਰ ਨੇ ਇੱਛਾ ਪ੍ਰਗਟਾਈ, ਸਰਕਾਰੀ ਦਫ਼ਤਰਾਂ ਲਈ, ਪਰ ਇਸ ਦੇਸ਼ ਦੀ ਜਨਤਾ ਨੇ ਇਸ ਨੂੰ ਆਪਣੀ ਜ਼ਿੰਮੇਵਾਰੀ ਮੰਨਿਆ, ਅਤੇ ਹਰ ਕੋਈ ਕੋਟ, ਪੈਂਟ, ਟਾਈ ਬੰਦ ਕਰੋ, ਤਾਂ ਬੰਦ ਕੀਤਾ, AC ਬੰਦ ਕਰੋ, ਤਾਂ ਬੰਦ ਕੀਤਾ। ਪਾਣੀ ਲੋੜ ਤੋਂ ਵੱਧ ਨਾ ਲਵੋ, ਤਾਂ ਨਹੀਂ ਲਿਆ। ਘੱਟ ਚੀਜ਼ਾਂ ਨਾਲ ਘਰ ਖਾਣ ਵਿੱਚ ਚਲਾ ਕੇ ਤਿੰਨ ਸਬਜ਼ੀਆਂ ਬਣਾਉਂਦੇ ਹੋ, ਤਾਂ ਇੱਕ ਸਬਜ਼ੀ ਨਾਲ ਚੱਲਦਾ ਹੈ। ਤੁਸੀਂ ਲੋਕਾਂ ਨੇ ਕੀਤਾ ਹੈ, ਜਪਾਨ ਦੇ ਲੋਕਾਂ ਨੇ ਕੀਤਾ। ਜਦੋਂ ਮੈਂ ਪੜ੍ਹ ਰਿਹਾ ਸਾਂ, ਸਾਰੀਆਂ ਚੀਜ਼ਾਂ ਅਤੇ ਜਦੋਂ ਮੈਂ ਬਾਅਦ ‘ਚ ਆਇਆ, ਤਾਂ ਸੁਣ ਰਿਹਾ ਸਾਂ ਲੋਕਾਂ ਤੋਂ, ਤਾਂ ਮੈਨੂੰ ਵੀ ਕਦੇ ਪਤਾ ਹੁੰਦਾ ਸੀ ਕਿ ਕਿਹੋ ਜਿਹੇ ਮਹਾਨ ਲੋਕ ਹਨ, ਦੇਸ਼ ਲਈ ਕੀ ਕੁਝ ਦੁਖ ਝੱਲਦੇ ਹਨ। ਨਹੀਂ ਕਦੇ-ਕਦੇ ਮਨ ਵਿੱਚ ਆਉਂਦਾ ਸੀ ਕਿ ਸਾਡੇ ਦੇਸ਼ ਵਿੱਚ ਕੀ ਕਦੇ ਅਜਿਹਾ ਹੋ ਸਕਦਾ ਹੈ? ਕੀ ਇਹ ਸੰਭਵ ਹੈ? ਪਰ ਮੈਂ ਅੱਜ ਬੜੇ ਭਰੋਸੇ ਨਾਲ ਇਹ ਆਖ ਸਕਦਾ ਹਾਂ ਕਿ ਹਿੰਦੁਸਤਾਨ ਦਾ ਆਮ ਮਨੁੱਖ ਵੀ, ਜੇ ਉਸ ਨੂੰ ਮੌਕਾ ਮਿਲੇ, ਅਵਸਰ ਮਿਲੇ, ਜ਼ਿੰਮੇਵਾਰੀ ਦੀ ਗੱਲ ਆ ਜਾਵੇ, ਤਾਂ ਜਿਵੇਂ ਤੁਸੀਂ ਕਰ ਕੇ ਵਿਖਾਇਆ, ਉਹ ਪਿੱਛੇ ਰਹਿਣ ਵਾਲਿਆਂ ਵਿੱਚੋਂ ਨਹੀਂ ਹਨ। ਇਹ ਮੈਂ ਤਜਰਬੇ ਨਾਲ ਆਖਦਾ ਹਾਂ।

ਹੁਣੇ-ਹੁਣੇ ਦਾ ਮੇਰਾ ਤਾਜ਼ਾ ਤਜਰਬਾ ਹੈ – ਕਿਹੜਾ ਵਾਲਾ? ਤੁਹਾਨੂੰ ਵੀ ਪਤਾ ਹੈ ਕਿ ਅਚਾਨਕ ਅੱਠ ਤਾਰੀਖ਼ ਨੂੰ ਰਾਤੀਂ ਅੱਠ ਵਜੇ ਪੰਜ ਸੌ ਅਤੇ ਹਜ਼ਾਰ ਦੇ ਨੋਟ ਠੱਪ…। ਮੈਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਨਮਨ ਕਰਦਾ ਹਾਂ, ਸਲਾਮ ਕਰਦਾ ਹਾਂ। ਘਰ ਵਿੱਚ ਵਿਆਹ ਹੈ, ਪੈਸੇ ਨਹੀਂ ਹਨ, ਮਾਂ ਬੀਮਾਰ ਹੈ, ਪਰ ਨੋਟਾਂ ਦਾ ਥੱਬਾ ਹੈ, ਪਰ ਔਖਿਆਈ ਹੈ। ਇਨ੍ਹਾਂ ਸਭ ਦੇ ਬਾਵਜੂਦ ਤਕਲੀਫ਼ ਹੈ, ਇਹ ਪਤਾ ਹੈ, ਖ਼ੁਦ ਹੈ – ਇਹ ਪਤਾ ਹੈ। ਆਂਢ-ਗੁਆਂਢ ਹੈ, ਪਤਾ ਹੈ, ਉਸ ਦੇ ਬਾਵਜੂਦ ਲੋਕ ਮੂੰਹ ਵਿੱਚ ਉਂਗਲ ਪਾ-ਪਾ ਪੁਛਵਾਉਂਦੇ ਸਨ ਕਿ ਮੋਦੀ ਨੂੰ ਕੁਝ ਬੋਲੋ। ਕੁਝ ਮੋਦੀ ਦੇ ਵਿਰੁੱਧ ਬੋਲੋ। ਅਜਿਹਾ ਵੀ ਚੱਲ ਰਿਹਾ ਹੈ। ਪਰ ਮੈਂ ਦੇਸ਼ ਦੇ ਲੋਕਾਂ ਨੂੰ ਸੌ-ਸੌ ਸਲਾਮ ਕਰਦਾ ਹਾਂ ਕਿ ਚਾਰ ਘੰਟੇ ਕਤਾਰ ਵਿੱਚ ਖੜ੍ਹਾ ਰਿਹਾ, ਕੋਈ ਛੇ ਘੰਟੇ ਕਤਾਰ ਵਿੱਚ ਖੜ੍ਹਾ ਰਿਹਾ। ਪਰ ਤਕਲੀਫ਼ ਝੱਲੀ ਪਰ ਦੇਸ਼ ਦੇ ਹਿਤ ਵਿੱਚ ਇਸ ਫ਼ੈਸਲੇ ਨੂੰ ਉਂਝ ਹੀ ਪ੍ਰਵਾਨ ਕੀਤਾ ਤੇ ਸੁਆਗਤ ਕੀਤਾ ਹੈ। ਜਿਵੇਂ 2011 ਵਿੱਚ ਜਪਾਨ ਦੇ ਹਰ ਨਾਗਰਿਕ ਨੇ ਕਰ ਕੇ ਵਿਖਾਇਆ ਸੀ। ਕੁਝ ਥਾਵਾਂ ਉੱਤੇ ਤਾਂ ਲੋਕ ਪੰਜ-ਪੰਜ ਘੰਟੇ ਖੜ੍ਹੇ ਸਨ ਅਤੇ ਅਚਾਨਕ ATM ਨੇ ਕੰਮ ਕਰਨਾ ਬੰਦ ਕਰ ਦਿੱਤਾ, ਤਦ ਵੀ ਚਲੋ ਕੱਲ੍ਹ ਠੀਕ ਹੋ ਜਾਵੇਗਾ। ਇਹ ਆਪਣੇ-ਆਪ ਵਿੱਚ ਉੱਜਵਲ  ਭਵਿੱਖ ਦੀ ਨਿਸ਼ਾਨੀ ਹੈ, ਉੱਜਵਲ  ਦੀ ਨਿਸ਼ਾਨੀ ਹੈ। ਇਹ ਠੀਕ ਹੈ ਕਿ ਪਾਪ ਕਰਨ ਵਾਲਿਆਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੁੰਦੀ। ਲੱਖ, ਦੋ ਲੱਖ, ਪੰਜ ਲੱਖ ਲੋਕ ਹੋਣਗੇ। ਮੁਸੀਬਤ ਸਵਾ ਸੌ ਕਰੋੜ ਨੂੰ ਪੈ ਰਹੀ ਹੈ। ਪਰ ਫਿਰ ਵੀ ਸਵਾ ਸੌ ਕਰੋੜ ਨੂੰ ਲਗਦਾ ਹੈ ਕਿ ਜੇ ਇੰਨਾ ਕੁ ਝੱਲਣ ਤੋਂ ਬਾਅਦ, ਜੇ ਤੁਸੀਂ ਵੇਖਿਆ ਹੋਵੇਗਾ, ਹੁਣ ਤਾਂ WhasApp ‘ਤੇ ਸਭ ਆਉਂਦਾ ਹੋਵੇਗਾ। ਪਹਿਲਾਂ ਗੰਗਾ ਵਿੱਚ ਕੋਈ ਚੁਆਨੀ ਨਹੀਂ ਸੁੱਟਦਾ ਸੀ, ਹੁਣ ਨੋਟ ਵਹਿ ਰਹੇ ਹਨ ਗੰਗਾ ਵਿੱਚ।

ਹੁਣ ਮੈਨੂੰ ਦੱਸੋ, ਚੋਰੀ ਦਾ ਮਾਲ ਕੱਢਣਾ ਚਾਹੀਦਾ ਹੈ ਕਿ ਨਹੀਂ ਕੱਢਣਾ ਚਾਹੀਦਾ? ਆਮ ਮਨੁੱਖ ਨੂੰ ਸ਼ਿਕਾਇਤ ਇਹ ਰਹਿੰਦੀ ਹੈ ਕਿ ਇੱਕ ਨੂੰ ਲਾਭ ਹੋਵੇ ਅਤੇ ਇੱਕ ਦਾ ਨੁਕਸਾਨ ਹੋਵੇ। ਉਸ ਨੂੰ ਲੱਗਦਾ ਹੈ ਕਾਨੂੰ ਸਭ ਨੂੰ ਪੰਜ ਸੌ ਦੇ ਨੋਟ ਦੇਵੇ, ਸਭ ਨੂੰ ਹਜ਼ਾਰ ਦੇ ਨੋਟ ਦੇਵੇ। ਮੋਦੀ ਦੇ ਵੀ ਹਜ਼ਾਰ ਦੇ ਨੋਟ ਹੁਣ ਬਾਜ਼ਾਰ ਵਿੱਚ ਚੱਲਣ ਵਾਲੇ ਨਹੀਂ ਹਨ। ਲੋਕ ਕਹਿੰਦੇ ਹਨ ਕਿ ਵਾਹ, ਇਹ ਵਧੀਆ ਹੋਇਆ। ਅਜਿਹਾ ਹੋਣਾ ਚਾਹੀਦਾ ਸੀ। ਹਰੇਕ ਲਈ ਸਮਾਨ ਉਸ ਦਾ ਅਸਰ ਹੈ ਅਤੇ ਇਸ ਕਾਰਨ ਇਸ ਫ਼ੈਸਲੇ ਦਾ ਮੈਨੂੰ ਵੀ ਪਤਾ ਨਹੀਂ ਕਿ ਮੈਨੂੰ ਇੰਨੇ ਅਸ਼ੀਰਵਾਦ  ਮਿਲਣਗੇ ਕਿ ਜਿਸ ਅਸ਼ੀਰਵਾਦ  ਨੂੰ ਮੈਂ ਜਦੋਂ ਸੋਚ ਰਿਹਾ ਸਾਂ। ਇਹ ਕਰਾਂਗਾ, ਤਾਂ ਕੀ-ਕੀ ਤਕਲੀਫ਼ਾਂ ਹੋਣਗੀਆਂ। ਕੀ-ਕੀ ਫ਼ਾਇਦੇ ਹੋਣਗੇ, ਉਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਅਚਾਨਕ ਕਰਨਾ ਪਵੇ, ਕਿਵੇਂ ਕਰਾਂ, ਕਿਵੇਂ ਕਰਾਂ ਅਤੇ ਇਹ ਕੰਮ ਅਜਿਹਾ ਸੀ ਕਿ ਲੋਕਾਂ ਨੂੰ ਦੱਸ ਵੀ ਨਹੀਂ ਸਕਦਾ ਸਾਂ। ਅਚਾਨਕ ਕਰਨਾ ਪਵੇ, ਨਹੀਂ ਤਾਂ ਖੇਡ ਖ਼ਤਮ। ਜੋ ਲੋਕ ਇੰਨਾ ਜਮ੍ਹਾ ਕਰ ਸਕਦੇ ਹਨ। ਉਹ ਆਪਣੀ ਜਗ੍ਹਾ ਵੀ ਕਰ ਸਕਦੇ ਹਨ, ਤਾਂ ਇਸ ਲਈ ਇਸ ਨੂੰ secret ਰੱਖਣਾ ਵੀ ਜ਼ਰੂਰੀ ਸੀ। ਤਾਂ ਮੈਂ ਸੋਚ ਰਿਹਾ ਸਾਂ ਕਿ ਇਹ ਤਕਲੀਫ਼ ਹੋਵੇਗਾ, ਇਹ ਤਕਲੀਫ਼ ਹੋਵੇਗਾ, ਇਹ ਔਕੜ ਆਵੇਗੀ। ਤਾਂ ਸਾਡੀ ਇੱਕ ਛੋਟੀ ਜਿਹੀ ਟੀਮ ਸੀ, ਤਾਂ ਬੈਠ ਕੇ ਰਾਹ ਲੱਭ ਰਹੇ ਸਾਂ। ਪਰ ਮੈਂ ਇਹ ਨਹੀਂ ਸੋਚਿਆ ਸੀ ਕਿ ਉਸ ਵਿੱਚੋਂ ਕੋਈ ਅਸ਼ੀਰਵਾਦ  ਵੀ ਮਿਲਣਗੇ। ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਇਸ ਸੁਆਣੀ ਦੇ, ਹਰ ਔਰਤ ਸਬਜ਼ੀ ਲੈਣ ਜਾਂਦੀ ਹੈ ਤਾਂ ਥੋੜ੍ਹਾ ਬਚਾ ਲੈਂਦੀ ਹੈ ਅਤੇ ਸਾੜ੍ਹੀ ਦੇ ਪੱਲੇ ਨਾਲ ਬੰਨ੍ਹ ਕੇ ਰੱਖ ਲੈਂਦੀ ਹੈ, ਤਾਂ ਜੋ ਘਰ ਵਿੱਚ ਜੇ ਸਾਰੇ ਖ਼ਾਲੀ ਹੋਣ, ਮੁਸੀਬਤ ਆਵੇ ਤਾਂ ਉਹ ਕੱਢ ਕੇ ਦੇਵੇਗੀ। ਸਾਡੇ ਦੇਸ਼ ਵਿੱਚ ਔਰਤ ਕੁਝ ਨਾ ਕੁਝ ਬਚਾ ਕੇ ਰੱਖਦੀ ਹੈ ਅਤੇ ਈਮਾਨਦਾਰੀ ਦਾ ਹੁੰਦਾ ਹੈ, ਕੋਈ ਬੇਈਮਾਨੀ ਦਾ ਪੈਸਾ ਨਹੀਂ ਹੁੰਦਾ। ਜਦੋਂ ਅਸੀਂ ਆਖ ਦਿੱਤਾ ਕਿ ਜੇ ਕਿਸੇ ਸੁਆਣੀ ਦਾ ਢਾਈ ਲੱਖ ਰੁਪਿਆ ਜੇ ਉਹ ਬੈਂਕ ਵਿੱਚ ਜਮ੍ਹਾ ਕਰ ਦੇਵੇਗੀ, ਤਾਂ ਸਰਕਾਰ ਉਸ ਨੂੰ ਨਹੀਂ ਪੁੱਛੇਗੀ ਕਿ ਢਾਈ ਲੱਖ ਰੁਪਏ ਕਿੱਥੋਂ ਆਏ ਸਨ। ਉਨ੍ਹਾਂ ਨੇ ਢਾਈ-ਢਾਈ ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਮਾਂ ਦੇ ਖਾਤੇ ਵਿੱਚ। ਹੁਣ ਮੈਨੂੰ ਦੱਸੋ ਕਿ ਉਹ ਮਾਂ ਮੈਨੂੰ ਅਸ਼ੀਰਵਾਦ  ਦੇਵੇਗੀ, ਕਿ ਨਹੀਂ ਦੇਵੇਗੀ। ਅਜਿਹੀ ਬਜ਼ੁਰਗ ਮਾਂ ਮੈਨੂੰ ਅਸ਼ੀਰਵਾਦ  ਦੇਵੇ, ਤਾਂ ਫਿਰ ਕੋਈ ਯੋਜਨਾ ਸਫ਼ਲ ਹੋਣ ਵਿੱਚ ਕੀ ਕੋਈ ਖ਼ਦਸ਼ਾ ਬਾਕੀ ਰਹਿ ਜਾਂਦਾ ਹੈ।

ਭਰਾਵੋ ਅਤੇ ਭੈਣੋ, ਇਹ ਬਹੁਤ ਵੱਡੀ ਸਵੱਛਤਾ ਦੀ ਮੁਹਿੰਮ ਹੈ। ਇਹ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਹੈ। ਤਕਲੀਫ਼ ਹੋਈ ਹੈ, ਮੈਨੂੰ ਵੀ ਅੰਦਾਜ਼ਾ ਹੈ, ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਜਦੋਂ ਮੈਂ ਅੱਠ ਤਾਰੀਖ਼ ਨੂੰ ਰਾਸ਼ਟਰ ਦੇ ਨਾਂਅ ਸੰਬੋਧਨ ਕੀਤਾ ਸੀ, ਤਦ ਵੀ ਕਿਹਾ ਸੀ ਕਿ ਇੰਨਾ ਵੱਡਾ ਦੇਸ਼ ਹੈ। ਪੰਜਾਹ ਦਿਨ ਦਿੱਤੇ ਹਨ, ਕਾਹਲੀ ਕਰਨ ਦੀ ਲੋੜ ਨਹੀਂ ਹੈ। ਪੰਜਾਹ ਦਿਨ ਦਿੱਤੇ ਹਨ, ਜਾ ਕੇ ਆਪਣੇ ਜੋ ਈਮਾਨਦਾਰੀ, ਹੱਕ ਦੇ ਪੈਸੇ ਹਨ, ਉਹ ਜਮ੍ਹਾ ਕਰਵਾ ਆਓ, ਬਦਲੇ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ। ਪਰ ਮੈਂ ਇਹ ਗੱਲ ਸਪਸ਼ਟ ਮੰਨਦਾ ਹਾਂ ਕਿ ਬਿਨਾ ਹਿਸਾਬ ਦਾ ਜੇ ਕੁਝ ਆਇਆ ਹੱਥ, ਤਾਂ ਉਸ ਦਾ ਦੇਸ਼ ਅਜ਼ਾਦ ਹੋਇਆ, ਤਦ ਤੋਂ ਅੱਜ ਤੱਕ ਦਾ ਹਿਸਾਬ ਚੈੱਕ ਕਰਨ ਵਾਲਾ ਹਾਂ। ਜਿੰਨੇ ਲੋਕਾਂ ਨੂੰ ਨਵੇਂ ਲਾਉਣਾ ਪਵੇਗਾ, ਇਸ ਕੰਮ ਵਿੱਚ ਲਾਵਾਂਗਾ। ਹੱਕ, ਈਮਾਨਦਾਰੀ ਦਾ ਹੈ, ਉਸ ਦੀ ਜੈ-ਜੈਕਾਰ ਹੋਵੇਗੀ, ਉਸ ਦੀ ਕੋਈ Problem ਨਹੀਂ ਹੈ। ਪਰ ਇਸ ਤਰ੍ਹਾਂ ਕਿਸੇ ਨੇ ਜਮ੍ਹਾ ਕੀਤਾ ਅਤੇ ਉਹ ਸੋਚਦਾ ਹੋਵੇਗਾ, ਅੱਜ ਬੈਂਕ ਵਿੱਚ ਰੱਖ ਲਵਾਂਗਾ, ਫਿਰ ਵੇਖ ਲਵਾਂਗਾ। ਕੋਈ ਬਚਣ ਵਾਲਾ ਨਹੀਂ ਹੈ ਅਤੇ ਜੋ ਲੋਕ ਮੈਨੂੰ ਜਾਣਦੇ ਹਨ, ਉਹ ਕੁਝ ਸਮਝਦਾਰ ਵੀ ਹਨ। ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਬੈਂਕ ਵਿੱਚ ਜਾਣ ਦੀ ਥਾਂ ਗੰਗਾ ਜੀ ਵਿੱਚ ਜਾਣਾ ਚੰਗਾ ਹੈ। ਪੈਸੇ ਮਿਲਣ ਜਾਂ ਨਾ ਮਿਲਣ, ਪੁੰਨ ਤਾਂ ਮਿਲ ਜਾਵੇਗਾ ਅਤੇ ਇਸ ਲਈ ਦੇਸ਼ ਨੂੰ ਤਾਂ ਮੈਂ ਫਿਰ ਇੱਕ ਵਾਰ, ਅੱਜ ਪੁੱਜਦੇ ਹੀ ਲੋਕਾਂ ਨੂੰ ਵਾਰ-ਵਾਰ ਆਖਣ ਵਾਲਾ ਹਾਂ ਕਿ ਈਮਾਨਦਾਰ ਲੋਕਾਂ ਦੀ ਰਾਖੀ ਕਰਨ ਲਈ ਮੇਰੀ ਸਰਕਾਰ ਸਭ ਕੁਝ ਕਰੇਗੀ ਅਤੇ ਬੇਈਮਾਨਾਂ ਦਾ ਹਿਸਾਬ ਅਦਾ ਹੋ ਕੇ ਹੀ ਰਹੇਗਾ।

ਹੁਣ ਅਜਿਹਾ ਨਹੀਂ ਹੈ ਕਿ ਅਸੀਂ ਰਾਤੋ-ਰਾਤ ਕੀਤਾ ਹੈ, ਅਸੀਂ ਪਹਿਲਾਂ ਇੱਕ Scheme ਕੱਢੀ ਕਿ ਤੁਸੀਂ ਇੰਨਾ ਜੁਰਮਾਨਾ ਦੇ ਕੇ ਜਿੰਨਾ ਦੇ ਸਕਦੇ ਹੋ, ਦੇ ਦੇਵੋ। ਤਦ ਲਗਭਗ 67 Thousand Crore Rupees ਆਏ। ਤਦ ਵੀ ਕੁਝ ਲੋਕ ਤਾਂ ਆਖਦੇ ਸਨ ਕਿ ਮੋਦੀ ਫ਼ੇਲ੍ਹ ਹੋ ਜਾਵੇਗਾ। ਮੋਦੀ ਦਾ ਕੁਝ ਨਹੀਂ ਹੋਇਆ। ਪਰ ਆਖ਼ਰ ਵਿਆਕਰਨ ਆਇਆ, ਤਾਂ ਉਹ ਬੋਲਦੇ ਹੀ ਨਹੀਂ।

ਅਤੇ ਪਿਛਲੇ ਦੋ ਵਰ੍ਹਿਆਂ ਵਿੱਚ ਇਸ ਤਰ੍ਹਾਂ ਦੇ ਜੋ ਵੱਖੋ-ਵੱਖਰੇ ਯਤਨ ਕੀਤੇ ਗਏ। ਲਗਭਗ ਸਵਾ ਲੱਖ ਕਰੋੜ ਰੁਪਏ ਵਾਪਸ ਆਏ, ਸਵਾ ਲੱਖ ਕਰੋੜ ਰੁਪਏ। ਤਦ ਮੌਕਾ ਦਿੱਤਾ ਸੀ, ਅਜਿਹਾ ਨਹੀਂ ਹੈ ਕਿ ਨਹੀਂ ਦਿੱਤਾ ਸੀ। ਪਰ ਫਿਰ ਵੀ ਜੇ ਤੁਹਾਨੂੰ ਲਗਦਾ ਹੈ ਕਿ ਉਂਝ ਹੀ ਹੈ, ਪਹਿਲਾਂ ਜਿਵੇਂ ਸਾਂ, ਤਾਂ ਗ਼ਲਤੀ ਮੇਰੀ ਨਹੀਂ ਹੈ। ਅਤੇ ਇਸ ਲਈ ਹੋਰ ਜਿਹੜੇ ਲੋਕ ਹੁਣ 30 ਦਸੰਬਰ ਤੱਕ ਉਨ੍ਹਾਂ ਕੋਲ ਸਮਾਂ ਹੈ। ਹੁਣ 30 ਦਸੰਬਰ ਤੱਕ ਕਿਸੇ ਤਕਲੀਫ਼ ਤੋਂ ਬਗ਼ੈਰ ਸਾਰਾ ਕਾਰੋਬਾਰ ਹੋਵੇ, ਜਲਦਬਾਜ਼ੀ ਕਰਨਗੇ, ਤਾਂ ਥੋੜ੍ਹੀ ਤਕਲੀਫ਼ ਹੋ ਸਕਦੀ ਹੈ। 30 ਦਸੰਸਰ ਤੱਕ ਕੋਈ ਔਕੜ ਨਹੀਂ ਆਵੇਗੀ, ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ। ਉਨ੍ਹਾਂ ਦੇ ਹੱਕ ਦੀਆਂ ਚੀਜ਼ਾਂ ਮਿਲ ਜਾਣਗੀਆਂ। ਪਰ ਕੁਝ ਲੋਕ ਸੋਚਦੇ ਹੋਣਗੇ ਕਿ 30 ਦਸੰਬਰ ਤੋਂ ਬਾਅਦ… ਤਾਂ ਮੈਂ ਅੱਜ ਫਿਰ ਇਹ ਐਲਾਨ ਕਰਨਾ ਚਾਹਾਂਗਾ ਕਿ ਇਹ ਸਕੀਮ ਮੁਕੰਮਲ ਹੋਣ ਤੋਂ ਬਾਅਦ ਦੂਜਾ ਕੁਝ ਤੁਹਾਨੂੰ ਟਿਕਾਣੇ ਲਗਾਉਣ ਲਈ ਨਹੀਂ ਆਵੇਗਾ, ਇਸ ਦੀ ਗਰੰਟੀ ਨਹੀਂ ਹੈ।

ਹੁਣ ਦੁਨੀਆ ਇੰਨੀ ਬਦਲ ਚੁੱਕੀ ਹੈ, ਅਸੀਂ ਮੁੱਖ-ਧਾਰਾ ਵਿੱਚ, ਤੁਸੀਂ ਠੀਕ ਹੋ ਪਹਿਲਾਂ ਕਰ ਲਿਆ, ਕਰ ਲਿਆ ਬਈ। ਮੈਂ ਮੌਕਾ ਦਿੱਤਾ, ਆਪਣੇ ਨਸੀਬ ਦੀ ਚਿੰਤਾ ਕਰੋ। ਪਰ ਮੇਰੇ ਪਿਆਰੇ ਦੇਸ਼ ਵਾਸੀਓ, ਤੁਸੀਂ ਲੋਕ ਜਿੱਥੇ ਸਖ਼ਤ ਮਿਹਨਤ ਕਰ ਕੇ ਭਾਰਤ ਦਾ ਨਾਂਅ ਰੋਸ਼ਨ  ਕਰਨ ਵਿੱਚ ਲਗੇ ਹੋ। ਤੁਹਾਡੇ ਪੁਰਸ਼ਾਰਥ ਨਾਲ ਦੇਸ਼ ਦਾ ਗੌਰਵ ਵਧਦਾ ਹੈ। ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਾਂ, ਭਾਰਤੀ ਭਾਈਚਾਰੇ ਦੇ ਵਿਵਹਾਰ ਦੀ ਬਹੁਤ ਹਾਂ-ਪੱਖੀ ਚਰਚਾ, ਵਿਸ਼ਵ ਵਿੱਚ ਜਿੱਥੇ-ਜਿੱਥੇ ਭਾਰਤੀ ਭਾਈਚਾਰਾ ਰਹਿੰਦਾ ਹੈ, ਉਨ੍ਹਾਂ ਤੋਂ ਮਿਲਦੀ ਹੈ ਸੁਣਨ ਲਈ ਅਤੇ ਉਸ ਕਾਰਨ ਭਾਰਤ ਦਾ ਅਕਸ ਸੁਧਰਦਾ ਹੈ, ਭਾਰਤ ਦੀ ਸਾਖ ਵੀ ਵਧਦੀ ਹੈ, ਤਾਂ ਇਹ ਤੁਹਾਡੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਮੈਂ ਇੱਕ ਵਾਰ ਫਿਰ, ਤੁਹਾਨੂੰ ਸਭ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਹੁਣ ਹਿੰਦੁਸਤਾਨ ਨਿਰੰਤਰ ਅੱਗੇ ਵਧਣ ਵਾਲਾ ਹੈ, ਵਿਕਾਸ ਦੇ ਨਵੇਂ ਸਿਖ਼ਰਾਂ ਨੂੰ ਪਾਰ ਕਰਨ ਵਾਲਾ ਹੈ। ਜੋ ਸੁਪਨੇ  ਤੁਸੀਂ ਦੁਨੀਆ ਵਿੱਚ ਜਾ ਕੇ ਦੁਨੀਆ ਵਿੱਚ ਰਹਿ ਕੇ ਵੇਖਦੇ ਹੋ, ਅਤੇ ਜੋ ਚੰਗੀਆਂ ਚੀਜ਼ਾਂ ਤੁਸੀਂ ਹਿੰਦੁਸਤਾਨ ਵਿੱਚ ਚਾਹੁੰਦੇ ਹੋ। ਉਹ ਸਾਰੀਆਂ ਵਧੀਆ ਚੀਜ਼ਾਂ ਹਿੰਦੁਸਤਾਨ ਵਿੱਚ ਹੋਣਾ ਸੰਭਵ ਹੋ ਚੁੱਕਾ ਹੈ। ਹੋ ਕੇ ਰਹੇਗਾ। ਬਹੁਤ-ਬਹੁਤ ਧੰਨਵਾਦ।

======

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਹਰੀਸ਼ ਜੈਨ/ਮਧੂਪ੍ਰਭਾ