ਪੀਐੱਮਇੰਡੀਆ

Your Excellency ਕੰਬੋਡੀਆ ਸਾਮਰਾਜ ਦੇ ਪ੍ਰਧਾਨ ਮੰਤਰੀ ਹੁਨ ਸੇਨ,
ਵਫ਼ਦ ਦੇ ਸਤਿਕਾਰਯੋਗ ਮੈਂਬਰੋ,
ਮਾਣਯੋਗ ਮਹਿਮਾਨੋ, ਮੀਡੀਆ ਦੇ ਮਿਤਰੋ,
ਦੇਵੀਓ ਤੇ ਸੱਜਣੋ,
ਨਮਸਕਾਰ।
ਪ੍ਰਧਾਨ ਮੰਤਰੀ ਹੁਨ ਸੇਨ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੀ ਇਹ state visit 10 ਸਾਲ ਬਾਅਦ ਹੋ ਰਹੀ ਹੈ।
ਭਾਵੇਂ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਖੁਦ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਭਾਰਤ ਤੁਹਾਨੂੰ। ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਦੌਰਾਨ ਤੁਹਾਨੂੰ ਭਾਰਤ ਦੀ ਆਰਥਿਕ ਪ੍ਰਗਤੀ ਅਤੇ ਸਮਾਜਿਕ ਬਦਲਾਵਾਂ ਨੂੰ ਨੇੜੇ ਤੋਂ ਦੇਖਣ ਦਾ ਚੰਗਾ ਮੌਕਾ ਮਿਲਿਆ ਹੈ।
ਦੋ ਦਿਨ ਪਹਿਲਾਂ ਅਸੀਂ ASEAN INDIA Comemorative Summit ਦੌਰਾਨ ASEAN-ਭਾਰਤ ਸਹਿਯੋਗ ’ਤੇ ਵਿਸਤਾਰ ਨਾਲ ਚਰਚਾ ਕੀਤੀ। ਭਾਰਤ ਅਤੇ 10 ASEAN ਦੇਸ਼ਾਂ ਦੇ ਨੇਤਾਵਾਂ ਨੇ ਮਹੱਤਵਪੂਰਨ ਫੈਸਲੇ ਲਏ ਤਾਂ ਕਿ ਭਾਰਤ ਅਤੇ ASEAN ਦਾ ਸਹਿਯੋਗ ਆਉਣ ਵਾਲੇ ਸਾਲਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹੇ।
ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਹੁਨ ਸੇਨ ਨੇ ਮੇਰੇ ਸੱਦੇ ਨੂੰ ਸਵੀਕਾਰ ਕਰਕੇ Summit ਵਿੱਚ ਹਾਜ਼ਰ ਹੋ ਕੇ ਸਾਡਾ ਸਨਮਾਨ ਵਧਾਇਆ ਹੈ।
ਇਹੀ ਨਹੀਂ, ਉਨ੍ਹਾਂ ਨੇ summit ਦੌਰਾਨ ਵਿਚਾਰ-ਵਟਾਂਦਰਾ ਅਤੇ ਉਸ ਦੇ ਫੈਸਲਿਆਂ ਵਿੱਚ ਕੀਮਤੀ ਯੋਗਦਾਨ ਦਿੱਤਾ। ਇਸ ਦੇ ਲਈ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।
Friends,
ਭਾਰਤ ਕੰਬੋਡੀਆ ਦੇ ਪੁਰਾਣੇ ਸਮੇਂ ਦੇ ਇਤਿਹਾਸਕ ਸਬੰਧ ਪਿਛਲੀ ਸਦੀ ਦੇ ਦੂਜੇ ਅਧ ਵਿੱਚ ਹੋਰ ਵੀ ਮਜ਼ਬੂਤ ਹੋਏ ਜਦੋਂ ਕੰਬੋਡੀਆ ਦੇ ਰਾਜਨੀਤਕ ਬਦਲਾਵਾਂ ਦੌਰਾਨ ਭਾਰਤ ਆਪਣੇ ਪੁਰਾਣੇ ਦੋਸਤ ਅਤੇ ਉਨ੍ਹਾਂ ਦੇ ਨਾਗਰਿਕਾਂ ਦੇ ਨਾਲ-ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਿਹਾ।
ਪ੍ਰਧਾਨ ਮੰਤਰੀ ਕੰਬੋਡੀਆ ਹੁਨ ਸੇਨ ਅਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਮਕਾਲੀ ਜ਼ਰੂਰਤਾਂ ਅਨੁਸਾਰ ਅੱਜ ਸਾਨੂੰ ਆਪਣੇ ਸਬੰਧਾਂ ਨੂੰ ਹਰ ਖੇਤਰ ਵਿੱਚ ਹੋਰ ਵੀ ਗਹਿਰਾ ਬਣਾਉਣ ਦੀ ਜ਼ਰੂਰਤ ਹੈ।
ਭਾਰਤ-ਕੰਬੋਡੀਆ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਆਰਥਿਕ, ਸਮਾਜਿਕ ਵਿਕਾਸ, capacity building, ਸੱਭਿਆਚਾਰ, ਵਪਾਰ, tourism ਅਤੇ ਆਮ ਲੋਕਾਂ ਵਿੱਚ ਸਬੰਧ ਜਿਹੇ ਖੇਤਰਾਂ ਵਿੱਚ ਵਧਾਉਣ ਨੂੰ ਤਿਆਰ ਹੀ ਨਹੀਂ ਪ੍ਰਤੀਬੱਧ ਹੈ।
ਸਾਡੇ ਸੱਭਿਆਚਾਰਕ ਸਬੰਧਾਂ ਵਿੱਚ ਸਾਡੀ ਸਾਂਝੀ ਵਿਰਾਸਤ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। 12ਵੀਂ ਸਦੀ ਵਿੱਚ ਬਣਾਏ ਗਏ ਇਤਿਹਾਸਕ ਅੰਕੋਰਵਾਟ ਮੰਦਰ ਦਾ restoration ਇਸ ਸਹਿਯੋਗ ਦਾ ਉਦਾਹਰਣ ਹੈ।
ਭਾਰਤ ਨੂੰ ਖੁਸ਼ੀ ਹੈ ਕਿ ਕੰਬੋਡੀਆ ਵਿੱਚ ਇਸ ਸੱਭਿਆਚਾਰ ਵਿਰਾਸਤ ਦੇ ਸੁਰੱਖਿਆ ਅਤੇ ਸੰਪੂਰਨਤਾ ਲਈ ਅਸੀਂ ਯੋਗਦਾਨ ਦੇ ਸਕੇ। ਸਾਡੀਆਂ ਭਾਸ਼ਾਵਾਂ ਵੀ ਪਾਲੀ ਅਤੇ ਸੱਭਿਆਚਾਰ ਦੇ ਸਰੋਤਾਂ ਤੋਂ ਨਿਕਲੀਆਂ ਹਨ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਸਾਡੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ। ਇਸ ਲਈ ਆਪਸੀ Tourism ਨੂੰ ਹੁਲਾਰਾ ਦੇਣ ਲਈ ਸੰਭਾਵਨਾਵਾਂ ਹਨ।
Friends,
ਭਾਰਤ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡਾ ਮਿੱਤਰ ਦੇਸ਼ ਕੰਬੋਡੀਆ ਤੇਜ਼ੀ ਨਾਲ ਆਰਥਿਕ ਪ੍ਰਗਤੀ ਕਰ ਰਿਹਾ ਹੈ ਅਤੇ ਪਿਛਲੇ ਦੋ ਦਹਾਕਿਆਂ ਵਿੱਚ ਸਾਲਾਨਾ 7% ਦਾ ਵਾਧਾ ਹੋ ਰਿਹਾ ਹੈ। ਭਾਰਤ ਦੁਨੀਆ ਦੀ ਸੱਭ ਤੋਂ ਤੇਜ਼ੀ ਨਾਲ ਵਾਧਾ ਕਰਨ ਵਾਲੀ ਵੱਡੀ ਅਰਥਵਿਵਸਥਾ ਹੈ। ਕਿਉਂਕਿ ਸਾਡੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਇਕੋ ਜਿਹੀਆਂ ਹਨ, ਇਸ ਲਈ ਸਾਡੇ ਦੋਨਾਂ ਦੇਸ਼ਾਂ ਵਿੱਚ ਵਪਾਰ ਨੂੰ ਵਧਾਉਣ ਵਿੱਚ ਇੱਕ ਕੁਦਰਤੀ synergy ਹੋ ਸਕਦੀ ਹੈ।
ਕੰਬੋਡੀਆ ਦੀ liberal economic policies ਅਤੇ ASEAN Economic Community ਦੀ ਸਥਾਪਨਾ ਕੰਬੋਡੀਆ ਵਿੱਚ ਭਾਰਤੀ ਨਿਵੇਸ਼ ਲਈ ਇੱਕ ਚੰਗਾ ਮੌਕਾ ਪ੍ਰਦਾਨ ਕਰਦੀ ਹੈ।
ਖਾਸ ਕਰਕੇ ਸਿਹਤ, ਦਵਾਈ, information technology, ਖੇਤੀਬਾੜੀ, automobile ਅਤੇ auto ਪੁਰਜੇ, textile, ਆਦਿ ਖੇਤਰਾਂ ਵਿੱਚ । ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੇ ਦੁਵੱਲੇ ਵਪਾਰ ਵਿੱਚ ਵਾਧਾ ਹੋਵੇਗਾ ਅਤੇ ਭਾਰਤ ਨਾਲ ਹੋਰ ਵੀ ਜ਼ਿਆਦਾ ਨਿਵੇਸ਼ਕ ਅਤੇ ਵਪਾਰੀ ਕੰਬੋਡੀਆ ਵਿੱਚ ਲਾਭਦਾਇਕ ਹਾਜ਼ਰ ਬਣਾ ਸਕਣਗੇ।
Friends,
Development co-operation ਭਾਰਤ ਕੰਬੋਡੀਆ ਦੇ ਸਬੰਧਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕੰਬੋਡੀਆ ਦੇ ਸਮਾਜਿਕ, ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਸਾਥੀ ਵਜੋਂ ਭਾਰਤ ਦੀ ਪ੍ਰਤੀਬੱਧਤਾ ਹਮੇਸ਼ਾ ਹੀ ਰਹੀ ਹੈ, ਅਤੇ ਅੱਗੇ ਵੀ ਰਹੇਗੀ।
ਅਸੀਂ ਕੰਬੋਡੀਆ ਸਰਕਾਰ ਦੀ ਜ਼ਰੂਰਤਾਂ ਅਨੁਸਾਰ projects ਲਈ ਕਈ ਹੋਰ line of credit ਪੇਸ਼ ਕੀਤੀ ਹੈ। ਖ਼ਾਸ ਕਰਕੇ ਸਿਹਤ, connectivity, digital connectivity ਦੇ ਖੇਤਰਾਂ ਵਿੱਚ।
ਹਰ ਸਾਲ ਭਾਰਤ ਕੰਬੋਡੀਆ ਵਿੱਚ 5 quick impact project ਸਥਾਪਤ ਕਰ ਰਿਹਾ ਹੈ। ਇਨ੍ਹਾਂ projects ਦੀ ਸੰਖਿਆ ਸਾਲਾਨਾ 5 ਤੋਂ ਵਧ ਕੇ 10 ਕਰਨ ਦਾ ਫੈਸਲਾ ਅਸੀਂ ਲਿਆ ਹੈ। ਪੰਜ ਸੋ ਕਰੋੜ ਰੁਪਏ ਦਾ project development fund ਅਸੀਂ ਸਥਾਪਤ ਕੀਤਾ ਹੈ।
ਇਸ fund ਦਾ ਇਸਤੇਮਾਲ ਭਾਰਤ ਦੇ ਉਦਯੋਗ ਅਤੇ business ਦਾ ਵਿਸਤਾਰ ਕਰਨ ਲਈ ਅਤੇ supply chain ਨੂੰ cost effective ਬਣਾਉਣ ਲਈ ਕੀਤਾ ਜਾ ਸਕਦਾ ਹੈ। ਅਸੀਂ ਕੰਬੋਡੀਆ ਵਿੱਚ ਇੱਕ Centre of Excellence in IT and IT enabled service ਦੀ ਸਥਾਪਨਾ ਕਰ ਰਹੇ ਹਾਂ।
ਭਾਰਤ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਪੁਰਾਣੇ Indian Technology & Economic Cooperation Programme ਵਿੱਚ ਕੰਬੋਡੀਆ ਦਾ ਕਿਰਿਆਸ਼ੀਲ ਸਾਥੀ ਹੈ। ਇੱਕ ਹਜ਼ਾਰ ਚਾਰ ਸੌ ਤੋਂ ਵੀ ਜ਼ਿਆਦਾ ਕੰਬੋਡੀਆ ਦੇ ਨਾਗਰਿਕਾਂ ਨੇ ਇਸ programme ਵੱਲੋਂ capacity building ਦੀ training ਹਾਸਲ ਕੀਤੀ ਹੈ।
ਅਸੀਂ ਭਵਿੱਖ ਵਿੱਚ ਵੀ ਇਸ ਪ੍ਰੋਗਰਾਮ ਨੂੰ ਜਾਰੀ ਰਖਾਂਗੇ ਅਤੇ ਕੰਬੋਡੀਆ ਦੀਆਂ ਜ਼ਰੂਰਤਾਂ ਅਨੁਸਾਰ ਇਸ ਦੇ ਵਿਸਤਾਰ ਲਈ ਅਸੀਂ ਤਿਆਰ ਹਾਂ।
Friends,
ਅੰਤਰਰਾਸ਼ਟਰੀ ਮੰਚ ’ਤੇ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਗਹਿਰਾ ਸਹਿਯੋਗ ਹੈ ਅਤੇ ਅਨੇਕ ਖੇਤਰੀ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਸਾਡੇ ਭਰੋਸੇਯੋਗ ਸਬੰਧ ਹੈ। ਮੌਜੂਦਾ synergy ਨੂੰ ਹੋਰ ਵੀ ਵਧਾਉਂਦੇ ਹੋਏ ਭਾਰਤ ਅਤੇ ਕੰਬੋਡੀਆ ਇੱਕ ਦੂਜੇ ਦਾ ਅੰਤਰਰਾਸ਼ਟਰੀ ਮੰਚ ’ਤੇ ਸਮਰਥਨ ਪ੍ਰਦਾਨ ਕਰਦੇ ਰਹਾਂਗੇ।
ਅੰਤ ਵਿੱਚ, ਮੈਂ ਪ੍ਰਧਾਨ ਮੰਤਰੀ ਹੁਨ ਸੇਨ ਨੂੰ ਭਾਰਤ ਦੇ ਇੰਟੈਗਰਲ ਦੋਸਤ ਅਤੇ ਸਤਿਕਾਰਯੋਗ ਮਹਿਮਾਨ ਵਜੋਂ ਉਨ੍ਹਾਂ ਦੀ ਇਸ ਭਾਰਤ ਯਾਤਰਾ ਲਈ ਧੰਨਵਾਦ ਦਿੰਦਾ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਉਨ੍ਹਾਂ ਦਾ ਭਾਰਤ ਵਿੱਚ ਪ੍ਰਵਾਸ ਸੁਖਦ ਅਤੇ ਯਾਦਗਾਰ ਰਹੇਗਾ।
ਮੈਂ ਇਹ ਵੀ ਭਰੋਸਾ ਦਿੰਦਾ ਹਾਂ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਕੰਬੋਡੀਆ ਦੇ ਨਾਲ ਹੋਰ ਵੀ ਘਣੇ ਸਹਿਯੋਗ ਨੂੰ ਵਧਾਉਣ ਲਈ ਤਿਆਰ ਹੈ ਤਾਂ ਕਿ ਕੰਬੋਡੀਆ ਅਤੇ ਉਸ ਦੇ ਨਾਗਰਿਕਾਂ ਦੇ ਨਾਲ ਸਾਡੇ ਗਹਿਰੇ ਅਤੇ ਪਰੰਪਰਾਗਤ ਗਹਿਰੇ ਸਬੰਧ ਹੋਰ ਵੀ ਮਜ਼ਬੂਤ ਹੋ ਸਕਣ।
ਧੰਨਵਾਦ।
*****
ਏਕੇਟੀ/ਐੱਸਐੱਚ/ਬੀਐੱਮ
Had a wonderful meeting with Samdech Hun Sen, Prime Minister of Cambodia. We reviewed bilateral relations and discussed new avenues of cooperation. https://t.co/980ejiODq1 pic.twitter.com/aAn8pOwbNL
— Narendra Modi (@narendramodi) January 27, 2018