Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੱਲ੍ਹ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਜਾਣਗੇ, ਪੰਚਾਇਤੀ ਰਾਜ ਦਿਵਸ `ਤੇ ਰਾਸ਼ਟਰੀਯ ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕਰਨਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 24 ਅਪ੍ਰੈਲ,2018 ਨੂੰ ਰਾਸ਼ਟਰੀ ਪੰਚਾਇਤ ਰਾਜ ਦਿਵਸ `ਤੇ ਮੱਧ ਪ੍ਰਦੇਸ਼ ਵਿੱਚ ਮਾਡਲਾ ਜਾਣਗੇ। ਪ੍ਰਧਾਨ ਮੰਤਰੀ ਇੱਕ ਜਨ ਸਭਾ ਵਿੱਚ ਰਾਸ਼ਟਰੀਯ  ਗ੍ਰਾਮੀਣ ਸਵਰਾਜ ਅਭਿਆਨ ਲਾਂਚ ਕਰਨਗੇ ਅਤੇ ਮਾਡਲਾ ਤੋਂ ਦੇਸ਼ ਭਰ ਵਿੱਚ ਪੰਚਾਇਤੀ ਰਾਜ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਇਸ ਮੌਕੇ `ਤੇ ਅਗਲੇ ਪੰਜ ਵਰ੍ਹਿਆਂ ਵਿੱਚ ਜਨ ਜਾਤੀ ਲੋਕਾਂ ਦੇ ਪੂਰਨ ਵਿਕਾਸ ਲਈ ਸੰਪੂਰਨ ਰੂਪ-ਰੇਖਾ ਪੇਸ਼ਕਰਨਗੇ। ਪ੍ਰਧਾਨ ਮੰਤਰੀ ਮਾਡਲਾ ਜ਼ਿਲ੍ਹੇ ਦੇ ਮਨੇਰੀ ਵਿੱਚ ਇੰਡੀਅਨ ਆਇਲਕਾਰਪੋਰੇਸ਼ਨ ਦੇ ਐੱਲਪੀਜੀ ਬਾਟਲਿੰਗ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਲਈ ਤਖ਼ਤੀ ਤੋਂ ਪਰਦਾ ਹਟਾਉਣਗੇ। ਪ੍ਰਧਾਨ ਮੰਤਰੀ ਸਥਾਨਕ ਸਰਕਾਰ ਦੀ ਡਾਇਰੈਕਟਰੀ ਨੂੰ ਵੀ ਲਾਂਚ ਕਰਨਗੇ।

ਸਵੱਛਤਾ, ਸਿਹਤ ਅਤੇ ਬਿਜਲੀਕਰਣ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਦੇ ਸਕੰਲਪ ਦੇ ਅਨੁਰੂਪ ਪ੍ਰਧਾਨ ਮੰਤਰੀ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਦਾ ਅਭਿਨੰਦਨ ਕਰਨਗੇ, ਜਿਨ੍ਹਾਂ ਪਿੰਡਾਂ ਵਿੱਚ 100% ਧੂੰਆਂ ਰਹਿਤ ਰਸੋਈ ਘਰ, ਮਿਸ਼ਨ ਇੰਦਰਧਨੁਸ਼ ਤਹਿਤ 100% ਟੀਕਾਕਰਣ ਅਤੇ ਸੌਭਾਗਯ ਯੋਜਨਾ ਤਹਿਤ100% ਬਿਜਲੀਕਰਣ ਦਾ ਟੀਚਾ ਹਾਸਲ ਕੀਤਾ ਹੈ। ਇਸ ਮੌਕੇ `ਤੇ ਸਰਬਸ੍ਰੇਸ਼ਠ ਪੰਚਾਇਤ ਯੋਜਨਾ ਤਹਿਤ ਰਾਸ਼ਟਰੀ ਈ-ਪੰਚਾਇਤ ਪੁਰਸਕਾਰ ਅਤੇ ਗ੍ਰਾਮ ਪੰਚਾਇਤ ਪੁਰਸਕਾਰ ਯੋਜਨਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਬਾਅਦ ਵਿੱਚ ਮੱਧ ਪ੍ਰਦੇਸ਼ ਦੇ ਖਾਹਿਸ਼ੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ ਨਾਲ ਸੰਵਾਦ ਕਰਨਗੇ।