Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਾਂਧੀਧਾਮ, ਗੁਜਰਾਤ ਵਿੱਚ ਕਾਂਡਲਾ ਪੋਰਟ ਦੇ ਵੱਖ ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗਾਂਧੀਧਾਮ, ਗੁਜਰਾਤ ਵਿੱਚ  ਕਾਂਡਲਾ ਪੋਰਟ ਦੇ ਵੱਖ ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗਾਂਧੀਧਾਮ, ਗੁਜਰਾਤ ਵਿੱਚ  ਕਾਂਡਲਾ ਪੋਰਟ ਦੇ ਵੱਖ ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਹਾਜਰੀਨ ਭਰਾਵੋਂ ਅਤੇ ਭੈਣੋ,

ਕਾਂਡਲਾ ਇੱਕ ਪ੍ਰਕਾਰ ਨਾਲ ਲਘੂ ਭਾਰਤ ਹੈ, ਮਿੰਨੀ ਇੰਡੀਆ ਅਤੇ ਅੱਜ ਏਅਰਪੋਰਟ ਤੋਂ ਕਾਂਡਲਾ ਪੋਰਟ ਤੱਕ  ਆਉਣ ਦੌਰਾਨ ਤੁਸੀਂ ਸਭਨਾ ਨੇ ਜਿਸ ਪ੍ਰਕਾਰ ਮੇਰਾ ਸਵਾਗਤ ਸਨਮਾਨ ਕੀਤਾ ਜਿਸ ਤਰ੍ਹਾਂ ਸੜਕ ਦੇ ਦੋਹਾ ਪਾਸੇ ਆਬੇ ਹੂ ਭਾਰਤ ਖੜ੍ਹਾ ਕਰ ਦਿੱਤਾ ਹੋਵੇ।  ਮੈਂ ਇਸ ਸਵਾਗਤ ਸਨਮਾਨ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ।

ਇਹ ਸ਼ਬਦਾਂ ਵਿੱਚ  ਕਹਿਣ ਦੀ ਲੋੜ ਨਹੀਂ ਹੈ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਮੇਰਾ ਕੱਛ ਨਾਲ ਕਿਹੋ ਜਿਹਾ ਲਗਾਵ ਸੀ, ਵਾਰ-ਵਾਰ ਤੁਹਾਡੇ ਵਿੱਚ  ਆਉਣਾ ਹੁੰਦਾ ਸੀ।  ਕੱਛ ਦੀ ਧਰਤੀ ਦੇ ਵਿੱਚ ਇੱਕ ਤਾਕਤ ਹੈ।  ਦੋ ਸੌ ਸਾਲ ਪਹਿਲਾਂ ਵੀ ਅਗਰ ਕੋਈ ਕੱਛ ਦਾ ਵਾਸੀ ਦੁਨੀਆ ਦੇ ਕਿਸੇ ਵੀ ਛੋਰ ਤੇ ਗਿਆ ਹੋਵੇ, ਪਰਿਵਾਰ ਦੀ ਚੌਥੀ ਪੰਜਵੀਂ ਪੀੜ੍ਹੀ ਹੋਵੇਗੀ, ਜੇਕਰ ਬਿਮਾਰ ਪੈ ਜਾਵੇ ਤਾਂ ਉਸ ਦਾ ਮਨ ਕਰਦਾ ਹੈ ਕਿ ਕੱਛ ਚਲੇ ਜਾਈਏ ਤਾਂ ਤਬੀਅਤ ਠੀਕ ਹੋ ਜਾਵੇਗੀ।  ਅਸੀਂ ਕੱਛ  ਦੇ ਲੋਗ ਪਾਣੀਦਾਰ ਤਾਂ ਹਨ  ਪਰ ਬਿਨਾ ਪਾਣੀ ਦੇ ਜੀਵਨ ਗੁਜਾਰਦੇ ਰਹੇ।  ਪਾਣੀ ਦਾ ਮਹੱਤਵ ਕੀ ਹੁੰਦਾ ਹੈ ਇਹ ਕੱਛ ਦੇ ਲੋਗ ਭਲੀ ਭਾਂਤੀ ਜਾਣਦੇ ਹਨ।  ਵਿਸ਼ਾਲ ਸਮੁੰਦਰ, ਮਰੁਭੂਮੀ, ਪਹਾੜ, ਗੌਰਵਮਈ ਇਤਿਹਾਸ, 5000 ਸਾਲ ਪੁਰਾਣੀ ਮਾਨਵ ਸੱਭਿਅਤਾ ਦੇ ਸਬੂਤ, ਕੱਛ ਦੇ ਕੋਲ ਕੀ ਨਹੀਂ  ਹੈ।  ਨਾ ਕੇਵਲ ਹਿੰਦੁਸਤਾਨ ਨੂੰ ਦੁਨੀਆ ਨੂੰ ਦੇਣ ਦੀ ਤਾਕਤ ਇਸ ਧਰਤੀ ਕੋਲ ਹੈ ਬਲਕਿ ਪੂਰੀ ਦੁਨੀਆ ਨੂੰ ਚੁੰਬਕ ਦੀ ਤਰ੍ਹਾਂ ਆਕਰਸ਼ਿਤ ਕਰਨ ਦੀ ਸਮਰਥਾ ਇਸ ਧਰਤੀ ਪਾਸ ਹੈ।

ਹੁਣੇ ਨਿਤਿਨ ਜੀ ਦੱਸ ਰਹੇ ਸਨ ਕਿ ਅੱਜ ਜੋ ਵਿਸ਼ਵ ਅਰਥਵਿਵਸਥਾ ਦਾ ਰੂਪ ਹੈ ਵਿਸ਼ਵ ਬਜ਼ਾਰ ਦਾ ਮਹੱਤਵ ਜਿਸ ਪ੍ਰਕਾਰ ਵਧ ਰਿਹਾ ਹੈ ਉਸ ਮੁਕਾਬਲੇ ਵਿੱਚ ਜੇਕਰ ਭਾਰਤ ਨੂੰ ਅੱਗੇ ਵਧਾਉਣਾ ਹੈ ਤਾਂ ਇਸ ਗਲੋਬਲ  ਅਰਥਵਿਵਸਥਾ ਦਾ ਲਾਭ ਉਠਾਉਣਾ ਹੈ।  ਜੇਕਰ ਭਾਰਤ ਨੇ ਵਿਸ਼ਵ ਬਜ਼ਾਰ ਵਿੱਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਭਾਰਤ ਦੇ ਕੋਲ ਉੱਤਮ ਤੋਂ ਉੱਤਮ ਵਿਵਸਥਾ ਵਾਲੇ ਬੰਦਰਗਾਹਾਂ ਦਾ ਹੋਣਾ ਬਹੁਤ ਜਰੂਰੀ ਹੈ।  ਇਹ ਕਾਂਡਲਾ ਪੋਰਟ ਅਤੇ ਜੋ ਚੀਜਾਂ ਇੱਥੇ  ਬਣ ਰਹੀਆਂ ਹਨ, ਇੱਕ ਪ੍ਰਕਾਰ ਨਾਲ ਕੋਈ ਸੋਚ ਸਕਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਕਾਂਡਲਾ ਪੋਰਟ ਨੇ ਪੂਰੇ ਏਸ਼ੀਆ ਦੀਆਂ ਦੇ ਪ੍ਰਮੁੱਖ ਬੰਦਰਗਾਹਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ਪਿਛਲੇ ਦੋ ਸਾਲ ਵਿੱਚ ਚਾਹੇ ਉਹ ਤਰਲ ਕਾਰਗੋ ਹੋਵੇ ਜਾਂ ਖੁਸ਼ਕ ਕਾਰਗੋ ਹੋਵੇ, ਪੋਰਟ ਸੈਕਟਰ ਵਿੱਚ ਕੰਮ ਕਰਨ ਵਾਲੇ ਸਾਰੇ ਸਮਝਦੇ ਹਨ ਕਿ ਇਸ ਦਾ ਜੋ ਵਿਕਾਸ ਹੈ ਉਹ ਪੋਰਟ ਸੈਕਟਰ ਦੀ ਅਰਥਨੀਤੀ ਦੇ ਜਾਣਕਾਰਾਂ ਲਈ ਬੜਾ ਹੀ  ਹੈਰਾਨੀਜਨਕ ਹੈ।  ਇਹ ਉਪਲੱਬਧੀ ਕੀਤੀ ਹੈ।  ਅਤੇ ਹੌਲੇ ਹੌਲੇ ਪੋਰਟ ’ਤੇ ਕੰਮ ਕਰਨ ਵਾਲਿਆਂ ਨੂੰ ਵੀ ਲਗਣ  ਲੱਗ ਪਿਆ ਹੈ।  ਯੂਨੀਅਨਾਂ ਚਲਦੀਆਂ ਹਨ ਅਤੇ ਚਲਦੀਆਂ ਰਹਿਣਗੀਆਂ ਲੇਕਿਨ ਮਿਲਜੁਲ ਕੇ ਜੇਕਰ ਅਸੀਂ ਇਸ ਪੋਰਟ ਦੀ ਤਾਕਤ ਨੂੰ ਵਧਾਉਂਦੇ ਹਾਂ।  ਇੱਕ ਤਾਕਤ ਹੈ ਬੁਨਿਆਦੀ ਢਾਂਚੇ ਦੀ ਅਤੇ ਦੂਸਰੀ ਤਾਕਤ ਹੈ ਕਾਬਲੀਅਤ ਦੀ, ਪਾਰਦਰਸ਼ਤਾ ਦੀ ਅਤੇ ਉਸਤੋਂ ਦੇਸ਼ ਨੂੰ ਇੰਨਾ ਵੱਡਾ ਨਤੀਜਾ ਮਿਲ ਸਕਦਾ ਹੈ ਜਿਸਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ।

 

ਹੁਣੇ ਨਿਤਿਨ ਜੀ ਦੱਸ ਰਹੇ ਸਨ  ਕਿ ਇਰਾਨ ਦੇ ਨਾਲ ਮਿਲਕੇ ਅਸੀਂ ਚਾਬਾਹਰ ਪੋਰਟ ਦਾ ਨਿਰਮਾਣ ਕੀਤਾ ਹੈ।  ਉਸ ਪੋਰਟ ਦਾ ਸਬੰਧ ਸਿੱਧਾ ਕਾਂਡਲਾ ਪੋਰਟ ਨਾਲ ਆਉਣ ਵਾਲਾ ਹੈ।  ਚਾਬਾਹਰ ਪੋਰਟ ਅਤੇ ਕਾਂਡਲਾ ਪੋਰਟ ਦਾ ਆਪਸ ਵਿੱਚ ਜੁੜਨ ਦਾ ਮਤਲਬ ਹੈ ਕਿ ਵਿਸ਼ਵ ਵਪਾਰ ਵਿੱਚ ਕਾਂਡਲਾ ਪੋਰਟ ਅੰਗਦ ਦੀ ਤਰ੍ਹਾਂ ਆਪਣਾ ਪੈਰ ਜਮਾਏਗਾ, ਇੰਨਾ ਵੱਡਾ  ਪਰਿਵਰਤਨ ਆਉਣ ਵਾਲਾ ਹੈ।   ਅੱਜ ਕਾਂਡਲਾ ਪੋਰਟ ਦੇ ਮਸ਼ੀਨੀਕਰਨ ਦੀ ਦਿਸ਼ਾ ਵਿੱਚ  ਕੁਝ ਕਦਮ ਉਠਾਏ ਜਾ ਰਹੇ ਹਨ।  ਸਮਰਥਾ ਵਧਾਉਣ ਲਈ 14 ਅਤੇ 16 ਵਰਗ ਦੇ ਵਿਸਤਾਰ ਅਤੇ ਵਿਕਾਸ ਲਈ ਯੋਜਨਾ ਬਣ ਰਹੀ ਹੈ।  ਅਤੇ ਬਦਲਦੇ ਯੁਗ ਵਿੱਚ ਪੋਰਟ ਸਿਟੀ ਦਾ concept , ਡਿਵੈਲਪਮੈਂਟ ਦਾ ਇੱਕ ਅਤੇ ਇਕੋਨਾਮਿਕ ਐਕਟੀਵਿਟੀ  ਦੀ ਇੱਕ ਵਿਵਸਥਾ, ਉਸ ਦਿਸ਼ਾ ਵਿੱਚ  ਵੀ ਯੋਜਨਾ ਬਣ ਰਹੀ  ਹੈ।  ਟਰਾਂਸਪੋਰਟੇਸ਼ਨ ਨੂੰ ਬਲ ਮਿਲੇ ਇਸ ਲਈ ਉਸ ਪ੍ਰਕਾਰ ਦੇ ਮਾਰਗ ਦੀ ਰਚਨਾ ਜੋਕਿ ਟ੍ਰੈਫਿਕ ਨੂੰ ਸੁਚਾਰੂ ਕਰੇ, ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ  ਸਾਡਾ ਸਮਾਨ ਤੇਜੀ ਨਾਲ ਪਹੁੰਚੇ।  ਜਿਸ ਤਰ੍ਹਾਂ ਸਮੁੰਦਰ ਵਿੱਚ Turn Around Time ਕੋਈ ਜਹਾਜ ਖਾਲੀ ਆਵੇ  ਜਾਂ ਭਰਿਆ ਅਤੇ ਕਿੰਨੇ ਦਿਨ ਵਿੱਚ  ਆ ਕੇ ਚੱਲਿਆ ਜਾਵੇ ਉਸ ਵਿੱਚ ਜਿੰਨ੍ਹਾਂ ਘੱਟ ਸਮਾਂ ਲੱਗਦਾ ਹੈ ਉਸਦੀ ਕਾਬਲੀਅਤ ਦੀ ਗਿਣਤੀ ਵਿਸ਼ਵ ਪੱਧਰ ਤੇ ਹੁੰਦੀ ਹੈ।  ਅੱਜ ਭਾਰਤ ਵਿੱਚ ਉਸ Turn Around Time ਨੂੰ ਘੱਟ ਕਰਨ ਲਈ ਨਿਤਿਨ ਜੀ ਦੀ ਅਗਵਾਈ ਵਿੱਚ ਅਨੇਕਾਂ ਕਦਮ ਚੁੱਕੇ ਗਏ।  ਇਸ Turn Around Time ਨੂੰ ਘੱਟ ਕਰਨ ਲਈ ਇੱਕ ਵਰਗਤਾ ਹੁੰਦੀ ਹੈ – ਪੋਰਟ ਤੋਂ ਬਾਹਰ ਨਿਕਲਣ ਤੋਂ ਬਾਅਦ ਤੁਹਾਡੇ ਸਾਰੇ ਟਰੱਕ ਕਿੰਨੀ ਤੇਜੀ ਨਾਲ ਅੱਗੇ ਵੱਧ ਜਾਂਦੇ ਹਨ ਅਗਰ ਅੱਗੇ ਰੁਕਾਵਟ ਹੋਵੇਗੀ ਤਾਂ Turn Around Time ਦੇ ਲਈ  ਪੋਰਟ ਵਿੱਚ ਅਸੀਂ ਜਿੰਨੀ ਮਰਜੀ ਤੱਕ ਨੀਕ ਲੈ ਆਇਐਂ, ਰੁਕਾਵਟ ਬਣੀ ਰਹੇਗੀ।  ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕਾਂਡਲਾ ਗੁਜਰਾਤ ਦੇ ਹਿਸਾਬ ਨਾਲ  ਦੇਖਿਆ ਜਾਵੇ ਤਾਂ ਇੱਕ ਛੋਟਾ ਜਿਹਾ ਨਗਰ, ਅਗਰ ਦੇਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਧਿਆਨ ਵੀ ਨਾ ਜਾਵੇ।  ਲੇਕਿਨ ਅੱਜ ਅਸੀਂ ਕਾਂਡਲਾ ਵਿੱਚ 1000 ਕਰੋੜ ਰੁਪਏ ਦੇ ਇਨਵੈਸਟਮੈਂਟ ਦੇ ਪ੍ਰੋਜੈਕਟ ਲੈਕੇ ਆ ਰਹੇ ਹਾਂ।  1000 ਕਰੋੜ ਰੁਪਏ ਕੋਈ ਆਮ ਰਕਮ ਨਹੀਂ ਹੈ।  ਅਸੀਂ ਅੰਦਾਜ਼ਾ ਲਗਾ ਸਕਦੇ ਹਾਂ  ਕਿ ਅਸੀਂ ਕਿੰਨੀ ਤੇਜੀ ਨਾਲ ਅੱਗੇ ਵਧ ਰਹੇ  ਹਾਂ।

ਹੁਣੇ ਉਹ ਦੱਸ ਰਹੇ ਸਨ ਕਿ ਸੜਕਾਂ ਦਾ ਕੰਮ ਹੈ ਅਸੀਂ ਦੋ ਸਾਲ  ਦਾ ਟਾਰਗੇਟ ਕੀਤਾ ਹੈ।  ਮੈਂ ਨਿਤਿਨ ਜੀ ਨੂੰ  ਦੱਸ ਰਿਹਾ ਸਾਂ ਕਿ ਹਿੰਦੁਸਤਾਨ ਵਿੱਚ ਸੜਕਾਂ ਦੇ ਸੈਕਟਰ ਵਿੱਚ ਜੋ ਗਤੀ ਨਿਤਿਨ ਜੀ ਨੇ ਲਿਆਂਦੀ ਹੈ ਉਹ  ਕਈ ਸਾਲਾਂ ਤੋਂ ਹਿੰਦੁਸਤਾਨ ਨੇ ਨਹੀਂ ਦੇਖੀ।  ਮੈਂ ਉਹਨਾਂ ਨੂੰ ਕਿਹਾ ਕਿ ਜੋ ਤੁਹਾਡੀ ਵਿਸ਼ੇਸਤਾ ਹੈ, ਜੋ ਤੁਹਾਡੀ ਸਮਰਥਾ ਹੈ, ਉਸ ਦਾ ਫਾਇਦਾ ਤਾਂ ਗੁਜਰਾਤ ਨੂੰ ਵੀ ਮਿਲਣਾ ਚਾਹੀਦਾ  ਹੈ।  ਉਹਨਾਂ ਨੇ ਮੈਨੂੰ ਕਿਹਾ ਕਿ  ਭਾਈ ਕੀ ਕਰਨਾ ਹੈ।  ਮੈਂ  ਕਿਹਾ ਕਿ ਇਹ ਸੜਕਾਂ ਦਾ ਕੰਮ 24 ਨਹੀਂ 18 ਮਹੀਨੇ ਵਿੱਚ ਕਰਕੇ ਦਿਖਾਓ।  ਅਤੇ ਮੈਨੂੰ ਵਿਸ਼ਵਾਸ ਹੈ ਕਿ ਜੇਕਰ ਨਿਤਿਨ ਜੀ ਨੂੰ  ਇਸ਼ਾਰਿਆਂ ਵਿੱਚ ਕਹਿ  ਦੇਵੋ  ਤਾਂ ਉਹ ਕੰਮ ਪੂਰਾ ਕਰ ਦੇਣਗੇ।  ਮੈਨੂੰ ਵਿਸ਼ਵਾਸ ਹੈ ਕਿ ਹੋ ਜਾਵੇਗਾ।   

 

ਅੱਜ ਇੱਥੇ  ਬਾਬਾ ਅੰਬੇਡਕਰ ਦੇ ਨਾਮ ਤੇ ਇੱਕ Convention ਸੈਂਟਰ ਵੀ ਬਣ ਰਿਹਾ ਹੈ।  ਵਿਸ਼ਾਲ ਭੂ ਭਾਗ ਤੇ ਬਣ ਰਿਹਾ ਹੈ।  ਇੱਥੇ  ਦੇ ਲੋਕਾਂ ਦੀ ਲੋੜ ਅਨੁਸਾਰ ਬਣ ਰਿਹਾ ਹੈ।  ਪਰ ਮੈਂ ਉਸ ਦਾ ਜੋ plan ਦੇਖਿਆ ਤਾਂ ਲੱਗਿਆ ਕਿ ਰਵੀ ਭਾਈ ਨੇ ਡਰਦੇ ਡਰਦੇ ਬਣਾਇਆ ਹੈ।  ਉਹਨਾਂ ਨੂੰ ਲੱਗਦਾ ਹੈ  ਕਿ ਇੰਨੇ ਪੈਸੇ ਕਿੱਥੋਂ ਆਉਣਗੇ।  ਕਿਵੇਂ ਹੋਵੇਗਾ।  ਮੈਂ ਨਿਤਿਨ ਜੀ  ਨੂੰ  ਕਿਹਾ ਕਿ ਅੱਛਾ ਛੋਟਾ ਨਾ ਕਰੋ  ਉਸ ਨੂੰ ਨਵੇਂ ਸਿਰੇ ਤੋਂ  ਸੋਚੋ।  ਉਹਨਾਂ ਕਿਹਾ ਕਿ ਮੈਨੂੰ ਥੋੜ੍ਹਾ ਸਮਾਂ ਦੇਵੋ ਮੈਂ ਸੋਚਕੇ ਦੱਸਦਾ ਹਾਂ।  ਇਹ  Convention Centre ਵੀ ਕਿਓਂਕਿ ਜਿਸ ਪ੍ਰਕਾਰ ਨਾਲ ਕੱਛ ਦਾ ਵਿਕਾਸ ਹੋ ਰਿਹਾ ਹੈ, ਹਿੰਦੁਸਤਾਨ ਵਿੱਚ ਅੱਜ ਕੋਈ ਜ਼ਿਲ੍ਹਾ ਤੇਜੀ ਨਾਲ ਵੱਧ  ਰਿਹਾ ਹੈ ਤਾਂ ਜ਼ਿਲ੍ਹੇ ਦਾ ਨਾਮ ਕੱਛ ਹੈ।  ਕੋਈ ਕਲਪਨਾ ਕਰ ਸਕਦਾ ਹੈ ਕਿ 1998 ਵਿੱਚ ਭਿਆਨਕ ਸਮੁੰਦਰੀ ਤੁਫ਼ਾਨ ਨੇ ਸਾਨੂੰ ਤਬਾਹ ਕਰ ਦਿੱਤਾ ਸੀ।  2001 ਦੇ ਭੁਚਾਲ ਨੇ ਸਾਨੂੰ ਜ਼ਮੀਨ ਤੇ ਲਿਆ ਦਿੱਤਾ ਸੀ।  ਪਰ ਇਸ ਜ਼ਿਲ੍ਹੇ ਦੇ ਲੋਕਾਂ ਦੀ ਤਾਕਤ ਦੇਖੋ, ਖੁਮਾਰੀ ਦੇਖੋ,  ਕੱਛ ਫੇਰ ਤੋਂ ਚਲ ਪਿਆ।  ਅਤੇ ਕਾਂਡਲਾ ਨਾ ਕੇਵਲ ਗੁਜਰਾਤ ਦੀ ਅਰਥਵਿਵਸਥਾ ਦਾ ਕੇਂਦਰ ਬਿੰਦੂ ਬਣ ਸਕਦਾ ਹੈ, ਆਵਾਜਾਹੀ ਦੇ ਦੁਨੀਆ ਵਿੱਚ ਕਾਂਡਲਾ ਪੋਰਟ ਹਿੰਦੁਸਤਾਨ ਦੀ ਅਰਥਵਿਵਸਥਾ ਵਿੱਚ  ਵੀ ਅਹਿਮ ਭੂਮਿਕਾ ਨਿਭਾ ਸਕੇ ਇਸ ਹਾਲਤ ਤੇ ਕੰਮ ਕਰ ਸਕਦਾ ਹੈ।  ਅਸੀਂ ਵੀ ਉਸ ਦਿਸ਼ਾ ਵਿੱਚ  ਅੱਗੇ ਵਧਣਾ ਚਾਹੁੰਦੇ ਹਾਂ।  ਭਾਰਤ ਦੀ ਸਮੁੰਦਰੀ  ਵਪਾਰ ਦੀ ਵਿਰਾਸਤ ਹਜ਼ਾਰਾਂ ਸਾਲ ਪੁਰਾਣੀ ਹੈ।  ਲੋਥਲ ਵਿੱਚ  5000 ਸਾਲ  ਪਹਿਲਾਂ ਸਮੁੰਦਰੀ ਵਪਾਰ ਦਾ ਇੰਨਾ ਵੱਡਾ  ਕੇਂਦਰ ਸੀ।  ਉਸਦੇ ਲਾਗੇ ਵੱਲਭੀ ਯੂਨੀਵਰਸਿਟੀ ਸੀ।  ਉਸ ਵੱਲਭੀ ਯੂਨੀਵਰਸਿਟੀ ਵਿੱਚ 80 ਤੋਂ ਵੱਧ ਦੇਸ਼ਾਂ ਦੇ ਬੱਚੇ ਪੜ੍ਹਦੇ ਸਨ।  ਅਤੇ ਲੋਥਲ ਦਾ ਪੋਰਟ ਬੰਦਰਗਾਹ, ਕਹਿੰਦੇ ਹਨ ਕਿ ਉਥੇ 84 ਦੇਸ਼ਾਂ ਦੇ ਝੰਡੇ ਹਮੇਸ਼ਾਂ ਦਿਖਾਇ ਦਿੰਦੇ ਸਨ, ਹਜ਼ਾਰਾਂ ਸਾਲ ਪਹਿਲਾਂ।  ਇਸ ਦੇਸ਼ ਵਿੱਚ  ਦਰਿਆਈ ਜਹਾਜ਼ ਬਣਾਉਣ ਦਾ ਕੰਮ ਕੱਛ ਵਿੱਚ ਆਪਣੇ ਪੂਰਵਜਾਂ ਦੀ ਪਰੰਪਰਾ ਰਹੀ ਹੈ, ਅਸੀਂ ਦੁਨੀਆ ਨੂੰ ਜਹਾਜ ਦੇਂਦੇ ਸਾਂ ਇੱਥੋਂ ਦੀ।  ਇਹ ਤਾਕਤ ਰਹੀ ਸੀ ਸਾਡੀ।  ਇਸ ਸਮਰੱਥਾ ਨੂੰ ਫਿਰ ਤੋਂ ਜੀਵਤ ਕੀਤਾ ਜਾ ਸਕਦਾ ਹੈ।

ਅੱਜ ਕਾਂਡਲਾ ਪੋਰਟ ਵਿੱਚ ਇਮਾਰਤੀ ਲੱਕੜੀ ਬਹੁਤ ਵੱਡੀ ਮਾਤਰਾ ਵਿੱਚ  ਆਉਂਦੀ ਹੈ।  ਅਤੇ ਸਾਡੇ ਕੱਛ ਦੇ ਲੋਕ ਹਿੰਦੁਸਤਾਨ ਦੇ ਕੋਨੇ  ਕੋਨੇ ਵਿੱਚ ਲੱਕੜੀ ਦੇ ਵਪਾਰ ਵਿੱਚ ਲਗੇ ਹੋਏ ਹਨ।  ਇਸ ਇਮਾਰਤੀ ਲੱਕੜੀ ਦਾ value addition ਕੱਛ ਦੀ ਧਰਤੀ ਤੇ ਹੋ  ਸਕਦਾ ਹੈ।  ਦੁਨੀਆ ਤੋਂ ਲੱਕੜੀ  ਆ ਜਾਵੇ, ਉਸ ਉਪਰ ਆਰਟ ਵਰਕ ਹੋਵੇ, man  made ਕਲਾ ਉਸ ਉੱਪਰ ਲੱਗੇ, ਫਿਰ ਦੁਨੀਆ ਵਿੱਚ  ਵਾਪਸ ਜਾਏ , ਘਰ ਬਣੇ, ਇਮਾਰਤ ਬਣੇ, ਮਕਾਨ ਬਣੇ,  ਮੰਦਰ ਬਣੇ, ਪੂਜਾ ਘਰ ਬਣੇ, ਦੁਨੀਆ ਨੂੰ ਬਹੁਤ ਵਧੀਆ  ਭੇਂਟ ਸੌਗਾਤ ਇਥੋਂ ਵਿਕਸਿਤ ਕੀਤੀ ਜਾ ਸਕਦੀ ਹੈ।  ਨਮਕ ਦਾ ਵਪਾਰ ਸਮੁੰਦਰੀ ਮਾਰਗ ਤੋਂ ਜਿੰਨ੍ਹਾਂ ਅਸੀਂ ਕਰ ਸਕੀਏ ਉੰਨਾ ਖਰਚ ਘੱਟ ਆਵੇਗਾ।  ਤਟੀ ਜਲ ਆਵਾਜਾਈ ਸਾਢੇ ਸੱਤ ਹਜਾਰ ਕਿਲੋਮੀਟਰ ਸਮੁੰਦਰੀ ਤੱਟ ਹੋਵੇ, ਤਾਂ ਫਿਰ ਸਾਨੂੰ ਸੜਕ ਅਤੇ ਰੇਲ ਮਾਰਗ ਤੋਂ ਆਪਣਾ ਸਮਾਨ ਕਿਉਂ ਲਿਜਾਣਾ ਚਾਹੀਦਾ ਹੈ।  ਕਿਉਂ ਨਾ ਸਮੁੰਦਰੀ ਤੱਟ ਰਾਹੀਂ ਸਮੁੰਦਰੀ ਜਹਾਜ ਰਾਹੀਂ ਸਮਾਨ ਕਲਕੱਤਾ ਭੇਜ ਦਿੱਤਾ ਜਾਵੇ।  ਕਿਉਂ ਨਾ  ਸਮੁੰਦਰੀ ਮਾਰਗ ਦੇ ਰਾਹੀਂ ਇੱਥੋਂ ਕਲਕੱਤਾ ਜਾਈਏ।   ਪੂਰੇ ਹਿੰਦੁਸਤਾਨ ਨੂੰ  ਚੀਰ ਕੇ ਜਾਣ ਦੀ ਲੋੜ ਕੀ ਹੈ।  ਇਹ  ਪੂਰਾ ਬਦਲਾਵ, ਵਿਵਸਥਾ ਵਿੱਚ  ਪਰਿਵਰਤਨ ਲਿਆਉਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵੱਧ ਰਹੇ  ਹਾਂ।   ਜਿਸਦਾ ਲਾਭ ਆਉਣ ਵਾਲੇ ਦਿਨਾਂ ਵਿੱਚ  ਮਿਲਣ ਵਾਲਾ ਹੈ।

ਸਾਡੇ ਨਿਤਿਨ ਜੀ ਦਾ ਇੱਕ ਸੁਪਨਾ ਹੈ ਕਿ ਲੋਥਲ ਵਿੱਚ ਭਾਰਤ ਦੀ  ਜੋ ਮਹਾਨ ਤਾਕਤ ਹੈ ਉਸ ਦੀ  ਵਿਸ਼ਵ ਪੱਧਰ ਤੇ ਪਛਾਣ ਹੋਵੇ।  ਇਸ ਪ੍ਰਕਾਰ ਦਾ ਮਿਊਜ਼ੀਅਮ ਕਿਵੇਂ ਬਣੇ ?  ਵਿਸ਼ਵ ਵਪਾਰ ਦੀ ਦ੍ਰਿਸ਼ਟੀ ਨਾਲ American University ਦਾ ਕੰਮ ਮਹੱਤਵਪੂਰਨ ਹੈ।  ਮਨੁੱਖੀ ਸੰਸਾਧਨ ਵਿਕਾਸ ਦਾ ਕੰਮ ਮਹੱਤਪੂਰਨ ਹੈ।  ਹੁਣੇ ਮੁੱਖ ਮੰਤਰੀ  ਜੀ ਦੱਸ ਰਹੇ  ਸਨ ਕਿ ਉਹਨਾਂ ਨੇ ਹਾਲ ਹੀ  ਵਿੱਚ Maritime University ਦਾ ਬਿੱਲ ਵਿਧਾਨ ਸਭਾ ਵਿੱਚ ਪਾਸ ਕਰ ਲਿਆ ਹੈ।  ਮੇਰੀਆਂ ਉਹਨਾਂ ਨੂੰ ਸ਼ੁਭਕਾਮਨਾਵਾਂ ਹਨ।   ਮਨੁੱਖੀ ਸੰਸਾਧਨ ਵਿਕਾਸ ਦਾ ਇਹ ਕੰਮ ਅਤੇ ਨਾ ਕੇਵਲ ਗੁਜਰਾਤ ਨੂੰ ਸਮੁੰਦਰੀ ਤੱਟ ਦਾ ਲਾਭ  ਹੋਵੇਗਾ ਅਤੇ ਸਗੋਂ ਹਿੰਦੁਸਤਾਨ ਦੇ ਵਪਾਰ ਲਈ ਵੀ ਇੱਕ ਤਾਕਤ ਦੇ  ਰੂਪ ਵਿੱਚ  ਉਭਰੇਗਾ  ਇਹ  ਮੇਰਾ ਵਿਸ਼ਵਾਸ ਹੈ।   

 

ਭਰਾਵੋਂ ਤੇ ਭੈਣੋ, 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ  ਰਹੇ ਹਨ।  ਅੱਜ ਜਦ ਮੈਂ ਕਾਂਡਲਾ ਦੀ ਧਰਤੀ  ਤੇ ਆਇਆ ਹਾਂ ਤਾਂ ਕਾਂਡਲਾ ਦੇ ਲੋਕਾਂ ਨੂੰ, ਕੱਛ ਦੇ ਲੋਕਾਂ ਨੂੰ, ਗੁਜਰਾਤ ਦੇ ਲੋਕਾਂ  ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਬਾਰ ਬਾਰ ਇਹੋ ਕਹਿਣਾ ਚਾਹੁੰਗਾ ਕਿ  2022 ਵਿੱਚ ਦੇਸ਼  ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ, ਅਸੀਂ ਦੇਸ਼ ਦੇ ਉਹਨਾਂ ਵੀਰ ਸਪੂਤਾਂ ਨੂੰ  ਯਾਦ ਕਰੀਏ, ਉਹਨਾਂ ਮਹਾਪੁਰਸ਼ਾਂ ਨੂੰ ਯਾਦ ਕਰੀਏ ਜਿਹਨਾਂ ਨੇ ਅਜ਼ਾਦੀ ਦੇ ਲਈ ਆਪਣੀ ਜ਼ਿੰਦਗੀ ਖਪਾ  ਦਿੱਤੀ।  ਕਈ ਮਹਾਪੁਰਸ਼ਾਂ ਨੇ ਜੇਲਾਂ ਵਿੱਚ ਜ਼ਿੰਦਗੀ ਖਪਾ  ਦਿੱਤੀ, ਕਈ ਮਹਾਪੁਰਸ਼ ਫਾਂਸੀ ਤੇ ਚੜ੍ਹ ਗਏ।   ਕਈ ਮਹਾਪੁਰਸ਼ਾਂ ਨੇ ਚਾਰ ਚਾਰ ਪੀੜ੍ਹੀਆਂ  ਖਪਾ ਦਿੱਤੀਆਂ ਤਾਂ ਜੋ ਦੇਸ਼ ਆਜ਼ਾਦ ਹੋ ਜਾਏ।  ਉਸ ਅਜ਼ਾਦੀ ਦੇ 75 ਸਾਲ ਅਸੀਂ 2022 ਵਿੱਚ ਕਿਵੇਂ ਮਨਾਵਾਂਗੇ? ਇੱਕ  ਨਾਗਰਿਕ ਦੇ ਨਾਤੇ ਅਸੀਂ ਵੀ ਤਾਂ ਸੰਕਲਪ ਲਈਏ ਸਾਨੂੰ ਅਜ਼ਾਦੀ ਦੀ ਜੰਗ ਵਿੱਚ ਲੜਣ ਦਾ ਮੌਕਾ ਨਹੀਂ ਮਿਲਿਆ ਪਰ ਭਾਰਤ ਨੂੰ ਦੁਨੀਆ ਵਿੱਚ ਸਿਰਮੌਰ ਬਣਾਉਣ ਦੀ ਇਸ ਵਿਕਾਸ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ  ਹੈ, ਅਸੀਂ ਵੀ ਕੁਝ ਸਕਾਰਾਤਮਕ ਕਰਾਂਗੇ।   ਅਸੀਂ ਕੁਝ ਐਸਾ ਕਰਾਂਗੇ ਕਿ  ਨਾਗਰਿਕ ਹੋਣ ਦੇ ਨਾਤੇ 2022 ਵਿੱਚ  ਦੇਸ਼ ਨੂੰ ਨਵੀ ਉਚਾਈ ਤੇ ਲਿਜਾਣ ਵਿੱਚ ਮੇਰਾ ਯੋਗਦਾਨ ਮਾਣਿਆ ਜਾਵੇ, ਮੈਨੂੰ ਸੰਤੁਸ਼ਟੀ ਹੋਵੇ।  ਸੰਸਥਾ ਹੋਵੇ ਉਹ  ਵੀ  ਕਰੇ, ਕੇਂਦਰ ਹੋਵੇ ਉਹ ਵੀ  ਕਰੇ, ਨਗਰਪਾਲਿਕਾ ਹੋਵੇ ਉਹ ਵੀ ਕਰੇ, ਪੰਚਾਇਤ ਵੀ ਕਰੇ, ਰਾਜ ਸਰਕਾਰ ਹੈ  ਉਹ  ਵੀ ਕਰੇ, ਹਰ ਕੋਈ ਆਪਣੇ ਆਪ ਨੂੰ ਸੰਕਲਪਬੱਧ  ਕਰੇ।  ਸਾਡੇ ਕੋਲ ਪੰਜ ਸਾਲ ਹਨ, ਇਹਨਾਂ ਪੰਜ ਸਾਲਾਂ ਵਿੱਚ  ਅਸੀਂ  ਕੁਝ ਕਰਕੇ ਦਿਖਾਈਏ ਅਤੇ ਤਦ 2022  ਨੂੰ ਮਨਾਈਏ ਇਸ ਸੰਕਲਪ ਨਾਲ ਅਸੀਂ ਅੱਗੇ ਵੱਧ  ਰਹੇ ਹਾਂ।  ਜਿਹੋ-ਜਿਹਾ ਅਸੀਂ ਸੋਚਿਆ ਹੈ।  ਇਸ ਦੇਸ਼  ਦੇ ਗਰੀਬਾਂ ਦੀ ਜ਼ਿੰਦਗੀ ਵਿੱਚ  ਬਦਲਾਓ ਲਿਆਉਣਾ।  ਚਾਹੇ ਗੈਸ ਦੇ ਚੁੱਲ੍ਹੇ ਦਾ ਕਨੈਕਸ਼ਨ ਹੋਵੇ,ਚਾਹੇ ਗਰੀਬ ਦੀ ਝੋਂਪੜੀ ਵਿੱਚ  ਬਿਜਲੀ ਪਹੁੰਚਾਉਣ ਦਾ ਯਤਨ ਹੋਵੇ।  2022 ਤੱਕ  ਸਾਡਾ ਸੁਪਨਾ ਹੈ ਕਿ  ਗਰੀਬ ਤੋਂ ਗਰੀਬ ਪਰਿਵਾਰ ਕੋਲ ਵੀ ਰਹਿਣ ਲਈ  ਆਪਣਾ ਘਰ ਹੋਵੇ।  ਘਰ ਵਿੱਚ  ਬਿਜਲੀ ਵੀ ਹੋਵੇ, ਪਾਣੀ ਵੀ  ਹੋਵੇ ਅਤੇ ਪਖਾਨਾ ਵੀ ਹੋਵੇ।  ਐਸਾ ਘਰ ਉਸਨੂੰ ਮਿਲੇ  ਇਹ ਵੱਡਾ  ਸੁਪਨਾ ਲੈਕੇ ਕੰਮ ਚਲਾਉਣਾ ਹੈ।

 

ਇਹ ਵਰ੍ਹਾ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਸ਼ਤਾਬਦੀ ਦਾ ਸਾਲ ਹੈ।  ਭਾਰਤ ਦੇ ਗਰੀਬ ਤੋਂ ਗਰੀਬ ਵਿਅਕਤੀ ਅਤੇ ਅੰਤਿਮ ਸਿਰੇ ਤੇ ਬੈਠੇ ਵਿਅਕਤੀ ਦਾ ਭਲਾਈ ਕਿਵੇਂ ਹੋਵੇ ਇਸ ਵਿਚਾਰ ਨੂੰ  ਕੇਂਦਰ  ਵਿੱਚ  ਰੱਖਦੇ ਹੋਏ ਉਹਨਾਂ ਨੇ ਇੱਕ  ਚਿੰਤਨ ਦਿੱਤਾ ਸੀ।  aaj  ਦੇਸ਼ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਜਨਮ ਸ਼ਤਾਬਦੀ ਮਨਾ ਰਿਹਾ ਹੈ ਤਾਂ ਮੈਂ ਕਾਂਡਲਾ ਪੋਰਟ ਟਰੱਸਟ ਨੂੰ, ਨਿਤਿਨ ਜੀ ਨੂੰ, ਉਹਨਾਂ ਦੇ ਵਿਭਾਗ ਨੂੰ ਇੱਕ ਸੁਝਾਅ  ਦੇਣਾ ਚਾਹੁੰਦਾ ਹਾਂ ਕਿ ਕਿਉਂ ਨਾ ਅਸੀਂ ਕਾਂਡਲਾ ਪੋਰਟ ਟਰੱਸਟ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਪੋਰਟ ਕਾਂਡਲਾ, ਵਿਦਿਵਾਤ ਰੂਪ ਵਿੱਚ   ਉਸਦੀ ਪ੍ਰੀਕਿਰਿਆ ਕਰੀਏ, ਫੈਸਲਾ ਕਰੀਏ ਪੰਡਿਤ ਦੀਨ ਦਿਆਲ ਉਪਾਧਿਆਏ ਪੋਰਟ ਟਰੱਸਟ ਕਾਂਡਲਾ ਦੇ ਰੂਪ ਵਿੱਚ  ਕਿਓਂਕਿ ਗਰੀਬਾਂ ਦੇ ਲਈ  ਕੰਮ  ਕਰਨਾ ਹੈ।  ਦੀਨ  ਦਿਆਲ  ਗਰੀਬਾਂ ਦੀ ਪਹਿਚਾਣ ਕਰਦਾ ਹੈ ਮੇਰੇ  ਦੇਸ਼ ਵਿੱਚ ।  ਜੋ ਦੀਨ ਦਿਆਲ ਹਨ ਉਹ  ਭਾਵ ਸਾਡੇ ਸਾਮਣੇ ਰਹੇਗਾ  ਤਾਂ ਸਾਡੇ ਸਮਾਜ ਦੇ ਦੱਬੇ ਕੁਚਲੇ, ਸਤਾਏ ਹੋਏ, ਵੰਚਿਤ ਲੋਕਾਂ ਦੀ ਜ਼ਿੰਦਗੀ ਵਿੱਚ  ਬਦਲਾਅ ਲਿਆਉਣ ਲਈ ਕੰਮ ਕਰ ਸਕਦੇ ਹਾਂ।

 

ਮੈਂ ਫਿਰ ਇੱਕ ਵਾਰ ਕੱਛ ਦੀ ਇਸ ਧਰਤੀ ’ਤੇ ਮੈਨੂੰ ਤੁਹਾਡੇ ਸਾਮਣੇ ਆਉਣ ਦਾ ਮੌਕਾ ਮਿਲਿਆ।  ਤੁਸੀਂ ਸਾਰਿਆਂ ਨੇ ਇੰਨੀ ਵੱਡੀ ਗਿਣਤੀ ਵਿੱਚ  ਆਕੇ ਅਸ਼ੀਰਵਾਦ ਦਿੱਤਾ ਮੈਂ ਇਸ ਦੇ ਲਈ ਆਭਾਰੀ ਹਾਂ।  ਨਿਤਿਨ ਜੀ ਦਾ ਆਭਾਰੀ ਹਾਂ।  ਇਸ ਪ੍ਰੋਗਰਾਮ ਵਿੱਚ   ਸ਼ਾਮਲ ਹੋਣ ਦਾ ਮੌਕਾ ਮਿਲਿਆ ।

ਬਹੁਤ ਬਹੁਤ ਧੰਨਵਾਦ।