ਪੀਐੱਮਇੰਡੀਆ

ਮਹਾਮਹਿਮ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਆਬੇ,
ਜਪਾਨ ਤੋਂ ਸਤਿਕਾਰਤ ਮੰਤਰੀ ਅਤੇ ਸੀਨੀਅਰ ਪ੍ਰਤੀਨਿਧੀ ਸਹਿਬਾਨ,
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ,
ਗੁਜਰਾਤ ਦੇ ਉੱਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ,
ਦੋਨੋਂ ਦੇਸ਼ਾਂ ਦੇ ਕਾਰੋਬਾਰੀ ਨੇਤਾ ਸਹਿਬਾਨ,
ਭੈਣੋਂ ਅਤੇ ਭਰਾਵੋ!
ਜਪਾਨ ਅਤੇ ਭਾਰਤ ਦੇ ਕਾਰੋਬਾਰੀ ਭਾਈਚਾਰੇ ਨਾਲ ਹੋਣਾ ਸੱਚਮੁੱਚ ਖੁਸ਼ੀ ਦੀ ਗੱਲ ਹੈ। ਉਹ ਵੀ ਇੱਕ ਮਹਾਨ ਦੋਸਤ ਦੀ ਮੌਜੂਦਗੀ ਵਿੱਚ ਭਾਰਤ ਦੇ ਦੋਸਤ, ਗੁਜਰਾਤ ਦੇ ਦੋਸਤ ਅਤੇ ਮੇਰੇ ਨਿੱਜੀ ਦੋਸਤ ਸ਼੍ਰੀ ਸ਼ਿੰਜ਼ੋ ਆਬੇ, ਕ੍ਰਿਪਾ ਕਰਕੇ ਇਸ ਮਹਾਨ ਦੋਸਤ ਅਤੇ ਮਹਾਨ ਨੇਤਾ ਦਾ ਗਰਮਜੋਸ਼ੀ ਨਾਲ ਸਵਾਗਤ ਕਰੋ। ਮੇਰੇ ਜਪਾਨ ਦੇ ਨੇਤਾਵਾਂ, ਸਰਕਾਰ, ਇੰਡਸਟਰੀ ਅਤੇ ਲੋਕਾਂ ਨਾਲ ਸਬੰਧ ਹੁਣ ਦਹਾਕਾ ਪੁਰਾਣੇ ਹਨ। ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਪਾਨ ਦਾ ਦੌਰਾ ਕੀਤਾ, ਮੈਂ ਕਿਹਾ ਸੀ ਕਿ…ਮੈਂ ਗੁਜਰਾਤ ਵਿੱਚ ਮਿਨੀ ਜਪਾਨ ਦੇਖਣਾ ਚਾਹੁੰਦਾ ਹਾਂ। ਅੱਜ ਉਹ ਸੁਪਨਾ ਸੱਚ ਹੋ ਗਿਆ ਹੈ। ਮੈਂ ਜਪਾਨ ਤੋਂ ਬਹੁਤ ਸਾਰੇ ਦੋਸਤਾਂ ਨੂੰ ਗੁਜਰਾਤ ਵਿੱਚ ਰਹਿੰਦੇ ਅਤੇ ਕਾਰੋਬਾਰ ਕਰਦੇ ਹੋਏ ਦੇਖ ਕੇ ਬਹੁਤ ਖੁਸ਼ ਹਾਂ। ਇੱਥੇ ਬਹੁਤ ਸਾਰੇ ਜਾਣੇ ਪਛਾਣੇ ਚਿਹਰੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਇਹ ਦੇਖ ਕੇ ਵੀ ਖੁਸ਼ ਹਾਂ ਕਿ ਜਪਾਨੀ ਜੀਵਨ ਅਤੇ ਕਾਰਜ ਅਨੁਭਵ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਨਗਰ, ਸਮੂਹ ਅਤੇ ਸੰਸਥਾਵਾਂ ਆਈਆਂ ਹਨ। ਅੱਜ ਵੀ ਇੱਕ ਜਪਾਨੀ ਨਗਰ ਦਾ ਐਲਾਨ ਕੀਤਾ ਗਿਆ ਹੈ। ਗੁਜਰਾਤ ਦਾ ਉਦਯੋਗ ਅਤੇ ਸਰਕਾਰ ਦੇ ਇਸ ਤੱਥ ਤੋਂ ਖੁਸ਼ ਹਨ ਕਿ ਵਾਇਬਰੈਂਟ ਗੁਜਰਾਤ ਵਿੱਚ ਜਪਾਨ ਪਹਿਲਾ ਸਹਿਭਾਗੀ ਦੇਸ਼ ਹੈ। ਇਸ ਭਾਈਵਾਲੀ ਨੂੰ ਨਾ ਸਿਰਫ਼ ਜਾਰੀ ਰੱਖਿਆ ਹੈ, ਬਲਕਿ ਸਾਡੇ ਸਬੰਧਾਂ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਜਪਾਨੀ ਇੰਡਸਟਰੀ ਅਤੇ ਭਾਰਤੀ ਆਰਥਿਕਤਾ ਦਾ ਸਬੰਧ ਬਿਹਤਰ ਪੱਧਰ ਦਾ ਬਣਿਆ ਹੈ। ਮੈਂ ਕੇਦਾਨਰਨ, ਜੈਟਰੋ (Keidanren, JETRO) ਅਤੇ ਦੂਜੀਆ ਸੰਸਥਾਵਾਂ ਦਾ ਇਸ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਧੰਨਵਾਦੀ ਹਾਂ। ਜਪਾਨੀ ਪ੍ਰਣਾਲੀ ਨੇ ਇਸ ਵਿੱਚ ਹੋਰ ਵੀ ਮਦਦ ਕੀਤੀ ਹੈ।
ਦੋਸੋਤ!
ਜਪਾਨ ਦੀ ਸਰਕਾਰ ਅਤੇ ਲੋਕਾਂ ਨੇ ਹਮੇਸ਼ਾਂ ਮੇਰੇ ਅਤੇ ਮੇਰੇ ਦੇਸ਼ ਪ੍ਰਤੀ ਪਿਆਰ ਦਿਖਾਇਆ ਹੈ। ਦਰਅਸਲ, ਭਾਰਤ ਦੇ 1.25 ਬਿਲੀਅਨ ਲੋਕਾਂ ਦਾ ਵੀ ਜਪਾਨ ਪ੍ਰਤੀ ਅਜਿਹਾ ਹੀ ਪਿਆਰ ਹੈ। ਮੈਂ ਨਿਸ਼ਚਿਤ ਤੌਰ ‘ਤੇ ਪ੍ਰਧਾਨ ਮੰਤਰੀ ਆਬੇ ਦੇ ਨਿੱਜੀ ਪੱਧਰ ‘ਤੇ ਉਨ੍ਹਾਂ ਦੇ ਪ੍ਰੋਤਸਾਹਨ ਅਤੇ ਸਮਰਥਨ ਦਾ ਸ਼ੁਕਰਗੁਜ਼ਾਰ ਹਾਂ। ਪ੍ਰਧਾਨ ਮੰਤਰੀ ਆਬੇ ਅਤੇ ਮੈਂ ਮੁਲਾਕਾਤ ਦਾ ਕੋਈ ਵੀ ਮੌਕਾ ਨਹੀਂ ਗਵਾਉਂਦੇ। ਇਹ ਨਜ਼ਦੀਕੀਆਂ ਅਤੇ ਸਮਝ ਸਾਡੇ ਦੁਵੱਲੇ ਸਬੰਧਾਂ ਵਿੱਚ ਕਈ ਅੰਤਰਾਂ ਨੂੰ ਭਰਨ ਵਿੱਚ ਮਦਦ ਕਰਦੀ ਹੈ। ਪਿਛਲੇ ਸਾਲ ਵਿੱਤੀ ਵਰ੍ਹੇ ਵਿੱਚ ਜਪਾਨ ਤੋਂ ਅਧਿਕਾਰਕ ਵਿਕਾਸ ਸਹਾਇਤਾ ਦੀ ਵੱਡੇ ਪੱਧਰ ‘ਤੇ ਵੰਡ ਹੋਈ। ਇਸ ਤਰ੍ਹਾਂ ਹੀ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਕੰਮ ਕਰ ਰਹੀਆਂ ਜਪਾਨੀ ਕੰਪਨੀਆਂ ਦੀ ਸੰਖਿਆ ਤੇਜੀ ਨਾਲ ਵਧੀ ਹੈ। ਅੱਜ ਇੱਥੇ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਤੋਂ ਤੁਸੀਂ ਦੋਨੋਂ ਦੇਸ਼ਾਂ ਦਰਮਿਆਨ ਸਬੰਧਾਂ ਦੀ ਗਹਿਰਾਈ ਨੂੰ ਦੇਖ ਸਕਦੇ ਹੋ।
– ਪਹਿਲਾਂ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ਹੈ,
– ਇਸ ਪ੍ਰੋਜੈਕਟ ਲਈ ਅਸੀਂ ਜਪਾਨੀ ਸਰਕਾਰ ਦੀ ਸਹਾਇਤਾ ਲਈ ਧੰਨਵਾਦੀ ਹਾਂ,
– ਮੈਨੂੰ ਉਮੀਦ ਹੈ ਕਿ 500 ਕਿਲੋਮੀਟਰ ਬੁਲੇਟ ਰੇਲ ਦੇ ਨਿਰਮਾਣ ਦਾ ਕਾਰਜ ਜਲਦੀ ਹੀ ਸ਼ੁਰੂ ਹੋ ਜਾਏਗਾ ਅਤੇ 2022-23 ਤੱਕ ਇਸ ਦਾ ਸੰਚਾਲਨ ਹੋ ਜਾਏਗਾ।
– ਹਾਈ ਸਪੀਡ ਰੇਲ ਪ੍ਰੋਜੈਕਟ ਦੇ ਨਾਲ ਹੀ ਸਿਖਲਾਈ ਸੰਸਥਾ ਵੀ ਬਣ ਰਹੀ ਹੈ।
– ਇਹ ਨਵੇਂ ਭਾਰਤ ਦੇ ਨਿਰਮਾਤਾਵਾਂ ਨੂੰ ਤਿਆਰ ਕਰੇਗੀ-ਉੱਚ ਗਤੀ ਵਾਲੇ ਰੇਲਵੇ ਦਾ ਨਿਰਮਾਣ, ਸੰਚਾਲਨ ਅਤੇ ਇਸ ਨੂੰ ਕਾਇਮ ਰੱਖਣ ਲਈ ਹੁਨਰਮੰਦ ਜਨਸ਼ਕਤੀ ਦੀ ਲੋੜ ਹੈ।
– ਦੂਜਾ ਜਪਾਨੀ ਸਨਅਤੀ ਨਗਰ ਦਾ ਵਿਕਾਸ ਹੈ: ਦੇਸ਼ ਵਿੱਚ ਚਾਰ ਸਥਾਨਾਂ ਦੀ ਚੋਣ ਕੀਤੀ ਗਈ ਹੈ। ਗੁਜਰਾਤ ਤੋਂ ਇਲਾਵਾ ਉਹ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਹਨ।
– ਤੀਜਾ ਸਾਡਾ ਆਟੋ-ਮੋਬਾਈਲ ਵਿੱਚ ਸਹਿਯੋਗ ਹੈ: ਮੰਡਾਲ ਵਿੱਚ ਸਜ਼ੂਕੀ ਪਲਾਂਟ ਵਿਸ਼ਵ ਵਿੱਚ ਕਾਰਾਂ ਨਿਰਯਾਤ ਕਰ ਰਿਹਾ ਹੈ ਅਤੇ ਅਗਲੀ ਪੀੜ੍ਹੀ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਬਿਜਲੀ ਦੇਣ ਲਈ ਲਿਥਿਅਮ ਆਇਨ ਬੈਟਰੀ ਦੇ ਉਤਪਾਦਨ ਲਈ ਨੀਂਹ ਰੱਖੀ ਗਈ ਹੈ।
– ਚੌਥਾ ਮਾਨਵ ਸੰਸਾਥਨ ਵਿਕਾਸ ਲਈ ਜਪਾਨ-ਭਾਰਤ ਦੀਆਂ ਨਿਰਮਾਣ ਸੰਸਥਾਵਾਂ ਦੇ ਜ਼ਰੀਏ ਉਹ ਜਪਾਨੀ ਕੰਪਨੀਆਂ ਵੱਲੋਂ ਵਿਕਸਤ ਕੀਤੇ ਜਾ ਰਹੇ ਹਨ। ਗੁਜਰਾਤ ਤੋਂ ਇਲਾਵਾ ਉਹ ਕਰਨਾਟਕ, ਰਾਜਸਥਾਨ ਅਤੇ ਤਮਿਲ ਨਾਡੂ ਵਿੱਚ ਵਿਕਸਤ ਕੀਤੇ ਜਾਣਗੇ।
– ਤੁਸੀਂ ਜਾਣਦੇ ਹੋ ਕਿ ਵਾਰਾਣਸੀ ਦਾ ਪੁਰਾਤਨ ਅਤੇ ਪਵਿੱਤਰ ਸ਼ਹਿਰ ਮੇਰਾ ਦੂਜਾ ਘਰ ਹੈ।
ਵਾਰਾਣਸੀ ਕਨਵੈਨਸ਼ਨ ਸੈਂਟਰ ਦਾ ਪ੍ਰੋਜੈਕਟ ਵਾਰਾਣਸੀ ਅਤੇ ਜਪਾਨ ਦੇ ਕਿਓਟੋ ਸ਼ਹਿਰ ਦਰਮਿਆਨ ਆਪਸੀ ਸੱਭਿਆਚਾਰਕ ਸਹਿਯੋਗ ਦਾ ਪ੍ਰਤੀਕ ਹੈ। ਇਹ ਪ੍ਰਧਾਨ ਮੰਤਰੀ ਆਬੇ ਅਤੇ ਮੇਰਾ ਵਿਚਾਰ ਸੀ ਜਦੋਂ ਅਸੀਂ ਇਕੱਠਿਆਂ ਨੇ 2015 ਵਿੱਚ ਵਾਰਾਣਸੀ ਦਾ ਦੌਰਾ ਕੀਤਾ ਸੀ। ਮੈਂ ਇਸ ਨੂੰ ਰੁਦਰਾਕਸ਼ ਦਾ ਨਾਂ ਦਿੱਤਾ-ਪਿਆਰ ਦਾ ਪ੍ਰਤੀਕ ਅਤੇ ਮਾਨਵਤਾ ਨੂੰ ਭਗਵਾਨ ਸ਼ਿਵ ਦਾ ਪ੍ਰਸ਼ਾਦ। ਇਹ ਰੁਦਰਾਕਸ਼ ਵਾਰਾਣਸੀ ਲਈ ਜਪਾਨ ਦੇ ਪਿਆਰ ਦਾ ਪ੍ਰਤੀਕ ਹੋਏਗਾ। ਇਹ ਸਾਰਨਾਥ ਵਿੱਚ ਸਾਡੀ ਸਾਂਝੀ ਬੌਧੀ ਵਿਰਾਸਤ ਨੂੰ ਸ਼ਰਧਾਂਜਲੀ ਵੀ ਹੋਏਗੀ। ਇਸ ਪ੍ਰਾਜੈਕਟ ਲਈ ਜਪਾਨ ਦੀ ਵਿੱਤੀ ਸਹਾਇਤਾ ਲਈ ਮੈਂ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਆਬੇ ਦਾ ਧੰਨਵਾਦੀ ਹਾਂ। ਤੁਸੀਂ ਜਪਾਨੀ ਕੰਪਨੀਆਂ ਵੱਲੋਂ ਨਿਵੇਸ਼ ਲਈ ਕਈ ਹੋਰ ਐਲਾਨ ਵੀ ਦੇਖ ਸਕਦੇ ਹੋ। ਰਾਜਨੀਤਕ ਅਤੇ ਰਾਜਨੀਤਕ ਪੱਖ ਤੋਂ ਵੀ ਪ੍ਰਧਾਨ ਮੰਤਰੀ ਆਬੇ ਦਾ ਇਹ ਦੌਰਾ ਬਹੁਤ ਉਤਪਾਦਕ ਹੈ। ਅਸੀਂ ਅਹਿਮ ਮਹੱਤਵਪੂਰਨ ਮੁੱਦਿਆਂ ‘ਤੇ ਕਈ ਸਮਝੌਤੇ ਕੀਤੇ ਹਨ। ਇਹ ਸਾਰੇ ਸਾਡੀ ਸਮਝ ਦੀ ਗਹਿਰਾਈ ਅਤੇ ਸੌਖਿਆਈ ਨੂੰ ਦਰਸਾਉਂਦੇ ਹਨ ਜੋ ਸਾਡੀ ਇੱਕ ਦੂਜੇ ਪ੍ਰਤੀ ਹੈ।
ਦੋਸਤੋ!
ਪਿਛਲੇ ਤਿੰਨ ਸਾਲਾਂ ਤੋਂ ਅਸੀਂ ਕਾਰੋਬਾਰ ਕਰਨ ਨੂੰ ਸੌਖਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਪ੍ਰਸ਼ਾਸਕੀ ਸੁਧਾਰਾਂ ਦੀ ਲੜੀ ਰਾਹੀਂ ਅਸੀਂ ਦੇਸ਼ ਵਿੱਚ ਕਾਰੋਬਾਰੀ ਮਾਹੌਲ ਵਿੱਚ ਅਹਿਮ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਅਤੇ ਪਹਿਲਾਂ ਦਾ ਉਦੇਸ਼ 21ਵੀਂ ਸਦੀ ਲਈ ਭਾਰਤ ਨੂੰ ਤਿਆਰ ਕਰਨਾ ਹੈ। ਇਨ੍ਹਾਂ ਦਾ ਉਦੇਸ਼ ਦੇਸ਼ ਨੂੰ ਬਦਲਣਾ ਅਤੇ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। ਆਪਣੇ ਨੌਜਵਾਨਾਂ ਦੀ ਊਰਜਾ ਨਾਲ ਅਸੀਂ ਭਾਰਤ ਨੂੰ ਵਿਸ਼ਵ ਪੱਧਰ ਦੇ ਨਿਰਮਾਣ ਕੇਂਦਰ ਵਜੋਂ ਸਥਾਪਤ ਕਰ ਰਹੇ ਹਾਂ। ਇਸ ਉਦੇਸ਼ ਲਈ ਅਸੀਂ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਸੀਂ ਭਾਰਤ ਨੂੰ ਗਿਆਨ ਅਧਾਰਿਤ, ਹੁਨਰ ਸਮਰਥਿਤ ਅਤੇ ਟੈਕਨੋਲੋਜੀ ਰਾਹੀਂ ਸੰਚਾਲਿਤ ਸਮਾਜ ਵਜੋਂ ਵੀ ਵਿਕਸਤ ਕਰ ਰਹੇ ਹਾਂ। ਸਾਡੀਆਂ ਡਿਜੀਟਲ ਇੰਡੀਆ ਅਤੇ ਸਕਿੱਲ ਇੰਡੀਆ ਵਰਗੀਆਂ ਮੁਹਿੰਮਾਂ ਰਾਹੀਂ ਪਹਿਲਾਂ ਹੀ ਵੱਡੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਉਦੇਸ਼ ਲਈ ਹੀ ਅਸੀਂ ਸਟਾਰਟ –ਅੱਪ ਇੰਡੀਆ ਮੁਹਿੰਮ ਸ਼ੁਰੂ ਕੀਤੀ ਹੈ। ਭਾਰਤ ਨੂੰ ਗਲੋਬਲ ਸਟਾਰਟ-ਅੱਪ ਈਕੋ ਸਿਸਟਮ ਵਿੱਚ ਤੀਜਾ ਦਰਜਾ ਪ੍ਰਾਪਤ ਹੋਇਆ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਸ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਸਟਾਰਟ –ਅੱਪ ਇੰਡੀਆ ਪਹਿਲ ਦਾ ਉਦੇਸ਼ ਵੀ ਨਵੀਨਤਾ (ਇਨੋਵੇਸ਼ਨ) ਲਈ ਮਜ਼ਬੂਤ ਈਕੋ-ਸਿਸਟਮ ਦਾ ਨਿਰਮਾਣ ਕਰਨਾ ਹੈ। ਬੁਨਿਆਦੀ ਢਾਂਚੇ ਸਬੰਧੀ ਵੀ ਮੇਰੀ ਸਕਰਾਰ ਨੇ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰਾਜੈਕਟ ਨਿਵੇਸ਼ਕਾਂ ਨੂੰ ਅਹਿਮ ਮੌਕਿਆਂ ਦੀ ਰਚਨਾ ਦੇ ਅਵਸਰ ਦਿੰਦੇ ਹਨ। ਇਸ ਵਿੱਚ 100 ਸਮਾਰਟ ਸ਼ਹਿਰ ਮਿਸ਼ਨ, 50 ਮਿਲੀਅਨ ਬੇਘਰਾਂ ਲਈ ਘਰ, ਸੜਕਾਂ, ਪੁਲਾਂ, ਬੰਦਰਗਾਹਾਂ, ਰੇਲਵੇ ਟਰੈਕਾਂ ਅਤੇ ਸਟੇਸ਼ਨਾਂ ਦਾ ਨਿਰਮਾਣ ਸ਼ਾਮਲ ਹੈ।
ਦੋਸਤੋ!
ਜਪਾਨ ਭਾਰਤ ਦੀਆਂ ਪੇਸ਼ਕਸ਼ਾਂ ਅਤੇ ਕੁਸ਼ਲ ਸਮਰੱਥਾਵਾਂ ਦੇ ਪੈਮਾਨੇ ਅਤੇ ਪੱਧਰ ਨਾਲ ਕਾਫ਼ੀ ਲਾਭ ਪ੍ਰਾਪਤ ਕਰ ਸਕਦਾ ਹੈ। ਦਰਅਸਲ, ਭਾਰਤ ਦਾ ਸਾਰਾ ਵਿਕਾਸ ਏਜੰਡਾ ਜਪਾਨੀ ਕੰਪਨੀਆਂ ਲਈ ਪ੍ਰਸੰਗਿਕ ਹੈ। ਪੂੰਜੀ ਅਤੇ ਤਕਨੋਲੋਜੀ ਦੇ ਪ੍ਰਵੇਸ਼ ਲਈ ਅਸੀਂ ਆਪਣੀ ਆਰਥਿਕਤਾ ਨੂੰ ਖੁੱਲ੍ਹਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਰੋਜ਼ਾਨਾ ਭਾਰਤ ਵਿੱਚ ਨਿਵੇਸ਼ ਅਤੇ ਕਾਰੋਬਾਰ ਕਰਨ ਨੂੰ ਅਸਾਨ ਬਣਾ ਰਹੇ ਹਾਂ। ਅਸੀਂ ਪਹਿਲਾਂ ਹੀ ਕਈ ਰੈਗੂਲੇਟਰੀ ਅਤੇ ਨੀਤੀ ਮੁੱਦਿਆਂ ਨੂੰ ਹੱਲ ਕਰ ਚੁੱਕੇ ਹਾਂ ਜਿਨ੍ਹਾਂ ਦਾ ਕਾਰੋਬਾਰੀ ਅਤੇ ਕੰਪਨੀਆਂ ਸਾਹਮਣਾ ਕਰ ਰਹੀਆਂ ਸਨ। ਇਨ੍ਹਾਂ ਉਪਰਾਲਿਆਂ ਨਾਲ ਸਾਨੂੰ ਚੰਗੇ ਨਤੀਜੇ ਮਿਲੇ ਹਨ। ਮੈਂ ਹਾਲੀਆ ਵਿਸ਼ਵ ਮਾਨਤਾਵਾਂ ਨੂੰ ਸੂਚੀਬੱਧ ਕਰ ਸਕਦਾ ਹਾਂ: ਭਾਰਤ ਵਿਸ਼ਵ ਬੈਂਕ ਦੇ ਸੌਖਾ ਕਾਰੋਬਾਰ ਕਰਨ ਦੀ ਦਰਜਾਬੰਦੀ ਵਿੱਚ ਅੱਗੇ ਵਧਿਆ ਹੈ, ਅਸੀਂ ਵਿਸ਼ਵ ਆਰਥਿਕ ਮੰਚ ਦੇ ਗਲੋਬਲ ਮੁਕਾਬਲਾ ਸੂਚਕ ਦੇ ਸੂਚਕ ਅੰਕ ਵਿੱਚ ਪਿਛਲੇ ਦੋ ਸਾਲਾਂ ਵਿੱਚ 32 ਸਥਾਨ ਅੱਗੇ ਵੱਧ ਚੁੱਕੇ ਹਾਂ-ਇਹ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹੈ। ਅਸੀਂ ਡਬਲਿਊ ਦੇ ਵਿਸ਼ਵ ਨਵੀਨਤਾ ਸੂਚਕ ਅੰਕ (Global Innovation Index) ਦੇ ਦੋ ਸਾਲਾਂ ਵਿੱਚ ਵਿਸ਼ਵ ਬੌਧਿਕ ਸੰਪਤੀ ਸੰਸਥਾ ਵਿੱਚ 21 ਸਥਾਨਾਂ ‘ਤੇ ਵੱਧੇ ਹਾਂ। ਅਸੀਂ ਵਿਸ਼ਵ ਬੈਂਕ ਦੇ 2016 ਦੇ ਲੌਜਿਸਟਿਕ ਪ੍ਰਦਰਸ਼ਨ ਸੂਚਕ (Logistics Performance Index) ਵਿੱਚ 19 ਸਥਾਨਾਂ ‘ਤੇ ਵੱਧੇ ਹਾਂ ਅਤੇ ਅਸੀਂ ਵਪਾਰ ਅਤੇ ਵਿਕਾਸ ਦੀ ਯੂਐੱਨ ਕਾਨਫਰੰਸ ਦੇ ਯੂਐੱਨਸੀਟੀਏਡੀ ਵੱਲੋਂ ਸੂਚੀਬੱਧ ਚੋਟੀ ਦੇ 10 ਐੱਫਡੀਆਈ ਸਥਾਨਾਂ ਵਿੱਚ ਤੀਜੇ ਸਥਾਨ ‘ਤੇ ਹਾਂ। ਭਾਰਤ ਇੱਕ ਵੱਡਾ ਕਰ ਸੁਧਾਰਕ ਹੈ, ਹਾਲ ਹੀ ਵਿੱਚ ਜੀਐੱਸਟੀ ਸ਼ੁਰੂ ਕੀਤਾ ਗਿਆ। ਇਸ ਨਾਲ ਹੀ ਅਸੀਂ ਆਧੁਨਿਕ ਕਰ ਸ਼ਾਸਨ ਵੱਲ ਵੱਧ ਰਹੇ ਹਾਂ ਜੋ ਕਿ ਪਾਰਦਰਸ਼ੀ, ਸਥਿਰ ਅਤੇ ਅਨੁਮਾਨ ਲਗਾਉਣ ਯੋਗ ਹੈ। ਅੱਜ ਭਾਰਤ ਦੁਨੀਆ ਵਿੱਚ ਇੱਕ ਸਭ ਤੋਂ ਉਦਾਰ ਐੱਫਡੀਆਈ ਸ਼ਾਸਨਾਂ ਵਿੱਚੋਂ ਇੱਕ ਹੈ। 90 ਫੀਸਦੀ ਤੋਂ ਜ਼ਿਆਦਾ ਐੱਫਡੀਆਈ ਪ੍ਰਵਾਨਗੀਆਂ ਸਵੈਚਾਲਿਤ ਰੂਟ ਰਾਹੀਂ ਹੋ ਰਹੀਆਂ ਹਨ। ਅਸੀਂ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਬੋਰਡ ਨੂੰ ਖਤਮ ਕਰ ਦਿੱਤਾ ਹੈ। ਇਸ ਉਦਾਰੀਕਰਨ ਨਾਲ ਪਿਛਲੇ ਵਿੱਤੀ ਵਰ੍ਹਿਆਂ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ 60 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਪਿਛਲੇ ਤਿੰਨ ਸਾਲਾਂ ਵਿੱਚ ਜਪਾਨ ਤੋਂ ਸਿੱਧਾ ਵਿਦੇਸ਼ੀ ਨਿਵੇਸ਼ ਪ੍ਰਵਾਹ ਲਗਪਗ ਤਿੱਗਣਾ ਹੋ ਗਿਆ ਹੈ। ਨਵਾਂ ਦਿਵਾਲਾ ਅਤੇ ਦਿਵਾਲੀਆਪਣ ਕੋਡ ਨਿਵੇਸ਼ਕਾਂ ਨੂੰ ਬਾਹਰ ਕਰਨਾ ਸੌਖਾ ਬਣਾਉਂਦਾ ਹੈ। ਅਸੀਂ ਵਪਾਰਕ ਮੁੱਦਿਆਂ ਦੇ ਤੇਜ ਹੱਲ ਨੂੰ ਯਕੀਨੀ ਬਣਾਉਣ ਲਈ ਵਪਾਰਕ ਅਦਾਲਤਾਂ ਅਤੇ ਵਪਾਰਕ ਡਿਵੀਜ਼ਨਾਂ ਸਥਾਪਿਤ ਕਰ ਰਹੇ ਹਾਂ। ਸਾਲਸੀ ਕਾਨੂੰਨ ਵਿੱਚ ਸੋਧ ਕਰਨ ਨਾਲ ਸਾਲਸੀ ਪ੍ਰਕਿਰਿਆ ਹੁਣ ਤੇਜ ਹੋ ਜਾਏਗੀ। ਅਸੀਂ ਨਵੀਂ ਬੌਧਿਕ ਸੰਪਤੀ ਅਧਿਕਾਰ ਨੀਤੀ ਦਾ ਐਲਾਨ ਵੀ ਕੀਤਾ ਹੈ। ਇਹ ਸਿਰਫ਼ ਕੁਝ ਉਦਾਹਰਨਾਂ ਹਨ ਜਿਨ੍ਹਾਂ ਦੀ ਦਿਸ਼ਾ ਵਿੱਚ ਅਸੀਂ ਅੱਗੇ ਵੱਧ ਰਹੇ ਹਾਂ। ਅਸੀਂ ਜ਼ਿਆਦਾ ਤੋਂ ਜ਼ਿਆਦਾ, ਵਧੀਆ ਤੋਂ ਵਧੀਆ ਅਤੇ ਤੇਜ ਤੋਂ ਤੇਜ ਕਰਾਂਗੇ।
ਦੋਸਤੋ!
ਭਾਰਤ ਅਤੇ ਜਪਾਨ ਪ੍ਰਾਚੀਨ ਸੱਭਿਅਤਾਵਾਂ ਅਤੇ ਜੀਵੰਤ ਲੋਕਤੰਤਰ ਹਨ। ਅਸੀਂ ਜਾਣਦੇ ਹਾਂ ਕਿ ਆਮ ਲੋਕਾਂ ਦੀ ਖੁਸ਼ਹਾਲੀ ਲਈ ਪ੍ਰਗਤੀ ਅਤੇ ਖੁਸ਼ਹਾਲੀ ਦਾ ਫ਼ਲ ਕਿਵੇਂ ਵੰਡਣਾ ਹੈ। ਭਾਰਤ ਨੂੰ ਕਿਫਾਇਤੀ ਹੱਲ ਅਤੇ ਪ੍ਰਕਿਰਿਆਵਾਂ ਦੀ ਲੋੜ ਹੈ ਜੋ ਆਪਣੇ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਦੀ ਸਪੁਰਦਗੀ ਨੂੰ ਸੌਖਾ ਕਰ ਸਕਦੀਆਂ ਹਨ। ਜਪਾਨ ਨੂੰ ਮੌਕਿਆਂ ਦੀ ਲੋੜ ਹੈ ਜਿੱਥੇ ਉਹ ਆਪਣੇ ਸਖ਼ਤ ਮਿਹਨਤ ਨਾਲ ਹਾਸਲ ਕੀਤੇ ਗਿਆਨ ਅਤੇ ਤਕਨਾਲੌਜੀ ਨੂੰ ਵਰਤ ਸਕਣ। ਮੈਂ ਕਹਿੰਦਾ ਹਾਂ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ। ਮੈਂ ਇਹ ਵੀ ਕਹਿੰਦਾ ਹਾਂ ਕਿ ਭਾਰਤ ਅਤੇ ਜਪਾਨ ਏਸ਼ੀਆ ਦੇ ਉਭਾਰ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਰਣਨੀਤਕ ਅਤੇ ਆਰਥਿਕ ਮੁੱਦਿਆਂ ‘ਤੇ ਭਾਰਤ ਅਤੇ ਜਪਾਨ ਦੇ ਵਿਚਕਾਰ ਵੱਧ ਦੀ ਤਬਦੀਲੀ ਵਿਸ਼ਵ ਅਰਥਵਿਵਸਥਾ ਨੂੰ ਪ੍ਰੋਤਸਾਹਨ ਕਰਨ ਦੀ ਸਮਰੱਥਾ ਰੱਖਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਮਜ਼ਬੂਤ ਭਾਰਤ ਅਤੇ ਮਜ਼ਬੂਤ ਜਪਾਨ ਏਸ਼ੀਆ ਅਤੇ ਵਿਸ਼ਵ ਲਈ ਸਥਿਰਤਾ ਕਾਰਕ ਵੀ ਬਣਨਗੇ। ਇਸ ਆਪਸੀ ਅਤੇ ਵਿਆਪਕ ਪੈਰਵੀ ਵਿੱਚ ਮੈਂ ਇੱਕ ਵਧੀਆ ਸਾਥੀ ਬਣਨ ਲਈ ਪ੍ਰਧਾਨ ਮੰਤਰੀ ਆਬੇ ਅਤੇ ਜਪਾਨ ਦਾ ਧੰਨਵਾਦ ਕਰਦਾ ਹਾਂ। ਆਪਣੀ ਮਿੱਤਰਤਾ ਦੀ ਤਾਕਤ ਅਤੇ ਆਪਸੀ ਵਿਸ਼ਵਾਸ ਨਾਲ ਮੈਂ ਜ਼ਿਆਦਾ ਤੋਂ ਜ਼ਿਆਦਾ ਜਪਾਨੀ ਲੋਕਾਂ ਅਤੇ ਕੰਪਨੀਆਂ ਨੂੰ ਭਾਰਤ ਆਉਣ, ਰਹਿਣ ਅਤੇ ਕੰਮ ਕਰਨ ਦਾ ਸੱਦਾ ਦਿੰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ ਆਪਣੇ ਉਪਰਾਲਿਆਂ ਵਿੱਚ ਸਫ਼ਲ ਹੋਵੋਗੇ। ਤੁਹਾਨੂੰ ਜਿੱਥੇ ਵੀ ਮੇਰੇ ਸਹਿਯੋਗ ਦੀ ਲੋੜ ਹੈ, ਮੈਂ ਤੁਹਾਨੂੰ ਉਸ ਦਾ ਭਰੋਸਾ ਦਿਵਾਉਂਦਾ ਹਾਂ।
ਤੁਹਾਡਾ ਧੰਨਵਾਦ! ਤੁਹਾਡਾ ਬਹੁਤ ਬਹੁਤ ਧੰਨਵਾਦ।
***
AKT/SH
When I first visited Japan as CM of Gujarat, I had said that I want to see a mini Japan in Gujarat. Today that dream has come true: PM Modi
— PMO India (@PMOIndia) September 14, 2017
Gujarat’s Industry and Government still cherish the fact that Japan became the first partner country in Vibrant Gujarat event: PM Modi
— PMO India (@PMOIndia) September 14, 2017
4 locations have been finalized for development of Japanese Industrial Townships in Gujarat, Rajasthan, Andhra Pradesh & Tamil Nadu: PM
— PMO India (@PMOIndia) September 14, 2017
As another novel initiative, the foundation has been laid for production of Lithium batteries for electric mobility: PM @narendramodi
— PMO India (@PMOIndia) September 14, 2017
A series of administrative reforms have significantly improved the business sentiment in the country: PM Modi
— PMO India (@PMOIndia) September 14, 2017
Japan can benefit tremendously with the size and scale of our potential & skilled hands that India offers: PM @narendramodi
— PMO India (@PMOIndia) September 14, 2017
I have been saying that 21st Century is Asia’s Century. Today, Asia has emerged as the new centre of global growth: PM @narendramodi
— PMO India (@PMOIndia) September 14, 2017
The growing convergence between Japan and India on strategic and economic issues has capacity to stimulate the global economy: PM Modi
— PMO India (@PMOIndia) September 14, 2017
With the strength of our friendship & trust, I invite more and more Japanese people and companies to come, live and work in India: PM Modi
— PMO India (@PMOIndia) September 14, 2017