Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ‘ਚ ਪ੍ਰਧਾਨ ਮੰਤਰੀ ਸਰਦਾਰ ਸਰੋਵਰ ਬੰਨ੍ਹ ਦੇਸ਼ ਨੂੰ ਸਮਰਪਿਤ ਕਰਨਗੇ, ਦੋ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਸਤੰਬਰ, 2017 ਨੂੰ ਗੁਜਰਾਤ ਦੇ ਕੇਵਾਡੀਆ (Kevadia ) ‘ਚ ਸਰਦਾਰ ਸਰੋਵਰ ਬੰਨ੍ਹ ਦੇਸ਼ ਨੂੰ ਸਮਰਪਿਤ ਕਰਨਗੇ।

ਬੰਨ੍ਹ ਦੀ ਉਚਾਈ ਹਾਲ ਹੀ ‘ਚ 138.68 ਮੀਟਰ ਤੱਕ ਵਧੀ, ਜਿਸ ਨਾਲ 4.73 ਮਿਲੀਅਨ ਏਕੜ ਫੀਟ (ਐੱਮਏਐੱਫ) ਦੀ ਵਰਤੋਂ ਨਾਲ ਸਟੋਰੇਜ ਦੀ ਸਹੂਲਤ ਮਿਲ ਗਈ। ਇਸ ਨਾਲ ਹਿੱਸਾ ਲੈਣ ਵਾਲੇ ਰਾਜਾਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਬਹੁਤ ਫਾਇਦਾ ਹੋਵੇਗਾ।

ਇਸ ਪ੍ਰੋਜੈਕਟ ਨੇ ਨਰਮਦਾ ਦਰਿਆ ਦੇ ਪਾਣੀ ਨੂੰ ਇੱਕ ਵਿਸਥਾਰਤ ਦਰਿਆ ਅਤੇ ਪਾਈਪ-ਲਾਈਨ ਨੈੱਟਵਰਕ ਰਾਹੀਂ ਗੁਜਰਾਤ ਦੇ ਪਾਣੀ ਦੀ ਘਾਟ ਵਾਲੇ ਖੇਤਰਾਂ ‘ਚ ਲਿਆਉਣ ‘ਚ ਮਦਦ ਕੀਤੀ ਹੈ। ਇਸ ਪ੍ਰੋਜੈਕਟ ਨਾਲ ਸਿੰਚਾਈ ਲਈ 10 ਲੱਖ ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਸਕਦੀ ਹੈ, ਇਸ ਨਾਲ 4 ਕਰੋੜ ਲੋਕਾਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਪ੍ਰੋਜੈਕਟ ਨੂੰ ਜਲ ਟਰਾਂਸਪੋਰਟ ਲਈ ਸਭ ਤੋਂ ਵੱਡੇ ਮਨੁੱਖੀ ਯਤਨਾਂ ‘ਚੋਂ ਇੱਕ ਵਜੋਂ ਦਰਜ ਕੀਤਾ ਗਿਆ ਹੈ।ਇਸ ਨਾਲ ਪਣਬਿਜਲੀ ਦੇ ਅਰਬਾਂ ਯੂਨਿਟਾਂ ਤੱਕ ਦੀ ਵੀ ਸਲਾਨਾ ਪੈਦਾਵਾਰ ਹੋਣ ਦੀ ਉਮੀਦ ਹੈ।

ਬੰਨ੍ਹ ਵਾਲੇ ਸਥਾਨ ਤੋਂ, ਪ੍ਰਧਾਨ ਮੰਤਰੀ ਸਾਧੂ ਬੇਟ (Sadhu Bet)ਜਾਣਗੇ, ਜਿੱਥੇ ਮੰਨੀ-ਪ੍ਰਮੰਨੀ ਸ਼ਖਸੀਅਤ ਸਰਦਾਰ ਵੱਲਭ ਭਾਈ ਪਟੇਲ ਨਾਲ ਸਬੰਧਤ ਸਮਾਰਕ ਕੰਪਲੈਕਸ, ਏਕਤਾ ਦੀ ਮੂਰਤੀ ਮੌਜੂਦਾ ਸਮੇਂ ‘ਚ ਉਸਾਰੀ ਅਧੀਨ ਹੈ। ਪ੍ਰਧਾਨ ਮੰਤਰੀ ਨੂੰ ਇਸ ਪ੍ਰੋਜੈਕਟ ‘ਤੇ ਕੰਮ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਪ੍ਰੋਜੈਕਟ ‘ਚ 182 ਮੀਟਰ ਲੰਬਾ ਬੁੱਤ, ਪ੍ਰਦਰਸ਼ਨੀ ਹਾਲ, ਸਮਾਰਕ ਬਗੀਚਾ ਅਤੇ ਵਿਜ਼ਟਰ ਸੈਂਟਰ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਮਦਾ ਮਹਾ ਉਤਸਵ ਦੇ ਸਮਾਪਤੀ ਸਮਾਗਮ ‘ਚ ਹਿੱਸਾ ਲੈਣਗੇ, ਅਤੇ ਦਾਭੋਈ ‘ਚ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਰਾਸ਼ਟਰੀ ਆਦਿਵਾਸੀ ਅਜ਼ਾਦੀ ਘੁਲਾਟੀਆਂ ਦੇ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਬਾਅਦ ‘ਚ ਅਮਰੇਲੀ (Amreli) ਜਾਣਗੇ। ਉਹ ਏਪੀਐੱਮਸੀ ਦੇ ਇੱਕ ਨਵੇਂ ਬਜ਼ਾਰ ਯਾਰਡ ਦਾ ਉਦਘਾਟਨ ਕਰਨਗੇ। ਉਹ ਅਮਰ ਡੇਅਰੀ ਦੀ ਨਵੀਂ ਮਸ਼ੀਨਰੀ ਦਾ ਵੀ ਉਦਘਾਟਨ ਕਰਨਗੇ ਅਤੇ ਸ਼ਹਿਦ ਉਤਪਾਦਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਉਹ ਅਮਰੇਲੀ ‘ਚ ਇੱਕ ਸਹਿਕਾਰ(Sahakar Sammelan) ਸੰਮੇਲਨ ਨੂੰ ਸੰਬੋਧਨ ਕਰਨਗੇ।

***

AKT/SH