ਪੀਐੱਮਇੰਡੀਆ

ਸਾਰੇ ਪਤਵੰਤੇ ਸੱਜਣੋ ਅਤੇ ਇਸ ਤੋਂ ਵੀ ਜ਼ਿਆਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ ਵਾਲੇ ਮੇਰੇ ਖਿਡਾਰੀ ਮਿੱਤਰ,
ਜੋ ਲੋਕ ਇਸ ਇਲਾਕੇ ਨਾਲ ਵਾਕਫ ਹਨ ਉਹ ਜਾਣਦੇ ਹਨ ਕਿ 10 ਸਾਲ ਪਹਿਲਾਂ ਇਹ ਕੰਕੜਾਂ ਵਾਲਾ ਇਲਾਕਾ ਕਿਸ ਤਰ੍ਹਾਂ ਦਾ ਸੀ । ਇਹ ਡੇਰੀ ਦੀ ਟੁੱਟੀ-ਫੁੱਟੀ ਇੱਕ ਜਰਜਰ ਇਮਾਰਤ ਜਿਸ ਵਿੱਚ ਜ਼ਿਆਦਾਤਰ ਕੁੱਤੇ ਵੜ ਜਾਂਦੇ ਸਨ, ਇਕ ਵੀਰਾਨ ਬੰਜਰ ਹਾਲਤ ਵਿੱਚ ਪਿਆ ਹੋਇਆ ਸੀ । ਅਗਰ ਸੁਪਨੇ ਦੇਖਣ ਦੀ ਸਮਰੱਥਾ ਹੋਵੇ ਤਾਂ ਦੁਨੀਆ ਕਿਸ ਤਰ੍ਹਾਂ ਬਦਲਦੀ ਹੈ, ਇਹ ਤੁਸੀਂ ਏਥੇ ਆ ਕੇ ਦੇਖ ਸਕਦੇ ਹੋ । ਖੇਡ ਜਗਤ ਦੇ ਜਿੰਨੇ ਵੀ ਲੋਕ ਅੱਜ ਏਥੇ ਆਏ ਹਨ ਮੈਂ ਉਨ੍ਹਾਂ ਨੂੰ ਅਪੀਲ ਕਰਾਂਗਾ ਕਿ ਬਾਅਦ ਵਿੱਚ ਇਸ ਸਾਰੇ ਸਟੇਡੀਅਮ ਦੀ ਸਾਰੀ Facility ਦੇਖ ਕੇ ਜਾਣ ਅਤੇ ਹੋਰਨਾਂ ਨੂੰ ਵੀ ਪ੍ਰੇਰਤ ਕਰਨ ਕਿ ਹੁਣ ਹਿੰਦੁਸਤਾਨ ਵਿੱਚ ਵੀ ਉਹ ਸਾਰੀਆਂ ਵਿਵਸਥਾਵਾਂ ਵਿਕਸਤ ਹੋ ਰਹੀਆਂ ਹਨ ਜੋ ਸਾਡੇ ਖਿਡਾਰੀ ਦੁਨੀਆ ਭਰ ਵਿੱਚ ਦੇਖਦੇ ਹਨ ।
ਮੈਨੂੰ ਜਦ ਵੀ ਸਾਡੇ ਖਿਡਾਰੀਆਂ ਨਾਲ ਮਿਲਣ ਦਾ ਮੌਕਾ ਮਿਲੇ ਮੈਂ ਉਨ੍ਹਾਂ ਨਾਲ ਜੁੜ ਜਾਂਦਾ ਹਾਂ, ਉਨ੍ਹਾਂ ਨਾਲ ਬੜੇ ਪਿਆਰ ਨਾਲ ਗੱਲਾਂ ਕਰਦਾ ਹਾਂ ਅਤੇ ਉਨ੍ਹਾਂ ਦੀਆਂ ਸੁਣਦਾ ਹਾਂ । ਮੈਂ ਕਦੀ ਵੀ ਮੇਰੇ ਦੇਸ਼ ਦੇ ਖਿਡਾਰੀਆਂ ਵਿੱਚ ਹੌਂਸਲੇ ਦੀ ਕਮੀ ਨਹੀਂ ਦੇਖੀ ਹੈ । ਉਨ੍ਹਾਂ ਦੀ ਮਿਹਨਤ ਵਿੱਚ ਕਦੀ ਕਮੀ ਨਹੀਂ ਦੇਖੀ ਹੈ । ਕਠਿਨਾਈਆਂ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਸਾਹਮਣੇ ਭਾਰਤ ਦਾ ਝੰਡਾ ਲਹਿਰਾਉਣ ਲਈ ਜੀਅ-ਜਾਨ ਨਾਲ ਜੁੱਟ ਜਾਣ ਦੇ ਇਰਾਦਿਆਂ ਵਿੱਚ ਕਮੀ ਨਹੀਂ ਦੇਖੀ ਹੈ । ਲੇਕਿਨ ਕਠਿਨਾਈ ਇਹ ਹੈ ਕਿ ਭਾਵੇਂ ਸਾਡੇ ਕੋਲ ਸਮਰੱਥ ਯੁਵਾ ਪੀੜ੍ਹੀ ਹੈ, ਇਹ ਪੂਰਾ New India, ਪਰੰਤੂ ਸਾਡੀ ਸੋਚ ਤੇ ਤੁਸੀਂ ਹੈਰਾਨ ਹੋਵੋਗੇ । ਇਹਨਾਂ ਖਿਡਾਰੀਆਂ ਤੋਂ ਤਾਂ ਮੈਂ ਪੁੱਛਿਆ ਨਹੀਂ ਪਰ ਇਹਨਾਂ ਨੇ ਵੀ ਅਨੁਭਵ ਕੀਤਾ ਹੋਵੇਗਾ ਕਿ ਅਗਰ ਜਹਾਜ਼ ਵਿੱਚ ਜਾ ਰਹੇ ਹਨ ਜਾਂ ਟਰੇਨ ਵਿੱਚ ਜਾ ਰਹੇ ਹਨ ਤਾਂ ਜਾਣ-ਪਛਾਣ ਸਮੇਂ ਲੋਕ ਉਨ੍ਹਾਂ ਨੂੰ ਪੁੱਛਦੇ ਹੋਣਗੇ ਕਿ ਤੁਸੀਂ ਕੀ ਕਰਦੇ ਹੋ ? ਕੋਈ ਖਿਡਾਰੀ ਕਹੇਗਾ ਮੈਂ National Game ਖੇਡਦਾ ਹਾਂ । ਅੱਗੋਂ ਪਤਾ ਕੀ ਸਵਾਲ ਆਏਗਾ ? ਅਗਲਾ ਸਵਾਲ ਇਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ National ਖੇਡਦੇ ਹੋ International ਖੇਡਦੇ ਹੋ ਪਰ ਕਰਦੇ ਕੀ ਹੋ ? ਯਾਨੀ ਖੇਡਣਾ ਵੀ ਦੇਸ਼ ਸੇਵਾ ਹੈ, ਜੀਵਨ ਵਿੱਚ career ਦਾ ਰਸਤਾ ਹੈ, ਇਹ ਗੱਲ ਸਾਡੇ ਮੁਲਕ ਵਿੱਚ ਕਿਸੇ ਦੇ ਗਲੇ ਨਹੀਂ ਉਤਰਦੀ ਹੈ । ਇਹਨਾਂ ਸਾਰਿਆਂ ਨੂੰ ਅਨੁਭਵ ਹੋਏਗਾ । ਉਹ ਕਹਿੰਦਾ ਹੈ ਮੈਂ National ਖੇਡਦਾ ਹਾਂ ਤਾਂ ਪੁੱਛਦੇ ਹਨ ਅੱਛਾ ਖੇਡਦੇ ਹੋ ਪਰ ਕਰਦੇ ਕੀ ਹੋ ? ਸੀਮਾ ਉੱਤੇ ਜੋ ਜਵਾਨ ਖੜ੍ਹਾ ਰਹਿੰਦਾ ਹੈ ਉਸ ਨੂੰ ਕੋਈ ਪੁੱਛੇ ਕਿ ਤੂੰ ਕੀ ਕਰ ਰਿਹਾ ਹੈਂ ਤਾਂ ਉਹ ਕਹੇਗਾ ਮੈਂ ਸਰਹੱਦ ਉੱਤੇ ਇੱਕ ਜਵਾਨ ਦੀ ਤਰ੍ਹਾਂ ਖੜ੍ਹਾ ਰਹਿੰਦਾ ਹਾਂ । ਅਗਰ ਫਿਰ ਵੀ ਉਸ ਨੂੰ ਕੋਈ ਪੁੱਛੇ ਕਿ ਆਪ ਕੰਮ ਕੀ ਕਰਦੇ ਹੋ ? ਤਾਂ ਉਸ ਤੋਂ ਵੱਡਾ ਦੁੱਖ ਹੋਰ ਕੀ ਹੋਵੇਗਾ । ਮੇਰੇ ਖਿਡਾਰੀਆਂ ਦੇ ਨਾਲ ਵੀ ਸਮਾਜ ਅੰਦਰ ਏਹੀ ਕੁਝ ਹੁੰਦਾ ਰਹਿੰਦਾ ਹੈ । ਸਮਾਜ ਵਿੱਚ ਹੀ ਨਹੀਂ ਪਰਿਵਾਰ ਵਿੱਚ ਵੀ, ਜਦ ਇਹਨਾਂ ਲੋਕਾਂ ਨੇ ਖੇਡਣ ਦੀ ਸ਼ੁਰੂਆਤ ਕੀਤੀ ਹੋਵੇਗੀ ਤਦ ਘਰ ਵਿੱਚ ਵੀ ਸਾਰੇ ਕਹਿੰਦੇ ਹੋਣਗੇ ਕਿ ਬੱਸ ਖੇਡਦੇ ਹੀ ਰਹੋਗੇ ਜਾਂ ਕੁਝ ਪੜ੍ਹਾਈ ਵੀ ਕਰੋਗੇ ? ਕੁਝ ਪੜਨਾ ਲਿਖਣਾ ਹੈ ਕਿ ਨਹੀ ? ਸਵੇਰ ਹੁੰਦੇ ਹੀ ਨਿਕਲ ਜਾਂਦੇ ਹੋ ਅਤੇ ਕੁਝ ਲੋਕ ਤਾਂ ਪੁਲੇਲਾ ਗੋਪੀਚੰਦ ਨੂੰ ਵੀ ਕਹਿੰਦੇ ਹੋਣਗੇ ਕਿ ਭਾਈ ਤੂੰ ਮੇਰੇ ਬੱਚਿਆਂ ਦੀ ਜ਼ਿੰਦਗੀ ਨਾ ਵਿਗਾੜ ।
ਸਾਡੇ ਦੇਸ਼ ਵਿੱਚ ਇਹ ਮਾਹੌਲ ਹੈ, ਇਹ ਮਾਹੌਲ ਮੈਨੂੰ ਬਦਲਣਾ ਹੈ । ਖੇਡ ਤਾਂ ਵਿਅਕਤੀ ਦੇ ਜੀਵਨ ਵਿੱਚ ਕਈ ਉਚਾਈਆਂ ਪ੍ਰਾਪਤ ਕਰਨ ਦਾ ਅਵਸਰ ਬਣ ਚੁੱਕੀ ਹੈ ਲੇਕਿਨ ਉਨ੍ਹਾਂ ਖਿਡਾਰੀਆਂ ਦੀ ਵਜ੍ਹਾ ਨਾਲ 125 ਕਰੋੜ ਹਿੰਦੁਸਤਾਨੀ ਆਪਣਾ ਮੱਥਾ ਉੱਚਾ ਕਰਕੇ ਦੁਨੀਆ ਦੇ ਸਾਹਮਣੇ ਜਾ ਸਕਦੇ ਹਨ । ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਭਾਸ਼ਣ ਦੇਂਦੇ ਸਮੇਂ ਅਗਰ ਮੈਂ ਉੱਥੋ ਦੇ ਕਿਸੇ ਖਿਡਾਰੀ ਦਾ ਨਾਮ ਲੈ ਲੈਂਦਾ ਹਾਂ ਤਾਂ 5-5 ਮਿੰਟ ਤੱਕ ਤਾੜੀਆਂ ਵੱਜਦੀਆਂ ਰਹਿੰਦੀਆਂ ਹਨ ਅਗਰ ਉਸ ਦੇਸ਼ ਦੇ ਕਿਸੇ ਖਿਡਾਰੀ ਦਾ ਨਾਮ ਉਸ ਦੇਸ਼ ਵਿੱਚ ਬੋਲਦਾ ਹਾਂ ।
ਹੁਣੇ ਦੋ ਦਿਨ ਪਹਿਲਾਂ ਮੈਂ ਪੁਰਤਗਾਲ ਵਿੱਚ ਸਾਂ, ਉਥੋਂ ਦੇ ਫੁੱਟਬਾਲ ਦੇ ਖਿਡਾਰੀ ਨੂੰ ਮੈਂ ਯਾਦ ਕੀਤਾ, ਸਾਰਾ-ਸਾਰਾ ਮਾਹੌਲ ਬਦਲ ਗਿਆ, ਤਾੜੀਆਂ ਨਾਲ ਮਾਹੌਲ ਗੂੰਜਣ ਲੱਗ ਪਿਆ । ਖਿਡਾਰੀਆਂ ਦੇ ਪ੍ਰਤੀ ਇਹ ਸਤਿਕਾਰ, ਇਹ ਆਦਰ ਸਾਡੇ ਦੇਸ਼ ਦੀ ਪਰੰਪਰਾ ਹੋਣੀ ਚਾਹੀਦੀ ਹੈ । ਅੱਜ ਮੈਨੂੰ ਖੇਡ ਮਹਾਂਕੁੰਭ ਜਿਹੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਐਪ (App) ਨੂੰ ਲੋਕਾਂ ਦੇ ਅਰਪਣ ਕਰਨ ਦਾ ਮੌਕਾ ਮਿਲਿਆ । ਜ਼ਰੂਰੀ ਨਹੀਂ ਕਿ ਹਰ ਕੋਈ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਬਣੇ ਲੇਕਿਨ ਖੇਡਣ ਨਾਲ ਜ਼ਿੰਦਗੀ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਦੋਸਤੋ ! ਖੇਲ ਜੀਣਾ ਸਿਖਾਉਂਦਾ ਹੈ । ਖਿਡਾਰੀ ਦੀ ਜ਼ਿੰਦਗੀ ਤੋਂ ਇੱਕ ਗੱਲ ਅਸੀਂ ਬੜੀ ਆਸਾਨੀ ਨਾਲ ਸਿੱਖ ਸਕਦੇ ਹਾਂ । ਕਈ ਵਾਰੀ ਲੋਕ ਕਹਿੰਦੇ ਹਨ, ਸਾਨੂੰ ਰਾਜਨੇਤਾਵਾਂ ਨੂੰ ਜ਼ਿਆਦਾ ਕਹਿੰਦੇ ਹਨ ਕਿ ਸਫਲਤਾ ਹਜ਼ਮ ਕਰਨੀ ਆਉਣੀ ਚਾਹੀਦੀ ਹੈ । ਲੇਕਿਨ ਮੈਂ ਦੇਖਿਆ ਹੈ ਕਿ ਹਾਰ ਨੂੰ ਕਿਸ ਤਰ੍ਹਾਂ ਜੀ ਸਕਦੇ ਹਾਂ, ਇਹ ਤਾਕਤ ਖਿਡਾਰੀ ਦੇ ਅੰਦਰ ਹੀ ਹੁੰਦੀ ਹੈ ਅਤੇ ਏਹੀ ਉਸ ਨੂੰ ਸਫਲਤਾ ਦਾ ਰਸਤਾ ਤੈਅ ਕਰਕੇ ਦੇਂਦੀ ਹੈ । ਇਹ ਸਮਰੱਥਾ ਖੇਡ ਜਗਤ ਤੋਂ ਹੀ ਆਉਂਦੀ ਹੈ, ਖੇਡ ਦੇ ਮੈਦਾਨ ਤੋਂ ਆਉਂਦੀ ਹੈ । ਹਰ ਪਲ ਜਿੱਤ-ਹਾਰ ਦੀ ਖੇਡ ਰਹਿੰਦੀ ਹੈ ਅਤੇ ਜ਼ਿੰਦਗੀ ਵਿੱਚ ਜਿੱਤ-ਹਾਰ ਨੂੰ ਹੀ ਖੇਡ ਬਣਾ ਕੇ ਜੀ ਲੈਣਾ, ਇਹ ਵੀ ਤਾਂ ਜੀਵਨ ਦਾ ਸੁਭਾਗ ਹੁੰਦਾ ਹੈ ਜੋ ਇਹਨਾਂ ਖਿਡਾਰੀਆਂ ਦੇ ਮੁਕੱਦਰ ਵਿੱਚ ਹੁੰਦਾ ਹੈ । ਅਸੀਂ ਵਿਵਸਥਾਵਾਂ ਵੀ ਵਿਕਸਤ ਕਰਨੀਆਂ ਹਨ ।
ਖੇਡ ਮਹਾਂਕੁੰਭ ਵਿੱਚ ਪਿਛਲੀ ਵਾਰ 30 ਲੱਖ ਲੋਕ ਗੁਜਰਾਤ ਵਿੱਚ ਖੇਡ ਦੇ ਮੈਦਾਨ ਵਿੱਚ ਉੱਤਰੇ ਸਨ । ਇਹ ਜ਼ਰੂਰੀ ਨਹੀਂ ਕਿ ਸਭ ਚੈਂਪੀਅਨ ਹੀ ਹੋਣਗੇ, ਅਗਰ ਖੇਡ ਚਲਦੀ ਹੈ ਤਾਂ ਕੋਲ ਜਾ ਕੇ ਤਾੜੀਆਂ ਮਾਰਨ ਨਾਲ ਵੀ ਖਿਡਾਰੀ ਦੀ ਤਾਕਤ ਵਧਦੀ ਹੈ ਦੋਸਤੋ, ਉਸ ਨੂੰ ਹਿੰਮਤ ਮਿਲਦੀ ਹੈ, ਉਸ ਦਾ ਹੌਂਸਲਾ ਬੁਲੰਦ ਹੋ ਜਾਂਦਾ ਹੈ । ਖੇਡ ਇੱਕ ਸੁਭਾਵਿਕ ਸੱਭਿਆਚਾਰ ਬਣਨਾ ਚਾਹੀਦੀ ਹੈ ਅਤੇ ਏਸੇ ਲਈ ਏਨੇ ਘੱਟ ਸਮੇਂ ਵਿੱਚ ਖੇਡ ਮਹਾਂਕੁੰਭ ਸ਼ੁਰੂ ਕੀਤਾ ਗਿਆ, ਨਹੀਂ ਤਾਂ ਗੁਜਰਾਤ ਦੇ ਲੋਕ, ਖੇਡਾਂ ਅਤੇ ਗੁਜਰਾਤ, ਇਹ ਕਿਸੇ ਦੇ ਦਿਮਾਗ ਵਿਚ fit ਹੀ ਨਹੀ ਹੁੰਦਾ ਹੈ ।
ਗੁਜਰਾਤੀ, ਸਕੂਲ ਕਾਲਜ ਵਿੱਚ ਪੜ੍ਹਨ ਜਾਏ ਤਾਂ ਜੇਬ ਵਿੱਚ 2 Pen ਲੈ ਕੇ ਜਾਂਦਾ ਹੈ ਅਤੇ ਆਉਂਦੇ-ਆਉਂਦੇ ਸ਼ਾਮ ਨੂੰ 1 Pen ਵੇਚ ਕੇ ਆਉਂਦਾ ਹੈ । ਉਸ ਦੀਆਂ ਰਗਾਂ ਵਿੱਚ ਵਪਾਰ ਹੁੰਦਾ ਹੈ । ਉਹ ਕੋਈ ਵੀ ਨਵੀਂ ਚੀਜ਼ ਲੈ ਕੇ ਆਏਗਾ, ਆਪਣੇ ਦੋਸਤਾਂ ਨੂੰ ਦਿਖਾਏਗਾ ਅਤੇ ਵੇਚ ਕੇ ਆਏਗਾ । ਉਸ ਗੁਜਰਾਤ ਦੇ ਅੰਦਰ ਏਨੀਆਂ ਖੇਡ ਪ੍ਰਤਿਭਾਵਾਂ ਹਨ । ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਉਹ ਆਪਣੇ ਜੌਹਰ ਦਿਖਾ ਪਾ ਰਹੀਆਂ ਹਨ, ਇਸ ਨਾਲੋਂ ਵੱਡਾ ਅਨੰਦ ਹੋਰ ਕੀ ਹੋ ਸਕਦਾ ਹੈ ? 25 ਸਾਲ ਵਿੱਚ ਗੁਜਰਾਤ ਨੂੰ 10 ਗੋਲਡ ਮੈਡਲ ਮਿਲੇ, 25 ਸਾਲ ਵਿੱਚ 10, ਅਤੇ ਇਹ ਖੇਡ ਮਹਾਂਕੁੰਭ ਦਾ ਨਤੀਜਾ ਹੈ ਕਿ 1 ਸਾਲ ਵਿੱਚ ਗੁਜਰਾਤ 10 ਗੋਲਡ ਮੈਡਲ ਲੈ ਕੇ ਆ ਗਿਆ ।
ਹੁਣ ਹਰ ਸ਼ਹਿਰ ਲਈ, ਹਰ ਜ਼ਿਲ੍ਹੇ ਲਈ ਖੇਡਣ-ਕੁੱਦਣ ਵਾਸਤੇ ਲੋੜੀਂਦਾ ਮੈਦਾਨ ਤਿਆਰ ਕਰਨਾ, ਕੋਚਿੰਗ ਲਿਆਉਣਾ, ਆਪਣੇ ਅੱਛੇ ਵਿਦਿਆਰਥੀ ਬਣਾਉਣਾ, ਸਕੂਲ ਵਿੱਚ ਸੱਭਿਆਚਾਰ ਬਣਾਉਣਾ, ਇਹ ਸਭ ਹੌਲੀ ਹੌਲੀ ਉਸ ਵਿੱਚ Percolate ਹੋਣ ਵਾਲਾ ਹੈ । ਜਿਸ ਤਰ੍ਹਾਂ ਗੁਜਰਾਤ ਵਿੱਚ ਅਸੀਂ ਖੇਡ ਮਹਾਂਕੁੰਭ ਕੀਤਾ, ਹੁਣ ਪੂਰੇ ਦੇਸ਼ ਵਿੱਚ – ‘ਖੇਡੇ ਇੰਡੀਆ’ ਦਾ ਅਸੀਂ ਅਭਿਆਨ ਚਲਾਉਣ ਵਾਲੇ ਹਾਂ । ਕਰੋੜਾਂ-ਕਰੋੜਾਂ ਲੋਕ ਖੇਡਣ ਅਤੇ ਖੇਡ ਹੀ ਹੈ ਜੋ ਜ਼ਿੰਦਗੀ ਨੂੰ ਖਿੜਨ ਦਾ ਅਵਸਰ ਦੇਂਦੀ ਹੈ । ਇਸ ਲਈ ਅੱਜ ਜਦੋਂ ਮੈਂ ਇਸ ਸਟੇਡੀਅਮ ਨੂੰ ਦੇਖਿਆ, ਕਿਉਂਕਿ ਮੈਂ ਸ਼ੁਰੂ ਤੋਂ ਹੀ ਇਸ ਨਾਲ ਜੁੜਿਆ ਰਿਹਾ, ਇਸ ਦੇ ਹਰ ਪਲ ਦਾ ਪਤਾ ਸੀ । ਅੱਜ ਜਦੋਂ ਮੈਂ ਇਸ ਸਟੇਡੀਅਮ ਨੂੰ ਵੇਖਿਆ ਤਾਂ ਮੈਂਨੂੰ ਲੱਗਾ ਕਿ ਮੈਂ ਉਦਿਤ ਨੂੰ ਕਹੂੰਗਾ ਕਿ ਪੂਰੇ ਦਿਨ ਵਿੱਚ ਅੱਧਾ ਘੰਟਾ-ਇੱਕ ਘੰਟਾ ਸਕੂਲ ਕਾਲਜ ਦੇ ਯੁਵਕਾਂ ਨੂੰ ਸਟੇਡੀਅਮ ਦਾ ਟੂਰ ਕਰਾਉਣ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ । ਗੁਜਰਾਤ ਸਰਕਾਰ ਨੂੰ ਵੀ ਵਿਦਿਆਰਥੀ ਨੂੰ ਇਹ ਸਟੇਡੀਅਮ ਦਿਖਾਉਣ ਲਈ ਲਿਆਉਣਾ ਚਾਹੀਦਾ ਹੈ । ਜਦ ਉਹ ਵੇਖਣਗੇ ਤਾਂ ਪਤਾ ਲੱਗੇਗਾ ਕਿ ਇਹ ਕਿੰਨਾ ਵੱਡਾ ਵਿਗਿਆਨ ਹੈ । ਖੇਡ ਦੇ ਪਿਛੇ ਕਿੰਨੀ ਜ਼ਿਆਦਾ ਤਾਕਤ ਲੱਗਦੀ ਹੈ । ਆਧੁਨਿਕ ਟੈਕਨੋਲੋਜੀ ਖੇਡਾਂ ਵਿੱਚ ਕਿੰਨਾ ਵੱਡਾ role play ਕਰ ਰਹੀ ਹੈ । ਖੇਡ ਜਗਤ ਦੇ ਲੋਕਾਂ ਲਈ ਖਾਣ-ਪੀਣ ਤੇ ਬੰਧਸ਼ਾਂ ਹੁੰਦੀਆਂ ਹਨ । ਕਿੰਨੀਆਂ ਮਰਿਆਦਾ ਹੁੰਦੀਆਂ ਹਨ । ਮੈਨੂੰ ਯਾਦ ਹੈ ਮੇਰੇ ਮਿੱਤਰ ਦਾ ਬੇਟਾ ਪਾਰਥਵ, ਜਿਸ ਨੂੰ ਅਸੀਂ ਬਚਪਨ ਤੋਂ ਹੀ ਜਾਣਦੇ ਹਾਂ । ਪਾਰਥਵ ਇੱਕ ਅੱਛਾ ਕ੍ਰਿਕਟਰ ਬਣੇ ਇਸ ਲਈ ਉਸ ਦਾ ਚਾਚਾ ਸਵੇਰੇ ਚਾਰ ਵਜੇ ਸਕੂਟਰ ਉੱਤੇ ਇਸ ਬਾਲਕ ਨੂੰ ਲੈ ਕੇ ਲਗਾਤਾਰ ਸਟੇਡੀਅਮ ਜਾਂਦੇ ਸਨ । ਲਗਾਤਾਰ ਅਤੇ ਪੂਰੀ ਜ਼ਿੰਦਗੀ ਆਪਣੇ ਭਰਾ ਦੇ ਬੇਟੇ ਨੂੰ ਕ੍ਰਿਕਟਰ ਬਣਾਉਣ ਲਈ ਸਵੇਰੇ ਚਾਰ ਵਜੇ ਉੱਠਣਾ, ਜਿੰਨੀ ਮਰਜੀ ਠੰਢ ਹੋਵੇ ਉਸ ਨੂੰ ਸਕੂਟਰ ਉੱਤੇ ਸਟੇਡੀਅਮ ਤੱਕ ਲੈ ਕੇ ਜਾਣਾ, ਉਹ ਖੇਡੇ ਤਾਂ ਉਸ ਨੂੰ ਪ੍ਰੋਤਸਾਹਤ ਕਰਨਾ ਤੇ ਫੇਰ ਜਾ ਕੇ ਉਸ ਸਭ ਵਿੱਚੋਂ ਇੱਕ ਪਾਰਥਵ ਪਟੇਲ ਪੈਦਾ ਹੁੰਦਾ ਹੈ । ਪੂਰਾ ਪਰਿਵਾਰ ਲੱਗ ਜਾਂਦਾ ਹੈ, ਪੂਰਾ ਪਰਿਵਾਰ ਲੱਗ ਜਾਂਦਾ ਹੈ ।
ਤੁਹਾਡੇ ਵਿੱਚੋਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਦੀਪਾ ਨੂੰ ਮਿਲੋ । ਇੱਕ ਖਿਡਾਰੀ ਦੇ ਰੂਪ ਵਿੱਚ ਤਾਂ ਸਾਰਾ ਹਿੰਦੁਸਤਾਨ ਜਾਣਦਾ ਹੈ ਦੀਪਾ ਨੂੰ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਮੈਂ ਇਸ ਤੋਂ ਵਧੀਆ ਕੋਈ ਪ੍ਰੇਰਕ (motivator) ਨਹੀਂ ਵੇਖਿਆ ਹੈ । ਕਦੀ ਸੁਣੋ ਉਸ ਨੂੰ, ਸਰੀਰ ਦਾ ਅੱਧਾ ਹਿੱਸਾ ਕੰਮ ਨਹੀਂ ਕਰ ਰਿਹਾ ਪਰ ਜਦ ਵੀ ਗੱਲ ਕਰਦੀ ਹੈ, ਨਵੇਂ ਸੁਪਨਿਆਂ ਦੀ ਗੱਲ ਕਰਦੀ ਹੈ, ਨਵੀਂ ਉਮੰਗ ਦੀ ਗੱਲ ਕਰਦੀ ਹੈ, ਨਵੇਂ ਹੌਂਸਲੇ ਨੂੰ ਚਿਤਰਣ ਦੀ ਗੱਲ ਕਰਦੀ ਹੈ । ਇਹ ਉਹ ਲੋਕ ਹਨ ਜੋ ਸਾਡੀ ਨੌਜਵਾਨ ਪੀੜ੍ਹੀ ਦੇ ਹੀਰੋ ਹਨ । ਇਹਨਾਂ ਨੂੰ ਨਾਲ ਲੈ ਕੇ ਦੇਸ਼ ਵਿੱਚ ਖੇਡਾਂ ਦਾ ਮਾਹੌਲ ਬਣਾਉਣਾ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਤ ਕਰਨਾ ਹੈ । ਜ਼ਰੂਰੀ ਬੁਨਿਆਦੀ ਢਾਂਚਾ (infrastructure) ਖੜ੍ਹਾ ਕਰਨਾ ਹੈ ਅਤੇ ਪਹਿਲੀ ਵਾਰ ਦੇਸ਼ ਵਿੱਚ ਜਨਤਕ ਨਿਜੀ ਭਾਈਵਾਲੀ (public private partnership) ਦੇ ਮਾਡਲ ਨਾਲ ਖੇਡ ਜਗਤ ਦਾ ਇੱਕ ਨਵਾਂ ਮਾਡਲ ਗੁਜਰਾਤ ਨੇ ਦਿੱਤਾ ਹੈ । ਸਰਕਾਰ ਅਤੇ ਉਦਯੋਗ ਜਗਤ ਮਿਲ ਕੇ, ਵਪਾਰ ਜਗਤ ਮਿਲ ਕੇ ਸਾਡੀ ਨਵੀਂ ਪੀੜ੍ਹੀ ਲਈ ਕਿਸ ਤਰ੍ਹਾਂ ਦੀ ਵਿਵਸਥਾ ਖੜੀ ਕਰ ਸਕਦੇ ਹਨ, ਇਹ ਇਸਦਾ ਇੱਕ ਨਮੂਨਾ ਹੈ । ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਓਲੰਪਿਕ ਦੇ ਮੈਦਾਨ ਵਿੱਚ ਭਾਰਤ ਦੀ ਗੂੰਜ ਵੀ ਸੁਣਾਈ ਦੇਵੇਗੀ ਅਤੇ ਜ਼ਿਆਦਾ ਜ਼ੋਰ ਨਾਲ ਸੁਣਾਈ ਦੇਵੇਗੀ ਅਤੇ ਅਧਿਕ ਵਿਆਪਕਤਾ ਦੇ ਨਾਲ ਸੁਣਾਈ ਦੇਵੇਗੀ । ਦੁਨੀਆ ਦੇ ਛੋਟੇ ਛੋਟੇ ਦੇਸ਼ ਵੀ ਓਲੰਪਿਕ ਵਿੱਚ ਸਫਲਤਾ ਦੇ ਕਾਰਣ ਸਾਰੀ ਦੁਨੀਆ ਵਿੱਚ ਆਪਣਾ ਨਾਮ ਬਣਾ ਲੈਂਦੇ ਹਨ । ਸਵਾ ਸੌ ਕਰੋੜ ਦਾ ਹਿੰਦੁਸਤਾਨ ਵੀ ਆਪਣਿਆਂ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ, ਉਹ ਸਮਰੱਥਾ ਸਾਡੇ ਦੇਸ਼ ਵਿੱਚ ਹੈ । ਅਵਸਰ ਚਾਹੀਦਾ ਹੈ ਨੌਜਵਾਨਾਂ ਨੂੰ, ਵਿਵਸਥਾ ਚਾਹੀਦੀ ਹੈ ਨੌਜਵਾਨਾਂ ਨੂੰ ਅਤੇ ਪਰਿਵਾਰ ਵੱਲੋਂ ਪੂਰਾ ਸਮਰਥਨ ਚਾਹੀਦਾ ਹੈ ਨੌਜਵਾਨਾਂ ਨੂੰ । ਏਹੀ ਨੌਜਵਾਨ ਸਾਡੇ ਦੇਸ਼ ਦੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ ਅਤੇ ਏਸੇ ਲਈ ਇੱਕ ਐਸੀ ਵਿਵਸਥਾ ਖੜੀ ਹੋਈ ਹੈ । ਮੈਂ ਵੀ ਦੇਸ਼ ਵਿੱਚ ਜਿਥੇ ਜਿਥੇ ਖਿਡਾਰੀਆਂ ਨੂੰ ਮਿਲੂੰਗਾ ਮੈਂ ਉਨ੍ਹਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਆਪ ਜ਼ਰਾ ਇਸ ਵਿਵਸਥਾ ਨੂੰ ਦੇਖ ਕੇ ਆਓ । ਉਸ ਵਿੱਚ ਕੀ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਕੀ ਜੋੜਿਆ ਜਾ ਸਕਦਾ ਹੈ, ਹੌਲੀ ਹੌਲੀ ਦੇਸ਼ ਵਿੱਚ ਇਸ ਪ੍ਰਕਾਰ ਦੀਆਂ ਵਿਵਸਥਾਵਾਂ ਕਿਸ ਤਰ੍ਹਾਂ ਵਿਕਸਤ ਕੀਤੀਆਂ ਜਾਣ, ਖੇਡ ਦੇ ਮੈਦਾਨ ਵੱਲ ਲੋਕਾਂ ਨੂੰ ਕਿਵੇਂ ਆਕਰਸ਼ਿਤ ਕੀਤਾ ਜਾਵੇ । ਨਹੀਂ ਤਾਂ ਅੱਜ ਵੀਡੀਓ ਗੇਮ ਦੇ ਪਿੱਛੇ ਸਾਡਾ ਬਚਪਨ ਬਰਬਾਦ ਹੋ ਰਿਹਾ ਹੈ ਦੋਸਤੋ । ਮੈਨੂੰ ਖੇਡ ਦੇ ਮੈਦਾਨ ਵਿੱਚ ਬੱਚੇ ਚਾਹੀਦੇ ਹਨ, ਖੇਡ ਦੇ ਮੈਦਾਨ ਵਿੱਚ । ਜਦ ਮੈਂ ਗੁਜਰਾਤ ਵਿੱਚ ਸਾਂ, ਮੈਂ ਸਕੂਲਾਂ ਵਿੱਚ ਜਾਂਦਾ ਸੀ । ਦੋ ਦੋ, ਤਿੰਨ ਤਿੰਨ ਦਿਨ ਲਗਾਤਾਰ ਸਕੂਲਾਂ ਵਿੱਚ ਜਾਂਦਾ ਸੀ ਤੇ ਬੱਚਿਆਂ ਕੋਲੋਂ ਇੱਕ ਸਵਾਲ ਪੁੱਛਦਾ ਸੀ ਕਿ ਦਿਨ ਵਿੱਚ ਕਿੰਨੀ ਵਾਰ ਤੁਹਾਡੇ ਸਰੀਰ ਵਿੱਚੋਂ ਪਸੀਨਾ ਨਿਕਲਦਾ ਹੈ ? ਕਿੰਨਾ ਦੌੜਦੇ ਹੋ ? ਰੁੱਖ ਤੇ ਚੜ੍ਹ ਜਾਂਦੇ ਹੋ ਕਿ ਨਹੀਂ ਚੜ੍ਹ ਪਾਉਂਦੇ ? ਪੌੜੀ ਕਿੰਨੀ ਤੇਜ਼ੀ ਨਾਲ ਚੜ੍ਹ ਜਾਂਦੇ ਹੋ ? ਅਤੇ ਕਈ ਵਾਰ ਮੈਨੂੰ ਦੁੱਖ ਹੁੰਦਾ ਸੀ ਜਦ ਬੱਚੇ ਕਹਿੰਦੇ ਸਨ ਨਹੀਂ ਜੀ ਪਸੀਨਾ-ਵਸੀਨਾ ਕੀ ਹੁੰਦਾ ਹੈ ? ਸਕੂਲ ਆਉਂਦੇ ਹਾਂ ਸਿੱਧੇ ਘਰ ਚਲੇ ਜਾਂਦੇ ਹਾਂ ਤੇ ਫਿਰ ਕਿਤੇ ਬਾਹਰ ਜਾਂਦੇ ਹੀ ਨਹੀਂ ਹਾਂ ।
ਇਹ ਬਚਪਨ ਸਾਡੇ ਲਈ ਉੱਜਲਤਾ ਦੀ ਨਿਸ਼ਾਨੀ ਨਹੀਂ ਹੈ । ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਖੇਡ ਦੇ ਮੈਦਾਨ ਨਾਲ ਜੋੜੀਏ । ਸਾਧਨਾਂ ਤੋਂ ਬਿਨਾ ਵੀ ਖੇਡਿਆ ਜਾ ਸਕਦਾ ਹੈ । ਫੁੱਟਬਾਲ ਮੈਨੂੰ ਹਾਲੇ ਵੀ ਸਮਝ ਨਹੀ ਆ ਰਿਹਾ ਹੈ, ਕ੍ਰਿਕਟ ਵਿੱਚ ਅਸੀਂ ਅੱਛਾ ਕੀਤਾ ਹੈ, ਮਾਣ ਵਾਲੀ ਗੱਲ ਹੈ, ਕਰਦੇ ਰਹਿਣਾ ਹੈ । ਪਰੰਤੂ ਫੁੱਟਬਾਲ ਅਤੇ ਹਾਕੀ ਨੂੰ ਅਸੀਂ ਭੁੱਲ ਨਹੀਂ ਸਕਦੇ । ਮੇਰਾ ਸਾਥੀ ਭੂਟੀਆ ਏਥੇ ਬੈਠਾ ਹੈ, ਇਸ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਫੁੱਟਬਾਲ ਦੀ ਦੁਨੀਆ ਵਿੱਚ । ਇਸ ਵਾਰ Under Nineteen, ਫੀਫਾ ਵਿਸ਼ਵ ਕੱਪ (FIFA World Cup) ਭਾਰਤ ਵਿੱਚ ਹੋਣ ਜਾ ਰਿਹਾ ਹੈ । ਮੈਂ ਦੁਨੀਆ ਦੇ ਖਿਡਾਰੀਆਂ ਨੂੰ ਇਸ ਲਈ ਲਿਆ ਰਿਹਾ ਹਾਂ ਤਾਂ ਕਿ ਮੇਰੇ ਦੇਸ਼ ਦੇ ਜਵਾਨਾਂ ਵਿੱਚ ਖੇਡਣ ਦੀ ਇੱਛਾ ਜਾਗੇ । ਦੁਨੀਆ ਭਰ ਦੇ ਖਿਡਾਰੀ ਏਥੇ ਆਉਣ, ਇਹ ਸਾਡੀ ਜ਼ਿੰਮੇਵਾਰੀ ਹੈ । ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਤੋਂ ਇਲਾਵਾ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਨ੍ਹਾਂ ਵਿਚ ਭਾਰਤ ਮੁਹਾਰਤ ਹਾਸਲ ਕਰ ਸਕਦਾ ਹੈ । ਸ਼ੂਟਿੰਗ ਦੇ ਖੇਤਰ ਵਿੱਚ, ਤੀਰਅੰਦਾਜੀ ਦੇ ਖੇਤਰ ਵਿੱਚ ਸਪੱਸ਼ਟ ਤੌਰ ਤੇ ਭਾਰਤ ਦੇ ਨੌਜਵਾਨ ਅੱਛਾ ਕਰ ਰਹੇ ਹਨ । ਤੁਸੀਂ ਵੇਖਿਆ ਹੋਵੇਗਾ ਖੇਡਾਂ ਦੀ ਦੁਨੀਆ ਵਿੱਚ ਵੀ ਬੇਟੀਆਂ ਬੇਟਿਆਂ ਨੂੰ ਪਿੱਛੇ ਛੱਡ ਰਹੀਆਂ ਹਨ ਦੋਸਤੋ । ਬੇਟੀਆਂ ਨਾਮ ਰੋਸ਼ਨ ਕਰ ਰਹੀਆਂ ਹਨ । ਇੱਕ ਤੋਂ ਵਧ ਕੇ ਇੱਕ ਕੰਮ, ਹਿੰਦੁਸਤਾਨ ਨੂੰ ਗੌਰਵ ਦਿਵਾਉਣ ਦਾ ਕੰਮ ਸਾਡੇ ਦੇਸ਼ ਦੀਆਂ ਬੇਟੀਆਂ ਕਰ ਰਹੀਆਂ ਹਨ । ਅਗਰ ਮੇਰੇ ਦੇਸ਼ ਦੀਆਂ ਬੇਟੀਆਂ ਵਿੱਚ ਇੰਨੀ ਸਮਰੱਥਾ ਹੈ ਤਾਂ ਇਸ ਤੋ ਵੱਡੀ ਸਾਨੂੰ ਕਿਹੜੀ ਪ੍ਰੇਰਣਾ ਚਾਹੀਦੀ ਹੈ ? ਇਸ ਤੋਂ ਵੱਡੀ ਪ੍ਰੇਰਣਾ ਕਿਹੜੀ ਚਾਹੀਦੀ ਹੈ ?
ਆਓ ਦੋਸਤੋ, ਦੇਸ਼ ਭਰ ਦੇ ਅੰਦਰ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਇੱਕ ਅਭਿਆਨ ਚਲਾਈਏ, ਵਿਵਸਥਾ ਵਿਕਸਤ ਕਰੀਏ, ਉਦਯੋਗ ਜਗਤ ਅੱਗੇ ਆਏ ਪਰਿਵਾਰ ਅੱਗੇ ਆਉਣ, ਸਰਕਾਰਾਂ ਅੱਗੇ ਆਉਣ, ਸਮਾਜ ਅੱਗੇ ਆਏ ਅਤੇ ਭਾਰਤ ਖੇਡਾਂ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਰੋਸ਼ਨ ਕਰੇ ।
ਏਸੇ ਇੱਕ ਕਾਮਨਾ ਦੇ ਨਾਲ ਤੁਹਾਨੂੰ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ । ਇਹ ਐਸਾ ਪ੍ਰੋਗਰਾਮ ਹੈ, ‘ਨਵਾਂ ਹਿੰਦੁਸਤਾਨ’ ਮੇਰੇ ਸਾਹਮਣੇ ਬੈਠਾ ਹੈ । ਏਥੋਂ ਜਾਣ ਨੂੰ ਦਿਲ ਨਾ ਕਰੇ, ਐਸਾ ਮਾਹੌਲ ਹੈ । ਲੇਕਿਨ ਏਥੋਂ ਜਾਂਦੇ ਹੀ ਰਾਤ ਨੂੰ 12 ਵਜੇ ਸੰਸਦ ਵਿੱਚ ਭਾਰਤ ਦੀ ਕਿਸਮਤ ਦੀ ਇੱਕ ਨਵੀਂ ਦਿਸ਼ਾ ਦੇ ਦੁਆਰ ਖੁੱਲ੍ਹਣ ਵਾਲੇ ਹਨ । ਮੈਨੂੰ ਸਿੱਧਾ ਏਥੋਂ ਸੰਸਦ ਪਹੁੰਚਣਾ ਹੈ । ਲੇਕਿਨ ਫਿਰ ਵੀ ਜਿੰਨਾ ਸਮਾ ਸੀ, ਆਪ ਸਭ ਨਾਲ ਬਿਤਾਉਣ ਦਾ ਅਵਸਰ ਮਿਲਿਆ ।
ਮੈਂ ਇਹਨਾਂ ਖਿਡਾਰੀਆਂ ਦਾ ਹਿਰਦੇ ਤੋਂ ਆਭਾਰੀ ਹਾਂ ਕਿ ਆਪ ਲੋਕ ਆਏ ਕਿਉਂਕਿ ਸੱਚਮੁੱਚ ਸਾਡੇ ਸ਼ਬਦਾਂ ਨਾਲੋਂ ਤੁਹਾਡੇ ਪਸੀਨੇ ਦੀ ਤਾਕਤ ਜ਼ਿਆਦਾ ਹੈ । ਤੁਹਾਡੀ ਮਿਹਨਤ ਵਿੱਚ ਬਹੁਤ ਤਾਕਤ ਹੈ । ਆਓ, ਅੱਗੇ ਆਓ ਦੋਸਤੋ, ਇਹ ਲੋਕ ਹਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਵਿੱਚ ਤਾਜ਼ਾ ਤਾਜ਼ਾ ਨਾਮ ਆਪ ਨੇ ਸੁਣਿਆ ਹੋਏਗਾ ਸ਼੍ਰੀ ਕਾਂਤ ਦਾ । ਸ਼੍ਰੀ ਕਾਂਤ, ਜਰਾ ਹੱਥ ਉੱਪਰ ਕਰੋ। ਸ਼੍ਰੀ ਕਾਂਤ ਹੁਣੇ-ਹੁਣੇ, ਹੁਣੇ-ਹੁਣੇ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਕੇ ਆਇਆ ਹੈ ।
ਭਰਾਵੋ, ਭੈਣੋਂ! ਇਹ ਹੈ ਸਾਡੇ ਦੇਸ਼ ਦੀ ਅਮਾਨਤ । ਅਸੀਂ ਸਾਰੇ ਖੜੇ ਹੋ ਕੇ ਤਾੜੀਆਂ ਦੀ ਗੂੰਜ ਨਾਲ ਇਹਨਾਂ ਦਾ ਸਨਮਾਨ ਕਰੀਏ । ਬਹੁਤ-ਬਹੁਤ ਧੰਨਵਾਦ ।
ਅਤੁਲ ਕੁਮਾਰ/ਅਮਿਤ ਕੁਮਾਰ/ਅਮਿਤ/ਨਿਰਮਲ ਸ਼ਰਮਾ
A state of the art stadium, #TheArena by @SETransStadia is being inaugurated by the Prime Minister in Ahmedabad. pic.twitter.com/JVeNF0i7un
— PMO India (@PMOIndia) June 30, 2017
Record enthusiasm as the Prime Minister begins his speech at the inauguration of #TheArena by @SETransStadia. pic.twitter.com/45XKYdtBTC
— PMO India (@PMOIndia) June 30, 2017
Those familiar with the area in which this stadium is will tell you how different it looked a decade ago & how it changed for the better: PM
— PMO India (@PMOIndia) June 30, 2017
The determination of our sportspersons is admirable. They have pursued their passion with great diligence: PM @narendramodi pic.twitter.com/fVyphX7x5f
— PMO India (@PMOIndia) June 30, 2017
We must adopt a culture where sports is appreciated and supported, starting from the family: PM @narendramodi pic.twitter.com/nxBXIqBvXx
— PMO India (@PMOIndia) June 30, 2017
Khel Mahakumbh has brought a strong shift and further encouraged a sporting culture in Gujarat: PM @narendramodi at launch of #TheArena pic.twitter.com/s2YYuEqUzi
— PMO India (@PMOIndia) June 30, 2017
Our youth must meet @DeepaAthlete if they get the opportunity to. She is a good sportsperson and am equally good motivator: PM @narendramodi
— PMO India (@PMOIndia) June 30, 2017
This stadium shows how the government and private sector can work together in creating good sporting infrastructure: PM @narendramodi
— PMO India (@PMOIndia) June 30, 2017