ਪੀਐੱਮਇੰਡੀਆ

ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਨਮਸਤੇ ਟਰੰਪ, ਨਮਸਤੇ ਟਰੰਪ, ਮੈਂ ਕਹਾਂਗਾ India-US friendship ਤੁਸੀਂ ਬੋਲੋਗੇ long live long live. India-US friendship, India-US friendship, India-US friendship।
ਨਮਸਤੇ ,
ਅੱਜ ਮੋਟੇਰਾ ਸਟੇਡੀਅਮ ਵਿੱਚ ਇੱਕ ਨਵਾਂ ਇਤਿਹਾਸ ਬਣ ਰਿਹਾ ਹੈ। ਅੱਜ ਅਸੀਂ ਇਤਿਹਾਸ ਨੂੰ ਦੁਹਰਾਉਂਦੇ ਹੋਏ ਵੀ ਦੇਖ ਰਹੇ ਹਾਂ । ਪੰਜ ਮਹੀਨੇ ਪਹਿਲਾਂ ਮੈਂ ਆਪਣੀ ਅਮਰੀਕਾ ਯਾਤਰਾ ਦੀ ਸ਼ੁਰੂਆਤ Houston ਵਿੱਚ ਹੋਏ Howdy Modi ਈਵੈਂਟ ਤੋਂ ਕੀਤੀ ਸੀ ਅਤੇ ਅੱਜ ਮੇਰੇ ਦੋਸਤ President Donald Trump ਆਪਣੀ ਇਤਿਹਾਸਿਕ ਭਾਰਤ ਯਾਤਰਾ ਦੀ ਸ਼ੁਰੂਆਤ ਅਹਿਮਦਾਬਾਦ ਵਿੱਚ ਨਸਸਤੇ ਟਰੰਪ ਤੋਂ ਕਰ ਰਹੇ ਹਨ । ਤੁਸੀਂ ਕਲਪਨਾ ਕਰ ਸਕਦੇ ਹੋ ਉਹ ਅਮਰੀਕਾ ਤੋਂ ਸਿੱਧੇ ਇੱਥੇ ਪਹੁੰਚੇ ਹਨ ।
ਇੰਨੀ ਲੰਮੀ journey ਦੇ ਬਾਅਦ ਭਾਰਤ ਵਿੱਚ ਉਤਰਦੇ ਹੀ President Trump ਅਤੇ ਉਨ੍ਹਾਂ ਦਾ ਪਰਿਵਾਰ ਸਿੱਧੇ ਸਾਬਰਮਤੀ ਆਸ਼ਰਮ ਗਿਆ ਅਤੇ ਫਿਰ ਇਸ ਈਵੈਂਟ ਵਿੱਚ ਆਇਆ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ Democracy ਵਿੱਚ ਤੁਹਾਡਾ ਦਿਲੋਂ ਬਹੁਤ-ਬਹੁਤ ਸੁਆਗਤ ਹੈ। ਇਹ ਧਰਤੀ ਗੁਜਰਾਤ ਦੀ ਹੈ ਲੇਕਿਨ ਤੁਹਾਡੇ ਸੁਆਗਤ ਲਈ ਜੋਸ਼ ਪੂਰੇ ਹਿੰਦੁਸਤਾਨ ਦਾ ਹੈ। ਇਹ ਉਤਸ਼ਾਹ, ਇਹ ਅਸਮਾਨ ਤੱਕ ਗੂੰਜਦੀ ਆਵਾਜ਼, ਇਹ ਪੂਰਾ ਵਾਤਾਵਰਣ, ਏਅਰਪੋਰਟ ਤੋਂ ਲੈ ਕੇ ਇੱਥੇ ਸਟੇਡੀਅਮ ਤੱਕ ਹਰ ਤਰਫ ਭਾਰਤ ਦੀਆਂ ਵਿਵਿਧਤਾਵਾਂ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ।
ਅਤੇ ਇਨ੍ਹਾਂ ਸਾਰਿਆਂ ਦਰਮਿਆਨ President Trump, First Lady Melania Trump, Ivanka ਅਤੇ Jared ਦੀ ਹਾਜ਼ਰੀ, President Trump ਦਾ ਆਪਣੇ ਪਰਿਵਾਰ ਦੇ ਨਾਲ ਇੱਥੇ ਆਉਣਾ, ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਇੱਕ ਪਰਿਵਾਰ ਜਿਹੀ ਮਿਠਾਸ ਅਤੇ ਨੇੜਤਾ ਦੀ ਪਹਿਚਾਣ ਦੇ ਰਿਹਾ ਹੈ। India-USA Relations are no longer just another partnership, it is a far, greater and closer relationship. ਇਸ ਈਵੈਂਟ ਦਾ ਜੋ ਨਾਮ ਹੈ – ‘ਨਮਸਤੇ’ ਉਸ ਦਾ ਮਤਲਬ ਵੀ ਬਹੁਤ ਗਹਿਰਾ ਹੈ। ਇਹ ਦੁਨੀਆ ਦੀ ਪ੍ਰਾਚੀਨਤਮ ਭਾਸ਼ਾਵਾਂ ਵਿੱਚੋਂ ਇੱਕ ਸੰਸਕ੍ਰਿਤ ਦਾ ਸ਼ਬਦ ਹੈ।
ਇਸ ਦਾ ਭਾਵ ਹੈ ਕਿ ਸਿਰਫ਼ ਵਿਅਕਤੀ ਨੂੰ ਹੀ ਨਹੀਂ ਉਸ ਦੇ ਅੰਦਰ ਵਿਆਪਤ divinity ਨੂੰ ਵੀ ਅਸੀਂ ਨਮਨ ਕਰਦੇ ਹਾਂ । ਇੰਨ੍ਹੇ ਸ਼ਾਨਦਾਰ ਸਮਾਰੋਹ ਲਈ ਮੈਂ ਗੁਜਰਾਤ ਦੇ ਲੋਕਾਂ ਦਾ, ਗੁਜਰਾਤ ਵਿੱਚ ਰਹਿਣ ਵਾਲੇ ਹੋਰ ਰਾਜਾਂ ਦੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ । Mr. President, friends ਅੱਜ ਤੁਸੀਂ ਉਸ ਭੂਮੀ ’ਤੇ ਹੋ ਜਿੱਥੇ 5 ਹਜ਼ਾਰ ਸਾਲ ਪੁਰਾਣਾ planned city ਧੋਲਾਵੀਰਾ ਰਿਹਾ ਹੈ ਅਤੇ ਇੰਨਾ ਹੀ ਪੁਰਾਣਾ ਲੋਥਲ sea port ਵੀ ਰਿਹਾ ਹੈ। ਅੱਜ ਤੁਸੀਂ ਉਸ ਸਾਬਰਮਤੀ ਨਦੀ ਦੇ ਤਟ ’ਤੇ ਹੋ ਜਿਸ ਦਾ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਸਥਾਨ ਰਿਹਾ ਹੈ। ਅੱਜ ਤੁਸੀਂ ਵਿਵਿਧਤਾ ਨਾਲ ਭਰੇ ਉਸ ਭਾਰਤ ਵਿੱਚ ਹੋ ਜਿੱਥੇ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਸੈਂਕੜੇ ਤਰ੍ਹਾਂ ਦੇ ਵਸਤਰ ਹਨ, ਸੈਂਕੜੇ ਤਰ੍ਹਾਂ ਦੇ ਖਾਣ-ਪੀਣ (ਖਾਨ-ਪਾਨ) ਹਨ, ਅਨੇਕਾਂ ਪੰਥ ਅਤੇ ਭਾਈਚਾਰੇ (ਸਮੁਦਾਏ) ਹਨ । ਸਾਡੀ ਇਹ Rich Diversity, Diversity ਵਿੱਚ Unity ਅਤੇ Unity ਦੀ Vibrancy ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ਰਿਸ਼ਤੇ ਦਾ ਬਹੁਤ ਵੱਡਾ ਅਧਾਰ ਹੈ ।
ਇੱਕ Land of the Free ਹੈ, ਤਾਂ ਦੂਜਾ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ। ਇੱਕ ਨੂੰ statue of liberty ’ਤੇ ਮਾਣ ਹੈ, ਤਾਂ ਦੂਜੇ ਨੂੰ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਸਰਦਾਰ ਪਟੇਲ ਦੀ Statue of Unity ਦਾ ਮਾਣ ਹੈ। there is so much that we share , Shared Values and Ideals, Shared Spirit of Enterprise and Innovation , Shared Opportunities and Challenges, Shared Hopes and Aspirations . ਮੈਨੂੰ ਖੁਸ਼ੀ ਹੈ ਕਿ President Trump ਦੀ ਲੀਡਰਸ਼ਿਪ ਵਿੱਚ ਭਾਰਤ ਅਤੇ ਅਮਰੀਕਾ ਦੀ friendship ਹੋਰ ਜ਼ਿਆਦਾ ਗਹਿਰੀ ਹੋਈ ਹੈ ਅਤੇ ਇਸ ਲਈ President Trump ਦੀ ਇਹ ਯਾਤਰਾ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦਾ ਨਵਾਂ ਅਧਿਆਇ ਹੈ । ਇੱਕ ਅਜਿਹਾ ਅਧਿਆਇ ਜੋ ਅਮਰੀਕਾ ਅਤੇ ਭਾਰਤ ਦੇ ਲੋਕਾਂ ਲਈ progress and prosperity ਦਾ ਨਵਾਂ ਦਸਤਾਵੇਜ਼ ਬਣੇਗਾ ।
Friends,
President Trump ਬਹੁਤ ਵੱਡਾ ਸੋਚਦੇ ਹਨ ਅਤੇ ਅਮਰੀਕਨ ਡ੍ਰੀਮ ਨੂੰ ਸਾਕਾਰ ਕਰਨ ਦੇ ਲਈ ਉਨ੍ਹਾਂ ਨੇ ਜੋ ਕੁਝ ਕੀਤਾ ਹੈ ਦੁਨੀਆ ਉਸ ਤੋਂ ਭਲੀ-ਭਾਂਤ ਜਾਣੂ ਹੈ। ਅੱਜ ਅਸੀਂ ਪੂਰੇ ਟਰੰਪ ਪਰਿਵਾਰ ਦਾ ਵਿਸ਼ੇਸ਼ ਅਭਿਨੰਦਨ ਕਰਦੇ ਹਾਂ, first lady Melania Trump, ਤੁਹਾਡਾ ਇੱਥੇ ਹੋਣਾ ਸਾਡੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। Healthy ਅਤੇ Happy ਅਮਰੀਕਾ ਦੇ ਲਈ ਤੁਸੀਂ ਜੋ ਕੀਤਾ ਹੈ ਉਸ ਦੇ ਚੰਗੇ ਨਤੀਜੇ ਮਿਲ ਰਹੇ ਹਨ। ਸਮਾਜ ਵਿੱਚ ਬੱਚਿਆਂ ਦੇ ਲਈ ਤੁਸੀਂ ਜੋ ਕਰ ਰਹੇ ਹੋ, ਉਹ ਪ੍ਰਸ਼ੰਸਾਯੋਗ ਹੈ।
ਤੁਸੀਂ ਕਹਿੰਦੇ ਹੋ- Be Best! ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਅੱਜ ਦੇ ਸੁਆਗਤ ਸਮਾਰੋਹ ਵਿੱਚ ਵੀ ਲੋਕਾਂ ਦੀ ਇਹੀ ਭਾਵਨਾ ਪ੍ਰਗਟ ਹੁੰਦੀ ਹੈ। Ivanka ਦੋ ਸਾਲ ਪਹਿਲਾਂ ਤੁਸੀਂ ਭਾਰਤ ਆਏ ਸੀ, ਉਦੋਂ ਤੁਸੀਂ ਕਿਹਾ ਸੀ ਕਿ ਮੈਂ ਦੁਬਾਰਾ ਭਾਰਤ ਆਉਣਾ ਚਾਹਾਂਗੀ। ਮੈਨੂੰ ਖੁਸ਼ੀ ਹੈ ਕਿ ਅੱਜ ਤੁਸੀਂ ਫਿਰ ਤੋਂ ਸਾਡੇ ਦਰਮਿਆਨ ਹੋ। ਤੁਹਾਡਾ ਸੁਆਗਤ ਹੈ। Jared ਤੁਹਾਡੀ ਵਿਸ਼ੇਸ਼ਤਾ ਹੈ ਕਿ ਤੁਸੀਂ ਲਾਈਮ-ਲਾਈਟ ਤੋਂ ਦੂਰ ਰਹਿੰਦੇ ਹੋ ਲੇਕਿਨ ਤੁਸੀਂ ਜੋ ਕੰਮ ਕਰਦੇ ਹੋ ਉਸ ਦਾ ਪ੍ਰਭਾਵ ਬਹੁਤ ਹੁੰਦਾ ਹੈ, ਉਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ। ਜਦੋਂ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਤੁਸੀਂ ਆਪਣੇ ਭਾਰਤੀ ਦੋਸਤਾਂ ਦੀ ਭਰਪੂਰ ਚਰਚਾ ਵੀ ਕਰਦੇ ਰਹਿੰਦੇ ਹੋ। ਤੁਹਾਨੂੰ ਮਿਲ ਕੇ, ਅੱਜ ਤੁਹਾਨੂੰ ਇੱਥੇ ਦੇਖਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਸਾਥੀਓ, ਅੱਜ ਇਸ ਮੰਚ ’ਤੇ ਹਰ ਭਾਰਤੀ ਅਤੇ ਅਮਰੀਕਾ ਦੇ ਨਾਲ ਹੀ ਪੂਰੀ ਦੁਨੀਆ President Trump ਨੂੰ ਸੁਣਨਾ ਚਾਹੁੰਦੀ ਹੈ। ਉਨ੍ਹਾਂ ਦੇ ਸੰਬੋਧਨ ਦੇ ਬਾਅਦ ਮੈਂ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਨਾਲ ਹੋਰ ਕੁਝ ਗੱਲਾਂ ਜ਼ਰੂਰ ਕਰਾਂਗਾ।
ਮੈਂ 130 ਕਰੋੜ ਭਾਰਤੀਆਂ ਵੱਲੋਂ President Trump ਨੂੰ ਸੱਦਾ ਦਿੰਦਾ ਹਾਂ । Friends, I present to you my friend , India’s friend The President of The United states of America- Mr. Donald Trump.
*****
ਵੀਆਰਆਰਕੇ/ਕੇਪੀ
India-US relations are no longer just another partnership.
— PMO India (@PMOIndia) February 24, 2020
It is a far greater and closer relationship: PM @narendramodi #NamasteTrump
इस कार्यक्रम का जो नाम है- नमस्ते, उसका मतलब भी बहुत गहरा है!
— PMO India (@PMOIndia) February 24, 2020
ये दुनिया की प्राचीनतम भाषाओं में से एक, संस्कृत का शब्द है।
इसका भाव है कि सिर्फ व्यक्ति को ही नहीं, उसके भीतर व्याप्त Divinity को भी नमन: PM @narendramodi
एक Land Of the Free है, तो दूसरा पूरे विश्व को एक परिवार मानता है।
— PMO India (@PMOIndia) February 24, 2020
एक को Statue Of Liberty पर गर्व है तो दूसरे को, दुनिया की सबसे ऊंची प्रतिमा- सरदार पटेल की Statue Of Unity का गौरव है: PM#NamasteTrump
There is so much that we share:
— PMO India (@PMOIndia) February 24, 2020
Shared Values & Ideals
Shared Spirit of Enterprise & Innovation
Shared Opportunities & Challenges
Shared Hopes & Aspirations: PM @narendramodi
प्रेसिडेंट ट्रंप की ये यात्रा, भारत और अमेरिका के संबंधों का नया अध्याय है।
— PMO India (@PMOIndia) February 24, 2020
एक ऐसा अध्याय, जो अमेरिका और भारत के लोगों की Progress and Prosperity का नया दस्तावेज बनेगा: PM @narendramodi
First Lady मेलानिया ट्रंप, आपका यहां होना सम्मान की बात है।
— PMO India (@PMOIndia) February 24, 2020
Healthy और Happy America के लिए आपने जो किया है, उसके अच्छे परिणाम मिल रहे हैं।
समाज में बच्चों के लिए आप जो कर रही हैं, वो प्रशंसनीय है: PM
आप कहती हैं- Be Best !
— PMO India (@PMOIndia) February 24, 2020
आपने अनुभव किया होगा कि आज के स्वागत समारोह में भी लोगों की यही भावना प्रकट हो रही है: PM