Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ – ਪਾਠ

ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ – ਪਾਠ

ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਭਾਸ਼ਣ ਦਾ ਮੂਲ – ਪਾਠ


ਦੁਨੀਆ ਭਰ ਤੋਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ,

ਇਤਿਹਾਸ ਭੁਲਾ ਦੇਣ ਦੀ ਕਿੰਨੀ ਵੱਡੀ ਕੀਮਤ ਚੁਕਾਣੀ ਪੈਂਦੀ ਹੈ, ਕੀ ਕੁਝ ਖੋਣਾ ਪੈਂਦਾ ਹੈ? ਕੀ ਕੁਝ ਗੁਆਉਣਾ ਪੈਂਦਾ ਹੈ? ਜੇ ਇਸ ਗੱਲ ਨੂੰ ਸਮਝਣਾ ਹੈ, ਮੈਂ ਸਮਝਦਾ ਹਾਂ ਕਿ ਸ਼੍ਰੀਮਦ ਰਾਜਚੰਦਰ ਜੀ ਦੀ ਸ਼ਖ਼ਸੀਅਤ ਤੋਂ ਅਸੀਂ ਬਹੁਤ ਭਲੀ ਭਾਂਤ ਸਮਝ ਸਕਦੇ ਹਾਂ ਕਿ ਉਨ੍ਹਾਂ ਨੂੰ ਭੁਲਾ ਕੇ ਅਸੀਂ ਕਿੰਨਾ ਗੁਆਇਆ ਹੈ, ਕੀ ਕੁਝ ਖੋਇਆ ਹੈ ਅਤੇ ਅੱਜ ਇਹ ਬਹੁਤ ਹੀ ਸ਼ੁਭ ਯੋਗ ਹੈ ਕਿ ਸ਼੍ਰੀਮਦ ਰਾਜਚੰਦਰ ਜੀ, ਪੂਜਨੀਕ ਬਾਪੂ ਉਨ੍ਹਾਂ ਨੂੰ ਕਵੀਸ਼੍ਰੀ ਦੇ ਰੂਪ ਵਿੱਚ ਸੰਬੋਧਨ ਕਰਦੇ ਸਨ। ਉਨ੍ਹਾਂ ਦੇ 150 ਸਾਲ ਅਤੇ ਜਿਸ ਤਪੋਭੂਮੀ ਤੋਂ ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਭਾਰਤ ਦੀ ਅੰਤਰ ਚੇਤਨਾ ਨੂੰ ਜਗਾਉਣ ਦਾ ਇੱਕ ਪਵਿੱਤਰ ਕੰਮ ਹੋਇਆ, ਉਹ ਸਾਬਰਮਤੀ ਆਸ਼ਰਮ ਦਾ ਸ਼ਤਾਬਦੀ ਸਮਾਰੋਹ ਹੈ।

2017 ਦਾ ਸਾਲ ਕਈ ਤਰ੍ਹਾਂ ਨਾਲ ਮਹੱਤਵਪੂਰਨ ਹੈ, ਇਹੀ ਸਾਲ ਸੀ ਜਦੋਂ ਦੇਸ਼ ਵਿੱਚ ਪਹਿਲਾ ਸੱਤਿਆਗ੍ਰਹਿ ਦਾ ਬਿਗੁਲ ਵੱਜਿਆ। ਚੰਪਾਰਨ ਦੀ ਧਰਤੀ ਉੱਤੇ ਅਤੇ ਉਸ ਦਾ ਵੀ ਇਹ ਸ਼ਤਾਬਦੀ ਦਾ ਵਰ੍ਹਾ ਹੈ। ਪੂਜਨੀਕ ਬਾਪੂ 1915 ਵਿੱਚ ਭਾਰਤ ਵਾਪਸ ਆਏ ਸਨ ਅਫਰੀਕਾ ਤੋਂ ਅਤੇ 2015 ਵਿੱਚ ਜਦ ਉਨ੍ਹਾਂ ਦਾ ਸ਼ਤਾਬਦੀ ਦਾ ਵਰ੍ਹਾ ਸੀ ਤਾਂ ਭਾਰਤ ਸਰਕਾਰ ਨੇ ਪੂਜਨੀਕ ਬਾਪੂ ਦੇ ਭਾਰਤ ਆਗਮਨ ਦੀ ਉਸ ਸ਼ਤਾਬਦੀ ਨੂੰ ਵੀ ਇਸੇ ਗੁਜਰਾਤ ਵਿੱਚ, ਗਾਂਧੀ ਨਗਰ ਵਿੱਚ, ਮਹਾਤਮਾ ਮੰਦਰ ਵਿੱਚ, ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਨੂੰ ਬੁਲਾ ਕੇ ਉਸ ਮੌਕੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਅੱਜ ਦੇ ਇਸ ਪ੍ਰੋਗਰਾਮ ਨਾਲ ਦੇਸ਼ ਦੇ ਬਹੁਤ ਲੋਕਾਂ ਨੂੰ, ਜੋ ਗਾਂਧੀ ਨਾਲ ਜੁੜੇ ਹਨ, ਜੋ ਗਾਂਧੀ ਦੇ ਅਭਿਆਸੀ ਹਨ, ਉਨ੍ਹਾਂ ਲਈ ਸ਼੍ਰੀਮਦ ਰਾਜਚੰਦਰ ਦਾ ਨਾਂਅ ਜਾਣਿਆ ਪਛਾਣਿਆ ਹੈ ਪਰ ਇੱਕ ਪੂਰੀ ਪੀੜ੍ਹੀ ਹੈ ਜਿਸ ਦੇ ਲਈ ਸ਼੍ਰੀਮਦ ਰਾਜਚੰਦਰ ਜੀ ਦਾ ਨਾਂ ਨਵਾਂ ਹੈ। ਦੋਸ਼ ਸਾਡੇ ਲੋਕਾਂ ਦਾ ਹੈ ਕਿ ਸਾਨੂੰ ਇਨ੍ਹਾਂ ਮਹਾਂਪੁਰਖਾਂ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਰੱਖਦੇ ਰਹਿਣਾ ਚਾਹੀਦਾ ਹੈ। ਪਰ ਅਸੀਂ ਕੁਝ ਨਾ ਕੁਝ ਅਜਿਹੇ ਗ਼ਲਤ ਰਸਤੇ ਤੇ ਚਲ ਪਏ ਕਿ ਅਸੀਂ ਉਨ੍ਹਾਂ ਨੂੰ ਭੁਲਾ ਦਿੱਤਾ। ਇਸ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਮਹਾਨ ਦੇਸ਼ ਦੇ ਮਹਾਨ ਸਪੂਤਾਂ ਦਾ, ਮਹਾਨ ਰਵਾਇਤਾਂ ਦਾ, ਮਹਾਨ ਇਤਿਹਾਸ ਦੀ ਲਗਾਤਾਰ ਯਾਦ ਕਾਇਮ ਰੱਖੀ, ਇਤਿਹਾਸ ਦੀਆਂ ਜੜ੍ਹਾਂ ਨਾਲ ਅਸੀਂ ਜੁੜੇ ਰਹੀਏ ਅਤੇ ਨਵੇਂ ਇਤਿਹਾਸ ਰਚਨ ਲਈ ਪੂਰੀ ਤਾਕਤ ਨਾਲ ਤਿਆਰ ਰਹੀਏ, ਇਸੇ ਮਕਸਦ ਨਾਲ ਅਸੀਂ ਅੱਗੇ ਚੱਲਣਾ ਹੈ।

ਸਾਬਰਮਤੀ ਆਸ਼ਰਮ ਦੀ ਸ਼ਤਾਬਦੀ, ਕਦੀ ਕਦੀ ਮੈਨੂੰ ਲਗਦਾ ਹੈ ਕਿ ਦੁਨੀਆ ਨੂੰ ਜਿਸ ਰੂਪ ਵਿੱਚ ਗਾਂਧੀ ਤੋਂ ਜਾਣੂ ਕਰਵਾਉਣ ਦੀ ਲੋੜ ਹੈ, ਅੱਗ ਦੇ ਸਮੁੰਦਰ ਤੋਂ ਲੰਘ ਰਹੀ ਮਾਨਵਤਾ ਨੂੰ ਗਾਂਧੀ ਤੋਂ ਤਾਕਤ ਮਿਲ ਸਕਦੀ ਹੈ, ਰਾਹ ਮਿਲ ਸਕਦਾ ਹੈ ਪਰ ਅਸੀਂ ਉਸ ਨੂੰ ਨਹੀਂ ਕਰ ਸਕੇ। ਅਜੇ ਵੀ ਸਮਾਂ ਹੈ ਨਹੀਂ ਤਾਂ ਮੇਰਾ ਤਾਂ ਮਨ ਕਰਦਾ ਹੈ, ਮੈਂ ਨਹੀਂ ਜਾਣਦਾ, ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹੋਣ, ਕਿੱਥੇ ਹੁੰਦਾ ਹੈ? ਪਰ ਇਛਾਵਾਂ ਰੱਖਣਾ ਵੀ ਥੋੜਾ ਹੀ ਮਾੜਾ ਹੁੰਦਾ ਹੈ। ਕਦੀ ਕਦੀ ਮਨ ਕਰਦਾ ਹੈ ਕਿ United Nations ਜਿਸ ਦਾ ਨਿਰਮਾਣ ਸ਼ਾਂਤੀ ਲਈ ਹੋਇਆ ਹੈ। ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਦੀ ਕੁੱਖ ਤੋਂ ਇਹ ਵਿਚਾਰ ਸਾਹਮਣੇ ਆਇਆ ਜਿਸ ਨੇ ਸੰਸਥਾ ਦਾ ਰੂਪ ਲਿਆ। ਜੇ ਅਸੀਂ ਗਾਂਧੀ ਨੂੰ ਦੁਨੀਆ ਦੀ ਸ਼ਾਂਤੀ ਲਈ ਇੱਕ ਮਸੀਹਾ ਦੇ ਰੂਪ ਵਿੱਚ ਜਨ ਮਨ ਤੱਕ ਸਥਿਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੁੰਦੀ ਤਾਂ United Nations ਦਾ General Secretary ਜੋ ਵੀ ਬਣਦਾ ਉਹ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਾਬਰਮਤੀ ਆਸ਼ਰਮ ਆਉਂਦਾ, ਕੁਝ ਪਲ ਹਿਰਦੇ ਕੁੰਜ ਵਿੱਚ ਬਿਤਾਉਂਦਾ ਅਤੇ ਵਿਸ਼ਵ ਸ਼ਾਂਤੀ United Nations ਵਿਸ਼ਵ ਸ਼ਾਂਤੀ ਦੀ ਉਸ ਧਰਤੀ ਉੱਤੇ ਕੀ ਕੰਮ ਕਰ ਰਿਹਾ ਹੈ ਉਸ ਦੀ ਪ੍ਰੇਰਨਾ ਸਾਬਰਮਤੀ ਦੇ ਕੰਢੇ ਤੋਂ ਬਾਪੂ ਦੀ ਤਪੋਭੂਮੀ ਤੋਂ ਲੈ ਕੇ ਜਾਂਦਾ। ਪਰ ਮੇਰੀ ਆਤਮਾ ਕਹਿੰਦੀ ਹੈ ਕਿ ਅੱਜ ਨਹੀਂ ਤਾਂ ਕਲ੍ਹ ਕਦੀ ਨਾ ਕਦੀ ਇਹ ਹੋਵੇਗਾ। ਸਾਡੇ ਦੇਸ਼ ਨੂੰ ਸਾਨੂੰ ਉਸ ਰੂਪ ਵਿੱਚ ਵੇਖਣਾ ਚਾਹੀਦਾ ਹੈ, ਉਸ ਸਮਰੱਥਾ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਦੁਨੀਆ ਨੂੰ ਇਸ ਵਿਸ਼ਾਲਤਾ ਨਾਲ ਜੋੜਨ ਦਾ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਸ਼੍ਰੀਮਦ ਰਾਜਚੰਦਰ ਜੀ, ਜਿਵੇਂ ਗੁਰੂਦੇਵ ਰਾਕੇਸ਼ ਜੀ ਕਹਿ ਰਹੇ ਸਨ ਕਿ ਮਹਾਤਮਾ ਗਾਂਧੀ ਨੂੰ ਦੁਨੀਆ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਮਿਲਣ ਆਉਂਦੀਆਂ ਸਨ। ਅਜ਼ਾਦੀ ਲਈ ਉਹ ਦੁਨੀਆ ਦੇ ਵੱਡੇ-ਵੱਡੇ ਲੋਕਾਂ ਨਾਲ ਗੱਲ ਕਰਦੇ ਸਨ। ਲੰਬੇ ਚੌੜੇ, ਛੇ ਸਾਢੇ ਛੇ ਫੁੱਟ ਉਚਾਈਆਂ ਵਾਲੇ ਚਿਕਨੀ ਗੋਰੀ ਚਮੜੀ ਵਾਲੇ ਪਰ ਦੁਨੀਆ ਦੀ ਕੋਈ ਸ਼ਖ਼ਸੀਅਤ ਗਾਂਧੀ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਅਤੇ ਇੱਕ ਸ਼੍ਰੀਮਦ ਰਾਜਚੰਦਰ ਜੀ, ਦੁਬਲੇ ਪਤਲੇ, ਉਹ ਵੀ ਇੱਕ ਵਪਾਰੀ, ਦੁਕਾਨ ਤੇ ਬੈਠ ਕੇ ਖਰੀਦ ਵਿਕਰੀ ਕਰਨ ਵਾਲੇ, ਆਮ ਜੀਵਨ ਅਤੇ ਆਮ ਸ਼ਖ਼ਸੀਅਤ ਅਤੇ ਗਾਂਧੀ ਵਿੱਚ ਅਤੇ ਸ਼੍ਰੀਮਦ ਰਾਜਚੰਦਰ ਜੀ ਦੀ ਉਮਰ ਵਿੱਚ ਜ਼ਿਆਦਾ ਫਰਕ ਨਹੀਂ ਸੀ, ਸਿਰਫ ਢਾਈ ਸਾਲ ਦਾ ਫਰਕ ਸੀ, ਉਸ ਦੇ ਬਾਵਜੂਦ ਵੀ ਸ਼੍ਰੀਮਦ ਰਾਜਚੰਦਰ ਜੀ ਦੀ ਸ਼ਖ਼ਸੀਅਤ ਦੀ ਉਹ ਕਿਹੜੀ ਵਿਸ਼ਾਲਤਾ ਹੋਵੇਗੀ, ਉਹ ਕਿਹੜੀ ਗਹਿਰਾਈ ਹੋਵੇਗੀ, ਉਹ ਕਿਹੜੀ ਤਾਕਤ ਹੋਵੇਗੀ ਕਿ ਜਿਸ ਨੇ ਪੂਰੇ ਦੇ ਪੂਰੇ ਗਾਂਧੀ ਨੂੰ ਆਪਣੇ ਵਿੱਚ ਸਮੇਟ ਲਿਆ ਸੀ।

ਮੇਰੀ ਇਹ ਖੁਸ਼ਕਿਸਮਤੀ ਰਹੀ, ਮੈਂ ਬਵਾਨੀਆ ਗਿਆ ਸੀ ਜਿਥੇ ਸ਼੍ਰੀਮਦ ਰਾਜਚੰਦਰ ਜੀ ਦਾ ਜਨਮ ਹੋਇਆ, ਉਨ੍ਹਾਂ ਦੇ ਪੂਰਵਜਾਂ ਦੀ ਜਗ੍ਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਧੰਨਵਾਦੀ ਹਾਂ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜਗ੍ਹਾ ਨੂੰ ਸੰਭਾਲਿਆ ਹੈ। ਉਥੇ ਜਾਣ ਤੋਂ ਬਾਅਦ ਮੈਂ ਟੀਚਰਾਂ ਨੂੰ ਕਿਹਾ ਸੀ ਕਿ ਜਦ ਵੀ ਤੁਸੀਂ ਸੌਰਾਸ਼ਟਰ ਵਿੱਚ ਕਿਸੇ ਯਾਤਰਾ ਲਈ ਜਾਂਦੇ ਹੋ ਤਾਂ ਕੁਝ ਪਲ ਬਵਾਨੀਆ ਜ਼ਰੂਰ ਜਾਓ। ਅਸੀਂ ਮੰਦਰ ਜਾਂਦੇ ਹਾਂ, ਇੱਕ ਵੱਖ ਤਰ੍ਹਾਂ ਦੀਆਂ Vibrations ਆਉਂਦੀਆਂ ਹਨ, ਇੱਕ ਵੱਖ ਤਰ੍ਹਾਂ ਦਾ ਅਹਿਸਾਸ ਆਉਂਦਾ ਹੈ। ਜੋ ਮੈਂ ਮਹਿਸੂਸ ਕੀਤਾ ਸੀ, ਮੈਂ ਮੰਨਦਾ ਹਾਂ ਤੁਹਾਨੂੰ ਵੀ ਉਹ ਹੀ ਮਹਿਸੂਸ ਹੋਵੇਗਾ। ਸ਼੍ਰੀਮਦ ਰਾਜਚੰਦਰ ਜੀ ਲਈ ਜੋ ਜਗ੍ਹਾ ਬਵਾਨੀਆ ਵਿੱਚ ਬਣੀ ਹੋਈ ਹੈ, ਮੰਦਰ ਨਹੀਂ ਹੈ, ਇੱਕ ਸਥਾਨ ਹੈ, ਪਰ ਅੰਦਰ ਜਾਂਦੇ ਹੀ ਤੁਹਾਨੂੰ ਇੱਕ ਅਧਿਆਤਮ ਚੇਤਨਾ ਦੀਆਂ Vibrations ਮਹਿਸੂਸ ਹੋਣਗੀਆਂ।

ਸਾਡੇ ਦੇਸ਼ ਵਿੱਚ Phd ਕਈ ਵਿਸ਼ਿਆਂ ‘ਤੇ ਹੁੰਦੀ ਸੀ, ਕਈ ਮਹਾਂਪੁਰਖਾਂ ਦੀਆਂ ਕਵਿਤਾਵਾਂ ਦੇ ਗਦ-ਪਦ ਰਚਨਾਵਾਂ ਉੱਤੇ Phd ਹੁੰਦੀ ਹੈ। ਪਰ ਮੈਂ ਚਾਹਾਂਗਾ ਕਿ ਸ਼੍ਰੀਮਦ ਰਾਜਚੰਦਰ ਜੀ ਜਦੋਂ 150 ਸਾਲ ਮਨਾ ਰਹੇ ਹਾਂ ਤਦ ਵਿਸ਼ੇਸ਼ ਤੌਰ ਤੇ ਗੁਜਰਾਤ ਦੀ ਯੂਨੀਵਰਸਿਟੀ ਅਤੇ ਦੇਸ਼ ਦੀਆਂ ਯੂਨੀਵਰਸਿਟੀਆਂ ਵੀ ਸ਼੍ਰੀਮਦ ਰਾਜਚੰਦਰ ਜੀ ਦੀ ਜੋ ਲੇਖਣੀ ਹੈ, ਉਨ੍ਹਾਂ ਦੇ ਕਥਨ ਹਨ, ਕਿਉਂ ਨਾ ਉਨ੍ਹਾਂ ਉੱਤੇ Phd ਕਰਨ? ਗਾਂਧੀ ਜੀ ਦੇ ਜੀਵਨ ਉੱਤੇ ਉਨ੍ਹਾਂ ਦੇ ਸਾਰੇ ਕੰਮਾਂ ਦਾ ਹਰ ਪਲ ਸ਼੍ਰੀਮਦ ਰਾਜਚੰਦਰ ਜੀ ਦੇ ਜੋ ਪੱਤਰ ਹਨ, ਉਨ੍ਹਾਂ ਪੱਤਰਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਹੈ। ਅਤੇ ਵੇਖੋ ਗਾਂਧੀ ਜੀ ਦੀ ਵਿਸ਼ੇਸ਼ਤਾ, ਉਮਰ ਵਿੱਚ ਫਰਕ ਨਹੀਂ ਸੀ, ਜੈਨ ਪਰੰਪਰਾ ਵਿੱਚ ਪਲੇ ਹੋਏ ਸਨ, ਸ਼੍ਰੀਮਦ ਰਾਜਚੰਦਰ ਜੀ, ਉਸਦੇ ਬਾਵਜੂਦ ਵੀ ਗਾਂਧੀ ਜੀ ਦੀ ਸਰਲਤਾ ਵੇਖੋ, ਵਰਨਾ ਕਦੀ ਕਦੀ ਮਨੁੱਖ ਦਾ ਇੱਕ ਉਹ ਬੈਰਿਸਟਰ ਸਨ। ਅਫਰੀਕਾ ਵਿੱਚ ਸਫਲ ਅੰਦੋਲਨ ਕਰ ਕੇ ਆਏ ਸਨ, ਭਾਰਤ ਵਿੱਚ ਵੱਡੇ – ਵੱਡੇ ਨੇਤਾ ਉਨ੍ਹਾਂ ਨੂੰ ਮਿਲਣ ਆਉਂਦੇ ਸਨ। ਉਨ੍ਹਾਂ ਨੇ ਆਪਣੀ ਜਗ੍ਹਾ ਬਣਾ ਲਈ ਸੀ, ਉਸ ਦੇ ਬਾਵਜੂਦ ਵੀ, ਉਮਰ ਵਿੱਚ ਕੋਈ ਫਰਕ ਨਾ ਹੋਣ ਤੋਂ ਬਾਅਦ ਵੀ ਆਪਣੇ ਆਪਣੇ ਬਰਾਬਰੀ ਦੇ ਵਿਅਕਤੀ ਨੂੰ ਉਹ ਆਮ ਜੀਵਨ ਜਿਊਣ ਵਾਲੇ ਵਿਅਕਤੀ ਆਪਣੇ ਅੰਤਰ ਮਨ ਦੇ ਸਾਰੇ ਸਵਾਲ ਲਿਖ ਕੇ ਉਨ੍ਹਾਂ ਨੂੰ ਪੁੱਛਦੇ ਹੁੰਦੇ ਸਨ ਅਤੇ ਸ਼੍ਰੀਮਦ ਰਾਜਚੰਦਰ ਜੀ ਬਿਨਾ ਝਿਜਕ ਅਧਿਆਤਮਕ ਜੀਵਨ ਚੇਤਨਾ ਅਤੇ ਯੱਗ ਸਮੇਤ ਪੂਰੇ ਗਿਆਨ ਦਾ ਨਿਚੋੜ ਪੂਜਨੀਕ ਬਾਪੂ ਜੀ ਨੂੰ ਚਿੱਠੀ ਰਾਹੀਂ ਪਹੁੰਚਾ ਦੇਂਦੇ ਸਨ। ਅਸੀਂ ਪੂਜਨੀਕ ਬਾਪੂ ਅਤੇ ਸ਼੍ਰੀਮਦ ਰਾਜਚੰਦਰ ਦੇ ਉਨ੍ਹਾਂ ਪੱਤਰਾਂ ਨੂੰ ਵੇਖੀਏ ਤਾਂ ਉਸ ਕਾਲ ਖੰਡ ਦਾ ਪਤਾ ਲਗਦਾ ਹੈ। ਗਾਂਧੀ ਦੀ ਮਨੋਸਥਿਤੀ ਦਾ ਪਤਾ ਲਗਦਾ ਸੀ ਅਤੇ ਏਨੇ ਵੱਡੇ ਅਜ਼ਾਦੀ ਦੇ ਅੰਦੋਲਨ ਦੀ ਅਗਵਾਈ ਕਰਨ ਵਾਲਾ ਵਿਅਕਤੀ ਵੀ ਆਪਣੇ ਅੰਤਰਮਨ ਦੀ ਚਿੰਤਾ ਕਿੰਨੀ ਕਰਦਾ ਸੀ, ਉਸ ਨੂੰ ਸੰਭਾਲਣ ਲਈ ਕੀ ਕਰਨਾ ਚਾਹੀਦਾ ਹੈ, ਇਹ ਸ਼੍ਰੀਮਦ ਰਾਜਚੰਦਰ ਜੀ ਤੋਂ ਪੁੱਛਦੇ ਸਨ।

ਸਾਡੀ ਨਵੀਂ ਪੀੜ੍ਹੀ ਨੂੰ ਕੁਝ ਪਤਾ ਨਹੀਂ, ਅਤੇ ਇਸ ਲਈ ਇਸ ਸਾਲ ਜਦੋਂ ਸਾਬਰਮਤੀ ਆਸ਼ਰਮ ਵਿੱਚ ਸ਼ਤਾਬਦੀ ਵਰ੍ਹਾ ਮਨਾ ਰਹੇ ਹਾਂ ਤਦ, ਦੇਸ਼ ਭਰ ਤੋਂ ਜਿਹੜੇ student tourist ਦੇ ਰੂਪ ਵਿੱਚ ਗੁਜਰਾਤ ਆਉਂਦੇ ਹਨ, ਮੈਂ ਉਨ੍ਹਾਂ ਅਧਿਆਪਕਾਂ ਨੂੰ ਵੀ ਕਹਾਂਗਾ ਕਿ ਤੁਸੀਂ ਸਭ ਕੁਝ ਵੇਖੋ ਪਰ ਕੁਝ ਪਲ ਉਨ੍ਹਾਂ ਬੱਚਿਆਂ ਨੂੰ ਸਾਬਰਮਤੀ ਆਸ਼ਰਮ ਵਿੱਚ ਬਿਤਾਉਣ ਲਈ ਪ੍ਰੇਰਿਤ ਕਰੋ। ਬਵਾਨੀਆ ਜਾ ਕੇ ਵਿਖਾਓ ਕਿ ਕਿਵੇ ਮਹਾਂਪੁਰਸ਼ ਸਾਡੇ ਦੇਸ਼ ਵਿੱਚ, ਇਨ੍ਹਾਂ ਦਿਨਾਂ ਵਿੱਚ ਪੈਦਾ ਹੋਏ, ਇਹ ਕੋਈ ਰਿਸ਼ੀਆਂ ਮੁਨੀਆਂ ਦੇ ਯੁਗ ਦੀ ਗੱਲ ਨਹੀਂ ਹੈ। ਮੈਂ ਗੁਰੂਦੇਵ ਰਾਕੇਸ਼ ਜੀ ਦਾ ਜਿੰਨਾ ਅਭਿਨੰਦਨ ਕਰਾਂ ਓਨਾ ਘੱਟ ਹੈ, ਜੋ ਗਿਆਨ ਮਾਰਗੀ ਵੀ ਹਨ ਅਤੇ ਕਰਮ ਮਾਰਗੀ ਵੀ। ਉਨ੍ਹਾਂ ਦੇ ਵਿਚਾਰਾਂ ਦਾ ਪੱਲਾ ਸ਼੍ਰੀਮਾਨ ਲਾਲਚੰਦਰ ਜੀ ਦੀ ਪ੍ਰੇਰਨਾ ਨਾਲ ਭਰਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੀਵਨ ਉਨ੍ਹਾਂ ਆਦਰਸ਼ਾਂ ਦੀ ਪੂਰਤੀ ਲਈ ਕਰਮ ਯੋਗ ਦੇ ਅੰਦਰ ਦੂਰ ਦੁਰਾਡੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੇਵਾ ਵਿੱਚ ਖਪਿਆ ਹੋਇਆ ਹੈ ਅਤੇ ਮੈਂ ਵੇਖਿਆ ਹੈ ਕਿ ਦੁਨੀਆ ਭਰ ਵਿੱਚ ਇੱਕ ਬਹੁਤ ਵੱਡਾ ਸਮੂਹ ਹੈ ਜੋ ਟੀ ਵੀ ਉੱਤੇ ਉਨ੍ਹਾਂ ਦੇ ਜੋ ਵਖਿਆਨ ਸੁਣਨ ਨੂੰ ਮਿਲਦੇ ਹਨ, ਲਗਾਤਾਰ ਸੁਣਨ ਵਾਲਾ ਇੱਕ ਬਹੁਤ ਵੱਡਾ ਵਰਗ ਹੈ।

ਹੁਣੇ ਜਿਹੇ ਮੈਂ ਨੀਦਰਲੈਂਡ ਤੋਂ ਆਇਆਂ, ਪਰਸੋਂ ਮੈਂ ਨੀਦਰਲੈਂਡ ਵਿੱਚ ਸੀ। ਦੋ ਚੀਜ਼ਾਂ ਮੇਰੇ ਲਈ ਬੜੀਆਂ ਹੀ ਨਵੀਆਂ ਸਨ, ਮੇਰੀ ਜਾਣਕਾਰੀ ਲਈ। ਭਾਰਤ ਵਿੱਚ ਜਿੰਨੇ ਮਾਰਗ ਮਹਾਤਮਾ ਗਾਂਧੀ ਦੇ ਨਾਂ ਉੱਤੇ ਹਨ, ਉਸ ਤੋਂ ਬਾਅਦ ਸਭ ਤੋਂ ਵੱਧ ਮਾਰਗਾਂ ਦੇ ਨਾਂ ਗਾਂਧੀ ਉੱਤੇ ਕਿਸੇ ਦੇ ਹੋਣਗੇ ਤਾਂ ਉਹ ਨੀਦਰਲੈਂਡ ਦੇ ਹਨ। ਮੇਰੇ ਲਈ ਇਹ ਨਵਾਂ ਤਜਰਬਾ, ਨਵੀਂ ਜਾਣਕਾਰੀ ਹੈ। ਦੂਸਰਾ ਉਥੇ ਸੂਰੀਨਾਮ ਦੇ ਲੋਕ ਆ ਕੇ ਵੱਸੇ ਹੋਏ ਹਨ। ਬਹੁਤ ਵੱਡੀ ਮਾਤਰਾ ਵਿੱਚ ਉਹ Dutch Citizen ਹਨ। ਭਾਰਤ ਦੀ ਵੀ IT profession ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਨੌਜਵਾਨ ਪੀੜ੍ਹੀ ਉਥੇ ਗਈ ਹੈ। ਪਰ ਘੱਟੋ – ਘੱਟ ਇੱਕ dozen ਲੋਕ ਮੈਨੂੰ ਮਿਲ ਕੇ, ਪਕੜ ਕੇ ਖਿੱਚ ਕੇ ਕਹਿੰਦੇ ਸਨ ਕਿ ਪਰਸੋਂ ਤੁਸੀਂ ਰਾਕੇਸ਼ ਜੀ ਨੂੰ ਮਿਲਣ ਵਾਲੇ ਹੋ ਨਾ। ਅਤੇ ਇੱਕ ਗੱਲ ਹੋਰ ਕਹਿੰਦੇ ਸਨ, ਉਹ ਕਹਿੰਦੇ ਸਨ ਕਿ ਰਾਕੇਸ਼ ਜੀ ਵਾਲੇ ਆਪਣੇ ਨਾਲ ਵਾਲੇ ਚਿੱਤਰ ਜ਼ਰਾ ਭੇਜ ਦੇਣਾ। ਇਹ ਗੱਲਾਂ ਸਹਿਜ ਨਹੀਂ ਹਨ ਜੀ। ਇਹ ਗੱਲ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮਰੱਥਾ ਰੱਖਦੀ ਹੈ ਜਦੋਂ ਅਸੀਂ ਪੂਜਨੀਕ ਬਾਪੂ ਨੂੰ ਯਾਦ ਕਰਦੇ ਹਾਂ, ਸਾਬਰਮਤੀ ਆਸ਼ਰਮ ਨੂੰ ਯਾਦ ਕਰਦੇ ਹਾਂ। 12 ਸਾਲ ਇੱਥੇ ਤਪੱਸਿਆ ਕੀਤੀ ਹੈ ਅਤੇ ਪੂਜਨੀਕ ਬਾਪੂ ਦੀ ਸੰਕਲਪ ਸ਼ਕਤੀ ਵੇਖੋ ਕਿ ਮੈਂ ਬੇਮੌਤ ਮਰਾਂਗਾ ਪਰ ਅਜ਼ਾਦੀ ਤੋਂ ਬਿਨਾਂ ਨਹੀਂ ਮੁੜਾਂਗਾ । ਕਿੰਨੀ ਵੱਡੀ ਸੰਕਲਪ ਸ਼ਕਤੀ ਹੋਵੇਗੀ ਜਦੋਂ ਉਹ ਸਾਬਰਮਤੀ ਆਸ਼ਰਮ ਛੱਡ ਕੇ ਨਿਕਲੇ। 12 ਸਾਲ ਦੀ ਉਹ ਤਪੱਸਿਆ ਜੋ ਸਾਬਰਮਤੀ ਦੇ ਆਸ਼ਰਮ ਵਿੱਚ ਹੋਈ, ਉਸ ਤਪੱਸਿਆ ਦੀ ਸਮਰੱਥਾ ਕਿੰਨੀ ਸੀ ਕਿ ਮਹਾਤਮਾ ਗਾਂਧੀ ਸੰਕਲਪ ਨਾਲ ਨਿਕਲੇ, ਆਤਮ ਵਿਸ਼ਵਾਸ ਕਿੰਨਾ ਸੀ ਕਿ ਇਸੇ ਸਰੀਰ ਦੇ ਰਹਿੰਦੇ ਹੋਏ ਮੈਂ ਅੰਗਰੇਜ਼ਾਂ ਨੂੰ ਏਥੋਂ ਕੱਢ ਕੇ ਰਹਾਂਗਾ, ਹਿੰਦੁਸਤਾਨ ਨੂੰ ਅਜ਼ਾਦ ਕਰ ਕੇ ਰਹਾਂਗਾ।

2019 ਵਿੱਚ ਅਸੀਂ ਪੂਜਨੀਕ ਬਾਪੂ ਦੇ 150 ਸਾਲ ਮਨਾਵਾਂਗੇ। ਏਦਾਂ ਹੀ ਮਨਾਵਾਂਗੇ ਕੀ? ਜੀ ਨਹੀਂ, ਪੂਜਨੀਕ ਬਾਪੂ ਦੇ 150 ਸਾਲ ਏਦਾਂ ਹੀ ਮਨਾਉਣ ਦਾ, ਕਿਸੇ ਹਿੰਦੁਸਤਾਨੀ ਨੂੰ ਹੱਕ ਨਹੀਂ ਹੈ। ਪੂਜਨੀਕ ਬਾਪੂ ਦੇ 150 ਸਾਲ ਮਨਾਉਣਾ ਮਤਲਬ ਗਾਂਧੀ ਜੀ ਦੀ ਤਰ੍ਹਾਂ ਕੋਈ ਸੰਕਲਪ ਲੈ ਕੇ 150ਵੀਂ ਜਯੰਤੀ ਤੱਕ ਉਸਨੂੰ ਪੂਰਾ ਕਰਕੇ ਰਹਿਣਾ ਅਤੇ ਇਹ ਹਰ ਹਿੰਦੁਸਤਾਨੀ …..। ਬੇਮਿਸਾਲ ਸੰਕਲਪ ਸ਼ਕਤੀ ਦੇ ਧਨੀ ਸਨ ਉਹ। ਸਾਡੇ ਅੰਦਰ ਵੀ ਉਹ ਸੰਕਲਪ ਸ਼ਕਤੀ ਹੋਣੀ ਚਾਹੀਦੀ ਹੈ ਜਿਸ ਸੰਕਲਪ ਸ਼ਕਤੀ ਨੂੰ ਲੈ ਕੇ ਅਸੀਂ ਵੀ ਨਿਕਲ ਪਏ। ਅੱਜ ਤੋਂ ਅਤੇ ਜਦੋਂ ਗਾਂਧੀ ਜੀ ਦੇ 150 ਸਾਲ ਮਨਾਵਾਂਗੇ ਤਦ ਅਸੀਂ ਇਸਨੂੰ ਪੂਰਾ ਕਰਕੇ ਰਹਾਂਗੇ। ਇਹ ਹਰ ਹਿੰਦੁਸਤਾਨੀ ਦੇ ਦਿਲ ਵਿੱਚ ….। ਸਾਬਰਮਤੀ ਆਸ਼ਰਮ ਅਜ਼ਾਦੀ ਦੇ ਅੰਦੋਲਨ ਦਾ ਕਲੇਵਰ ਜਿੱਥੇ ਤਿਆਰ ਹੋਇਆ, ਪਿੰਡ ਤਿਆਰ ਹੋਇਆ, ਉਥੋਂ ਇਹ ਕਰਦੇ ਹੋਏ ਅਜ਼ਾਦ ਹਿੰਦੁਸਤਾਨ ਪੂਜਨੀਕ ਬਾਪੂ ਦੇ ਸੁਪਨਿਆਂ ਦਾ ਹਿੰਦੁਸਤਾਨ ਬਣਾਉਣ ਲਈ ਅਸੀਂ ਵੀ ਕੁਝ ਜ਼ਿੰਮੇਵਾਰੀ ਨਿਭਾ ਸਕਦੇ ਹਾਂ।

ਸਾਬਰਮਤੀ ਆਸ਼ਰਮ ਦੀਆਂ ਉਨ੍ਹਾਂ ਦੀਆਂ ਜਿੰਨੀਆਂ ਘਟਨਾਵਾਂ ਹਨ, ਉਨ੍ਹਾਂ ਘਟਨਾਵਾਂ ਵਿੱਚ ਕਿਤੇ ਨਾ ਕਿਤੇ ਸਵੱਛਤਾ ਦੀ ਚਰਚਾ ਪੂਰੇ ਸਾਲ, ਰੋਜ਼ਾਨਾ ਰਹੀ ਹੈ। ਸਵੱਛਤਾ ਨਾਲ ਉਹ Compromise ਨਹੀਂ ਕਰਦੇ ਸਨ। ਇਹ ਸਵੱਛਤਾ ਦੀ ਮੁਹਿੰਮ 2019 ਤੱਕ ਹਰ ਹਿੰਦੁਸਤਾਨੀ ਦਾ ਸੁਭਾਅ ਬਣਨਾ ਚਾਹੀਦਾ ਹੈ। ਸਵੱਛਤਾ ਸਾਡੀਆਂ ਰਗਾਂ ਵਿੱਚ, ਸਾਡੇ ਦਿਮਾਗ਼ ਵਿੱਚ, ਸਾਡੇ ਵਿਚਾਰ ਵਿੱਚ, ਸਾਡੇ ਵਤੀਰੇ ਵਿੱਚ ਸਵੱਛਤਾ ਦਾ ਪਹਿਲਾ ਸਥਾਨ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਵੱਡੀ ਪੂਜਨੀਕ ਬਾਪੂ ਨੂੰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਆਪ ਬਾਪੂ ਕਹਿੰਦੇ ਸਨ ਕਿ ਅਜ਼ਾਦੀ ਅਤੇ ਸਵੱਛਤਾ ਦੋਹਾਂ ਵਿਚੋਂ ਮੇਰੀ ਪਹਿਲੀ ਪਸੰਦ ਸਵੱਛਤਾ ਰਹੇਗੀ। ਅਜ਼ਾਦੀ ਤੋਂ ਵੀ ਜ਼ਿਆਦਾ ਅਹਿਮੀਅਤ ਗੰਦਗੀ ਤੋਂ ਮੁਕਤੀ ਵਾਲਾ ਹਿੰਦੁਸਤਾਨ ਇਹ ਬਾਪੂ ਦਾ ਸੁਪਨਾ ਸੀ। ਅਜ਼ਾਦੀ ਦੇ 70 ਸਾਲ ਹੋ ਚੁੱਕੇ ਹਨ, 2019 ਵਿੱਚ 150ਵੀੰ ਜਯੰਤੀ ਮਨਾ ਰਹੇ ਹਾਂ। ਅਸੀਂ ਕਿਉਂ ਨਾ ਉਸ ਲਈ ਕੁਝ ਕਰੀਏ?

ਪੂਜਨੀਕ ਬਾਪੂ ਨੂੰ ਵੈਸ਼ਨਵ ਜਨ ਤੋ ਤੈਨੇ ਰੇ ਕਹੀਏ ਬਹੁਤ ਪਿਆਰਾ ਸੀ, ਹੁਣੇ ਵੀ ਅਸੀਂ ਲੋਕਾਂ ਨੇ ਸੁਣਿਆ। ਇਸ ਦੇਸ਼ ਦੇ ਹਰ ਕੋਨੇ ਵਿੱਚ ਵੈਸ਼ਨਵ ਜਨ ਤੋ ਤੈਨੇ ਰੇ ਕਹੀਏ ਹਰ ਵਿਦਿਆਰਥੀ ਨੂੰ ਪਤਾ ਹੈ, ਹਰ ਸ਼ਹਿਰੀ ਨੂੰ ਪਤਾ ਹੈ, ਸਭ ਨੂੰ ਪਤਾ ਹੈ ਕਿ ਗਾਂਧੀ ਜੀ ਨੂੰ ਪਿਆਰਾ ਹੈ। ਅਤੇ ਇਸ ਦੀ ਇਸ ਦੀ ਤਾਕਤ ਵੇਖੋ, ਇਸ ਦੀ ਸਹਿਜਤਾ ਵੋਖੋ, ਤੁਸੀਂ 100 ਲੋਕਾਂ ਨੂੰ ਪੁੱਛੋ, 100 ਵਿਚੋਂ 90 ਲੋਕ ਕਹਿਣਗੇ ਵੈਸ਼ਨਵ ਜਨ ਤੋ ਤੈਨੇ ਰੇ ਕਹੀਏ। ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਵੇਖ ਲਓ। ਫੇਰ ਉਨ੍ਹਾਂ ਨੂੰ ਦੂਜਾ ਸਵਾਲ ਕਰੋ ਕਿ ਇਹ ਕਿਸ ਭਾਸ਼ਾ ਵਿੱਚ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ 10 ਲੋਕ ਨਹੀਂ ਦੱਸ ਸਕਣਗੇ ਕਿ ਇਹ ਕਿਸ ਭਾਸ਼ਾ ਵਿੱਚ ਹੈ। ਕਿਉਂਕਿ ਇਹ ਇਸ ਉੱਚਾਈ ਨਾਲ ਸਾਡੇ ਅੰਦਰ ਵੱਸ ਗਿਆ ਹੈ ਕਿ ਭਾਸ਼ਾ ਦੇ ਭੇਦ ਖਤਮ ਹੋ ਗਏ ਹਨ। ਵੈਸ਼ਨਵ ਜਨ ਸਾਨੂੰ ਆਪਣਾ ਲੱਗਣ ਲੱਗ ਗਿਆ ਹੈ । ਇਹ ਸਿੱਧੀ ਹੁੰਦੀ ਹੈ ਕਿ ਬਾਕੀ ਕੋਈ ਭੇਦ ਰੇਖਾ ਸਾਹਮਣੇ ਨਹੀਂ ਆਉਂਦੀ, ਗਾਇਬ ਹੋ ਜਾਂਦੀ ਹੈ।

ਮੈਂ ਰਾਜਨੀਤੀ ਵਿੱਚ ਬਹੁਤ ਦੇਰ ਨਾਲ ਆਇਆ ਹਾਂ । ਅੱਜ ਕੱਲ ਰਾਕੇਸ਼ ਭਾਈ ਜਿਥੇ ਕੰਮ ਕਰਦੇ ਹਨ ਉਸ ਧਰਮਪੁਰ ਇਲਾਕੇ ਵਿੱਚ ਕਦੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਦਾ ਸੀ। ਜਵਾਨੀ ਦਾ ਲੰਬਾ ਸਮਾਂ ਆਦੀਵਾਸੀਆਂ ਦਰਮਿਆਨ ਬਿਤਾਉਣ ਦਾ ਮੌਕਾ ਮਿਲਿਆ ਮੈਨੂੰ, ਸਮਾਜਿਕ ਸੇਵਾ ਕਰਦੇ ਕਰਦੇ। ਸਿਆਸਤ ਵਿੱਚ ਬੜੀ ਦੇਰ ਨਾਲ ਆਇਆ ਸੀ ਅਤੇ ਜਦੋਂ ਆਇਆ ਸੀ ਤਾਂ ਵੀ ਇਸ ਪਟਰੀ ਉੱਤੇ ਕਦੀ ਆਵਾਂਗਾ, ਇਹ ਕਦੀ ਸੋਚਿਆ ਨਹੀਂ ਸੀ। ਮੈਂ ਸੰਗਠਨ ਲਈ ਸਮਰਪਿਤ ਸੀ, ਸੰਗਠਨ ਲਈ ਕੰਮ ਕਰਦਾ ਸੀ ਅਤੇ ਤੱਦ ਮੈਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਟਰੇਂਡ ਕਰਦੇ ਸਮੇਂ ਇੱਕ ਗੱਲ ਦੱਸਦਾ ਸੀ । ਮੈਂ ਕਹਿੰਦਾ ਸੀ ਵੈਸ਼ਨਵ ਜਨ ਤੋ ਤੈਨੇ ਰੇ ਕਹੀਏ 400 ਸਾਲ ਪਹਿਲਾਂ ਨਰਸਿੰਹ ਮਹਿਤਾ ਨੇ ਲਿਖਿਆ ਸੀ। ਅੱਜ ਜਿੰਨੇ ਵੀ Political Leaders ਹਨ, ਜਿੰਨੇ ਵੀ ਜਨਤਕ ਨੁਮਾਇੰਦੇ ਹਨ ਇੱਕ ਕੰਮ ਕਰਨ, ਵੈਸ਼ਨਵ ਜਨ ਤੋ ਤੈਨੇ ਰੇ ਕਹੀਏ ਜੇ ਪੀੜ ਪਰਾਈ ਜਾਣੇ ਰੇ , ਇਥੋਂ ਵੈਸਨਵ ਸ਼ਬਦ ਕੱਢ ਕੇ ਲੋਕ ਪ੍ਰਤੀਨਿਧ ਤੋ ਤੈਨੇ ਰੇ ਕਹੀਏ ਜੇ ਪੀੜ ਪਰਾਈ ਜਾਨੇ ਰੇ। ਤੁਸੀਂ ਵੇਖੋ, ਹਿੰਦੁਸਤਾਨ ਵਿੱਚ ਲੋਕ ਪ੍ਰਤੀਨਿਧੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜਨ ਸੇਵਕ, ਜਨ ਨਾਇੱਕ ਵਰਗਾ ਹੋਣਾ ਚਾਹੀਦਾ ਹੈ। ਵੈਸ਼ਨਵ ਜਨ ਦੀ ਹਰ ਲਾਈਨ ਵਿੱਚ ਤੁਸੀਂ ਪਲ ਭਰ ਲਈ ਆਪਣੇ ਆਪ ਨੂੰ ਬਿਠਾ ਕੇ ਵੇਖੋ ਤੁਸੀਂ ਵੇਖੋ ਤੁਹਾਨੂੰ ਕਿਸੇ ਤੋਂ ਮਾਰਗ ਦਰਸ਼ਨ ਦੀ ਲੋੜ ਨਹੀਂ ਪਵੇਗੀ। ਕਿਤੇ ਜਾਣਾ ਹੈ, ਉਸ ਦਾ ਰਾਹ ਸਾਫ ਮਿਲ ਜਾਵੇਗਾ, ਕੋਈ ਉਲਝਣ ਨਹੀਂ ਰਹੇਗੀ। ਇੱਕ ਇੱਕ ਸ਼ਬਦ ਨਾਲ ਜੋੜ ਕੇ ਵੇਖ ਲੈਣਾ, ਸਮੇਂ ਦੀ ਥੁੜ ਕਾਰਨ ਮੈਂ ਇਸ ਦਾ ਵਿਸਥਾਰ ਨਹੀਂ ਕਰ ਰਿਹਾ ਪਰ ਇਹ ਸਮਰੱਥਾ ਉਸ ਵਿੱਚ ਹੈ।

ਭਰਾਵੋ, ਭੈਣੇ, ਲੋੜ ਪੈਣ ਉੱਤੇ ਪੂਜਨੀਕ ਬਾਪੂ ਦਾ ਨਾਂ ਲੈਣਾ, ਇਹ ਤਾਂ ਅਸੀਂ ਬਹੁਤ ਸਾਲਾਂ ਤੋਂ ਵੇਖਿਆ ਹੈ ਅਤੇ ਕਦੋਂ ਬਾਪੂ ਨੂੰ ਭੁਲਾ ਦੇਣਾ ਇਹ ਚਤੁਰਾਈ ਵੀ ਅਸੀਂ ਭਲੀ ਭਾਂਤੀ ਵੇਖੀ ਹੈ। ਅੱਜ ਜਦ ਮੈਂ ਸਾਬਰਮਤੀ ਆਸ਼ਰਮ ਵਿੱਚ ਆਇਆ ਹਾਂ, ਸ਼੍ਰੀਮਦ ਰਾਜਚੰਦਰ ਜੀ ਦੀ ਤਪੱਸਿਆ, ਉਨ੍ਹਾਂ ਦਾ ਧਿਆਨ, ਉਨ੍ਹਾਂ ਦੇ ਮੂੰਹੋਂ ਨਿਕਲੀ ਇੱਕ ਇੱਕ ਗੱਲ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ ਤਾਂ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮਨਾ ਰਹੇ ਹਾਂ। ਤਦ, ਮੈਂ ਦੇਸ਼ਵਾਸੀਆਂ ਨਾਲ ਇੱਕ ਵਿਸ਼ੇ ਉੱਤੇ ਗੰਭੀਰਤਾ ਨਾਲ ਕੁਝ ਗੱਲ ਅੱਜ ਮੈਂ ਕਰਨਾ ਚਾਹੁੰਦਾ ਹਾਂ। ਇਸ ਤੋਂ ਵੱਡਾ ਕੋਈ ਪਵਿੱਤਰ ਸਥਾਨ ਨਹੀਂ ਹੋ ਸਕਦਾ। ਇਹ ਦੱਸਣ ਲਈ ਸ਼੍ਰੀਮਦ ਰਾਜਚੰਦਰ ਜੀ ਦੇ 150 ਸਾਲ ਹੋਣ, ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਹੋਵੇ, 2019 ਵਿੱਚ ਗਾਂਧੀ ਜੀ ਦੇ 150 ਸਾਲ ਮਨਾਉਣ ਦੀ ਤਿਆਰੀ ਹੋਵੇ, ਇਸ ਤੋਂ ਵਧੀਆ ਮੌਕਾ ਮੇਰੇ ਮਨ ਦੀ ਗੱਲ ਕਰਨ ਲਈ ਸ਼ਾਇਦ ਕਦੀ ਨਹੀਂ ਹੋ ਸਕਦਾ। ਮੈਂ ਦੇਸ਼ ਦੇ ਮੌਜੂਦਾ ਮਾਹੌਲ ਵੱਲ ਆਪਣੀ ਪੀੜਾ ਅਤੇ ਨਾਰਾਜ਼ਗੀ ਪਹੁੰਚਾਉਣਾ ਚਾਹੁੰਦਾ ਹਾਂ। ਜੋ ਦੇਸ਼ ਕੀੜੀ ਨੂੰ ਵੀ ਖਵਾਉਣ ਵਿੱਚ ਯਕੀਨ ਰੱਖਦਾ ਹੈ, ਜੋ ਦੇਸ਼ ਮੁਹੱਲੇ ਵਿੱਚ ਦੌੜਦੇ, ਘੁੰਮਦੇ ਫਿਰਦੇ ਕੁੱਤਿਆਂ ਨੂੰ ਵੀ ਕੁਝ ਨਾ ਕੁਝ ਖਵਾਉਣ ਲਈ ਸੋਚਦਾ ਹੈ, ਜੋ ਦੇਸ਼ ਸਵੇਰੇ ਉੱਠ ਕੇ ਨਦੀ ਤਲਾਬ ਦੇ ਕੰਢੇ ਤੇ ਜਾ ਕੇ ਮੱਛੀਆਂ ਨੂੰ ਖਵਾਉਣ ਦੀ ਪਰੰਪਰਾ ਰੱਖਦਾ ਹੈ, ਜਿਸ ਦੇਸ਼ ਦੇ ਇਹ ਸੰਸਕਾਰ ਹੋਣ, ਚਰਿੱਤਰ ਹੋਵੇ, ਜਿਸ ਦੇਸ਼ ਵਿੱਚ ਮਹਾਤਮਾ ਗਾਂਧੀ ਵਰਗੇ ਮਹਾਂਪੁਰਖ ਨੇ ਅਹਿੰਸਾ ਦਾ ਪਾਠ ਪੜ੍ਹਾਇਆ ਹੋਵੇ, ਕੀ ਹੋ ਗਿਆ ਸਾਨੂੰ ਕਿ ਹਸਪਤਾਲ ਵਿੱਚ ਕੋਈ Patient ਬਚਾ ਨਾ ਸਕੀਏ ਅਸੀਂ? Operation ਅਸਫਲ ਹੋ ਜਾਵੇ, ਦਵਾਈ ਪ੍ਰਭਾਵੀ ਨਾ ਹੋਵੇ ਅਤੇ Patient ਦੀ ਮੌਤ ਹੋ ਜਾਵੇ ਅਤੇ ਅਚਾਨਕ ਪਰਿਵਾਰ ਵਾਲੇ ਹਸਪਤਾਲ ਨੂੰ ਅੱਗ ਲਗਾ ਦੇਣ, ਡਾਕਟਰਾਂ ਨੂੰ ਮਾਰ ਦੇਣ। ਕੀ ਇਹ ਮੇਰਾ ਦੇਸ਼ ਹੈ? ਕੀ ਇਹ ਪੂਜਨੀਕ ਬਾਪੂ ਦਾ ਦੇਸ਼ ਹੈ? ਅਸੀਂ ਕੀ ਕਰ ਰਹੇ ਹਾਂ? ਅਤੇ ਇਨ੍ਹਾਂ ਚੀਜ਼ਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਐਮਰਜੈਂਸੀ ਐਮਰਜੈਂਸੀ ਹੁੰਦੀ ਹੈ, ਕਿਤੇ ਦੋ Vehicle ਟਕਰਾ ਗਏ, ਬਦਕਿਸਮਤੀ ਨਾਲ ਕਿਸੇ ਇੱਕ ਦੀ ਮੌਤ ਹੋ ਗਈ, ਕਿਸੇ ਨੂੰ ਸੱਟ ਲੱਗ ਗਈ, ਨਾ ਜਾਣ ਨਾ ਪਛਾਣ ਲੋਕ ਇਕੱਠੇ ਹੋ ਜਾਂਦੇ ਹਨ, ਗੱਡੀਆਂ ਸਾੜ ਦੇਂਦੇ ਹਨ। ਕੀ ਇਹ ਮੇਰਾ ਦੇਸ਼ ਹੈ?

ਗਊ ਦੀ ਰੱਖਿਆ, ਗਊ ਦੀ ਭਗਤੀ ਮਹਾਤਮਾ ਗਾਂਧੀ ਅਤੇ ਵਿਨੋਬਾ ਭਾਵੇ ਤੋਂ ਵਧ ਕੇ ਕੋਈ ਕਰ ਨਹੀਂ ਸਕਦਾ। ਜੇ ਗਊ ਦੀ ਭਗਤੀ ਕਰਨੀ ਹੈ, ਗਊ ਦੀ ਰਾਖੀ ਕਰਨੀ ਹੈ ਤਾਂ ਗਾਂਧੀ ਜੀ ਅਤੇ ਵਿਨੋਬਾ ਭਾਵੇ ਜੀ ਨੇ ਸਾਨੂੰ ਉੱਤਮ ਰਾਹ ਵਿਖਾਏ। ਉਸੇ ਰਸਤੇ ਉੱਤੇ ਦੇਸ਼ ਨੂੰ ਚੱਲਣਾ ਹੀ ਪਵੇਗਾ। ਉਸੇ ਵਿੱਚ ਦੇਸ਼ ਦਾ ਕਲਿਆਣ ਹੈ। ਵਿਨੋਬਾ ਜੀ ਜੀਵਨ ਭਰ ਗਊ ਰੱਖਿਆ ਲਈ ਆਪਣੇ ਆਪ ਨੂੰ ਪੇਸ਼ ਕਰਦੇ ਰਹੇ। ਮੇਰੀ ਖੁਸ਼ਕਿਸਮਤੀ ਸੀ, ਮੈਂ ਇੱਕ ਵਾਰੀ ਵਰਧਾ ਗਿਆ, ਵਿਨੋਬਾ ਜੀ ਦੇ ਦਰਸ਼ਨ ਲਈ। ਮੈਂ ਉਨ੍ਹਾਂ ਨੂੰ ਮਿਲਿਆ, ਪ੍ਰਣਾਮ ਕੀਤਾ, ਬੈਠਿਆ। ਵਿਨੋਬਾ ਜੀ ਸ਼ਬਦਾਂ ਦੀ ਬੜੀ ਤਾਕਤ ਰੱਖਦੇ ਸਨ। ਮੈਂ ਬੈਠਿਆ, ਜਾਣ-ਪਛਾਣ ਹੋਈ, ਮੈਂ ਬੈਠਿਆ ਸਾਹਮਣੇ ਵੇਖ ਰਿਹਾ ਸੀ, ਉਹ ਮੈਨੂੰ ਕਹਿ ਰਹੇ ਸਨ ਕਿ ਮਰ ਜਾਓ, ਮਰ ਜਾਓ। ਮੈਂ ਹੈਰਾਨ ਸੀ ਕਿ ਵਿਨੋਬਾ ਜੀ ਕਹਿ ਰਹੇ ਹਨ ਮਰ ਜਾਓ, ਮਰ ਜਾਓ। ਮੈਂ ਚੁਪਚਾਪ ਬੈਠਾ ਰਿਹਾ। ਫਿਰ ਹੌਲੀ ਜਿਹਾ ਕਿਹਾ ਗਾਂ ਲਈ, ਗਊ ਮਾਤਾ ਲਈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਿਨੋਬਾ ਜੀ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਜੀਵਨ ਦੇ ਅੰਤ ਤੱਕ ਲੜਦੇ ਰਹੇ। ਕਈ ਵਾਰੀ ਵਰਤ ਰੱਖੇ, ਗਊ ਰੱਖਿਆ ਲਈ ਰੱਖੇ, ਗਊ ਭਗਤੀ ਲਈ ਰੱਖੇ। ਭਾਰਤ ਦਾ ਸੰਵਿਧਾਨ ਵੀ ਸਾਨੂੰ ਉਸ ਦੀ ਅਹਿਮੀਅਤ ਸਮਝਾਉਂਦਾ ਹੈ, ਪਰ ਕੀ ਕਿਸੇ ਇਨਸਾਨ ਨੂੰ ਮਾਰਨ ਦਾ ਹੱਕ ਸਾਨੂੰ ਮਿਲ ਜਾਂਦਾ ਹੈ? ਕੀ ਇਹ ਗਊ ਭਗਤੀ ਹੈ, ਕੀ ਇਹ ਗਊ ਰੱਖਿਆ ਹੈ? ਪੂਜਨੀਕ ਬਾਪੂ ਦਾ ਭਰੋਸਾ ਇਹ ਨਹੀਂ ਹੋ ਸਕਦਾ। ਵਿਨੋਬਾ ਭਾਵੇ ਦਾ ਜੀਵਨ ਸਾਨੂੰ ਇਹ ਸੰਦੇਸ਼ ਨਹੀਂ ਦੇਂਦਾ ਅਤੇ ਇਸੇ ਲਈ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਦੇ ਮੌਕੇ ਉੱਤੇ ਅਤੇ ਪੂਜਨੀਕ ਸ਼੍ਰੀਮਦ ਰਾਜਚੰਦਰ ਜੀ ਦੇ 150ਵੇਂ ਜਨਮ ਦਿਨ ਮਨਾਉਣ ਵੇਲੇ ਹਰ ਹਿੰਦੁਸਤਾਨੀ ਦੇ ਦਿਲੋ – ਦਿਮਾਗ ਵਿੱਚ ਇਹ ਸਾਡੇ ਮੁਢਲੇ ਸੰਸਕਾਰ ਹਨ, ਸਾਡੀ ਮੁਢਲੀ ਪਰੰਪਰਾ ਹੈ …. ਅਹਿੰਸਾ। ਇਹ ਸਾਡੇ ਲੋਕਾਂ ਦਾ ਜੀਵਨ ਧਰਮ ਰਿਹਾ ਹੈ। ਅਸੀੰ ਕਿਵੇਂ ਆਪਾ ਗਵਾ ਰਹੇ ਹਾਂ, ਡਾਕਟਰਾਂ ਨੂੰ ਮਾਰ ਰਹੇ ਹਾਂ। ਐਮਰਜੈਂਸੀ ਹੋ ਜਾਵੇ ਤਾਂ ਡਰਾਈਵਰਾਂ ਨੂੰ ਮਾਰ ਰਹੇ ਹਾਂ। ਗਊ ਦੇ ਨਾਂਅ ਉੱਤੇ ਇਨਸਾਨਾਂ ਨੂੰ ਮਾਰ ਰਹੇ ਹਾਂ।

ਮੈਨੂੰ ਬਚਪਨ ਦੀ ਇੱਕ ਘਟਨਾ ਯਾਦ ਹੈ। ਸੱਚੀ ਘਟਨਾ ਹੈ ਮੇਰੇ ਜੀਵਨ ਦੀ। ਅਤੇ ਪਹਿਲੀ ਵਾਰ ਮੈਂ ਸ਼ਾਇਦ ਅੱਜ ਇਸ ਗੱਲ ਨੂੰ ਕਹਿ ਰਿਹਾ ਹਾਂ। ਇੱਕ ਸਮਾਂ ਸੀ ਜਦੋਂ ਮੈਨੂੰ ਲਿਖਣ ਦੀ ਆਦਤ ਹੁੰਦੀ ਸੀ, ਮੈਂ ਲਿਖਦਾ ਸੀ, ਤਦ ਮੇਰੇ ਮਨ ਵਿੱਚ ਸੀ ਕਿ ਮੈਂ ਉਸ ਵਿਸ਼ੇ ਤੇ ਲਿਖਾਂਗਾ ਪਰ ਮੈਂ ਨਹੀਂ ਲਿਖ ਸਕਿਆ। ਪਰ ਅੱਜ ਮੇਰਾ ਮਨ ਕਹਿੰਦਾ ਹੈ, ਇੱਕ ਅਜਿਹੀ ਪਵਿੱਤਰ ਜਗ੍ਹਾ ਹੈ ਜਿਸ ਪਵਿੱਤਰ ਜਗ੍ਹਾ ਤੋਂ ਮਨ ਦੇ ਅੰਦਰ ਦੀ ਸਚਾਈ ਦਾ ਪ੍ਰਗਟ ਹੋਣਾ ਬਹੁਤ ਸੁਭਾਵਿਕ ਹੈ।

ਮੈਂ ਬਾਲਕ ਸੀ। ਮੇਰੇ ਪਿੰਡ ਵਿੱਚ ਮੇਰਾ ਘਰ ਇੱਕ ਅਜਿਹੀ ਛੋਟੀ ਜਿਹੀ ਤੰਗ ਜਿਹੀ ਗਲੀ ਵਿੱਚ ਹੈ ਤਾਂ ਉਥੇ ਬਿਲਕੁਲ ਪੁਰਾਣੇ ਜ਼ਮਾਨੇ ਵਰਗੇ ਪਿੰਡ ਵਰਗੇ ਨਾਲ ਜੁੜੇ ਘਰ ਹਨ। ਸਾਡੇ ਘਰ ਦੇ ਹੀ ਨੇੜੇ ਮੇਰੇ ਸਾਹਮਣੇ ਪਾਸੇ ਇੱਕ ਪਰਿਵਾਰ ਸੀ, ਜੋ ਇਮਾਰਤ ਵਿੱਚ ਕੜੀਆਂ ਲਗਾਉਣ ਦਾ ਕੰਮ ਕਰਦਾ ਸੀ। Mason ਦਾ ਕੰਮ ਕਰਦਾ ਸੀ। ਇੱਕ ਤਰ੍ਹਾਂ ਦਾ ਮਜ਼ਦੂਰੀ ਵਰਗਾ ਕੰਮ ਸੀ। ਉਸ ਪਰਿਵਾਰ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ, ਪਰ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਪਰਿਵਾਰ ਵਿੱਚ ਇੱਕ ਤਨਾਅ ਜਿਹਾ ਰਹਿੰਦਾ ਸੀ ਕਿ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ। ਉਹ ਬੜੇ ਧਾਰਮਿਕ ਰੁਝਾਨ ਵਾਲੇ ਵਿਅਕਤੀ ਸਨ। ਕਾਫੀ ਵੱਡੀ ਉਮਰ ਵਿੱਚ ਉਨ੍ਹਾਂ ਦੇ ਘਰ ਇੱਕ ਸੰਤਾਨ ਪੈਦਾ ਹੋਈ। ਉਹ ਮੁੰਡਾ ਵੱਡਾ ਹੋ ਰਿਹਾ ਸੀ। ਉਹ ਛੋਟੀ ਤੰਗ ਗਲੀ ਹੀ ਸੀ। ਸਵੇਰੇ ਸਵੇਰੇ ਗਊ ਨੂੰ ਵੀ ਇੱਕ discipline ਦੀ ਆਦਤ ਹੁੰਦੀ ਹੈ। ਗਊ ਘਰਾਂ ਦੇ ਕੋਲੋਂ ਲੰਘਦੀ ਹੈ ਤਾਂ ਘਰ ਵਾਲੇ ਰੋਟੀ ਪਾਉਂਦੇ ਹਨ। ਤਾਂ ਇੱਕ ਗਾਂ ਸੀ ਜੋ ਸਾਡੇ ਮੁਹੱਲੇ ਵਿੱਚ ਆਉਂਦੀ ਸੀ ਅਤੇ ਹਰ ਪਰਿਵਾਰ ਦੇ ਲੋਕ ਬਾਹਰ ਆ ਕੇ ਉਸ ਨੂੰ ਰੋਟੀ ਪਾਉਂਦੇ ਸਨ। ਜਿਨ੍ਹਾਂ ਦੇ ਘਰ ਵਿੱਚ ਸੰਤਾਨ ਪੈਦਾ ਹੋਈ ਸੀ, ਉਹ ਵੀ ਰੋਟੀ ਖਵਾਂਦੇ ਸਨ। ਇੱਕ ਵਾਰ ਅਚਾਨਕ ਹੰਗਾਮਾ ਮਚ ਗਿਆ, ਸ਼ਾਇਦ ਕੁਝ ਬੱਚਿਆਂ ਨੇ ਪਟਾਕੇ ਚਲਾ ਦਿੱਤੇ ਸਨ। ਕੀ ਹੋਇਆ, ਉਹ ਘਟਨਾ ਹੁਣ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਪਰ ਉਹ ਗਾਂ ਹੜਬੜਾ ਗਈ ਅਤੇ ਦੌੜਦੇ – ਦੌੜਦੇ ਸਥਿਤੀ ਇਹ ਬਣ ਗਈ ਕਿ ਉਹ ਜੋ ਉਨ੍ਹਾਂ ਦਾ ਬੱਚਾ, ਜੋ 3, 4, ਜਾਂ 5 ਸਾਲ ਦਾ ਹੋਵੇਗਾ, ਉਹ ਵੀ ਦੌੜਨ ਲੱਗਾ। ਉਸ ਨੂੰ ਸਮਝ ਨਹੀਂ ਆਇਆ ਕਿ ਇੱਧਰ ਦੌੜਾਂ ਜਾਂ ਓਧਰ ਦੌੜਾਂ ਅਤੇ ਜਾਣੇ ਅਣਜਾਣੇ ਵਿੱਚ ਉਹ ਗਾਂ ਦੇ ਪੈਰਾਂ ਹੇਠ ਆ ਗਿਆ। ਏਨੇ ਸਾਲਾਂ ਵਿੱਚ ਪਰਿਵਾਰ ਵਿੱਚ ਇੱਕ ਬੱਚਾ ਪੈਦਾ ਹੋਇਆ ਸੀ ਅਤੇ ਗਾਂ ਦੇ ਪੈਰਾਂ ਹੇਠ ਆਉਣ ਨਾਲ ਉਸ ਦੀ ਮੌਤ ਹੋ ਗਈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪਰਿਵਾਰ ਦਾ ਮਾਹੌਲ ਕਿਵੇਂ ਹੋਵੇਗਾ? ਬੜੇ ਦੁੱਖ ਦੇ ਦਿਨ ਸਨ, ਪਰ ਦੂਸਰੇ ਦਿਨ ਸਵੇਰੇ …… ਇਹ ਦ੍ਰਿਸ਼ ਮੈਂ ਭੁੱਲ ਨਹੀਂ ਸਕਦਾ। ਦੂਜੇ ਦਿਨ ਸਵੇਰੇ ਹੀ ਉਹ ਗਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਆ ਕੇ ਖੜੀ ਹੋ ਗਈ। ਕਿਸੇ ਵੀ ਘਰ ਦੇ ਸਾਹਮਣੇ ਜਾ ਕੇ ਰੋਟੀ ਨਹੀਂ ਖਾਧੀ। ਉਹ ਪਰਿਵਾਰ ਵੀ ਉਸ ਨੂੰ ਰੋਟੀ ਖਵਾਂਦਾ ਸੀ ਪਰ ਨਹੀਂ ਖਾਧੀ। ਗਾਂ ਦੇ ਹੰਝੂ ਕਦੇ ਨਾ ਰੁਕੇ। ਇੱਕ ਦਿਨ, 2 ਦਿਨ, 5 ਦਿਨ ਗਾਂ ਨਾ ਖਾਣਾ ਖਾ ਰਹੀ ਸੀ ਨਾ ਪਾਣੀ ਪੀ ਰਹੀ ਸੀ। ਇੱਕ ਪਾਸੇ ਪਰਿਵਾਰ ਨੂੰ ਇਕਲੌਤੀ ਔਲਾਦ ਦੀ ਮੌਤ ਦਾ ਦੁੱਖ ਸੀ। ਪੂਰੇ ਮੁਹੱਲੇ ਵਿੱਚ ਦੁਖ ਦਾ ਮਾਹੌਲ ਸੀ। ਪਿੰਡ ਵਿੱਚ ਇੱਕ ਪਰਿਵਾਰ ਦਾ ਮਾਤਮ ਹੁੰਦਾ ਹੈ। ਪਰ ਗਾਂ ਪਛਤਾਵੇ ਵਿੱਚ ਡੁੱਬੀ ਹੋਈ ਸੀ। ਕਈ ਦਿਨ ਤੱਕ ਉਸ ਨੇ ਕੁਝ ਨਹੀਂ ਖਾਧਾ, ਕੁਝ ਨਾ ਪੀਤਾ। ਉਸ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ। ਸਾਰੇ ਮੁਹੱਲੇ ਦੇ ਲੋਕ, ਉਸ ਪਰਿਵਾਰ ਦੇ ਲੋਕ ਵੀ ਲੱਖ ਕੋਸ਼ਿਸ਼ ਕਰਦੇ ਰਹੇ ਪਰ ਗਾਂ ਨੇ ਆਪਣਾ ਸੰਕਲਪ ਨਹੀਂ ਛੱਡਿਆ ਕਿ ਉਸ ਸੰਤਾਨ, ਬੱਚੇ ਦੀ ਮੌਤ ਉਸ ਦੇ ਪੈਰਾਂ ਹੇਠ ਹੋਈ ਹੈ, ਇਸ ਦਰਦ ਨਾਲ ਹੀ ਉਸ ਗਾਂ ਨੇ ਆਪਣੇ ਸਰੀਰ ਛੱਡ ਦਿੱਤਾ। ਇੱਕ ਬਾਲਕ ਦੀ ਮੌਤ ਤੋਂ ਬਾਅਦ ਇੱਕ ਗਾਂ ਨੂੰ ਬਲੀਦਾਨ ਦੇਂਦੇ ਹੋਏ ਮੈਂ ਬਚਪਨ ਵਿੱਚ ਵੇਖਿਆ ਸੀ, ਉਹ ਦ੍ਰਿਸ਼ ਅੱਜ ਵੀ ਮੇਰੇ ਸਾਹਮਣੇ ਜ਼ਿੰਦਾ ਹੈ। ਅੱਜ ਜਦ ਮੈਂ ਸੁਣਦਾ ਹਾਂ ਕਿ ਗਊ ਦੇ ਨਾਂ ਤੇ ਕਿਸੇ ਦੀ ਹੱਤਿਆ ਕੀਤੀ ਜਾਵੇ, ਉਹ ਨਿਰਦੋਸ਼ ਹੈ ਕਿ ਗੁਨਾਹਗਾਰ ਹੈ, ਇਹ ਕਾਨੂੰਨ ਵੇਖੇਗਾ। ਇਨਸਾਨ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਹੱਕ ਨਹੀਂ ਹੈ।

ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮਨਾਉਂਦੇ ਹੋਏ, ਗਾਂਧੀ ਅਤੇ ਵਿਨੋਬਾ ਜੀ ਵਰਗੇ ਗਊ ਲਈ ਸਮਰਪਿਤ ਜੀਵਨ ਸਾਡੇ ਸਾਹਮਣੇ ਹੋਣ, ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਹਿੰਸਾ ਸਮੱਸਿਆ ਦਾ ਹੱਲ ਨਹੀਂ ਹੈ। ਉਸ ਡਾਕਟਰ ਦਾ ਕੋਈ ਦੋਸ਼ ਨਹੀਂ ਹੈ, ਜੋ ਤੁਹਾਡੇ ਪਰਿਵਾਰ ਦੇ ਵਿਅਕਤੀ ਦੀ ਸੇਵਾ ਕਰ ਰਿਹਾ ਸੀ, ਪਰ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਬਚਾ ਨਹੀਂ ਸਕਿਆ ਅਤੇ ਫਿਰ ਵੀ ਤੁਹਾਨੂੰ ਸ਼ਿਕਾਇਤ ਹੈ ਤਾਂ ਕਾਨੂੰਨੀ ਵਿਵਸਥਾ ਹੈ। ਐਮਰਜੈਂਸੀ ਹੋ ਜਾਂਦੀ ਹੈ, ਕਿਸੇ ਬੇਦੋਸ਼ੇ ਦੀ ਜ਼ਿੰਦਗੀ ਜਾਂਦੀ ਹੈ ਤਾਂ ਉਹ ਅਚਾਨਕ ਜਾਂਦੀ ਹੈ ਅਤੇ ਇਸ ਲਈ ਗਾਂਧੀ ਜੀ ਦੀ ਇਸ ਧਰਤੀ ਉੱਤੇ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਇੱਕ ਸੰਤੁਲਿਤ ਜੀਵਨ ਜਿਊਣ ਦੀ। ਹਰ ਕਿਸੇ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਜੀਵਨ ਨਾਲ ਜੋੜ ਲਓ ਅਤੇ ਤਦ ਜਾ ਕੇ ਅਸੀਂ ਪੂਜਨੀਕ ਬਾਪੂ ਦੇ ਸੁਪਨਿਆਂ ਦਾ ਦੇਸ਼ ਬਣਾ ਸਕਦੇ ਹਾਂ। 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ। ਜਿਨ੍ਹਾਂ ਮਹਾਂਪੁਰਖਾਂ ਨੇ ਅਜ਼ਾਦੀ ਲਈ ਬਲੀਦਾਨ ਦਿੱਤਾ, ਜਵਾਨੀ ਜੇਲ੍ਹਾਂ ਵਿੱਚ ਕੱਟ ਦਿੱਤੀ, ਕੁਝ ਕਾਲਾ ਪਾਣੀ ਵਿੱਚ ਜ਼ਿੰਦਗੀ ਗੁਜ਼ਾਰਦੇ ਰਹੇ, ਕੁਝ ਫਾਂਸੀ ਦੇ ਤਖਤੇ ਤੇ ਚੜ੍ਹ ਗਏ, ਕੁਝ ਜੀਵਨ ਭਰ ਲੜਦੇ ਰਹੇ, ਉਨ੍ਹਾਂ ਸਭ ਦਾ ਸੁਪਨਾ ਸੀ ਕਿ ਦ੍ਰੇਸ਼ ਨੂੰ ਅਜ਼ਾਦ, ਦੇਸ਼ ਨੂੰ ਖੁਸ਼ਹਾਲ, ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦੇ ਕਲਿਆਣ ਵੱਲ ਵੇਖਣ ਦਾ। 2022 ਵਿੱਚ ਅਜ਼ਾਦੀ ਦੇ 75 ਸਾਲ ਹੋ ਰਹੇ ਹਨ, 5 ਸਾਲ ਸਾਡੇ ਕੋਲ ਹਨ, ਜੇ ਸਵਾ ਸੌ ਕਰੋੜ ਦੇਸ਼ ਵਾਸੀ ਸੰਕਲਪ ਕਰ ਲੈਣ ਕਿ 2022 ਵਿੱਚ ਅਸੀਂ ਹਿੰਦੁਸਤਾਨ ਨੂੰ ਉਥੇ ਲਿਜਾਣਾ ਹੈ ਜੋ ਸਾਡੀ ਅਜ਼ਾਦੀ ਦੇ ਦੀਵਾਨਿਆਂ ਦਾ ਸੁਪਨਾ ਸੀ, ਉਸ ਨੂੰ ਪੂਰਾ ਕਰਨ ਲਈ ਲਿਜਾਣਾ ਹੈ। ਜਿਸ ਸਾਬਰਮਤੀ ਆਸ਼ਰਮ ਦੀ ਧਰਤੀ ਤੋਂ ਅਜ਼ਾਦ ਹਿੰਦੁਸਤਾਨ ਦੇ ਸੁਪਨੇ ਨੂੰ ਸੰਜੋਇਆ ਗਿਆ ਸੀ, ਰਾਸ਼ਟਰ ਨੂੰ ਪਿਰੋਇਆ ਗਿਆ ਸੀ, ਸੁਪਨਿਆਂ ਨੂੰ ਪੂਰਾ ਕਰਨ ਲਈ ਆਹੂਤੀ ਨੂੰ ਸਵੀਕਾਰ ਕੀਤਾ ਗਿਆ ਸੀ, ਨਿਆਂ ਲੜਨ ਲਈ ਹਰ ਤਰ੍ਹਾਂ ਦੇ ਅਹਿੰਸਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਸੱਤਿਆਗ੍ਰਹਿ ਦਾ ਰਾਹ ਅਪਣਾਇਆ ਗਿਆ ਸੀ। 2022 ਵਿੱਚ ਅਜ਼ਾਦੀ ਦੇ 75 ਸਾਲ ਹੋ ਰਹੇ ਹਨ। ਸੰਕਲਪ ਦਾ, ਕਰਮ ਦਾ, ਨਵਾਂ ਕਰਨ ਦਾ, ਜੀਵਨ ਨੂੰ ਲਗਾ ਦੇਣ ਦਾ, 5 ਸਾਲ ਜ਼ਿੰਦਗੀ ਦਾ ਉਹ ਕੀਮਤੀ ਸਮਾਂ 2022 ਵਿੱਚ ਅਸੀਂ ਹਰ ਹਿੰਦੁਸਤਾਨੀ, 125 ਕਰੋੜ ਦੇਸ਼ ਵਾਸੀ ਇੱਕ ਕਦਮ ਜੇ ਅੱਗੇ ਚਲਦੇ ਹਨ ਤਾਂ ਹਿੰਦੁਸਤਾਨ 125 ਕਰੋੜ ਕਦਮ ਅੱਗੇ ਚਲਦਾ ਹੈ। ਇਨ੍ਹਾਂ ਸੁਪਨਿਆਂ ਨੂੰ ਲੈ ਕੇ ਚੱਲੀਏ।

ਸ਼੍ਰੀਮਦ ਰਾਜਚੰਦਰ ਜੀ, ਜਿਨ੍ਹਾਂ ਨੇ ਏਨੀ ਵੱਡੀ ਅਧਿਆਤਮਕ ਚੇਤਨਾ, ਕਰਮ ਮਾਰਗ, ਗਿਆਨ ਮਾਰਗ, ਅਤੇ ਚੇਤਨਾ ਨੂੰ ਜਗਾਉਣ ਦਾ ਰਸਤਾ ਵਿਖਾਇਆ। ਪੂਜਨੀਕ ਬਾਪੂ ਜਿਨ੍ਹਾਂ ਨੇ ਸ਼੍ਰੀਮਦ ਰਾਜਚੰਦਰ ਜੀ ਦੀ ਗੱਲ ਨੂੰ ਜੀਅ ਕੇ, ਤਜਰਬਾ ਸਫਲ ਕਰਕੇ ਵਿਖਾਇਆ ਹੈ, ਅਜਿਹੇ ਦੋਹਾਂ ਮਹਾਂਪੁਰਖਾਂ ਨੂੰ ਇਕੱਠੇ ਯਾਦ ਕਰਨ ਦੇ ਇਸ ਮੌਕੇ ਉੱਤੇ, ਮੈਂ ਫਿਰ ਇੱਕ ਵਾਰੀ….. ਮੈਨੂੰ ਤੁਹਾਡੇ ਸਭ ਦਰਮਿਆਨ ਆਉਣ ਦਾ ਮੌਕਾ ਮਿਲਿਆ, ਏਨੀ ਵੱਡੀ ਗਿਣਤੀ ਵਿੱਚ ਦੇਸ਼ ਅਤੇ ਦੁਨੀਆ ਤੋਂ ਆਏ ਲੋਕਾਂ ਦੇ ਦਰਸ਼ਨ ਦਾ ਸੁਭਾਗ ਮਿਲਿਆ। ਰਾਕੇਸ਼ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਆਪਣੀ ਖੁਸ਼ਕਿਸਮਤੀ ਮੰਨਦਾ ਹਾਂ, ਬਹੁਤ – ਬਹੁਤ ਧੰਨਵਾਦ।

ਅਮਿਤ ਕੁਮਾਰ / ਅਮਿਤ /ਨਿਰਮਲ