Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਵਲਸਡ ਵਿਖੇ ਇੱਕ ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਗੁਜਰਾਤ ਨਾ ਲੋਕਪ੍ਰਿਯ ਮੁੱਖ ਮੰਤਰੀ, ਮਾਈ ਸ਼੍ਰੀ ਵਿਜੈ ਭਾਈ ਰੁਪਾਣੀ, ਮੰਚ ਪਰ ਬੈਠੇਲਾ ਸੌਭਾਗਯਵਾਨੋਂ, ਅਨੇ ਵਿਸ਼ਾਲ ਸੰਖਯਾ ਮੇਂ ਪਧਾਰੇਲਾ ਲਾਲਾ ਭਾਈਯੋ ਅਨੇ ਬਹਨੋਂ

ਦੋ-ਤਿੰਨ ਦਿਨ ਬਾਅਦ ਰੱਖੜੀ ਦਾ ਪਵਿੱਤਰ ਤਿਉਹਾਰ ਅਤੇ ਤੁਸੀਂ ਸਭ ਭੈਣਾਂ ਇੰਨੀ ਵੱਡੀ ਰੱਖਿਆ ਦੀ ਰੱਖੜੀ ਲੈ ਕੇ ਆਈਆਂ ਹੋ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਅਤੇ ਦੇਸ਼ਭਰ ਦੀਆਂ ਮਾਤਾਵਾਂ-ਭੈਣਾਂ ਨੇ ਅਸ਼ੀਰਵਾਦ ਦੇ ਕੇ ਜੋ ਮੈਨੂੰ ਰੱਖਿਆ ਕਵਚ ਦਿੱਤਾ ਹੋਇਆ ਹੈ, ਅਸ਼ੀਰਵਾਦ ਦਿੱਤੇ ਹੋਏ ਹਨ, ਇਸ ਲਈ ਮੈਂ ਇਨ੍ਹਾਂ ਸਭ ਮਾਤਾਵਾਂ-ਭੈਣਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਰੱਖੜੀ ਦਾ ਤਿਉਹਾਰ ਸਾਹਮਣੇ ਹੋਵੇ ਅਤੇ ਗੁਜਰਾਤ ਵਿੱਚ ਇੱਕ ਲੱਖ ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ, ਭੈਣਾਂ ਨੂੰ ਉਨ੍ਹਾਂ ਦੇ ਨਾਮ ਨਾਲ ਆਪਣਾ ਘਰ ਮਿਲੇ, ਮੈਂ ਸਮਝਦਾ ਹਾਂ ਰੱਖੜੀ ਦਾ ਇਸ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੋ ਸਕਦਾ।

ਜਿਨ੍ਹਾਂ ਭੈਣਾਂ ਨੂੰ ਅੱਜ ਘਰ ਮਿਲਿਆ ਹੈ; ਘਰ ਨਾ ਹੋਣਾ, ਉਸਦੀ ਪੀੜਾ ਕੀ ਹੁੰਦੀ ਹੈ, ਜ਼ਿੰਦਗੀ ਕਿਵੇਂ ਗੁਜਰਦੀ ਹੈ, ਭਵਿੱਖ ਕਿਵੇਂ ਹਨ੍ਹੇਰਾ ਹੁੰਦਾ ਹੈ; ਹਰ ਸਵੇਰੇ ਇੱਕ ਸੁਪਨਾ ਲੈ ਕੇ ਉੱਠਦੇ ਹਨ, ਸ਼ਾਮ ਹੁੰਦੇ-ਹੁੰਦੇ ਸੁਪਨਾ ਮੁਰਝਾ ਜਾਂਦਾ ਹੈ,ਓਹੀ ਝੁੱਗੀ-ਝੌਂਪੜੀ ਦੀ ਜ਼ਿੰਦਗੀ ਹੁੰਦੀ ਹੈ।

ਪਰ ਜਦੋਂ ਆਪਣਾ ਘਰ ਹੁੰਦਾ ਹੈ ਤਾਂ ਸੁਪਨੇ ਵੀ ਸਜਣ ਲੱਗਦੇ ਹਨ ਅਤੇ ਫਿਰ ਸੁਪਨੇ ਵੀ ਆਪਣੇ ਬਣ ਜਾਂਦੇ ਹਨ। ਅਤੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰਾ ਪਰਿਵਾਰ ; ਅਬਾਲ, ਬਜ਼ੁਰਗ ਸਭ ਮੇਹਨਤ ਕਰਦਾ ਹੈ, ਯਤਨ ਕਰਦਾ ਹੈ ਅਤੇ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ।

ਇਰ ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾ ਸਭ ਮਾਤਾਵਾਂ-ਭੈਣਾਂ ਨੂੰ, ਇੱਕ ਲੱਖ ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ, ਇਹ ਘਰ ਦੀ ਸੌਗਾਤ ਦੇ ਕੇ ਤੁਹਾਡੇ ਭਰਾ ਵਜੋਂ ਮੈਂ ਬਹੁਰ ਸੰਤੋਖ ਅਨੁਭਵ ਕਰ ਰਿਹਾ ਹਾਂ।

ਅੱਜ ਇੱਕ ਹੋਰ ਦੂਜੀ ਯੋਜਨਾ ਵੀ 600 ਕਰੋੜ ਰੁਪਏ ਦੀ, ਉਹ ਯੋਜਨਾ ਵੀ ਇੱਕ ਪ੍ਰਕਾਰ ਨਾਲ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਾਡੀਆਂ ਮਾਤਾਵਾਂ-ਭੈਣਾਂ ਨੂੰ ਹੀ ਭੇਟ-ਸੌਗਾਤ ਹੈ। ਪਾਣੀ ਦਾ ਸੰਕਟ ਸਭ ਤੋਂ ਜ਼ਿਆਦਾ ਪਰਿਵਾਰ ਵਿੱਚ ਕਿਸੇ ਨੂੰ ਝੱਲਣਾ ਪੈਂਦਾ ਹੈ ਤਾਂ ਮਾਤਾਵਾਂ-ਭੈਣਾਂ ਨੂੰ ਝੱਲਣਾ ਪੈਂਦਾ ਹੈ। ਪੂਰੇ ਪਰਿਵਾਰ ਲਈ ਪਾਣੀ ਦਾ ਪ੍ਰਬੰਧ ਸਾਡੇ ਘਰਾਂ ਵਿੱਚ ਅੱਜ ਵੀ ਮਾਤਾਵਾਂ-ਭੈਣਾਂ ਨੂੰ ਕਰਨਾ ਪੈਂਦਾ ਹੈ। ਅਤੇ

ਪੀਣ ਦਾ ਸ਼ੁੱਧ ਜਲ ਨਾ ਹੋਣ ਦੇ ਕਾਰਣ ਇੱਕ ਪ੍ਰਕਾਰ ਨਾਲ ਘਰ, ਜ਼ਿੰਦਗੀ, ਬਿਮਾਰੀ ਦਾ ਵੀ ਘਰ ਬਣ ਜਾਂਦਾ ਹੈ। ਪੀਣ ਦਾ ਸ਼ੁੱਧ ਜਲ ਪਰਿਵਾਰ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਂਦਾ ਹੈ।

ਮੈਂ ਸਾਲਾਂ ਤੱਕ ਆਪਣੀ ਜਵਾਨੀ ਦੇ ਕਈ ਸਾਲ ਇਸ ਆਦੀਵਾਸੀ ਇਲਾਕੇ ਵਿੱਚ ਗੁਜਾਰੇ ਹਨ। ਮੈਂ ਜਦੋਂ ਧਰਮਪੁਰ ਸਿਦੰਬਾੜੀ ਵਿੱਚ ਰਹਿੰਦਾ ਸੀ ਤਾਂ ਮਨ ਵਿੱਚ ਇੱਕ ਹਮੇਸ਼ਾ ਪ੍ਰਸ਼ਨ ਉਠਦਾ ਸੀ ਕਿ ਇੰਨੀ ਵਰਖਾ ਇੱਥੇ ਹੁੰਦੀ ਹੈ ਪਰ ਦਿਵਾਲੀ ਤੋਂ ਬਾਅਦ ਦੋ ਮਹੀਨਿਆਂ ਤੋਂ ਜ਼ਿਆਦਾ ਪਾਣੀ ਨਹੀਂ ਬਚਦਾ ਹੈ ਅਤੇ ਫਿਰ ਪਾਣੀ ਲਈ ਤਰਸਣਾ ਪੈਂਦਾ ਹੈ। ਅਤੇ ਮੈਨੂੰ ਬਰਾਬਰ ਯਾਦ ਹੈ ਉਸ ਸਮੇਂ ਧਰਮਪੁਰ ਵਿੱਚ, ਸਿਦੰਬਾਰ, ਸਾਰੇ ਬੇਲਟਬ ਵਿੱਚ, ਸਾਰੇ ਇਸ ਆਦੀਵਾਸੀ ਦੇ ਲੈ ਕੇ ਉਮਰ ਗਾਂਵ ਤੋਂ ਅੰਬੌਜੀ ਤੱਕ ਪੂਰੀ ਆਦੀਵਾਸੀ ਬੈੱਲਟ ਵਿੱਚ ਵਰਖਾ ਉੱਥੇ ਜ਼ਿਆਦਾ ਹੁੰਦੀ ਹੈ ਅਤੇ ਸਾਰਾ ਪਾਣੀ ਸਾਡੇ ਵੱਲ, ਦਰਿਆ ਦੀ ਵੱਲ, ਸਮੁੰਦਰ ਵੱਲ ਚਲਾ ਜਾਂਦਾ ਹੈ। ਉਹ ਸਾਰੇ ਇਲਾਕੇ ਬਿਨਾਂ ਪਾਣੀ ਦੇ ਰਹਿ ਜਾਂਦੇ ਹਨ।

ਅਤੇ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਹਜ਼ਾਰਾਂ ਕਰੋੜ ਰੁਪਇਆਂ ਨਾਲ ਤੈਅ ਕੀਤਾ ਸੀ ਕਿ ਉਮਰ ਗਾਂਵ ਤੋਂ ਅੰਬੋਜੀ ਤੱਕ, ਸਾਰੀ ਆਦੀਵਾਸੀ ਬੈੱਲਟ ਜੋ ਗੁਜਰਾਤ ਦਾ ਪੂਰਬੀ ਕਿਨਾਰਾ ਹੈ; ਹਰ ਗਾਂਵ ਨੂੰ, ਹਰ ਘਰ ਨੂੰ ਨਲ ਤੋਂ ਜਲ ਮਿਲੇ, ਇਹ ਸੁਪਨਾ ਦੇਖਿਆ।

ਜੋ ਫ਼ਿਲਮ ਦਿਖਾਈ ਗਈ, ਉਸ ਵਿੱਚ ਦੱਸਿਆ ਗਿਆ ਦਸ ਯੋਜਨਾਵਾਂ, ਅੱਜ ਉਸ ਆਖਰੀ ਯੋਜਨਾ ਦਾ ਵੀ ਕੰਮ ਸ਼ੁਰੂ ਹੋ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਫ਼ਿਲਮ ਦੇਖੀ ਹੋਵੇਗੀ, ਉਨ੍ਹਾਂ ਲਈ ਵੀ ਹੈਰਾਨੀਜਨਕ ਹੁੰਦਾ ਹੋਵੇਗਾ। ਸਭ ਤੋਂ ਉਪਰ ਜਿੱਥੇ ਪਾਣੀ ਪਹੁੰਚਣ ਵਾਲਾ ਹੈ ਉਹ 200 ਮੰਜ਼ਿਲਾ ਮਕਾਨ ਦੀ ਉਚਾਈ ਤੇ ਜਿੰਨਾ ਪਾਣੀ ਪਹੁੰਚਾਉਂਦੇ ਹਾਂ,ਇੰਨਾ ਪਾਣੀ ਉਪਰ ਲੈ ਜਾਣਗੇ। ਯਾਨੀ ਇੱਕ ਪ੍ਰਕਾਰ ਨਾਲ ਨਦੀ 200 ਮੰਜ਼ਿਲਾ ਉਚਾਈ ਤੇ ਲੈ ਜਾਣਗੇ ਅਤੇ ਉੱਥੋਂ ਪਾਣੀ ਹੇਠਾ ਲੋਕਾਂ ਨੂੰ ਪਹੁੰਚਣਗੇ। ਇਹ technology ਦਾ miracle ਹੈ।

ਸਾਡੇ ਦੇਸ਼ ਵਿੱਚ ਇਸ ਦੂਰ-ਦੁਰਾਡੇ ਗਿਰ ਦੇ ਜੰਗਲਾਂ ਵਿੱਚ ਇੱਕ ਪੋਲਿੰਗ ਬੂਥ ਇੱਕ ਵੋਟ ਲਈ ਹੁੰਦਾ ਹੈ, ਇੱਕ ਵੋਟਰ ਅਤੇ ਇੱਕ ਪੋਲਿੰਗ ਬੂਥ। ਸਾਰੀ ਦੁਨੀਆਂ ਵਿੱਚ ਉਹ ਬੌਕਸਰ ਆਈਟਮ ਬਣ ਜਾਂਦੀ ਹੈ ਕਿ ਹਿੰਦੁਸਤਾਨ ਦੀ ਚੋਣ ਪ੍ਰਕਿਰਿਆ ਅਜਿਹੀ ਹੈ ਕਿ ਗਿਰ ਦੇ ਜੰਗਲ ਵਿੱਚ ਇੱਕ ਪੋਲਿੰਗ ਬੂਥ ਅਜਿਹਾ ਹੈ ਜਿੱਥੇ ਸਿਰਫ ਇੱਕ ਵੋਟਰ ਹੈ ਪਰ ਉੱਥੇ ਵੀ ਚੋਣ ਪ੍ਰਬੰਧਨ ਹੁੰਦਾ ਹੈ।

ਮੈਂ ਸਮਝਦਾ ਹਾਂ ਇਹ ਵੀ ਇੱਕ ਅਜੂਬਾ ਬਣ ਜਾਵੇਗਾ ਕਿ ਇੱਕ ਗਾਂਵ ਉਪਰ 200-300 ਘਰਾਂ ਦੀ ਬਸਤੀ, ਪਰ ਇਨ੍ਹਾਂ ਨੂੰ ਪਾਣੀ ਪਹੁੰਚਾਣ ਲਈ ਇੱਕ ਸੰਵੇਦਨਸ਼ੀਲ ਸਰਕਾਰ 200 ਮੰਜਿਲਾਂ ਤੱਕ ਪਾਣੀ ਨੂੰ ਉਪਰ ਲੈ ਜਾਏ, ਹਰ ਨਾਗਰਿਕ ਦੇ ਪ੍ਰਤੀ ਸਾਡੀ ਭਗਤੀ ਕਿੰਨੀ ਹੈ, ਇਸ ਦਾ ਇਹ ਜਿਉਂਦਾ-ਜਾਗਦਾ ਉਦਾਹਰਣ ਹੈ।

ਪਹਿਲਾਂ ਵੀ ਸਰਕਾਰਾਂ ਰਹੀਆਂ। ਆਦਿਵਾਲੀ ਮੁੱਖ ਮੰਤਰੀ ਵੀ ਰਹੇ। ਅਤੇ ਜਦੋਂ ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ ਤਾਂ ਮੇਰੇ ਪਹਿਲਾਂ ਜੋ ਆਦੀਵਾਸੀ ਮੁੱਖ ਮੰਤਰੀ ਰਹੇ ਸਨ, ਉਨ੍ਹਾਂ ਦੇ ਗਾਂਵ ਵਿੱਚ ਜਦੋਂ ਮੈਂ ਗਿਆ, ਪਾਣੀ ਦੀ ਟੈਂਕੀ ਸੀ ਪਰ ਪਾਣੀ ਨਹੀਂ ਸੀ। ਉਸ ਗਾਂਵ ਨੂੰ ਪਾਣੀ ਦੇਣ ਦਾ ਕੰਮ ਵੀ ਸੁਭਾਗ ਨਾਲ ਮੈਨੂੰ ਮਿਲਿਆ ਸੀ।

ਜੇਕਰ ਕੋਈ ਪਾਣੀ ਦੀ ਪਰਤ ਬਣਾ ਦਿੰਦਾ ਹੈ, ਰਾਹਗੀਰ ਲਈ ਜੇਕਰ ਇੱਕ-ਦੋ ਘੜੇ ਰੱਖ ਦਿੰਦਾ ਹੈ ਅਤੇ ਪਾਣੀ ਵਰਤਾਉਂਦਾ ਹੈ ਤਾਂ ਵੀ ਸਾਲਾਂ ਤੱਕ ਉਸ ਪਰਿਵਾਰ ਨੂੰ ਬੜੇ ਆਦਰ ਅਤੇ ਮਾਣ ਨਾਲ ਦੇਖਿਆ ਜਾਂਦਾ ਹੈ।

ਅੱਜ ਵੀ ਲਾਖਾ ਬਲਧਾਰਾ ਦੀਆਂ ਕਥਾਵਾਂ ਜਿਸ ਨੇ ਪਾਣੀ ਲਈ ਕੰਮ ਕੀਤਾ, ਗੁਜਰਾਤ ਅਤੇ ਰਾਜਸਥਾਨ ਵਿੱਚ ਗਾਂਵ-ਗਾਂਵ ਦੀ ਜੁਬਾਨ ਤੇ ਹੈ। ਕਿਉਂ, ਕਿਸੇ ਨੇ ਪਾਣੀ ਲਈ ਕੰਮ ਕੀਤਾ ਸੀ। ਅੱਜ ਮੈਨੂੰ ਮਾਣ ਹੈ ਕਿ ਗੁਜਰਾਤ ਸਰਕਾਰ ਘਰ-ਘਰ ਨਲ ਨਾਲ ਜਲ ਪਹੁੰਚਾਣ ਲਈ ਜੋ ਅਭਿਆਨ ਚਲਾ ਰਹੀ ਹੈ ਉਹ ਆਪਣੇ-ਆਪ ਵਿੱਚ

ਸਾਡਾ ਗੁਜਰਾਤ ਅੱਗੇ ਚਲ ਕੇ ਕਿਸ ਤਰ੍ਹਾਂ ਦਾ ਹੋਵੇ। ਗ਼ਰੀਬ ਤੋਂ ਗ਼ਰੀਬ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ, ਕਿਸ ਤਰ੍ਹਾਂ ਦੇ ਸਾਡੇ ਸੁਪਨੇ ਹਨ; ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਡੇ ਯਤਨ ਕੀ ਹਨ, ਇਹ ਨਜ਼ਰ ਆਉਂਦਾ ਹੈ।

ਤੁਸੀਂ ਸਭ ਨੇ ਦੇਖਿਆ ਹੋਵੇਗਾ ਮੈਨੂੰ ਅੱਜ ਇੱਕ ਪ੍ਰਕਾਰ ਨਾਲ ਅੱਧੇ-ਪੌਣੇ ਘੰਟੇ ਵਿੱਚ ਪੂਰੇ ਗੁਜਰਾਤ ਦੀ ਸੈਰ ਕਰਨ ਦਾ ਮੌਕਾ ਮਿਲ ਗਿਆ। ਹਰ ਜ਼ਿਲ੍ਹੇ ਵਿੱਚ ਗਿਆ, ਉੱਥੋਂ ਦੀਆਂ ਮਾਤਾਵਾਂ-ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਮੈਂ ਗੱਲ ਤਾਂ ਸੁਣਦਾ ਸੀ ਪਰ ਮੇਰੀ ਨਜ਼ਰ ਉਨ੍ਹਾਂ ਦੇ ਘਰ ਤੇ ਸੀ, ਕਿਹੋ ਜਿਹਾ ਘਰ ਬਣਿਆ ਹੈ। ਤੁਸੀਂ ਵੀ ਦੇਖਿਆ ਹੋਵੇਗਾ ਕਿ ਤੁਹਾਨੂੰ ਵੀ ਲਗਦਾ ਹੁੰਦਾ ਕਿ ਕੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਕਾਰੀ ਯੋਜਨਾ ਦੇ ਇੰਨੇ ਵਧੀਆ ਮਕਾਨ ਵੀ ਹੋ ਸਕਦੇ ਹਨ ਕੀ? ਇਹ ਇਸ ਲਈ ਸੰਭਵ ਹੁੰਦਾ ਹੈ ਕਿਉਂਕਿ cut ਦੀ ਕੰਪਨੀ ਬੰਦ ਹੈ।

ਦਿੱਲੀ ਤੋਂ ਇੱਕ ਰੁਪਇਆ ਨਿਕਲਦਾ ਹੈ ਤਾਂ ਗ਼ਰੀਬ ਦੇ ਘਰ ਪੂਰੇ-ਪੂਰੇ 100 ਪੈਸੇ ਪਹੁੰਚ ਜਾਂਦੇ ਹਨ, ਇਸ ਲਈ ਇਹ ਸੰਭਵ ਹੋ ਰਿਹਾ ਹੈ। ਅਤੇ ਇਸ ਸਰਕਾਰ ਵਿੱਚ ਹਿੰਮਤ ਹੈ ਕਿ ਇੰਨੇ ਟੀਵੀ ਵਾਲਿਆਂ ਦੀ ਹਾਜ਼ਰੀ ਵਿੱਚ, ਇੰਨੇ ਅਖ਼ਬਾਰ ਵਾਲਿਆਂ ਦੀ ਹਾਜ਼ਰੀ ਵਿੱਚ, ਇੰਨੀ ਵੱਡੀ ਜਨਮੇਗਨੀ ਦੇ ਸਾਹਮਣੇ, ਅਤੇ ਜਦੋਂ ਪੂਰਾ ਦੇਸ਼ ਟੀਵੀ ਤੇ ਦੇਖ ਰਿਹਾ ਹੈ, ਉਦੋਂ ਹਿੰਮਤ ਨਾਲ ਕਿਸੇ ਮਾਂ ਨੂੰ ਪੁੱਛ ਸਕਦਾ ਹਾਂ ਕਿ ਤੁਹਾਨੂੰ ਕਿਸੇ ਨੂੰ ਰਿਸ਼ਵਤ ਤਾਂ ਨਹੀਂ ਦੇਣੀ ਪਈ? ਕਿਸੇ ਨੇ ਦਲਾਲੀ ਤਾਂ ਨਹੀਂ ਲਈ ਹੈ?

ਅਸੀ ਇਸ ਚਰਿੱਤਰ (ਅਕਸ)) ਦੇ ਨਿਰਮਾਣ ਲਈ ਲੱਗੇ ਹੋਏ ਹਾਂ ਅਤੇ ਮੈਨੂੰ ਖੁਸ਼ੀ ਹੋਈ ਜਦੋਂ ਮਾਤਾਵਾਂ-ਭੈਣਾਂ ਬੜੇ ਆਤਮਵਿਸ਼ਵਾਸ, ਸੰਤੋਖ ਨਾਲ ਕਹਿ ਰਹੀਆਂ ਸਨ, ਜੀ ਨਹੀਂ। ਸਾਨੂੰ ਸਾਡਾ ਹੱਕ ਮਿਲਿਆ ਹੈ, ਨਿਯਮਤ ਨਿਯਮਾਂ ਤਹਿਤ ਮਿਲਿਆ ਹੈ, ਸਾਨੂੰ ਕਿਸੇ ਨੂੰ ਇੱਕ ਨਵਾਂ ਰੁਪਇਆਂ ਵੀ ਦੇਣਾ ਨਹੀਂ ਪਿਆ ਹੈ।

ਉਨ੍ਹਾਂ ਮਕਾਨਾਂ ਨੂੰ ਤੁਸੀਂ ਦੇਖਿਆ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਨ੍ਹਾਂ ਮਕਾਨਾਂ ਦੀ ਕਵਾਲਿਟੀ ਜਦੋਂ ਅਸੀਂ ਦੇਖ ਰਹੇ ਸੀ ਤਾਂ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਕੀ ਗੱਲ ਹੈ, ਸਰਕਾਰ ਦੇ ਅਜਿਹੇ ਮਕਾਨ ਹੋ ਸਕਦੇ ਹਨ ਕੀ! ਇਹ ਸਹੀ ਹੈ ਕਿ ਸਰਕਾਰ ਨੇ ਧਨ ਦਿੱਤਾ ਹੈ ਪਰ ਸਰਕਾਰ ਦੇ ਪੈਸਿਆਂ ਨਾਲ ਉਸ ਪਰਿਵਾਰ ਦਾ ਪਸੀਨਾ ਵੀ ਇਸ ਵਿੱਚ ਲਗਿਆ ਹੈ। ਅਤੇ ਉਸ ਦੇ ਕਾਰਨ ਉਸ ਨੇ ਖੁਦ ਨੇ ਮਕਾਨ ਕਿਹੋ ਜਿਹਾ ਹੋਵੇ, ਤੈਅ ਕੀਤਾ। ਕਿਹੜੇ ਮਟੀਰੀਅਲ ਦੀ ਵਰਤੋਂ ਕਰਾਂਗੇ, ਪਰਿਵਾਰ ਨੇ ਤੈਅ ਕੀਤਾ। ਮਕਾਨ ਕਿਵੇਂ ਬਣਾਵਾਂਗੇ, ਖੁਦ ਨੇ ਤੈਅ ਕੀਤਾ।

ਸਰਕਾਰੀ ਠੇਕੇਦਾਰ ਭਰੋਸੇ ਅਸੀਂ ਕੰਮ ਨਹੀਂ ਕੀਤਾ, ਅਸੀਂ ਇਸ ਪਰਿਵਾਰ ਤੇ ਭਰੋਸਾ ਕੀਤਾ ਅਤੇ ਜਦੋਂ ਪਰਿਵਾਰ ਆਪਣਾ ਘਰ ਬਣਾਉਂਦਾ ਹੈ, ਤਾਂ ਵਧੀਆ ਤੋਂ ਵਧੀਆ ਬਣਾਉਂਦਾ ਹੈ ਅਤੇ ਉਹ ਜੋ ਖੁਸ਼ੀ ਹੈ ਉਹ ਗੁਜਰਾਤ ਦੇ ਹਰ ਗਾਂਵ ਵਿੱਚ ਇਨ੍ਹਾਂ ਪਰਿਵਾਰਾਂ ਨੇ ਨਮੂਨਾਰੂਤਦਮ ਘਰ ਬਣਾਏ ਹਨ। ਮੈਂ ਇਸ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।

ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦਾ ਇੱਕ ਵੱਡਾ ਅਭਿਆਨ ਅਸੀਂ ਚਲਾਇਆ ਹੈ, ਪਰ ਗ਼ਰੀਬਾਂ ਦੇ ਸਸ਼ਕਤੀਕਰਨ ਰਾਹੀਂ ਚਲਾਇਆ ਹੈ। ਬੈਂਕ ਸਨ ਪਰ ਬੈਂਕਾਂ ਵਿੱਚ ਗ਼ਰੀਬ ਨੂੰ ਪ੍ਰਵੇਸ਼ ਨਹੀਂ ਸੀ, ਅਸੀਂ ਬੈਂਕ ਨੂੰ ਹੀ ਗ਼ਰੀਬ ਦੇ ਘਰ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਿੱਚ।

ਗਾਂਵ ਵਿੱਚ ਰਈਸ ਘਰ ਵਿੱਚ ਵੀ ਬਿਜਲੀ ਦਾ ਕਨੈਕਸ਼ਨ ਹੋਇਆ ਕਰਦਾ ਸੀ, ਗ਼ਰੀਬ ਦੇ ਘਰ ਵਿੱਚ ਬਿਜਲੀ ਦਾ ਕਨੈਕਸ਼ਨ ਲੈਣਾ, ਤਾਂ ਉਸ ਨੂੰ ਤਾਂ ਹੈਰਾਨੀ ਹੁੰਦੀ ਸੀ ਕਿ ਮੇਰੇ ਘਰ ਵਿੱਚੋਂ ਵੀ ਹਨੇਰੇ ਜਾਵੇਗਾ ਕੀ? ਅੱਜ, ਅੱਜ ਉਜਾਲਾ ਯੋਜਨਾ ਤਹਿਤ ਹਰ ਘਰ ਵਿੱਚ ਸੌਭਾਗਯ ਯੋਜਨਾ ਤਹਿਤ ਹਰ ਘਰ ਵਿੱਚ ਬਿਜਲੀ ਦਾ ਕਨੈਕਸ਼ਨ ਦੇਣ ਦਾ ਵੱਡਾ ਅਭਿਆਨ ਉਠਾਇਆ ਹੈ ਅਤੇ ਆਉਣ ਵਾਲੇ ਇੱਕ-ਡੇਢ ਸਾਲ ਵਿੱਚ ਹਿੰਦੁਸਤਾਨ ਵਿੱਚ ਕੋਈ ਘਰ ਨਹੀਂ ਬਚੇਗਾ ਜਿੱਥੇ ਖੁਦ ਦਾ ਬਿਜਲੀ ਦਾ ਕਨੈਕਸ਼ਨ ਨਾ ਹੋਵੇ, ਬਿਜਲੀ ਦਾ ਬੱਲਬ ਨਾ ਹੋਵੇ।

ਘਰ ਹੋਵੇ, ਘਰ ਵਿੱਚ ਪਖਾਨਾ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ, ਗੈਸ ਚੁੱਲ੍ਹਾ ਹੋਵੇ-ਇੱਕ ਪ੍ਰਕਾਰ ਨਾਲ ਉਸ ਦੀ ਜ਼ਿੰਦਗੀ ਵਿੱਚ ਆਮੂਲ-ਚੂਲ ਪਰਿਵਰਤਨ ਦਾ ਇੱਕ ਯਤਨ ਚਲ ਰਿਹਾ ਹੈ।ਅਤੇ ਮੇਰੇ ਪਿਆਰੇ ਭਾਈਓ-ਭੈਣੋਂ, ਤੁਸੀਂ ਮੈਨੂੰ ਵੱਡਾ ਬਣਾਇਆ ਹੈ। ਤੁਸੀਂ ਗੁਜਰਾਤ ਦੇ ਲੋਕਾਂ ਨੇ ਮੇਰੀ ਪਰਵਰਿਸ਼ ਕੀਤੀ ਹੈ। ਗੁਜਰਾਤ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਅਤੇ ਤੁਸੀਂ ਲੋਕਾਂ ਤੋਂ ਜੋ ਮੈਂ ਸਿੱਖਿਆ ਹਾਂ, ਉਸ ਦੇ ਸਦਕਾ ਸੁਪਨੇ ਬੜੇ ਸਮਾਂਬੱਧ ਤਰੀਕੇ ਨਾਲ ਪੂਰੇ ਕਰਨ ਦਾ ਯਤਨ ਕਰ ਰਿਹਾ ਹਾਂ ਅਤੇ 2022 ਵਿੱਚ, ਜਦੋਂ ਹਿੰਦੁਸਤਾਨ ਦੀ ਅਜ਼ਾਦੀ ਦੇ 75 ਸਾਲ ਹੋਣਗੇ, ਇਸ ਦੇਸ਼ ਦਾ ਕੋਈ ਪਰਿਵਾਰ ਅਜਿਹਾ ਨਾ ਹੋਵੇ ਕਿ ਜਿਸ ਕੋਲ ਖੁਦ ਦਾ ਘਰ ਨਾ ਹੋਵੇ; ਅਜਿਹਾ ਹਿੰਦੁਸਤਾਨ ਬਣਾਉਣ ਦਾ ਸੁਪਨਾ ਦੇਖਿਆ ਹੈ।

ਹੁਣ ਤੱਕ ਖ਼ਬਰ ਆਉਂਦੀ ਸੀ ਨੇਤਾਵਾਂ ਦੇ ਵੱਡੇ-ਵੱਡੇ ਘਰ ਬਣਨ ਦੀ, ਹੁਣ ਤੱਕ ਖ਼ਬਰ ਆਉਂਦੀ ਸੀ ਨੇਤਾਵਾਂ ਦੇ ਘਰਾਂ ਦੀ ਸਜਾਵਟ ਦੀ; ਹੁਣ ਖ਼ਬਰਾਂ ਆ ਰਹੀਆਂ ਹਨ ਗ਼ਰੀਬਾਂ ਦੇ ਘਰ ਬਣਨ ਦੀਆਂ, ਹੁਣ ਖ਼ਬਰਾਂ ਆ ਰਹੀਆਂ ਹਨ ਗ਼ਰੀਬਾਂ ਦੇ ਘਰਾਂ ਦੀ ਸਜਾਵਟ ਕੀਤੀ।

ਇਹ ਅਜਿਹਾ ਪ੍ਰਧਾਨ ਮੰਤਰੀ ਹੈ ਕਿ ਇੱਕ ਲੱਖ ਤੋਂ ਜ਼ਿਆਦਾ ਘਰਾਂ ਰਾਹੀਂ ਵਾਸਤੂ ਪ੍ਰਵੇਸ਼ ਹੁੰਦਾ ਹੋਵੇ ਤਾਂ ਉਸ ਵਿੱਚ ਸ਼ਰੀਕ ਹੋਣ ਲਈ ਵਲਸਾਡ ਦੀ ਧਰਤੀ ਤੇ ਆ ਕੇ ਵੀਡੀਓ ਕਨਫੰਰਸ ਰਾਹੀਂ ਸਭ ਪਰਿਵਾਰਾਂ ਨਾਲ, ਉਨ੍ਹਾਂ ਦੇ ਉਤਸ਼ਾਹ ਅਤੇ ਉਮੰਗ ਵਿੱਚ ਸ਼ਰੀਕ ਹੁੰਦਾ ਹੈ।

ਭਾਈਓ-ਭੈਣੋਂ, ਪਿਛਲੇ ਹਫ਼ਤਾ ਸਾਡੇ ਲਈ ਬੜੇ ਦੁਖ ਦਾ ਰਿਹਾ ਹੈ। ਅਟਲ ਬਿਹਾਰੀ ਵਾਜਪੇਈ ਜੀ ਚਲੇ ਗਏ ਪਰ ਉਨ੍ਹਾਂ ਦੇ ਨਾਮ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਹਰ ਗਾਂਵ ਨੂੰ ਪੱਕੀ ਸੜਕ ਨਾਲ ਜੋੜਨ ਦਾ ਕੰਮ ਵੀ ਅਸੀਂ ਸਮੇਂ-ਸੀਮਾ ਵਿੱਚ ਪੂਰਾ ਕਰਨ ਦਾ ਉਦੇਸ਼ ਲੈ ਕੇ ਚੱਲ ਰਹੇ ਹਾਂ।

ਇੱਕ ਪ੍ਰਕਾਰ ਨਾਲ ਆਮੂਲ-ਚੂਲ ਪਰਿਵਰਤਨ ਲਿਆਉਣ ਦੀ ਦਿਸ਼ਾ ਵਿੱਚ ਪ੍ਰਯਤਨ ਚੱਲ ਰਿਹਾ ਹੈ। ਇੱਥੇ ਤੁਸੀਂ ਦੇਖਿਆ ਹੋਵੇਗਾ skill development, ਦੂਰ-ਸੁਦੂਰ ਆਦੀਵਾਸੀ ਜੰਗਲਾਂ ਵਿੱਚ ਰਹਿਣ ਵਾਲੀਆਂ ਬੇਟੀਆਂ ਨੂੰ skill development ਦੇ ਬਾਅਦ ਰੋਜ਼ੀ-ਰੋਟੀ ਕਮਾਉਣ ਲਈ ਕਿਹੋ ਜਿਹੇ ਮੌਕੇ ਮਿਲ ਸਕਦੇ ਹਨ, ਇਸ ਦਾ ਮੈਨੂੰ ਪ੍ਰਮਾਣਪੱਤਰ ਦੇਣ ਦਾ ਮੌਕਾ ਮਿਲਿਆ।

ਆਪਣੇ-ਆਪ ਵਿੱਚ ਦੇਸ਼ ਨੂੰ ਸੱਮਸਿਆਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ, ਦੇਸ਼ ਦੇ ਆਮ ਤੋਂ ਆਮ ਮਨੁੱਖ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਪੂਰਤੀ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ।

ਵਲਸਾਡ ਦੇ ਮੇਰੇ ਭਾਈਓ-ਭੈਣੋਂ, ਵੈਸੇ ਮੇਰਾ ਪ੍ਰੋਗਰਾਮ ਕੁਝ ਦਿਨ ਪਹਿਲਾਂ ਇੱਥੇ ਆਉਣ ਦਾ ਬਣਿਆ ਸੀ, ਪਰ ਬਾਰਿਸ਼ ਦੀ ਵਜ੍ਹਾ ਨਾਲ ਉਹ ਪ੍ਰੋਗਰਾਮ ਕੈਂਸਲ ਕਰਨਾ ਪਿਆ। ਅਤੇ ਬਾਰਿਸ਼ ਵੀ ਇਸ ਵਾਰ ਕਦੇ ਹੁੰਦੀ ਹੈ ਤਾਂ ਬੜੀ ਜ਼ੋਰ ਨਾਲ ਹੁੰਦੀ ਹੈ, ਨਹੀਂ ਹੁੰਦੀ ਤਾਂ ਹਫ਼ਤਿਆਂ ਤੱਕ ਰੁਕ ਜਾਂਦੀ ਹੈ। ਗੁਜਰਾਤ ਵਿੱਚ ਕੁਝ ਇਲਾਕੇ ਵਿੱਚ ਤਕਲੀਫ਼ ਵੀ ਹੋਈ ਅਤੇ ਕੁਝ ਇਲਾਕਿਆਂ ਵਿੱਚ ਪਾਣੀ ਆਇਆ ਵੀ ਨਹੀਂ। ਪਰ ਪਿਛਲੇ ਕੁਝ ਦਿਨਾਂ ਵਿੱਚ ਜੋ ਵਰਖਾ ਹੋਈ, ਉਸ ਦੇ ਕਾਰਣ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਵਰਖਾ ਦੀ ਕ੍ਰਿਪਾ ਹੋਈ ਹੈ। ਆਉਣ ਵਾਲਾ ਸਾਲ ਵੀ ਬਹੁਤ ਉੱਤਮ ਜਾਵੇਗਾ। ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਅੱਛਾ ਲਾਭ ਹੋਵੇਗਾ, ਅਜਿਹਾ ਮੈਨੂ ਪੂਰਾ ਵਿਸ਼ਵਾਸ ਹੈ।

ਮੈਂ ਸਾਰੇ ਵਲਸਾਡ ਦੇ ਮੇਰੇ ਪਿਆਰੇ ਭਰਾਵਾਂ-ਭੈਣਾਂ, ਐਨੇ ਲੰਬੇ ਸਮੇਂ ਤੱਕ, ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਸਭ ਬੈਠੇ ਹੋ, ਜੀ-ਜਾਨ ਨਾਲ ਜੁੜੇ ਰਹੇ; ਮੈਂ ਤੁਹਾਡਾ ਜਿੰਨਾ ਧੰਨਵਾਦ ਕਰਾਂ ਉੰਨਾ ਘੱਟ ਹੈ।

ਸਭ ਮਾਤਾਵਾਂ-ਭੈਣਾਂ, ਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਤੁਹਾਨੂੰ ਹੋਇਆ ਸਭ ਨੂੰ ਬਹੁਤ-ਬਹੁਤ ਧੰਨਵਾਦ।

***

ਏਕੇਟੀ/ਵੀਜੇ/ਐੱਨਐੱਸ