ਪੀਐੱਮਇੰਡੀਆ
ਕੀ ਹਾਲ ਹੈ, ਸਭ ਠੀਕ-ਠਾਕ ਹੋ? ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ, ਊਰਜਾਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਸੀਜੀ ਪਾਵਰ ਦੇ ਚੇਅਰਮੈਨ ਵੇਲਾਇਨ ਸੁਬੱਈਆ ਜੀ, ਰੇਨੇਸਾਸ ਇਲੈਕਟ੍ਰਾਨਿਕਸ ਦੀ ਪ੍ਰੈਜ਼ੀਡੈਂਟ ਮਾਲਿਨੀ ਜੀ, ਸੀਜੀ ਸੈਮੀ ਦੇ ਚੇਅਰਮੈਨ ਗਿਰੀਸ਼ ਜੀ, ਇੱਥੇ ਮੌਜੂਦ ਹੋਰ ਸਾਰੇ ਉਦਯੋਗ ਜਗਤ ਦੇ ਆਗੂ, ਦੇਵੀਓ ਅਤੇ ਸੱਜਣੋ!
ਅੱਜ ਦਾ ਇਹ ਪ੍ਰੋਗਰਾਮ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਜੋ ਧਾਰ ਲੈਂਦਾ ਹੈ, ਉਹ ਕਰ ਕੇ ਦਿਖਾਉਂਦਾ ਹੈ। 5 ਸਾਲ ਪਹਿਲਾਂ ਭਾਰਤ ਨੇ ਸੰਕਲਪ ਲਿਆ ਸੀ ਕਿ ਦੇਸ਼ ਨੂੰ ਸੈਮੀਕੰਡਕਟਰ ਦਾ ਕੇਂਦਰ ਬਣਾਵਾਂਗੇ। ਅਸੀਂ ‘ਡਿਜ਼ਾਈਨ ਇਨ ਇੰਡੀਆ’, ‘ਮੇਕ ਇਨ ਇੰਡੀਆ’ ਦੇ ਮੰਤਰ ਨੂੰ ਲੈ ਕੇ ਅੱਗੇ ਵਧੇ ਹਾਂ। ਅਤੇ ਅੱਜ ਦੇਸ਼ ਦੇ ਤੀਜੇ ਸੈਮੀਕੰਡਕਟਰ ਪਲਾਂਟ ਵਿੱਚ ਵੀ ਚਿੱਪ ਪੈਕੇਜਿੰਗ ਦਾ ਵਪਾਰਕ ਉਤਪਾਦਨ ਸ਼ੁਰੂ ਹੋ ਰਿਹਾ ਹੈ।
ਸਾਥੀਓ,
2024 ਵਿੱਚ ਮੈਨੂੰ ਇਸ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। 2025 ਦੇ ਅਗਸਤ ਮਹੀਨੇ ਵਿੱਚ ਇੱਥੇ ਚਿੱਪਾਂ ਦੀ ਟੈਸਟਿੰਗ ਦਾ ਕੰਮ ਸ਼ੁਰੂ ਹੋਇਆ, ਅਤੇ ਅੱਜ, ਇਸ ਪਲਾਂਟ ਦਾ ਉਦਘਾਟਨ ਹੋ ਗਿਆ ਹੈ। ਨੀਂਹ ਪੱਥਰ ਤੋਂ ਲੈ ਕੇ ਉਤਪਾਦਨ ਤੱਕ ਦਾ ਇਹ ਸਫ਼ਰ, ਯਕੀਨੀ ਤੌਰ ’ਤੇ ਕਈ ਸਾਥੀਆਂ ਦੀ ਮਿਹਨਤ ਦਾ ਨਤੀਜਾ ਹੈ। ਸੁਬੱਈਆ ਜੀ ਵਰਗੇ ਲੋਕਾਂ ਦੀ ਅਗਵਾਈ ਦਾ ਨਤੀਜਾ ਹੈ। ਹੁਣ ਮੰਚ ’ਤੇ ਆਉਣ ਤੋਂ ਪਹਿਲਾਂ, ਮੈਨੂੰ ਇਸ ਪ੍ਰੋਜੈਕਟ ਨਾਲ ਜੁੜੇ ਕਈ ਸਾਥੀਆਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਇੱਕ ਤਰ੍ਹਾਂ ਨਾਲ ਲੱਗਦਾ ਹੈ ਕਿ ਇਸ ਅਹਾਤੇ ਵਿੱਚ ਇੱਕ ਮਿੰਨੀ ਇੰਡੀਆ ਵੱਸਦਾ ਹੈ। ਹਰ ਭਾਸ਼ਾ ਦੇ, ਹਰ ਪਹਿਰਾਵੇ ਦੇ, ਹਰ ਖਾਣ-ਪੀਣ ਦੇ ਲੋਕ ਇੱਥੇ ਹਨ। ਭਾਵ ਮੈਂ ਇੱਕ ਵੱਖਰਾ ਹੀ ਮਾਹੌਲ ਮਹਿਸੂਸ ਕੀਤਾ। ਪ੍ਰਦਰਸ਼ਨੀ ਦੇ ਦੌਰੇ ਦੌਰਾਨ ਵੀ, ਮੈਂ ਕਈ ਧੀਆਂ-ਪੁੱਤਾਂ ਨਾਲ ਗੱਲਬਾਤ ਕੀਤੀ। ਅਤੇ ਇੱਕ ਗੱਲ ਜਿਸ ਦਾ ਮੈਂ ਬੜੇ ਮਾਣ ਨਾਲ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਇਨ੍ਹਾਂ ਬੱਚਿਆਂ ਦਾ ਆਤਮ-ਵਿਸ਼ਵਾਸ। ਜਿਸ ਭਰੋਸੇ ਨਾਲ ਉਹ ਗੱਲਾਂ ਕਰ ਰਹੇ ਸਨ, ਤਕਨਾਲੋਜੀ ਦੇ ਸਬੰਧ ਵਿੱਚ ਜੋ ਉਨ੍ਹਾਂ ਦਾ ਬੋਲਣ ਦਾ ਵਿਸ਼ਵਾਸ ਸੀ, ਘੱਟੋ-ਘੱਟ ਮੈਂ ਤਾਂ ਬਹੁਤ ਪ੍ਰਭਾਵਿਤ ਹੋਇਆ ਹਾਂ।
ਸਾਥੀਓ,
ਸੀਜੀ ਸੈਮੀ ਦਾ ਇਹ ਪਲਾਂਟ, ਭਾਰਤ, ਜਾਪਾਨ ਅਤੇ ਥਾਈਲੈਂਡ ਦੇ ਸਾਡੇ ਉਦਯੋਗਿਕ ਭਾਈਵਾਲਾਂ ਦੇ ਸਾਂਝੇ ਯਤਨਾਂ ਦਾ ਵੀ ਪ੍ਰਤੀਕ ਹੈ। ਇਹ ਸਿਰਫ਼ ਵਪਾਰਕ ਉੱਦਮ ਨਹੀਂ ਹੈ, ਇਹ ਤਕਨਾਲੋਜੀ, ਭਰੋਸੇ ਅਤੇ ਸਾਂਝੇਦਾਰੀ ਦਾ ਅਜਿਹਾ ਮਾਡਲ ਹੈ, ਜੋ ਭਾਰਤ ਦੇ ਸੈਮੀਕੰਡਕਟਰ ਸਫ਼ਰ ਨੂੰ ਨਵੀਂ ਗਤੀ ਦੇਣ ਵਾਲਾ ਹੈ। ਬੀਤੇ ਸਵਾ ਦੋ ਸਾਲਾਂ ਵਿੱਚ, ਤੁਸੀਂ ਸਾਰਿਆਂ ਨੇ ਬਿਲਕੁਲ ਜ਼ੀਰੋ ਤੋਂ ਲੈ ਕੇ ਵੱਡੇ ਪੱਧਰ ਤੱਕ, ਇਸ ਪੂਰੀ ਸਹੂਲਤ ਨੂੰ ਆਕਾਰ ਦਿੱਤਾ ਹੈ। ਅੱਜ ਅਸੀਂ ਇਸ ਦੇ ਵਪਾਰਕ ਉਤਪਾਦਨ ਦੀ ਸ਼ੁਰੂਆਤ ਕਰ ਰਹੇ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਇੱਥੋਂ ਹਰ ਸਾਲ 20 ਕਰੋੜ ਚਿਪਸ ਨਿਕਲਣਗੀਆਂ। 20 ਕਰੋੜ, ਤੁਹਾਨੂੰ ਲੱਗਦਾ ਹੋਵੇਗਾ ਕਿ ਮੋਦੀ ਜੀ ਨੇ ਗਲਤੀ ਕਰ ਦਿੱਤੀ, 20 ਲੱਖ ਨੂੰ 20 ਕਰੋੜ ਬੋਲ ਦਿੱਤਾ, ਇਸ ਲਈ ਤਾੜੀ ਵਜਾਉਣ ਵਿੱਚ ਦੇਰ ਹੋ ਗਈ, 20 ਕਰੋੜ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਸਾਰੇ ਇੱਥੇ ਹੀ ਨਹੀਂ ਰੁਕਣ ਵਾਲੇ। ਤੁਸੀਂ ਹਰ ਸਾਲ 500 ਕਰੋੜ ਚਿਪਸ ਦਾ ਟੀਚਾ ਰੱਖਿਆ ਹੈ। ਭਾਵ ਹਰ ਦਿਨ ਡੇਢ ਕਰੋੜ ਤੋਂ ਜ਼ਿਆਦਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਉਸ ਨੂੰ ਬਹੁਤ ਜਲਦੀ ਹਾਸਲ ਕਰ ਲਵੋਗੇ। ਇਹ ਭਰੋਸਾ ਇਸ ਗੱਲ ਦਾ ਵੀ ਹੈ ਕਿ ਸੈਮੀਕੌਨ ਇੰਡੀਆ ਪ੍ਰੋਗਰਾਮ ਤੇਜ਼ ਗਤੀ ਫੜ ਰਿਹਾ ਹੈ, ਕਦਮ-ਦਰ-ਕਦਮ, ਇੱਟ-ਦਰ-ਇੱਟ ਅਤੇ ਹੁਣ ਚਿੱਪ-ਦਰ-ਚਿੱਪ। ਮੈਂ, ਸੀਜੀ ਸੈਮੀ ਦੀ ਪੂਰੀ ਟੀਮ ਨੂੰ, ਸੂਬਾ ਸਰਕਾਰ ਨੂੰ ਅਤੇ ਪੂਰੇ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਮੈਨੂੰ ਇਸ ਗੱਲ ਦੀ ਥੋੜ੍ਹੀ ਜ਼ਿਆਦਾ ਖ਼ੁਸ਼ੀ ਹੈ, ਤੁਹਾਨੂੰ ਲੱਗਦਾ ਹੋਵੇਗਾ ਕਿ ਅਜਿਹਾ ਕੀ ਹੋ ਗਿਆ ਕਿ ਮੋਦੀ ਜੀ ਨੂੰ ਜ਼ਿਆਦਾ ਹੀ ਖ਼ੁਸ਼ੀ ਹੈ, ਇਸ ਦਾ ਕਾਰਨ ਇਹ ਹੈ ਕਿ 20 ਸਾਲ ਪਹਿਲਾਂ, ਸ਼ਾਇਦ ਉਸ ਤੋਂ ਵੀ ਪਹਿਲਾਂ ਮੈਂ ਗੁਜਰਾਤ ਵਿੱਚ ਸੈਮੀਕੰਡਕਟਰ ਪਲਾਂਟ ਲਗਾਉਣ ਲਈ ਸਾਰੀ ਯੋਜਨਾ ਬਣਾਈ, ਗਾਂਧੀਨਗਰ ਅਤੇ ਪ੍ਰਾਂਤਿਜ ਦੇ ਨੇੜੇ ਸਾਢੇ ਤਿੰਨ ਸੌ, ਚਾਰ ਸੌ ਏਕੜ ਜ਼ਮੀਨ ਤੈਅ ਕਰ ਲਈ, ਕੁਝ ਕੰਪਨੀਆਂ ਨਾਲ ਗੱਲਬਾਤ ਵੀ ਕੀਤੀ, ਭਾਰਤ ਸਰਕਾਰ ਵੀ ਉਸ ਸਮੇਂ ਵੱਡੇ-ਵੱਡੇ ਬਿਆਨ ਦੇ ਰਹੀ ਸੀ, ਤਾਂ ਕੁਝ ਕੰਪਨੀਆਂ ਗੱਲਬਾਤ ਕਰਨ ਲਈ ਆਉਂਦੀਆਂ ਵੀ ਸਨ, ਪਰ ਪਤਾ ਨਹੀਂ ਭਾਰਤ ਸਰਕਾਰ ਨੂੰ ਉਸ ਸਮੇਂ ਕੀ ਹੋ ਗਿਆ, ਕਿ ਉਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਪੈ ਗਈਆਂ, ਅਤੇ ਗੱਲ ਅੱਗੇ ਨਹੀਂ ਤੁਰੀ। ਅੱਜ ਜਦੋਂ ਮੈਂ ਇਸ ਨੂੰ ਦੇਖਦਾ ਹਾਂ ਤਾਂ ਮੇਰਾ 20-22 ਸਾਲ ਪੁਰਾਣਾ ਜੋ ਸੁਪਨਾ ਹੈ, ਅਤੇ ਉਸ ਸਮੇਂ ਦੇਸ਼ ਵਿੱਚ ਇਨ੍ਹਾਂ ਵਿਸ਼ਿਆਂ ਦੀ ਚਰਚਾ ਕੋਈ ਕਰਦਾ ਨਹੀਂ ਸੀ, ਅਤੇ ਮੈਂ ਜਦੋਂ ਕਰਦਾ ਸੀ ਤਾਂ ਮੀਡੀਆ ਵਾਲੇ ਮੇਰਾ ਮਜ਼ਾਕ ਉਡਾਉਂਦੇ ਸਨ। ਉਸ ਸਮੇਂ ਨਹੀਂ ਹੋ ਸਕਿਆ, ਪਰ ਅੱਜ ਜਦੋਂ ਹੋ ਰਿਹਾ ਹੈ ਤਾਂ ਸਭ ਤੋਂ ਵੱਧ ਖ਼ੁਸ਼ੀ ਮੈਂ ਆਪਣੇ ਅੰਦਰੋਂ ਮਹਿਸੂਸ ਕਰ ਰਿਹਾ ਹਾਂ। ਤੁਸੀਂ ਦੇਖੋ, ਅਜੇ ਕੁਝ ਹਫ਼ਤੇ ਪਹਿਲਾਂ ਖ਼ਬਰ ਆਈ। ਮੈਨੂੰ ਹੈਰਾਨੀ ਹੈ ਕਿ ਮੀਡੀਆ ਦਾ ਜਿੰਨਾ ਧਿਆਨ ਉਸ ’ਤੇ ਜਾਣਾ ਚਾਹੀਦਾ ਸੀ, ਓਨਾ ਗਿਆ ਨਹੀਂ। ਭਾਰਤ ਵਿੱਚ ਬਣਿਆ ਸੀ295 ਹਵਾਈ ਜਹਾਜ਼ ਬੜੌਦਾ ਵਿੱਚ ਬਣਿਆ ਅਤੇ ਉਸ ਨੇ ਹਵਾ ਵਿੱਚ ਉਡਾਣ ਵੀ ਭਰੀ। ਇੱਕ ਜ਼ਮਾਨਾ ਸੀ ਜਦੋਂ ਸਾਈਕਲ ਬਣਾਉਣ ਵਾਲਾ ਵੀ ਕੋਈ ਆ ਜਾਵੇ ਨਾ ਤਾਂ ਅਸੀਂ ਮਠਿਆਈਆਂ ਵੰਡਦੇ ਸੀ ਦੋਸਤੋ, ਅੱਜ ਹਵਾਈ ਜਹਾਜ਼ ਬਣਾਉਣ ਵਾਲੇ ਆ ਰਹੇ ਹਨ।
ਸਾਥੀਓ,
ਤੁਸੀਂ ਸਾਰੇ ਜਾਣਕਾਰ ਲੋਕ ਇੱਥੇ ਬੈਠੇ ਹੋ, ਮੈਂ ਦੇਖ ਰਿਹਾ ਹਾਂ, ਬਹੁਤ ਸਾਰੇ ਨੌਜਵਾਨ ਸਾਥੀ ਵੀ ਇੱਥੇ ਮੌਜੂਦ ਹਨ, ਜੇ ਅਸੀਂ ਦੁਨੀਆ ਦੇ ਉਦਯੋਗਿਕ ਇਤਿਹਾਸ ਨੂੰ ਦੇਖੀਏ, ਤਾਂ ਇੱਕ ਗੱਲ ਸਪਸ਼ਟ ਹੁੰਦੀ ਹੈ। ਦੁਨੀਆ ਦੀ ਕੋਈ ਵੀ ਆਲਮੀ ਉਦਯੋਗਿਕ ਤਾਕਤ (ਗਲੋਬਲ ਇੰਡਸਟ੍ਰੀਅਲ ਪਾਵਰ), ਕਿਸੇ ਇੱਕ ਫੈਕਟਰੀ ਤੋਂ ਨਹੀਂ ਬਣੀ। ਉਦਯੋਗਿਕ ਤਾਕਤ ਦੀ ਨੀਂਹ ਕਲੱਸਟਰ ਹੁੰਦੇ ਹਨ। ਅਮਰੀਕਾ ਦੀ ਸਿਲੀਕੌਨ ਵੈਲੀ, ਤਾਇਵਾਨ ਦਾ ਸ਼ਿਨ-ਚੁ ਸਾਇੰਸ ਪਾਰਕ, ਜਾਪਾਨ ਦਾ ਸਿਲੀਕੌਨ ਆਈਲੈਂਡ, ਸੁਕੁਬਾ ਸਾਇੰਸ ਸਿਟੀ, ਇਹ ਸਾਰੇ ਕਲੱਸਟਰ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਅੱਜ ਸਾਨੰਦ ਵੀ ਉਸੇ ਦਿਸ਼ਾ ਵਿੱਚ ਆਪਣੇ ਕਦਮ ਵਧਾ ਰਿਹਾ ਹੈ।
ਸਾਥੀਓ,
ਕੁਝ ਹੀ ਮਹੀਨਿਆਂ ਵਿੱਚ ਇੱਥੇ ਮਾਈਕ੍ਰੋਨ, ਕੇਯਾਨਸ ਅਤੇ ਸੀਜੀ ਸੈਮੀ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਭਾਵ ਦੇਸ਼ ਵਿੱਚ ਇੱਕ ਸੈਮੀਕੰਡਕਟਰ ਕਲੱਸਟਰ ਜਨਮ ਲੈ ਰਿਹਾ ਹੈ। ਅਤੇ ਅੱਜ ਇੱਥੇ ਚਿਪਸ ਦੀ ਪੈਕੇਜਿੰਗ ਹੋ ਰਹੀ ਹੈ। ਕੱਲ੍ਹ ਇੱਥੇ ਵਿਸ਼ੇਸ਼ ਕੰਪਨੀਆਂ ਆਉਣਗੀਆਂ, ਕੈਮੀਕਲਸ ਦਾ ਉਤਪਾਦਨ ਹੋਵੇਗਾ, ਨਵੀਆਂ ਟੈਸਟਿੰਗ ਲੈਬਾਂ ਬਣਨਗੀਆਂ, ਮਸ਼ੀਨਾਂ ਦੀ ਸਰਵਿਸ ਕਰਨ ਵਾਲੇ ਉਦਯੋਗ ਆਉਣਗੇ, ਡਿਜ਼ਾਈਨ ਸੈਂਟਰ ਖੁੱਲ੍ਹਣਗੇ, ਅਤੇ ਫਿਰ ਇੱਥੋਂ ਨਵੇਂ ਸਟਾਰਟਅੱਪਸ ਵੀ ਨਿਕਲਣਗੇ। ਇਹੀ ਕਲੱਸਟਰ ਦੀ ਤਾਕਤ ਹੁੰਦੀ ਹੈ। ਇੱਕ ਉਦਯੋਗ, ਸੈਂਕੜੇ ਉਦਯੋਗਾਂ ਨੂੰ ਜਨਮ ਦਿੰਦਾ ਹੈ। ਸੈਂਕੜੇ ਉਦਯੋਗ, ਲੱਖਾਂ ਰੁਜ਼ਗਾਰ ਪੈਦਾ ਕਰਦੇ ਹਨ। ਅਤੇ ਇਹ ਲੱਖਾਂ ਰੁਜ਼ਗਾਰ, ਪੂਰੇ ਇਲਾਕੇ ਦੀ ਆਰਥਿਕਤਾ ਬਦਲ ਦਿੰਦੇ ਹਨ। ਅਤੇ ਇਹ ਸਿਰਫ਼ ਸਾਨੰਦ ਵਿੱਚ ਹੀ ਨਹੀਂ ਹੋ ਰਿਹਾ, ਦੇਸ਼ ਦੇ ਹੋਰ ਕਈ ਸੂਬਿਆਂ ਵਿੱਚ ਵੀ ਸੈਮੀਕੰਡਕਟਰ ਦੇ ਕਲੱਸਟਰ ਬਣ ਰਹੇ ਹਨ।
ਸਾਥੀਓ,
ਅੱਜ ਭਾਰਤ ਵਿੱਚ ਸੈਮੀਕੰਡਕਟਰ ਖੇਤਰ ਦੇ ਇਸ ਉਭਾਰ ਤੋਂ ਸਾਰੇ ਉਤਸ਼ਾਹਿਤ ਹਨ। ਦੇਸ਼-ਦੁਨੀਆ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਅਕਸਰ ਲੋਕ ਇਸ ਨੂੰ ਵੱਖਰੇ ਤੌਰ ’ਤੇ ਦੇਖਦੇ ਹਨ। ਪਰ ਅਜਿਹਾ ਨਹੀਂ ਹੈ। ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਦਾ ਪਸਾਰ ਅਚਾਨਕ ਨਹੀਂ ਹੋਇਆ ਹੈ। ਇਹ ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਵਿੱਚ ਆਈ ਇਲੈਕਟ੍ਰਾਨਿਕਸ ਕ੍ਰਾਂਤੀ ਦਾ ਅਗਲਾ ਕਦਮ ਹੈ।
ਸਾਥੀਓ,
ਅਸੀਂ ਸ਼ੁਰੂਆਤ ਮੋਬਾਈਲ ਫੋਨਾਂ ਦੇ ਨਿਰਮਾਣ ਤੋਂ ਕੀਤੀ। ਇੱਕ ਸਮਾਂ ਸੀ ਜਦੋਂ ਭਾਰਤ ਆਪਣੀ ਲੋੜ ਤੋਂ ਵੀ ਵੱਧ ਸਮਾਰਟ ਫੋਨ, ਜ਼ਿਆਦਾਤਰ ਸਮਾਰਟ ਫੋਨ, ਵਿਦੇਸ਼ ਤੋਂ ਹੀ ਮੰਗਵਾਉਂਦਾ ਸੀ। ਅਤੇ ਅੱਜ ਭਾਰਤ ਵਿੱਚ ਮੋਬਾਈਲ ਫੋਨਾਂ ਦਾ ਉਤਪਾਦਨ ਪਹਿਲਾਂ ਦੇ ਮੁਕਾਬਲੇ 33 ਗੁਣਾ ਜ਼ਿਆਦਾ ਹੋਇਆ ਹੈ। ਅੱਜ ਭਾਰਤ, ਭਾਵ ਜੋ 2014 ਤੋਂ ਪਹਿਲਾਂ ਮੋਬਾਈਲ ਫੋਨ ਬਾਹਰੋਂ ਲਿਆਉਂਦਾ ਸੀ, ਜਦੋਂ ਤੁਸੀਂ ਮੈਨੂੰ ਗੁਜਰਾਤ ਤੋਂ ਦਿੱਲੀ ਭੇਜਿਆ, ਤਾਂ ਭਾਰਤ ਮੋਬਾਈਲ ਦੁਨੀਆ ਵਿੱਚ ਭੇਜ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ, ਅਤੇ ਦੂਜਾ ਸਭ ਤੋਂ ਵੱਡਾ ਮੋਬਾਈਲ ਬਰਾਮਦਕਾਰ ਵੀ ਹੈ।
ਸਾਥੀਓ,
ਬੀਤੇ ਸਾਲਾਂ ਵਿੱਚ ਅਸੀਂ ਪੂਰੇ ਇਲੈਕਟ੍ਰਾਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ। ਅੱਜ ਭਾਰਤ ਦਾ ਕੁੱਲ ਇਲੈਕਟ੍ਰਾਨਿਕਸ ਉਤਪਾਦਨ 2014 ਦੇ ਮੁਕਾਬਲੇ, ਲਗਭਗ ਸੱਤ ਗੁਣਾ ਵੱਧ ਚੁੱਕਾ ਹੈ। ਇਲੈਕਟ੍ਰਾਨਿਕਸ ਬਰਾਮਦ ਤਕਰੀਬਨ 11 ਗੁਣਾ ਵੱਧ ਚੁੱਕੀ ਹੈ।
ਸਾਥੀਓ,
ਸਾਡੀ ਕੋਸ਼ਿਸ਼, ਸਿਰਫ਼ ਅੰਤਿਮ ਉਤਪਾਦ ਵਿੱਚ ਆਤਮ-ਨਿਰਭਰਤਾ ਤੱਕ ਸੀਮਤ ਨਹੀਂ ਹੈ। ਸਾਡੀ ਕੋਸ਼ਿਸ਼, ਪੁਰਜ਼ਿਆਂ ਵਿੱਚ ਵੀ ਆਤਮ-ਨਿਰਭਰਤਾ ਵੱਲ ਹੈ। ਅਤੇ ਇਸੇ ਲਈ ਹੁਣ ਭਾਰਤ ਦਾ ਅਗਲਾ ਕਦਮ ਉੱਠ ਰਿਹਾ ਹੈ। ਅਸੀਂ ਸਿਰਫ਼ ਮੋਬਾਈਲ ਨਹੀਂ ਬਣਾਵਾਂਗੇ, ਅਸੀਂ ਸਿਰਫ਼ ਇਲੈਕਟ੍ਰਾਨਿਕਸ ਨਹੀਂ ਬਣਾਵਾਂਗੇ, ਅਸੀਂ ਉਨ੍ਹਾਂ ਚਿਪਸ ਦਾ ਨਿਰਮਾਣ ਵੀ ਕਰਾਂਗੇ, ਜਿਨ੍ਹਾਂ ਨਾਲ ਇਲੈਕਟ੍ਰਾਨਿਕਸ ਦੀ ਪੂਰੀ ਦੁਨੀਆ ਚੱਲਦੀ ਹੈ। ਅਤੇ ਇਹੀ ਸਾਡੀ ਰਣਨੀਤੀ ਹੈ। ਪਹਿਲਾਂ ਉਤਪਾਦ, ਫਿਰ ਪੁਰਜ਼ੇ ਅਤੇ ਹੁਣ ਸੈਮੀਕੰਡਕਟਰ, ਯਾਨੀ ਇਲੈਕਟ੍ਰਾਨਿਕਸ ਦੀ ਪੂਰੀ ਸਪਲਾਈ ਲੜੀ (ਵੈਲਿਊ ਚੇਨ) ਭਾਰਤ ਵਿੱਚ ਹੋਵੇਗੀ। ਇਹੀ ‘ਵਿਕਸਿਤ ਭਾਰਤ’ ਦਾ ਰੋਡਮੈਪ ਹੈ, ਇਹੀ ‘ਮੇਕ ਇਨ ਇੰਡੀਆ’ ਦਾ ਅਗਲਾ ਪੜਾਅ ਹੈ।
ਸਾਥੀਓ,
ਸੈਮੀਕੰਡਕਟਰ ਈਕੋਸਿਸਟਮ ਦਾ ਅਗਲਾ ਕਦਮ ਹੈ, ਅਹਿਮ ਖਣਿਜਾਂ (ਕ੍ਰਿਟੀਕਲ ਮਿਨਰਲਜ਼) ਅਤੇ ਉੱਚ-ਤਕਨੀਕੀ ਸਮਗਰੀ ਵਿੱਚ ਆਤਮ-ਨਿਰਭਰਤਾ। ਹੁਣੇ ਸੁਬੱਈਆ ਜੀ ਵਿੱਚ-ਵਿੱਚ ਗੁਜਰਾਤੀ ਵੀ ਬੋਲਦੇ ਸਨ, ਉਨ੍ਹਾਂ ਨੇ ਗੁਜਰਾਤੀ ਕਹਾਵਤ ਸੁਣਾਈ, ‘ਨਿਸ਼ਾਨ ਚੂਕ ਮਾਫ਼, ਲੇਕਿਨ ਨਹੀਂ ਮਾਫ਼ ਨੀਚਾ ਨਿਸ਼ਾਨ’ (ਨਿਸ਼ਾਨਾ ਖੁੰਝ ਜਾਵੇ ਤਾਂ ਮਾਫ਼ੀ ਹੈ, ਪਰ ਛੋਟਾ ਟੀਚਾ ਮੁਆਫ਼ੀਯੋਗ ਨਹੀਂ), ਅਤੇ ਇਸ ਲਈ ਮੇਰਾ ਵੀ ਉਹੀ ਸੁਭਾਅ ਹੈ, ਮੈਂ ਟੀਚੇ ਛੋਟੇ ਨਹੀਂ ਰੱਖਦਾ, ਮੈਂ ਸੋਚ ਛੋਟੀ ਨਹੀਂ ਰੱਖਦਾ, ਜੇ ਬੁੱਤ ਵੀ ਬਣਾਉਂਦਾ ਹਾਂ ਤਾਂ ਦੁਨੀਆ ਵਿੱਚ ਸਭ ਤੋਂ ਵੱਡਾ ਬਣਾ ਕੇ ਰੱਖ ਦਿੰਦਾ ਹਾਂ। ਅਤੇ ਜਿਵੇਂ ਸੁਬੱਈਆ ਜੀ ਨੇ ਕਿਹਾ, ‘ਸੁਣਦੇ ਹੋ ਨਾ ਵਿਨੋਦ ਕੰਮ ਬੋਲਦਾ ਹੈ।’ ਇਹ ਜੋ ਤਰੱਕੀ ਦਿਖ ਰਹੀ ਹੈ, ਇਹ ਜੋ ਪ੍ਰਾਪਤੀਆਂ ਦਿਖ ਰਹੀਆਂ ਹਨ, ਇਸ ਨਾਲ ਜੁੜੀ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ, ਇਹ ਵੀ ਸਾਡਾ ਟੀਚਾ ਹੈ। ਅੱਜ ਭਾਰਤ ਇਸੇ ਦਿਸ਼ਾ ਵਿੱਚ ਵੱਡੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਸਾਡਾ ਟੀਚਾ ਹੈ ਕਿ ਚਿੱਪ ਡਿਜ਼ਾਈਨ ਤੋਂ ਲੈ ਕੇ ਫੈਬਰੀਕੇਸ਼ਨ ਅਤੇ ਪੈਕੇਜਿੰਗ ਤੱਕ ਦਾ ਪੂਰਾ ਪ੍ਰਬੰਧ ਭਾਰਤ ਵਿੱਚ ਹੀ ਵਿਕਸਿਤ ਹੋਵੇ। ਅਤੇ ਭਾਰਤ ਚਿੱਪ ਤਾਂ ਬਣਾਏਗਾ ਹੀ, ਭਾਰਤ ਦਾ ਨੌਜਵਾਨ ‘ਮੇਡ ਇਨ ਇੰਡੀਆ’ ਚਿਪਸ ’ਤੇ, ਏਆਈ, ਰੋਬੋਟਿਕਸ ਅਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ ਕ੍ਰਾਂਤੀ ਨੂੰ ਵੀ ਗਤੀ ਦੇਵੇਗਾ। ਮੈਨੂੰ ਭਾਰਤ ਦੀ ਨੌਜਵਾਨ ਸ਼ਕਤੀ ’ਤੇ, ਭਾਰਤ ਦੇ ਨੌਜਵਾਨ ਹੁਨਰ ’ਤੇ ਅਟੁੱਟ ਵਿਸ਼ਵਾਸ ਹੈ। ਮੇਰੇ ਦੇਸ਼ ਦੀ ਨੌਜਵਾਨ ਸ਼ਕਤੀ ਅਤੇ ਉਨ੍ਹਾਂ ਦੀ ਸਮਰੱਥਾ ’ਤੇ ਮੈਨੂੰ ਪੂਰਾ ਭਰੋਸਾ ਹੈ।
ਸਾਥੀਓ,
ਮੈਂ ਇਸ ਮੌਕੇ ’ਤੇ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ। ਜਦੋਂ ਵੀ ਦੁਨੀਆ ਵਿੱਚ ਕੋਈ ਨਵੀਂ ਉਦਯੋਗਿਕ ਕ੍ਰਾਂਤੀ ਆਉਂਦੀ ਹੈ, ਤਾਂ ਸਭ ਤੋਂ ਵੱਧ ਮੌਕੇ ਨੌਜਵਾਨਾਂ ਲਈ ਪੈਦਾ ਹੁੰਦੇ ਹਨ। ਇੱਕ ਸਮਾਂ ਆਈਟੀ ਕ੍ਰਾਂਤੀ ਆਈ, ਤਾਂ ਉਸ ਵਿੱਚ ਲੱਖਾਂ ਭਾਰਤੀ ਨੌਜਵਾਨਾਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲਿਆ। ਫਿਰ ਸਮਾਰਟ ਫੋਨ ਅਤੇ ਇਲੈਕਟ੍ਰਾਨਿਕਸ ਦੇ ਨਿਰਮਾਣ ਦਾ ਦੌਰ ਆਇਆ। ਉਸ ਨਾਲ ਵੀ ਲੱਖਾਂ ਨੌਜਵਾਨਾਂ ਨੂੰ ਨਵੇਂ ਮੌਕੇ ਮਿਲੇ। ਇਹ ਜੋ ਸੈਮੀਕੰਡਕਟਰ ਕ੍ਰਾਂਤੀ ਅਤੇ ਏਆਈ ਕ੍ਰਾਂਤੀ ਦਾ ਦੌਰ ਹੈ, ਇਹ ਵੀ ਅਣਗਿਣਤ ਨਵੇਂ ਮੌਕੇ ਲੈ ਕੇ ਆ ਰਿਹਾ ਹੈ। ਖੋਜ ਅਤੇ ਡਿਜ਼ਾਈਨ ਤੋਂ ਲੈ ਕੇ, ਨਵੇਂ ਸਟਾਰਟਅੱਪਸ, ਨਵੀਨਤਾ ਅਤੇ ਸਪਲਾਈ ਲੜੀ ਦੇ ਪ੍ਰਬੰਧਨ ਤੱਕ, ਕਈ ਮੌਕੇ ਹਨ।
ਸਾਥੀਓ,
ਲੋੜ ਨਵੇਂ ਹੁਨਰ ਦੀ ਹੈ, ਨਵੇਂ ਵਿਚਾਰਾਂ ਦੀ ਹੈ। ਹੁਣ ਮਾਅਨੇ ਇਹ ਰੱਖਦਾ ਹੈ ਕਿ ਤੁਹਾਡੇ ਕੋਲ ਨਵਾਂ ਵਿਚਾਰ ਹੈ ਜਾਂ ਨਹੀਂ? ਤੁਹਾਡੇ ਅੰਦਰ ਕੁਝ ਨਵਾਂ ਸਿੱਖਣ, ਨਵਾਂ ਕਰਨ ਦਾ ਜਜ਼ਬਾ ਹੈ ਜਾਂ ਨਹੀਂ? ਮੈਂ ਅੱਜ ਇਨ੍ਹਾਂ ਧੀਆਂ ਨੂੰ ਮਿਲਿਆ, ਝਾਰਖੰਡ, ਬਾਲਾਘਾਟ, ਮੱਧ ਪ੍ਰਦੇਸ਼, ਕੋਈ ਕੇਰਲ ਤੋਂ, ਕੋਈ ਛੱਤੀਸਗੜ੍ਹ ਤੋਂ ਅਤੇ ‘ਜੈ ਜੋਹਾਰ’ ਤੋਂ ਹੀ ਸਾਡੀ ਗੱਲ ਸ਼ੁਰੂ ਹੋਈ। ਕਿਉਂਕਿ ਮੈਂ ਉਸ ਇਲਾਕੇ ਵਿੱਚ ਰਿਹਾ ਹਾਂ ਤਾਂ ਮੈਨੂੰ ਪਤਾ ਹੈ। ਉਨ੍ਹਾਂ ਧੀਆਂ ਨੇ ਜਿਸ ਤੇਜ਼ੀ ਨਾਲ ਚੀਜ਼ਾਂ ਨੂੰ ਸਿੱਖਿਆ ਹੈ, ਅਤੇ ਜਿਸ ਤਰੀਕੇ ਨਾਲ ਉਹ ਚੀਜ਼ਾਂ ਨੂੰ ਉੱਥੇ ਸੰਭਾਲ ਰਹੀਆਂ ਸਨ, ਮੈਨੂੰ ਮੇਰੇ ਦੇਸ਼ ਦੀ ਨੌਜਵਾਨ ਸ਼ਕਤੀ ’ਤੇ ਮਾਣ ਹੁੰਦਾ ਹੈ।
ਸਾਥੀਓ,
ਆਉਣ ਵਾਲੇ ਸਮੇਂ ਵਿੱਚ ਏਆਈ ਤੁਹਾਡੇ ਸਾਹਮਣੇ ਨਵੇਂ ਹੁਨਰ, ਨਵੀਂ ਮੁਹਾਰਤ ਦਾ ਪੂਰਾ ਸੰਸਾਰ ਖੋਲ੍ਹ ਦੇਣ ਵਾਲੀ ਹੈ। ਇਸ ਲਈ, ਭਾਰਤ ਦੇ ਨੌਜਵਾਨਾਂ ਨੇ ਹੁਣ ਇਹ ਮੌਕਾ ਗੁਆਉਣਾ ਨਹੀਂ ਹੈ। ਅਤੇ ਮੈਂ ਨੌਜਵਾਨਾਂ ਨੂੰ ਕਹਿੰਦਾ ਹਾਂ- ਵਿਚਾਰ ਤੁਹਾਡਾ, ਸਾਥ ਮੇਰਾ।
ਸਾਥੀਓ,
ਇਹ ਸਹੂਲਤ, ਇਹ ਪ੍ਰੋਜੈਕਟ ਵੀ ਇਸ ਗੱਲ ਦਾ ਸਬੂਤ ਹੈ, ਕਿ ਭਾਰਤ ਦੇ ਨੌਜਵਾਨ ਕਿਵੇਂ ਨਵੀਆਂ ਸੰਭਾਵਨਾਵਾਂ ਨਾਲ ਜੁੜ ਰਹੇ ਹਨ। ਇੱਥੇ ਕੰਮ ਕਰਨ ਵਾਲੀਆਂ ਭੈਣਾਂ-ਧੀਆਂ, ਜਿਵੇਂ ਮੈਂ ਕਿਹਾ ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਸਾਰੇ ਕਬਾਇਲੀ ਖੇਤਰ ਤੋਂ ਆਈਆਂ ਹੋਈਆਂ ਧੀਆਂ ਹਨ। ਉਨ੍ਹਾਂ ਧੀਆਂ ਨੇ ਜਦੋਂ ਮੈਨੂੰ ਫੈਕਟਰੀ ਦਿਖਾਈ, ਅਤੇ ਬੜੇ ਜੋਸ਼ ਅਤੇ ਉਤਸ਼ਾਹ ਨਾਲ, ਇੱਕ-ਇੱਕ ਚੀਜ਼ ਬਾਰੇ ਵਿਸਤਾਰ ਨਾਲ ਮੈਨੂੰ ਦੱਸ ਰਹੀਆਂ ਸਨ। ਸਾਧਾਰਨ ਪਰਿਵਾਰ, ਸਾਧਾਰਨ ਸਕੂਲ, ਆਈਟੀਆਈ ਦੀ ਪੜ੍ਹਾਈ, ਸਾਡੇ ਇੱਥੇ ਤਾਂ ਆਈਟੀਆਈ ਵਿੱਚ ਕੋਈ ਦਾਖਲ ਹੁੰਦਾ ਹੈ ਤਾਂ ਮਾਂ-ਬਾਪ ਕਿਸੇ ਨੂੰ ਦੱਸਦੇ ਨਹੀਂ ਹਨ, ਕਿ ਆਈਟੀਆਈ ਪੜ੍ਹਦਾ ਹੈ, ਸ਼ਰਮ ਆਉਂਦੀ ਹੈ। ਹੁਣ ਸਮਾਂ ਬਦਲ ਚੁੱਕਾ ਹੈ, ਆਈਟੀਆਈ ਵਾਲਿਆਂ ਦਾ ਜ਼ਮਾਨਾ ਹੈ। ਪੜ੍ਹਾਈ ਭਾਵੇਂ ਆਈਟੀਆਈ ਵਿੱਚ ਹੋਈ ਹੋਵੇ, ਇਨ੍ਹਾਂ ਦੇ ਸੁਪਨੇ ਅਸਾਧਾਰਨ ਹਨ। ਇਨ੍ਹਾਂ ਵਿੱਚੋਂ ਕਈ ਧੀਆਂ ਦੇ ਪਰਿਵਾਰ ਵਿੱਚ ਕਦੇ ਕਿਸੇ ਨੇ ਪਾਸਪੋਰਟ ਤੱਕ ਨਹੀਂ ਬਣਵਾਇਆ ਸੀ, ਦੇਖਿਆ ਤੱਕ ਨਹੀਂ ਸੀ। ਇਨ੍ਹਾਂ ਵਿੱਚੋਂ ਕਈ ਧੀਆਂ ਨੇ ਤਾਂ ਦਿੱਲੀ-ਮੁੰਬਈ ਤੱਕ ਨਹੀਂ ਦੇਖਿਆ ਸੀ, ਵਿਦੇਸ਼ ਜਾਣ ਦੀ ਤਾਂ ਗੱਲ ਹੀ ਛੱਡ ਦਿਓ। ਪਰ ਉਹੀ ਧੀਆਂ ਸਿਖਲਾਈ ਲਈ ਮਲੇਸ਼ੀਆ ਗਈਆਂ, ਦੁਨੀਆ ਦੀ ਸਭ ਤੋਂ ਆਧੁਨਿਕ ਸੈਮੀਕੰਡਕਟਰ ਤਕਨੀਕ ਸਿੱਖੀ, ਅਤੇ ਅੱਜ ਇਹ ਸਭ ‘ਮੇਡ ਇਨ ਇੰਡੀਆ’ ਚਿੱਪ ਨਿਰਮਾਣ ਪ੍ਰਕਿਰਿਆ ਦਾ ਹਿੱਸਾ ਹਨ। ਮੈਨੂੰ ਯਾਦ ਹੈ, ਜਦੋਂ ਸੁਬੱਈਆ ਜੀ ਨੇ ਮੈਨੂੰ ਇੱਕ ਵਾਰ ਦਿੱਲੀ ਵਿੱਚ ਇੱਕ ਵੀਡੀਓ ਦਿਖਾਈ ਸੀ, ਤਿੰਨ ਮਿੰਟ ਦਾ ਵੀਡੀਓ ਸੀ, ਇਨ੍ਹਾਂ ਧੀਆਂ ਦੀ ਜ਼ਿੰਦਗੀ ’ਤੇ ਸੀ ਕਿ ਉਹ ਜੰਗਲਾਂ ਵਿੱਚ ਕਿਵੇਂ ਰਹਿੰਦੀਆਂ ਸਨ, ਮੰਜੇ ’ਤੇ ਬੈਠ ਕੇ ਕਿਵੇਂ ਪੜ੍ਹਦੀਆਂ ਸਨ ਅਤੇ ਫਿਰ ਏਅਰਪੋਰਟ ’ਤੇ ਆਪਣੇ ਚੈੱਕਅਪ ਲਈ ਖੜ੍ਹੀਆਂ ਹਨ ਅਤੇ ਕਲੀਅਰੈਂਸ ਕਰਵਾ ਕੇ ਮਲੇਸ਼ੀਆ ਲਈ ਜਾ ਰਹੀਆਂ ਹਨ। ਤਾਂ ਮੈਂ ਤੁਰੰਤ ਉਨ੍ਹਾਂ ਨੂੰ ਕਿਹਾ ਸੀ, ਕਿ ਮੈਂ ਹੋ ਸਕੇ ਓਨਾ ਜਲਦੀ ਜਦੋਂ ਵੀ ਗੁਜਰਾਤ ਆਵਾਂਗਾ, ਤਾਂ ਗਵਰਨਰ ਹਾਊਸ ਵਿੱਚ ਇਨ੍ਹਾਂ ਧੀਆਂ ਨੂੰ ਬੁਲਾ ਕੇ ਇਨ੍ਹਾਂ ਨਾਲ ਗੱਲਬਾਤ ਕਰਾਂਗਾ, ਉਹ ਤਾਂ ਮੈਂ ਨਹੀਂ ਕਰ ਸਕਿਆ, ਪਰ ਅੱਜ ਮੈਨੂੰ ਉਹ ਮੌਕਾ ਮਿਲ ਗਿਆ, ਧੰਨਵਾਦ ਸੁਬੱਈਆ ਜੀ। ਮੈਂ ਇਨ੍ਹਾਂ ਸਾਰੀਆਂ ਧੀਆਂ ਨੂੰ, ਉਨ੍ਹਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਮੌਕਾ, ਇਸ ਗੱਲ ਦਾ ਵੀ ਸਬੂਤ ਹੈ ਕਿ ਭਾਰਤ ਨੂੰ ਵਿਕਸਿਤ ਬਣਾਉਣ ਲਈ ਅਸੀਂ ਕਿੰਨੇ ਕਾਹਲੇ ਹਾਂ। ਇਸ ਸਾਲ ਦੀ ਸ਼ੁਰੂਆਤ ਵਿੱਚ, ਮੈਂ ਕਿਹਾ ਸੀ ਕਿ ਸਾਲ 2026 ਵਿੱਚ ਚਾਰ ਸੈਮੀਕੰਡਕਟਰ ਸਹੂਲਤਾਂ ਸ਼ੁਰੂ ਹੋ ਜਾਣਗੀਆਂ। ਅਤੇ ਅੱਜ ਮੇਰੇ ਮੰਤਰੀ ਨੇ ਕਹਿ ਦਿੱਤਾ ਨਹੀਂ 4 ਨਹੀਂ 5 ਹੋ ਜਾਣਗੀਆਂ। ਅਤੇ ਮੈਨੂੰ ਖ਼ੁਸ਼ੀ ਹੈ ਕਿ 6 ਮਹੀਨਿਆਂ ਵਿੱਚ ਤਿੰਨ ਪ੍ਰੋਜੈਕਟਾਂ ਵਿੱਚ ਉਤਪਾਦਨ ਸ਼ੁਰੂ ਹੋ ਚੁੱਕਾ ਹੈ। ਯਾਨੀ ਅੱਜ ਦਾ ਭਾਰਤ ਵੱਡੇ ਟੀਚੇ ਵੀ ਰੱਖਦਾ ਹੈ ਅਤੇ ਉਨ੍ਹਾਂ ਨੂੰ ਸਮੇਂ ’ਤੇ ਪੂਰਾ ਵੀ ਕਰਦਾ ਹੈ। ਭਾਰਤ, ਇਹੀ ਭਰੋਸਾ ਪੂਰੀ ਦੁਨੀਆ ਨੂੰ, ਹਰ ਨਿਵੇਸ਼ਕ ਨੂੰ ਵੀ ਦਿੰਦਾ ਹੈ। ਸਾਡੀਆਂ ਨੀਤੀਆਂ ਵਿੱਚ ਸਥਿਰਤਾ ਹੈ, ਸਾਡੇ ਫੈਸਲਿਆਂ ਵਿੱਚ ਸਪਸ਼ਟਤਾ ਹੈ, ਅਤੇ ਸਾਡੇ ਕੰਮ ਕਰਨ ਵਿੱਚ ਗਤੀ ਹੈ। ਮੈਂ ਸੀਜੀ ਸੈਮੀ ਦੇ ਮੈਨੇਜਮੈਂਟ ਨੂੰ, ਹੋਰ ਨਿਵੇਸ਼ਕਾਂ ਨੂੰ ਵੀ ਭਰੋਸਾ ਦਿਵਾਉਂਦਾ ਹਾਂ, ਸੁਧਾਰਾਂ ਦਾ ਜੋ ਰਸਤਾ ਭਾਰਤ ਨੇ ਚੁਣਿਆ ਹੈ, ਸੁਧਾਰਾਂ ਦੀ ਜਿਸ ਐਕਸਪ੍ਰੈੱਸ ’ਤੇ ਅਸੀਂ ਤੁਰ ਪਏ ਹਾਂ, ਉਹ ਹੋਰ ਗਤੀ ਫੜੇਗੀ। ਅੱਜ ਦਾ ਭਾਰਤ ਕਾਰੋਬਾਰ ਕਰਨ ਦੀ ਸੌਖ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਵਚਨਬੱਧਤਾ ਨਾਲ ਹੀ 140 ਕਰੋੜ ਭਾਰਤਵਾਸੀ, 2047 ਤੱਕ ਭਾਰਤ ਨੂੰ ਵਿਕਸਿਤ ਬਣਾ ਕੇ ਰਹਿਣਗੇ। ਅਤੇ ਅੱਜ ਜੋ 18-20 ਸਾਲ ਦੇ ਨੌਜਵਾਨ ਹਨ ਨਾ, ਇਹ ਮੋਦੀ ਇਸ ਲਈ ਮਿਹਨਤ ਕਰਦਾ ਹੈ ਕਿ ਜਦੋਂ ਤੁਸੀਂ 40-45 ਸਾਲ ਦੇ ਹੋਵੋ, ਜਦੋਂ ਤੁਹਾਡੇ ਘਰ ਵਿੱਚ ਬੱਚੇ ਵੱਡੇ ਹੋ ਰਹੇ ਹੋਣ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵਿਕਸਿਤ ਭਾਰਤ ਵਿੱਚ ਵੱਡੇ ਹੁੰਦੇ ਦੇਖ ਸਕੋ, ਇਸ ਲਈ ਮੈਂ ਆਪਣੀ ਜ਼ਿੰਦਗੀ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲਾ ਰਿਹਾ ਹਾਂ।
ਸਾਥੀਓ,
ਅਸੀਂ ਵਿਕਾਸ ਦੇ ਰਾਹ ’ਤੇ ਤੁਰ ਪਏ ਹਾਂ, ਅਸੀਂ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਾਂ ਅਤੇ ਇਸ ਵਿੱਚ ਸੈਮੀਕੰਡਕਟਰ ਦਾ ਇਹ ਖੇਤਰ ਇੱਕ ਬਹੁਤ ਵੱਡੀ ਤਾਕਤ ਬਣ ਕੇ ਨਵਾਂ ਵਿਸ਼ਵਾਸ ਪੈਦਾ ਕਰ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਵੀ ਉੱਚੇ ਟੀਚੇ ਲੈ ਕੇ ਚੱਲੋ, ਨਿਸ਼ਾਨਾ ਖੁੰਝੇਗਾ ਤਾਂ ਦੇਖਿਆ ਜਾਵੇਗਾ, ਪਰ ਅਸੀਂ ਤੁਰ ਪਏ ਹਾਂ, ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ– ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
A landmark day for India's semiconductor journey. The CG SEMI OSAT facility in Sanand will strengthen the chip manufacturing ecosystem, boost technological self-reliance and enhance India's position in the global semiconductor value chain.
— Narendra Modi (@narendramodi) July 4, 2026
https://t.co/uZA59xO3bs
The Semicon India programme is gathering rapid momentum...
— PMO India (@PMOIndia) July 4, 2026
Step by step.
Brick by brick.
Chip by chip. pic.twitter.com/EaEfWPNT2F
The expansion of the semiconductor industry in India did not happen overnight.
— PMO India (@PMOIndia) July 4, 2026
It is the next step in the electronics revolution that has taken place in India over the past decade. pic.twitter.com/fxQkRpY4W2
First products, then components and now semiconductors... India is building the entire electronics value chain.
— PMO India (@PMOIndia) July 4, 2026
This is the roadmap to Viksit Bharat. This is the next phase of Make in India. pic.twitter.com/aw556v0pmP
Our goal is to build a complete semiconductor ecosystem in India, from chip design to fabrication and packaging. pic.twitter.com/7CiVSTi5oE
— PMO India (@PMOIndia) July 4, 2026
India's youth will power the AI, robotics and next-gen tech revolution with Made in India chips. pic.twitter.com/pM8YJ3fgOx
— PMO India (@PMOIndia) July 4, 2026
It was wonderful being back in Sanand to inaugurate the CG Semi Outsourced Semiconductor Assembly and Test (OSAT) facility. This will add momentum to our efforts in making India a hub for semiconductors and futuristic technologies. pic.twitter.com/UNzMl9pewt
— Narendra Modi (@narendramodi) July 4, 2026
साणंद में शुरू हुआ CG Semi का प्लांट टेक्नोलॉजी, भरोसे और साझेदारी का एक ऐसा मॉडल है, जो भारत की सेमीकंडक्टर जर्नी को नई गति देने वाला है। pic.twitter.com/UDrrCZ47Y7
— Narendra Modi (@narendramodi) July 4, 2026
सेमीकंडक्टर इलेक्ट्रॉनिक्स क्रांति का Next Step है। इसलिए हम मोबाइल और इलेक्ट्रॉनिक्स के साथ-साथ इस पूरी दुनिया को चलाने वाली चिप्स का भी निर्माण करेंगे। pic.twitter.com/8KKPam9VI5
— Narendra Modi (@narendramodi) July 4, 2026
Semiconductor और AI Revolution के इस दौर में अपने युवा साथियों से मेरा यह विशेष आग्रह… pic.twitter.com/iq57Nv1bgi
— Narendra Modi (@narendramodi) July 4, 2026