ਪੀਐੱਮਇੰਡੀਆ

ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਿਹ !!
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚੇ ਮਹਾਨੁਭਾਵਾਂ ਦਾ ਮੈਂ ਸੁਆਗਤ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ ਲੋਹੜੀ ਦੀਆਂ ਵੀ ਲੱਖ-ਲੱਖ ਵਧਾਈ। ਵਿਸ਼ੇਸ ਤੌਰ ‘ਤੇ ਮੇਰੇ ਦੇਸ਼ ਦੇ ਅੰਨਦਾਤਾ ਸਾਥੀਆਂ ਲਈ ਫਸਲਾਂ ਦੀ ਕਟਾਈ ਦਾ ਇਹ ਮੌਸਮ ਅਨੰਤ ਖੁਸ਼ੀਆਂ ਲੈ ਕੇ ਆਵੇ, ਇਹ ਮੰਗਲਕਾਮਨਾ ਕਰਦਾ ਹਾਂ।
ਸਾਥੀਓ,ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਦੇਸ਼ ਮਨਾ ਰਿਹਾ ਹੈ। ਖਾਲਸਾ ਪੰਥ ਦੇ ਸਿਰਜਣਹਾਰ,ਮਾਨਵਤਾ ਦੇ ਪਾਲਣਹਾਰ,ਭਾਰਤੀ ਕਦਰਾਂ-ਕੀਮਤਾਂ ਲਈ ਸਮਰਪਿਤ,ਗੁਰੂ ਗੋਬਿੰਦ ਸਿੰਘ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਪੁਰਬ ‘ਤੇ ਆਪ ਸਾਰੇ ਸਾਥੀਆਂ ਦੇ ਨਾਲ-ਨਾਲ,ਦੇਸ਼ ਅਤੇ ਦੁਨੀਆ ਭਰ ਦੇ ਸਿੱਖ ਪੰਥ ਨਾਲ ਜੁੜੇ ਅਤੇ ਭਾਰਤੀ ਸੰਸਕ੍ਰਿਤੀ ਲਈ ਸਮਰਪਿਤ ਲੋਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,ਪਿਛਲਾ ਵਰ੍ਹਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 350ਵੇਂ ਪ੍ਰਕਾਸ਼ ਉਤਸਵ ਵਰ੍ਹੇ ਦੇ ਰੂਪ ਵਿੱਚ ਮਨਾਇਆ ਸੀ। ਸਿੱਖ ਪੰਥ ਦੇ ਇਸ ਮਹੱਤਵਪੂਰਨ ਅਵਸਰ ਨੂੰ ਹੋਰ ਯਾਦਗਾਰੀ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਮੈਨੂੰ ਇੱਕ 350 ਰੁਪਏ ਦਾ ਯਾਦਗਾਰੀ ਸਿੱਕਾ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ।
ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਕਾ ਸਾਡੇ ਲੋਕਾਂ ਦੇ ਦਿਲਾਂ ‘ਤੇ ਸੈਂਕੜੇ ਸਾਲਾਂ ਤੋਂ ਚਲਿਆ ਆ ਰਿਹਾ ਹੈ ਅਤੇ ਅੱਗੇ ਵੀ ਕਈ ਸੌ ਸਾਲਾਂ ਤੱਕ ਚਲਣ ਵਾਲਾ ਹੈ। ਇਸ ਲਈ ਜਿਸ ਦਾ ਕ੍ਰਿਤਿਤਵ (ਰਚਨਾਤਮਕਤਾ) ਕਦਰਾਂ-ਕੀਮਤਾਂ ਬਣਕੇ ਸਾਡੇ ਜੀਵਨ ਨੂੰ ਚਲਾਉਂਦਾ ਰਿਹਾ ਹੈ, ਸਾਨੂੰ ਲੋਕਾਂ ਨੂੰ ਪ੍ਰੇਰਣਾ ਦਿੰਦਾ ਰਿਹਾ ਹੈ,ਉਸਨੂੰ ਸਦੀਵੀ ਯਾਦ ਰੱਖਣ ਦਾ ਅਸੀਂ ਇੱਕ ਛੋਟਾ ਜਿਹਾ ਯਤਨ ਕਰ ਰਹੇ ਹਾਂ।ਇਹ ਉਨ੍ਹਾਂ ਪ੍ਰਤੀ ਆਦਰ ਅਤੇ ਸ਼ਰਧਾ ਪ੍ਰਗਟ ਕਰਨ ਦਾ ਇੱਕ ਛੋਟਾ ਜਿਹਾ ਯਤਨ ਭਰ ਹੈ ਅਤੇ ਇਸ ਦੇ ਲਈ ਅਸੀਂ ਸਾਰੇ ਇੱਕ ਤਸੱਲੀ ਮਹਿਸੂਸ ਕਰਦੇ ਹਾਂ।
ਸਾਥੀਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਖਸੀਅਤ ਵਿੱਚ ਅਨੇਕ ਵੰਨਗੀਆਂ ਦਾ ਸੰਗਮ ਸੀ।ਉਹ ਗੁਰੂ ਤਾਂ ਸਨ ਹੀ,ਭਗਤ ਵੀ ਸ੍ਰੇਸ਼ਠ ਸਨ।
ਉਹ ਜਿੰਨੇ ਚੰਗੇ ਯੋਧਾ ਸਨ ਓਨੇ ਹੀ ਬਿਹਤਰੀਨ ਕਵੀ ਅਤੇ ਸਾਹਿਤਕਾਰ ਵੀ ਸਨ। ਅਨਿਆਂ ਵਿਰੁੱਧ ਉਨ੍ਹਾਂ ਦਾ ਜਿੰਨਾ ਸਖਤ ਰੁਖ ਸੀ,ਓਨਾ ਹੀ ਸ਼ਾਂਤੀ ਲਈ ਜ਼ੋਰ ਵੀ ਸੀ।
ਮਾਨਵਤਾ ਦੀ ਰੱਖਿਆ ਲਈ,ਰਾਸ਼ਟਰ ਦੀ ਰੱਖਿਆ ਲਈ,ਧਰਮ ਦੀ ਰੱਖਿਆ ਲਈ,ਉਨ੍ਹਾਂ ਦੀ ਸਰਬਉੱਚ ਕੁਰਬਾਨੀ ਤੋਂ ਦੇਸ਼ ਅਤੇ ਦੁਨੀਆ ਜਾਣੂ ਹੈ।
ਇਨ ਪੁਤ੍ਰਨ ਕੇ ਸੀਸ ਪਰ,ਵਾਰ ਦੀਏ ਸੁਤ ਚਾਰ।
ਚਾਰ ਮੁਏ ਤੋ ਕਿਆ ਹੂਆ,ਜੀਵਿਤ ਕਈ ਹਜ਼ਾਰ ।।
ਹਜ਼ਾਰਾਂ ਸੰਤਾਨਾਂ ਦੀ ਰੱਖਿਆ ਲਈ ਆਪਣੀ ਸੰਤਾਨ ਦੀ,ਆਪਣੇ ਵੰਸ਼ ਦੀ ਹੀ ਕੁਰਬਾਨੀ ਜਿਸਨੇ ਦੇ ਦਿੱਤੀ।ਰਾਸ਼ਟਰ ਦੀ ਰੱਖਿਆ ਲਈ,ਧਰਮ ਦੀ ਰੱਖਿਆ ਲਈ,ਤਿਆਗ ਅਤੇ ਬਲੀਦਾਨ ਦਾ ਇਸ ਤੋਂ ਵੱਡਾ ਉਦਾਹਰਣ ਕੀ ਹੋ ਸਕਦਾ ਹੈ।
ਸਾਥੀਓ,ਵੀਰਤਾ ਦੇ ਨਾਲ ਉਨ੍ਹਾਂ ਦੀ ਜੋ ਧੀਰਤਾ ਸੀ,ਧੀਰਜ ਸੀ,ਉਹ ਅਦਭੁੱਤ ਸੀ।ਉਹ ਸੰਘਰਸ਼ ਕਰਦੇ ਸਨ ਲੇਕਿਨ ਤਿਆਗ ਦਾ ਸਿਖਰ ਬੇਮਿਸਾਲ ਸੀ।ਉਹ ਸਮਾਜ ਵਿੱਚ ਬੁਰਾਈਆਂ ਦੇ ਖ਼ਿਲਾਫ਼ ਲੜਦੇ ਸਨ।ਊਚ-ਨੀਚ ਦਾ ਭਾਵ,ਜਾਤੀਵਾਦ ਦਾ ਜ਼ਹਿਰ, ਇਸ ਦੇ ਖ਼ਿਲਾਫ਼ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਘਰਸ਼ ਕੀਤਾ। ਇਹੀ ਸਾਰੀਆਂ ਕਦਰਾਂ-ਕੀਮਤਾਂ ਨਵੇਂ ਭਾਰਤ ਦੇ ਨਿਰਮਾਣ ਦੇ ਮੂਲ ਵਿੱਚ ਹਨ।
ਸਾਥੀਓ,ਗੁਰੂ ਸਾਹਿਬ ਨੇ ਗਿਆਨ ਨੂੰ ਕੇਂਦਰ ਵਿੱਚ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਨੂੰ ਜੀਵਨ-ਮੰਤਰ ਮੰਨਿਆ। ਉਨ੍ਹਾਂ ਨੇ ਕਿਹਾ ਸੀ ਕਿ ਹੁਣ ਗੁਰੂ ਗ੍ਰੰਥ ਸਾਹਿਬ ਹੀ,ਉਸ ਦਾ ਹਰ ਸ਼ਬਦ,ਉਸ ਦਾ ਹਰ ਪੰਨਾ ਆਉਣ ਵਾਲੇ ਯੁੱਗਾਂ ਤੱਕ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ।ਅੱਗੇ ਜਦੋਂ ਪੰਜ ਪਿਆਰੇ ਅਤੇ ਖਾਲਸਾ ਪੰਥ ਦਾ ਰਚਨਾ ਹੋਈ,ਉਸ ਵਿੱਚ ਵੀ ਪੂਰੇ ਭਾਰਤ ਨੂੰ ਜੋੜਨ ਦਾ ਉਨ੍ਹਾਂ ਦਾ ਪ੍ਰਯਤਨ ਸੀ।
ਖਾਲਸਾ ਪੰਥ ਦਾ ਵਿਕਾਸ ਗੁਰੂ ਸਾਹਿਬ ਦੇ ਲੰਬੇ ਸਮੇਂ ਦੇ ਗਹਿਨ ਚਿੰਤਨ-ਮਨਨ ਅਤੇ ਅਧਿਐਨ ਦਾ ਨਤੀਜਾ ਸੀ।ਉਹ ਵੇਦ,ਪੁਰਾਣ ਅਤੇ ਹੋਰਨਾਂ ਪ੍ਰਾਚੀਨ ਗ੍ਰੰਥਾਂ ਦੇ ਗਿਆਤਾ ਸਨ।ਗੁਰੂ ਸਾਹਿਬ ਨੂੰ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਤੱਕ ਸਿੱਖ ਪੰਥ ਦੀ ਪੰਰਪਰਾ,ਮੁਗਲ ਸ਼ਾਸਨ ਦੇ ਦੌਰਾਨ ਸਿੱਖ ਪੰਥ ਨਾਲ ਜੁੜੀਆਂ ਘਟਨਾਵਾਂ ਦੀ ਵਿਆਪਕ ਜਾਣਕਾਰੀ ਉਨ੍ਹਾਂ ਨੂੰ ਸੀ।ਦੇਸ਼ ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ‘ਤੇ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ।
ਸਾਥੀਓ, ਤੁਹਾਡੇ ਵਿੱਚੋਂ ਅਨੇਕ ਲੋਕਾਂ ਨੇ ‘ਸ੍ਰੀ ਦਸ਼ਮਗ੍ਰੰਥ ਸਾਹਿਬ‘ ਪੜ੍ਹਿਆ ਹੋਵੇਗਾ।ਭਾਸ਼ਾ ਅਤੇ ਸਾਹਿਤ ‘ਤੇ ਜੋ ਪਕੜ ਉਨ੍ਹਾਂ ਦੀ ਰਹੀ, ਉਹ ਅਦਭੁੱਤ ਹੈ।ਜੀਵਨ ਦੇ ਹਰ ਰਸ ਦੀ ਵਿਆਖਿਆ ਇਸ ਤਰ੍ਹਾਂ ਨਾਲ ਕੀਤੀ ਗਈ ਹੈ ਕਿ ਆਮ ਤੋਂ ਆਮ ਵਿਅਕਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ।ਅਲੰਕਾਰ ਹੋਣ,ਪਦਸ਼ੈਲੀ ਹੋਵੇ,ਛੰਦ ਹੋਣ,ਪ੍ਰਵਾਹ ਹੋਵੇ,ਮੰਤਰਮੁਗਧ ਕਰਨ ਵਾਲਾ ਹੈ।ਭਾਰਤੀ ਭਾਸ਼ਾਵਾਂ ਨੂੰ ਲੈ ਕੇ ਉਨ੍ਹਾਂ ਦੀ ਜਾਣਕਾਰੀ ਅਤੇ ਉਨ੍ਹਾਂ ਦਾ ਮੋਹ ਬੇਮਿਸਾਲ ਸੀ।
ਸਾਥੀਓ,ਗੁਰੂ ਗੋਬਿੰਦ ਸਿੰਘ ਜੀ ਦਾ ਕਾਵਿ ਭਾਰਤੀ ਸੰਸਕ੍ਰਿਤੀ ਦੇ ਤਾਣੇ-ਬਾਣੇ,ਸਾਡੇ ਜੀਵਨ ਦਰਸ਼ਨ ਦਾ ਸਰਲ ਪ੍ਰਗਟਾਵਾ ਹੈ।ਜਿਸ ਤਰ੍ਹਾਂ ਉਨ੍ਹਾਂ ਦੀ ਸ਼ਖਸੀਅਤ ਬਹੁਆਯਾਮੀ ਸੀ,ਉਸ ਤਰ੍ਹਾਂ ਹੀ ਉਨ੍ਹਾਂ ਦੇ ਕਾਵਿ ਵਿੱਚ ਵੀ ਅਨੇਕ ਅਤੇ ਵਿਵਿਧ ਵਿਸ਼ੇ ਸ਼ਾਮਲ ਹਨ। ਸਾਹਿਤ ਦੇ ਕਈ ਜਾਣਕਾਰ ਤਾਂ ਉਨ੍ਹਾਂ ਨੂੰ ਸਾਹਿਤਕਾਰਾਂ ਦੇ ਪ੍ਰੇਰਕ ਅਤੇ ਪੋਸ਼ਕ ਵੀ ਮੰਨਦੇ ਹਨ।
ਸਾਥੀਓ,ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ ਉਸਦੀ ਮਹਿਮਾ ਨੂੰ ਉੱਜਵਲ ਕਰਦੀ ਹੈ।ਨਿਖਾਰਦੀ ਹੈ।ਅਜਿਹੇ ਵਿੱਚ ਸੰਸਕ੍ਰਿਤੀ ਨੂੰ ਅਮੀਰ ਕਰਨਾ ਅਤੇ ਉਸਦਾ ਪ੍ਰਚਾਰ-ਪ੍ਰਸਾਰ ਕਰਨਾ ਹਮੇਸ਼ਾ ਤੋਂ ਦੁਨੀਆ ਦੀਆਂ ਸ਼ਕਤੀਸ਼ਾਲੀ ਸੱਭਿਆਤਾਵਾਂ ਦੀਆਂ ਪ੍ਰਾਥਮਿਕਤਾਵਾਂ ਵਿੱਚ ਰਿਹਾ ਹੈ।ਇਹੀ ਕੋਸ਼ਿਸ ਬੀਤੇ ਸਾਢੇ ਚਾਰ ਵਰ੍ਹਿਆਂ ਤੋਂ ਸਾਡੀ ਸਰਕਾਰ ਕਰ ਰਹੀ ਹੈ।
ਭਾਰਤ ਪਾਸ ਜੋ ਸੰਸਕ੍ਰਿਤੀ ਅਤੇ ਗਿਆਨ ਦੀ ਵਿਰਾਸਤ ਹੈ,ਉਸ ਨੂੰ ਦੁਨੀਆ ਦੇ ਚੱਪੇ-ਚੱਪੇ ਤੱਕ ਪਹੁੰਚਾਉਣ ਦਾ ਵਿਆਪਕ ਯਤਨ ਕੀਤਾ ਜਾ ਰਿਹਾ ਹੈ। ਯੋਗ ਤੋਂ ਲੈ ਕੇ ਆਯੁਰਵੇਦ ਤੱਕ ਆਪਣੀ ਪ੍ਰਤਿਸ਼ਠਾ ਨੂੰ ਮੁੜ ਬਹਾਲ ਕਰਨ ਵਿੱਚ ਦੇਸ਼ ਸਫਲ ਰਿਹਾ ਹੈ।ਇਹ ਕੰਮ ਨਿਰੰਤਰ ਜਾਰੀ ਹੈ।
ਸਾਥੀਓ, ਗਲੋਬਲ ਅਰੋਗਤਾ,ਖੁਸ਼ਹਾਲੀ ਅਤੇ ਸ਼ਾਂਤੀ ਨੂੰ ਲੈ ਕੇ ਸਾਡੇ ਰਿਸ਼ੀਆਂ,ਮੁਨੀਆਂ ਅਤੇ ਗੁਰੂਆਂ ਨੇ ਜੋ ਸੰਦੇਸ਼ ਦਿੱਤਾ ਹੈ ਉਸ ਸੰਦੇਸ਼ ਦਾ ਦੁਨੀਆ ਨੂੰ ਲਾਭ ਮਿਲੇ ,ਇਸ ਦਾ ਯਤਨ ਕੀਤਾ ਜਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਤਾਂ ਅਸੀਂ ਮਨਾਇਆ ਹੀ,ਹੁਣ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਜਯੰਤੀ ਦੇ ਸਮਾਰੋਹਾਂ ਦੀਆਂ ਤਿਆਰੀਆਂ ਵੀ ਚਲ ਰਹੀਆਂ ਹਨ । ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਸਾਨੂੰ ਇਨ੍ਹੀ ਦਿਨੀਂ,ਪਾਵਨ ਅਵਸਰਾਂ ਨਾਲ ਜੁੜਨ ਦਾ ਸੁਭਾਗ ਵਿਸ਼ੇਸ਼ ਰੂਪ ਨਾਲ ਮਿਲਿਆ ਹੈ।
ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਪ੍ਰਕਾਸ਼ ਉਤਸਵ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਾਂ ਮਨਾਇਆ ਹੀ ਜਾਵੇਗਾ, ਪੂਰੇ ਵਿਸ਼ਵ ਭਰ ਵਿੱਚ ਸਾਡੀਆਂ ਅੰਬੈਸੀਆਂ ਵਿੱਚ ਵੀ ਸਮਾਰੋਹ ਦਾ ਆਯੋਜਨ ਹੋਵੇਗਾ।
ਇਹੀ ਨਹੀਂ,ਤੁਸੀਂ ਇਹ ਵੀ ਭਲੀ-ਭਾਂਤੀ ਜਾਣਦੇ ਹੋ ਕਿ ਕੇਂਦਰ ਸਰਕਾਰ ਦੇ ਅਣਥੱਕ ਅਤੇ ਬੇਮਿਸਾਲ ਪ੍ਰਯਤਨਾਂ ਨਾਲ ਕਰਤਾਰਪੁਰ ਕੌਰੀਡੋਰ (ਲਾਂਘਾ) ਬਣਨ ਜਾ ਰਿਹਾ ਹੈ।ਹੁਣ ਗੁਰੂ ਨਾਨਕ ਦੇ ਦਰਸਾਏ ਮਾਰਗ ‘ਤੇ ਚਲਣ ਵਾਲਾ ਹਰ ਭਾਰਤੀ,ਹਰ ਸਿੱਖ,ਦੂਰਬੀਨ ਦੀ ਬਜਾਏ ਆਪਣੀਆਂ ਅੱਖਾਂ ਨਾਲ ਨਾਰੋਵਾਲ ਜਾ ਸਕੇਗਾ ਅਤੇ ਬਿਨਾ ਵੀਜ਼ਾ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੇਗਾ।
ਅਗਸਤ 1947 ਵਿੱਚ ਜੋ ਗਲਤੀ ਹੋਈ ਸੀ,ਇਹ ਉਸਦਾ ਪ੍ਰਾਸਚਿਤ ਹੈ।ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਾਨ ਸਿਰਫ ਕੁਝ ਹੀ ਕਿਲੋਮੀਟਰ ਦੂਰ ਸੀ,ਲੇਕਿਨ ਉਸ ਨੂੰ ਵੀ ਆਪਣੇ ਨਾਲ ਨਹੀਂ ਲਿਆ ਗਿਆ।ਇਹ ਕੌਰੀਡੋਰ (ਲਾਂਘਾ) ਉਸ ਨੁਕਸਾਨ ਨੂੰ ਘੱਟ ਕਰਨ ਦਾ ਇੱਕ ਪ੍ਰਮਾਣਿਕ ਪ੍ਰਯਤਨ ਹੈ।
ਸਾਥੀਓ,ਗੁਰੂ ਗੋਬਿੰਦ ਸਿੰਘ ਜੀ ਹੋਣ ਜਾਂ ਗੁਰੂ ਨਾਨਕ ਦੇਵ ਜੀ,ਸਾਡੇ ਹਰ ਗੁਰੂ ਨੇ ਨਿਆਂ ਨਾਲ ਖੜ੍ਹੇ ਹੋਣ ਦਾ ਸਬਕ ਦਿੱਤਾ ਹੈ।ਉਨ੍ਹਾਂ ਦੇ ਦੱਸੇ ਮਾਰਗ ‘ਤੇ ਚਲਦੇ ਹੋਏ ਅੱਜ ਕੇਂਦਰ ਸਰਕਾਰ 1984 ਵਿੱਚ ਸ਼ੁਰੂ ਹੋਏ ਅਨਿਆਂ ਦੇ ਦੌਰ ਨੂੰ ਨਿਆਂ ਤੱਕ ਪਹੁੰਚਾਉਣ ਵਿੱਚ ਜੁਟੀ ਹੋਈ ਹੈ।ਦਹਾਕਿਆਂ ਤੱਕ ਮਾਤਾਵਾਂ ਨੇ, ਭੈਣਾਂ ਨੇ, ਬੇਟੇ-ਬੇਟੀਆਂ ਨੇ,ਜਿੰਨੇ ਹੰਝੂ ਵਹਾਏ ਹਨ, ਉਨ੍ਹਾਂ ਨੂੰ ਪੂੰਝਣ ਦਾ ਕੰਮ,ਉਨ੍ਹਾਂ ਨੂੰ ਨਿਆਂ ਦਿਵਾਉਣ ਦਾ ਕੰਮ ਹੁਣ ਕਾਨੂੰਨ ਕਰੇਗਾ।
ਸਾਥੀਓ,ਅੱਜ ਦੇ ਇਸ ਪਵਿੱਤਰ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿਖਾਏ 11 ਸੂਤਰੀ ਮਾਰਗ ‘ਤੇ ਚਲਣ ਦਾ ਫਿਰ ਤੋਂ ਸੰਕਲਪ ਲੈਣ ਦੀ ਜ਼ਰੂਰਤ ਹੈ।ਅੱਜ ਜਦੋਂ ਭਾਰਤ ਇੱਕ ਮਜ਼ਬੂਤ ਰਾਸ਼ਟਰ ਦੇ ਰੂਪ ਵਿੱਚ ਸਥਾਪਿਤ ਹੋਣ ਦੀ ਰਾਹ ‘ਤੇ ਚਲ ਪਿਆ ਹੈ ਤਦ ਭਾਰਤ ਦੀ ਭਾਵਨਾ ਨੂੰ ਹੋਰ ਸਸ਼ਕਤ ਕਰਨ ਦੀ ਜ਼ਰੂਰਤ ਹੈ।
ਮੈਨੂੰ ਵਿਸ਼ਵਾਸ ਹੈ ਕਿ,ਅਸੀਂ ਸਾਰੇ ਗੁਰੂ ਜੀ ਦੇ ਦੱਸੇ ਮਾਰਗ ਨਾਲ ਨਵੇਂ ਭਾਰਤ ਦੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕਰਾਂਗੇ।
ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ। ਤੁਹਾਡੇ ਲਈ ਨਵਾਂ ਸਾਲ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ,ਇਸੇ ਕਾਮਨਾ ਨਾਲ-
ਜੋ ਬੋਲੇ, ਸੋ ਨਿਹਾਲ!.. ਸਤਿ ਸ੍ਰੀ ਅਕਾਲ!
*****
ਏਕੇਟੀ/ਵੀਜੇ/ਤਾਰਾ/ਐੱਮਐੱਸ
A tribute to Sri Guru Gobind Singh Ji. https://t.co/7xNCkqWgF7
— PMO India (@PMOIndia) January 13, 2019
I bow to Sri Guru Gobind Singh Ji on his Jayanti.
— Narendra Modi (@narendramodi) January 13, 2019
ਮੈਂ ਸਾਹਿਬ-ਏ-ਕਮਾਲ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਤੇ ਗੁਰੂ ਸਾਹਿਬ ਅੱਗੇ ਸੀਸ ਝੁਕਾਉਂਦਾ ਹਾਂ। pic.twitter.com/Pt4k2BgLDS