ਪੀਐੱਮਇੰਡੀਆ
ਅੱਜ ਮੈਨੂੰ ਦੇਸ਼ ਦੇ ਉਨ੍ਹਾਂ 18 ਹਜ਼ਾਰ ਪਿੰਡਾਂ ਦੇ ਆਪ ਸਾਰੇ ਬੰਧੂਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦੇ ਪਿੰਡ ਵਿੱਚ ਪਹਿਲੀ ਵਾਰ ਬਿਜਲੀ ਪਹੁੰਚੀ ਹੈ। ਸਦੀਆਂ ਬੀਤ ਗਈਆਂ ਹਨੇਰੇ ਵਿੱਚ ਗੁਜਾਰਾ ਕੀਤਾ ਅਤੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਹਾਡੇ ਪਿੰਡ ਵਿੱਚ ਵੀ ਕਦੇ ਉਜਾਲਾ ਆਵੇਗਾ ਕਿ, ਨਹੀਂ ਆਵੇਗਾ। ਅੱਜ ਮੇਰੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਤੁਹਾਡੇ ਚਿਹਰੇ ਦੀ ਮੁਸਕਾਨ ਬਿਜਲੀ ਆਉਣ ਦੇ ਬਾਅਦ ਜੀਵਨ ਵਿੱਚ ਆਏ ਬਦਲਾਅ ਦੀਆਂ ਗੱਲਾਂ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ। ਜੋ ਲੋਕ ਪੈਦਾ ਹੁੰਦੇ ਹੀ ਉਜਾਲਾ ਦੇਖਦੇ ਆਏ ਹਨ ਜਿਨ੍ਹਾਂ ਨੇ ਕਦੇ ਹਨੇਰਾ ਦੇਖਿਆ ਨਹੀਂ ਹੈ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਨੇਰਾ ਹਟਣ ਦਾ ਮਤਲਬ ਕੀ ਹੁੰਦਾ ਹੈ। ਰਾਤ ਨੂੰ ਬਿਜਲੀ ਹੋਣੀ ਘਰ ਵਿੱਚ ਜਾਂ ਪਿੰਡ ਵਿੱਚ, ਇਸ ਦਾ ਮਤਲਬ ਕੀ ਹੁੰਦਾ ਹੈ। ਜਿਨ੍ਹਾਂ ਨੇ ਕਦੇ ਹਨੇਰੇ ਵਿੱਚ ਜ਼ਿੰਦਗੀ ਗੁਜਾਰੀ ਨਹੀਂ, ਉਨ੍ਹਾਂ ਨੂੰ ਪਤਾ ਨਹੀਂ ਚਲਦਾ ਹੈ। ਸਾਡੇ ਇੱਥੇ ਉਪਨਿਸ਼ਦਾਂ ਵਿੱਚ ਕਿਹਾ ਗਿਆ ਹੈ,” ਤਮਸੋ ਮਾ ਜਯੋਤੀਰਗਮਯ(ज्योतिर्गमय)।।” ਯਾਨੀ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਚਲੋ।
ਅੱਜ ਮੈਨੂੰ ਦੇਸ਼ ਭਰ ਦੇ ਉਨ੍ਹਾਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅੰਧਕਾਰ ਤੋਂ ਪ੍ਰਕਾਸ਼ ਦਾ ਸਫ਼ਰ ਤੈਅ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ। ਸਾਲਾਂ ਦੇ ਹਨੇਰੇ ਦੇ ਬਾਅਦ ਇੱਕ ਤਰ੍ਹਾਂ ਨਾਲ ਉਸ ਪਿੰਡ ਦਾ ਜੀਵਨ ਹੁਣ ਰੋਸ਼ਨ ਹੋਇਆ ਹੈ। ਸਾਡੇ ਸਾਰਿਆਂ ਕੋਲ ਦਿਨ ਦੇ 24 ਘੰਟੇ ਹੁੰਦੇ ਹਨ। ਮੇਰੇ ਕੋਲ ਵੀ 24 ਘੰਟੇ ਹਨ, ਉਨ੍ਹਾਂ ਕੋਲ ਵੀ 24 ਘੰਟੇ ਹਨ। ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਸਮੇਂ ਦਾ ਵੱਧ ਤੋਂ ਵੱਧ ਸਦਉਪਯੋਗ ਹੋਵੇ, ਜਿਸ ਨਾਲ ਸਾਡੀ ਆਪਣੀ , ਸਾਡੇ ਪਰਿਵਾਰ ਦੀ, ਸਾਡੇ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਦਾ ਰਸਤਾ ਤਿਆਰ ਹੋਵੇ। ਲੇਕਿਨ ਤੁਹਾਡੇ 24 ਘੰਟਿਆਂ ਵਿੱਚੋਂ 10 ਤੋਂ 12 ਘੰਟੇ ਹਮੇਸ਼ਾ ਹਮੇਸ਼ਾ ਲਈ ਨਿਕਲ ਜਾਂਦੇ ਹਨ, ਹੁਣ ਤੁਸੀਂ ਕੀ ਕਰ ਸਕਦੇ ਹੋ। ਕੀ ਬਚੇ ਹੋਏ 12,14 ਘੰਟਿਆਂ ਵਿੱਚ ਤੁਸੀਂ ਓਨਾਂ ਹੀ ਕੰਮ ਕਰ ਸਕੋਗੇ, ਜਿੰਨਾਂ 24 ਘੰਟਿਆਂ ਵਿੱਚ ਕਰਦੇ ਹੋ। ਤੁਹਾਡੇ ਮਨ ਵਿੱਚ ਸਵਾਲ ਉੱਠਗਾ ਕਿ ਮੋਦੀ ਜੀ ਕੀ ਪੁੱਛ ਰਹੇ ਹਨ, ਅਤੇ ਇਹ ਕਿਸ ਤਰ੍ਹਾਂ ਸੰਭਵ ਹੋਵੇਗਾ ਕਿ ਕਿਸੇ ਦੇ ਕੋਲ ਇੱਕ ਦਿਨ ਵਿੱਚ 24 ਘੰਟੇ ਦੀ ਥਾਂ ਸਿਰਫ਼ 12,14 ਘੰਟੇ ਦਾ ਸਮਾਂ ਹੋਵੇ। ਦੇਸ਼ ਵਾਸੀਓ, ਤੁਹਾਨੂੰ ਭਲੇ ਹੀ ਇਹ ਸੱਚ ਨਾ ਲਗਦਾ ਹੋਵੇ ,ਲੇਕਿਨ ਸਾਡੇ ਦੇਸ਼ ਦੇ ਸੁਦੂਰ ਪਿਛੜੇ ਇਲਾਕਿਆਂ ਵਿੱਚ ਹਜ਼ਾਰਾਂ ਪਿੰਡਾਂ ਵਿੱਚ ਰਹਿਣ ਵਾਲੇ ਲੱਖਾਂ ਪਰਿਵਾਰਾਂ ਨੇ ਦਹਾਕਿਆਂ ਤੋਂ ਇਸ ਨੂੰ ਜੀਣਿਆ ਹੈ। ਅਜਿਹੇ ਪਿੰਡ, ਜਿੱਥੇ ਅਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਸੀ ਅਤੇ ਉੱਥੇ ਰਹਿਣ ਵਾਲਿਆਂ ਦਾ ਜੀਵਨ ਸੂਰਜ ਚੜ੍ਹਨ ਜਾਂ ਸੂਰਜ ਡੁੱਬਣ ਦੇ ਦਰਮਿਆਨ ਸਿਮਟਕਰ ਰਹਿ ਗਿਆ ਹੈ। ਸੂਰਜ ਦੀ ਰੋਸ਼ਨੀ ਹੀ ਉਨ੍ਹਾਂ ਦੇ ਕੰਮ ਕਰਨ ਦੇ ਘੰਟੇ ਤੈਅ ਕਰਦੀ ਸੀ। ਫਿਰ ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ, ਖਾਣਾ ਪਕਾਉਣਾ ਹੋਵੇ, ਖਾਣਾ ਖਵਾਉਣਾ ਹੋਵੇ ਜਾਂ ਹੋਰ ਘਰ ਦੇ ਛੋਟੇ ਮੋਟੇ ਕੰਮ ਹੋਣ। ਦੇਸ਼ ਨੂੰ ਅਜ਼ਾਦ ਹੋਏ ਕਿੰਨਾ ਸਮਾਂ ਬੀਤ ਗਿਆ। ਲੇਕਿਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਅਸੀਂ ਸਰਕਾਰ ਵਿੱਚ ਆਏ ਉਦੋਂ ਦੇਸ਼ ਦੇ 18000 ਤੋਂ ਅਧਿਕ ਪਿੰਡ ਅਜਿਹੇ ਸਨ ਜਿੱਥੇ ਬਿਜਲੀ ਸੀ ਹੀ ਨਹੀਂ। ਬੜੀ ਹੈਰਾਨੀ ਹੁੰਦੀ ਹੈ ਇਹ ਸੋਚਕੇ ਕਿ ਆਖ਼ਰ ਅਜਿਹੀ ਕਿਹੜੀ ਰੁਕਾਵਟ ਸੀ ਜਿਸ ਨੂੰ ਪਾਰ ਕਰਕੇ ਪਿਛਲੀਆਂ ਸਰਕਾਰਾਂ ਹਨੇਰੇ ਵਿੱਚ ਡੁੱਬੇ ਹਜ਼ਾਰਾਂ ਪਿੰਡਾਂ ਤੱਕ ਬਿਜਲੀ ਨਹੀਂ ਪਹੁੰਚ ਸਕੀਆਂ। ਪਿਛਲੀਆਂ ਸਰਕਾਰਾਂ ਨੇ ਬਿਜਲੀ ਪਹੁੰਚਾਉਣ ਦੇ ਬਾਅਦੇ ਤਾਂ ਬਹੁਤ ਕੀਤੇ, ਲੇਕਿਨ ਉਨ੍ਹਾਂ ਬਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਸ ਦਿਸ਼ਾ ਵਿੱਚ ਕੋਈ ਕੰਮ ਨਹੀਂ ਹੋਇਆ। 2005 ਯਾਨੀ ਅੱਜ ਤੋਂ ਲਗਭਗ 13 ਸਾਲ ਪਹਿਲਾਂ ਉਸ ਸਮੇਂ ਤਤਕਾਲੀਨ ਕਾਂਗਰਸ ਦੀ ਸਰਕਾਰ ਸੀ। ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੇ 2009 ਤੱਕ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਅਤੇ ਇੰਨਾ ਹੀ ਕਾਂਗਰਸ ਦੀ ਤਤਕਾਲੀ ਚੇਅਰਪਰਸਨ ਨੇਤਾਂ ਇਸ ਤੋ ਇੱਕ ਕਦਮ ਹੋਰ ਅੱਗੇ ਵਦਾਉਂਦੇ ਹੋਏ 2009 ਤੱਕ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦੀ ਗੱਲ ਕਹੀ ਸੀ। ਚੰਗਾ ਹੁੰਦਾ ਜੋ ਆਪਣੇ ਆਪ ਨੂੰ ਵੱਡੇ ਜਾਗਰੂਕ ਅਤੇ ਜਨਹਿਤਕਾਰੀ ਮੰਨਾਣ ਵਾਲੇ ਲੋਕ ਹੁੰਦੇ ਹਨ, ਉਨ੍ਹਾਂ ਨੇ 2009 ਵਿੱਚ ਪਿੰਡਾਂ ਵਿੱਚ ਜਾ ਕੇ ਪੁੱਛ-ਪੜਤਾਲ ਕੀਤੀ ਹੁੰਦੀ, ਰਿਪੋਰਟ ਤਿਆਰ ਕੀਤੀ ਹੁੰਦੀ, ਸਿਵਲ ਸੋਸਾਇਟੀ ਬਣਾਉਣ ਦੀ ਗੱਲ ਕੀਤੀ ਹੁੰਦੀ, ਤਾਂ ਹੋ ਸਕਦਾ ਹੈ ਕਿ 2009 ਨਹੀਂ 2010 ਵਿੱਚ ਹੋ ਜਾਂਦਾ 2011 ਵਿੱਚ ਹੋ ਜਾਂਦਾ, ਲੇਕਿਨ ਉਸ ਸਮੇਂ ਵਾਅਦੇ ਪੂਰੇ ਨਹੀਂ ਹੋਏ। ਇਸ ਨੂੰ ਕੋਈ ਗੰਭੀਰਤਾ ਨਾਲ ਲੈਦਾ ਹੀ ਨਹੀਂ ਸੀ। ਅਤੇ ਅੱਜ ਅਸੀਂ ਜਦੋਂ ਵਾਅਦੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਤਾਂ ਅੱਜ ਇਹ ਲੱਭਣ ਦਾ ਯਤਨ ਕਰਦੇ ਹਾਂ, ਪਤਾ ਕਰੋ ਕਿ ਇਸ ਵਿੱਚ ਕਿੱਥੇ ਕਮੀ ਹੈ। ਮੈਨੂੰ ਪਤਾ ਹੈ ਇਹ ਲੋਕਤੰਤਰ ਦੀ ਤਾਕਤ ਹੈ। ਅਸੀਂ ਲੋਕ ਕੁਝ ਚੰਗਾ ਕਰਨ ਦਾ ਲਗਾਤਾਰ ਯਤਨ ਕਰੀਂ ਅਤੇ ਜਿੱਥੇ ਕਮੀ ਰਹਿ ਜਾਂਦੀ ਹੈ, ਉਸ ਨੂੰ ਉਜਾਗਰ ਕਰਕੇ ਉਸ ਨੂੰ ਠੀਕ ਕਰਕੇ ਦਾ ਯਤਨ ਕਰੀਏ। ਜਦੋਂ ਅਸੀ ਸਾਰੇ ਮਿਲਕੇ ਕੰਮ ਕਰਦੇ ਹਾਂ, ਤਾਂ ਚੰਗੇ ਨਤੀਜੇ ਵੀ ਨਿਕਲਦੇ ਹੈ।
ਪੰਦਰਾਂ ਅਗਸਤ, 2015 ਨੂੰ ਮੈਂ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਕਿਹਾ ਸੀ। ਅਤੇ ਅਸੀਂ ਟੀਚਾ ਤੈਅ ਕੀਤਾ ਕਿ ਅਸੀਂ ਇੱਕ ਹਜ਼ਾਰ ਦਿਨਾਂ ਦੇ ਅੰਦਰ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚਾਵਗੇ ਹੈ। ਸਰਕਾਰ ਨੇ ਬਿਨਾ ਕਿਸੇ ਦੇਰੀ ਦੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ। ਉੱਤਰ ਤੋਂ ਲੈ ਕੇ ਦੱਖਣ ਤੱਕ ਪੂਰਬ ਤੋਂ ਲੈ ਕੇ ਪੱਛਮ ਤੱਕ ਦੇਸ਼ ਦੇ ਹਰ ਹਿੱਸੇ ਵਿੱਚ ਜੋ ਵੀ ਪਿੰਡ ਬਿਜਲੀ ਦੀ ਸੁਵਿਧਾ ਤੋਂ ਵਾਂਝੇ ਸਨ, ਪੰਡਿਤ ਦੀਨਦਿਆਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ ਤਹਿਤ ਉੱਥੇ ਬਿਜਲੀ ਪਹੁੰਚਾਉਣ ਦੇ ਕੰਮ ਵਿੱਚ ਜੁਟ ਗਏ। ਇਸ ਯੋਜਨਾ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਬਿਜਲੀ ਸਪਲਾਈ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਇਸ ਯੋਜਨਾ ਵਿੱਚ ਪਿੰਡਾਂ, ਬਸਤੀਆਂ ਦੇ ਬਿਜਲੀਕਰਨ ਦੇ ਨਾਲ-ਨਾਲ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਲਈ ਅਲੱਗ ਫੀਡਰ ਦੀ ਵਿਵਸਥਾ ਨੂੰ ਵੀ ਸ਼ੁਰੂ ਕਰ ਕੀਤਾ ਗਿਆ। ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਦੇਸ਼ ਦੇ ਸਾਰੇ ਪਿੰਡਾਂ ਅਤੇ ਉਸ ਨਾਲ ਜੁੜੀਆਂ ਬਸਤੀਆਂ ਚਾਹੇ ਛੋਟੀਆਂ ਹੋਵੇ ਜਾਂ ਵੱਡੀਆਂ ਉਨ੍ਹਾਂ ਨੂੰ ਇਸ ਯੋਜਨਾ ਤਹਿਤ ਇੱਕ ਦੇ ਬਾਅਦ ਇੱਕ ਸ਼ਾਮਲ ਕਰਦੇ ਜਾਈਏ ਅਤੇ ਉਜਾਲੇ ਦਾ ਵਿਸਤਾਰ ਹੁੰਦਾ ਚਲਾ ਗਿਆ।
ਕੋਈ ਵੀ ਪਿੰਡ ਜਾਂ ਬਸਤੀ ਚਾਹੇ ਉਸ ਦੀ ਜਨਸੰਖਿਆ ਕਿੰਨੀ ਵੀ ਘੱਟ ਹੋਵੇ, ਬਿਜਲੀ ਸੁਵਿਧਾ ਤੋਂ ਉਹ ਵੰਚਿਤ ਨਾ ਰਹੇ ਇਸ ਟੀਚੇ ਨੂੰ ਲੈ ਕੇ ਕੰਮ ਕਰ ਰਹੇ ਹਾਂ। ਜਿੱਥੇ ਗਰਿੱਡ ਨਾਲ ਜੁੜਨਾ ਸੰਭਵ ਨਾ ਹੋਵੇ ਉਨ੍ਹਾਂ ਪਿੰਡਾਂ ‘ਤੇ ਅਤੇ ਉਨਾਂ ਬਸਤੀਆਂ ਵਿੱਚ ਆਫਗਰਿੱਡ ਰਾਹੀਂ ਬਿਜਲੀ ਦੀ ਸਪਲਾਈ ਦੀ ਵਿਵਸਥਾ ਕੀਤੀ ਜਾ ਰਹੀ ਹੈ। 28 ਅਪ੍ਰੈਲ 2018, ਇਹ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਇਤਿਹਾਸਕ ਦਿਨ ਵਜੋਂ ਯਾਦ ਕੀਤਾ ਜਾਵੇਗਾ। ਮਣੀਪੁਰ ਦਾ ਲਾਈਸਾਂਗ ਪਿੰਡ ਪਾਵਰ ਗਰਿੱਡ ਨਾਲ ਜੁੜਨ ਵਾਲਾ ਆਖਰੀ ਪਿੰਡ ਸੀ। ਇਹ ਦਿਨ ਹਰ ਦੇਸ਼ ਵਾਸੀ ਲਈ ਮਾਣ ਦਾ ਪਲ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਅਖੀਰ ਨੂੰ ਇੱਥੇ ਬਿਜਲੀ ਪਹੁੰਚੀ ਹੈ। ਉਸ ਲਾਈਸਾਂਗ ਪਿੰਡ ਦੇ ਲੋਕਾਂ ਨਾਲ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੁਣਦੇ ਹਾਂ, ਉਨ੍ਹਾਂ ਦਾ ਕੀ ਕਹਿਣਾ ਹੈ, ਇਹ ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਹਨ.
ਦੇਖੋ ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਅਸੀਂ ਕਈ ਅਨੁਭਵ ਸੁਣੇ ਕਿਵੇਂ ਬਿਜਲੀ ਆਉਣ ਤੋਂ ਬਾਅਦ ਜੀਵਨ ਅਸਾਨ ਹੋਇਆ ਹੈ। ਜਿਨ੍ਹਾਂ 18,000 ਪਿੰਡਾਂ ਵਿੱਚ ਬਿਜਲੀ ਨਹੀਂ ਪਹੁੰਚੀ ਸੀ। ਉਨਾਂ ਵਿੱਚੋਂ ਜ਼ਿਆਦਾਤਰ ਪਿੰਡ ਬਹੁਤ ਹੀ ਦੂਰ-ਦੁਰਾਡੇ ਇਲਾਕਿਆਂ ਵਿੱਚ ਹਨ। ਜਿਵੇਂ ਕਿ ਪਹਾੜੀ ਖੇਤਰਾਂ ਦੇ ਬਰਫੀਲੇ ਪਹਾੜਾਂ ਵਿੱਚ ਹਨ, ਘਣੇ ਜੰਗਲਾਂ ਨਾਲ ਘਿਰੇ ਹਨ ਜਾਂ ਫਿਰ ਉਗਰਵਾਦੀ ਅਤੇ ਨਕਸਲੀ ਗਤੀਵਿਧੀਆਂ ਦੇ ਕਾਰਨ ਅਸ਼ਾਂਤ ਖੇਤਰ ਵਿੱਚ ਹਨ। ਇਨ੍ਹਾਂ ਪਿੰਡਾਂ ਵਿੱਚ ਬਿਜਲੀ ਪਹੁੰਚਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਇਹ ਉਹ ਪਿੰਡ ਹਨ ਜਿੱਥੇ ਆਉਣ-ਜਾਣ ਦੀ ਸੁਵਿਧਾ ਵੀ ਉਪਲੱਬਧ ਨਹੀਂ ਹੈ ਅਤੇ ਇੱਥੇ ਅਸਾਨੀ ਨਾਲ ਪਹੁੰਚਿਆ ਨਹੀਂ ਜਾ ਸਕਦਾ ਸੀ। ਕਈ ਅਜਿਹੇ ਪਿੰਡ ਹਨ ਜਿੱਥੇ ਪਹੁੰਚਣ ਲਈ ਤਿੰਨ ਚਾਰ ਦਿਨ ਪੈਦਲ ਚਲਣਾ ਪੈਂਦਾ ਹੈ। ਸਮਾਨ ਨੂੰ ਅਲੱਗ-ਅਲੱਗ ਸਾਧਨਾਂ ਰਾਹੀਂ ਘੋੜਿਆਂ ‘ਤੇ, ਖੱਚਰਾਂ ‘ਤੇ ਮੋਢਿਆਂ ‘ਤੇ ਲਿਜਾ ਕੇ ਕਿਸ਼ਤੀਆਂ ਰਾਹੀਂ ਲਿਆਂਦਾ ਗਿਆ ਕਈ ਪਿੰਡਾਂ ਜਿਵੇਂ ਜੰਮੂ-ਕਸ਼ਮੀਰ ਦੇ 35 ਪਿੰਡ ਅਤੇ ਅਰੁਣਾਚਲ ਪ੍ਰਦੇਸ਼ ਦੇ 16 ਪਿੰਡਾਂ ਵਿੱਚ ਹੈਲੀਕਾਪਟਰ ਰਾਹੀਂ ਸਮਾਨ ਪਹੁੰਚਾਉਣਾ ਸੀ। ਮੈਂ ਮੰਨਦਾ ਹਾਂ ਕਿ ਸਰਕਾਰ ਦੀ ਉਪਲੱਬਧੀ ਨਹੀਂ ਹੈ। ਇਹ ਹਰ ਉਸ ਵਿਅਕਤੀ ਦੀ ਉਪਲੱਬਧੀ ਹੈ, ਉਨ੍ਹਾਂ ਪਿੰਡ ਵਾਲਿਆਂ ਦੀ ਉਪਲੱਬਧੀ ਹੈ, ਜੋ ਇਸ ਕੰਮ ਨਾਲ ਜੋੜੇ ਗਏ ਜਾਂ ਉਨ੍ਹਾਂ ਸਰਕਾਰ ਦੇ ਛੋਟੇ-ਮੋਟੇ ਮੁਲਾਜ਼ਮ ਦੀ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਦਾ ਕਸ਼ਟ ਉਠਾਇਆ। ਖੰਭੇ ਉਠਾ-ਉਠਾ ਕੇ ਗਏ। ਇਹ ਸਰਕਾਰ ਦੇ ਛੋਟੇ-ਛੋਟੇ ਮੁਲਾਜ਼ਮਾਂ ਦੀ ਉਪਲੱਬਧੀ ਹੈ। ਇਲੈਕਟ੍ਰੀਸ਼ਨ ਹੋਵੇ, ਟੈਕਨੀਸ਼ੀਅਨ ਹੋਵੇ, ਮਜ਼ਦੂਰ ਹੋਵੇ ਇਸ ਕੰਮ ਨਾਲ ਜੁੜੇ ਲੋਕਾਂ ਦੇ ਅਣਥੱਕ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਹਿੰਦੁਸਤਾਨ ਦੇ ਹਰ ਪਿੰਡ ਤੱਕ ਰੋਸ਼ਨੀ ਪਹੁੰਚਾ ਸਕੇ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਸਾਰੇ ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਸੀਂ ਦੇਖੋ, ਮੁੰਬਈ ਦੀ ਜਦੋਂ ਵੀ ਗੱਲ ਆਉਂਦੀ ਹੈ, ਤਾਂ ਸਾਨੂੰ ਵੱਡੀਆਂ-ਵੱਡੀਆਂ ਬਿਲਡਿੰਗਾਂ, ਰੋਸ਼ਨੀਆਂ ਨਾਲ ਜਗਮਗਾਉਂਦਾ ਸ਼ਹਿਰ ਅਤੇ ਸੜਕਾਂ ਯਾਦ ਆਉਂਦੀਆਂ ਹਨ। ਮੁੰਬਈ ਤੋਂ ਥੋੜ੍ਹੀ ਦੂਰੀ ‘ਤੇ ਐਲੀਫੈਂਟਾ ਟਾਪੂ ਹੈ। ਇਹ ਸੈਰ-ਸਪਾਟੇ ਦਾ ਇੱਕ ਬਹੁਤ ਵੱਡਾ ਖਿੱਚ ਕੇਂਦਰ ਹੈ। ਐਲੀਫੈਂਟਾ ਦੀਆਂ ਗੁਫਾਵਾਂ ਯੂਨੈਸਕੋ ਦੇ ਵਰਲਡ ਹੈਰੀਟੇਜ ਵਿੱਚ ਹਨ। ਉੱਥੇ ਦੇਸ਼ ਵਿਦੇਸ਼ ਤੋਂ ਵਿਸ਼ਾਲ ਸੰਖਿਆ ਵਿੱਚ ਸੈਲਾਨੀ ਹਰ ਦਿਨ ਆਉਂਦੇ ਹਨ। ਮੈਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਈ ਕਿ ਮੁੰਬਈ ਦੇ ਇੰਨੇ ਕੋਲ ਹੋਣ ਅਤੇ ਸੈਰ-ਸਪਾਟੇ ਦਾ ਇੰਨਾ ਵੱਡਾ ਕੇਂਦਰ ਹੋਣ ਦੇ ਬਾਵਜੂਦ ਅਜ਼ਾਦੀ ਦੇ ਇੰਨੇ ਸਾਲਾਂ ਤੱਕ ਐਲੀਫੈਂਟਾ ਟਾਪੂ ਦੇ ਪਿੰਡਾਂ ਵਿੱਚ ਬਿਜਲੀ ਨਹੀਂ ਪਹੁੰਚੀ ਸੀ ਅਤੇ ਨਾ ਇਹ ਮੈਂ ਕਿਤੇ ਅਖ਼ਬਾਰ ਵਿੱਚ ਪੜ੍ਹਿਆ, ਨਾ ਟੀਵੀ ‘ਤੇ ਵੱਡਾ ਵਿਸ਼ੇਸ਼ ਪ੍ਰੋਗਰਾਮ ਹੋਇਆ ਕਿ ਇੱਥੇ ਹਨੇਰਾ ਹੈ। ਕਿਸੇ ਨੂੰ ਪਰਵਾਹ ਨਹੀਂ ਸੀ। ਹਾਂ ਹੁਣ ਖੁਸ਼ੀ ਹੈ, ਹੁਣ ਅਸੀਂ ਕੰਮ ਕਰ ਰਹੇ ਹਾਂ ਤਾਂ ਲੋਕ ਪਹੁੰਚ ਜਾਂਦੇ ਹਨ ਕਿ ਖੱਬੇ ਪਾਸੇ ਲਾਈਨ ਨਹੀਂ ਆਈ, ਸੱਜੇ ਪਾਸੇ ਨਹੀਂ ਆਈ, ਪਿੱਛੇ ਆਈ, ਅੱਗੇ ਨਹੀਂ ਆਈ, ਛੋਟੀ ਆਈ, ਵੱਡੀ ਆਈ। ਸਭ ਹੋ ਰਿਹਾ ਹੈ। ਪਰ ਇਹ ਚੀਜ਼ਾਂ ਪਹਿਲਾਂ ਹੋਈਆਂ ਹੁੰਦੀਆਂ। ਕੋਈ ਸੋਚ ਸਕਦਾ ਹੈ 70 ਸਾਲ ਤੱਕ ਸਾਡੀ ਟੂਰਿਸਟ ਮੰਜ਼ਿਲ ਐਲੀਫੈਂਟਾ ਟਾਪੂ ਪਿੰਡਾਂ ਦੇ ਲੋਕ ਹਨੇਰੇ ਦੀ ਜਿੰਦਗੀ ਬਿਤਾ ਰਹੇ ਸਨ। ਸਮੁੰਦਰ ਵਿੱਚ ਕੇਬਲ ਵਿਛਾ ਕੇ ਇੱਥੋਂ ਤੱਕ ਬਿਜਲੀ ਪਹੁੰਚਾਈ ਗਈ। ਅੱਜ ਉਨ੍ਹਾਂ ਪਿੰਡਾਂ ਦਾ ਹਨੇਰਾ ਦੂਰ ਹੋ ਚੁੱਕਿਆ ਹੈ। ਜਦੋਂ ਇਰਾਦੇ ਨੇਕ ਹੋਣ, ਨੀਅਤ ਸਾਫ਼ ਹੋਵੇ ਅਤੇ ਨੀਤੀ ਸਪਸ਼ਟ ਹੋਵੇ, ਤਾਂ ਮੁਸ਼ਕਲ ਤੋਂ ਮੁਸ਼ਕਲ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ।
ਆਓ ਚਲਦੇ ਹਾਂ ਕੁਝ ਹੋਰ ਇਲਾਕਿਆਂ ਵਿੱਚ, ਆਓ ਸਭ ਤੋਂ ਪਹਿਲਾਂ ਝਾਰਖੰਡ ਚਲਦੇ ਹਾਂ
ਦੇਖੋ ਭਾਈਓ ਭੈਣੋਂ ਪਿਛਲੀ ਸਰਕਾਰ ਨੇ ਦੇਸ਼ ਦੇ ਪੂਰਬੀ ਖੇਤਰ ਦੇ ਵਿਕਾਸ ‘ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਸੀ। ਇਹ ਖੇਤਰ ਵਿਕਾਸ ਅਤੇ ਕਈ ਸੁਵਿਧਾਵਾਂ ਤੋਂ ਵਾਂਝਾ ਰਿਹਾ। ਇਹ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਦੇਸ਼ ਦੇ 18,000 ਤੋਂ ਜ਼ਿਆਦਾ ਪਿੰਡ, ਇੱਥੇ ਬਿਜਲੀ ਨਹੀਂ ਪਹੁੰਚੀ ਸੀ ਉਨ੍ਹਾਂ ਵਿੱਚੋਂ ਇਹ ਅੰਕੜਾ ਜ਼ਰਾ ਦੇਸ਼ ਨੂੰ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਵਿੱਚੋਂ 18,000 ਵਿੱਚੋਂ 14,582 ਯਾਨੀ ਤਕਰੀਬਨ 15,000 ਪਿੰਡ ਅਜਿਹੇ ਸਨ ਜੋ ਸਾਡੇ ਪੂਰਬੀ ਖੇਤਰ ਵਿੱਚ ਸਨ ਅਤੇ ਉਨ੍ਹਾਂ ਵਿੱਚ ਵੀ ਯਾਨੀ 14,582 ਪਿੰਡਾਂ ਵਿੱਚੋਂ 5790 ਯਾਨੀ ਤਕਰੀਬਨ 6,000 ਪਿੰਡ ਨਾਰਥ ਈਸਟ ਵਿੱਚ ਸਨ, ਪੂਰਵਾਂਚਲ ਦੇ ਸੀ ਉੱਤਰ ਪੂਰਬ ਭਾਰਤ ਖੇਤਰ ਦੇ ਸੀ। ਤੁਸੀਂ ਦੇਖੋ, ਇਹ ਤੁਸੀਂ ਟੀਵੀ ‘ਤੇ ਦੇਖਦੇ ਹੋਵੋਗੇ, ਮੈਂ ਉਨ੍ਹਾਂ ਦਾ ਨਕਸ਼ਾ ਰੱਖਿਆ ਹੈ। ਜੋ ਲਾਲ-ਲਾਲ ਟਾਈਪ ਦੇ ਦਿਖਾਈ ਦਿੰਦੇ ਹਨ ਤੁਹਾਨੂੰ, ਇਹ ਸਾਰਾ ਇਲਾਕਾ ਹਨੇਰਾ ਵਿੱਚ ਸੀ। ਹੁਣ ਮੈਨੂੰ ਦੱਸੋ ਜੇ ਸਭ ਦਾ ਭਲਾ ਕਰਨ ਲਈ ਸੋਚਦੇ ਤਾਂ ਇਹ ਹਾਲ ਹੁੰਦਾ ਕੀ। ਪਰ ਇੱਥੇ ਲੋਕ ਘੱਟ ਹਨ ਪਾਰਲੀਮੈਂਟ ਦੀਆਂ ਸੀਟਾਂ ਵੀ ਘੱਟ ਹਨ। ਤਾਂ ਉਨ੍ਹਾਂ ਸਰਕਾਰਾਂ ਨੂੰ ਜ਼ਿਆਦਾ ਲਾਭ ਨਹੀਂ ਦਿਖਾਈ ਦਿੰਦਾ ਸੀ। ਦੇਸ਼ ਦੀ ਸੇਵਾ ਰਾਜਨੀਤਕ ਲਾਭ ਨਾਲ ਜੁੜੀ ਹੋਈ ਨਹੀਂ ਹੁੰਦੀ। ਦੇਸ਼ ਦੀ ਸੇਵਾ ਦੇਸ਼ ਵਾਸੀਆਂ ਲਈ ਹੁੰਦੀ ਹੈ ਅਤੇ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਭਾਰਤ ਦੀ ਵਿਕਾਸ ਯਾਤਰਾ ਵਿੱਚ ਹੋਰ ਗਤੀ ਆਵੇਗੀ ਜਦੋਂ ਸਾਡੇ ਪੂਰਬੀ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਇੱਥੋਂ ਦੇ ਸਮਾਜ ਦਾ ਸੰਤੁਲਤ ਵਿਕਾਸ ਵੀ ਤੇਜ਼ ਗਤੀ ਨਾਲ ਹੋਵੇਗਾ।
ਜਦੋਂ ਸਾਡੀ ਸਰਕਾਰ ਬਣੀ, ਅਸੀਂ ਇਸੇ ਅਪਰੋਚ ਨਾਲ ਅੱਗੇ ਵਧੇ ਅਤੇ ਅਸੀਂ ਪੂਰਬ ਉੱਤਰ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਜੋੜਨ ਦੀ ਦਿਸ਼ਾ ਵਿੱਚ ਯਤਨ ਸ਼ੁਰੂ ਕੀਤਾ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਇੱਥੋਂ ਦੇ ਪਿੰਡਾਂ ਵਿੱਚ ਬਿਜਲੀ ਪਹੁੰਚੇ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਨਾ ਸਿਰਫ ਪੂਰਬੀ ਭਾਰਤ ਬਲਕਿ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਚੁਕੀ ਹੈ। ਪਿੰਡ ਦਾ ਹਨੇਰਾ ਦੂਰ ਹੋ ਚੁੱਕਾ ਹੈ। ਬਿਜਲੀ ਆਉਂਦੀ ਹੈ ਤਾਂ ਕੀ ਹੁੰਦਾ ਹੈ। ਜੀਵਨ ਵਿੱਚ ਕੀ ਬਦਲਾਅ ਆਉਂਦਾ ਹੈ। ਤੁਹਾਡੇ ਲੋਕਾਂ ਤੋਂ ਬਿਹਤਰ ਇਸ ਗੱਲ ਨੂੰ ਕੌਣ ਜਾਣ ਸਕਦਾ ਹੈ। ਮੈਨੂੰ ਦੇਸ਼ ਵਾਸੀਆਂ ਦੇ ਕਈ ਸਾਰੇ ਪੱਤਰ ਆਉਂਦੇ ਰਹਿੰਦੇ ਹਨ। ਲੋਕ ਮੇਰੇ ਨਾਲ ਆਪਣੇ ਅਨੁਭਵ ਸ਼ੇਅਰ ਕਰਦੇ ਹਨ। ਮੈਨੂੰ ਉਨ੍ਹਾਂ ਦੇ ਪੱਤਰਾਂ ਨੂੰ ਪੜ੍ਹਕੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।
ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬਿਜਲੀ ਆਉਣ ਨਾਲ ਪਿੰਡ ਵਿੱਚ ਰਹਿ ਰਹੇ ਆਮ ਜਨਜੀਵਨ ਵਿੱਚ ਕਿੰਨਾ ਬਦਲਾਅ ਆਇਆ ਹੈ। ਹੁਣ ਪਿੰਡ ਦੇ ਲੋਕਾਂ ਦੇ ਸਮੇਂ ‘ਤੇ ਹਨੇਰੇ ਦਾ ਨਹੀਂ ਇਨ੍ਹਾਂ ਦਾ ਖੁਦ ਦਾ ਅਧਿਕਾਰ ਹੁੰਦਾ ਹੈ। ਹੁਣ ਸੂਰਜ ਢਲਣ ਸਮੇਂ ਕੇਵਲ ਸੂਰਜ ਢਲਦਾ ਹੈ ਲੋਕਾਂ ਦਾ ਦਿਨ ਨਹੀਂ ਢਲਦਾ ਹੈ। ਬੱਚੇ ਦਿਨ ਡੁੱਬਣ ਤੋਂ ਬਾਅਦ ਵੀ ਬੱਲਬ ਦੀ ਰੋਸ਼ਨੀ ਵਿੱਚ ਅਰਾਮ ਨਾਲ ਪੜ੍ਹਾਈ ਕਰ ਸਕਦੇ ਹਨ। ਪਿੰਡ ਦੀਆਂ ਔਰਤਾਂ ਨੂੰ ਹੁਣ ਰਾਤ ਦਾ ਖਾਣਾ ਸ਼ਾਮ ਨੂੰ, ਦੁਪਹਿਰ ਤੋਂ ਜੋ ਬਣਾਉਣਾ ਸ਼ੁਰੂ ਕਰਨਾ ਪੈਂਦਾ ਸੀ। ਖਾਣਾ ਹੁਣੇ ਬਣਿਆ ਹੈ, ਜਲਦੀ-ਜਲਦੀ ਫਿਰ ਸ਼ੁਰੂ ਕਰ ਦਿਓ ਦਾ ਚੱਕਰ ਚਲਦਾ ਸੀ। ਉਸ ਡਰ ਤੋਂ ਮੁਕਤੀ ਆਈ ਹੈ। ਹਾਟ, ਬਜ਼ਾਰ ਦੇਰ ਤੱਕ ਰਾਤ ਨੂੰ ਖੁੱਲ੍ਹੇ ਮਿਲਣਗੇ। ਮੋਬਾਈਲ ਚਾਰਜ ਕਰਨ ਲਈ ਦੂਰ-ਦੁਰਾਡੇ ਕੋਈ ਦੁਕਾਨ ਨਹੀਂ ਲੱਭਣੀ ਪੈਂਦੀ। ਹੁਣ ਰਾਤ ਨੂੰ ਦੂਜੇ ਪਿੰਡ ਵਿੱਚ ਮੋਬਾਈਲ ਛੱਡ ਕੇ ਆਓ ਅਤੇ ਸਵੇਰੇ ਲੈਣ ਜਾਓ ਅਤੇ ਉਸੇ ਫੋਨ ਨਾਲ ਰਾਤ ਨੂੰ ਕੋਈ ਗੜਬੜ ਕਰ ਦੇਵੇ, ਤਾਂ ਸਾਰਾ ਗੁਨਾਹ ਤੁਹਾਡਾ ਬਣ ਜਾਂਦਾ ਤੁਸੀਂ ਜੇਲ੍ਹ ਚਲੇ ਜਾਂਦੇ ਹੋ। ਕਿਵੇਂ-ਕਿਵੇਂ ਦੀਆਂ ਮੁਸੀਬਤਾਂ ਸਨ। ਜੰਮੂ-ਕਸ਼ਮੀਰ ਦੇ ਲੋਕ ਸਾਡੇ ਵਿੱਚ ਹਨ ਆਓ, ਕਿਉਂਕਿ ਉੱਥੇ ਤਾਂ ਪਹਾੜਾਂ ਵਿੱਚ ਬੜੀ ਮੁਸ਼ਕਲ ਨਾਲ ਇਹ ਸਾਰਾ ਸਮਾਨ ਹੈਲੀਕਾਪਟਰ ਰਾਹੀਂ ਭੇਜਣਾ ਪੈਂਦਾ ਸੀ, ਤਾਂ ਮੈਂ ਚਾਹਾਂਗਾ ਕਿ ਜੰਮੂ-ਕਸ਼ਮੀਰ ਦੇ ਮੇਰੇ ਭਾਈਆਂ ਭੈਣਾਂ ਤੋਂ ਮੈਂ ਕੁਝ ਗੱਲਾਂ ਸੁਣਾ।
ਦੇਖੋ ਲੱਖਾਂ ਲੋਕ ਜੋ ਅੱਜ ਸਾਡੇ ਨਾਲ ਜੁੜੇ ਹਨ, ਉਹ ਜਾਣ ਰਹੇ ਹਨ ਕਿ ਜਦੋਂ ਵਿਕਾਸ ਹੁੰਦਾ ਹੈ ਤਾਂ ਜੀਵਨ ‘ਤੇ ਕਿੰਨਾ ਵਿਆਪਕ ਪ੍ਰਭਾਵ ਪੈਂਦਾ ਹੈ। ਕਿੰਨਾ ਵੱਡਾ ਬਦਲਾਅ ਆਉਂਦਾ ਹੈ। ਅੱਜ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ। ਪਰ ਅਸੀਂ ਇੰਨੇ ਨਾਲ ਸੰਤੁਸ਼ਟ ਹੋਏ ਹਾਂ, ਅਜਿਹਾ ਨਹੀਂ ਹੈ, ਇਸ ਲਈ ਹੁਣ ਪਿੰਡ ਤੋਂ ਅੱਗੇ ਵਧਕੇ ਪੰਡਿਤ ਦੀਨਦਿਆਲ ਉਪਾਧਿਆਇ ਜੀ ਦੇ ਅੰਤਯੋਦਯ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੀ ਸਰਕਾਰ ਨੇ ਇਸ ਦੇਸ਼ ਦੇ ਹਰ ਘਰ ਨੂੰ ਰੋਸ਼ਨ ਕਰਨ ਦਾ ਸੰਕਲਪ ਕੀਤਾ ਹੈ ਅਤੇ ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ ਜਿਸ ਦਾ ਛੋਟਾ ਜਿਹਾ ਸ਼ਬਦ ਬਣਦਾ ਹੈ ਸੌਭਾਗਯ ਯੋਜਨਾ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਤਹਿਤ ਬਚੇ ਹੋਏ ਸਭ ਘਰਾਂ ਨੂੰ ਚਾਹੇ ਉਹ ਪਿੰਡ ਵਿੱਚ ਹੋਣ ਜਾਂ ਸ਼ਹਿਰ ਵਿੱਚ, ਬਿਜਲੀ ਦਾ ਕਨੈਕਸ਼ਨ ਉਪਲੱਬਧ ਕਰਵਾਏ ਜਾ ਰਹੇ ਹਨ। ਅਤੇ ਇਸ ਤਹਿਤ ਚਾਰ ਕਰੋੜ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਉਪਲੱਬਧ ਕਰਵਾਉਣ ਦਾ ਅਸੀਂ ਟੀਚਾ ਨਿਰਧਾਰਤ ਕੀਤਾ ਹੈ। ਅਤੇ ਅਸੀਂ ਇਸ ਲਈ ਇੱਕ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਾਂ। ਅਜੇ ਤੱਕ ਇਸ ਯੋਜਨਾ ਤਹਿਤ ਤਕਰੀਬਨ 80 85 90 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਗ਼ਰੀਬ ਪਰਿਵਾਰਾਂ ਲਈ ਬਿਜਲੀ ਕਨੈਕਸ਼ਨ ਮੁਫ਼ਤ ਹੈ। ਉੱਥੇ ਸਮਰੱਥ ਪਰਿਵਾਰਾਂ ਤੋਂ ਸਿਰਫ 500 ਰੁਪਏ ਲਏ ਜਾਣਗੇ, ਜਿਸ ਨੂੰ ਕਨੈਕਸ਼ਨ ਲਗਾਉਣ ਦੇ ਬਾਅਦ ਦਸ ਅਸਾਨ ਕਿਸ਼ਤਾਂ ਵਿੱਚ ਤੁਸੀਂ ਆਪਣੇ ਬਿਜਲੀ ਬਿਲ ਨਾਲ ਚੁਕਾ ਸਕਦੇ ਹੋ। ਘਰਾਂ ਵਿੱਚ ਬਿਜਲੀ ਪਹੁੰਚਾਉਣ ਦੇ ਉਦੇਸ਼ ਨੂੰ ਤੈਅ ਸਮਾਂ ਸੀਮਾ ਵਿੱਚ ਪੂਰਾ ਕਰਨ ਲਈ ਆਧੁਨਿਕ ਤਕਨੀਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਘੱਟ ਤੋਂ ਘੱਟ ਸਮੇਂ ਵਿੱਚ ਲੋਕਾਂ ਦੇ ਘਰਾਂ ਤੱਕ ਬਿਜਲੀ ਪਹੁੰਚੇ ਇਸ ਲਈ ਪਿੰਡਾਂ ਵਿੱਚ ਕੈਂਪ ਵੀ ਲਗਾਏ ਜਾ ਰਹੇ ਹਨ। ਜਿੱਥੇ ਮੌਕੇ ‘ਤੇ ਹੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਨਵੇਂ ਕਨੈਕਸ਼ਨ ਪ੍ਰਵਾਨ ਕੀਤੇ ਜਾ ਰਹੇ ਹਨ।
ਇਸ ਦੇ ਇਲਾਵਾ ਦੂਰਵਰਤੀ ਅਤੇ ਅਸਧਾਰਣ ਖੇਤਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਲਈ ਸੌਰ ਊਰਜਾ, ਸੂਰਜ ਊਰਜਾ ਅਧਾਰਤ ਪ੍ਰਣਾਲੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਮੈਂ ਮੰਨਦਾ ਹਾਂ ਕਿ ਬਿਜਲੀ ਸਿਰਫ਼ ਰੋਸ਼ਨੀ ਦੀ ਹੀ ਪੂਰਤੀ ਨਹੀਂ ਕਰਦੀ, ਬਿਜਲੀ ਲੋਕਾਂ ਵਿੱਚ ਆਤਮਵਿਸ਼ਵਾਸ ਵੀ ਭਰਦੀ ਹੈ। ਐਨਰਜੀ ਊਰਜਾ ਇਹ ਇੱਕ ਤਰ੍ਹਾਂ ਨਾਲ ਗ਼ਰੀਬੀ ਦੇ ਖ਼ਿਲਾਫ਼ ਲੜਾਈ ਲੜਨ ਦਾ ਵਧੀਆ ਸਾਧਨ ਵੀ ਬਣ ਸਕਦੀ ਹੈ। ਪਿੰਡ-ਪਿੰਡ ਤੱਕ ਪਹੁੰਚੀ ਰੋਸ਼ਨੀ ਸਿਰਫ ਸੂਰਜ ਡੁੱਬਣ ਬਾਅਦ ਦਾ ਹਨੇਰਾ ਨਹੀਂ ਮਿਟਾ ਰਹੀ, ਇਹ ਰੋਸ਼ਨੀ ਪਿੰਡ ਅਤੇ ਪਿੰਡ ਦੇ ਲੋਕਾਂ ਦੇ ਜੀਵਨ ਵਿੱਚ ਤੱਰਕੀ ਦਾ ਉਜਾਲਾ ਭਰ ਰਹੀ ਹੈ। ਅਤੇ ਇਸ ਦਾ ਨਤੀਜਾ ਹੈ ਤੁਹਾਡੀਆਂ ਇਹ ਗੱਲਾਂ, ਜਿਨ੍ਹਾਂ ਨੂੰ ਇਸ ਬਦਲਾਅ ਬਾਅਦ ਤੁਸੀਂ ਅਨੁਭਵ ਕੀਤਾ ਅਤੇ ਸਾਡੇ ਨਾਲ ਇੱਥੇ ਸਾਂਝਾ ਕੀਤਾ। ਸਾਰੇ ਦੇਸ਼ ਨੇ ਤੁਹਾਨੂੰ ਸੁਣਿਆ ਹੈ। ਕਈ ਪਿੰਡ ਹੋਰ ਵੀ ਹਨ ਸਮੇਂ ਦੀ ਕਮੀ ਹੈ, ਸੰਸਦ ਚਲ ਰਿਹਾ ਹੈ ਮੈਂ ਪਹੁੰਚਣਾ ਹੈ। ਪਰ ਕੁਝ ਪਿੰਡਾਂ ਨੂੰ ਨਮਸਤੇ ਜ਼ਰੂਰ ਕਰਨਾ ਚਾਹਾਂਗਾ। ਬਸਤਰ ਨੂੰ ਨਮਸਤੇ, ਅਲੀਰਾਜਪੁਰ ਨੂੰ ਨਮਸਤੇ, ਸੀ ਹੋਰ ਨੂੰ ਨਮਸਤੇ, ਨਵਪਾੜਾ ਨੂੰ ਨਮਸਤੇ, ਸੀਤਾਪੁਰ ਨੂੰ ਨਮਸਤੇ ਅਤੇ ਕਦੇ-ਕਦੇ ਤੁਸੀਂ ਲੋਕ ਟੀਵੀ ਵਿੱਚ ਦੇਖਦੇ ਹੋਵੇਗੇ, ਅਖ਼ਬਾਰ ਵਿੱਚ ਪੜ੍ਹਦੇ ਹੋਵੋਗੇ ਸਾਡੇ ਵਿਰੋਧੀਆਂ ਦੇ ਭਾਸ਼ਣ ਸੁਣਦੇ ਹੋਵੋਗੇ। ਵਿਰੋਧੀਆਂ ਦੇ ਗਾਣੇ ਵਜਾਉਣ ਵਾਲਿਆਂ ਨੂੰ ਸੁਣਦੇ ਹੋਵੋਗੇ। ਉਹ ਕਹਿੰਦੇ ਹਨ, ਦੇਖੋ ਇੰਨੇ ਘਰਾਂ ਵਿੱਚ ਬਿਜਲੀ ਨਹੀਂ, ਇੰਨੇ ਘਰਾਂ ਵਿੱਚ ਬਿਜਲੀ ਨਹੀਂ ਹੈ। ਤਸੀਂ ਇਹ ਨਾ ਸਮਝਣਾ ਕਿ ਸਾਡੀ ਟੀਕਾ ਹੈ ਜਾਂ ਸਾਡੀ ਸਰਕਾਰ ਦੀ ਟੀਕਾ ਹੈ। ਇਹ ਪਿਛਲੇ 70 ਸਾਲ ਜੋ ਸਰਕਾਰ ਚਲਾ ਰਹੇ ਸਨ ਉਨ੍ਹਾਂ ਦੀ ਟੀਕਾ ਹੈ। ਇਹ ਸਾਡੀ ਆਲੋਚਨਾ ਨਹੀਂ ਹੈ ਇਹ ਉਨ੍ਹਾਂ ਦੀ ਆਲੋਚਨਾ ਹੈ ਕਿ ਇੰਨਾ ਕੰਮ ਬਾਕੀ ਰੱਖਿਆ ਹੈ। ਅਸੀਂ ਤਾਂ ਉਸ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ।
ਅਤੇ ਇਸ ਲਈ ਜੇ ਚਾਰ ਕਰੋੜ ਪਰਿਵਾਰਾਂ ਵਿੱਚ ਬਿਜਲੀ ਨਹੀਂ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਘਰ ਵਿੱਚ ਪਹਿਲਾਂ ਬਿਜਲੀ ਸੀ, ਤੁਹਾਡੇ ਪਿੰਡ ਵਿੱਚ ਪਹਿਲਾਂ ਬਿਜਲੀ ਸੀ ਅਤੇ ਮੋਦੀ ਸਰਕਾਰ ਨੇ ਆ ਕੇ ਸਭ ਕੱਟ ਦਿੱਤਾ, ਖੰਭੇ ਉਖਾੜਕੇ ਲੈ ਗਿਆ, ਤਾਰਾਂ ਸਾਰੀਆਂ ਲੈ ਗਿਆ, ਅਜਿਹਾ ਨਹੀਂ ਹੈ। ਪਹਿਲਾਂ ਕੁਝ ਸੀ ਹੀ ਨਹੀਂ। ਅਸੀਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਸ ਲਈ ਜੋ ਲੋਕ ਬੜੇ ਉਤਸ਼ਾਹ ਵਿੱਚ ਆ ਕੇ ਸਾਡੇ ਵਿਰੋਧੀ, ਸਾਨੂੰ ਗਾਲ੍ਹਾਂ ਦਿੰਦੇ ਰਹਿੰਦੇ ਹਨ, ਉਸ ਪਰਿਵਾਰ ਵਿੱਚ ਬਿਜਲੀ ਨਹੀਂ ਪਹੁੰਚੀ, ਉਸ ਦੇ ਘਰ ਵਿੱਚ ਬਿਜਲੀ ਨਹੀਂ ਪਹੁੰਚੀ, ਉੱਧਰ ਖੰਭਾ ਨਹੀਂ ਲਗਾਇਆ। ਪਹਿਲਾਂ ਕਿਸੇ ਨੇ ਨਹੀਂ ਲਗਾਇਆ ਸੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਤੁਹਾਡਾ ਸਾਥ ਸਹਿਯੋਗ ਰਿਹਾ ਅਤੇ ਛੋਟੇ-ਛੋਟੇ ਲੋਕ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅਸੀਂ ਉਨ੍ਹਾਂ ਨੂੰ ਨਿਰਾਸ਼ ਕਰਨ ਦਾ ਕੰਮ ਨਾ ਕਰੀਏ।
ਮੋਦੀ ਨੂੰ ਜਿੰਨੀਆਂ ਗਾਲ੍ਹਾਂ ਕੱਢਣੀਆਂ ਹਨ ਕੱਢਦੇ ਰਹੋ। ਪਰ ਜੋ ਛੋਟੇ-ਛੋਟੇ ਲੋਕ ਮਿਹਨਤ ਕਰਦੇ ਹਨ ਪਿੰਡ ਵਿੱਚ ਉਜਾਲਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਅਸੀਂ ਮਾਣ-ਸਨਮਾਨ ਵਧਾਈਏ, ਉਨ੍ਹਾਂ ਦਾ ਅਸੀਂ ਮਾਣ ਕਰੀਏ ਉਨ੍ਹਾਂ ਦਾ ਕੰਮ ਕਰਨ ਦਾ ਹੌਸਲਾ ਬੁਲੰਦ ਹੋਵੇ, ਇਸ ਲਈ ਅਸੀਂ ਸਭ ਯਤਨ ਕਰੀਏ ਤਾਂ ਫਿਰ ਦੇਸ਼ ਵਿੱਚ ਜੋ ਸਮੱਸਿਆਵਾਂ ਹਨ, ਇੱਕ ਦੇ ਬਾਅਦ ਇੱਕ ਸਮੱਸਿਆਵਾਂ ਤੋਂ ਅਸੀਂ ਸਾਡੇ ਪਿੰਡਾਂ ਨੂੰ, ਸਾਡੇ ਪਰਿਵਾਰ ਨੂੰ, ਸਾਡੇ ਦੇਸ਼ ਨੂੰ ਬਾਹਰ ਕੱਢ ਸਕਦੇ ਹਾਂ। ਕਿਉਂਕਿ ਆਖਰਕਾਰ ਸਾਡਾ ਸਭ ਦਾ ਕੰਮ ਹੈ। ਸਮੱਸਿਆਵਾਂ ਗਿਣਦੇ ਜਾਣਾ ਇਹ ਸਾਡਾ ਕੰਮ ਨਹੀਂ ਹੈ। ਸਾਡਾ ਕੰਮ ਹੈ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਦੇ ਰਸਤੇ ਖੋਜਣਾ।
ਮੈਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਸਾਨੂੰ ਸਭ ਨੂੰ ਸ਼ਕਤੀ ਦੇਵੇਗਾ। ਇਰਾਦੇ ਸਾਡੇ ਨੇਕ ਹਨ। ਤੁਹਾਡੇ ਸਭ ਪ੍ਰਤੀ ਸਾਡੇ ਦਿਲ ਵਿੱਚ ਇੰਨਾ ਪਿਆਰ ਹੈ ਕਿ ਜਿੰਨਾ ਅਸੀਂ ਤੁਹਾਡੇ ਲਈ ਕਰੀਏ ਘੱਟ ਹੈ। ਅਸੀਂ ਕਰਦੇ ਰਹਾਂਗੇ। ਮੈਂ ਅੰਤ ਵਿੱਚ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣਾ ਚਾਹੁੰਦਾ ਹਾਂ। ਆਓ ਅਸੀਂ ਇੱਕ ਵੀਡੀਓ ਦੇਖੀਏ, ਉਸ ਤੋਂ ਬਾਅਦ ਮੈਂ ਆਪਣੀ ਗੱਲ ਸਮਾਪਤ ਕਰਾਂਗਾ।
*****
ਏਕੇਟੀ/ਵੀਜੇ/ਬੀਐੱਮ/ਐੱਸਏ
Today I am delighted to interact with people from villages across India which have been electrified: PM @narendramodi #PoweringIndia https://t.co/hitpQjiwy5
— PMO India (@PMOIndia) July 19, 2018
It has been 70 years since we attained Independence but 18,000 villages did not have electricity connections. This was quite unfortunate: PM @narendramodi #PoweringIndia https://t.co/hitpQjiwy5
— PMO India (@PMOIndia) July 19, 2018
In 2005, the then Government promised to electrify every village by 2009. The then President of the ruling party went a step ahead & said we will bring electricity to every home. Needless to say, none of that happened during their long tenure: PM @narendramodi #PoweringIndia
— PMO India (@PMOIndia) July 19, 2018
From the ramparts of the Red Fort I announced that every village will be electrified. We walked the talk and went to every village. We not only focussed on electrification but also reformed the distribution systems across the country: PM @narendramodi #PoweringIndia
— PMO India (@PMOIndia) July 19, 2018
PM @narendramodi interacts with people from Leisang village in Manipur, which was the last among the 18,000 villages electrified. Watch. https://t.co/hitpQjiwy5
— PMO India (@PMOIndia) July 19, 2018
Now that we have electricity, we can see TV. We can also purchase heaters and our children can study better: People from Tawang in Arunachal Pradesh tell PM @narendramodi https://t.co/hitpQjiwy5
— PMO India (@PMOIndia) July 19, 2018
The coming of electricity made our children particularly happy. We could buy fans as well, which help us during the summers: People from Tripua's Dhalai tell PM @narendramodi
— PMO India (@PMOIndia) July 19, 2018
We had to go very far for work such as photocopying. The coming of electricity has enhanced convenience. When the time to pay bills came, we got very less time. Now we also pay our bill online: People from Sonitpur district in Assam tell PM @narendramodi #PoweringIndia
— PMO India (@PMOIndia) July 19, 2018
Most of the 18,000 villages were in remote areas, hilly areas, areas with poor connectivity. It was not easy to reach those villages but a dedicated team of people did it: PM @narendramodi #PoweringIndia
— PMO India (@PMOIndia) July 19, 2018
Our village, Roro in West Singhbhum District was not very well connected. We had to complete all our work before sunset. The coming of electricity changed that. Now, we also have access to water supply: People from Roro tell PM @narendramodi
— PMO India (@PMOIndia) July 19, 2018
Anita Devi from Palamu in Jharkhand tells PM that her village and home have got electricity in 2016. This changed her life forever. Hear her experiences. https://t.co/hitpQjiwy5
— PMO India (@PMOIndia) July 19, 2018
Children from our village had never seen what electricity is. Now we have access to so many facilities: Lalita Nayak, Narayan Nayak from Rayagada in Odisha tell PM @narendramodi #PoweringIndia
— PMO India (@PMOIndia) July 19, 2018
One of the priorities for us is the development of Eastern India. About 14,500 villages out of 18,000 villages not electrified were in Eastern India. We have changed that.
— PMO India (@PMOIndia) July 19, 2018
Eastern India can play an even bigger role in India's development journey: PM @narendramodi #PoweringIndia
For the first time we got a PM who cares for us and electrified our village. We had to walk so much for kerosene. We could not study. All this has changed: Aarti Sharma from Jammu and Kashmir tells PM @narendramodi #PoweringIndia
— PMO India (@PMOIndia) July 19, 2018
During Diwali in 2016 we got electricity. It felt like a double celebration. Before electrification, I had no employment but now I got a job as a Bank Mitra in my own village: a citizen from Tehri Garhwal tells PM @narendramodi #PoweringIndia
— PMO India (@PMOIndia) July 19, 2018