Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੀਨੀ ਸੋਸ਼ਲ ਮੀਡੀਆ ਮੰਚ, ਵੀਬੋ ਉੱਤੇ ਪ੍ਰਧਾਨ ਮੰਤਰੀ ਦੀ ਪੋਸਟ


ਚੀਨ ਦੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਰਾਸ਼ਟਰੀ ਦਿਵਸ ਮੌਕੇ ਮੇਰੀਆਂ ਸ਼ੁਭਕਾਮਨਾਵਾਂ।

ਸਾਡੇ ਸਬੰਧ ਸਦੀਆਂ ਪੁਰਾਣੇ ਹਨ, ਜੋ ਅਧਿਆਤਮਵਾਦ, ਕੁਝ ਨਵਾਂ ਸਿੱਖਣ, ਕਲਾ, ਵਪਾਰ ਅਤੇ ਇੱਕ-ਦੂਜੇ ਦੀ ਸੱਭਿਅਤਾ ਲਈ ਸਤਿਕਾਰ ਤੇ ਸਾਂਝੀ ਖ਼ੁਸ਼ਹਾਲੀ ਜਿਹੇ ਬਹੁਤ ਸਾਰੇ ਖੇਤਰਾਂ ਵਿੱਚ ਹਨ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਸਾਡੇ ਦੋਵੇਂ ਦੇਸ਼ਾਂ ਦੀਆਂ ਇੱਕੋ ਜਿਹੀਆਂ ਇੱਛਾਵਾਂ, ਚੁਣੌਤੀਆਂ ਅਤੇ ਮੌਕੇ ਕਈ ਤਰੀਕਿਆਂ ਨਾਲ ਪ੍ਰਤੀਬਿੰਬਤ ਹੁੰਦੇ ਹਨ ਅਤੇ ਇੰਝ ਇੱਕ ਦੂਜੇ ਦੀਆਂ ਸਫ਼ਲਤਾਵਾਂ ਤੋਂ ਪ੍ਰੇਰਨਾ ਹਾਸਲ ਕੀਤੀ ਜਾ ਸਕਦੀ ਹੈ। ਜਦੋਂ ਹੁਣ ਸਮੁੱਚਾ ਵਿਸ਼ਵ ਏਸ਼ੀਆ ਵੱਲ ਵੇਖ ਰਿਹਾ ਹੈ; ਅਜਿਹੇ ਸਮੇਂ ਚੀਨ ਅਤੇ ਭਾਰਤ ਦੀ ਤਰੱਕੀ ਤੇ ਖ਼ੁਸ਼ਹਾਲੀ ਅਤੇ ਸਾਡੇ ਨੇੜਲੇ ਸਹਿਯੋਗ ਵਿੱਚ ਏਸ਼ੀਆ ਲਈ ਇੱਕ ਸ਼ਾਂਤੀਪੂਰਨ ਤੇ ਸਥਿਰ ਭਵਿੱਖ ਨੂੰ ਅਕਾਰ ਦੇਣ ਦੀਆਂ ਸੰਭਾਵਨਾਵਾਂ ਹਨ। ਇਸ ਦੂਰ-ਦ੍ਰਿਸ਼ਟੀ ਨੂੰ ਮੈਂ ਰਾਸ਼ਟਰਪਤੀ ਸ਼ੀ ਅਤੇ ਪ੍ਰੀਮੀਅਰ ਲੀ ਨਾਲ ਸਾਂਝਾ ਕਰਦਾ ਹਾਂ।

ਹਾਲ ਹੀ ਵਿੱਚ, ਅਸੀਂ ਆਪਣੇ ਸਬੰਧਾਂ ਦੇ ਸਮੁੱਚੇ ਸਿਲਸਿਲੇ (ਸਪੈੱਕਟ੍ਰੱਮ) ਉੱਤੇ ਆਪਣੀ ਸ਼ਮੂਲੀਅਤ ਵਧਾਈ ਹੈ ਅਤੇ ਆਪਸੀ ਵਿਸ਼ਵਾਸ ਤੇ ਭਰੋਸਾ ਹੋਰ ਵਧਾਉਣ ਅਤੇ ਲੋਕਾਂ-ਦੇ-ਲੋਕਾਂ ਨਾਲ ਸਬੰਧ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਹੈ। ਅਤੇ ਅਸੀਂ ਇਸ ਦਿਸ਼ਾ ਵਿੱਚ ਆਪਣੇ ਜਤਨ ਜਾਰੀ ਰੱਖਾਂਗੇ।

***

AKT/SH