Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੰਪਾਰਨ ਸੱਤਿਆਗ੍ਰਹਿ ਦੇ 100 ਸਾਲ: ਪ੍ਰਧਾਨ ਮੰਤਰੀ ਕੱਲ੍ਹ ਸਵੱਛਗ੍ਰਹਿ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ;


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਰਾਸ਼ਟਰੀ ਰਾਜਧਾਨੀ ਵਿੱਚ ਮਹਾਤਮਾ ਗਾਂਧੀ ਦੇ ਚੰਪਾਰਨ ਵਿਖੇ ਸੱਤਿਆਗ੍ਰਹਿ ਦੇ ਪਹਿਲੇ ਪ੍ਰਯੋਗ ਦੇ 100 ਸਾਲ ਪੂਰੇ ਹੋਣ ਮੌਕੇ ”ਸਵੱਛਗ੍ਰਹਿ-ਬਾਪੂ ਕੋ ਕਿਰਿਆਂਜਲੀ-ਏਕ ਅਭਿਆਨ, ਏਕ ਪ੍ਰਦਰਸ਼ਨੀ” ਨਾਂਅ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ‘ਤੇ ‘ਆਨਲਾਈਨ ਇੰਟਰਐਕਟਿਵ ਕੁਇਜ਼’ ਦੀ ਵੀ ਸ਼ੁਰੂਆਤ ਕਰਨਗੇ ਜਿਸ ਨੂੰ ਭਾਰਤੀ ਰਾਸ਼ਟਰੀ ਪੁਰਾਤੱਤਵ ਵੱਲੋਂ ਕਰਾਇਆ ਜਾ ਰਿਹਾ ਹੈ।

ਟਵੀਟਾਂ ਦੀ ਲੜੀ ਵਿੱਚ ਇਸ ਪ੍ਰੋਗਰਾਮ ਸਬੰਧੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਪਾਰਨ ਸੱਤਿਆਗ੍ਰਹਿ ਇਤਿਹਾਸਕ ਲੋਕ ਲਹਿਰ ਸੀ ਜਿਸ ਦਾ ਵਿਲੱਖਣ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸਵੱਛਗ੍ਰਹੀ ਬਣਨ ਅਤੇ ਸਵੱਛ ਭਾਰਤ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ” ਕੱਲ੍ਹ ਮੈਂ ਇਤਿਹਾਸਕ ਚੰਪਾਰਨ ਸੱਤਿਆਗ੍ਰਹਿ ਦੇ 100 ਸਾਲ ਮਨਾਉਣ ਦੇ ਵਿਸ਼ੇਸ਼ ਪ੍ਰੋਗਰਾਮ ‘ਸਵੱਛਗ੍ਰਹਿ-ਬਾਪੂ ਕੋ ਕਿਰਿਆਂਜਲੀ ‘ ਵਿੱਚ ਸ਼ਾਮਲ ਹੋਵਾਂਗਾ।

ਉੱਥੇ ਚੰਪਾਰਨ ਸੱਤਿਆਗ੍ਰਹਿ ਨੂੰ ਦਿਖਾਉਂਦੀ ਇੱਕ ਪ੍ਰਦਰਸ਼ਨੀ ਹੋਵੇਗੀ ਅਤੇ ਸੱਤਿਆਗ੍ਰਹਿ ਦੇ ਜ਼ਰੂਰੀ ਸਿਧਾਂਤਾਂ ਨੂੰ ਸਵੱਛਗ੍ਰਹਿ ਨਾਲ ਜੋੜੇਗੀ।

ਪ੍ਰਦਰਸ਼ਨੀ ਕਲੀਨ ਇੰਡੀਆ ਪ੍ਰਤੀ ਲੋਕ ਲਹਿਰ ਸਿਰਜਣ ਦੇ ਸਵੱਛ ਭਾਰਤ ਮਿਸ਼ਨ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੇ ਕਾਰਜਾਂ ਨੂੰ ਵੀ ਦਿਖਾਏਗੀ।

ਸਦੀ ਪਹਿਲਾਂ ਭਾਰਤੀ ਸੱਤਿਆਗ੍ਰਹੀ ਬਣੇ ਅਤੇ ਬਸਤੀਵਾਦ ਨਾਲ ਲੜੇ। ਅੱਜ, ਆਓ ਅਸੀਂ ਸਵੱਛਗ੍ਰਹੀ ਬਣੀਏ ਅਤੇ ਸਵੱਛ ਭਾਰਤ ਦੀ ਸਿਰਜਣਾ ਕਰੀਏ।

ਬਾਪੂ ਦੀ ਅਗਵਾਈ ਵਿੱਚ ਚੰਪਾਰਨ ਸੱਤਿਆਗ੍ਰਹਿ ਇਤਿਹਾਸਕ ਲੋਕ ਲਹਿਰ ਸੀ। ਇਸ ਦੇ ਪ੍ਰਭਾਵ ਵਿਲੱਖਣ ਹਨ।”


*****

AKT/NT