Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਛੇਵੀਂ ਮਨਿਸਟ੍ਰੀਅਲ ਕਾਨਫਰੰਸ ਆਵ੍ ਹਾਰਟ ਆਵ੍ ਏਸ਼ੀਆ ਇਸਤਾਂਬੁਲ ਪ੍ਰੋਸੈੱਸ ਔਨ ਅਫ਼ਗ਼ਾਨਿਸਤਾਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਉਦਘਾਟਨੀ ਭਾਸ਼ਣ

ਛੇਵੀਂ  ਮਨਿਸਟ੍ਰੀਅਲ ਕਾਨਫਰੰਸ ਆਵ੍ ਹਾਰਟ ਆਵ੍ ਏਸ਼ੀਆ ਇਸਤਾਂਬੁਲ ਪ੍ਰੋਸੈੱਸ ਔਨ ਅਫ਼ਗ਼ਾਨਿਸਤਾਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਉਦਘਾਟਨੀ ਭਾਸ਼ਣ


ਮਹਾਮਹਿਮ ਡਾ. ਮੁਹੰਮਦ ਅਸ਼ਰਫ ਗ਼ਨੀ, ਰਾਸ਼ਟਰਪਤੀ ਇਸਲਾਮਿਕ ਰਿਪਬਲਿਕ ਆਵ੍ ਅਫ਼ਗ਼ਾਨਿਸਤਾਨ, ਮਹਾਮਹਿਮ ਸਾਲਾਹੂਦੀਨ ਰਬਾਨੀ ਵਿਦੇਸ਼ ਮੰਤਰੀ ਇਸਲਾਮਿਕ ਰਿਪਬਲਿਕ ਆਵ੍ ਅਫ਼ਗ਼ਾਨਿਸਤਾਨ, ਮੇਰੇ ਮੰਤਰੀ ਮੰਡਲ ਦੇ ਸਾਥੀ ਅਰੁਣ ਜੇਟਲੀ ਜੀ, ਵਿਦੇਸ਼ ਮੰਤਰੀ, ਡੈਲੀਗੇਸ਼ਨਾਂ ਦੇ ਮੁਖੀ, ਦੇਵੀਓ ਤੇ ਸੱਜਣੋਂ,


ਨਮਸਕਾਰ, ਸਤਿ ਸ੍ਰੀ ਅਕਾਲ,
ਛੇਵੀਂ  ਮਨਿਸਟ੍ਰੀਅਲ ਕਾਨਫਰੰਸ ਆਵ੍ ਹਾਰਟ ਆਵ੍ ਏਸ਼ੀਆ ਇਸਤਾਂਬੁਲ ਪ੍ਰੋਸੈੱਸ ਔਨ ਅਫ਼ਗ਼ਾਨਿਸਤਾਨ ਦੇ ਉਦਘਾਟਨੀ ਸ਼ੈਸਨ ਵਿੱਚ ਬੋਲਣਾ ਮੇਰੇ ਲਈ ਮਾਣ ਦੀ ਗੱਲ ਹੈ।


ਅਤੇ ਸਾਡੇ ਦੋਸਤ ਅਤੇ ਸਾਥੀ, ਡਾ.ਮੁਹੰਮਦ ਅਸ਼ਰਫ ਗ਼ਨੀ ਰਾਸ਼ਟਰਪਤੀ ਅਫ਼ਗ਼ਾਨਿਸਤਾਨ ਦੇ ਨਾਲ ਸੰਯੁਕਤ ਰੂਪ ਵਿੱਚ ਇਸ ਸੰਮੇਲਨ ਦਾ ਉਦਘਾਟਨ ਕਰਨਾ ਇੱਕ ਵਿਸ਼ੇਸ ਖੁਸ਼ੀ ਹੈ।
ਮੈਂ ਮਹਾਮਹਿਮ ਗ਼ਨੀ ਦਾ ਮੇਰਾ ਸੱਦਾ ਪੱਤਰ ਕਬੂਲਣ ਲਈ ਅਤੇ ਕਾਨਫਰੰਸ ਦੀ ਸ਼ੋਭਾ ਵਧਾਉਣ ਲਈ ਧੰਨਵਾਦੀ ਹਾਂ। ਮੇਰੇ ਲਈ ਸਾਦਗੀ, ਸੁੰਦਰਤਾ ਅਤੇ ਰੂਹਾਨੀਅਤ ਅਤੇ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਗੋਲਡਨ ਟੈਂਪਲ ਵਾਲੇ ਸ਼ਹਿਰ ਅੰਮ੍ਰਿਤਸਰ ਵਿੱਚ ਤੁਹਾਡਾ ਸਵਾਗਤ ਕਰਨਾ ਮਾਣ ਵਾਲੀ ਗੱਲ ਹੈ।
ਇਹ ਸਿੱਖ ਗੁਰੂਆਂ ਵੱਲੋਂ ਧਿਆਨ ਸਾਧਨਾ ਨਾਲ ਪਵਿੱਤਰ ਕੀਤੀ ਗਈ ਜਗ੍ਹਾ ਹੈ । ਇਹ ਸ਼ਾਂਤੀ ਤੇ ਮਾਨਵਤਾ ਦਾ ਪ੍ਰਤੀਕ ਹੈ ਅਤੇ ਸਾਰੇ ਲੋਕਾਂ ਤੇ ਧਰਮਾਂ ਲਈ ਖੁੱਲ੍ਹਾ ਹੈ। ਇਸ ਦੀਆਂ ਗਲੀਆਂ ਅਤੇ ਪਾਰਕ ਮਹਾਨ ਵੀਰਤਾ ਅਤੇ ਬਲੀਦਾਨ ਦੀਆਂ ਕਹਾਣੀਆਂ ਦੱਸਦੇ ਹਨ।ਇਹ ਸ਼ਹਿਰ ਦੇਸ਼ ਭਗਤੀ, ਉੱਦਮ, ਰਚਨਾਤਮਕਤਾ, ਸਖਤ ਮਿਹਨਤ, ਹੌਸਲੇ ਅਤੇ ਪਰਉਪਕਾਰ ਲਈ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦਾ ਵੀ ਅਫ਼ਗ਼ਾਨਿਸਤਾਨ ਨਾਲ ਸਨੇਹ ਭਰਪੂਰ ਨੇੜਲਾ ਪੁਰਾਣਾ ਅਤੇ ਦ੍ਰਿੜ ਸਬੰਧ ਹੈ।
ਸਿੱਖਾਂ ਦੇ ਪਹਿਲੇ ਗੁਰੂ, ਬਾਬਾ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖਾਂ ਵਿੱਚ ਅਫਗਾਨ ਵੀ ਸਨ, ਜਿਨ੍ਹਾਂ ਨੂੰ 15ਵੀਂ ਸਦੀ ਵੇਲੇ ਕਾਬੁਲ ਵਿੱਚ ਗੁਰੂ ਜੀ ਨੇ ਸਿੱਖਿਆ ਦਿੱਤੀ ਸੀ।
ਅੱਜ ਵੀ ਅਫ਼ਗ਼ਾਨ ਮੂਲ ਦੇ ਇੱਕ ਸੂਫੀ ਸੰਤ ਬਾਬਾ ਹਜ਼ਰਤ ਸ਼ੇਖ਼ ਜੀ ਦੇ ਪੰਜਾਬ ਵਿੱਚ ਪਵਿੱਤਰ ਸਥਾਨ ਦਾ ਅਫ਼ਗ਼ਾਨਿਸਤਾਨ ਦੇ ਸੈਲਾਨੀਆਂ ਸਮੇਤ ਸਾਰੇ ਧਰਮਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਹੈ।

ਸਾਡੇ ਖੇਤਰ ਵਿੱਚ ਅਕਸਰ ਏਸ਼ੀਆ ਦੇ ਸਭ ਤੋਂ ਪੁਰਾਣੀ ਅਤੇ ਸਭ ਤੋਂ ਲੰਬੀ ਜਰਨੈਲੀ ਸੜਕ (ਜੀਟੀ ਰੋਡ) ਰਾਹੀਂ  ਅੰਮ੍ਰਿਤਸਰ ਵਿਖੇ ਵਪਾਰ, ਲੋਕਾਂ ਅਤੇ ਵਿਚਾਰਾਂ ਦਾ ਪ੍ਰਵਾਹ ਚਲਦਾ ਰਿਹਾ ਹੈ। ਅੰਮ੍ਰਿਤਸਰ ਕੂਨੈਕਟੀਵਿਟੀ ਬਹਾਲੀ ਦੀ ਮਾਨਤਾਤੇ ਜ਼ੋਰ ਦਿੰਦਾ ਹੈ ਜਿਹੜੀ ਅਫ਼ਗ਼ਾਨਿਸਤਾਨ ਦੇ ਸਮੁੱਚੇ ਵਿਕਾਸ, ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਲਈ ਬਹੁਤ ਅਹਿਮ ਹੈ।
ਮਹਾਮਹਿਮ, ਦੇਵੀਓ ਅਤੇ ਸੱਜਣੋਂ,
ਇਸ ਸਦੀ ਦੇ ਸ਼ੁਰੂ ਤੋਂ ਅੰਤਰਰਾਸ਼ਟਰੀ ਭਾਈਚਾਰਾ ਅਫ਼ਗ਼ਾਨਿਸਤਾਨ ਵਿੱਚ ਵਿਆਪਕ ਤੌਰਤੇ ਰੁੱਝਿਆ ਹੋਇਆ ਹੈ।
ਪ੍ਰਮੁੱਖ ਸ਼ਕਤੀਆਂ, ਖੇਤਰੀ ਦੇਸ਼ਾਂ ਅਤੇ ਦੁਨੀਆ ਭਰ ਤੋਂ ਚਿੰਤਤ ਰਾਸ਼ਟਰਾਂ ਦੇ ਰਾਜਨੀਤਕ, ਸਮਾਜਕ, ਸੈਨਾ, ਆਰਥਿਕ ਅਤੇ ਵਿਕਾਸ ਮੁਖੀ ਸਮਰਥਨ ਦੇ ਕਈ ਪ੍ਰੋਗਰਾਮਾਂ ਰਾਹੀਂ ਸਹਿਯੋਗ ਮਿਲਿਆ ਹੈ।
ਟਿਕਾਊ ਸ਼ਾਂਤੀ ਅਤੇ ਅਫ਼ਗ਼ਾਨਿਸਤਾਨ ਵਿੱਚ ਸਥਾਈ ਸਿਆਸੀ ਸਥਿਰਤਾ ਨੁੰ ਅੰਤਰਰਾਸ਼ਟਰੀ ਭਾਈਚਾਰੇ ਦੀ ਪ੍ਰਤੀਬੱਧਤਾ ਨੂੰ ਅੱਜ ਸਾਡਾ ਇਕੱਠ ਮੁੜ ਪ੍ਰਗਟਾਉਂਦਾ ਹੈ। ਸਾਡੇ ਸ਼ਬਦ ਅਤੇ ਕਾਰਜ ਸਾਡੇ ਸਮੇਂ ਦੇ ਇੱਕ ਮਹੱਤਵਪੂਰਨ ਅਧੂਰੇ ਮਿਸ਼ਨ ਨੁੰ ਅੱਗੇ ਵਧਾਉਣ ਲਈ ਕੇਂਦਰਿਤ ਰਹਿਣਗੇ।
ਅਤੇ, ਜੋ ਅਫ਼ਗ਼ਾਨਿਸਤਾਨ ਵਿੱਚ ਮਦਦ ਕਰਨ ਲਈ ਹੈ :
ਨਿਰਮਾਣ ਅਤੇ ਇਸ ਦੀ ਸਮਾਜਕ,ਰਾਜਨੀਤਕ ਅਤੇ ਸੰਸਥਾਗਤ ਫੈਬਰਿਕ ਨੂੰ ਮਜ਼ਬੂਤ ਕਰਨਾ;
ਬਾਹਰੀ ਖਤਰਿਆਂ ਤੋਂ ਇਸ ਦੇ ਖੇਤਰ ਤੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ,
ਇਸ ਦੀਆਂ  ਆਰਥਿਕ ਅਤੇ ਵਿਕਾਸ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ,
ਅਤੇ ਇਸ ਦੇ ਲੋਕਾਂ ਲਈ ਇੱਕ ਸਥਿਰ ਅਤੇ ਖੁਸ਼ਹਾਲ ਭਵਿੱਖ ਤਿਆਰ ਕਰਨਾ
ਸਾਨੂੰ ਚੁਣੌਤੀ ਦੇ ਪੈਮਾਨੇ ਬਾਰੇ ਕੋਈ ਸ਼ੱਕ ਨਹੀਂ ਹੈ। ਪਰ ਸਾਡਾ ਸਮਾਨ ਰੂਪ ਵਿੱਚ ਸਫਲ ਹੋਣ ਦਾ ਪੱਕਾ ਇਰਾਦਾ ਹੈ।
ਸਾਡੇ ਸਮੂਹਕ ਯਤਨਾਂ ਦੇ ਨਤੀਜੇ ਇਸ ਤਰ੍ਹਾਂ ਹੁਣ ਤੱਕ ਸਖਤ ਮਿਹਨਤ ਨਾਲ ਪ੍ਰਾਪਤ ਕੀਤੇ ਗਏ ਹਨ। ਉੱਥੇ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ ਗਈਆਂ ਹਨ। ਅਜੇ ਬਹੁਤ ਜ਼ਿਆਦਾ ਕੁਝ ਕਰਨਾ ਬਾਕੀ ਹੈ।
ਆਪਣੇ ਧਰਾਤਲ ਤੇ ਖੜ੍ਹੇ ਹੋਣਾ ਅਤੇ ਆਪਣੇ ਯਤਨਾਂ ਨੂੰ ਲਗਾਤਾਰ ਜਾਰੀ ਰੱਖਣਾ ਸਮੇਂ ਦੀ ਮੰਗ ਹੈ। ਅਸੀਂ ਰੱਖਿਆ ਅਤੇ ਪਿਛਲ਼ੇ ਪੰਦਰਾਂ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਕਾਇਮ ਰੱਖੀਏ ਅਤੇ ਅੱਗੇ ਵਧੀਏ।
ਕਿਉਂਕਿ, ਹਿੱਸੇਦਾਰੀ ਪੱਧਰਤੇ ਨਾ ਸਿਰਫ਼ ਅਫ਼ਗ਼ਾਨਿਸਤਾਨ ਦੇ ਭਵਿੱਖ ਦੇ ਵਿਕਾਸ, ਲੋਕਤੰਤਰ ਤੇ ਬਹੁਲਵਾਦ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਨਿਵੇਸ਼ ਹੈ, ਇਹ ਤਾਂ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਅਤੇ ਇਸ ਤੋਂ ਵੀ ਅੱਗੇ ਹੈ।
ਇਸ ਲਈ ਸਭ ਤੋਂ ਪਹਿਲਾ ਅਫ਼ਗ਼ਾਨਅਗਵਾਈ, ਅਫ਼ਗ਼ਾਨਮਾਲਕੀ ਅਤੇ ਅਫ਼ਗ਼ਾਨਕੰਟਰੋਲ ਪ੍ਰਕਿਰਿਆ ਪ੍ਰਮੁੱਖ ਹੈ। ਇਹ ਪਾਏਦਾਰੀ ਵਾਲੇ ਹੱਲ ਦੀ ਇੱਕੋ ਇੱਕ ਗਰੰਟੀ ਹੈ। ਦੂਸਰਾ ਦਹਿਸ਼ਤੀ ਨੈੱਟਵਰਕ ਨੂੰ ਖਤਮ ਕਰਨਾ ਜਿਹੜਾ ਖੂਨ ਖਰਾਬੇ ਦਾ ਕਾਰਨ ਹੈ ਅਤੇ ਡਰ ਫੈਲਾਉਂਦਾ ਹੈ, ਨੂੰ ਹਰਾਉਣ ਲਈ ਸਾਨੂੰ ਲਾਜ਼ਮੀ ਮਜ਼ਬੂਤ ਸਮੂਹਕ ਇੱਛਾ ਦਿਖਾਉਣੀ ਪਵੇਗੀ।
ਦਹਿਸ਼ਤਵਾਦ ਅਤੇ ਬਾਹਰ ਤੋਂ ਪ੍ਰੇਰਿਤ ਅਸਥਿਰਤਾ ਅਫ਼ਗ਼ਾਨਿਸਤਾਨ ਦੀ ਸ਼ਾਂਤੀ,ਸਥਿਰਤਾ ਅਤੇ ਖੁਸ਼ਹਾਲੀ ਲਈ ਗੰਭੀਰ ਖਤਰਾ ਹੈ। ਅਤੇ ਦਹਿਸ਼ਤਵਾਦੀ ਹਿੰਸਾ ਦਾ ਵਧਦਾ ਸੋਮਾ ਸਾਡੇ ਪੂਰੇ ਖੇਤਰ ਲਈ ਖਤਰਾ ਹੈ। ਇਸ ਤਰ੍ਹਾਂ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਦੀ ਅਵਾਜ਼ ਲਈ ਇਕੱਲਾ ਸਮਰਥਨ ਨਾਕਾਫੀ ਹੈ।
ਇਸ ਦ੍ਰਿੜ੍ਹ ਕਾਰਵਾਈ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਨਾ ਸਿਰਫ ਦਹਿਸ਼ਤਵਾਦ ਦੀਆਂ ਤਾਕਤਾਂ ਦੇ ਖਿਲਾਫ ਬਲਕਿ ਸਹਾਇਤਾ, ਪਨਾਹ, ਸਿਖਲਾਈ ਅਤੇ ਵਿੱਤੀ ਸਮਰਥਨ ਦੇਣ ਵਾਲਿਆਂ ਦੇ ਖਿਲ਼ਾਫ ਵੀ ਕਾਰਵਾਈ ਹੋਵੇ।
ਅਫ਼ਗ਼ਾਨਿਸਤਾਨ ਤੇ ਸਾਡੇ ਖੇਤਰ ਵਿੱਚ ਦਹਿਸ਼ਤਵਾਦ ਦੇ ਖਿਲਾਫ ਚੁੱਪ ਰਹਿਣਾ ਅਤੇ ਕੋਈ ਕਾਰਵਾਈ ਨਾ ਕਰਨ ਨਾਲ ਦਹਿਸ਼ਤਵਾਦੀ ਅਤੇ ਉਨ੍ਹਾਂ ਦੇ ਆਕਾ ਉਤਸ਼ਾਹਿਤ ਹੋਣਗੇ। ਤੀਸਰਾ ਅਫ਼ਗ਼ਾਨਿਸਤਾਨ ਦੇ ਵਿਕਾਸ ਦੇ ਲਈ ਸਮੱਗਰੀ ਸਹਾਇਤਾ ਦੇ ਲਈ ਸਾਡੀ ਦੁਵੱਲੀ ਤੇ ਖੇਤਰੀ ਪ੍ਰਤੀਬੱਧਤਾ ਅਤੇ ਮਾਨਵੀਂ ਜਰੂਰਤਾਂ ਜਾਰੀ ਰੱਖਣਾ ਅਤੇ ਉਨ੍ਹਾਂ ਨੂੰ ਵਧਾਉਣਾ ਜਰੂਰੀ ਹੈ।

ਚੌਥਾ ਸਾਨੂੰ ਸਾਰਿਆਂ ਨੂੰ ਅਫ਼ਗ਼ਾਨਿਸਤਾਨ ਅਤੇ ਖੇਤਰ ਦੇ ਹੋਰਨਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਕਾਰਾਤਮਕ ਕੁਨੈਕਟੀਵਿਟੀ ਦਾ ਨਿਰਮਾਣ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਅਫ਼ਗ਼ਾਨਿਸਤਾਨ ਸਾਡੇਕੁਨੈਕਟੀਵਿਟੀ ਨੈੱਟਵਰਕਾਂਦਾ ਕੇਂਦਰ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਤੋਂ ਘੱਟ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਵੱਲੋਂ ਅਫ਼ਗ਼ਾਨਿਸਤਾਨ ਨੂੰ ਦੱਖਣੀ ਏਸ਼ੀਆ ਅਤੇ ਕੇਂਦਰੀ ਏਸ਼ੀਆ ਨੂੰ ਆਪਸ ਵਿੱਚ ਜੋੜਨ ਵਾਲੇ ਮਜ਼ਬੂਤ ਸੰਪਰਕਾਂ ਦੇ ਧੁਰੇ ਵਜੋਂ ਵੇਖਦੇ ਹਾਂ।

ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅਫ਼ਗ਼ਾਨਿਸਤਾਨ ਜਿੰਨਾ ਵਧੇਰੇ ਵਪਾਰ, ਪੂੰਜੀ ਅਤੇ ਬਜ਼ਾਰਾਂ ਦੇ ਖੇਤਰੀ ਰਸਤਿਆਂ ਨਾਲ ਜੁੜੇਗਾ, ਓਨੇ ਹੀ ਜ਼ਿਆਦਾ ਇਸ ਦਾ ਆਰਥਿਕ ਵਿਕਾਸ ਤੇ ਤਰੱਕੀ ਸੰਭਵ ਹੋਣਗੇ। ਰਾਸ਼ਟਰਪਤੀ ਗ਼ਨੀ ਅਤੇ ਮੈਂ ਇਸ ਖੇਤਰ ਦੇ ਹੋਰ ਭਾਈਵਾਲਾਂ ਨਾਲ ਵਪਾਰਕ ਅਤੇ ਆਵਾਜਾਈ ਸੰਪਰਕ ਮਜ਼ਬੂਤ ਕਰਨ ਦੀ ਤਰਜੀਹ ਦੇ ਮਾਮਲੇਤੇ ਇੱਕਮਤ ਹਾਂ।

ਮਾਣਯੋਗ ਮਹਿਮਾਨ, ਦੇਵੀਓ ਅਤੇ ਸੱਜਣੋ,

ਭਾਰਤ ਵੱਲੋਂ, ਸਾਡੇ ਬਹਾਦਰ ਅਫ਼ਗ਼ਾਨ ਭਰਾਵਾਂ ਅਤੇ ਭੈਣਾਂ ਲਈ ਸਾਡੀ ਪ੍ਰਤੀਬੱਧਤਾ ਮੁਕੰਮਲ ਅਤੇ ਸਥਿਰ ਹੈ। ਅਫ਼ਗ਼ਾਨਿਸਤਾਨ ਅਤੇ ਇਸ ਦੇ ਲੋਕਾਂ ਦੀ ਭਲਾਈ ਸਾਡੇ ਦਿਲਾਂ ਤੇ ਮਨਾਂ ਦੇ ਨੇੜੇ ਹੈ।

ਅਫ਼ਗ਼ਾਨਿਸਤਾਨ ਵਿੱਚ ਵੱਡੇ ਅਤੇ ਛੋਟੇ ਪ੍ਰੋਜੈਕਟਾਂ ਵਿੱਚ ਸਾਡੀ ਭਾਈਵਾਲੀ ਦਾ ਸਫ਼ਲ ਰਿਕਾਰਡ ਖ਼ੁਦ ਆਪਣੇ ਮੂੰਹੋਂ ਬੋਲਦਾ ਹੈ। ਸਾਡੇ ਸਹਿਯੋਗ ਦਾ ਪ੍ਰਮੁੱਖ ਆਯਾਮ ਸਦਾ ਹੀ ਇਸ ਦੀ ਜਨਤਾ ਉੱਤੇ ਕੇਂਦ੍ਰਿਤ ਰਿਹਾ ਹੈ।

ਸਾਡੇ ਸਾਂਝੇ ਯਤਨ:

  • ਅਫ਼ਗ਼ਾਨਿਸਤਾਨ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਦੇ ਹਨ ਅਤੇ ਉਨ੍ਹਾਂ ਦੇ ਹੁਨਰ ਵਿੱਚ ਵਾਧਾ ਕਰਦੇ ਹਨ;
  • ਸਿਹਤਸੰਭਾਲ ਪ੍ਰਦਾਨ ਕਰਦੇ ਹਨ ਅਤੇ ਖੇਤੀਬਾੜੀ ਵਿੱਚ ਸੁਧਾਰ ਲਿਆਉਂਦੇ ਹਨ;
  • ਬੁਨਿਆਦੀ ਢਾਂਚੇ ਅਤੇ ਸੰਸਥਾਨਾਂ ਦੀ ਉਸਾਰੀ ਕਰਦੇ ਹਨ; ਅਤੇ
  • ਅਫ਼ਗ਼ਾਨਿਸਤਾਨ ਦੇ ਵਪਾਰੀਆਂ ਅਤੇ ਛੋਟੇ ਕਾਰੋਬਾਰੀ ਅਦਾਰਿਆਂ ਨੂੰ ਭਾਰਤ ਵਿੱਚ ਵਪਾਰਕ ਅਤੇ ਆਰਥਿਕ ਮੌਕਿਆਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ।

ਅਤੇ, ਅਜਿਹੇ ਯਤਨਾਂ ਦੀ ਪਹੁੰਚ ਅਤੇ ਲਾਭ ਅਫ਼ਗ਼ਾਨਿਸਤਾਨ ਦੇ ਸਾਰੇ ਕੋਣਿਆਂ ਤੱਕ  ਪੁੱਜੇ ਹਨ। ਹੇਰਾਤ ਦੇ ਭਾਰਤਅਫ਼ਗ਼ਾਨਿਸਤਾਨ ਦੋਸਤੀ ਬੰਨ੍ਹ, ਜਿਸ ਨੂੰ ਸਲਮਾ ਬੰਨ੍ਹ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ; ਇਸ ਨਾਲ ਉਥੋਂ ਦੇ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਮੁੜ ਸ਼ੁਰੂ ਹੋਣਗੀਆਂ।

ਕਾਬੁਲ ਸਥਿਤ ਸੰਸਦ ਭਵਨ ਅਫ਼ਗ਼ਾਨਿਸਤਾਨ ਦੇ ਜਮਹੂਰੀ ਭਵਿੱਖ ਪ੍ਰਤੀ ਸਾਡੀ ਮਜ਼ਬੂਤ ਪ੍ਰਤੀਬੱਧਤਾ ਦੀ ਪ੍ਰਤੀਨਿਧਤਾ ਕਰਦਾ ਹੈ। ਚਾਹਬਹਾਰ ਲਈ ਜ਼ੇਰਾਂਜਡੇਲੇਰਮ (Zeranj-Deleram) ਹਾਈਵੇਅ ਅਤੇ ਭਾਰਤਅਫ਼ਗ਼ਾਨਿਸਤਾਨਇਰਾਨ ਸਹਿਯੋਗ ਨਾਲ ਅਫ਼ਗ਼ਾਨਿਸਤਾਨ ਆਪਣੀ ਆਰਥਿਕਤਾ ਨੂੰ ਦੱਖਣੀ ਏਸ਼ੀਆ ਅਤੇ ਉਸ ਤੋਂ ਅਗਾਂਹ ਮੌਜੂਦ ਮਜ਼ਬੂਤ ਆਰਥਿਕ ਵਿਕਾਸ ਦੇ ਕੇਂਦਰਾਂ ਨਾਲ ਜੋੜਨ ਦੇ ਯੋਗ ਹੋਵੇਗਾ।

ਸਾਡੀ ਯੋਜਨਾ ਅਫ਼ਗ਼ਾਨਿਸਤਾਨ ਨੂੰ ਭਾਰਤ ਨਾਲ ਹਵਾਈ ਆਵਾਜਾਈ ਲਾਂਘੇ ਰਾਹੀਂ ਜੋੜਨ ਦੀ ਵੀ ਹੈ।

ਰਾਸ਼ਟਰਪਤੀ ਗ਼ਨੀ ਅਤੇ ਮੈਂ ਆਪਣੇ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਧੀਕ ਕਦਮਾਂ ਉੱਤੇ ਵਿਚਾਰਵਟਾਂਦਰਾ ਕੀਤਾ ਹੈ। ਭਾਰਤ ਨੇ ਅਫ਼ਗ਼ਾਨਿਸਤਾਨ ਵਿੱਚ ਸਮਰੱਥਾ ਅਤੇ ਸਮਰੱਥਾ ਨਿਰਮਾਣ ਲਈ 1 ਅਰਬ ਅਮਰੀਕੀ ਡਾਲਰ ਵਾਧੂ ਰੱਖੇ ਹਨ; ਅਸੀਂ ਉਨ੍ਹਾਂ ਦੀ ਉਪਯੋਗਤਾ ਲਈ ਯੋਜਨਾਵਾਂ ਵਿਕਸਤ ਕਰਨ ਵਿੱਚ ਪ੍ਰਗਤੀ ਕਰ ਰਹੇ ਹਾਂ।

ਇਹ ਯੋਜਨਵਾਂ ਜਲ ਪ੍ਰਬੰਧ, ਸਿਹਤ, ਬੁਨਿਆਦੀ ਢਾਂਚੇ, ਊਰਜਾ ਅਤੇ ਹੁਨਰ ਵਿਕਾਸ ਜਿਹੇ ਖੇਤਰਾਂ ਤੱਕ ਅੱਪੜਨਗੀਆਂ।  ਭਾਰਤ ਕਿਉਂਕਿ ਆਪਣੀਆਂ ਵਧੀਕ ਪ੍ਰਤੀਬੱਧਤਾਵਾਂ ਲਾਗੂ ਕਰ ਰਿਹਾ ਹੈ, ਇਸੇ ਲਈ ਅਸੀਂ ਅਫ਼ਗ਼ਾਨਿਸਤਾਨ ਦੇ ਵਿਕਾਸ ਹਿਤ ਹੋਰ ਹਮਖ਼ਿਆਲ ਭਾਈਵਾਲਾਂ ਨਾਲ ਕੰਮ ਕਰਨ ਦੇ ਦਰ ਖੁੱਲ੍ਹੇ ਰੱਖੇ ਹਨ।

ਅਸੀਂ ਅਕਤੂਬਰ ਮਹੀਨੇ ਬ੍ਰੱਸਲਜ਼ (Brussels) ਕਾਨਫ਼ਰੰਸਚ ਅਤੇ ਇਸੇ ਵਰ੍ਹੇ ਜੁਲਾਈਚ ਨਾਟੋ ਦੇ ਵਾਰਸਾ ਸਿਖ਼ਰ ਸੰਮੇਲਨ ਦੌਰਾਨ ਕੀਤੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਨੂੰ ਨੋਟ ਕਰ ਕੇ ਵੀ ਖ਼ੁਸ਼ ਹਾਂ। ਅਸੀਂ ਅਫ਼ਗ਼ਾਨਿਸਤਾਨ ਦੀ ਮਦਦ ਲਈ ਆਪਣੇ ਉਦੇਸ਼ ਅਤੇ ਸਮਰਪਣ ਨੂੰ ਵਧਾਉਣ ਲਈ ਯਤਨ ਜਾਰੀ ਰੱਖਾਂਗੇ।

ਇਸ ਵਿੱਚ, ਅਸੀਂ ਪ੍ਰੋਜੈਕਟਾਂ ਉੱਤੇ ਕੰਮ ਕਰਦੇ ਸਮੇਂ ਆਪਣੇ ਸਾਂਝੇ ਤਜਰਬੇ ਤੋਂ ਸਬਕ ਸਿੱਖਦੇ ਹਾਂ ਅਤੇ ਬਿਹਤਰੀਨ ਅਭਿਆਸਾਂ ਉੱਤੇ ਚਲਦੇ ਹਾਂ।

ਮਾਣਯੋਗ ਮਹਿਮਾਨ, ਦੇਵੀਓ ਅਤੇ ਸੱਜਣੋ,

ਆਓ ਆਪਾਂ ਚੇਤੇ ਰੱਖੀਏ ਕਿ ਹਰੇਕ ਲੰਘ ਰਹੇ ਦਿਨ ਵਿੱਚ ਅਸੀਂ ਅਫ਼ਗ਼ਾਨਿਸਤਾਨ ਦੀ ਮਦਦ ਸਫ਼ਲ ਸਿਆਸੀ, ਸੁਰੱਖਿਆ ਅਤੇ ਆਰਥਿਕ ਤਬਦੀਲੀਆਂ ਕਰਨ ਲਈ ਕਰਦੇ ਹਾਂ, ਅਸੀਂ ਇੱਕ ਵਧੇਰੇ ਸ਼ਾਂਤ ਖੇਤਰ ਅਤੇ ਵਿਸ਼ਵ ਸਿਰਜਣ ਲਈ ਵੀ ਆਪਣੀ ਖ਼ੁਦ ਦੀ ਮਦਦ ਕਰ ਰਹੇ ਹਾਂ।

ਮੈਨੂੰ ਆਸ ਹੈ ਕਿ ਤੁਹਾਡੇ ਵਿਚਾਰਵਟਾਂਦਰੇ ਅਜਿਹੀ ਕਾਰਵਾਈ ਲਈ ਇਹੋ ਜਿਹੇ ਉਸਾਰੂ ਅਤੇ ਅਗਾਂਹਵਧੂ ਰਸਤੇ ਕਾਇਮ ਕਰਨਗੇ, ਜੋ:

ਵਿਰੋਧ ਦੇ ਸਥਾਨ ਵਿੱਚ ਸਹਿਯੋਗ,

ਜ਼ਰੂਰਤ ਦੀ ਥਾਂਤੇ ਵਿਕਾਸ ਅਤੇ ਦਹਿਸ਼ਤਗਰਦੀ ਦੀ ਥਾਂਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ।

ਆਓ ਆਪਾਂ ਅਫ਼ਗ਼ਾਨਿਸਤਾਨ ਨੂੰ ਸ਼ਾਂਤੀ ਦਾ ਭੂਗੋਲਕ ਖੇਤਰ ਬਣਾਉਣ ਲਈ ਆਪਣੇਆਪ ਨੂੰ ਮੁੜਸਮਰਪਿਤ ਕਰੀਏ। ਇੱਕ ਅਜਿਹਾ ਸਥਾਨ, ਜਿੱਥੇ ਵਿਵੇਕ ਅਤੇ ਸ਼ਾਂਤੀ ਸਫ਼ਲ ਹੋਣ; ਪ੍ਰਗਤੀ ਤੇ ਖ਼ੁਸ਼ਹਾਲੀ ਦਾ ਰਾਜ ਹੋਵੇ ਅਤੇ ਜਮਹੂਰੀਅਤ ਤੇ ਅਨੇਕਤਾ ਦੀ ਜਿੱਤ ਹੋਵੇ।

ਤੁਹਾਡਾ ਧੰਨਵਾਦ।

***

AKT/HS