ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਵਿੱਚ ਕੇਂਦਰੀ ਰਿਜ਼ਰਵ ਸੁਰਿੱਖਆ ਫੋਰਸ ਦੇ ਜਵਾਨਾਂ ਤੇ ਹੋਏ ਹਮਲੇ ਨੂੰ ਕਾਇਰਤਾ ਭਰਪੂਰ ਅਤੇ ਦੁਖਦਾਈ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਦੇ ਜਵਾਨਾਂ ਦੀ ਬਹਾਦਰੀ ਦੀ ਪ੍ਰਸੰਸਾ ਕਾਰਦਿਆਂ ਕਿਹਾ ਕਿ ਸ਼ਹੀਦਾਂ ਦੇ ਬਲੀਦਾਨ ਵਿਅਰਥ ਨਹੀ ਜਾਣਗੇ।ਉਹਨਾਂ ਕਿਹਾ ਕਿ ਛੱਤੀਸਗੜ੍ਹ ਵਿਚ ਸੀਆਰਪੀਐੱਫ ਦੇ ਜਵਾਨਾਂ ਤੇ ਹਮਲਾ ਕਾਇਰਤਾ ਵਾਲਾ ਅਤੇ ਅਫਸੋਸਨਾਕ ਹੈ ਅਤੇ ਅਸੀ ਇਸ ਸਥਿਤੀ ਦੀ ਨੇੜੇ ਤੋ ਨਿਗਰਾਨੀ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸੀਆਰਪੀਐੱਫ ਦੇ ਜਵਾਨਾਂ ਦੀ ਬਹਾਦਰੀ ਤੇ ਮਾਣ ਹੈ ਤੇ ਸ਼ਹੀਦਾਂ ਦੀ ਕੁਰਬਾਨੀ ਵਿਅਰਥ ਨਹੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ।ਪ੍ਰਧਾਨ ਮੰਤਰੀ ਦੇ ਛੱਤੀਸਗੜ੍ਹ ਵਿੱਚ ਹੋਏ ਹਮਲੇ ਦੌਰਾਨ ਜਖਮੀ ਹੋਏ ਜਵਾਨਾਂ ਦੀ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
AKT/NT
Attack on @crpfindia personnel in Chhattisgarh is cowardly & deplorable. We are monitoring the situation closely.
— Narendra Modi (@narendramodi) April 24, 2017
We are proud of the valour of our @crpfindia personnel. The sacrifice of the martyrs will not go in vain. Condolences to their families.
— Narendra Modi (@narendramodi) April 24, 2017
May those injured in today's attack in Chhattisgarh recover at the earliest.
— Narendra Modi (@narendramodi) April 24, 2017