Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਨਵਰੀ, 2018 ਨੂੰ ਐੱਨਸੀਸੀ ਰੈਲੀ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅੰਗ੍ਰੇਜ਼ੀ ਅਨੁਵਾਦ


ਕਰੀਬ ਇੱਕ ਮਹੀਨਾ ਕਈ ਨਵੇਂ ਮਿੱਤਰਾਂ  ਨਾਲ ਹਰ ਕੋਈ ਆਪਣੇ  ਨਾਲ ਆਪਣੀ ਇੱਕ ਅਲੱਗ ਪਹਿਚਾਣ ਲੈ ਕੇ ਆਇਆ, ਆਪਣੀਆਂ ਵਿਵਿਧਤਾਵਾਂ ਨੂੰ  ਲੈ ਕੇ ਆਇਆ, ਲੇਕਿਨ ਮਹੀਨੇ ਦੇ ਅੰਦਰ-ਅੰਦਰ ਇੱਕ ਅਜਿਹਾ ਮਾਹੌਲ ਬਣ ਗਿਆ ਕਿ ਤੁਹਾਡੇ ਸਾਰਿਆਂ ਦਰਮਿਆਨ ਇੱਕ ਅਟੁੱਟ ਨਾਤਾ ਜੁੜ ਗਿਆ।

ਇੱਕ ਆਪਣੇਪਣ ਦਾ ਨਾਤਾ, ਅਤੇ ਜਦੋਂ ਤੁਸੀਂ ਦੂਜੇ ਰਾਜ ਦੇ ਕੈਡਿਟ ਨੂੰ ਮਿਲਦੇ ਹੋਵੋਗੇ ਤਾਂ ਉਨ੍ਹਾਂ ਦੀਆਂ ਵਿਸ਼ੇਸਤਾਵਾਂ, ਵਿਵਧਤਾਵਾਂ ਨੂੰ ਜਾਣ ਕੇ ਅਸਚਰਜ ਹੁੰਦੇ ਹੋਵੋਗੇ। ਇੰਨੀ ਉਤਸੁਕਤਾ ਲੈ ਕੇ ਤੁਸੀਂ ਇੱਥੋਂ ਜਾਓਗੇ ਕਿ ਮਨ ਕਰੇਗਾ ਕਿ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਆਉਣ ਵਾਲੇ ਸਮੇਂ ਵਿੱਚ ਮੈਂ ਭਾਰਤ ਨੂੰ ਇੰਨਾ ਜ਼ਿਆਦਾ ਜਾਣ ਲਵਾਂਇਸ ਦੀ ਹਰ ਵਿਭਿੰਨਤਾ ਨੂੰ ਜਿੰਨਾਂ ਜ਼ਿਆਦਾ ਪਹਿਚਾਣ ਲਵੋਗੇ, ਉੱਨਾਂ ਹੀ ਆਪਣੇ ਆਪ ਨੂੰ ਇਸ ਦਾ ਇੱਕ ਅਟੁੱਟ ਹਿੱਸਾ ਮਹਿਸੂਸ ਕਰੋਗੇ ।

ਇਸ ਸੰਸਕਾਰ ਪ੍ਰਣਾਲੀ ਦਾ ਬੀਜ NCC ਕੈਂਪ ਵਿੱਚ ਸਹਿਜ ਰੂਪ ਨਾਲ ਸਾਡੇ ਅੰਦਰ ਬੀਜਿਆ ਜਾਂਦਾ ਹੈ। ਉਂਜ ਤਾਂ ਲੱਗਦਾ ਹੈ ਅਸੀਂ ਪਰੇਡ ਕਰਦੇ ਹਾਂ, ਉਂਜ ਤਾਂ ਲੱਗਦਾ ਹੈ ਅਸੀਂ uniform ਪਾ ਕੇ ਆਏ ਹਾਂ, ਉਂਜ ਤਾਂ ਲੱਗਦਾ ਹੈ ਅਸੀਂ ਰਾਜਪਥ ਲਈ ਤਿਆਰੀ ਕਰ ਰਹੇ ਹਾਂ, ਲੇਕਿਨ ਸਾਨੂੰ ਇਹ ਪਤਾ ਤੱਕ ਨਹੀਂ ਹੁੰਦਾ ਕਿ ਅਸੀਂ ਆਪਣੇ ਅੰਦਰ ਕਿਸ ਤਰ੍ਹਾਂ ਵਿਸ਼ਾਲ ਭਾਰਤ ਨੂੰ ਨਿਵਾਜਣ ਲੱਗ ਜਾਂਦੇ ਹਾਂ, ਅਸੀਂ ਦੇਸ਼ ਭਗਤ ਬਣ ਜਾਂਦੇ ਹਾਂ। ਭਾਰਤ ਲਈ ਕੁਝ ਨਾ ਕੁਝ ਕਰਨ ਦਾ ਮਨ ਵਿੱਚ ਜਜ਼ਬਾ ਪੈਦਾ ਹੋ ਜਾਂਦਾ ਹੈ, ਪਤਾ ਤੱਕ ਨਹੀਂ ਚਲਦਾ। ਇੱਕ ਅਜਿਹਾ eco system , ਇੱਕ ਅਜਿਹਾ ਵਾਤਾਵਰਣ ਜੋ ਸਾਨੂੰ ਪਲ-ਪਲ ਲਈ ਮੇਰਾ ਦੇਸ਼, ਮੇਰੇ ਦੇਸ਼ ਦਾ ਭਵਿੱਖ, ਮੇਰੇ ਉੱਜਵਲ ਭਵਿੱਖ ਵਿੱਚ ਮੇਰੀ ਭੂਮਿਕਾ, ਮੇਰਾ ਕਰਤੱਵ, ਇਨ੍ਹਾਂ ਸਾਰੀਆਂ ਗੱਲਾਂ ਦੀ ਪ੍ਰੇਰਣਾ ਲੈ ਕੇ ਤੁਸੀਂ ਆਪਣੇ-ਆਪਣੇ ਖੇਤਰ ਵਿੱਚ ਵਾਪਸ ਜਾ ਰਹੇ ਹੋ। ਰਾਜਪਥ ‘ਤੇ ਪਰੇਡ ਵਿੱਚ NCCਦੇ ਕੈਡਿਟ ਅਤੇ ਜਿਨ੍ਹਾਂ ਨੂੰ ਰਾਜਪਥ ‘ਤੇ ਚੱਲਣ, ਦਿਸਣ ਦਾ ਮੌਕਾ ਨਹੀਂ ਮਿਲਿਆ, ਜੋ ਪਿੱਠ ਭੂਮੀ ‘ਚ ਕੰਮ ਕਰਦੇ ਹਨ, ਜਿਨ੍ਹਾਂ ਨੇ ਇੱਕ ਮਹੀਨਾ ਸਖ਼ਤ ਮਿਹਨਤ ਕੀਤੀ, ਅਜਿਹੇ ਹਰ ਵਿਅਕਤੀ ਦੇ ਪ੍ਰਤੀ ਦੁਨੀਆ ਦੇ ਦਸ ਦੇਸ਼ਾਂ ਦੇ ਮਹਿਮਾਨ ਅਤੇ ਪੂਰਾ ਹਿੰਦੁਸਤਾਨ ਅਤੇ ਵਿਸ਼ਵ ਭਰ ਵਿੱਚ ਵਸਦਾ ਭਾਰਤੀ ਭਾਈਚਾਰਾ ਮਾਣ ਕਰ ਰਿਹਾ ਸੀ, ਤੁਹਾਡੇ ਹਰ ਕਦਮ ‘ਤੇ ਗਰਵ ਕਰ ਰਿਹਾ ਸੀ। ਜਦ ਤੁਸੀਂ ਚਲ ਰਹੇ ਸੀ ਤਾਂ ਉਹ ਅਨੁਭਵ ਕਰ ਰਿਹਾ ਸੀ ਕਿ ਮੇਰਾ ਦੇਸ਼ ਅੱਗੇ ਵਧ ਰਿਹਾ ਹੈ। ਜਦ ਤੁਸੀਂ ਆਪਣਾ ਬੁਲੰਦ ਹੌਂਸਲਾ ਦਿਖਾਉਂਦੇ ਸੀ ਤਾਂ ਹਰ ਦੇਸ਼ਵਾਸੀ ਮਹਿਸੂਸ ਕਰ ਰਿਹਾ ਸੀ ਕਿ ਦੇਸ਼ ਦਾ ਹੌਂਸਲਾ ਬੁਲੰਦੀਆਂ ਵੱਲ ਜਾ ਰਿਹਾ ਹੈ। ਇਹ ਮਾਹੌਲ, ਇਹ ਵਾਤਾਵਰਣ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਕਸੌਟੀ ਇਸ ਦੇ ਬਾਅਦ ਸ਼ੁਰੂ ਹੁੰਦੀ ਹੈ। NCC ਦੀ ਪਹਿਚਾਣ ਹੈ ਏਕਤਾ ਅਤੇ ਅਨੁਸ਼ਾਸਨ,NCC  ਕੋਈ ਮੈਕੇਨਿਜ਼ਮ ਨਹੀਂ ਹੈ। NCC ਇੱਕ ਮਿਸ਼ਨ ਹੈ, ਇਹ ਸਿਰਫ਼ uniform ਅਤੇ uniformity ਨਹੀਂ ਹੈ, ਇਹ ਸੱਚੇ ਅਰਥ ਵਿੱਚ unity ਹੈ। ਅਤੇ ਇਸ ਲਈ ਇਸ ਭਾਵ ਨੂੰ ਲੈ ਕੇ ਆਖ਼ਰਕਾਰ ਇਹ ਪਰੇਡ, ਇਹ ਕੈਂਪ, ਇਹ ਅਨੁਸ਼ਾਸਨ, ਇਹ ਸਖ਼ਤ ਮਿਹਨਤ ਕਿਸ ਕੰਮ ਲਈ ਹੈ, ਇਹ ਸਭ ਕਿਉਂ ? ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਹੱਕ ਦਾ ਧਨ ਇਨ੍ਹਾਂ ਚੀਜ਼ਾਂ ਵਿੱਚ ਲਗਾਇਆ ਜਾਂਦਾ ਹੈ, ਉਹ ਇਸ ਲਈ ਲਗਾਇਆ ਜਾਂਦਾ ਹੈ ਕਿ ਦੇਸ਼ ਦੇ ਅੰਦਰ ਅਜਿਹੇ ਨਿਊਕਲੀਅਸ ਤਿਆਰ ਹੋਣ, ਅਜਿਹੀਆਂ ਇਕਾਈਆਂ ਬਣਦੀਆਂ ਜਾਣ ਜੇ ਮਿਸ਼ਨ ਮੋਡ ਵਿੱਚ ਹੋਰਨਾਂ ਨੂੰ ਵੀ ਪ੍ਰੇਰਤ ਕਰਨ ਅਤੇ ਦੇਸ਼ ਦਾ ਜਜ਼ਬਾ ਵਧਦਾ ਜਾਏ ਅਤੇ ਇਸ ਲਈ ਇੱਕ ਪ੍ਰਕਾਰ ਨਾਲ ਜ਼ਿੰਦਗੀ ਨੂੰ ਬਣਾਉਣ ਦਾ ਅਤੇ ਉਸ ਬਣੀ ਹੋਈ ਜ਼ਿੰਦਗੀ ਨਾਲ ਦੇਸ਼ ਨੂੰ ਬਣਾਉਣ ਦਾ ਇਹ ਇੱਕ ਪ੍ਰਯਤਨ ਹੁੰਦਾ ਹੈ। ਅਗਰ ਅਸੀਂ ਇੱਥੇ ਹੀ ਸਭ ਕੁਝ ਛੱਡ ਜਾਂਦੇ ਹਾਂ,

ਸਿਰਫ਼ memories ਨੂੰ, ਯਾਦਾਂ ਨੂੰ ਜੋ ਜੀਵਨ ਭਰ ਦੋਸਤਾਂ ਵਿੱਚ ਵੰਡਦੇ ਰਹਿਣ ਲਈ ਕੰਮ ਆਉਣ ਵਾਲੀਆਂ ਹਨ, ਤਾਂ ਸ਼ਾਇਦ ਕੁਝ ਕਮੀ ਰਹਿ ਗਈ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਗਰਵ ਹੋਣਾ ਚਾਹੀਦਾ ਹੈ ਕਿ ਸਾਡਾ ਦੇਸ਼ ਅਜ਼ਾਦ ਹੋਣ ਦੇ ਬਾਅਦ armed forces ਲਈ rules and regulation ਅਤੇ ਨਿਯਮਾਂ ਦਾ ਨਿਰਮਾਣ ਹੋਣ ਤੋਂ ਪਹਿਲਾਂ ਇਸ ਦੇਸ਼ ਵਿੱਚ NCC  ਦਾ ਐਕਟ ਬਣਿਆ ਸੀ। ਰਾਸ਼ਟਰ ਰੱਖਿਆ ਤੋਂ ਵੀ ਪਹਿਲਾਂ ਰਾਸ਼ਟਰ ਨਿਰਮਾਣ ਨੂੰ ਸਾਡੇ ਦੇਸ਼ ਵਿੱਚ ਯੁਵਾ ਪੀੜ੍ਹੀ ਨਾਲ ਜੋੜਿਆ ਗਿਆ ਸੀ। ਅੱਜ NCC 70 ਸਾਲ ਦੀ ਹੋ ਗਈ ਹੈ। ਸੱਤ ਦਹਾਕਿਆਂ ਦੀ ਯਾਤਰਾ ਅਤੇ ਮੇਰੇ ਜਿਹੇ ਲੱਖਾਂ-ਲੱਖਾਂ NCC ਦੇ ਕੈਡਿਟ ਦੇਸ਼ ਭਗਤੀ ਦੇ ਸੰਸਕਾਰ ਪ੍ਰਾਪਤ ਕਰ ਕੇ ਜੀਵਨ ਦੀ ਰਾਹ ‘ਤੇ ਚੱਲੇਹੋਏ ਦੋਸਤੋ, NCC ਤੋਂ ਸਾਨੂੰ sense of mission ਮਿਲਦੀ ਹੈ। 70 ਸਾਲ NCC ਦੇ ਹੋਣਾ ਸਮੇਂ ਦੀ ਮੰਗ ਹੈ ਕਿ ਇੱਕ ਵਾਰ ਅਸੀਂ relook ਕਰੀਏ, ਜਿੱਥੋਂ ਚਲੇ ਸੀ, ਜਿੱਥੇ ਪਹੁੰਚੇ ਅਤੇ ਅਗਾਂਹ ਜਿੱਥੇ ਦੇਸ਼ ਨੂੰ ਲੈ ਜਾਣਾ ਹੈ। ਇਸ NCC ਦਾ ਰੂਪ ਕੀ ਹੋਵੇ, ਅਤੇ ਕਿਹੜੀਆਂ ਨਵੀਆਂ ਚੀਜ਼ਾਂ ਜੋੜੀਆਂ ਜਾਣ। ਉਸ ਦਾ ਵਿਸਥਾਰ ਕੀ ਹੋਵੇ ਅਤੇ ਇਨ੍ਹਾਂ ਸਾਰੇ ਵਿਸ਼ਿਆਂ ਨਾਲ ਜੁੜੇ ਲੋਕਾਂ ਨੂੰ ਮੈਂ ਕਹਾਂਗਾ ਕਿ ਜਦ ਅਸੀਂ NCC ਦੇ 75 ਸਾਲ ਮਨਾਈਏ, ਅਸੀਂ ਇੱਕ ਖ਼ਾਕਾ ਤਿਆਰ ਕਰੀਏ ਅਤੇ ਉਸ 75 ਸਾਲ ਦੇ ਮਿਸ਼ਨ ਨੂੰ ਅਜਿਹੀਆਂ ਉਚਾਈਆਂ ‘ਤੇ NCC ਨੂੰ ਲੈ ਜਾਣ ਵਾਲਾ ਬਣਾਈਏ ਕਿ ਦੇਸ਼ ਦੇ ਹਰ ਕੋਨੇ ਵਿੱਚ ਕੁਝ ਨਵਾਂਪਣ ਆਏ, ਕੁਝ ਬਦਲਾਅ ਆਏ, ਕੋਈ ਗੌਰਵ ਦੀ ਭਾਵਨਾ ਜਾਗੇ। ਇਸ ਸੰਕਲਪ ਨੂੰ ਲੈ ਕੇ ਜਦੋਂ 70ਸਾਲ ਪੂਰੇ ਕਰ ਰਹੇ ਹਾਂ, 75 ਸਾਲ ਦਾ ਮਿਸ਼ਨ ਤੈਅ ਕਰੀਏ। ਮੈਂ ਨਹੀਂ ਮੰਨਦਾ ਕਿ ਮੇਰੇ ਦੇਸ਼ ਦਾ ਕੋਈ ਨੌਜਵਾਨ ਹੁਣ ਭ੍ਰਿਸ਼ਟਾਚਾਰ ਨੂੰ ਸਹਿਣ ਲਈ ਤਿਆਰ ਹੈ। ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਫ਼ਰਤ ਦਾ ਭਾਵ ਸਮਾਜ ਵਿੱਚ ਅਨੁਭਵ ਹੋ ਰਿਹਾ ਹੈ, ਲੇਕਿਨ ਅਸੀਂ ਭ੍ਰਿਸ਼ਟਾਚਾਰ ਨਾਲ ਸਿਰਫ਼ ਨਫ਼ਰਤ ਹੀ ਕਰਦੇ ਰਹੇ, ਰੋਸ ਪ੍ਰਗਟ ਕਰਦ ਰਹੇ, ਗੁੱਸਾ ਦਿਖਾਉਂਦੇ ਰਹੇ ਕੀ ਇੰਨੇ ਨਾਲ ਕੰਮ ਚਲੇਗਾ ? ਫਿਰ ਤਾਂ  ਇਹ ਲੜਾਈ ਬੜੀ ਲੰਮੀ ਚਲਾਉਣੀ ਪਵੇਗੀ, ਇਹ ਲੜਾਈ ਰੁਕਣ ਵਾਲੀ ਨਹੀਂ ਹੈ, ਇਹ ਭ੍ਰਿਸ਼ਟਾਚਾਰ ਖ਼ਿਲਾਫ ਲੜਾਈ, ਇਹ ਕਾਲੇਧਨ ਦੀ ਲੜਾਈ, ਮੇਰੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਬਣਾਉਣ ਲਈ ਹੈ ਅਤੇ  ਅਗਰ ਮੇਰੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਬਣਨਾ ਹੈ ਤਾਂ ਉਸੇ ਨਾਲ ਮੇਰੇ ਦੇਸ਼ ਦਾ ਵੀ ਭਵਿੱਖ ਬਣਨ ਵਾਲਾ ਹੈ। ਲੇਕਿਨ ਮੈਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਭਾਰਤ ਦੇ ਨੌਜਵਾਨਾਂ ਕੋਲੋਂ ਕੁਝ ਮੰਗਣਾ ਚਾਹੁੰਦਾ ਹਾਂ, ਮੇਰੇ NCC ਕੈਡਿਟਾਂ ਤੋਂ ਕੁਝ ਮੰਗਣਾ ਚਾਹੁੰਦਾ ਹਾਂ।

ਮੈਂ ਜਾਣਦਾ ਹਾਂ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ। ਮੇਰੇ ਦੇਸ਼ ਦੇ ਨੌਜਵਾਨ ਮੈਨੂੰ ਨਿਰਾਸ਼ ਨਹੀਂ ਕਰਨਗੇ ਨਾ ਮੈਂ ਤੁਹਾਨੂੰ ਵੋਟ ਮੰਗਣ ਲਈ ਕਹਿ ਰਿਹਾ ਹਾਂ, ਨਾ ਰਾਜਨੀਤੀ ਦੇ ਮੰਚ ‘ਤੇ ਆਪਣੀ ਪ੍ਰਗਤੀ ਲਈ ਮਦਦ ਚਾਹੁੰਦਾ ਹਾਂ। ਮੇਰੇ ਦੇਸ਼ ਦੇ ਨੌਜਵਾਨੋ ਮੈਂ ਤੁਹਾਡੀ ਮਦਦ ਚਾਹੁੰਦਾ ਹਾਂ ਭਾਰਤ ਨੂੰ ਇਸ ਭ੍ਰਿਸ਼ਟਾਚਾਰ ਰੂਪੀ ਦੀਮਕ (ਸਿਊਂਕ) ਤੋਂ ਮੁਕਤੀ ਦਿਵਾਉਣ ਲਈ। ਤੁਹਾਨੂੰ ਲਗਦਾ ਹੋਵੇਗਾ ਕਿ ਅਸੀਂ ਕੀ ਕਰ ਸਕਦੇ ਹਾਂ ? ਲੱਗਦਾ ਹੋਵੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਿਸੇ ਨੂੰ ਕੁਝ ਦਿਆਂਗੇ ਨਹੀਂ। ਜ਼ਿਆਦਾ ਤੋਂ ਜ਼ਿਆਦਾ ਅਸੀਂ ਕਿਸੇ ਕੋਲੋਂ ਕੁਝ ਲਵਾਂਗੇ ਨਹੀਂ। ਉਹ ਤਾਂ ਤੁਸੀਂ ਕਰੋਗੇ ਹੀ, ਲੇਕਿਨ ਇੰਨੇ ਨਾਲ ਗੱਲ ਅਟਕੇਗੀ ਨਹੀਂ । ਇੱਕ ਕੰਮ ਅਗਰ ਤੁਸੀਂ ਠਾਣ ਲਵੋ ਅਤੇ ਨਿਯਮ ਬਣਾ ਲਵੋ ਕਿ ਸਾਲ ਵਿੱਚ ਘੱਟ ਤੋਂ ਘੱਟ ਸੌ ਨਵੇਂ ਪਰਿਵਾਰਾਂ ਨੂੰ ਮੈਂ ਇਸ ਕੰਮ ਲਈ ਜੋੜਾਂਗਾ, ਉਹ ਕਿਹੜਾ ਕੰਮ ਹੈ।

ਅਗਰ accountability ਆਉਂਦੀ ਹੈ,transparency ਆਉਂਦੀ ਹੈ ਤਾਂ ਆਪਣੇ ਆਪ ਚੀਜ਼ਾਂ ਵਿੱਚ ਬਦਲਾਅ ਆਉਂਦਾ ਹੈ। ਕੀ ਤੁਸੀਂ ਤੈਅ ਕਰ ਸਕਦੇ ਹੋ ਕਿ ਹੁਣ ਅਸੀਂ ਜਿੱਥੇ ਵੀ ਕੁਝ ਖਰੀਦਣ ਜਾਵਾਂਗੇ, ਜਿੱਥੇ ਵੀ ਪੈਸੇ ਦਾ ਲੈਣ-ਦੇਣ ਹੋਵੇਗਾ ਉਹ Cash ਨਾਲ ਨਹੀਂ ਕਰਾਂਗੇ। ਅਸੀਂ ਸਾਰੇ mobile phone ਵਾਲੇ ਹੋ ਗਏ ਹਾਂ। ਕੀ ਭੀਮ ਐਪ ਡਾਊਨਲੋਡ ਕਰਕੇ ਅਸੀਂ ਭੀਮ ਐਪ ਰਾਹੀਂ ਹਰ ਚੀਜ਼ ਖਰੀਦਾਂਗੇ ਅਤੇ ਜਿਸ ਦੁਕਾਨ ਤੋਂ ਖਰੀਦਾਂਗੇ, ਜਿਸ store ਵਿੱਚ ਜਾਂਦੇ ਹੋਵਾਂਗੇ, ਜਿਸ mall ਵਿੱਚ ਜਾਂਦੇ ਹੋਵਾਂਗੇ, ਉਨ੍ਹਾਂ ਨੂੰ ਵੀ ਤਾਕੀਦ ਕਰਾਂਗੇ ਜਾਂ ਨਹੀਂ, ਇਹ ਤੁਹਾਨੂੰ ਕਰਨਾ ਹੋਵੇਗਾ। ਆਪ ਇਸ ਦੀ ਆਦਤ ਪਾ ਲਉ। ਤੁਸੀਂ ਦੇਖੋ ਇੰਨੀ transparency ਆਉਣੀ ਸ਼ੁਰੂ ਹੋ ਜਾਵੇਗੀ, ਇੰਨੀ accountability ਸਰਲ ਹੋ ਜਾਵੇਗੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਦਿਸ਼ਾ ਵਿੱਚ ਮਜ਼ਬੂਤ ਕਦਮ ਉਠਾ ਸਕਾਂਗੇ ਅਤੇ ਇਹ ਕੰਮ ਮੇਰੇ ਨੌਜਵਾਨਾਂ ਦੀ ਮਦਦ ਤੋਂ ਬਿਨਾਨਹੀਂ ਹੋ ਸਕਦਾ। ਮੇਰੇ NCC ਕੈਡਿਟ ਇੱਕ ਮਿਸ਼ਨ ਮੋਡ ਵਿੱਚ ਇਸ ਕੰਮ ਨੂੰ ਲੈ  ਲੈਣ, ਕਿਸੇ ਦੀ ਹਿੰਮਤ ਹੈ ਕਿ  ਦੇਸ਼ ਨੂੰ ਭ੍ਰਿਸ਼ਟਾਚਾਰ ਵੱਲ ਖਿੱਚ ਕੇ ਰੱਖ ਸਕੇ। ਕਿੰਨਾ ਵੀ ਭ੍ਰਿਸ਼ਟ ਵਿਅਕਤੀ ਕਿੰਨੇ ਵੀ ਵੱਡੇ ਅਹੁਦੇ ‘ਤੇ ਪਹੁੰਚ ਜਾਵੇ ਤਾਂ ਵੀ ਉਸ ਨੂੰ ਇਮਾਨਦਾਰੀ ਦੇ ਰਸਤੇ ‘ਤੇ ਆਉਣ ਲਈ ਮਜ਼ਬੂਰ ਹੋਣਾ ਪਵੇਗਾ।

ਦੇਸ਼ ਵਿੱਚ ਕਦੇ-ਕਦੇ ਨਿਰਾਸ਼ਾ ਹੁੰਦੀ ਸੀ ਕਿ ਭ੍ਰਿਸ਼ਟਾਚਾਰ ਦੀਆਂ ਗੱਲਾਂ ਤਾਂ ਬਹੁਤ ਹੁੰਦੀਆਂ ਹਨ,ਪਰੰਤੂ ਵੱਡੇ-ਵੱਡੇ ਲੋਕਾਂ ਨੂੰ ਕੁਝ ਨਹੀਂ ਹੁੰਦਾ। ਅੱਜ ਅਸੀਂ ਅਜਿਹੇ ਸਮੇਂ ‘ਚੋਂ ਗੁਜ਼ਰ ਰਹੇ ਹਾਂ ਕਿ ਦੇਸ਼ ਦੇ ਤਿੰਨ-ਤਿੰਨ ਸਾਬਕਾ ਮੁੱਖ ਮੰਤਰੀ ਜੇਲ੍ਹਾਂ ਵਿੱਚ ਸੜ ਰਹੇ ਹਨ। ਕੌਣ ਕਹਿੰਦਾ ਹੈ ਕਿ ‘ਈਸ਼ਵਰ ਨਹੀਂ ਹੈ’ ਕੌਣ ਕਹਿੰਦਾ ਹੈ ਈਸ਼ਵਰ ਦੇ ਘਰ ਨਿਆਂ ਨਹੀਂ ਹੈ। ਹੁਣ ਕੋਈ ਬਚਣ ਵਾਲਾ ਨਹੀਂ ਹੈ। ਅਤੇ ਇਸ ਲਈ ਮੈਂ ਅੱਜ NCC ਦੇ ਕੈਡਿਟਾਂ ਦੇ ਸਾਹਮਣੇ, ਉਨ੍ਹਾਂ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ NCC ਦੇ ਕੈਡਿਟ ਹੋਣ ਜਾਂ NCC ਦੇ ਨੌਜਵਾਨ ਹੋਣ, ਨਹਿਰੂ ਯੁਵਾ ਕੇਂਦਰ ਦੇ ਨੌਜਵਾਨ ਹੋਣ ਜਾਂ ਸਕੂਲ ਕਾਲਜ ਦੇ ਵਿਦਿਆਰਥੀ ਹੋਣ, ਮੇਰੇ ਦੇਸ਼ ਲਈ ਜੀਣ-ਮਰਨ ਵਾਲੇ ਨੌਜਵਾਨ ਹੋ, ਮੈਂ ਤੁਹਾਡੇ ਕੋਲੋਂ ਮਦਦ ਚਾਹੁੰਦਾ ਹਾਂ। ਇਸ ਲੜਾਈ ਲਈ ਤੁਸੀਂ ਮੇਰੇ ਨਾਲ ਸਿਪਾਹੀ ਬਣ ਕੇ ਆ ਜਾਓ ਆਓ, ਅਸੀਂ ਸਾਰੇ ਮਿਲ ਕੇ ਭਾਰਤ ਨੂੰ ਇਸ ਦੀਮਕ ਤੋਂ ਮੁਕਤੀ ਦਿਵਾ ਦੇਈਏ ਤਾਂ ਦੇਸ਼ ਦੇ ਗ਼ਰੀਬਾਂ ਦੇ ਹੱਕ ਦੀ ਲੜਾਈ ਅਸੀਂ ਜਿੱਤ ਸਕਾਂਗੇ।ਅਸੀਂ ਬੁਰਾਈਆਂ ਮਿਟਾਉਂਦੇ ਹਾਂ, ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਮੇਰੇ ਦੇਸ਼ ਦੇ ਗ਼ਰੀਬਾਂ ਨੂੰ ਹੁੰਦਾ ਹੈ। ਜਦੋਂ ਪੈਸੇ ਸਹੀਂ ਜਗ੍ਹਾ ‘ਤੇ ਖ਼ਰਚ ਹੁੰਦੇ ਹਨ ਤਾਂ ਕਿਸੇ ਗ਼ਰੀਬ ਦੇ ਘਰ ਸਸਤੀ ਦਵਾਈ ਪੁਹੰਚਦੀ ਹੈ। ਜਦੋਂ ਪੈਸੇ ਸਹੀ ਜਗ੍ਹਾ ਖ਼ਰਚ ਹੁੰਦੇ ਹਨ ਤਾਂ ਗ਼ਰੀਬ ਬੱਚਿਆਂ ਦੇ ਪੜ੍ਹਨ ਲਈ ਚੰਗੇ ਅਧਿਆਪਕ, ਚੰਗੇ ਸਕੂਲ ਦੀ ਵਿਵਸਥਾ ਬਣਦੀ ਹੈ। ਜਦ ਪੈਸੇ ਸਹੀ ਜਗ੍ਹਾ ਉਪਯੋਗ ਹੁੰਦੇ ਹਨ ਤਾਂ ਦੇਸ਼ ਦੇ ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ ਉਨ੍ਹਾਂ ਲਈ ਕੁਝ ਕਰਨ ਦਾ ਅਵਸਰ ਪੈਦਾ ਹੁੰਦਾ ਹੈ। ਅਤੇ ਇਸ ਲਈ ਮੇਰੇ ਦੇਸ਼ ਦੇ ਪਿਆਰੇ ਨੌਜਵਾਨੋ  ਹੁਣ ਇਹਨੀਂ ਦਿਨੀਂ ਆਧਾਰ ਦੇ ਵਿਸ਼ੇ ਵਿੱਚ ਚਰਚਾ ਸੁਣ ਰਹੇ ਹਾਂ। ਜੋ ਲੋਕ technology  ਨੂੰ ਜਾਣਦੇ ਹਨ, ਜੋ ਬਦਲਦੇ ਹੋਏ ਯੁੱਗ ਨੂੰ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਡੈਟਾ, ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵੱਡੀ ਤਾਕਤ ਬਣਨ ਵਾਲਾ ਹੈ। ਜਿਸ ਦੇ ਕੋਲ ਡੇਟਾ ਹੈ, ਉਹ ਤਾਕਤਵਰ ਮੰਨਿਆ ਜਾਵੇਗਾ, ਉਹ ਦਿਨ ਹੁਣ ਦੂਰ ਨਹੀਂ ਹੋਵੇਗਾ। ਆਧਾਰ ਨੇ ਡਿਜੀਟਲ ਵਰਲਡ ਵਿੱਚ ਡੇਟਾ ਦੀ ਦੁਨੀਆ ਵਿੱਚ ਭਾਰਤ ਨੂੰ ਬਹੁਤ ਵੱਡੀ ਤਾਕਤ ਦਾ ਮਾਣ ਦਿੱਤਾ ਹੈ,ਗੌਰਵ ਦਿੱਤਾ ਹੈ। ਅਤੇ ਹੁਣ ਆਧਾਰ ਦੇ ਮਾਧਿਅਮ ਨਾਲ ਲੋਕਾਂ ਨੂੰ ਜੋ benefit ਮਿਲਣਾ ਚਾਹੀਦਾ ਹੈ, ਗ਼ਰੀਬ ਨੂੰ, ਆਮ ਨਾਗਰਿਕ ਨੂੰ ਜੋ ਪਹਿਲਾਂ ਗਲਤ ਹੱਥਾਂ ਵਿੱਚ ਚਲੇ ਜਾਂਦੇ ਸਨ।

ਭ੍ਰਿਸ਼ਟਾਚਾਰ ਦਾ ਉਹ ਵੀ ਇੱਕ ਰਸਤਾ ਸੀ, ਜੋ ਬੱਚੀ ਪੈਦਾ ਨਹੀਂ ਹੁੰਦੀ ਸੀ ਉਹ ਸਰਕਾਰੀ ਕਾਗਜ਼ਾਂ ਵਿੱਚ ਵੱਡੀ ਹੁੰਦੀ ਸੀ, ਸ਼ਾਦੀ ਹੋ ਜਾਂਦੀ ਸੀ ਅਤੇ ਵਿਧਵਾ ਵੀ ਹੋ ਜਾਂਦੀ ਸੀ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਵਿਧਵਾ ਪੈਨਸ਼ਨ ਵੀ ਚਲੀ ਜਾਂਦੀ ਸੀ। ਇਹ ਕਾਰੋਬਾਰ ਚਲਦਾ ਰਿਹਾ, ਆਧਾਰ ਦੇ ਕਾਰਨDirect benefit transfer ਦੇ ਕਾਰਨ ਜੋ ਹੱਕਦਾਰ ਸਨ, ਉਨ੍ਹਾਂ ਦੀ identification ਹੋ ਸਕੀ ਅਤੇ ਲਾਭ ਉਨ੍ਹਾਂ ਨੂੰ ਹੀ ਮਿਲਣ ਲੱਗਿਆ। ਅਤੇ ਮੇਰੇ ਦੇਸ਼ ਦੇ ਨੌਜਵਾਨੋ ਸਿਰਫ਼ technology ਦੀ ਮਦਦ ਨਾਲ ਕੁਝ ਹੀ ਯੋਜਨਾਵਾਂ ਵਿੱਚ,ਅਜੇਤਾਂ ਸ਼ਤ ਪ੍ਰਤੀਸ਼ਤ ਨਹੀਂ ਹੈ, ਆਰੰਭ ਹੈ, ਕਰੀਬ-ਕਰੀਬ 60 ਹਜ਼ਾਰ ਕਰੋੜ ਰੁਪਿਆ ਦੇਸ਼ ਦਾ ਜੋ ਗਲਤ ਹੱਥਾਂ ਵਿੱਚ ਜਾਂਦਾ ਸੀ, ਉਹ ਬਚ ਗਿਆ। ਇਹ ਸਭ ਸੰਭਵ ਹੈ। ਅਤੇ ਇਸ ਲਈ ਮੇਰੇ ਨੌਜਵਾਨ cashless society ਦੀ ਦਿਸ਼ਾ ਵਿੱਚ  less cash ਦਾ ਮੰਤਰ ਲੈ ਕੇ ਭੀਮ ਐਪ ਦਾ ਸਭ ਤੋਂ ਜ਼ਿਆਦਾ ਉਪਯੋਗ ਕਰਦੇ ਹੋਏ ਅਸੀਂ ਅਗਰ ਖਰੀਦ, ਵਿਕਰੀ ਦਾ ਸਾਰਾ ਕਾਰੋਬਾਰ, ਫੀਸ ਵੀ ਦੇਣੀ ਹੈ ਤਾਂ ਭੀਮ ਐਪ ਰਾਹੀਂ ਹੀ ਦਿਆਂਗੇ। ਤਾਂ ਤੁਸੀਂ ਦੇਖਣਾ ਕਿਸ ਤਰ੍ਹਾੰ ਦੇਸ਼ ਵਿੱਚ ਬਦਲਾਅ ਸ਼ੁਰੂ ਹੁੰਦਾ ਹੈ।

ਮੇਰੇ ਨੌਜਵਾਨ ਸਾਥੀਓ, ਇੱਕ ਉੱਤਮ ਅਨੁਭਵ ਜੀਵਨ ਵਿੱਚ ਮਿਲਿਆ ਹੈ ਤੁਹਾਨੂੰ ਬਹੁਤ ਹੀ ਘੱਟ ਸਮੇਂ ਵਿੱਚ ਦੇਸ਼ ਦੇ ਹਰ ਕੋਨੇ ਦੇ ਵਿਅਕਤੀ ਨਾਲ ਜੀਅ ਕੇ ਦੇਸ਼ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ।feelingਮਿਲਦੀ ਹੈ। ਭਾਰਤ ਦੀ ਇੱਕ ਨਵਾਂ ਸਪਰਸ਼ ਤੁਹਾਨੂੰ ਮਿਲਦਾ ਹੈ, ਇਸ ਨਵਚੇਤਨਾ  ਨਾਲ, ਇਸ ਨਵੇਂ ਸੰਕਲਪ  ਨਾਲ, ਇਸ ਨਵੇਂ ਅਰਮਾਨ  ਨਾਲ NewIndia ਬਣਾਉਣ ਲਈ ਅਸੀਂ ਸਾਰੇ ਸੰਕਲਪ ਲੈ ਕੇ ਚੱਲੇ। 2022 ਵਿੱਚ ਜਦ ਭਾਰਤ ਅਜ਼ਾਦੀ ਦੇ 75 ਸਾਲ ਮਨਾਏਗਾ, ਤਦ ਅਜ਼ਾਦੀ ਦੇ ਦਿਵਾਨਿਆਂ ਦੇ ਸੁਪਨੇ ਪੂਰੇ ਕਰਨ ਦੀ ਸਮਰੱਥਾ ਅਸੀਂ ਕਮਾ ਕੇ ਦੇਸ਼ ਨੂੰ ਅੱਗੇ ਵਧਾਈਏ,New India ਬਣਾਈਏ, ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ।

 

***

ਏਕੇਟੀ/ਏਕੇ/ਕੇਟੀ/ਆਰਐੱਸਬੀ/ਏਕੇ