Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਮੈਂ ਸਲਾਨਾ ਸਿਖ਼ਰ ਸੰਮੇਲਨ ਲਈ 10-12 ਨਵੰਬਰ ਨੂੰ ਜਪਾਨ ਜਾਵਾਂਗਾ। ਪ੍ਰਧਾਨ ਮੰਤਰੀ ਵਜੋਂ ਇਹ ਮੇਰਾ ਦੂਜਾ ਦੌਰਾ ਹੋਵੇਗਾ।
ਜਪਾਨ ਨਾਲ ਸਾਡੀ ਭਾਈਵਾਲੀ ਇੱਕ ਵਿਸ਼ੇਸ਼ ਰਣਨੀਤਕ ਤੇ ਅੰਤਰਰਾਸ਼ਟਰੀ ਭਾਈਵਾਲੀ ਹੈ। ਭਾਰਤ ਅਤੇ ਜਪਾਨ ਇੱਕ-ਦੂਜੇ ਨੂੰ ਸਾਂਝੀ ਬੋਧੀ ਵਿਰਾਸਤ, ਜਮਹੂਰੀ ਕਦਰਾਂ-ਕੀਮਤਾਂ ਤੇ ਇੱਕ ਖੁੱਲ੍ਹੇ, ਸਮਾਵੇਸ਼ੀ ਅਤੇ ਨਿਯਮਾਂ ਉੱਤੇ ਅਧਾਰਤ ਇੱਕ ਖੁੱਲ੍ਹੀ ਅੰਤਰਰਾਸ਼ਟਰੀ ਵਿਵਸਥਾ ਦੇ ਸਤਰੰਗੇ-ਸ਼ੀਸ਼ੇ ਵਿੱਚੋਂ ਦੀ ਵੇਖਦੇ ਹਨ।

ਅੱਜ ਭਾਰਤ ਵਿੱਚ ਜਪਾਨ ਚੋਟੀ ਦੇ ਨਿਵੇਸ਼ਕਾਂ ਵਿੱਚੋਂ ਇੱਕ ਹੈ। ਪਰ ਬਹੁਤ ਸਾਰੀਆਂ ਜਪਾਨੀ ਕੰਪਨੀਆਂ, ਜੋ ਹੁਣ ਭਾਰਤ ਵਿੱਚ ਇੱਕ ਘਰੇਲੂ ਨਾਂਅ ਬਣ ਚੁੱਕੀਆਂ ਹਨ, ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਅਰਥ ਵਿਵਸਥਾ ਵਿੱਚ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੀਆਂ ਆ ਰਹੀਆਂ ਹਨ। ਟੋਕੀਓ ‘ਚ, ਮੈਂ ਬਿਜ਼ਨਸ ਅਤੇ ਨਿਵੇਸ਼-ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਅਤੇ ਜਪਾਨ ਦੇ ਚੋਟੀ ਦੇ ਬਿਜ਼ਨਸ ਆਗੂਆਂ ਨਾਲ ਵਿਸਤ੍ਰਿਤ ਗੱਲਬਾਤ ਕਰਾਂਗਾ।

ਇਸ ਦੌਰੇ ਦੌਰਾਨ, ਮੈਨੂੰ ਮਹਾਮਹਿਮ ਸਮਰਾਟ ਨਾਲ ਮੁਲਾਕਾਤ ਕਰਨ ਦਾ ਮੌਕਾ ਵੀ ਮਿਲੇਗਾ। ਅਤੇ, ਮੈਂ 11 ਨਵੰਬਰ ਨੂੰ ਟੋਕੀਓ ‘ਚ, ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨਾਲ ਆਪਣੀ ਮੁਲਾਕਾਤ ਦੌਰਾਨ ਆਪਣੇ ਦੁਵੱਲੇ ਸਹਿਯੋਗ ਦੇ ਸਮੁੱਚੇ ਰੰਗ-ਦ੍ਰਿਸ਼ ਦੀ ਸਮੀਖਿਆ ਕਰਨੀ ਚਾਹਾਂਗਾ।
12 ਨਵੰਬਰ ਨੂੰ, ਪ੍ਰਧਾਨ ਮੰਤਰੀ ਅਤੇ ਮੈਂ ਪ੍ਰਸਿੱਧ ਸ਼ਿਨਕਾਨਸੇਨ (Shinkansen) ਉੱਤੇ ਕੋਬੇ (Kobe) ਤੱਕ ਯਾਤਰਾ ਕਰਾਂਗਾ – ਇਹੋ ਸ਼ਿਨਕਾਨਸੇਨ ਤਕਨਾਲੋਜੀ ਮੁੰਬਈ-ਅਹਿਮਦਾਬਾਦ ਤੇਜ਼ ਰਫ਼ਤਾਰ ਰੇਲਵੇ ਲਈ ਸਥਾਪਤ ਕੀਤੀ ਜਾਣੀ ਹੈ। ਅਸੀਂ ਕੋਬੇ ‘ਚ ਕਾਵਾਸਾਕੀ ਭਾਰੀ ਉਦਯੋਗ ਸੁਵਿਧਾ ਨੂੰ ਵੀ ਵੇਖਣ ਜਾਵਾਂਗਾ, ਜਿੱਥੇ ਤੇਜ਼ ਰਫ਼ਤਾਰ ਰੇਲਵੇ ਦਾ ਨਿਰਮਾਣ ਹੁੰਦਾ ਹੈ।

ਭਾਰਤ ਅਤੇ ਜਪਾਨ ਵਿਚਾਲੇ ਤੇਜ਼ ਰਫ਼ਤਾਰ ਸਹਿਯੋਗ; ਸਾਡੇ ਸਹਿਯੋਗ ਦੀ ਸ਼ਕਤੀ ਦੀ ਇੱਕ ਪ੍ਰਕਾਸ਼ਮਾਨ ਉਦਾਹਰਨ ਹੈ। ਇਸ ਨਾਲ ਕੇਵਲ ਬਿਜ਼ਨਸ ਅਤੇ ਨਿਵੇਸ਼ ਸਬੰਧਾਂ ਵਿੱਚ ਹੀ ਵਾਧਾ ਨਹੀਂ ਹੋਵੇਗਾ, ਸਗੋਂ ਇਸ ਨਾਲ ਭਾਰਤ ਵਿੱਚ ਹੁਨਰਮੰਦ ਨੌਕਰੀਆਂ ਦੀ ਸਿਰਜਣਾ ਵੀ ਹੋਵੇਗਾ, ਸਾਡੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ ਅਤੇ ‘ਮੇਕ ਇਨ ਇੰਡੀਆ ਮਿਸ਼ਨ’ ਨੂੰ ਇੱਕ ਹੁਲਾਰਾ ਮਿਲੇਗਾ।

***

AKT/HS