Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਜਪਾਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਜਪਾਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਜਪਾਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ


ਪ੍ਰਧਾਨ ਮੰਤਰੀ ਅਤੇ ਮੇਰੇ ਨਜ਼ਦੀਕੀ ਮਿੱਤਰ ਅਬੇ ਜੀ,

Distinguished delegates,

Friends,

 ਨਮਸਤੇ!

ਕੋਂਨਚਿਵਾ!

ਇੱਥੇ ਟੋਕੀਓ ਵਿੱਚ, ਅਤੇ ਇਸ ਤੋਂ ਪਹਿਲਾਂ ਯਾਮਾਨਾਸ਼ੀ ਵਿੱਚ ਅਤੇ ਆਪਣੇ ਘਰ ਵਿੱਚ, ਜਿਸ ਆਤਮੀਅਤਾ ਨਾਲ ਅਬੇ ਸਾਨ ਨੇ ਮੇਰਾ ਸੁਆਗਤ ਕੀਤਾ, ਉਸ ਨੇ ਮੇਰੀ ਇਸ ਜਪਾਨ ਯਾਤਰਾ ਦੀ ਸਫ਼ਲਤਾ ਨੂੰ ਹੋਰ ਵੀ ਅਭੁੱਲ ਬਣਾ ਦਿੱਤਾ ਹੈ। ਜਪਾਨ ਪੂਰਬ ਅਤੇ ਪੱਛਮ ਦੀਆਂ ਸੱਭਿਆਤਾਵਾਂ ਦੇ ਸਭ ਤੋਂ ਉੱਤਮ ਪਹਿਲੂਆਂ ਦਾ ਸੰਗਮ ਹੈ। ਇਹ ਉਹੀ ਮਹਾਨ ਦੇਸ਼ ਹੈ ਜਿਸ ਨੇ ਸਿਖਾਇਆ ਹੈ ਕਿ ਮਾਨਵ ਜਾਤੀ ਦੇ ਵਿਕਾਸ ਦਾ ਰਸਤਾ ਪੁਰਾਤਨ ਅਤੇ ਨੂਤਨ ਦਰਮਿਆਨ ਟਕਰਾਅ ਦਾ ਨਹੀਂ, ਬਲਕਿ ਉਨ੍ਹਾਂ ਦੀ ਸਹਿ-ਹੋਂਦ ਅਤੇ ਸਿਰਜਣਾ ਦਾ ਹੈ ਨਵੇਂ ਦਾ ਸੁਆਗਤ ਅਤੇ ਪੁਰਾਣੇ ਦਾ ਸਨਮਾਨ-ਇਹ ਜਪਾਨ ਦੀ ਵਿਸ਼ਵ ਸੱਭਿਅਤਾ ਨੂੰ ਪ੍ਰਮੁੱਖ ਦੇਣ ਹੈ। ਅਤੇ ਨਾਲ ਹੀ ਭਾਰਤ ਅਤੇ ਜਪਾਨ ਦੀ ਇੱਕ ਗਹਿਰੀ ਸਮਾਨਤਾ ਵੀ।

Excellencies,

ਜਪਾਨ ਅਤੇ ਭਾਰਤ ਦੇ ਸਬੰਧਾਂ ਨੂੰ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਰਗੀ ਗਹਿਰਾਈ ਅਤੇ ਵਿਸਤਾਰ ਪ੍ਰਾਪਤ ਹਨ। ਇਹ ਸਬੰਧ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਸੁਤੰਤਰਤਾਵਾਂ ਪ੍ਰਤੀ ਅਤੇ Rule of Law ਪ੍ਰਤੀ ਸਾਂਝੀ ਪ੍ਰਤੀਬੱਧਤਾ ਉੱਤੇ ਅਧਾਰਤ ਹਨ। ਆਪਣੇ ਸਬੰਧਾਂ ਦੇ ਅਗਾਮੀ ਵਿਕਾਸ ਲਈ ਇੱਕ ਵਿਸ਼ਾਲ ਵਿਜ਼ਨ ਤੇ ਕੱਲ੍ਹ ਅਤੇ ਅੱਜ ਅਬੇ ਸਾਨ ਦੇ ਨਾਲ ਮੇਰੀ ਬਹੁਤ ਉਪਯੋਗੀ ਬਾਤਚੀਤ ਹੋਈ ਹੈ। ਅੱਜ ਇਸ ਸਾਂਝੇ ਵਿਜ਼ਨ ਤੇ ਅਸੀਂ ਹਸਤਾਖ਼ਰ ਕੀਤੇ ਹਨ ਕੱਲ੍ਹ ਇਹ ਸਾਡੇ ਭਵਿੱਖ ਨੂੰ ਨਵੀਂ ਰੋਸ਼ਨੀ ਦੇਵੇਗਾ। ਸਾਡੇ ਦਰਮਿਆਨ ਪੂਰੀ ਸਹਿਮਤੀ ਹੈ ਕਿ ਅਸੀਂ ਆਪਣੇ ਸਹਿਯੋਗ ਨੂੰ digital partnership ਤੋਂ cyber space ਤੱਕ, ਸਿਹਤ ਤੋਂ ਰੱਖਿਆ-ਸੁਰੱਖਿਆ ਤੱਕ ਅਤੇ ਸਾਗਰ ਤੋਂ ਪੁਲਾੜ ਤੱਕ, ਹਰ ਖੇਤਰ ਵਿੱਚ ਅਸੀਮ ਗਤੀ ਦੇਵਾਂਗੇ ਮੈਨੂੰ ਦੱਸਿਆ ਗਿਆ ਹੈ ਕਿ ਅੱਜ ਜਪਾਨ ਦੇ ਨਿਵੇਸ਼ਕਾਂ ਨੇ ਭਾਰਤ ਵਿੱਚ 2.5 ਬਿਲੀਅਨ ਡਾਲਰ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤ ਵਿੱਚ ਲਗਭਗ 30 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸੇ ਯਾਤਰਾ ਦੌਰਾਨ ਦੁਵੱਲੀ ਕਰੰਸੀ ਸਵੈਪ ਵਿਵਸਥਾ ਤੇ ਹੋਈ ਸਹਿਮਤੀ ਵਿੱਚ ਸਾਡਾ ਆਪਸੀ ਵਿਸ਼ਵਾਸ ਅਤੇ ਸਾਡੀ ਆਰਥਕ ਸਾਂਝੇਦਾਰੀ ਦੀ ਲਗਾਤਾਰ ਵਧਦੀ ਨਜ਼ਦੀਕੀ ਸਾਫ਼ ਤੌਰ ਤੇ ਝਲਕਦੇ

Friends,

21ਵੀਂ ਸਦੀ ਏਸ਼ੀਆ ਦੀ ਸਦੀ ਹੈ। ਲੇਕਿਨ ਇਸ ਰੂਪ-ਸਰੂਪ ਤੇ ਪ੍ਰਸ਼ਨ ਹਨ। ਕਿਸ ਦਾ ਲਾਭ ਹੋਵੇਗਾ, ਕੀ ਕਰਨਾ ਹੋਵੇਗਾ, ਅਜਿਹੇ ਬਹੁਤ ਸਾਰੇ ਸਵਾਲ ਹਨ। ਲੇਕਿਨ ਇੱਕ ਗੱਲ ਸਾਫ਼ ਹੈ। ਭਾਰਤ ਅਤੇ ਜਪਾਨ ਦੇ ਸਹਿਯੋਗ ਦੇ ਬਿਨਾ 21ਵੀਂ ਸਦੀ ਏਸ਼ੀਆ ਦੀ ਸਦੀ ਨਹੀਂ ਹੋ ਸਕਦੀ। ਅਬੇ ਸਾਨ ਅਤੇ ਮੈਂ ਸਾਡੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ 2+2 Dialogue ਲਈ ਸਹਿਮਤ ਹੋਏ ਹਾਂ। ਇਸ ਦਾ ਉਦੇਸ਼ ਵਿਸ਼ਵ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਦੇਣਾ ਹੈ। International Solar Alliance ਵਿੱਚ ਜਪਾਨ ਦਾ ਪ੍ਰਵੇਸ਼ ,ਵਿਸ਼ਵ ਦੇ ਹਿਤ ਵਿੱਚ ਅਜਿਹੇ ਸਹਿਯੋਗ ਦਾ ਇੱਕ ਹੋਰ ਉੱਜਵਲ ਉਦਾਹਰਨ ਬਣੇਗਾ।

Friends,

ਅਗਲੇ ਵਰ੍ਹੇ ਜਪਾਨ ਓਸਾਕਾ ਵਿੱਚ G-20 Summit ਦੀ ਮੇਜ਼ਬਾਨੀ ਕਰੇਗਾ। ਅਗਲੇ ਵਰ੍ਹੇ ਰਗਬੀ World Cup ਵੀ ਜਪਾਨ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਇਹ tournament ਏਸ਼ੀਆ ਵਿੱਚ ਆਯੋਜਿਤ ਹੋਵੇਗਾ। ਅਤੇ ਫਿਰ 2020 ਵਿੱਚ Olympics (ਓਲੰਪਿਕਸ) ਦਾ ਆਯੋਜਨ ਟੋਕੀਓ ਵਿੱਚ ਹੋਵੇਗਾ ਇਨ੍ਹਾਂ ਸਾਰੇ ਮਹੱਤਵਪੂਰਨ ਗਲੋਬਲ events ਲਈ ,ਮੇਰੇ ਵੱਲੋਂ ,ਅਤੇ ਸਾਰੇ ਭਾਰਤ ਵੱਲੋਂ, ਸਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ

Friends,

ਭਾਰਤ-ਜਪਾਨ ਦੇ ਸਬੰਧਾਂ ਵਿੱਚ ਪ੍ਰਗਤੀ ਜਪਾਨ ਦੀ ਕਾਈਜ਼ਨ philosophy ਦੀ ਤਰ੍ਹਾਂ ਅਸੀਮ ਹੈ ਪ੍ਰਧਾਨ ਮੰਤਰੀ ਅਬੇ ਨਾਲ ਮਿਲਕੇ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮੈਂ ਪ੍ਰਤੀਬੱਧ ਹਾਂ। ਮੈਂ ਇੱਕ ਵਾਰ ਫਿਰ ਅਬੇ ਸਾਨ ਨੂੰ, ਜਪਾਨ ਸਰਕਾਰ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਧੰਨਵਾਦ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਦੋਮੋ ਅਰਿਗਾਤੋ ਗੋਜ਼ਾਈਮਸ

***

ਏਕੇਟੀ/ਐੱਸਐੱਚ/ਵੀਕੇ