Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਬਿਆਨ (14 ਸਤੰਬਰ, 2017)

ਜਪਾਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਬਿਆਨ (14 ਸਤੰਬਰ, 2017)

ਜਪਾਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਬਿਆਨ (14 ਸਤੰਬਰ, 2017)


ਪ੍ਰਤਿਸ਼ਠਿਤ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਵਿਲੱਖਣ ਪ੍ਰਤੀਨਿਧੀ,

ਮੀਡੀਆ ਦੇ ਮੈਂਬਰਾਨ,

ਕੋਨੀਚਿਵਾ (ਗੁੱਡ ਆਫਟਰਨੂਨ/ਨਮਸਕਾਰ)

ਮੈਨੂੰ ਖੁਸ਼ੀ ਹੈ ਕਿ ਮੇਰੇ ਵਿਲੱਖਣ ਦੋਸਤ, ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਭਾਰਤ ਵਿੱਚ ਅਤੇ ਖਾਸ ਕਰਕੇ ਗੁਜਰਾਤ ਵਿੱਚ ਸਵਾਗਤ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ । ਪ੍ਰਧਾਨ ਮੰਤਰੀ ਆਬੇ ਅਤੇ ਮੈਂ ਕਈ ਵਾਰ ਅੰਤਰ-ਰਾਸ਼ਟਰੀ ਸੰਮੇਲਨਾਂ ਦੇ ਬਾਹਰਵਾਰ ਮਿਲੇ ਹਾਂ । ਪਰ ਭਾਰਤ ਵਿੱਚ ਉਹਨਾਂ ਦਾ ਸਵਾਗਤ ਕਰਨਾ ਮੇਰੇ ਲਈ  ਵਿਸ਼ੇਸ਼ ਰੂਪ ਵਿੱਚ ਪ੍ਰਸੰਨਤਾ ਦਾ ਵਿਸ਼ਾ ਹੁੰਦਾ ਹੈ । ਕੱਲ੍ਹ ਸ਼ਾਮ ਮੈਨੂੰ ਉਹਨਾਂ ਨਾਲ ਸਾਬਰਮਤੀ ਆਸ਼ਰਮ ਜਾਣ ਦਾ ਮੌਕਾ ਮਿਲਿਆ । ਅੱਜ ਅਸੀਂ ਦੋਵੇਂ ਦਾਂਡੀ ਕੁਟੀਰ ਵੀ ਗਏ । ਅੱਜ ਸਵੇਰੇ ਅਸੀਂ ਦੋਹਾਂ ਨੇ ਮਿਲ ਕੇ ਜਪਾਨ ਦੇ ਸਹਿਯੋਗ ਨਾਲ ਬਣਾਏ ਜਾ ਰਹੇ  ਮੁੰਬਈ-ਅਹਿਮਦਾਬਾਦ ਤੇਜ ਰਫਤਾਰ ਰੇਲਵੇ ਪ੍ਰਾਜੈਕਟ ਦੀ ਭੂਮੀ ਪੂਜਾ ਕੀਤੀ । ਇਹ ਇੱਕ ਬਹੁਤ ਵੱਡਾ ਕਦਮ ਹੈ । ਇਹ ਸਿਰਫ ਤੇਜ਼ ਰਫ਼ਤਾਰ ਰੇਲ ਦੀ ਸ਼ੁਰੂਆਤ ਨਹੀਂ ਹੈ । ਭਵਿੱਖ ਵਿੱਚ ਸਾਡੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਮੈਂ ਇਸ ਨਵੀਂ ਰੇਲਵੇ ਫਿਲਾਸਫੀ ਨੂੰ ਨਵੇਂ ਭਾਰਤ ਦੇ ਨਿਰਮਾਣ ਦੀ ਜੀਵਨ ਰੇਖਾ ਮੰਨਦਾ ਹਾਂ । ਭਾਰਤ ਦੀ ਬੇਰੋਕ ਪ੍ਰਗਤੀ ਹੁਣ ਹੋਰ ਵੀ ਤੇਜ਼ ਗਤੀ ਨਾਲ ਜੁੜ ਗਈ ਹੈ ।

ਦੋਸਤੋ,

ਆਪਸੀ ਵਿਸ਼ਵਾਸ ਅਤੇ ਭਰੋਸਾ, ਇੱਕ ਦੂਸਰੇ ਦੇ ਹਿੱਤਾਂ ਅਤੇ ਫਿਕਰਾਂ ਦੀ ਸਮਝ ਅਤੇ ਉੱਚ ਪੱਧਰੀ ਗੱਲਬਾਤ, ਭਾਰਤ-ਜਪਾਨ ਸਬੰਧਾਂ ਦੀ ਵਿਲੱਖਣਤਾ ਹੈ । ਸਾਡੀ ਵਿਸ਼ੇਸ਼ ਕਾਰਜਵਿਧੀ ਅਤੇ ਗਲੋਬਲ ਭਾਈਵਾਲੀ ਦਾ ਦਾਇਰਾ ਸਿਰਫ ਦੁਵੱਲਾ ਜਾਂ ਖੇਤਰੀ ਪੱਧਰ ਤੱਕ ਹੀ ਸੀਮਤ ਨਹੀਂ ਹੈ । ਵਿਸ਼ਵ ਪੱਧਰੀ ਮੁੱਦਿਆਂ ‘ਤੇ ਵੀ ਸਾਡਾ ਸਹਿਯੋਗ ਬਹੁਤ ਗੂੜ੍ਹਾ ਹੈ । ਪਿਛਲੇ ਸਾਲ ਮੇਰੀ ਜਪਾਨ ਯਾਤਰਾ ਦੇ ਦੌਰਾਨ ਅਸੀਂ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਣ ਪ੍ਰਯੋਗ ਲਈ ਇੱਕ ਇਤਿਹਾਸਕ ਸਮਝੌਤਾ ਕੀਤਾ ਸੀ । ਇਸ ਦੇ ਪੁਸ਼ਟੀਕਰਣ ਲਈ  ਮੈਂ ਜਪਾਨ ਦੇ ਜਨਸਧਾਰਣ, ਸੰਸਦ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਆਬੇ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ । ਨਿਰੋਲ ਊਰਜਾ ਅਤੇ  ਜਲਵਾਯੂ ਪਰਿਵਰਤਨ ਦੇ  ਵਿਸ਼ੇ ‘ਤੇ ਸਾਡੇ ਸਹਿਯੋਗ ਲਈ ਇਸ ਸਮਝੌਤੇ ਨੇ ਇੱਕ ਨਵਾਂ ਅਧਿਆਇ ਜੋੜਿਆ ਹੈ ।

ਦੋਸਤੋ,

2016-17 ਵਿੱਚ ਭਾਰਤ ਵਿੱਚ ਜਪਾਨ ਵੱਲੋਂ 4.7 ਬਿਲੀਅਨ ਡਾਲਰਾਂ ਦਾ ਵਿਸ਼ੇਸ਼ ਨਿਵੇਸ਼ ਹੋਇਆ ਹੈ ਜੋ ਪਿਛਲੇ ਸਾਲਾਂ ਦੀ ਤੁਲਨਾ ਵਿੱਚ 80 ਪ੍ਰਤੀਸ਼ਤ ਅਧਿਕ ਹੈ । ਹੁਣ ਜਪਾਨ  ਭਾਰਤ ਵਿੱਚ ਤੀਸਰਾ ਸਭ ਤੋਂ ਵੱਡਾ ਨਿਵੇਸ਼ਕ ਹੈ । ਇਸ ਤੋਂ ਸਾਫ ਪਤਾ ਚਲਦਾ ਹੈ ਕਿ ਭਾਰਤ ਦੇ ਆਰਥਕ ਵਿਕਾਸ ਅਤੇ ਸੁਨਹਿਰੇ ਕੱਲ੍ਹ ਦੇ ਪ੍ਰਤੀ ਜਪਾਨ ਵਿੱਚ ਕਿੰਨਾ ਵਿਸ਼ਵਾਸ ਅਤੇ  ਆਸ਼ਾਵਾਦੀ ਵਾਤਾਵਰਣ ਹੈ । ਇਸ ਨਿਵੇਸ਼ ਨੂੰ ਵੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਜਪਾਨ ਵਿੱਚ ਵਧਦੇ ਵਪਾਰ ਦੇ ਨਾਲ ਨਾਲ ਲੋਕਾਂ ਦੇ ਲੋਕਾਂ ਨਾਲ ਸਬੰਧ ਵੀ ਵਧਣਗੇ । ਅਸੀਂ ਜਪਾਨ ਦੇ ਨਾਗਰਿਕਾਂ ਲਈ ‘ਪਹੁੰਚਣ ਤੇ ਵੀਜ਼ਾ’ ਦੀ ਸੁਵਿਧਾ ਤਾਂ ਪਹਿਲਾਂ ਹੀ ਦੇ ਰੱਖੀ ਹੈ, ਹੁਣ ਅਸੀਂ ਇੰਡੀਆ ਪੋਸਟ ਅਤੇ ਜਪਾਨ ਪੋਸਟ ਦੀ ਮਦਦ ਨਾਲ ਇੱਕ ਠੰਡਾ ਬਕਸਾ ਸੇਵਾ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਭਾਰਤ ਵਿੱਚ ਰਹਿ ਰਹੇ ਜਪਾਨੀ ਲੋਕ, ਸਿੱਧਾ ਜਪਾਨ ਤੋਂ ਆਪਣਾ ਪਸੰਦੀਦਾ ਭੋਜਨ  ਮੰਗਵਾ ਸਕਣ । ਨਾਲ ਹੀ ਮੇਰੀ ਜਪਾਨੀ  ਵਪਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਪਾਨੀ ਰੈਸਟੋਰੈਂਟ ਖੋਲ੍ਹਣ । ਅੱਜ ਭਾਰਤ ਕਈ ਪੱਧਰਾਂ ‘ਤੇ ਮਹੱਤਵਪੂਰਣ ਪਰਿਵਰਤਨ ਦੇ ਰਾਹ ‘ਤੇ ਚੱਲ ਰਿਹਾ ਹੈ । ਵਪਾਰ ਕਰਨ ਦੀ ਸੁਵਿਧਾ ਹੋਵੇ ਜਾਂ ਸਕਿੱਲ ਇੰਡੀਆ, ਟੈਕਸੇਸ਼ਨ ਸੁਧਾਰ ਹੋਣ ਜਾਂ ਮੇਕ ਇਨ ਇੰਡੀਆ, ਭਾਰਤ ਪੂਰੀ ਤਰ੍ਹਾਂ ਤਬਦੀਲ ਹੋ ਰਿਹਾ ਹੈ । ਜਪਾਨ ਦੇ ਵਪਾਰਾਂ ਲਈ ਇਹ ਬਹੁਤ ਵੱਡਾ ਮੌਕਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਜਪਾਨ ਦੀਆਂ ਕਈ ਕੰਪਨੀਆਂ  ਸਾਡੇ ਰਾਸ਼ਟਰੀ ਫਲੈਗਸ਼ਿੱਪ ਪ੍ਰੋਗਰਾਮਾਂ ਨਾਲ ਪੂਰੀ ਤਰ੍ਹਾਂ ਜੁੜ ਰਹੀਆਂ ਹਨ । ਅੱਜ ਸ਼ਾਮ ਨੂੰ ਦੋਹਾਂ ਦੇਸ਼ਾਂ ਦੇ ਬਿਜ਼ਨਸ ਲੀਡਰਾਂ ਨਾਲ ਸਾਡੀ ਗੱਲਬਾਤ ਅਤੇ  ਪ੍ਰੋਗਰਾਮ ਦੌਰਾਨ ਸਾਨੂੰ ਇਸ ਦੇ ਪ੍ਰਤੱਖ ਲਾਭ ਵੀ ਦੇਖਣ ਨੂੰ ਮਿਲਣਗੇ । ਜਪਾਨ ਦੀ ਦਫਤਰੀ ਵਿਕਾਸ ਸਹਾਇਤਾ ਵਿੱਚ ਅਸੀਂ ਸਭ ਤੋਂ ਵੱਡੇ ਭਾਈਵਾਲ ਹਾਂ ਅਤੇ ਵਿਭਿੰਨ ਸੈਕਟਰਾਂ ਦੇ ਪ੍ਰੋਜੈਕਟਾਂ ਲਈ ਅੱਜ ਹੋਏ ਸਮਝੌਤਿਆਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ।

ਦੋਸਤੋ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਗੱਲਬਾਤ ਅਤੇ ਅੱਜ ਕੀਤੇ ਸਮਝੌਤੇ ਭਾਰਤ ਅਤੇ ਜਪਾਨ ਦੀ ਸਾਂਝੇਦਾਰੀ ਨੂੰ ਸਾਰੇ ਖੇਤਰਾਂ ਵਿੱਚ ਹੋਰ ਮਜ਼ਬੂਤ ਕਰਨਗੇ । ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਆਬੇ ਅਤੇ ਉਹਨਾਂ ਦੇ ਨਾਲ ਆਏ ਉੱਚ ਪੱਧਰੀ ਡੈਲੀਗੇਸ਼ਨ/ਵਫ਼ਦ ਦਾ ਹਾਰਦਿਕ ਸਵਾਗਤ ਕਰਦਾ ਹਾਂ ।

ਈਜੀਓ ਦੇ ਗੋਜ਼ਾਈਮਸ (ਹੁਣ ਲਈ ਬੱਸ ਏਨਾ ਹੀ)

ਅਰਿਗਾਤੋ ਗੋਜ਼ਾਈਮਸ (ਤੁਹਾਡਾ ਧੰਨਵਾਦ)

ਆਪ ਦਾ ਬਹੁਤ ਬਹੁਤ ਸ਼ੁਕਰੀਆ ।

 

AKT/SH/SBP