ਪੀਐੱਮਇੰਡੀਆ
|
Sr. No. (ਲੜੀ ਨੰ) |
Memorandums (ਸਹਿਮਤੀ ਪੱਤਰ) |
Description (ਵੇਰਵਾ) |
|
A. Disaster Risk Management |
||
|
1 |
ਭਾਰਤ ਗਣਰਾਜ ਦੀ ਸਰਕਾਰ ਦੇ ਗ੍ਰਹਿ ਮਾਮਲਿਆਂ ਮੰਤਰਾਲੇ ਅਤੇ ਜਪਾਨ ਸਰਕਾਰ ਦੇ ਮੰਤਰੀ ਮੰਡਲ ਦਫਤਰ ਵਿੱਚਕਾਰ ਐੱਮ.ਓ.ਸੀ |
ਮੁੱਖ ਉਦੇਸ਼ ਆਵ੍ਤਾਂ ਦੇ ਜੋਖਮ ਨੂੰ ਘਟਾਉਣ ਦੇ ਖੇਤਰ ਵਿੱਚ ਸਹਿਯੋਗ ਅਤੇ ਇੱਕਜੁੱਟਤਾ ਅਤੇ ਆਵ੍ਤ ਰੋਕੂ ਤਜਰਬੇ, ਗਿਆਨ ਅਤੇ ਨੀਤੀਆਂ ਨੂੰ ਲਾਗੂ ਕਰਨਾ । |
|
C. ਹੁਨਰ ਵਿਕਾਸ |
||
|
2 |
ਐੱਮ.ਈ.ਏ ਅਤੇ ਐੱਮ.ਓ.ਐਫ.ਏ, ਜਪਾਨ ਵਿਚਕਾਰ ਭਾਰਤ ਵਿੱਚ ਜਪਾਨੀ ਭਾਸ਼ਾ ਸਿਖਿਆ ਦੇ ਖੇਤਰ ਵਿੱਚ ਐਮ.ਓ.ਸੀ. |
ਭਾਰਤ ਵਿੱਚ ਜਪਾਨੀ ਭਾਸ਼ਾ ਦੀ ਸਿਖਿਆ ਦੇ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ । |
|
D. ਸੰਪਰਕ |
||
|
3 |
ਭਾਰਤ-ਜਪਾਨ ਐਕਟ ਈਸਟ ਫੋਰਮ |
ਭਾਰਤ ਦੇ ਉੱਤਰ ਪੂਰਵੀ ਇਲਾਕੇ ਵਿੱਚ ਯੋਗ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪਰਕ ਵਧਾਉਣਾ ਅਤੇ ਵਿਕਾਸ ਪ੍ਰੇਜੈਕਟਾਂ ਨੂੰ ਉੱਨਤ ਕਰਨਾ |
|
E. ਆਰਥਕ ਅਤੇ ਵਣਜ ਸਬੰਧੀ |
||
|
4 |
ਠੰਡੀ ਈ. ਐੱਮ. ਐੱਸ ਸੇਵਾ ਲਾਗੂ ਕਰਨ ਲਈ ਪ੍ਰਸ਼ਾਸਨਿਕ ਹਦਾਇਤ ‘ਤੇ ਭਾਰਤ ਪੋਸਟ ਅਤੇ ਜਪਾਨ ਪੋਸਟ ਦਰਮਿਆਨ ਇੰਤਜ਼ਾਮ |
ਮਕਸਦ, ਜਪਾਨ ਪੋਸਟ ਅਤੇ ਭਾਰਤ ਪੋਸਟ ਵਿਚਕਾਰ ਕੂਲ ਈ.ਐੱਮ.ਐੱਸ ਸੇਵਾ ਦੇ ਵਣਜ ਸਬੰਧੀ ਇਤਜ਼ਾਮ ਨੂੰ ਲਾਗੂ ਕਰਨਾ ਹੈ ਜਿਸ ਦੇ ਰਾਹੀਂ ਭਾਰਤ ਵਿਚ ਰਹਿ ਰਹੇ ਪ੍ਰਵਾਸੀ ਜਪਾਨੀਆਂ ਲਈ ਤਾਜ਼ਾ ਭੋਜਨ ਠੰਡੇ ਬਕਸਿਆਂ ਵਿੱਚ ਰੱਖ ਕੇ ਭਾਰਤ ਭੇਜਿਆ ਜਾ ਸਕੇ । |
|
F. ਨਿਵੇਸ਼ (ਗੁਜਰਾਤ) |
||
|
5 |
ਡੀ.ਆਈ.ਪੀ.ਪੀ ਅਤੇ ਐੱਮ.ਈ.ਟੀ.ਆਈ ਵਿਚਕਾਰ ਭਾਰਤ-ਜਪਾਨ ਨਿਵੇਸ਼ ਵਿਕਾਸ ਰੋਡ ਮੈਪ |
ਭਾਰਤ ਵਿੱਚ ਜਪਾਨੀ ਨਿਵੇਸ਼ਾਂ ਨੂੰ ਉਤਸ਼ਾਹਤ ਕਰਨਾ ਅਤੇ ਤੇਜੀ ਨਾਲ ਕਰਨਾ |
|
6 |
ਬੇਚਰਾਜ-ਖੋਰਾਜ ਮੰਡਲ ਵਿੱਚ ‘ਮੇਕ-ਇਨ ਇੰਡੀਆ ਲਈ ਐੱਮ.ਈ.ਟੀ.ਆਈ ਅਤੇ ਗੁਜਰਾਤ ਰਾਜ ਵਿਚਕਾਰ ਜਪਾਨ-ਭਾਰਤ |
ਮੰਡਲ ਬੇਚਰਾਜ–ਖੋਰਾਜ ਇਲਾਕੇ ਵਿੱਚ ਮੂਲ–ਢਾਂਚਾ ਵਿਕਾਸ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ । |
|
G. ਨਾਗਰਿਕ ਉਡਾਨ |
||
|
7 |
ਨਾਗਰਿਕ ਉਡਾਨ ਸਹਿਯੋਗ ‘ਤੇ ਆਰ ਓ ਡੀ ਦਾ ਵਟਾਂਦਰਾ (ਖੁੱਲ੍ਹਾ ਅਸਮਾਨ) |
ਇਹ ਭਾਰਤ ਅਤੇ ਜਪਾਨ ਵਿਚਕਾਰ ਅਕਾਸ਼ਾਂ ਨੂੰ ਖੋਲ੍ਹਦਾ ਹੈ ਭਾਵ ਭਾਰਤੀ ਅਤੇ ਜਪਾਨੀ ਢੋਆ ਢੁਆਈ ਲਈ ਹੁਣ ਇੱਕ ਦੂਸਰੇ ਦੇ ਮੁਲਕਾਂ ਵਿੱਚ ਚੋਣਵੇਂ ਸ਼ਹਿਰਾਂ ਲਈ ਅਣਗਿਣਤ ਉਡਾਨਾਂ ਭਰੀਆਂ ਜਾ ਸਕਦੀਆਂ ਹਨ । |
|
H. ਵਿਗਿਆਨ ਅਤੇ ਤਕਨਾਲੌਜੀ |
||
|
8 |
ਅੰਤਰ-ਅਨੁਸ਼ਾਸਨੀ ਸਿਧਾਂਤਕ ਅਤੇ ਗਣਿਤ ਵਿਗਿਆਨ ਪ੍ਰੋਗਰਾਮ (iTHEMS), RIKEN ਅਤੇ ਜੈਵਿਕ ਵਿਗਿਆਨਾਂ ਲਈ ਰਾਸ਼ਟਰੀ ਕੇਂਦਰਾਂ ਵਿਚਕਾਰ ਅੰਤਰ-ਰਾਸ਼ਟਰੀ ਸਾਂਝੇ ਵਟਾਂਦਰਾ ਪ੍ਰੋਗਰਾਮ ਲਈ ਸਮਝੌਤਾ (Simons-NCBS) |
ਸਿਧਾਂਤਕ ਜੀਵ–ਵਿਗਿਆਨ ਦੇ ਖੇਤਰ ਵਿੱਚ ਇੱਕਜੁਟਤਾ ਲਈ ਦੋਹਾਂ ਦੇਸ਼ਾਂ ਤੋਂ ਹੁਨਰਮੰਦ ਨੌਜਵਾਨ ਵਿਗਿਆਨੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਉਤਸ਼ਾਤ ਕਰਨ ਲਈ ਇੱਕ ਸਾਂਝਾ ਵਟਾਂਦਰਾ ਪ੍ਰੋਗਰਾਮ ਸਥਾਪਤ ਕਰਨਾ । |
|
9 |
ਨੈਸ਼ਨਲ ਇੰਸਟੀਚਿਊਟ ਆਵ੍ ਐਡਵਾਂਸਡ ਇੰਡਸਟਰੀਅਲ ਸਾਇੰਸ ਐਂਡ ਟੈਕਨਾਲੌਜੀ (AIST), ਅਤੇ ਡਿਪਾਰਟਮੈਂਟ ਆਵ੍ ਬਾਇਓਟੈਕਨਾਲੌਜੀ (DBT) ਵਿਚਕਾਰ ਸਾਂਝਾ ਖੋਜ ਸਮਝੌਤਾ |
ਸਾਂਝੀ ਖੋਜ ਕਰਨਾ ਅਤੇ ਦੋਹਾਂ ਸੰਸਥਾਵਾਂ ਅਤੇ ਮੁਲਕਾਂ ਵਿੱਚ ਵਿਗਿਆਨ ਅਤੇ ਤਕਨਾਲੌਜੀ ਨੂੰ ਉੱਨਤ ਕਰਨ ਲਈ ਏ.ਆਈ.ਐਸ.ਟੀ. ਜਪਾਨ ਵਿੱਖੇ “ਡੀ.ਬੀ.ਟੀ. –ਏ.ਆਈ.ਐਸ.ਟੀ. ਇੰਟਰਨੈਸ਼ਨਲ ਸੈਂਟਰ ਫਾਰ ਟਰਾਂਸਲੇਸ਼ਨਲ ਐਂਡ ਐਨਵਾਇਰਨਮੈਂਟਲ ਰਿਸਰਚ (DAICENTER)” ਅੰਤਰ–ਰਾਸ਼ਟਰੀ ਕੇਂਦਰ ਦੀ ਸਥਾਪਨਾ ਕਰਨਾ । |
|
10 |
ਡੀ.ਬੀ.ਟੀ (ਬਾਇਓਟੈਕਨਾਲੌਜੀ ਵਿਭਾਗ) ਅਤੇ ਨੈਸ਼ਨਲ ਇੰਸਟੀਚਿਊਟ ਆਵ੍ ਐਂਡਵਾਂਸਡ ਸਾਇੰਸ ਐਂਡ ਟੈਕਨਾਲੌਜੀ (AIST) |
ਜੀਵ ਵਿਗਿਆਨ ਅਤੇ ਜੈਵਿਕ–ਤਕਨਾਲੌਜੀ ਦੇ ਖੇਤਰ ਵਿੱਚ ਡੀ.ਬੀ.ਟੀ ਖੋਜ ਸੰਸਥਾਵਾਂ ਅਤੇ ਏ.ਆਈ.ਐਸ.ਟੀ (AIST) ਵਿਚਕਾਰ ਖੋਜ ਸਹਿਕਾਰਤਾ ਨੂੰ ਉੱਨਤ ਕਰਨਾ । |
|
I. ਖੇਡਾਂ |
||
|
11 |
ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਵ੍ ਫਿਜ਼ੀਕਲ ਐਜੂਕੇਸ਼ਨ (LNIPE) ਅਤੇ ਨਿਪਨ ਸਪੋਰਟ ਸਾਇੰਸ ਯੂਨੀਵਰਸਿਟੀ, ਜਪਾਨ (NSSU) ਵਿਚਕਾਰ ਅੰਤਰ-ਰਾਸ਼ਟਰੀ ਵਿਦਿਅਕ ਅਤੇ ਖੇਡਾਂ ਦੇ ਵਟਾਂਦਰੇ ਤੇ ਸਹਿਮਤੀ ਪੱਤਰ (MOU) |
ਭਾਰਤੀ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਵ੍ ਫਿਜੀਕਲ ਐਜੂਕੇਸ਼ਨ ਅਤੇ ਨਿੱਪਨ ਸਪੋਰਟ ਸਾਇੰਸ ਯੂਨੀਵਰਸਟੀ ਜਪਾਨ ਵਿਚਕਾਰ ਅੰਤਰ–ਰਾਸ਼ਟਰੀ ਵਿਦਿਅਕ ਸਹਿਯੋਗ ਅਤੇ ਵਟਾਂਦਰਿਆਂ ਨੂੰ ਉਤਸ਼ਾਹਤ ਅਤੇ ਹੋਰ ਗਹਿਰੇ ਕਰਨਾ । |
|
12 |
ਸਪੋਰਟਸ ਅਥਾਰਟੀ ਆਵ੍ ਇੰਡੀਆ ਅਤੇ ਨਿੱਪਨ ਸਪੋਰਟਸ ਸਾਇੰਸ ਯੂਨੀਵਰਸਿਟੀ, ਜਪਾਨ (NSSU) ਵਿਚਕਾਰ ਅੰਤਰ-ਰਾਸ਼ਟਰੀ ਵਿਦਿਅਕ ਅਤੇ ਖੇਡ ਵਟਾਂਦਰੇ ‘ਤੇ ਸਹਿਮਤੀ ਦਸਤਾਵੇਜ਼ (MOU) |
ਸਪੋਰਟਸ ਅਥਾਰਟੀ ਆਵ੍ ਇੰਡੀਆ ਅਤੇ ਨਿੱਪਨ ਸਪੋਰਟਸ ਸਾਇੰਸ ਯੂਨੀਵਰਸਿਟੀ, ਜਪਾਨ ਵਿਚਕਾਰ ਅੰਤਰ–ਰਾਸ਼ਟਰੀ ਵਿਦਿਅਕ ਸਹਿਯੋਗ ਅਤੇ ਵਟਾਂਦਰੇ ਨੂੰ ਉਤਸ਼ਾਹਤ ਅਤੇ ਗਹਿਰੇ ਕਰਨਾ । |
|
13 |
ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਵ੍ ਫਿਜੀਕਲ ਐਜੂਕੇਸ਼ਨ (LNIPE) ਅਤੇ ਯੂਨੀਵਰਸਿਟੀ ਆਵ੍ ਸਕੂਬਾ (Tsukuba), ਜਪਾਨ ਵਿਚਕਾਰ ਸੰਕਲਪ ਪੱਤਰ |
ਭਾਰਤ ਦੀ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਵ੍ ਫਿਜੀਕਲ ਐਜੂਕੇਸ਼ਨ (LNIPE) ਅਤੇ ਯੂਨੀਵਰਸਿਟੀ ਆਵ੍ ਸਕੂਬਾ (Tsukuba), ਵਿਚਕਾਰ ਕਾਰਜ–ਵਿਧੀ ਸਹਿਕਾਰਤਾ, ਸਾਂਝੇ ਖੋਜ ਪ੍ਰੋਗ੍ਰਾਮਾਂ ਅਤੇ ਵਟਾਂਦਰਿਆਂ ਨੂੰ ਮਜ਼ਬੂਤ ਕਰਨਾ । |
|
14 |
ਸਪੋਰਟਸ ਅਥਾਰਟੀ ਆਵ੍ ਇੰਡੀਆ ਅਤੇ ਯੂਨੀਵਰਸਿਟੀ ਆਵ੍ ਸਕੂਬਾ, ਜਪਾਨ ਵਿਚਕਾਰ ਸੰਕਲਪ ਪੱਤਰ |
ਜਪਾਨ ਦੀ ਯੂਨੀਵਰਸਿਟੀ ਆਵ੍ ਸਕੂਬਾ ਅਤੇ ਸਪੋਰਟਸ ਅਥਾਰਟੀ ਆਵ੍ ਇੰਡੀਆ ਵਿਚਕਾਰ ਕਾਰਜ ਵਿਧੀ ਸਹਿਯੋਗ, ਸਾਂਝੇ ਖੋਜ ਪ੍ਰੋਗਰਾਮਾਂ ਅਤੇ ਵਟਾਂਦਰਆਂ ਨੂੰ ਮਜ਼ਬੂਤ ਕਰਨਾ । |
|
J. ਵਿਦਿਅਕ/ਥਿੰਕ ਟੈਂਕ (ਲਿਆਕਤ ਦੇ ਭੰਡਾਰ) |
||
|
15 |
ਆਰ.ਆਈ.ਐੱਸ ਅਤੇ ਆਈ.ਡੀ.ਈ-ਜ਼ੇ.ਈ.ਟੀ.ਆਰ.ਓ. ਵਿਚਕਾਰ ਖੋਜ ਨਾਲ ਸਬੰਧਤ ਗਤੀਵਿਧਿਆਂ ਵਿੱਚ ਸਹਿਯੋਗ ਦੇ ਵਾਧੇ ਲਈ ਸਹਿਮਤੀ ਪੱਤਰ |
ਖੋਜ ਪ੍ਰਮਾਣਾਂ ਦੇ ਪ੍ਰਭਾਵਸ਼ਾਲੀ ਪ੍ਰਗਟਾਅ ਅਤੇ ਖੋਜ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਆਰ.ਆਈ.ਐੱਸ ਅਤੇ ਆਈ.ਡੀ.ਈ-ਜ਼ੇ.ਈ.ਟੀ.ਆਰ.ਓ. ਵਿਚਕਾਰ ਸੰਸਥਾਗਤ ਸਹਿਯੋਗ ਨੂੰ ਉੱਨਤ ਕਰਨਾ |
*****
AKT/SH/VK