Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਪਾਨ ਵਿੱਚ ਭਾਰਤੀ ਭਾਈਚਾਰਾ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਜਪਾਨ ਵਿੱਚ ਭਾਰਤੀ ਭਾਈਚਾਰਾ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਜਪਾਨ ਵਿੱਚ ਭਾਰਤੀ ਭਾਈਚਾਰਾ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਜਪਾਨ ਵਿੱਚ ਭਾਰਤੀ ਭਾਈਚਾਰਾ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਨਮਸਕਾਰ!

ਜਪਾਨ ਜਿਹਾ ਦੇਸ਼,ਉਪਰੋਂ ਸੀਜ਼ਨ ਦਾ ਇਹ ਵਾਤਾਵਰਣ ਅਤੇ ਇਸ ਤੇ ਆਪ ਸਾਰਿਆਂ ਦਾ ਸਾਥ, ਸੱਚ ਵਿੱਚ ਇੱਕ ਅਦਭੁੱਤ ਸੰਗਮ ਹੈ।

ਭਾਰਤ ਵਿੱਚ ਵੀ ਮੰਡੇ ਹੋਵੇ ਵਰਕਿੰਗ ਡੇ ਹੋਵੇ, ਅਤੇ ਸਵੇਰੇ ਨੌਂ ਵਜੇ ਮੈਨੂੰ ਬੁਲਾਉਣਾ ਹੋਵੇ ਲੇਕਿਨ ਇਤਨੇ ਸਵੇਰੇ ਇਤਨੀ ਤਾਦਾਦ ਵਿੱਚ, ਲਗਦਾ ਹੈ ਕੁਝ ਲੋਕ ਰਾਤ ਨੂੰ ਹੀ ਆ ਗਏ ਹੋਣਗੇ  ਮੈਂ ਆਪ ਦੇ ਇਸ ਪਿਆਰ ਲਈ, ਆਪ ਦੇ ਇਸ ਅਸ਼ੀਰਵਾਦ  ਲਈ, ਹਿਰਦੇ ਤੋਂ ਆਪਦਾ ਬਹੁਤਬਹੁਤ ਆਭਾਰੀ ਹਾਂ |

ਅੱਜ ਦੀ ਇਹ ਮੁਲਾਕਾਤ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਜਪਾਨ ਵਿੱਚ ਵਸੇ ਆਪ ਸਭ ਸੱਜਣਾ ਨਾਲ  ਮੈਨੂੰ ਸਾਲ 2016 ਵਿੱਚ ਮਿਲਣ, ਦਾ ਮੌਕਾ ਮਿਲਿਆ ਉਸ ਦੇ ਬਾਅਦ ਅੱਜ ਮਿਲ ਰਿਹਾ ਹਾਂ। ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਭਾਰਤ ਦੀ ਤਰਫੋਂ, ਤੁਹਾਡੇ ਸਾਰਿਆਂ ਦੀ ਤਰਫੋਂ ਆਪਣੇ ਪ੍ਰਿਅ ਮਿੱਤਰ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨੂੰ ਫਿਰ ਤੋਂ LDP ਦਾ ਪ੍ਰੈਜ਼ੀਡੈਂਟ ਚੁਣੇ ਜਾਣ ਤੇ ਬਹੁਤਬਹੁਤ ਵਧਾਈ ਦਿੰਦਾ ਹਾਂ

ਭਾਰਤ ਦੀ ਜਨਤਾ  ਦੇ ਪ੍ਰਤੀ, ਮੇਰੇ ਪ੍ਰਤੀਪ੍ਰਧਾਨ ਮੰਤਰੀ ਅਬੇ ਦਾ ਪਿਆਰਉਨ੍ਹਾਂ ਦਾ ਸਨੇਹ ਹਮੇਸ਼ਾ ਤੋਂ ਰਿਹਾ ਹੈ। ਇਸ ਵਾਰ ਇਸ ਨੂੰ ਨਵਾਂ ਆਯਾਮ ਦਿੰਦਿਆਂ ਜਿਸ ਤਰ੍ਹਾਂ ਦਾ ਵਿਸ਼ੇਸ਼ ਸਤਿਕਾਰ ਉਨ੍ਹਾਂ ਨੇ ਕੀਤਾ ਹੈਇਸ ਦੇ ਲਈ ਵੀ ਮੈਂ ਪ੍ਰਧਾਨ ਮੰਤਰੀ ਜੀ ਦਾ ਅਤੇ ਜਪਾਨ ਦੀ ਜਨਤਾ ਦਾ ਆਭਾਰ ਵਿਅਕਤ ਕਰਦਾ ਹਾਂ। ਇਸ ਦੇ ਨਾਲ ਹੀ ਆਪ ਸਾਰਿਆਂ ਨੂੰ ਦੀਪਾਵਲੀ ਦੀਆਂ ਵੀ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਜਿਸ ਤਰ੍ਹਾਂ ਦੀਵਾਲੀ ਵਿੱਚ ਦੀਵਾ ਜਿੱਥੇ ਰਹਿੰਦਾ ਹੈ ਉਜਾਲਾ ਕਰਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਜਪਾਨ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰੋ, ਮੇਰੀ ਇਹੀ ਕਾਮਨਾ ਹੈ।

ਸਾਥੀਓ,

ਭਾਰਤ ਦੇ ਪ੍ਰਧਾਨ ਮੰਤਰੀ  ਦੇ ਤੌਰ ਤੇ ਇਹ ਮੇਰੀ ਤੀਜੀ ਜਪਾਨ ਯਾਤਰਾ ਹੈ। ਅਤੇ ਜਦੋਂ ਵੀ ਜਪਾਨ ਆਉਣ ਦਾ ਮੌਕਾ ਮਿਲਿਆ ਤਾਂ ਇੱਥੇ ਮੈਨੂੰ ਇੱਕ ਆਤਮੀਅਤਾ(ਆਪਣੇਪਣ) ਦਾ ਅਨੁਭਵ ਹੁੰਦਾ ਹੈ। ਉਹ ਇਸ ਲਈ ਕਿਉਂਕਿ ਭਾਰਤ ਅਤੇ ਜਪਾਨ ਵਿੱਚ ਸਬੰਧਾਂ ਦੀਆਂ ਜੜ੍ਹਾਂ ਪੰਥ ਤੋਂ ਲੈ ਕੇ ਪ੍ਰਵਿਰਤੀ ਤੱਕ ਹਨਹਿੰਦੂ ਹੋਵੇ ਜਾਂ ਬੁੱਧ ਮਤ, ਸਾਡੀ ਵਿਰਾਸਤ ਸਾਂਝੀ ਹੈ। ਸਾਡੇ ਇਸ਼ਟ ਤੋਂ ਲੈ ਕੇ ਅੱਖਰ ਤੱਕ ਵਿੱਚ, ਇਸ ਵਿਰਾਸਤ ਦੀ ਝਲਕ ਅਸੀ ਪ੍ਰਤੀ ਪਲ ਅਨੁਭਵ ਕਰਦੇ ਹਾਂ

ਮਾਂ ਸਰਸਵਤੀ, ਮਾਂ ਲਕਸ਼ਮੀਭਗਵਾਨ ਸ਼ਿਵ ਅਤੇ ਗਣੇਸ਼ ਸਭ ਦੇ ਸਮਾਨ ਰੂਪ ਜਪਾਨੀ ਸਮਾਜ ਵਿੱਚ ਮੌਜੂਦ ਹਨ। ਸੇਵਾ ਸ਼ਬਦ ਦਾ ਅਰਥ ਜਪਾਨੀ ਅਤੇ ਹਿੰਦੀ ਵਿੱਚ ਇੱਕ ਹੀ ਹੈ। ਹੋਮ ਇੱਥੇ ਗੋਮਾ ਬਣ ਗਿਆ ਅਤੇ ਤੋਰਣ ਜਪਾਨੀ ਵਿੱਚ ਤੋਰੀ ਬਣ ਗਿਆ।  ਪਵਿੱਤਰ  Mount Ontake  ( ਓਂਤਾਕੇ ਉੱਤੇ ਜਾਣ ਵਾਲੇ ਜਪਾਨੀ ਤੀਰਥ ਯਾਤਰੀ ਜੋ ਪਰੰਪਰਾਗਤ ਸਫ਼ੈਦ ਪੋਸ਼ਾਕ ਪਹਿਨਦੇ ਹਨ, ਉਸ ਉੱਤੇ ਸੰਸਕ੍ਰਿਤਸਿੱਧਮ੍ ਲਿਪੀ  ਦੇ ਕੁਝ ਪ੍ਰਾਚੀਨ ਵਰਣ ਵੀ ਲਿਖਵਾਉਂਦੇ ਹਨ। ਉਹ ਜਦੋਂ ਸ਼ਫ਼ੇਦ ਜਪਾਨੀ ਤੇਂਗੁਈ ਪਹਿਨਦੇ ਹਨ ਤਾਂ ਉਸ ਤੇ ऊँ  ( ਓਮਲਿਖਿਆ ਹੁੰਦਾ ਹੈ।

ਸਾਥੀਓ, ਭਾਰਤ ਅਤੇ ਜਪਾਨ ਦੇ ਰਿਸ਼ਤਿਆਂ  ਦੇ ਤਾਣੇ ਬਾਣੇ ਵਿੱਚ ਅਜਿਹੇ ਅਤੀਤ ਦੇ ਬਹੁਤ ਸਾਰੇ ਮਜ਼ਬੂਤ ਧਾਗੇ ਹਨ।  ਭਾਰਤ ਅਤੇ ਜਪਾਨ ਦੇ ਇਤਹਾਸ ਨੂੰ ਜਿੱਥੇ ਬੁੱਧ ਅਤੇ ਬੋਸ ਜੋੜਦੇ ਹਨ, ਉੱਥੇ ਹੀ ਵਰਤਮਾਨ ਨੂੰ ਤੁਸੀਂ ਜਿਹੇ ਨਵੇਂ ਭਾਰਤ ਦੇ ਰਾਸ਼ਟਰਦੂਤ ਮਜ਼ਬੂਤ ਕਰ ਰਹੇ ਹਨ। ਸਰਕਾਰ ਦਾ ਰਾਜਦੂਤ ਇੱਕ ਹੈ ਲੇਕਿਨ ਰਾਸ਼ਟਰਦੂਤ ਇੱਥੇ ਹਜ਼ਾਰਾਂ ਹਨ। ਤੁਸੀਂ ਉਹ ਪੁਲ ਹੋ ਜੋ ਭਾਰਤ ਅਤੇ ਜਪਾਨ ਨੂੰ, ਦੋਹਾਂ ਦੇਸ਼ਾਂ ਦੇ ਲੋਕਾਂ ਨੂੰ, ਸੱਭਿਆਚਾਰ ਅਤੇ ਅਕਾਂਖਿਆਵਾਂ ਨੂੰ ਜੋੜਦੇ ਹੋ। ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਸਫ਼ਲਤਾ ਨਾਲ ਨਿਭਾ ਰਹੇ ਹੋ।

ਸਾਥੀਓ, ਮੇਰੀ ਜਦੋਂ ਵੀ ਪ੍ਰਧਾਨ ਮੰਤਰੀ ਸ਼੍ਰੀ ਅਬੇ ਨਾਲ ਗੱਲ ਹੁੰਦੀ ਹੈ ਤਾਂ ਉਹ ਭਾਰਤੀ ਭਾਈਚਾਰੇ ਦੀ ਇਤਨੀ ਤਾਰੀਫ਼ ਕਰਦੇ ਹਨ ਕਿ ਮਨ ਗਦਗਦ ਹੋ ਜਾਂਦਾ ਹੈ। ਤੁਸੀਂ ਲੋਕਾਂ ਨੇ ਅਪਣੇ ਕੌਸ਼ਲ ਨਾਲ, ਆਪਣੀਆਂ ਸੱਭਿਆਚਾਰਕ ਕਦਰਾ-ਕੀਮਤਾਂ ਮੁੱਲ ਨਾਲ ਇੱਥੇ ਬਹੁਤ ਸਨਮਾਨ ਕਮਾਇਆ ਹੈ। ਯੋਗ ਨੂੰ ਤੁਸੀਂ ਜਪਾਨ  ਦੇ ਜਨਜੀਵਨ ਦਾ ਹਿੱਸਾ ਬਣਾਉਣ ਵਿੱਚ ਸਫ਼ਲ ਰਹੇ ਹੋ। ਇੱਥੋਂ ਦੇ ਮੈਨਿਊ ਵਿੱਚ ਤੁਸੀਂ ਕੜ੍ਹੀ ਚਾਵਲ ਲਿਆ ਦਿੱਤਾ ਅਤੇ ਹੁਣ ਤਾਂ ਤੁਸੀਂ ਦਿਵਾਲੀ ਵੀ ਆਪਣੇ ਜਪਾਨੀ ਦੋਸਤਾਂ ਨਾਲ ਮਨਾਉਂਦੇ ਹੋ। ਤੁਸੀਂ ਮਾਰਸ਼ਲ ਆਰਟਸ ਵਿੱਚ ਨਿਪੁੰਨ ਇਸ ਦੇਸ਼ ਨੂੰ ਕਬੱਡੀ ਦੀ ਕਲਾ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੁਸੀਂ ਕ੍ਰਿਕਟ ਦੇ ਕਲਚਰ ਨੂੰ ਵੀ ਵਿਕਸਿਤ ਕਰਨ ਵਿੱਚ ਜੁਟੇ ਹੋ। ਤੁਸੀਂ ਜਿਸ ਤਰ੍ਹਾਂ Contribute ,  Co – exist to Conquer  ( ਕੰਕਰ Hearts  ਦੇ ਮੰਤਰ ਨਾਲ ਜਪਾਨੀ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਉਹ ਸਚਮੁੱਚ ਕਾਬਿਲੇਦਾਦ ਹੈ । ਮੈਨੂੰ ਖੁਸ਼ੀ ਹੈ ਕਿ 30 ਹਜ਼ਾਰ ਤੋਂ ਅਧਿਕ ਦਾ ਭਾਰਤੀ ਭਾਈਚਾਰਾ ਇੱਥੇ ਸਾਡੇ ਸੱਭਿਆਚਾਰ  ਦੇ ਪ੍ਰਤੀਨਿਧੀ ਦੇ ਰੂਪ ਵਿੱਚ  ਕਾਰਜ ਕਰ ਰਿਹਾ ਹੈ।

ਸਾਥੀਓ, ਤੁਹਾਡੇ ਵਿੱਚੋਂ ਅਨੇਕ ਲੋਕ ਸੁਭਾਵਿਕ ਰੂਪ ਨਾਲ ਭਾਰਤ ਆਉਂਦੇ ਜਾਂਦੇ ਰਹਿੰਦੇ ਹਨ। ਜੋ ਕਾਫ਼ੀ ਸਮੇਂ ਤੋਂ ਨਹੀਂ ਵੀ ਗਏ, ਉਹ ਅਖ਼ਬਾਰਾਂ ਰਾਹੀਂ, ਇੰਟਰਨੈੱਟ ਰਾਹੀਂ ਭਾਰਤ ਵਿੱਚ ਹੋ ਰਹੀ ਤਬਦੀਲੀ  ਬਾਰੇ ਜ਼ਰੂਰ ਜਾਣਕਾਰੀ ਲੈਂਦੇ ਹੋਣਗੇ। ਅੱਜ ਭਾਰਤ ਤਬਦੀਲੀ  ਦੇ ਵੱਡੇ ਦੌਰ ਵਿੱਚੋਂ ਗੁਜਰ ਰਿਹਾ ਹੈ। ਦੁਨੀਆ ਅੱਜ ਮਾਨਵਤਾ ਦੀ ਸੇਵਾ ਲਈ ਭਾਰਤ  ਦੀਆਂ ਕੋਸ਼ਿਸ਼ਾਂ ਦਾ ਗੌਰਵਗਾਨ ਕਰ ਰਹੀ ਹੈ। ਭਾਰਤ ਵਿੱਚ ਜੋ ਨੀਤੀਆਂ ਦਾ ਨਿਰਮਾਣ ਹੋ ਰਿਹਾ ਹੈਜਨਸੇਵਾ  ਦੇ ਖੇਤਰ ਵਿੱਚ ਜੋ ਕਾਰਜ ਹੋ ਰਿਹਾ ਹੈ ਉਸ ਲਈ ਦੇਸ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਹੁਣੇ ਹਾਲ ਵਿੱਚ ਦੁਨੀਆ ਦੀਆਂ ਦੋ ਵੱਡੀਆਂ ਸੰਸਥਾਵਾਂ ਨੇ ਭਾਰਤ  ਦੀਆਂ ਕੋਸ਼ਿਸ਼ਾਂ ਨੂੰ  ਸਲਾਹਿਆ ਹੈਸਨਮਾਨਿਤ ਕੀਤਾ ਹੈ। ਗ੍ਰੀਨ ਫਿਊਚਰ ਵਿੱਚ ਯੋਗਦਾਨ ਲਈ ਸੰਯੁਕਤ ਰਾਸ਼ਟਰ ਨੇ ਚੈਂਪੀਅਨ ਆਵ੍ ਦ ਅਰਥ ਦੇ ਰੂਪ ਵਿੱਚਤਾਂ ਸਿਉਲ Peace Foundation ਨੇ ਸਿਉ Peace Prize ਦੇ ਰੂਪ ਵਿੱਚ ਭਾਰਤ ਨੂੰ ਸਨਮਾਨ ਦਿੱਤਾ ਹੈ।

ਸਾਥੀਓਇਹ ਸਨਮਾਨ ਸਵਾ ਸੌ ਕਰੋੜ ਲੋਕਾਂ ਦੇ ਪ੍ਰਤੀਨਿਧੀ ਵਜੋਂ ਭਲੇ ਹੀ ਨਰੇਂਦਰ ਮੋਦੀ ਨੂੰ  ਦਿੱਤਾ ਗਿਆ ਹੋਵੇ ਲੇਕਿਨ ਮੇਰਾ ਯੋਗਦਾਨ ਮਾਲਾ ਦੇ ਉਸ ਧਾਗੇ ਜਿਤਨੀ ਹੈ ਜੋ ਮਣਕਿਆਂ ਨੂੰ ਪਰੋਂਦਾ ਹੈ ਅਤੇ ਸੰਗਠਿਤ ਹੋ ਕੇ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦਾ ਹੈ। ਸਾਡਾ ਦੇਸ਼ ਤੁਹਾਡੇ ਜਿਹੇ ਇੱਕ ਤੋਂ ਇੱਕ ਹੀਰਿਆਂ ਨਾਲਮੋਤੀਆਂ ਨਾਲ ਭਰਿਆ ਪਿਆ ਹੈ।  ਸਿਰਫ ਇੱਕ ਸੰਗਠਿਤ ਕੋਸ਼ਿਸ਼ ਦੀ ਲੋੜ ਸੀ ਜੋ ਅਸੀਂ ਬੀਤੇ ਚਾਰ ਵਰ੍ਹਿਆਂ ਤੋਂ ਕਰ ਰਹੇ ਹਾਂਸਮੂਹਿਕਤਾ ਦੀਜਨ ਭਾਗੀਦਾਰੀ ਦੀ ਇਸ ਸ਼ਕਤੀ ਨੂੰ ਅੱਜ ਦੁਨੀਆ ਪਹਿਚਾਣ ਦੇ ਰਹੀ ਹੈ ਅੱਜ ਵਾਤਾਵਰਣ ਦੀ ਸੁਰੱਖਿਆ  ਦੇ ਲਈ ਆਰਥਕ ਅਸੰਤੁਲਨ ਨੂੰ ਦੂਰ ਕਰਨ ਲਈ, ਵਿਸ਼ਵ ਸ਼ਾਂਤੀ ਲਈ ਭਾਰਤ ਦੀ ਭੂਮਿਕਾ ਪ੍ਰਮੁੱਖ ਹੈ।

ਮੈਂ ਸਿਉਲ Peace Prize ਦੀ Jury ਦਾ ਆਭਾਰ ਵਿਅਕਤ ਕਰਦਾ ਹਾਂ ਕਿ ਉਨ੍ਹਾਂ ਨੇ Modinomics ਦੀ ਪ੍ਰਸ਼ੰਸਾ ਕੀਤੀ ਹੈ।  ਉਨ੍ਹਾਂ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦਿਆਂ ਮੈਂ ਇਹ ਕਹਿਣਾ ਚਾਹਾਂਗਾ ਕਿ Modinomics ਦੀ ਬਜਾਏ ਇਹ Indonomics ਦਾ ਸਨਮਾਨ ਹੈ । ਸਰਕਾਰ ਦਾ ਮੁਖੀ ਹੋਣ  ਦੇ ਨਾਤੇ ਮੈਂ ਉਹੀ ਕਰ ਰਿਹਾ ਹਾਂ ਜੋ ਭਾਰਤ ਦਾ ਸੱਭਿਆਚਾਰਭਾਰਤ ਦੀ ਪਰੰਪਰਾ ਰਹੀ ਹੈ।

ਵਸੁਧੈਵ ਕੁਟੁੰਬਕਮ ਸਰਵੇ ਭਵੰਤੁ ਸੁਖਿਨਾ:

ਸਰਵੇ ਸੰਤੁ ਨਿਰਾਮਯਾਦੀਆਂ ਸਾਡੀਆਂ ਪੁਰਾਤਨ ਕਦਰਾ -ਕੀਮਤਾ ਦੇ ਪ੍ਰਤੀ ਅਸੀਂ ਸਮਰਪਿਤ ਹਾਂ। ਸਾਡੀ ਸਰਕਾਰ ਨੇ ਤਾਂ ਸਿਰਫ ਇੰਨਾ ਬਦਲਾਅ ਕੀਤਾ ਹੈ ਕਿ ਦੁਨੀਆ ਨੂੰ, ਭਾਰਤ  ਦੇ ਚਸ਼ਮੇ ਨਾਲ ਦੇਖਿਆ ਜਾਵੇ। ਹੋਰ ਚਸ਼ਮਿਆਂ ਨਾਲ ਭਾਰਤ ਨੂੰ ਨਾ ਦੇਖੀਏ। ਸਾਡੀ ਸਰਕਾਰ Indian Solution ,  Global Application ਦੀ ਭਾਵਨਾ ਨਾਲ ਲਗਾਤਾਰ ਕਾਰਜ ਕਰ ਰਹੀ ਹੈ। ਅਸੀਂ ਪਹਿਲਾਂ ਭਾਰਤ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਰਹੇ ਹਾਂ ਅਤੇ ਫਿਰ ਉਸ ਮਾਡਲ ਨੂੰ ਦੁਨੀਆ ਦੇ ਦੂਜੇ ਦੇਸ਼ਾਂ ਲਈ ਪੇਸ਼ ਕਰ ਰਹੇ ਹਾਂ।

 

ਸਾਥੀਓ , ਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਜਨਧਨ , ਆਧਾਰ ਅਤੇ ਮੋਬਾਈਲ, ਯਾਨੀ JAM ਦੀ Trinity ਨਾਲ ਜੋ ਟਰਾਂਸਪੇਰੈਂਸੀ ਭਾਰਤ ਵਿੱਚ ਆਈ ਹੈ, ਉਸ ਤੋਂ ਹੁਣ ਦੁਨੀਆ ਦੇ ਦੂਜੇ ਵਿਕਾਸਸ਼ੀਲ ਦੇਸ਼ ਵੀ ਪ੍ਰੇਰਿਤ ਹੋ ਰਹੇ ਹਨ ।  ਭਾਰਤ ਵਿੱਚ ਬਣਾਏ ਗਏ ਇਸ ਸਿਸਟਮ ਦੀ ਪੜ੍ਹਾਈ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ Digital Transaction ਦੀ ਸਾਡੀ ਆਧੁਨਿਕ ਵਿਵਸਥਾ, ਜਿਵੇਂ BHIM App ਅਤੇ Rupay Card, ਇਨ੍ਹਾਂ ਨੂੰ ਲੈ ਕੇ ਵੀ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਉਤਸ਼ਾਹ ਹੈ । ਮੈਨੂੰ ਦੱਸਿਆ ਗਿਆ ਹੈ ਕਿ ਜਪਾਨ ਵੀ ਹੁਣ Less Cash Economy ਦੀ ਤਰਫ ਪ੍ਰਯਤਨ ਵਧਾ ਰਿਹਾ ਹੈ ।  ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ ਅੱਜ ਇਸ ਦਿਸ਼ਾ ਵਿੱਚ ਬਹੁਤ ਅੱਗੇ ਨਿਕਲ ਚੁੱਕਿਆ ਹੈ। ਬੀਤੇ ਚਾਰ ਵਰ੍ਹਿਆਂ ਦੌਰਾਨ ਹੀ UPI, BHIM ਅਤੇ ਦੂਜੇ Digital Platforms ਦੇ ਮਾਧਿਅਮ ਨਾਲ ਡਿਜੀਟਲ ਲੈਣ ਦੇਣ ਵਿੱਚ ਕਰੀਬ 7 ਗੁਣਾ ਵਾਧਾ ਹੋਇਆ ਹੈ । ਉੱਥੇ Financial Inclusion ਨੂੰ ਭਾਰਤ Next Level‘ਤੇ ਲੈ ਜਾ ਰਿਹਾ ਹੈ ਅਤੇ ਪਿੰਡ- ਪਿੰਡ ਤੱਕ Post Offices ਦੇ ਮਾਧਿਅਮ ਨਾਲ Financial Services ਦੀ ਹੋਮ ਡਿਲਿਵਰੀ ਕੀਤੀ ਜਾ ਰਹੀ ਹੈ ।  ਤੁਸੀਂ ਬਚਪਨ ਵਿੱਚ ਡਾਕੀਆ ਦੇਖਿਆ ਹੈ , ਅੱਜ ਉਹ ਡਾਕੀਆ ਬੈਂਕਰ ਬਣ ਗਿਆ ਹੈ

ਸਾਥੀਓ, ਅੱਜ ਭਾਰਤ Digital Infrastructure ਦੇ ਮਾਮਲੇ ਵਿੱਚ ਅਦੁੱਤੀ ਤਰੱਕੀ ਕਰ ਰਿਹਾ ਹੈ। ਪਿੰਡ-ਪਿੰਡ ਤੱਕ Broadband Connectivity ਪਹੁੰਚ ਰਹੀ ਹੈ ਅਤੇ ਸੌ ਕਰੋੜ ਤੋਂ ਵੀ ਜ਼ਿਆਦਾ ਮੋਬਾਈਲ ਫੋਨ ਅੱਜ ਭਾਰਤ ਵਿੱਚ ਐਕਟਿਵ ਹਨ ।  ਕਦੇ ਕਦੇ ਤਾਂ ਕਿਹਾ ਜਾਂਦਾ ਹੈ ਕਿ ਭਾਰਤ ਦੀ ਜਨਸੰਖਿਆ ਤੋਂ ਜ਼ਿਆਦਾ ਮੋਬਾਈਲ ਫੋਨ ਹਨ ।  ਭਾਰਤ ਵਿੱਚ 1GB ਡੇਟਾ ਕੋਲਡ ਡਰਿੰਕ ਦੀ ਛੋਟੀ ਤੋਂ ਛੋਟੀ Bottle ਤੋਂ ਵੀ ਸਸਤਾ ਹੈ। ਇਹੀ ਸਸਤਾ ਡੇਟਾ ਅੱਜ ਸਰਵਿਸ ਡਿਲਿਵਰੀ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਰਿਹਾ ਹੈ ।  ਉੱਥੇ ਹੀ ਮੇਕ ਇਨ ਇੰਡਿਆ ਅੱਜ Global Brand ਬਣ ਕੇ ਉੱਭਰਿਆ ਹੈ ਅੱਜ ਅਸੀਂ ਨਾ ਸਿਰਫ਼ ਭਾਰਤ ਲਈ ਸਗੋਂ ਦੁਨੀਆ ਲਈ ਬਿਹਤਰੀਨ Product ਬਣਾ ਰਹੇ ਹਾਂ ।  ਵਿਸ਼ੇਸ਼ਤੌਰ ‘ਤੇ Electronics ਅਤੇ Automobile Manufacturing ਵਿੱਚ ਭਾਰਤ Global ਹੱਬ ਬਣਦਾ ਜਾ ਰਿਹਾ ਹੈ ।  Mobile Phone Manufacturing ਵਿੱਚ ਤਾਂ ਅਸੀਂ ਨੰਬਰ ਇੱਕ ਬਣਨ ਦੀ ਤਰਫ ਤੇਜੀ ਨਾਲ ਅੱਗੇ ਵਧ ਰਹੇ ਹਾਂ

ਸਾਥੀਓ, Make in India ਦੀ ਸਫ਼ਲਤਾ ਦੇ ਪਿੱਛੇ ਉਹ ਮਾਹੌਲ ਹੈ ਜੋ ਬੀਤੇ ਚਾਰ ਵਰ੍ਹਿਆਂ ਵਿੱਚ ਬਿਜ਼ਨਸ ਲਈ ਬਣਿਆ ਹੈ। Ease of Doing Business Ranking ਵਿੱਚ ਅਸੀਂ 40 ਅੰਕਾਂ ਤੋਂ ਅਧਿਕ ਦੀ ਛਲਾਂਗ ਲਗਾਈ ਹੈ। Global Competitive ਵਿੱਚ ਅਸੀਂ ਇਸ ਸਾਲ ਵੀ 5 ਪਾਏਦਾਨ ਦਾ ਸੁਧਾਰ ਕੀਤਾ ਹੈ। ਉੱਥੇ ਹੀ Innovation ਦੇ ਮਾਮਲੇ ਵਿੱਚ ਤਾਂ ਅੱਜ ਅਸੀਂ ਦੁਨੀਆ  ਦੇ ਆਗਂਹ ਵਧੂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹਾਂ ।  ਇਹੀ ਕਾਰਨ ਹੈ ਕਿ ਭਾਰਤ Start Up ਦੇ ਮਾਮਲੇ ਵਿੱਚ ਦੂਜਾ ਵੱਡਾ Ecosystem ਬਣਿਆ ਹੈ ।

ਸਾਥੀਓ, ਭਾਰਤ ਵਿੱਚ ਜੋ ਵੀ Innovation ਹੋ ਰਹੇ ਹਨ , ਜੋ ਵੀ ਸਮਾਧਾਨ ਤਿਆਰ ਹੋ ਰਹੇ ਹਨ ਉਹ ਸਸਤੇ ਤਾਂ ਹਣ ਹੀ, ਗੁਣਵੱਤਾ ਦੇ ਮਾਮਲੇ ਵਿੱਚ ਵੀ ਉੱਤਮ ਹਨ ।  ਭਾਰਤ ਦਾ ਸਪੇਸ ਪ੍ਰੋਗਰਾਮ ਇਸ ਦਾ ਬਿਹਤਰੀਨ ਉਦਾਹਰਣ ਹੈ । ਭਾਰਤ ਦੁਨੀਆ ਦੇ ਅਨੇਕ ਦੇਸ਼ਾਂ , ਪ੍ਰਾਈਵੇਟ ਕੰਪਨੀਆਂ  ਦੇ ਸੈਟੇਲਾਈਟ ਬਹੁਤ ਹੀ ਘੱਟ ਖਰਚ ‘ਤੇ ਅੱਜ ਸਪੇਸ ਵਿੱਚ ਭੇਜ ਰਿਹਾ ਹੈ । ਪਿਛਲੇ ਸਾਲ ਹੀ ਸਾਡੇ ਵਿਗਿਆਨੀਆਂ ਇਕੱਠੇ ਸੌ ਤੋਂ ਜ਼ਿਆਦਾ ਸੈਟੇਲਾਈਟ ਲਾਂਚ ਕਰਨ ਦਾ ਮਹੱਤਵਪਰੂਨ ਰਿਕਾਰਡ ਬਣਾਇਆ ਸੀ । ਅਸੀਂ ਬਹੁਤ ਹੀ ਘੱਟ ਖ਼ਰਚ ਵਿੱਚ ਚੰਦਰਯਾਨ ਅਤੇ ਮੰਗਲਯਾਨ ਪੁਲਾੜ ਵਿੱਚ ਭੇਜਿਆ , ਹੁਣ 2022 ਤੱਕ ਭਾਰਤ ਗਗਨਯਾਨ ਭੇਜਣ ਦੀ ਤਿਆਰੀ ਵਿੱਚ ਜੁਟਿਆ ਹੈ ।  ਇਹ ਗਗਨਯਾਨ, ਪੂਰੀ ਤਰ੍ਹਾਂ ਨਾਲ ਭਾਰਤੀ ਹੋਵੇਗਾ ਅਤੇ ਇਸ ਵਿੱਚ ਪੁਲਾੜ ਜਾਣ ਵਾਲਾ ਵੀ ਭਾਰਤੀ ਹੋਵੇਗਾ

ਸਾਥੀਓ , ਜ਼ਮੀਨ ਤੋਂ ਲੈ ਕੇ ਅਕਾਸ਼ ਤੱਕ ਅਜਿਹੇ ਅਨੇਕ ਪਰਿਵਰਤਨ ਅੱਜ ਭਾਰਤ ਵਿੱਚ ਹੋ ਰਹੇ ਹਨ।  ਇਨ੍ਹਾਂ ਪਰਿਵਰਤਨਾਂ  ਦੇ ਚਲਦੇ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜੀ ਨਾਲ ਵਧਦੀ ਵੱਡੀ ਅਰਥਵਿਵਸਥਾ ਬਣਿਆ ਹੈ । ਇਨ੍ਹਾਂ ਪਰਿਵਰਤਨਾਂ ਨੂੰ ਦੇਖਦਿਆਂ ਦੁਨੀਆ ਦੀਆਂ ਤਮਾਮ ਏਜੰਸੀਆਂ ਕਹਿ ਰਹੀਆਂ ਹਨ ਕਿ ਆਉਣ ਵਾਲੇ ਦਹਾਕੇ ਵਿੱਚ ਦੁਨੀਆ ਦੀ ਗਰੋਥ ਨੂੰ ਭਾਰਤ ਡਰਾਈਵ ਕਰੇਗਾਭਾਰਤ ਦੀ ਇਸ ਗਰੋਥ ਸਟੋਰੀ ਵਿੱਚ ਜਪਾਨ ਦਾ, ਤੁਹਾਡਾ ਸਾਰਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਹਿਣ ਵਾਲਾ ਹੈ ।  ਬੁਲੇਟ ਟ੍ਰੇਨ ਤੋਂ ਲੈ ਕੇ Smart Cities ਤੱਕ ਅੱਜ ਜੋ New India ਦਾ ਨਵਾਂ ਬੁਨਿਆਦੀ ਢਾਂਚਾ ਤਿਆਰ ਹੋ ਰਿਹਾ ਹੈ ਉਸ ਵਿੱਚ ਜਪਾਨ ਦੀ ਭਾਗੀਦਾਰੀ ਹੈ ।  ਭਾਰਤ ਦੀ Man-power, ਭਾਰਤ ਦੀ Youth Power ਨੂੰ ਵੀ ਜਪਾਨ ਦੇ Skill ਦਾ ਲਾਭ ਮਿਲ ਰਿਹਾ ਹੈ ।

ਸਾਥੀਓ, ਮੈਂ ਤੁਹਾਨੂੰ ਸਾਰਿਆਂ ਨੂੰ New India ਦੇ ਨਿਰਮਾਣ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਲਈ ਸੱਦਾ ਦਿੰਦਾ ਹਾਂ ।  ਭਾਰਤ ਵਿੱਚ ਨਿਵੇਸ਼ ਅਤੇ Innovation ਲਈ ਅੱਜ ਉਪਯੁਕਤ ਮੌਕੇ ਤਾਂ ਹੈ ਹੀ, ਨਾਲ ਆਪਣੀਆਂ ਜੜ੍ਹਾਂ ਨਾਲ ਸਰਗਰਮੀ ਨਾਲ ਜੁੜਨ ਦਾ ਵੀ ਇਹ ਮਹੱਤਵਪੂਰਨ ਸਮਾਂ ਹੈ ।  ਜਪਾਨ ਵਿੱਚ ਵਸੇ ਭਾਰਤੀਆਂ ਨੇ ਜਪਾਨੀ ਦੋਸਤਾਂ  ਨਾਲ ਮਿਲ ਕੇ ਹਮੇਸ਼ਾ ਤੋਂ ਹੀ ਦੇਸ਼ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ । ਸਵਾਮੀ ਵਿਵੇਕਾਨੰਦ ਜੀ  ਨੂੰ , ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ , ਭਾਰਤ ਦੀ ਅਜ਼ਾਦੀ ਦੇ ਅੰਦੋਲਨ ਨੂੰ ਜੋ ਸਹਿਯੋਗ ਜਪਾਨ ਤੋਂ ਮਿਲਿਆ ਹੈ ,ਉਹ ਕਰੋੜਾ ਭਾਰਤੀਆਂ  ਦੇ ਦਿਲ ਵਿੱਚ ਹਮੇਸ਼ਾ ਰਹੇਗਾ । ਸਾਡੇ ਸਬੰਧ ਭਵਿੱਖ ਵਿੱਚ ਅਤੇ ਹੋਰ ਗੂੜ੍ਹੇ ਹੋਣ ,ਸਾਡੀ ਸਾਂਝੇਦਾਰੀ ਹੋਰ ਮਜ਼ਬੂਤ ਹੋਵੇ , ਇਸ ਲਈ ਸਾਨੂੰ ਸਾਰਿਆਂ ਨੂੰ ਲਗਾਤਾਰ ਕੋਸ਼ਿਸ਼ ਕਰਨੀ ਹੈ

ਮੈਂ ਅੱਜ ਤੁਹਾਨੂੰ ਇਸ ਮੰਚ ਤੋਂ , ਅਗਲੇ ਸਾਲ ਜਨਵਰੀ ਵਿੱਚ ਹੋਣ ਵਾਲੇ ਪ੍ਰਵਾਸੀ ਭਾਰਤੀ ਦਿਵਸ ਅਤੇ ਅਰਧਕੁੰਭ ਲਈ ਵੀ ਸੱਦਾ ਦਿੰਦਾ ਹਾਂ ।  ਪ੍ਰਵਾਸੀ ਭਾਰਤੀ ਦਿਵਸ ਤਾਂ ਇਸ ਵਾਰ ਵਾਰਾਣਸੀ ਵਿੱਚ ਹੋਵੇਗਾ, ਜਿੱਥੋ ਦੀ ਗੰਗਾ ਆਰਤੀ ਦੇਖ ਕੇ ਪ੍ਰਧਾਨ ਮੰਤਰੀ ਅਬੇ ਵੀ ਮੰਤਰਮੁਗਧ ਹੋ ਗਏ ਸਨ ।  ਅਤੇ ਵਾਰਾਣਸੀ ਆਉਣ ਦਾ ਸੱਦਾ ਮੈਂ ਇਸ ਲਈ  ਦੇ ਰਿਹਾ ਹਾਂ ਕਿਉਂਕਿ ਮੈਂ ਉੱਥੋਂ ਦਾ ਸਾਂਸਦ ਹਾਂ ।  ਤਾਂ ਇੱਕ ਤਰ੍ਹਾਂ ਨਾਲ ਤੁਸੀਂ ਸਭ ਮੇਰੇ ਮਹਿਮਾਨ ਹੋਦੋ ਦਿਨ ਬਾਅਦ ਵਿਸ਼ਵ ਦੇ ਨਕਸ਼ੇ ਉੱਤੇ ਭਾਰਤ ਆਪਣੀ ਨਵੀਂ ਪਹਿਚਾਣ ਸਥਾਈ ਕਰਨ ਵਾਲਾ ਹੈ ।  31 October ਸਰਦਾਰ ਵੱਲਭ ਭਾਈ ਪਟੇਲ  ਦੀ ਜਨਮ ਜਯੰਤੀ ਹੈ ।  ਸਰਦਾਰ ਸਾਹਿਬ  ਦੀ ਜਨਮ ਜਯੰਤੀ ਤਾਂ ਅਸੀਂ ਹਰ ਵਾਰੀ ਮਨਾਉਂਦੇ ਆਏ ਹਾਂ ਲੇਕਿਨ ਇਸ ਵਾਰ ਪੂਰੇ ਸੰਸਾਰ ਦਾ ਧਿਆਨ ਆਕਰਸ਼ਤ ਹੋਣ ਵਾਲਾ ਹੈ ਕਿਉਂਕਿ ਸਰਦਾਰ ਸਾਹਿਬ ਦੀ ਜਨਮ ਭੂਮੀ ਗੁਜਰਾਤ ਦੀ ਧਰਤੀ ਉੱਤੇ ਸਰਦਾਰ ਸਾਹਿਬ  ਦੁਨੀਆ ਦਾ ਸਭ ਤੋਂ  ਉੱਚਾ statue ਬਣ ਰਿਹਾ ਹੈ। ਇਹ ਇੰਨਾ ਉੱਚਾ ਹੈ ਕਿ ਇਸ ਨੂੰ ਸਮਝਣ ਲਈ ਮੈਂ ਆਖਾਂਗਾ statue of Liberty ਤੋਂ statue of Unity ਡਬਲ ਉੱਚਾ ਹੈ ।  ਸਰਦਾਰ ਸਾਹਿਬ ਦੀ ਪ੍ਰਤਿਭਾ ਜਿੰਨੀ ਉੱਚੀ ਸੀ ਇਹ ਪ੍ਰਤਿਮਾ ਵੀ ਓਨੀ ਹੀ ਉੱਚੀ ਬਣੇਗੀ ।  ਹਰ ਹਿੰਦੁਸਤਾਨੀ ਗਰਵ ਨਾਲ ਕਹਿ ਸਕਦਾ ਹੈ ਕਿ ਦੁਨੀਆ ਦਾ ਸਭ ਤੋਂ ਉੱਚਾ statue ਹਿੰਦੁਸਤਾਨ ਦੀ ਧਰਤੀ ਉੱਤੇ ਹੈ , ਸਰਦਾਰ ਪਟੇਲ ਦਾ ਹੈ ।  31 October ਨੂੰ ਇਸ ਦਾ ਉਦਘਾਟਨ ਹੋਵੇਗਾ ।  ਮੈਨੂੰ ਵਿਸ਼ਵਾਸ ਹੈ ਤੁਸੀਂ ਲੋਕ ਜਦੋਂ ਵੀ ਭਾਰਤ ਆਉਗੇ ਤੁਹਾਡੇ ਜਪਾਨ  ਦੇ ਮਿੱਤਰ ਭਾਰਤ ਆਉਣਗੇ ਤਾਂ ਤੁਸੀਂ ਜ਼ਰੂਰ ਉਨ੍ਹਾਂ ਨੂੰ ਸਰਦਾਰ ਪਟੇਲ ਦਾ ਵਿਸ਼ਵ ਦਾ ਸਭ ਤੋਂ ਉੱਚਾ statue ਦੇਖਣ  ਜਾਣ ਲਈ ਪ੍ਰੇਰਿਤ ਕਰੋਗੇ ।  ਇਹੀ ਮੇਰੀ ਤਾਕੀਦ ਹੈ

ਅੰਤ ਵਿੱਚ ਫਿਰ ਤੁਹਾਨੂੰ ਸਾਰਿਆਂ ਨੂੰ ਦੀਪਾਵਲੀ ਦੀਆਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਇਨਤੀ ਵੱਡੀ ਸੰਖਿਆਂ ਵਿੱਚ ਸਵੇਰੇ ਸਵੇਰੇ ਆਏ, ਇਸ ਲਈ ਵੀ ਹਿਰਦੇ ਪੂਰਵਕ ਬਹੁਤ ਬਹੁਤ ਧੰਨਵਾਦ ਕਰਦਾ ਹਾਂ

ਧੰਨਵਾਦ!

*****

ਅਤੁਲ ਕੁਮਾਰ ਤਿਵਾਰੀ/ਕੰਚਨ ਪਤਿਆਲ/ਬਾਲਮੀਕੀ ਮਹਤਾ