ਪੀਐੱਮਇੰਡੀਆ
ਸ਼ੁੱਕਰਵਾਰ – 10 ਮਾਰਚ, 2017 ਨੂੰ ਜਾਰਡਨ ਦੇ ਰਾਇਲ ਹਾਸ਼ੇਮਾਈਟ ਕੋਰਟ ਦੇ ਚੀਫ ਡਾ ਫੈਜ ਤਾਰਾਵਨੇਹ (Dr. Fayez Tarawneh) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਦੁਵੱਲੇ ਸਬੰਧਾਂ ਅਤੇ ਇਸ ਬਾਰੇ ਕਈ ਮੌਕਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੀ ਵਚਨਬੱਧਤਾ ਤੇ ਚਰਚਾ ਕੀਤੀ।
ਡਾ ਫੈਜ ਤਾਰਾਵਨੇਹ ਨੇ ਪ੍ਰਧਾਨ ਮੰਤਰੀ ਨਾਲ ਪੱਛਮੀ ਏਸ਼ੀਆ ਦੇ ਹਾਲਾਤ ਅਤੇ ਦਹਿਸ਼ਤਗਰਦੀ ਦੇ ਸੰਤਾਪ ਬਾਰੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਬਾਰੇ ਵਿਆਪਕ ਅੰਤਰਰਾਸ਼ਟਰੀ ਪ੍ਰਤੀਕਰਮ ਦੀ ਲੋੜ ਹੈ।
ਡਾ ਫੈਜ ਤਾਰਾਵਨੇਹ ਨੇ ਪ੍ਰਧਾਨ ਮੰਤਰੀ ਨੂੰ ਮਾਣਯੋਗ ਸੁਲਤਾਨ ਅਬਦੁੱਲਾ II ਇਬਨ ਅਲ ਹੁਸੈਨ (His Majesty King Abdullah II Ibn Al Hussein) ਵੱਲੋਂ ਵਧਾਈਆਂ ਦਿੱਤੀਆਂ।
AKT/NT