Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਾਰਡਨ ਦੇ ਰਾਜੇ ਦੀ ਭਾਰਤ ਫੇਰੀ ਦੌਰਾਨ ਹਸਤਾਖਰ ਕੀਤੇ ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ (01 ਮਾਰਚ, 2018)


1.

ਰੱਖਿਆ ਸਹਿਯੋਗ ਬਾਰੇ ਸਹਿਮਤੀ ਪੱਤਰ     

ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਅਤੇ ਜਾਰਡਨ ਦਰਮਿਆਨ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਅਤੇ ਅਜਿਹੇ ਸਹਿਯੋਗ ਦੇ ਦਾਇਰੇ ਦੀ ਪਰਿਭਾਸ਼ਾ ਦੇ ਕੇ ਅਤੇ ਕੁਝ ਮਾਨਤਾ ਪ੍ਰਾਪਤ ਖੇਤਰਾਂ ਜਿਵੇਂ ਕਿ ਟ੍ਰੇਨਿੰਗ, ਰੱਖਿਆ ਸਨਅਤ, ਦਹਿਸ਼ਤਵਾਦ ਦੇ ਮੁਕਾਬਲੇ, ਮਿਲਟਰੀ ਅਧਿਅਨ, ਸਾਈਬਰ ਸੁਰੱਖਿਆ, ਮਿਲਟਰੀ ਮੈਡੀਕਲ ਸੇਵਾਵਾਂ, ਸ਼ਾਂਤੀ ਰੱਖਣਾ ਵਗੈਰਾ ਵਿੱਚ ਸਹਿਯੋਗ ਨੂੰ ਲਾਗੂ ਕਰਨਾ ਹੈ।

2.

ਡਿਪਲੋਮੈਟਿਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਲਈ ਵੀਜ਼ੇ ਤੋਂ ਛੋਟ

ਇਹ ਸਮਝੌਤਾ ਭਾਰਤ ਅਤੇ ਜਾਰਡਨ ਦੇ ਡਿਪਲੋਮੈਟਿਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਤੋਂ ਬਿਨਾਮ ਇਕ ਦੂਜੇ ਦੇ ਖੇਤਰ ਵਿੱਚ ਦਾਖਿਲ ਹੋਣ, ਬਾਹਰ ਨਿਕਲਣ ਅਤੇ ਟ੍ਰਾਂਜ਼ਟ ਕਰਨ ਦੀ ਇਜਾਜ਼ਤ ਦਿੰਦਾ ਹੈ।

3.

ਸੱਭਿਆਚਾਰਕ ਆਦਾਨ ਪ੍ਰਦਾਨ ਪ੍ਰੋਗਰਾਮ (ਸੀਈਪੀ)

2018-2022 ਤੱਕ ਦਾ ਇਹ ਪ੍ਰੋਗਰਾਮ ਭਾਰਤ ਅਤੇ ਜਾਰਡਨ ਦਰਮਿਆਨ ਸੰਗੀਤ ਅਤੇ ਨਾਚ, ਥੀਏਟਰ, ਪ੍ਰਦਰਸ਼ਨੀਆਂ, ਸੈਮੀਨਾਰਾਂ ਅਤੇ ਕਾਨਫਰੰਸਾਂ, ਆਰਕੀਆਲੋਜੀ, ਆਰਕਾਈਵਜ਼, ਲਾਇਬ੍ਰੇਰੀ, ਮਿਊਜ਼ੀਅਮ, ਸਾਹਿਤ, ਖੋਜ ਅਤੇ ਡਾਕੂਮੈਂਟੇਸ਼ਨ, ਸਾਇੰਸ ਮਿਊਜ਼ੀਅਮਜ਼, ਮੇਲੇ, ਮਾਸ ਮੀਡੀਆ ਅਤੇ ਯੂਥ  ਪ੍ਰੋਗਰਾਮਾਂ ਦੇ ਆਦਾਨ ਪ੍ਰਦਾਨ ਦੀ ਇਜਾਜ਼ਤ ਦਿੰਦਾ ਹੈ।

4.

ਮਨੁੱਖੀ ਸ਼ਕਤੀ ਸਹਿਯੋਗ ਸਮਝੌਤਾ

ਇਹ ਸਹਿਮਤੀ ਪੱਤਰ ਭਾਰਤ ਅਤੇ ਜਾਰਡਨ ਦਰਮਿਆਨ ਜਾਰਡਨ ਵਿੱਚ ਭਾਰਤੀ ਸ਼ਹਿਰੀਆਂ ਲਈ ਠੇਕੇਦਾਰੀ ਰੁਜ਼ਗਾਰ ਦੇ ਚੱਕਰ ਦੇ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਹੈ

5.

ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਭਾਰਤ ਅਤੇ ਜਾਰਡਨ ਦਰਮਿਆਨ ਸਹਿਯੋਗ ਬਾਰੇ ਸਹਿਮਤੀ ਪੱਤਰ

ਇਸ ਸਹਿਮਤੀ ਪੱਤਰ ਦਾ ਉਦੇਸ਼ ਸਿਹਤ, ਮੈਡੀਕਲ ਸਾਇੰਸ, ਮੈਡੀਕਲ ਵਿੱਦਿਆ ਅਤੇ ਖੋਜ ਦੇ ਖੇਤਰ ਵਿੱਚ ਬਰਾਬਰੀ ਅਤੇ ਆਪਸੀ ਲਾਭਾਂ ਦੇ ਆਧਾਰ ਉੱਤੇ ਭਾਰਤ ਅਤੇ ਜਾਰਡਨ ਦੇ ਸਬੰਧਤ ਕਾਨੂੰਨਾਮ ਅਤੇ ਰੈਗੂਲੇਸ਼ਨਾਮ ਅਧੀਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹੈ। ਸਹਿਯੋਗ ਦੇ ਵੱਖ ਵੱਖ ਮਾਨਤਾ ਪ੍ਰਾਪਤ ਖੇਤਰਾਂ ਵਿੱਚ ਯੂਨੀਵਰਸਲ ਹੈਲਥ ਕਵਰੇਜ (ਯੂਐਚਸੀ), ਸਿਹਤ, ਸਿਹਤ ਖੋਜ, ਰਾਸ਼ਟਰੀ ਸਿਹਤ ਅੰਕੜੇ, ਡਾਇਆਗਨੋਸਿਜ਼, ਟੀ ਬੀ ਦਾ ਇਲਾਜ ਅਤੇ ਦਵਾਈਆਂ ਅਤੇ ਫਾਰਮਾਸਿਊਟੀਕਲ ਅਤੇ ਮੈਡੀਕਲ ਔਜ਼ਾਰਾਂ ਦੀ ਰੈਗੂਲੇਸ਼ਨ ਵਗੈਰਾ ਸ਼ਾਮਿਲ ਹਨ।

6.

ਜਾਰਡਨ ਵਿੱਚ ਅਗਲੀ ਪੀੜ੍ਹੀ ਦਾ ਸੈਂਟਰ ਆਵ੍ ਐਕਸੀਲੈਂਸ (ਸੀਓਈ) ਕਾਇਮ ਕਰਨ ਬਾਰੇ ਸਹਿਮਤੀ ਪੱਤਰ

ਇਸ ਦਾ ਉਦੇਸ਼ ਜਾਰਡਨ ਵਿੱਚ ਅਗਲੀ ਪੀੜ੍ਹੀ ਦਾ ਸੈਂਟਰ ਆਵ੍ ਐਕਸੀਲੈਂਸ (ਸੀਓਈ) ਕਾਇਮ ਕਰਨਾ ਹੈ। ਇਸ ਸੈਂਟਰ ਵਿੱਚ ਘੱਟੋ ਘੱਟ 3,000 ਜਾਰਡਨ ਵਾਸੀ ਆਈ ਟੀ  ਪੇਸ਼ੇਵਰਾਂ ਨੂੰ 5 ਸਾਲਾਂ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਭਾਰਤ ਵਿੱਚ ਜਾਰਡਨ ਦੇ ਮਾਸਟਰ ਟ੍ਰੇਨਰਜ਼ ਨੂੰ ਟ੍ਰੇਨਿੰਗ ਦੇਣ ਲਈ ਰੀਸੋਰਸ ਸੈਂਟਰ ਕਾਇਮ ਕੀਤਾ ਜਾਵੇਗਾ।

7.

ਰਾਕ ਫਾਸਫੇਟ ਅਤੇ ਖਾਦਾਂ/ ਐੱਨਪੀਕੇ ਦੀ ਲੰਬੀ ਮਿਆਦ ਦੀ ਸਪਲਾਈ ਲਈ ਸਹਿਮਤੀ ਪੱਤਰ

ਇਸ ਸਹਿਮਤੀ ਪੱਤਰ ਦਾ ਉਦੇਸ਼ ਰਾਕ ਫਾਸਫੇਟ ਦੀ ਮਾਈਨਿੰਗ ਅਤੇ ਬੈਨੀਫਿਕਸ਼ਨ ਕਰਨਾ ਅਤੇ ਜਾਰਡਨ ਵਿੱਚ ਫਾਸਫੋਰਿਕ ਐਸਿਡ/ ਡੀਏਪੀ /ਐੱਨਪੀਕੇ ਖਾਦਾਂ ਦੇ ਉਤਪਾਦਨ ਦਾ ਕੇਂਦਰ ਕਾਇਮ ਕਰਨਾ ਹੈ। ਇਸ ਵਿੱਚ ਭਾਰਤ ਲਈਂ 100% ਆਵ੍ਟੇਕ ਲਈ ਲੰਬੀ ਮਿਆਦ ਸਮਝੌਤਾ ਕਰਨਾ ਸ਼ਾਮਿਲ ਹੈ। ਅਜਿਹਾ ਸਹਿਮਤੀ ਪੱਤਰ ਭਾਰਤ ਨੂੰ ਰਾਕ ਫਾਸਫੇਟਸ ਦੀ ਲੰਬੀ ਮਿਆਦ ਦੀ ਨਿਰੰਤਰ ਸਪਲਾਈ ਯਕੀਨੀ ਬਣਾਵੇਗਾ।

8.

ਕਸਟਮਜ਼ ਆਪਸੀ ਸਹਾਇਤਾ ਸਮਝੌਤਾ

ਇਹ ਸਮਝੌਤਾ ਭਾਰਤ ਅਤੇ ਜਾਰਡਨ ਦਰਮਿਆਨ ਕਸਟਮ ਜੁਰਮਾਂ ਨੂੰ ਰੋਕਣ ਅਤੇ ਕਸਟਮ ਡਿਊਟੀਆਂ, ਟੈਕਸਾਂ, ਫੀਸ ਅਤੇ ਹੋਰ ਚਾਰਜਿਜ਼ ਸਬੰਧੀ ਸਹੀ ਜਾਣਕਾਰੀ ਦੇ ਵਟਾਂਦਰੇ ਨੂੰ ਸਹੀ ਢੰਗ ਨਾਲ ਯਕੀਨੀ ਬਣਾਉਣ ਲਈ ਹੈ।.

9.

ਆਗਰਾ ਅਤੇ ਪੈਟਰਾ (ਜਾਰਡਨ) ਦਰਮਿਆਨ ਸਾਂਝਾ ਸਮਝੌਤਾ

ਇਸ ਸਮਝੌਤੇ ਰਾਹੀਂ ਆਗਰਾ ਅਤੇ ਪੈਟਰਾ ਦੀਆਂ ਨਗਰਪਾਲਿਕਾਵਾਂ ਸਮਾਜਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਗੀਆਂ ਜਿਸ ਦੇ ਲਈ ਉਹ ਸੈਰ ਸਪਾਟੇ, ਸੱਭਿਆਚਾਰ, ਖੇਡਾਂ ਅਤੇ ਆਰਥਿਕ ਖੇਤਰ ਵਿੱਚ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨਗੀਆਂ।

10.

ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨਿਕੇਸ਼ਨ- ਭਾਰਤੀ ਜਨ ਸੰਚਾਰ ਸੰਸਥਾਨ (ਆਈਆਈਐੱਮਸੀ) ਅਤੇ ਜਾਰਡਨ ਮੀਡੀਆ ਇੰਸਟੀਟਿਊਟ (ਜੇਐੱਮਆਈ) ਦਰਮਿਆਨ ਸਹਿਯੋਗ

ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਸੰਸਥਾਨਾਮ ਵਿੱਚ ਸਾਂਝੇ ਪ੍ਰਾਜੈਕਟਾਂ ਨੂੰ ਵਿਕਸਿਤ ਕਰਨਾ, ਵਿੱਦਿਅਕ ਅਤੇ ਵਿਗਿਆਨਕ ਸਰਗਰਮੀਆਂ ਦਾ ਸਾਂਝਾ ਪ੍ਰਬੰਧ ਕਰਨਾ ਅਤੇ ਸਾਂਝੇ ਹਿੱਤ ਵਾਲੇ ਸਟਾਫ, ਵਿਦਿਆਰਥੀਆਂ ਅਤੇ ਸਮਾਨ ਦਾ ਵਟਾਂਦਰਾ ਕਰਨਾ ਸ਼ਾਮਿਲ ਹੈ।.

11.

ਪ੍ਰਸਾਰ ਭਾਰਤੀ ਅਤੇ ਜਾਰਡਨ ਦਰਮਿਆਨ ਸਹਿਮਤੀ ਪੱਤਰ

ਇਹ ਸਹਿਮਤੀ ਪੱਤਰ ਪ੍ਰਸਾਰ ਭਾਰਤੀ ਅਤੇ ਜਾਰਡਨ ਰੇਡੀਓ ਐਂਡ ਟੀਵੀ ਕਾਰਪੋਰੇਸ਼ਨ ਦਰਮਿਆਨ ਪ੍ਰੋਗਰਾਮਾਂ ਦੇ ਸਾਂਝੇ ਉਤਪਾਦਨ, ਅਮਲੇ ਦੀ ਟ੍ਰੇਨਿੰਗ ਅਤੇ ਹੋਰ ਤਾਲਮੇਲ ਦਾ ਪ੍ਰਬੰਧ ਕਰੇਗਾ।

12.

ਯੂਨੀਵਰਸਿਟੀ ਆਵ੍ ਜਾਰਡਨ (ਯੂਜੇ) ਅਤੇ ਆਈਸੀਸੀਆਰ ਦਰਮਿਆਨ ਯੂਨੀਵਰਸਿਟੀ ਵਿੱਚ ਹਿੰਦੀ ਚੇਅਰ ਕਾਇਮ ਕਰਨ ਲਈ ਸਹਿਮਤੀ ਪੱਤਰ

 

ਇਸ ਸਹਿਮਤੀ ਪੱਤਰ ਵਿੱਚ ਆਈਸੀਸੀਆਰ ਅਤੇ ਯੂਜੇ ਦਰਮਿਆਨ ਯੂਜੇ ਵਿੱਚ ਹਿੰਦੀ ਭਾਸ਼ਾ ਵਿੱਚ ਆਈਸੀਸੀਆਰ ਚੇਅਰ ਕਾਇਮ ਕਰਨ ਦਾ ਆਧਾਰ ਬਣਾਉਣ ਅਤੇ ਹੋਰ ਸ਼ਰਤਾਂ ਵਿੱਚ ਸਹਿਯੋਗ ਕਰਨ ਦਾ ਪ੍ਰਬੰਧ ਹੈ।

 
ਲੜੀ ਨੰ.        
ਸਹਿਮਤੀ ਪੱਤਰ/ ਸਮਝੌਤੇ ਦਾ ਨਾਮ ਵੇਰਵਾ

 

***

ਏਕੇਟੀ/ਐੱਚਐੱਸ