ਪੀਐੱਮਇੰਡੀਆ

ਮਾਨਯੋਗ ਸ਼੍ਰੀ ਰਾਨਿਲ ਵਿਕਰਮਸਿੰਘੇ, ਪ੍ਰਧਾਨ ਮੰਤਰੀ ਸ਼੍ਰੀਲੰਕਾ
ਭਾਰਤ ਅਤੇ ਵਿਦੇਸ਼ ਤੋਂ ਆਏ ਮੰਤਰੀ,
ਆਈਟੀਯੂ ਦੇ ਸੈਕ੍ਰੇਟਰੀ ਜਨਰਲ,
ਹੋਰ ਉੱਘੀਆਂ ਹਸਤੀਆਂ
120 ਦੇਸ਼ਾਂ ਤੋਂ ਆਏ ਡੈਲੀਗੇਟ,
ਵਿਦਿਆਰਥੀਓ,
ਭੈਣੋ ਅਤੇ ਭਰਾਵੋ
ਮੈਂ ਨਵੀਂ ਦਿੱਲੀ ਵਿਖੇ ਸਾਈਬਰ ਸੁਰੱਖਿਆ ਬਾਰੇ ਹੋ ਰਹੀ ਵਿਸ਼ਵ ਕਾਨਫਰੰਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਮੈਂ ਉਨ੍ਹਾਂ ਦਾ ਵੀ ਸਵਾਗਤ ਕਰਦਾ ਹਾਂ ਜੋ ਕਿ ਦੁਨੀਆ ਭਰ ਤੋਂ ਇੰਟਰਨੈੱਟ ਰਾਹੀਂ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਹਨ।
ਦੋਸਤੋ,
ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸਾਈਬਰ ਸਪੇਸ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਇਥੇ ਪਹੁੰਚੇ ਹੋਏ ਸੀਨੀਅਰ ਪੀੜ੍ਹੀ ਦੇ ਲੋਕਾਂ ਨੂੰ ਯਾਦ ਹੋਵੇਗਾ ਕਿ 7ਵੇਂ ਅਤੇ 8ਵੇਂ ਦਹਾਕੇ ਵਿੱਚ ਕੰਪਿਊਟਰ ਸਿਸਟਮ ਦਾ ਢਾਂਚਾ ਕਿੰਨਾ ਭਾਰਾ ਹੁੰਦਾ ਸੀ। ਉਸ ਤੋਂ ਬਾਅਦ ਇਸ ਵਿਚ ਕਾਫੀ ਤਬਦੀਲੀ ਆਈ। ਈ-ਮੇਲ ਅਤੇ ਪਰਸਨਲ ਕੰਪਿਊਟਰਾਂ ਨੇ 9ਵੇਂ ਦਹਾਕੇ ਵਿੱਚ ਇਕ ਵੱਡੀ ਕ੍ਰਾਂਤੀ ਲਿਆਂਦੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਵਾਰੀ ਆਈ ਅਤੇ ਮੋਬਾਈਲ ਫੋਨ ਸੰਚਾਰ ਅਤੇ ਡਾਟਾ ਸਟੋਰ ਕਰਨ ਦਾ ਇੱਕ ਅਹਿਮ ਸਾਧਨ ਬਣਿਆ। ਇੰਟਰਨੈੱਟ ਆਵ੍ ਥਿੰਗਜ਼ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਪ੍ਰਗਟਾਵੇ ਹੁਣ ਆਮ ਬਣ ਗਏ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਤਬਦੀਲੀ ਜਾਰੀ ਹੈ ਅਤੇ ਸ਼ਾਇਦ ਪਹਿਲਾਂ ਤੋਂ ਵੀ ਵੱਧ ਤੇਜ਼ੀ ਨਾਲ ਜਾਰੀ ਹੈ।
ਡਿਜੀਟਲ ਖੇਤਰ ਵਿੱਚ ਇਹ ਜੋ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਉਸ ਤੋਂ ਭਾਰਤ ਵਿੱਚ ਆ ਰਹੀਆਂ ਭਾਰੀ ਤਬਦੀਲੀਆਂ ਵੀ ਨਜ਼ਰ ਆਉਂਦੀਆਂ ਹਨ। ਭਾਰਤ ਦੀ ਮੁਹਾਰਤ ਦੁਨੀਆ ਭਰ ਵਿੱਚ ਮੰਨੀ ਜਾਣ ਲੱਗੀ ਹੈ। ਭਾਰਤ ਦੀਆਂ ਆਈ ਟੀ ਕੰਪਨੀਆਂ ਨੇ ਵਿਸ਼ਵ ਭਰ ਵਿੱਚ ਆਪਣਾ ਨਾਮ ਬਣਾਇਆ ਹੈ।
ਅੱਜ ਡਿਜੀਟਲ ਟੈਕਨੋਲੋਜੀ ਇੱਕ ਵੱਡੀ ਤਬਦੀਲੀ ਲਿਆਉਣ ਵਾਲੀ ਬਣੀ ਹੈ। ਇਸ ਨੇ ਨਿਪੁੰਨ ਸੇਵਾ ਦੀ ਵੰਡ ਅਤੇ ਪ੍ਰਬੰਧਨ ਲਈ ਰਾਹ ਪੱਧਰਾ ਕੀਤਾ ਹੈ। ਇਹ ਸਿੱਖਿਆ ਤੋਂ ਲੈ ਕੇ ਸਿਹਤ ਤੱਕ ਦੇ ਖੇਤਰਾਂ ਵਿੱਚ ਪਹੁੰਚ ਵਿੱਚ ਸੁਧਾਰ ਕਰ ਰਹੀ ਹੈ ਅਤੇ ਇਹ ਆਰਥਿਕਤਾ ਅਤੇ ਵਪਾਰ ਦੇ ਭਵਿੱਖ ਨੂੰ ਨਵਾਂ ਰੂਪ ਦੇ ਰਹੀ ਹੈ। ਇਨ੍ਹਾਂ ਸਾਰੇ ਢੰਗਾਂ ਵਿੱਚ ਇਸ ਨੇ ਸਮਾਜ ਦੇ ਘੱਟ ਸਹੂਲਤ ਪ੍ਰਾਪਤ ਵਰਗਾਂ ਨੂੰ ਇੱਕ ਉੱਚ ਪੱਧਰ ਦਾ ਮੌਕਾ ਪ੍ਰਦਾਨ ਕੀਤਾ ਹੈ। ਮੈਕਰੋ ਪੱਧਰ ਉੱਤੇ ਇਸ ਨੇ ਇੱਕ ਬਰਾਬਰ ਦੀ ਦੁਨੀਆ ਨੂੰ ਤਿਆਰ ਕਰਨ ਵਿੱਚ ਹਿੱਸਾ ਪਾਇਆ ਹੈ, ਜਿਥੇ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰ ਸਕਦੇ ਹਨ।
ਦੋਸਤੋ,
ਟੈਕਨੋਲੋਜੀ ਨੇ ਰੁਕਾਵਟਾਂ ਖਤਮ ਕੀਤੀਆਂ ਹਨ। ਸਾਡਾ ਯਕੀਨ ਹੈ ਕਿ ਇਸ ਨੇ ”ਵਸੂਦੈਵਾ ਕੁਟੁੰਬਕਮ” ਦੇ ਭਾਰਤ ਦੇ ਦੁਨੀਆ ਨੂੰ ਇਕ ਸਮਾਜ, ਇਕ ਪਰਿਵਾਰ ਸਮਝਣ ਦੇ ਫਲਸਫੇ ਨੂੰ ਮਾਨਤਾ ਪ੍ਰਦਾਨ ਕੀਤੀ ਹੈ। ਇਸ ਇੱਕ ਸ਼ਬਦ ਵਿਚ ਸਾਡੀਆਂ ਪੁਰਾਤਨ ਰਵਾਇਤਾਂ ਦਾ ਪ੍ਰਗਟਾਵਾ ਹੁੰਦਾ ਹੈ। ਟੈਕਨੋਲੋਜੀ ਰਾਹੀਂ ਅਸੀਂ ਇਸ ਪ੍ਰਗਟਾਵੇ ਨੂੰ ਅਰਥ ਦੇਣ ਵਿੱਚ ਸਫਲ ਹੋਏ ਹਾਂ ਅਤੇ ਨਾਲ ਹੀ ਸਭ ਤੋਂ ਵਧੀਆ ਲੋਕਰਾਜੀ ਕਦਰਾਂ ਕੀਮਤਾਂ ਨੂੰ ਵੀ ਅਸੀਂ ਅਰਥ ਦਿੱਤਾ ਹੈ।
ਅਸੀਂ ਭਾਰਤ ਵਿੱਚ ਟੈਕਨੋਲੋਜੀ ਦੇ ਮਨੁੱਖੀ ਚਿਹਰੇ ਨੂੰ ਪਹਿਲ ਦੇ ਰਹੇ ਹਾਂ ਅਤੇ ਅਸੀਂ ਇਸ ਦੀ ਵਰਤੋਂ ”ਈਜ਼ ਆਵ੍ ਲਿਵਿੰਗ” ਵਿੱਚ ਸੁਧਾਰ ਲਈ ਕਰ ਰਹੇ ਹਾਂ। ਡਿਜੀਟਲ ਪਹੁੰਚ ਰਾਹੀਂ ਸਸ਼ਕਤੀਕਰਣ ਭਾਰਤ ਸਰਕਾਰ ਦਾ ਇੱਕ ਟੀਚਾ ਹੈ। ”ਡਿਜੀਟਲ ਇੰਡੀਆ” ਦੁਨੀਆ ਦਾ ਸਭ ਤੋਂ ਵਿਸ਼ਾਲ, ਟੈਕਨੋਲੋਜੀ ਆਧਾਰਿਤ ਤਬਦੀਲੀ ਵਾਲਾ ਪ੍ਰੋਗਰਾਮ ਹੈ ਜੋ ਕਿ ਸਾਡੇ ਸ਼ਹਿਰੀਆਂ ਨੂੰ ਡਿਜੀਟਲ ਸੇਵਾਵਾਂ ਲੈਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਅਸੀਂ ਆਪਣੇ ਸ਼ਹਿਰੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਮੋਬਾਈਲ ਤਾਕਤ ਜਾਂ ਐੱਮ-ਪਾਵਰ ਦੀ ਵਰਤੋਂ ਕਰ ਰਹੇ ਹਾਂ।
ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਆਧਾਰ ਬਾਰੇ ਜਾਣੂ ਹੋ ਜੋ ਕਿ ਕਿਸੇ ਵਿਅਕਤੀ ਦੀ ਅਨੋਖੀ ਬਾਇਓਮੀਟ੍ਰਿਕ ਪਛਾਣ ਹੈ। ਅਸੀਂ ਇਸ ਪਛਾਣ ਦੀ ਵਰਤੋਂ ਆਪਣੇ ਲੋਕਾਂ ਨੂੰ ਲੰਬੀਆਂ ਕਤਾਰਾਂ ਅਤੇ ਗੁੰਝਲਦਾਰ ਢੰਗ-ਤਰੀਕਿਆਂ ਤੋਂ ਮੁਕਤ ਕਰਨ ਲਈ ਕਰ ਰਹੇ ਹਾਂ। ਤਿੰਨ ਢੰਗਾਂ — ਪਹਿਲਾ, ਜਨਧਨ ਬੈਂਕ ਖਾਤਿਆਂ ਰਾਹੀਂ ਵਿੱਤੀ ਸ਼ਮੂਲੀਅਤ, ਦੂਸਰਾ, ਆਧਾਰ ਪਲੇਟਫਾਰਮ ਅਤੇ ਤੀਸਰਾ ਮੋਬਾਈਲ ਫੋਨ ਨੇ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਵਿੱਚ ਵੱਡੀ ਮਦਦ ਕੀਤੀ ਹੈ। ਅਸੀਂ ਇਸ ਨੂੰ ਜੇ ਏ ਐਮ ਜਾਂ ਜੈਮ ਤ੍ਰਿਮੂਰਤੀ ਦਾ ਨਾਮ ਦਿੱਤਾ ਹੈ। ਸਬਸਿਡੀਆਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਅਤੇ ਚੋਰੀਆਂ ਰੋਕ ਕੇ ਜੈਮ ਤ੍ਰਿਮੂਰਤੀ ਨੇ 10 ਬਿਲੀਅਨ ਡਾਲਰ ਦੇ ਕਰੀਬ ਦਾ ਹੁਣ ਤੱਕ ਬਚਾਅ ਕੀਤਾ ਹੈ।
ਹੁਣ ਮੈਂ ਤੁਹਾਨੂੰ ਕੁਝ ਉਦਾਹਰਣਾਂ ਦੇ ਕੇ ਦੱਸਦਾ ਹਾਂ ਕਿ ਡਿਜੀਟਲ ਟੈਕਨੋਲੋਜੀ ਕਿਵੇਂ ”ਈਜ਼ ਆਵ੍ ਲਿਵਿੰਗ” ਵਿੱਚ ਵੱਡੀ ਮਦਦ ਕਰ ਰਹੀ ਹੈ।
ਅੱਜ ਇੱਕ ਕਿਸਾਨ ਵੱਖ ਵੱਖ ਸੇਵਾਵਾਂ, ਜਿਵੇਂ ਕਿ ਮਿੱਟੀ ਟੈਸਟਿੰਗ ਦੇ ਨਤੀਜਿਆਂ, ਮਾਹਿਰਾਂ ਦੀ ਸਲਾਹ ਅਤੇ ਆਪਣੇ ਉਤਪਾਦ ਦੀ ਸਹੀ ਕੀਮਤ ਤੱਕ ਇਕ ਬਟਨ ਦਬਾ ਕੇ ਹੀ ਪਹੁੰਚ ਸਕਦਾ ਹੈ। ਡਿਜੀਟਲ ਟੈਕਨੋਲੋਜੀ ਨਾਲ ਇਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਹੋ ਰਹੀ ਹੈ।
ਇੱਕ ਛੋਟਾ ਉੱਦਮੀ ਆਪਣਾ ਨਾਂ ਸਰਕਾਰੀ ਈ-ਮਾਰਕੀਟ ਪਲੇਸ ਵਿੱਚ ਦਰਜ ਕਰਵਾ ਸਕਦਾ ਹੈ ਅਤੇ ਸਰਕਾਰ ਨੂੰ ਵਸਤਾਂ ਦੀ ਸਪਲਾਈ ਲਈ ਮੁਕਾਬਲੇ ਵਾਲੀ ਬੋਲੀ ਦੇ ਸਕਦਾ ਹੈ। ਜਿਉਂ ਹੀ ਉਹ ਆਪਣਾ ਵਪਾਰ ਵਧਾਉਂਦਾ ਹੈ ਤਾਂ ਨਾਲ ਹੀ ਉਹ ਸਰਕਾਰ ਦੀ ਵਸੂਲੀ ਲਾਗਤ ਘੱਟ ਕਰਨ ਵਿੱਚ ਹਿੱਸਾ ਪਾਉਂਦਾ ਹੈ। ਇਸ ਨਾਲ ਉਸ ਦੀ ਨਿਪੁੰਨਤਾ ਵਧਦੀ ਹੈ ਅਤੇ ਸਰਕਾਰੀ ਪੈਸੇ ਦੀ ਚੰਗੀ ਕੀਮਤ ਪੈਂਦੀ ਹੈ।
ਪੈਨਸ਼ਨਰਾਂ ਨੂੰ ਹੁਣ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਕਿਸੇ ਬੈਂਕ ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੋਣਾ ਪੈਂਦਾ। ਅੱਜ ਇੱਕ ਪੈਨਸ਼ਨਰ ਆਧਾਰ ਬਾਇਓਮੀਟਰਿਕ ਪਲੇਟਫਾਰਮ ਰਾਹੀਂ ਆਪਣੀ ਪਛਾਣ ਦਰਜ ਕਰਵਾ ਸਕਦਾ ਹੈ ਅਤੇ ਇਸ ਵਿਚ ਉਸ ਨੂੰ ਜ਼ਿਆਦਾ ਮਸ਼ੱਕਤ ਵੀ ਨਹੀਂ ਕਰਨੀ ਪੈਂਦੀ।
ਔਰਤਾਂ ਆਈ ਟੀ ਕੰਮਕਾਜੀ ਕੋਰਸ ਦਾ ਇੱਕ ਅਹਿਮ ਹਿੱਸਾ ਬਣੀਆਂ ਹੋਈਆਂ ਹਨ। ਡਿਜੀਟਲ ਟੈਕਨੋਲੋਜੀ ਨੇ ਕਈ ਨਵੇਂ ਅਦਾਰਿਆਂ, ਜਿਨ੍ਹਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ, ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਸ ਤਰ੍ਹਾਂ ਆਈ ਟੀ ਖੇਤਰ ਨੇ ਔਰਤਾਂ ਦੇ ਸਸ਼ਕਤੀਕਰਨ ਵਿੱਚ ਹਿੱਸਾ ਪਾਇਆ ਹੈ।
ਭਾਰਤ ਦੇ ਸ਼ਹਿਰੀ ਨਕਦੀ ਰਹਿਤ ਲੈਣ-ਦੇਣ ਦਾ ਢੰਗ ਕਾਫੀ ਜ਼ਿਆਦਾ ਅਪਣਾਉਣ ਲੱਗੇ ਹਨ। ਇਸ ਉਦੇਸ਼ ਲਈ ਅਸੀਂ ਭਾਰਤ ਇੰਟਰਫੇਸ ਫਾਰ ਮਨੀ ਜਾਂ ਭੀਮ ਐਪ ਨੂੰ ਅਪਣਾਇਆ ਹੈ। ਇਹ ਐਪ ਨਕਦੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਵੱਲ ਵਧਣ ਵਿੱਚ ਸਹਾਈ ਹੋ ਰਿਹਾ ਹੈ। ਇਨ੍ਹਾਂ ਉਦਾਹਰਣਾਂ ਤੋਂ ਪ੍ਰਬੰਧਨ ਦੇ ਸੁਧਾਰ ਵਿੱਚ ਟੈਕਨੋਲੋਜੀ ਦੀ ਵਰਤੋਂ ਦੀ ਸ਼ਕਤੀ ਦਾ ਪਤਾ ਲਗਦਾ ਹੈ।
ਦੋਸਤੋ
ਅਸੀਂ ਸ਼ਮੂਲੀਅਤ ਵਾਲੇ ਪ੍ਰਬੰਧਨ ਜਾਂ ਜਨਭਾਗੀਦਾਰੀ ਵਿੱਚ ਸਹੂਲਤ ਲਈ ਡਿਜੀਟਲ ਖੇਤਰ ਦੀ ਵਰਤੋਂ ਕਰ ਰਹੇ ਹਾਂ। ਜਦੋਂ ਅਸੀਂ ਮਈ 2014 ਵਿੱਚ ਸੱਤਾ ਸੰਭਾਲੀ ਸੀ ਤਾਂ ਬਹੁਤ ਸਾਰੇ ਲੋਕਾਂ, ਖਾਸ ਤੌਰ `ਤੇ ਨੌਜਵਾਨਾਂ ਦੀ ਇੱਛਾ ਸੀ ਕਿ ਉਹ ਦੇਸ਼ ਲਈ ਕੰਮ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਲੱਖਾਂ ਭਾਰਤੀਆਂ ਦੇ ਵਿਚਾਰ ਦੇਸ਼ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਵਿੱਚ ਸਹਾਈ ਹੋ ਸਕਦੇ ਹਨ।
ਇਸ ਲਈ ਅਸੀਂ ਸ਼ਹਿਰੀਆਂ ਲਈ ਇੱਕ ਪੋਰਟਲ ‘ਮਾਈਗੌਵ’ ਸ਼ੁਰੂ ਕੀਤਾ ਹੈ। ਇਸ ਪਲੇਟਫਾਰਮ ਨੇ ਸ਼ਹਿਰੀਆਂ ਨੂੰ ਅਹਿਮ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਹੈ। ਨੀਤੀ ਸਬੰਧੀ ਕਈ ਅਹਿਮ ਖੇਤਰਾਂ ਵਿੱਚ ਸਾਨੂੰ ਹਜ਼ਾਰਾਂ ਕੀਮਤੀ ਸੁਝਾਅ ਮਿਲੇ ਹਨ। ਵੱਖ ਵੱਖ ਸਰਕਾਰੀ ਪਹਿਲਕਦਮੀਆਂ ਵਿੱਚ ਕਈ ਲੋਗੋ ਅਤੇ ਚਿੰਨ੍ਹ ਕਾਫੀ ਲੋਕਾਂ ਦੀ ਸੋਚ ਅਤੇ ਮਾਈਗੋਵ ਦੇ ਮੁਕਾਬਲਿਆਂ ਦਾ ਨਤੀਜਾ ਹਨ। ਅਸਲ ਵਿੱਚ ਪ੍ਰਧਾਨ ਮੰਤਰੀ ਦਫਤਰ ਦਾ ਸਰਕਾਰੀ ਐਪ ਵੀ ਮਾਈਗੋਵ ਵੱਲੋਂ ਕਰਵਾਏ ਗਏ ਮੁਕਾਬਲੇ ਦਾ ਇੱਕ ਹਿੱਸਾ ਹੈ ਅਤੇ ਇਸ ਮੁਕਾਬਲੇ ਵਿੱਚ ਨੌਜਵਾਨਾਂ ਤੋਂ ਕਾਫੀ ਵਧੀਆ ਹੁੰਗਾਰਾ ਮਿਲਿਆ ਸੀ। ਮਾਈਗੋਵ ਇਸ ਗੱਲ ਦੀ ਪ੍ਰਮੁੱਖ ਉਦਾਹਰਣ ਹੈ ਕਿ ਕਿਵੇਂ ਟੈਕਨੋਲੋਜੀ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। ਅਹੁਦਾ ਸੰਭਾਲਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਕਈ ਸਰਕਾਰੀ ਪ੍ਰੋਜੈਕਟ ਅਤੇ ਪਹਿਲਕਦਮੀਆਂ ਆਮ ਤੌਰ ਤੇ ਸਰਕਾਰ ਦੇ ਕੰਮਕਾਜ ਵਿੱਚ ਗੈਰ ਲੋੜੀਂਦੀਆਂ ਰੁਕਾਵਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਫੈਸਲਾ ਲੈਣ ਵਿੱਚ ਧਿਆਨ ਕੇਂਦ੍ਰਿਤ ਨਹੀਂ ਹੁੰਦਾ। ਇਸ ਲਈ ਅਸੀਂ ਇਕ ਸਾਈਬਰ ਸਪੇਸ ਅਧਾਰਤ ਪਲੇਟਫਾਰਮ, ਜਿਸ ਨੂੰ ‘ਪ੍ਰਗਤੀ’ ਜਾਂ ਪ੍ਰੋਐਕਟਿਵ ਗਵਰਨੈਂਸ ਫਾਰ ਟਾਈਮਲੀ ਇੰਪਲੀਮੈਂਟੇਸ਼ਨ ਤਿਆਰ ਕੀਤਾ। ਹਿੰਦੀ ਵਿੱਚ ‘ਪ੍ਰਗਤੀ’ ਦਾ ਮਤਲਬ ਤਰੱਕੀ ਹੈ।
ਹਰ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮੈਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਨਾਲ ‘ਪ੍ਰਗਤੀ’ ਬਾਰੇ ਚਰਚਾ ਕਰਦਾ ਹਾਂ। ਟੈਕਨੋਲੋਜੀ ਨੇ ਰੁਕਾਵਟਾਂ ਨੂੰ ਖਤਮ ਕੀਤਾ ਹੈ। ਆਪਣੇ ਆਪਣੇ ਦਫਤਰਾਂ ਵਿੱਚ ਬੈਠ ਕੇ ਸਾਈਬਰ ਦੁਨੀਆ ਦੀ ਮਦਦ ਨਾਲ ਅਹਿਮ ਪ੍ਰਬੰਧਕੀ ਮੁੱਦਿਆਂ ਉੱਤੇ ਵਿਚਾਰ ਕਰਦੇ ਹਾਂ ਅਤੇ ਉਨ੍ਹਾਂ ਦਾ ਹੱਲ ਕਰਦੇ ਹਾਂ। ਮੈਨੂੰ ਇਸ ਗੱਲ ਤੇ ਖੁਸ਼ੀ ਹੈ ਕਿ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ‘ਪ੍ਰਗਤੀ’ ਸੈਸ਼ਨਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਣ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਹੈ ਅਤੇ ਅਜਿਹਾ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਹੋਇਆ ਹੈ। ‘ਪ੍ਰਗਤੀ’ ਨੇ ਲੱਖਾਂ ਕਰੋੜਾਂ ਦੇ ਪ੍ਰੋਜੈਕਟਾਂ ਦੇ ਢਾਂਚੇ ਨੂੰ ਸਹੀ ਰਾਹ ਤੇ ਲਿਆਂਦਾ ਹੈ ਜੋ ਕਿ ਨੌਕਰਸ਼ਾਹੀ ਦੇ ਚੱਕਰਾਂ ਵਿੱਚ ਫਸੇ ਪਏ ਸਨ।
ਮੈਂ ਨਰੇਂਦਰ ਮੋਦੀ ਮੋਬਾਈਲ ਐਪ ਰਾਹੀਂ ਆਪਣੇ ਤੌਰ ਤੇ ਕੁਝ ਐਪਾਂ ਦੀ ਪਰਖ ਕੀਤੀ। ਇਨ੍ਹਾਂ ਐਪਾਂ ਨੇ ਨਾਗਰਿਕਾਂ ਨਾਲ ਮੇਰੇ ਸੰਪਰਕਾਂ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ਐਪਾਂ ਰਾਹੀਂ ਮੈਨੂੰ ਜੋ ਸੁਝਾਅ ਮਿਲਦੇ ਹਨ, ਉਹ ਕਾਫੀ ਲਾਹੇਵੰਦ ਹੁੰਦੇ ਹਨ।
ਅੱਜ ਅਸੀਂ ‘ਉਮੰਗ’ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ ਜੋ ਕਿ 100 ਤੋਂ ਵੱਧ ਸ਼ਹਿਰੀ- ਅਧਾਰਤ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੇਵਾਵਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਖ ਵੱਖ ਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ। ਇਸ ਸੰਗਠਤ ਸੋਚ ਨਾਲ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਵਿੱਚ ਆਪਣੇ ਆਪ ਕਾਰਗੁਜ਼ਾਰੀ ਦਾ ਦਬਾਅ ਘਟੇਗਾ।
ਦੋਸਤੋ,
ਸਾਨੂੰ ਆਪਣੇ ਤਜਰਬੇ ਅਤੇ ਸਫਲਤਾ ਦੀਆਂ ਕਹਾਣੀਆਂ ਵਿਸ਼ਵ ਭਾਈਚਾਰੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਮਹਿਸੂਸ ਹੋਵੇਗੀ। ਦੂਜੇ ਪਾਸੇ ਭਾਰਤ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪਹੁੰਚਯੋਗ ਮਾਡਲਾਂ ਅਤੇ ਖੋਜਪੂਰਨ ਹੱਲਾਂ ਦੀ ਭਾਲ ਕਰ ਰਿਹਾ ਹੈ ਅਤੇ ਇਸ ਲਈ ਉਹ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ। ਸਾਡੀ ਇੱਛਾ ਹੈ ਕਿ ਸਾਈਬਰ ਸਪੇਸ ਵੱਖਰੇ ਢੰਗ ਨਾਲ ਕੰਮ ਕਰਨ ਵਾਲਾ ਬਣੇ। ਬੀਤੇ ਦਿਨੀਂ 36 ਘੰਟੇ ਦੀ ਹੈਕਾਥਾਨ ਦੌਰਾਨ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੰਤਰਾਲਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਇਹ ਸੁਝਾਅ ਦਿੱਤੇ ਸਨ। ਅਸੀਂ ਚਾਹ ਰਹੇ ਹਾਂ ਕਿ ਵਿਸ਼ਵ ਤਜਰਬਿਆਂ ਤੋਂ ਇਹ ਸਿੱਖੀਏ , ਸਾਡਾ ਵਿਸ਼ਵਾਸ ਹੈ ਕਿ ਜਦੋਂ ਅਸੀਂ ਇਕੱਠੇ ਵਧਦੇ ਫੁਲਦੇ ਹਾਂ ਤਾਂ ਹੀ ਵਿਕਾਸ ਹੁੰਦਾ ਹੈ।
ਸਾਈਬਰ ਸਪੇਸ ਖੋਜ ਦਾ ਇਕ ਪ੍ਰਮੁੱਖ ਖੇਤਰ ਹੈ। ਸਾਡੇ ਸਟਾਰਟ ਅੱਪਸ ਅੱਜ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਦਾਨ ਕਰਨ ਅਤੇ ਲੋਕਾਂ ਦੇ ਜੀਵਨ ਸੁਧਾਰਨ ਵੱਲ ਵੇਖ ਰਹੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਵਿਸ਼ਵ ਨਿਵੇਸ਼ਕ ਭਾਈਚਾਰਾ ਭਾਰਤ ਦੇ ਸਟਾਰਟ ਅੱਪ ਪੂਲ ਵੱਲੋਂ ਮੁਹੱਈਆ ਸਮਰੱਥਾ ਦੀ ਵਰਤੋਂ ਨੂੰ ਮਾਨਤਾ ਪ੍ਰਦਾਨ ਕਰੇਗਾ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਇਸ ਖੇਤਰ ਵਿੱਚ ਨਿਵੇਸ਼ ਕਰੇ ਅਤੇ ਭਾਰਤੀ ਸਟਾਰਟ ਅੱਪਸ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਵਿੱਚ ਸਹਾਈ ਹੋਵੋ ।
ਦੋਸਤੋ,
ਇੰਟਰਨੈੱਟ, ਕੁਦਰਤ ਵੱਲੋਂ ਹੀ ਇੱਕ ਸ਼ਮੂਲੀਅਤ ਵਾਲਾ ਖੇਤਰ ਹੈ। ਇਹ ਬਰਾਬਰ ਦੀ ਪਹੁੰਚ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ। ਅੱਜ ਦੀ ਚਰਚਾ ਫੇਸਬੁੱਕ ਵਰਤਣ ਵਾਲੇ, ਟਵੀਟ ਕਰਨ ਵਾਲੇ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲਿਆਂ ਵੱਲੋਂ ਤਿਆਰ ਕੀਤਾ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਸਭ ਲਈ ਸਾਈਬਰ ਸਪੇਸ ਵਰਤਣ ਵਾਲਿਆਂ ਵਾਲੇ ਹਨ। ਸਟੂਡੀਓ ਤੋਂ ਜੋ ਮਾਹਿਰ ਖਬਰਾਂ ਦਿੰਦੇ ਹਨ, ਉਨ੍ਹਾਂ ਨਾਲ ਸੋਸ਼ਲ ਮੀਡੀਆ ਵਿੱਚ ਹੋਏ ਤਜਰਬਿਆਂ ਨੂੰ ਵੀ ਦਰਸਾਇਆ ਜਾਂਦਾ ਹੈ। ਇਹ ਤਬਦੀਲੀ ਮੁਹਾਰਤ ਅਤੇ ਤਜਰਬੇ ਦਾ ਇਕ ਸੁਮੇਲ ਹੁੰਦੀ ਹੈ ਅਤੇ ਇਹ ਸਾਈਬਰ ਦੁਨੀਆ ਦੀ ਹੀ ਦੇਣ ਹੈ। ਇੰਟਰਨੈੱਟ ਸਾਡੇ ਨੌਜਵਾਨਾਂ ਲਈ ਆਪਣੀ ਸਿਰਜਨਾਤਮਕਤਾ, ਯੋਗਤਾ ਅਤੇ ਸਮਰੱਥਾ ਨੂੰ ਦਿਖਾਉਣ ਦਾ ਇਕ ਢੁਕਵਾਂ ਪਲੇਟਫਾਰਮ ਬਣ ਗਿਆ ਹੈ। ਅਜਿਹਾ ਬਲਾਗਾਂ, ਸ਼ਾਨਦਾਰ ਸੰਗੀਤ ਪੇਸ਼ਕਾਰੀ, ਆਰਟ ਵਰਕ ਜਾਂ ਥੀਏਟਰ ਰਾਹੀਂ ਕੀਤਾ ਜਾਂਦਾ ਹੈ।
ਦੋਸਤੋ
ਇਸ ਕਾਨਫਰੰਸ ਦਾ ਉਦੇਸ਼ ”ਨਿਰੰਤਰ ਵਿਕਾਸ ਲਈ ਸੁਰੱਖਿਅਤ ਅਤੇ ਸ਼ਮੂਲੀਅਤ ਵਾਲੀ ਸਾਈਬਰ ਸਪੇਸ” ਹੈ। ਇਸ ਵਿੱਚ ਮਨੁੱਖਤਾ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਵਿਸ਼ਵ ਭਾਈਚਾਰੇ ਨੂੰ ਸਾਈਬਰ ਸੁਰੱਖਿਆ ਦੇ ਮੁੱਦੇ ਤੱਕ ਭਰੋਸੇ ਨਾਲ ਪਹੁੰਚ ਕਰਨ ਦੀ ਲੋੜ ਹੈ। ਸਾਈਬਰ ਸਪੇਸ ਟੈਕਨੋਲੋਜੀ ਸਭ ਲੋਕਾਂ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ।
ਇੱਕ ਖੁਲ੍ਹੇ ਅਤੇ ਪਹੁੰਚਯੋਗ ਇੰਟਰਨੈੱਟ ਦੀ ਭਾਲ ਆਮ ਤੌਰ ਤੇ ਨਿਰਬਲਤਾ ਵੱਲ ਲਿਜਾਂਦੀ ਹੈ। ਵੈੱਬਸਾਈਟਾਂ ਦੀ ਹੈਕਿੰਗ ਅਤੇ ਉਨ੍ਹਾਂ ਨੂੰ ਖਰਾਬ ਕਰਨ ਦੀਆਂ ਕਹਾਣੀਆਂ ਆਮ ਹਨ। ਉਹ ਸੁਝਾਅ ਦਿੰਦੀਆਂ ਹਨ ਕਿ ਸਾਈਬਰ ਹਮਲੇ ਇੱਕ ਅਹਿਮ ਖਤਰਾ, ਖਾਸ ਤੌਰ ਤੇ ਲੋਕਰਾਜੀ ਦੁਨੀਆ ਵਿੱਚ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗ ਸਾਈਬਰ ਜੁਰਮ ਕਰਨ ਵਾਲਿਆਂ ਦਾ ਸ਼ਿਕਾਰ ਨਾ ਬਣਨ। ਸਾਈਬਰ ਸੁਰੱਖਿਆ ਚਿੰਤਾਵਾਂ ਪ੍ਰਤੀ ਚੌਕਸੀ ਸਾਡੇ ਜੀਵਨ ਦਾ ਹਿੱਸਾ ਬਣਨਾ ਚਾਹੀਦੀਆਂ ਹਨ।
ਧਿਆਨ ਦੇਣ ਦਾ ਇਕ ਪ੍ਰਮੁੱਖ ਕੇਂਦਰ ਇਹ ਹੈ ਕਿ ਪੂਰੀ ਤਰ੍ਹਾਂ ਲੈਸ ਯੋਗ ਪੇਸ਼ੇਵਰਾਂ ਦਾ ਇਕ ਗਰੁੱਪ ਹੋਣਾ ਚਾਹੀਦਾ ਹੈ ਜੋ ਕਿ ਸਾਈਬਰ ਹਮਲਿਆਂ ਦਾ ਮੁਕਾਬਲਾ ਕਰ ਸਕੇ। ਸਾਈਬਰ ਮਾਹਿਰ, ਸਾਈਬਰ ਹਮਲਿਆਂ ਪ੍ਰਤੀ ਹਮੇਸ਼ਾ ਚੌਕਸ ਰਹਿਣ। ‘ਹੈਕਿੰਗ’ ਸ਼ਬਦ ਨੇ ਭਾਵੇਂ ਕਾਫੀ ਦਲੇਰੀ ਭਰੀ ਪਰ ਸ਼ੱਕੀ ਅਹਿਮੀਅਤ ਹਾਸਲ ਕਰ ਲਈ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਈਬਰ ਸੁਰੱਖਿਆ ਨੌਜਵਾਨਾਂ ਲਈ ਇੱਕ ਆਕਰਸ਼ਕ ਅਤੇ ਮਜ਼ਬੂਤ ਕਿੱਤੇ ਵੱਜੋਂ ਸਾਹਮਣੇ ਆਵੇ।
ਇਸ ਨਾਲ ਸਬੰਧਤ ਇਹ ਗੱਲ ਵੀ ਹੈ ਕਿ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਡਿਜੀਟਲ ਸਪੇਸ ਅਤਿਵਾਦ ਅਤੇ ਕੱਟੜਵਾਦ ਦੇ ਕਾਲੇ ਘੋੜਿਆਂ ਲਈ ਇੱਕ ਖੇਡ ਦਾ ਮੈਦਾਨ ਨਾ ਬਣ ਜਾਵੇ। ਸੂਚਨਾਵਾਂ ਨੂੰ ਸਾਂਝਾ ਕਰਨਾ ਅਤੇ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਜ਼ਰੂਰੀ ਹੈ ਤਾਂ ਕਿ ਹਰ ਰੋਜ਼ ਬਦਲ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।
ਯਕੀਨੀ ਤੌਰ `ਤੇ ਅਸੀਂ ਨਿੱਜਤਾ ਅਤੇ ਖੁਲ੍ਹੇਪਨ ਦਰਮਿਆਨ ਇੱਕ ਪਾਸੇ ਅਤੇ ਕੌਮੀ ਸੁਰੱਖਿਆ ਦਰਮਿਆਨ ਦੂਜੇ ਪਾਸੇ ਸੰਤੁਲਨ ਬਣਾ ਕੇ ਰੱਖੀਏ। ਅਸੀਂ ਮਿਲ ਕੇ ਵਿਸ਼ਵ ਅਤੇ ਖੁਲ੍ਹੇ ਸਿਸਟਮ ਦਰਮਿਆਨ ਇੱਕ ਪਾਸੇ ਅਤੇ ਦੂਜੇ ਪਾਸੇ ਦੇਸ਼ ਦੀਆਂ ਵਿਸ਼ੇਸ਼ ਕਾਨੂੰਨੀ ਲੋੜਾਂ ਦਰਮਿਆਨ ਮਤਭੇਦਾਂ ਨੂੰ ਖਤਮ ਕਰ ਸਕਦੇ ਹਾਂ।
ਦੋਸਤੋ
ਉੱਭਰ ਰਹੀਆਂ ਡਿਜੀਟਲ ਟੈਕਨੋਲੋਜੀਆਂ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਪਾਰਦਰਸ਼ਤਾ, ਭਰੋਸਾ, ਅਤੇ ਸੁਰੱਖਿਆ ਸਬੰਧੀ ਅਹਿਮ ਸਵਾਲਾਂ ਦਾ ਜਵਾਬ ਮਿਲਣਾ ਚਾਹੀਦਾ ਹੈ। ਡਿਜੀਟਲ ਟੈਕਨੋਲੋਜੀ ਮਨੁੱਖਤਾ ਦੀ ਸੇਵਾ ਕਰਦੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਾਡੀ ਸੇਵਾ ਕਰਦੀ ਰਹੇ।
ਇਸ ਪ੍ਰੋਗਰਾਮ ਵਿਚ ਵੱਡੇ ਪੱਧਰ ਉੱਤੇ ਲੋਕਾਂ ਦੀ ਮੌਜੂਦਗੀ ਇਸ ਗੱਲ ਦੀ ਸਬੂਤ ਹੈ ਕਿ ਇਸ ਪਲੇਟਫਾਰਮ ਨੇ ਕਿੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ। ਹਿੱਸਾ ਲੈਣ ਵਾਲੇ ਦੇਸ਼, ਉਦਯੋਗ, ਵਿੱਦਿਅਕ ਮਾਹਿਰ ਅਤੇ ਸਿਵਲ ਸਮਾਜ ਸਭ ਮਿਲ ਕੇ ਇਕ ਸਾਂਝਾ ਰਸਮੀ ਢਾਂਚਾ ਕਾਇਮ ਕਰਨ ਲਈ ਯਤਨ ਕਰਨ । ਇਸ ਨਾਲ ਇਕ ਸੁਰੱਖਿਅਤ ਸਾਈਬਰ ਸਪੇਸ ਕਾਇਮ ਹੋ ਸਕੇਗੀ ਅਤੇ ਜੋ ਜੀਵਨ ਦਾ ਪੱਧਰ ਸੁਧਾਰੇਗੀ।
ਦੋਸਤੋ,
ਇਹ ਕਾਨਫਰਸ ਗਿਣਤੀ ਦੇ ਹਿਸਾਬ ਨਾਲ ਸ਼ਾਇਦ ਸਭ ਤੋਂ ਵੱਡੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਦਾ ਪੂਰਾ ਪਿਛੋਕੜ ਅਤੇ ਲਾਜਿਸਟਿਕਸ ਡਿਜੀਟਲ ਢੰਗ ਨਾਲ ਵਿਉਂਤਿਆ ਗਿਆ ਹੈ। ਮੈਨੂੰ ਆਸ ਹੈ ਕਿ ਦੁਨੀਆ ਭਰ ਤੋਂ ਆਏ ਡੈਲੀਗੇਟ ਇਸ ਨੂੰ ਇਕ ਰੁਕਾਵਟ ਰਹਿਤ ਅਤੇ ਵਧੀਆ ਤਜਰਬਾ ਮੰਨਣਗੇ।
ਮੈ ਤੁਹਾਨੂੰ ਲਾਹੇਵੰਦ ਚਰਚਾ ਅਤੇ ਨਤੀਜਿਆਂ ਦੇ ਹਾਸਲ ਹੋਣ ਦੀ ਕਾਮਨਾ ਨਾਲ ਆਪਣਾ ਭਾਸ਼ਣ ਖਤਮ ਕਰਦਾ ਹਾਂ । ਮੈਂ ਇਕ ਵਾਰੀ ਫੇਰ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਅਤੇ ਕਾਨਫਰਸ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਤੁਹਾਡਾ ਧੰਨਵਾਦ।
AKT/AK
We all know how cyber-space has transformed the world over the last few decades: PM @narendramodi
— PMO India (@PMOIndia) November 23, 2017
The senior generation would recall the bulky main-frame computer systems of the 70s and 80s. A lot has changed since then. Email and personal computers brought about a new revolution in the nineties: PM @narendramodi
— PMO India (@PMOIndia) November 23, 2017
This was followed by the advent of social media and the mobile phone as an important vehicle of data storage and communication: PM @narendramodi
— PMO India (@PMOIndia) November 23, 2017
Indian IT talent has been recognized world-wide. Indian IT companies have made a name for themselves globally: PM @narendramodi
— PMO India (@PMOIndia) November 23, 2017
Today, digital technology has emerged as a great enabler. It has paved the way for efficient service delivery and governance. It is improving access, in domains from education to health: PM @narendramodi https://t.co/uxvpZ8neJw
— PMO India (@PMOIndia) November 23, 2017
We in India, give primacy to the human face of technology and are using it to improve what I call, “ease of living.” : PM @narendramodi
— PMO India (@PMOIndia) November 23, 2017
We are using mobile power or M-power to empower our citizens: PM @narendramodi
— PMO India (@PMOIndia) November 23, 2017
Through better targeting of subsidies, the JAM trinity has prevented leakages to the tune of nearly ten billion dollars so far: PM @narendramodi
— PMO India (@PMOIndia) November 23, 2017
Digital technology is contributing to more farm incomes. A small entrepreneur can register on Government e-Marketplace & bid competitively for supply of goods to Government. Pensioners no longer need to present themselves in front of a bank officer to provide proof of life: PM
— PMO India (@PMOIndia) November 23, 2017
Citizens of India are increasingly adopting cashless transactions. For this, we created the Bharat Interface for Money – or BHIM App. This App is helping the movement towards a less cash and corruption free society: PM @narendramodi
— PMO India (@PMOIndia) November 23, 2017
We are using the digital domain to facilitate participative governance or Jan Bhagidari: PM @narendramodi
— PMO India (@PMOIndia) November 23, 2017
It is our firm belief that there are millions of Indians, whose transformative ideas can go a long way in taking India to new heights: PM @narendramodi
— PMO India (@PMOIndia) November 23, 2017
On the last Wednesday of every month, I meet top Union and State government officials for a PRAGATI Session. Technology breaks silos. Sitting in our respective offices, aided by the cyber world, we discuss and resolve important governance issues: PM @narendramodi
— PMO India (@PMOIndia) November 23, 2017
I am happy to share with you that the PRAGATI sessions have resulted in faster decision-making, through consensus, in the larger interest of the nation. PRAGATI has put back on track infrastructure projects worth billions of dollars which were stuck in red-tape: PM
— PMO India (@PMOIndia) November 23, 2017
I have even tried something of my own, through the Narendra Modi Mobile App. This App deepens my connect with citizens. The suggestions I get through the App are very useful: PM @narendramodi
— PMO India (@PMOIndia) November 23, 2017
Cyber-space remains a key area for innovation. Our startups today are looking to provide solutions to everyday problems and improving lives. I am confident that the global investor community will recognize the immense potential waiting to be tapped from India’s startup pool: PM
— PMO India (@PMOIndia) November 23, 2017
The internet, by nature, is inclusive and not exclusive. It offers equity of access and equality of opportunity: PM @narendramodi
— PMO India (@PMOIndia) November 23, 2017
Social media platforms are making cyber-space participative for all. News that experts tell us from studios is now supplemented by experiences highlighted on social media. This transition, to a blend of expertise and experience is the contribution of the cyber world: PM
— PMO India (@PMOIndia) November 23, 2017
The global community needs to approach the issue of cyber-security with confidence, as much as with resolve. Cyber-space technologies must remain an enabler for our people: PM @narendramodi
— PMO India (@PMOIndia) November 23, 2017
We need to ensure that vulnerable sections of our society do not fall prey to the evil designs of cyber criminals. Alertness towards cyber-security concerns, should become a way of life: PM @narendramodi
— PMO India (@PMOIndia) November 23, 2017
We need to ensure that vulnerable sections of our society do not fall prey to the evil designs of cyber criminals. Alertness towards cyber-security concerns, should become a way of life: PM @narendramodi
— PMO India (@PMOIndia) November 23, 2017