Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-20 ਸਿਖ਼ਰ ਸੰਮੇਲਨ ਦੌਰਾਨ ਬ੍ਰਿਕਸ ਆਗੂਆਂ ਦੀ ਗ਼ੈਰ-ਰਸਮੀ ਮੀਟਿੰਗ ਸਮੇਂ ਮੀਡੀਆ ਬਿਆਨ


 

  1. ਅਸੀਂ, ਫੈਡਰੇਟਿਵ ਰਿਪਬਲਿਕ ਆਵ੍ ਬ੍ਰਾਜ਼ੀਲ,ਰਸ਼ੀਅਨ ਫੈਡਰੇਸ਼ਨ, ਭਾਰਤੀ ਗਣਰਾਜ, ਪੀਪਲਜ਼ ਰਿਪਬਲਿਕ ਆਵ੍ ਚਾਈਨਾ ਅਤੇ ਰਿਪਬਲਿਕ ਆਵ੍ ਸਾਊਥ ਅਫ਼ਰੀਕਾ ਦੇ ਦੇਸ਼ਾਂ ਅਤੇ ਸਰਕਾਰਾਂ ਦੇ ਮੁਖੀ, 30 ਨਵੰਬਰ 2018 ਨੂੰ ਜੀ-20 ਸਿਖ਼ਰ ਸੰਮੇਲਨ ਦੇ ਮੌਕੇ ਉੱਤੇ ਆਯੋਜਿਤ ਬ੍ਰਿਕਸ ਆਗੂਆਂ ਦੀ ਸਲਾਨਾ ਗ਼ੈਰ-ਰਸਮੀ ਮੀਟਿੰਗ ਲਈ ਅਰਜਨਟੀਨਾ ਦੇ ਬੁਏਨਸ ਆਇਰਸ ਵਿਖੇ ਮਿਲੇਅਸੀਂ 2018 ਲਈ ਜੀ-20 ਦੀ ਪ੍ਰਧਾਨਗੀ ਲਈ ਅਰਜਨਟੀਨਾ ਦੀ ਹਮਾਇਤ ਕੀਤੀ ਅਤੇ ਉਸ ਨੂੰ ਵਧਾਈ ਦਿੱਤੀ,  ਉਸ ਵਲੋਂ ਪ੍ਰਦਾਨ ਕੀਤੀ ਗਈ ਮੇਜ਼ਬਾਨੀ ਲਈ ਉਸ ਦਾ ਧੰਨਵਾਦ ਕੀਤਾ
  2. ਅਸੀਂ ਅੰਤਰਰਾਸ਼ਟਰੀ ਸਿਆਸੀ, ਸੁਰੱਖਿਆ ਅਤੇ ਵਿਸ਼ਵ ਆਰਥਕ-ਵਿੱਤੀ ਮੁੱਦਿਆਂ ਦੇ ਨਾਲ ਨਾਲ ਟਿਕਾਊ ਵਿਕਾਸ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਸੀਂ ਵਿਸ਼ਵ ਦੀ ਸ਼ਾਂਤੀ ਅਤੇ ਸਥਿਰਤਾ , ਸੰਯੁਕਤ ਰਾਸ਼ਟਰ ਦੀ ਕੇਂਦਰੀ, ਭੂਮਿਕਾ ਸੰਯੁਕਤ ਰਾਸ਼ਟਰ ਚਾਰਟਰ ਵਿਚ ਦਿਖਾਏ ਉਦੇਸ਼ਾਂ, ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਸਨਮਾਨ, ਲੋਕਤੰਤਰ ਅਤੇ ਕਾਨੂੰਨ ਦੇ ਰਾਜ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ ਅਸੀਂ ਬਹੁ-ਪੱਖਵਾਦ ਨੂੰ ਮਜ਼ਬੂਤ ਕਰਨ ਅਤੇ ਇੱਕ ਉਚਿਤ, ਨਿਆਂਪੂਰਨ,ਨਿਰਪੱਖ, ਲੋਕਤਾਂਤਰਿਕ ਅਤੇ ਪ੍ਰਤੀਨਿਧ ਅੰਤਰਰਾਸ਼ਟਰੀ ਢਾਂਚੇ ਲਈ ਕੰਮ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ
  3. ਅਸੀਂ ਨਿਰੰਤਰ ਦਹਿਸ਼ਤਵਾਦੀ ਹਮਲਿਆਂ, ਜਿਨ੍ਹਾਂ ਵਿੱਚੋਂ ਕਿ ਕੁਝ ਬ੍ਰਿਕਸ ਦੇਸ਼ਾਂ ਵਿੱਚ ਵੀ ਹੋਏ ਹਨ, ਦੀ ਨਿੰਦਾ ਕੀਤੀ ਅਸੀਂ ਸਭ ਤਰ੍ਹਾਂ ਦੇ ਦਹਿਸ਼ਤਵਾਦ ਦੀ ਆਲੋਚਨਾ ਕਰਦੇ ਹਾਂ ਭਾਵੇਂ ਉਹ ਕਿਸੇ ਵੱਲੋਂ ਵੀ ਕੀਤਾ ਗਿਆ  ਹੋਵੇ ਅਸੀਂ ਦਹਿਸ਼ਤਵਾਦ ਦੇ ਮੁਕਾਬਲੇ ਲਈ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਪੱਕੇ ਅੰਤਰਰਾਸ਼ਟਰੀ ਕਾਨੂੰਨੀ ਅਧਾਰ ‘ਤੇ ਜ਼ੋਰਦਾਰ ਯਤਨਾਂ ਦੀ ਤਾਕੀਦ ਕਰਦੇ ਹਾਂ ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ
  4. ਅਸੀਂ ਨਿਯਮ ਅਧਾਰਤ ਬਹੁਪੱਖੀ ਵਪਾਰ ਸਿਸਟਮ ਜਿਵੇਂ ਕਿ ਡਬਲਿਊਟੀਓ ਵਿੱਚ ਵਰਣਿਤ ਹੈ, ਉੱਤੇ ਆਪਣਾ ਭਰੋਸਾ ਦੁਹਰਾਇਆ ਹੈ ਤਾਂ ਕਿ ਪਾਰਦਰਸ਼ਤਾ, ਗੈਰ -ਵਿਤਕਰੇ ਵਾਲਾਖੁੱਲ੍ਹਾ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਵਪਾਰ ਯਕੀਨੀ ਬਣ ਸਕੇ ਅਸੀਂ ਡਬਲਿਊਟੀਓ ਦੇ ਬਾਕੀ ਮੈਂਬਰ ਦੇਸ਼ਾਂ ਨਾਲ ਨਤੀਜਾ ਅਧਾਰਤ ਚਰਚਾ ਸ਼ੁਰੂ ਕਰਨ ਦੇ ਚਾਹਵਾਨ ਹਾਂ ਤਾਂ ਕਿ ਡਬਲਿਊਟੀਓ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕੇ
  5. ਡਬਲਿਊਟੀਓ ਦੀ ਭਾਵਨਾ ਅਤੇ ਨਿਯਮ ਇੱਕਤਰਫਾ ਅਤੇ ਸੁਰੱਖਿਆਵਾਦੀ ਕਦਮਾਂ ਦਾ ਟਾਕਰਾ                                                                                             ਕਰਨ  ਲਈ ਹਨ ਅਸੀਂ ਸਾਰੇ ਮੈਂਬਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ  ਡਬਲਿਊਟੀਓ ਦੇ ਅਜਿਹੇ

        ਉਤਾਰਾ ਚੜਾਅ ਵਾਲੇ ਕਦਮਾਂ ਦਾ ਵਿਰੋਧ ਕਰਨ, ਆਪਣੇ ਵਾਅਦਿਆਂ ਉੱਤੇ ਪੂਰੇ ਉਤਰਨ ਅਤੇ

        ਅਜਿਹੇ ਵਿਤਕਰੇ ਭਰੇ ਅਤੇ ਬੰਧਸ਼ੀ ਕਦਮਾਂ ਨੂੰ ਵਾਪਸ ਕਰਵਾਉਣ

  1. ਅਸੀਂ ਡਬਲਿਊਟੀਓ ਵਿੱਚ ਸੁਧਾਰ ਦੇ ਹਮਾਇਤੀ ਹਾਂ ਤਾਂਕਿ ਚਲੰਤ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ ਜਾ ਸਕੇ ਇਸ ਕੰਮ ਵਿੱਚ ਡਬਲਿਊਟੀਓ ਦੇ ਸਿਧਾਂਤਾਂ ਦੀ ਮੁੱਢਲੀ ਕੀਮਤ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਤੇ ਡਬਲਿਊਟੀਓ ਦੇ ਸਾਰੇ ਮੈਂਬਰਾਂ ਦੇ ਹਿਤਾਂ ਨੂੰ ਇਸ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ, ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਦੇ
  2. ਡਬਲਿਊਟੀਓ ਵਿੱਚ ਝਗੜਾ ਨਿਪਟਾਰਾ ਢਾਂਚਾ, ਇਸ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ ਇਸ ਦੀ ਪ੍ਰਭਾਵੀ ਕਾਰਗੁਜ਼ਾਰੀ ਨਾਲ ਮੈਂਬਰਾਂ ਵਿੱਚ ਭਰੋਸਾ ਪੈਦਾ ਹੋਵੇਗਾ ਤਾਂ ਕਿ ਭਵਿੱਖ ਦੀਆਂ ਡਬਲਿਊਟੀਓ ਦੀਆਂ ਕਾਰਵਾਈਆਂ ਸਹੀ ਢੰਗ ਨਾਲ ਚੱਲ ਸਕਣ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਅਪੀਲੀ ਸੰਸਥਾ ਦੇ ਚੋਣ ਅਮਲ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ ਕਿਉਂਕਿ ਇਹ ਡਬਲਿਊਟੀਓ ਦੇ ਝਗੜਾ ਨਿਪਟਾਰਾ ਸਿਸਟਮ ਦੇ ਪ੍ਰਭਾਵੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ
  3. ਅਸੀਂ ਡਬਲਿਊਟੀਓ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਆਪਣਾ ਸੰਚਾਰ ਅਤੇ ਸਹਿਯੋਗ ਵਧਾਉਣ ਲਈ ਵਚਨਬੱਧ ਹਾਂ ਤਾਂ ਕਿ ਡਬਲਿਊਟੀਓ ਬਦਲ ਰਹੇ ਸਮੇਂ ਦੇ ਨਾਲ ਚੱਲ ਸਕੇ, ਸ਼ਮੂਲੀਅਤ ਭਰੇ ਵਿਕਾਸ ਨੂੰ ਉਤਸ਼ਾਹਿਤ ਕਰ ਸਕੇ ਅਤੇ ਸਾਰੇ ਦੇਸ਼ ਅੰਤਰਰਾਸ਼ਟਰੀ ਵਪਾਰ ਵਿੱਚ ਹਿੱਸਾ ਲੈ ਸਕਣ ਅਤੇ ਵਿਸ਼ਵ ਆਰਥਕ ਪ੍ਰਬੰਧਨ ਵਿੱਚ ਇੱਕ ਲਾਹੇਵੰਦ ਭੂਮਿਕਾ ਨਿਭਾ ਸਕਣ
  4. ਅਸੀਂ ਨਿਰਪੱਖ ਟਿਕਾਊ ਵਿਕਾਸ ਅਤੇ ਕਾਰਜ ਭਵਿੱਖ ’ਤੇ ਉਸ ਦੇ ਫੋਕਸ, ਵਿਕਾਸ ਅਤੇ ਖੁਰਾਕ ਸੁਰੱਖਿਆ ਅਤੇ ਟਿਕਾਊ ਭਵਿੱਖ ਲਈ ਸਰਬ ਸੰਮਤੀ ਬਣਾਉਣ ਦੇ ਜੀ-20 ਅਰਜਨਟੀਨਾ ਪ੍ਰੈਜ਼ੀਡੈਂਸੀ ਦੇ ਉਦੇਸ਼ ਦਾ ਸੁਆਗਤ ਕਰਦੇ ਹਾਂ
  5. ਅਸੀਂ ਵਿਕਾਸ ਲਈ ਬੁਨਿਆਦੀ ਢਾਂਚੇ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹਾਂ ਅਤੇ ਗਲੋਬਲ ਬੁਨਿਆਦੀ ਢਾਂਚੇ ਖੱਪੇ ਨੂੰ ਪੂਰਾ ਕਰਨ ਲਈ ਯੋਗਦਾਨ ਦੇਣ ਲਈ ਵਚਨਬੱਧ ਹਾਂ ਨਾਲ ਹੀ ਰਾਸ਼ਟਰੀ  ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਸਮੇਤ ਸਮੂਹਿਕ ਪਹਿਲਕਦਮੀਆਂ ਰਾਹੀਂ ਨਿਰੰਤਰ ਆਪਦਾ ਮੁਕਤ ਢਾਂਚੇ ਲਈ ਸੋਮੇ ਇਕੱਠੇ ਕਰਨ ਲਈ ਵੀ ਯਤਨਸ਼ੀਲ ਹਾਂ
  6. ਅਸੀਂ ਇੱਕ ਮਜ਼ਬੂਤ ਵਿਸ਼ਵ ਵਿੱਤੀ ਸੁਰੱਖਿਆ ਨੈੱਟ ਕਾਇਮ ਕਰਨ ਦੇ ਹਮਾਇਤੀ ਹਾਂ ਜਿਸ ਵਿਚ ਕਾਫੀ ਸੋਮੇ ਹੋਣ ਅਤੇ  ਕੋਟਾ ਅਧਾਰਤ ਅੰਤਰਰਾਸ਼ਟਰੀ ਕਰੰਸੀ ਫੰਡ (ਆਈਐੱਮਐੱਫ) ਇਸ ਦੇ ਕੇਂਦਰ ਵਿਚ ਹੋਵੇ ਇਸ ਦੇ ਲਈ ਅਸੀਂ ਆਪਣਾ ਇਹ ਵਾਅਦਾ ਦੁਹਰਾਉਂਦੇ ਹਾਂ ਕਿ ਆਈਐੱਮਐੱਫ ਦੀ   15ਵੀਂ ਆਮ ਜਾਇਜ਼ਾ ਕਮੇਟੀ ਦੀ ਮੀਟਿੰਗ ਹੋਵੇਗੀ , ਜਿਸ ਵਿਚ ਇਕ ਨਵੇਂ  ਕੋਟਾ ਫਾਰਮੂਲੇ ਉੱਤੇ ਚਰਚਾ ਹੋਵੇਗੀ ਤਾਂਕਿ ਇਹ ਯਕੀਨੀ ਬਣ ਸਕੇ ਕਿ ਵਿਕਸਤ ਅਰਥਵਿਵਸਥਾਵਾਂ ਦੀ ਅਵਾਜ਼ ਵਧੇਰੇ ਬੁਲੰਦ ਹੋਵੇ ਅਤੇ ਨਾਲ ਹੀ ਘੱਟ ਵਿਕਸਤ ਦੇਸ਼ਾਂ ਦੀ ਅਵਾਜ਼ ਦੀ ਵੀ ਰਾਖੀ ਹੋ ਸਕੇ ਅਜਿਹਾ ਹੋਣਾ 2019 ਦੀਆਂ ਬਹਾਰ ਰੁੱਤ ਦੀਆਂ ਮੀਟਿੰਗਾਂ ਤੱਕ ਅਤੇ 2019 ਦੀ ਸਲਾਨਾ ਮੀਟਿੰਗ ਤੋਂ ਪਹਿਲਾਂ ਜ਼ਰੂਰੀ ਹੈ
  7. ਅਸੀਂ ਟਿਕਾਊ ਵਿਕਾਸ ਲਈ 2030 ਦੇ ਏਜੰਡੇ ਅਤੇ ਨਿਰੰਤਰ ਵਿਕਾਸ ਟੀਚਿਆਂ ਨੂੰ ਲਾਗੂ ਕਰਨ ਦੇ ਆਪਣੇ ਵਾਅਦੇ ਨੂੰ ਦੁਹਰਾਉਂਦੇ ਹਾਂ ਜਿਸ ਨਾਲ ਬਰਾਬਰੀ ਵਾਲਾ, ਖੁੱਲ੍ਹਾ, ਸਰਬਪੱਖੀ ਖੋਜ ਅਧਾਰਤ ਵਿਕਾਸ ਹਾਸਲ ਹੋਵੇਗਾ, ਜੋ ਕਿ 2030 ਤੱਕ ਆਰਥਕ, ਸਮਾਜਕ ਅਤੇ ਚੌਗਿਰਦੇ ਸੰਬੰਧੀ  ਸੰਤੁਲਤ ਅਤੇ ਸੰਗਠਿਤ ਢੰਗ ਨਾਲ ਗਰੀਬੀ ਦੇ ਖਾਤਮੇ  ਦੇ ਟੀਚੇ ਨੂੰ ਹਾਸਲ ਕਰੇਗਾ ਅਸੀਂ ਵਿਕਸਤ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਓਡੀਏ ਪ੍ਰਤੀ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂਸਮੇਂ ਸਿਰ ਨਿਭਾਉਣ ਅਤੇ ਨਾਲ ਹੀ ਅਦੀਸ ਅਬਾਬਾ ਐਕਸ਼ਨ ਏਜੰਡੇ ਅਨੁਸਾਰ ਵਿਕਾਸਸ਼ੀਲ ਦੇਸ਼ਾਂ ਨੂੰ ਵਾਧੂ ਵਿਕਾਸ ਸੋਮੇ ਪ੍ਰਦਾਨ ਕਰਨ
  8. ਵਿਸ਼ਵ ਆਰਥਕ ਪ੍ਰਸਾਰ ਜਾਰੀ ਹੈ ਪਰ ਇਹ ਘੱਟ ਸੰਤੁਲਤ ਹੈ ਅਤੇ ਹੇਠਲੇ ਪਾਸੇ ਦੇ ਜੋਖਮ ਵਧੇ ਹਨ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਵੱਡੀਆਂ ਅਰਥਵਿਵਸਥਾਵਾਂ ਦੇ  ਜੋ ਨੀਤੀ ਨੂੰ ਨਾਰਮਲ ਬਣਾਉਣ ਵੱਲ  ਕਦਮ ਹਨ ਉਹ ਕੁਝ ਉੱਭਰ ਰਹੀਆਂ ਅਰਥਵਿਵਸਥਾਵਾਂ ਲਈ ਵਿਸਫੋਟਕਤਾ ਦੇ  ਸੋਮੇ  ਬਣੇ  ਰਹੇ ਹਨ ਅਸੀਂ ਸਾਰੀਆਂ ਅਰਥਵਿਵਸਥਾਵਾਂ ਨੂੰ ਜ਼ੋਰ ਦਿੰਦੇ ਹਾਂ ਕਿ ਉਹ ਜੀ-20 ਵਿਚ, ਭਾਈਵਾਲੀ ਦੀ ਭਾਵਨਾ ਅਨੁਸਾਰ, ਆਪਣੀ ਨੀਤੀ ਸਬੰਧੀ ਗੱਲਬਾਤ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਤਾਕਿ ਮੌਸਮ ਤਬਦੀਲੀ ਸਬੰਧੀ ਸੰਭਾਵਿਤ ਰਿਸਕ ਨੂੰ ਫੈਲਣੋਂ ਰੋਕਿਆ ਜਾ ਸਕੇ 14. ਅਸੀਂ ਆਪਣੇ ਵਚਨ ਨੂੰ ਦੁਹਰਾਉਂਦੇ ਹਾਂ ਕਿ ਯੂਐੱਨਐੱਫਸੀਸੀਸੀ  ਦੇ ਸਿਧਾਂਤ ਅਨੁਸਾਰ ਪੈਰਿਸ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਸੀਂ ਵਿਕਸਤ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ, ਟੈਕਨੋਲੋਜੀਕਲ ਸਹਿਯੋਗ ਪ੍ਰਦਾਨ ਕਰਨ ਤਾਕਿ ਉਨ੍ਹਾਂ ਦੀ ਸਮਰੱਥਾ ਵਿਚ ਵਾਧਾ ਹੋ ਸਕੇ ਅਸੀ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੀਓਪੀ-24 ਦੌਰਾਨ  ਪੈਰਿਸ ਸਮਝੌਤਾ ਕਾਰਜ ਪ੍ਰੋਗਰਾਮ ਅਧੀਨ ਇਕ ਸੰਤੁਲਤ ਨਤੀਜੇ ਉੱਤੇ ਪਹੁੰਚਣ ਜਿਸ ਨਾਲ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਵਿਚ ਮਦਦ ਮਿਲੇ ਅਸੀਂ ਗ੍ਰੀਨ ਕਲਾਈਮੇਟ ਫੰਡ ਦੇ ਪਹਿਲੇ ਪ੍ਰੋਗਰਾਮ ਨੂੰ ਸਫਲ  ਬਣਾਉਣ ਦੀ  ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ
  1. ਅਸੀਂ ਦੱਖਣੀ ਅਫਰੀਕਾ ਵੱਲੋਂ 10ਵੇਂ ਬ੍ਰਿਕਸ ਸੰਮੇਲਨ 25-27 ਜੁਲਾਈ 2018 ਦੇ ਸ਼ਾਨਦਾਰ ਆਯੋਜਨ ਲਈ ਉਸ ਦੀ ਫਿਰ ਪ੍ਰਸ਼ੰਸਾ ਕਰਦੇ ਹਾਂ ਅਤੇ ਆਪਣੇ ਲੋਕਾਂ ਦੇ ਭਲੇ ਲਈ ਆਪਣੀ ਰਣਨੀਤਕ ਭਾਈਵਾਲੀ ਨੂੰ ਵਧਾਉਣ ਦੇ ਆਪਣੇ ਵਚਨ ਨੂੰ ਦੁਹਰਾਉਂਦੇ ਹਾਂ ਅਸੀਂ

ਆਰਥਿਕਤਾ, ਸ਼ਾਂਤੀ ਅਤੇ ਸੁਰੱਖਿਆ ਤੋਂ ਇਲਾਵਾ ਲੋਕਾਂ ਤੋਂ ਲੋਕਾਂ ਤੱਕ ਵਟਾਂਦਰਿਆਂ ਦੇ ਮਾਮਲੇ   ਵਿੱਚ ਦੱਖਣੀ ਅਫਰੀਕਾ ਦੀ ਅਗਵਾਈ ਵਿੱਚ ਬ੍ਰਿਕਸ ਸਹਿਯੋਗ ਦੀਆਂ ਪ੍ਰਾਪਤੀਆਂ ਜਿਨ੍ਹਾਂ ਵਿੱਚ ਨਵੀਂ ਉਦਯੋਗਿਕ ਕ੍ਰਾਂਤੀ ਬਾਰੇ ਬ੍ਰਿਕਸ ਭਾਈਵਾਲੀ (ਪਾਰਟਨਰਸ਼ਿਪ), ਬ੍ਰਿਕਸ ਵੈਕਸਿਨ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ, ਬ੍ਰਿਕਸ ਊਰਜਾ ਖੋਜ ਸਹਿਯੋਗ ਪਲੇਟਫਾਰਮ ਅਤੇ ਸਾਓ ਪਾਲੋ ਵਿੱਚ ਅਮਰੀਕਾ ਦੇ ਨਿਊ ਡਿਵੈਲਪਮੈਂਟ ਬੈਂਕ ਦਾ ਖੇਤਰੀ ਦਫਤਰ ਬਣਾਉਣ ਉੱਤੇ ਤਸੱਲੀ ਪ੍ਰਗਟਾਉਂਦੇ ਹਾਂ ਅਸੀਂ ਜੋਹਾਨਸਬਰਗ ਸਿਖ਼ਰ ਸੰਮੇਲਨ ਅਤੇ ਉਸ ਤੋਂ ਪਹਿਲਾਂ ਦੇ ਸਿਖ਼ਰ ਸੰਮੇਲਨ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਹਾਂ

ਅਸੀਂ 11ਵੇਂ ਬ੍ਰਿਕਸ ਸਿਖ਼ਰ ਸੰਮੇਲਨ, ਜੋ ਕਿ 2019 ਵਿੱਚ ਬ੍ਰਾਜ਼ੀਲ ਵਿੱਚ ਹੋ ਰਿਹਾ ਹੈ, ਵੱਲ ਧਿਆਨ ਲਗਾਈ ਬੈਠੇ ਹਾਂ ਅਤੇ ਬ੍ਰਿਕਸ ਦੇ ਆਉਣ ਵਾਲੇ ਚੇਅਰਮੈਨ ਦੇ ਤੌਰ ’ਤੇ ਬ੍ਰਾਜ਼ੀਲ ਨੂੰ ਹਰ ਤਰ੍ਹਾਂ ਦੀ ਮਦਦ ਦੇਵਾਂਗੇ

***

 

ਏਕੇਟੀ ਐੱਸਐੱਚ