Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੋਹਾਨਸਬਰਗ, ਦੱਖਣੀ ਅਫਰੀਕਾ ਬ੍ਰਿਕਸ ਵਿੱਚ ਆਊਟਰੀਚ ਡਾਇਲਾਗ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਜੋਹਾਨਸਬਰਗ, ਦੱਖਣੀ ਅਫਰੀਕਾ ਬ੍ਰਿਕਸ ਵਿੱਚ ਆਊਟਰੀਚ ਡਾਇਲਾਗ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਜੋਹਾਨਸਬਰਗ, ਦੱਖਣੀ ਅਫਰੀਕਾ ਬ੍ਰਿਕਸ ਵਿੱਚ ਆਊਟਰੀਚ ਡਾਇਲਾਗ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ


 

Excellency, President Cyril Ramaphosa,

BRICS ਦੇ ਮੇਰੇ Colleagues,
ਵਿਸ਼ਵ ਭਰ ਤੋਂ ਇੱਥੇ ਹਾਜ਼ਰ ਮੇਰੇ ਸਾਰੇ ਆਦਰਯੋਗ ਸਾਥੀਓ,

ਸਭ ਤੋਂ ਪਹਿਲਾਂ ਤਾਂ ਮੈਂ President ਰਾਮਾਫ਼ੋਜ਼ਾ ਨੂੰ BRICS ਵਿੱਚ Outreach ਪ੍ਰਕਿਰਿਆ ਨੂੰ ਸਸ਼ਕਤ ਬਣਾਉਣ ਲਈ ਵਧਾਈ ਦਿੰਦਾ ਹਾਂ। BRICS ਅਤੇ ਹੋਰ ਉਭਰਦੀਆਂ ਅਰਥਵਿਵਸਥਾਵਾਂ ਦਰਮਿਆਨ ਇਹ ਸੰਵਾਦ ਵਿਕਾਸ ਦੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਚਾਰਾਂ  ਦੇ ਅਦਾਨ-ਪ੍ਰਦਾਨ ਦਾ ਇੱਕ ਵਧੀਆ ਮੌਕਾ ਹੈ। ਵੱਡੀ ਗਿਣਤੀ ਵਿੱਚ ਅਫਰੀਕੀ ਦੇਸ਼ਾਂ ਦੀ ਇੱਥੇ ਹਾਜ਼ਰੀ ਸੁਭਾਵਕ ਵੀ ਹੈ, ਅਤੇ ਪ੍ਰਸੰਨਤਾ ਦਾ ਵਿਸ਼ਾ ਵੀ । ਅਫਰੀਕਾ ਦੇ ਨਾਲ ਭਾਰਤ ਦੇ ਸਬੰਧ ਇਤਿਹਾਸਕ ਅਤੇ ਗਹਿਰੇ ਹਨ । ਅਫਰੀਕਾ ਵਿੱਚ ਸੁਤੰਤਰਤਾ, ਵਿਕਾਸ ਅਤੇ ਸ਼ਾਂਤੀ ਲਈ ਭਾਰਤ ਦੇ ਇਤਿਹਾਸਕ ਯਤਨਾਂ ਦੇ ਵਿਸਤਾਰ ਨੂੰ ਮੇਰੀ ਸਰਕਾਰ ਨੇ ਸਭ ਤੋਂ ਜ਼ਿਆਦਾ ਪ੍ਰਾਥਮਿਕਤਾ ਦਿੱਤੀ ਹੈ। ਪਿਛਲੇ ਚਾਰ ਸਾਲਾਂ ਵਿੱਚ Heads of State and Government ਪੱਧਰ ਦੀਆਂ 100 ਤੋਂ ਵੀ ਅਧਿਕ ਆਪਸੀ ਯਾਤਰਾਵਾਂ ਅਤੇ ਮੁਲਾਕਾਤਾਂ ਦੇ ਜ਼ਰੀਏ ਸਾਡੇ ਆਰਥਕ ਸਬੰਧ ਅਤੇ ਵਿਕਾਸ ਸਹਿਯੋਗ ਨਵੀਆਂ ਉਚਾਈਆਂ ’ਤੇ ਪਹੁੰਚੇ ਹਨ। ਅੱਜ 40 ਤੋਂ ਅਧਿਕ ਅਫਰੀਕੀ ਦੇਸ਼ਾਂ ਵਿੱਚ 11 billion dollars ਤੋਂ ਜ਼ਿਆਦਾ ਦੀਆਂ 180 lines of credit ਜਾਰੀ ਹਨ ਹਰ ਸਾਲ 8000 ਅਫਰੀਕੀ ਵਿਦਿਆਰਥੀਆਂ ਨੂੰ ਭਾਰਤ ਵਿੱਚ scholarships, 48 ਅਫਰੀਕੀ ਦੇਸ਼ਾਂ ਵਿੱਚ tele – medicine ਲਈ e – network, ਅਤੇ private sector ਵੱਲੋਂ 54 billion dollars  ਦੇ ਨਿਵੇਸ਼ ਨਾਲ, ਅਫਰੀਕਾ ਵਿੱਚ ਅਫਰੀਕਾ ਦੀਆਂ ਜ਼ਰੂਰਤਾਂ  ਦੇ ਅਧਾਰ ’ਤੇ capacity building ਹੋ ਰਹੀ ਹੈ। ਪਰਸੋਂ  Uganda ਦੀ ਸੰਸਦ ਨੂੰ ਸੰਬੋਧਨ ਕਰਦਿਆਂ ਮੈਂ ਭਾਰਤ ਅਤੇ ਅਫਰੀਕਾ ਦੀ ਸਾਂਝੇਦਾਰੀ  ਦੇ 10 ਸਿਧਾਂਤਾਂ ਦਾ ਵਿਸਤਾਰ ਨਾਲ ਵਰਨਣ ਕੀਤਾ ਹੈ। ਇਹ 10 ਸਿਧਾਂਤ ਅਫਰੀਕਾ ਦੀ ਲੋੜ ਮੁਤਾਬਕ ਵਿਕਾਸ ਲਈ ਸਹਿਯੋਗ, ਸ਼ਾਂਤੀ ਅਤੇ ਸੁਰੱਖਿਆ ਲਈ ਸਹਿਯੋਗ ਅਤੇ ਸਾਡੇ ਲੋਕਾਂ ਦਰਮਿਆਨ ਸੈਂਕੜਾਂ ਸਾਲਾਂ ਪੁਰਾਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ ਨਿਰਦੇਸ਼ ਹਨAfrican Continental Free Trade Area ਦੀ ਮਹੱਤਵਪੂਰਨ ਪਹਿਲ ਲਈ, ਮੈਂ ਸਾਰੇ ਅਫ਼ਰੀਕੀ ਦੇਸ਼ਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ । ਅਫਰੀਕਾ ਵਿੱਚ ਖੇਤਰੀ economic integration ਲਈ ਹੋ ਰਹੇ ਕਈ ਤਰ੍ਹੀਂ ਦੇ ਯਤਨਾਂ ਦਾ ਵੀ ਮੈਂ ਸੁਆਗਤ ਕਰਦਾ ਹਾਂ ।

Excellencies , 

Free Trade and Commerce ਨੇ ਪਿਛਲੇ ਤਿੰਨ ਦਹਾਕਿਆਂ ਵਿੱਚ hundreds of millions ਲੋਕਾਂ ਨੂੰ ਗ਼ਰੀਬੀ ਵਿਚੋਂ ਬਾਹਰ ਕੱਢਿਆ ਹੈ। ਗਲੋਬਲਾਈਜੇਸ਼ਨ ਅਤੇ ਵਿਕਾਸ  ਦੇ ਲਾਭ ਨੂੰ ਲੋਕਾਂ ਤੱਕ ਪਹੁੰਚਾਉਣਾ ਇਸ ਪ੍ਰਕਿਰਿਆ ਦਾ ਪ੍ਰਮੁੱਖ ਹਿੱਸਾ ਸੀ । ਅਤੇ Global South ਇਸ ਯਤਨ ਵਿੱਚ ਬਰਾਬਰ ਦਾ ਹਿੱਸੇਦਾਰ ਸੀ । 2008 ਦੇ ਆਰਥਕ ਸੰਕਟ ਤੋਂ ਬਾਅਦ ਤੋਂ ਗਲੋਬਲਾਈਜੇਸ਼ਨ ਦੇ ਇਸ ਮੁੱਢਲੇ ਪਹਿਲੂ ’ਤੇ ਸੁਰੱਖਿਆਵਾਦ  ਦੇ ਬੱਦਲ ਮੰਡਰਾ ਰਹੇ ਹਨ । ਇਸ ਪ੍ਰਵਿਰਤੀ ਦਾ ਅਤੇ ਵਿਕਾਸ ਦਰ ਵਿੱਚ ਮੰਦੀ ਦਾ ਸਭ ਤੋਂ ਗਹਿਰਾ ਪ੍ਰਭਾਵ ਸਾਡੇ ਵਰਗੇ ਉਨ੍ਹਾਂ ਦੇਸ਼ਾਂ ’ਤੇ ਪਿਆ ਹੈ ਜੋ ਉਪ ਨਿਵੇਸ਼ਕ ਕਾਲ ਵਿੱਚ ਉਦਯੋਗਕ ਪ੍ਰਗਤੀ ਦੇ ਮੌਕਿਆਂ ਦਾ ਲਾਭ ਨਹੀਂ ਲੈ ਸਕੇਅੱਜ ਅਸੀਂ ਇੱਕ ਵਾਰ ਫਿਰ ਇਤਿਹਾਸਕ ਮੋੜ ’ਤੇ ਹਾਂDigital Revolution ਦੇ ਕਾਰਨ ਸਾਡੇ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਅਸੀ automation,  artificial intelligence ਅਤੇ big data analytics  ਦੇ ਕਾਰਨ ਹੋਣ ਵਾਲੇ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਰਹੀਏਇਸ ਦੇ ਲਈ digital infrastructure ਅਤੇ skilled workforce ਵਿੱਚ ਨਿਵੇਸ਼ ਦੀ ਜ਼ਰੂਰਤ ਹੋਵੇਗੀ ।  ਅਤੇ ਨਾਲ ਹੀ,  inclusive global value chains,  workers mobility ,  portable social security frameworks ਅਤੇ efficient remittance corridors ਵੀ ਸਾਡੀਆਂ ਪ੍ਰਾਥਮਿਕਤਾਵਾਂ ਹਨ

Excellencies , 

ਆਪਣੇ ਸਹਿਭਾਗੀ ਦੇਸ਼ਾਂ ਦੇ ਨਾਲ ਉਨ੍ਹਾਂ ਦੇ ਵਿਕਾਸ ਲਈ ਭਾਰਤ ਪੂਰਾ ਯੋਗਦਾਨ ਕਰਦਾ ਰਿਹਾ ਹੈ ।  South – South Cooperation  ਦੇ ਅਧੀਨ ਆਪਣੇ ਵਿਕਾਸ ਅਨੁਭਵਾਂ ਨੂੰ ਸਾਂਝਾ ਕਰ ਕੇ ਅਸੀਂ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਤਕਨੀਕੀ ਸਹਿਯੋਗ, training ਅਤੇ capacity building ਰਾਹੀਂ ਹਰ ਸੰਭਵ ਸਹਿਯੋਗ, ਸਾਡੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੈ। ਨਾਲ ਹੀ, ਭਾਈਵਾਲ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਅਨੁਸਾਰ infrastructure, power, agriculture, education, health,  Information Technology ਜਿਹੇ ਖੇਤਰਾਂ ਵਿੱਚ ਖ਼ੁਦ ਵਿਕਾਸਸ਼ੀਲ ਦੇਸ਼ ਹੁੰਦੇ ਹੋਏ ਵੀ ਭਾਰਤ  ਸ਼ਕਤੀਸ਼ਾਲੀ ਆਰਥਕ ਸਹਾਇਤਾ ਦਿੰਦਾ ਰਿਹਾ ਹੈ। ਭਾਰਤ ਦੀ ਆਪਣੀ ਵਿਕਾਸ ਯਾਤਰਾ ਵਿੱਚ South-South Cooperation ਇੱਕ ਪ੍ਰਮੁੱਖ ਅਧਾਰ ਰਿਹਾ ਹੈ। ਆਪਣੇ ਵਿਕਾਸ ਅਨੁਭਵ ਨੂੰ ਵਿਕਾਸਸ਼ੀਲ ਦੇਸ਼ਾਂ ਨਾਲ ਸਾਂਝਾ ਕਰਨਾ ਭਾਰਤ ਲਈ ਹਮੇਸ਼ਾ ਤੋਂ ਪ੍ਰਾਥਮਿਕਤਾ ਰਹੀ ਹੈ, ਅਤੇ ਭਵਿੱਖ ਵਿੱਚ ਵੀ ਰਹੇਗੀ ।

ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ।

***

ਏਕੇਟੀ/ਐੱਸਐੱਚ/ਐੱਸਕੇ