ਪੀਐੱਮਇੰਡੀਆ

ਮੰਚ ਉੱਤੇ ਬਿਰਾਜਮਾਨ ਰਾਜਪਾਲ, ਦ੍ਰੌਪਦੀ ਜੀ, ਮੁੱਖ ਮੰਤਰੀ ਜੀ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਮੰਤਰੀ ਅਤੇ ਝਾਰਖੰਡ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ।
ਤੁਹਾਨੂੰ ਸਭ ਨੂੰ, ਪੂਰੇ ਦੇਸ਼ ਅਤੇ ਦੁਨੀਆ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ -ਬਹੁਤ ਸ਼ੁਭਕਾਮਨਾਵਾਂ।
ਅੱਜ ਇਸ ਪ੍ਰਭਾਤ ਤਾਰਾ ਮੈਦਾਨ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸੁਪ੍ਰਭਾਤਮ। ਅਤੇ ਅੱਜ ਇਹ ਪ੍ਰਭਾਤ ਤਾਰਾ ਮੈਦਾਨ ਵਿਸ਼ਵ ਦੇ ਨਕਸ਼ੇ ਉੱਤੇ ਜ਼ਰੂਰ ਚਮਕ ਰਿਹਾ ਹੈ। ਇਹ ਗੌਰਵ ਅੱਜ ਝਾਰਖੰਡ ਨੂੰ ਮਿਲਿਆ ਹੈ।
ਅੱਜ ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੱਖਾਂ ਲੋਕ ਯੋਗ ਦਿਵਸ ਮਨਾਉਣ ਲਈ ਅਲੱਗ-ਅਲੱਗ ਥਾਵਾਂ ਉੱਤੇ ਇਕੱਠੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਯੋਗ ਦੇ ਦੁਨੀਆ ਭਰ ਵਿੱਚ ਪ੍ਰਸਾਰ ਵਿੱਚ ਮੀਡੀਆ ਦੇ ਸਾਡੇ ਸਾਥੀ, ਸੋਸ਼ਲ ਮੀਡੀਆ ਨਾਲ ਜੁੜੇ ਲੋਕ ਜਿਸ ਤਰ੍ਹਾਂ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਉਹ ਵੀ ਬਹੁਤ ਮਹੱਤਵਪੂਰਨ ਹੈ, ਮੈਂ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ।
ਸਾਥੀਓ, ਝਾਰਖੰਡ ਵਿੱਚ ਯੋਗ ਦਿਵਸ ਲਈ ਆਉਣਾ ਆਪਣੇ-ਆਪ ਵਿੱਚ ਬਹੁਤ ਸੁਖਦ ਅਨੁਭਵ ਹੈ। ਆਪ ਲੋਕ ਬਹੁਤ ਸਵੇਰੇ ਹੀ ਆਪਣੇ ਘਰਾਂ ਤੋਂ ਨਿਕਲ ਕੇ ਦੂਰ-ਦੂਰ ਤੋਂ ਇੱਥੇ ਆਏ ਹੋ, ਮੈਂ ਆਪ ਸਭ ਦਾ ਧੰਨਵਾਦੀ ਹਾਂ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਅੱਜ ਇਹ ਸਵਾਲ ਹੈ ਕਿ ਮੈਂ 5ਵਾਂ ਯੋਗ ਦਿਵਸ ਮਨਾਉਣ ਲਈ ਅੱਜ ਤੁਹਾਡੇ ਨਾਲ ਯੋਗ ਕਰਨ ਲਈ ਰਾਂਚੀ ਹੀ ਕਿਉਂ ਆਇਆ ਹਾਂ?
ਭਾਈਓ ਅਤੇ ਭੈਣੋ, ਰਾਂਚੀ ਨਾਲ ਮੇਰਾ ਲਗਾਅ ਤਾਂ ਹੈ ਹੀ, ਪਰ ਅੱਜ ਮੇਰੇ ਲਈ ਰਾਂਚੀ ਆਉਣ ਦੇ ਤਿੰਨ ਵੱਡੇ ਕਾਰਨ ਹਨ। ਪਹਿਲਾ – ਜਿਵੇਂ ਕਿ ਝਾਰਖੰਡ ਦੇ ਨਾਮ ਵਿੱਚ ਹੀ ਇਹ ਵਣ ਪ੍ਰਦੇਸ਼ ਹੈ, ਕੁਦਰਤ ਦੇ ਬਹੁਤ ਕਰੀਬ ਹੈ ਅਤੇ ਯੋਗ ਅਤੇ ਕੁਦਰਤ ਦਾ ਤਾਲਮੇਲ ਇਨਸਾਨ ਨੂੰ ਇਕ ਵੱਖਰਾ ਹੀ ਅਹਿਸਾਸ ਕਰਵਾਉਂਦਾ ਹੈ। ਦੂਜਾ ਵੱਡਾ ਕਾਰਨ ਇੱਥੇ ਆਉਣ ਦਾ ਇਹ ਸੀ ਕਿ ਰਾਂਚੀ ਅਤੇ ਸਿਹਤ ਦਾ ਰਿਸ਼ਤਾ ਹੁਣ ਇਤਿਹਾਸ ਵਿੱਚ ਦਰਜ ਹੈ। ਪਿਛਲੇ ਸਾਲ 23 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਜਯੰਤੀ ਨਮਿਤ ਇੱਥੇ ਰਾਂਚੀ ਤੋਂ ਹੀ ਅਸੀਂ ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਕੀਤੀ ਸੀ। ਅੱਜ ਦੁਨੀਆ ਦੀ ਸਭ ਤੋਂ ਵੱਡੀ Health Care Scheme ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਬਹੁਤ ਘੱਟ ਸਮੇਂ ਵਿੱਚ ਗ਼ਰੀਬਾਂ ਲਈ ਬਹੁਤ ਵੱਡਾ ਸਹਾਰਾ (ਸੰਬਲ) ਬਣੀ ਹੈ। ਭਾਰਤੀਆਂ ਨੂੰ ਆਯੁਸ਼ਮਾਨ ਬਣਾਉਣ ਵਿੱਚ ਯੋਗ ਦਾ ਜੋ ਮਹੱਤਵ ਹੈ, ਉਸ ਨੂੰ ਵੀ ਅਸੀਂ ਭਲੀ-ਭਾਂਤ ਜਾਣਦੇ ਹਾਂ, ਸਮਝਦੇ ਹਾਂ; ਇਸ ਲਈ ਵੀ ਅੱਜ ਰਾਂਚੀ ਆਉਣਾ ਮੇਰੇ ਲਈ ਵਿਸ਼ੇਸ਼ ਹੈ।
ਭਾਈਓ ਅਤੇ ਭੈਣੋ, ਹੁਣ ਯੋਗ ਦੀ ਮੁਹਿੰਮ ਨੂੰ ਮੈਨੂੰ ਅਤੇ ਸਾਨੂੰ ਸਭ ਨੂੰ ਮਿਲਕੇ ਇੱਕ ਅਲੱਗ ਪੱਧਰ ‘ਤੇ ਲਿਜਾਣਾ ਹੈ ਅਤੇ ਇਹੀ ਰਾਂਚੀ ਆਉਣ ਦੀ ਮੇਰੀ ਤੀਸਰੀ ਅਤੇ ਸਭ ਤੋਂ ਵੱਡੀ ਵਜ੍ਹਾ ਹੈ।
ਸਾਥੀਓ, ਯੋਗ ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਰਿਹਾ ਹੈ, ਸਾਡੇ ਸੱਭਿਆਚਾਰ ਦਾ ਅਟੁਟ ਅੰਗ ਰਿਹਾ ਹੈ। ਇੱਥੇ ਝਾਰਖੰਡ ਵਿੱਚ ਜੋ ‘ਛੌ ਨ੍ਰਿਤ’ (Chhau dance) ਹੁੰਦਾ ਹੈ ਉਸ ਵਿੱਚ ਆਸਣਾਂ ਅਤੇ ਮੁਦਰਾਵਾਂ ਨੂੰ ਦਰਸਾਇਆ ਜਾਂਦਾ ਹੈ। ਪਰ ਇਹ ਵੀ ਸੱਚ ਹੈ ਕਿ ਆਧੁਨਿਕ ਯੋਗ ਦੀ ਜੋ ਯਾਤਰਾ ਹੈ, ਉਹ ਦੇਸ਼ ਦੇ ਗ੍ਰਾਮੀਣ ਅਤੇ ਆਦਿਵਾਸੀ ਖੇਤਰਾਂ ਵਿੱਚ ਅਜੇ ਵੀ ਉਸ ਤਰ੍ਹਾਂ ਨਹੀਂ ਪਹੁੰਚੀ, ਜਿਵੇਂ ਪਹੁੰਚਣੀ ਚਾਹੀਦੀ ਹੈ। ਹੁਣ ਮੈਨੂੰ ਅਤੇ ਸਾਨੂੰ ਸਭ ਨੂੰ ਮਿਲ ਕੇ ਆਧੁਨਿਕ ਯੋਗ ਦੀ ਯਾਤਰਾ ਸ਼ਹਿਰਾਂ ਤੋਂ ਪਿੰਡਾਂ ਵੱਲ, ਜੰਗਲਾਂ ਵੱਲ, ਦੂਰ-ਦੁਰਾਡੇ ਆਖਰੀ ਇਨਸਾਨ ਤੱਕ ਲਿਜਾਣੀ ਹੈ। ਗ਼ਰੀਬ ਅਤੇ ਆਦਿਵਾਸੀ ਦੇ ਘਰ ਤੱਕ ਯੋਗ ਨੂੰ ਪਹੁੰਚਾਉਣਾ ਹੈ। ਮੈਂ ਯੋਗ ਨੂੰ ਗ਼ਰੀਬ ਅਤੇ ਆਦਿਵਾਸੀ ਦੇ ਜੀਵਨ ਦਾ ਵੀ ਅਭਿੰਨ ਹਿੱਸਾ ਬਣਾਉਣਾ ਹੈ ਕਿਉਂਕਿ ਇਹ ਗ਼ਰੀਬ ਹੀ ਹੈ ਜੋ ਬਿਮਾਰੀ ਕਾਰਨ ਸਭ ਤੋਂ ਜ਼ਿਆਦਾ ਕਸ਼ਟ ਸਹਾਰਦਾ ਹੈ। ਇਹ ਬਿਮਾਰੀ ਹੈ ਜੋ ਗ਼ਰੀਬ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ। ਇਸ ਲਈ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਵਿੱਚ ਗ਼ਰੀਬੀ ਘੱਟ ਹੋਣ ਦੀ ਰਫਤਾਰ ਵਧੀ ਹੈ, ਯੋਗ ਉਨ੍ਹਾਂ ਲੋਕਾਂ ਲਈ ਵੀ ਇਕ ਵੱਡਾ ਮਾਧਿਅਮ ਹੈ ਜੋ ਗ਼ਰੀਬੀ ਤੋਂ ਬਾਹਰ ਨਿਕਲ ਰਹੇ ਹਨ। ਉਨ੍ਹਾਂ ਦੇ ਜੀਵਨ ਵਿੱਚ ਯੋਗ ਦੀ ਸਥਾਪਨਾ ਦਾ ਮਤਲਬ ਹੈ ਉਨ੍ਹਾਂ ਨੂੰ ਬਿਮਾਰੀ ਅਤੇ ਗ਼ਰੀਬੀ ਦੇ ਚੁੰਗਲ ਤੋਂ ਬਚਾਉਣਾ।
ਸਾਥੀਓ, ਸਿਰਫ ਸੁਵਿਧਾਵਾਂ ਨਾਲ ਜੀਵਨ ਅਸਾਨ ਬਣਾਉਣਾ ਕਾਫੀ ਨਹੀਂ ਹੈ। ਦਵਾਈਆਂ ਅਤੇ ਸਰਜਰੀ ਦਾ ਹੀ ਸਮਾਧਾਨ ਕਾਫੀ ਨਹੀਂ ਹੈ। ਅੱਜ ਦੇ ਬਦਲਦੇ ਹੋਏ ਸਮੇਂ ਵਿੱਚ illness ਤੋਂ ਬਚਾਅ ਦੇ ਨਾਲ-ਨਾਲ wellness ਉੱਤੇ ਸਾਡਾ ਅਧਿਕ ਫੋਕਸ ਹੋਣਾ ਜ਼ਰੂਰੀ ਹੈ। ਇਹੀ ਸ਼ਕਤੀ ਸਾਨੂੰ ਯੋਗ ਤੋਂ ਮਿਲਦੀ ਹੈ। ਇਹੀ ਭਾਵਨਾ ਯੋਗ ਦੀ ਹੈ, ਪੁਰਾਤਨ ਭਾਰਤੀ ਦਰਸ਼ਨ ਦੀ ਵੀ ਹੈ। ਯੋਗ ਸਿਰਫ ਤਾਂ ਨਹੀਂ ਹੁੰਦਾ ਜਦੋਂ ਅਸੀਂ ਅੱਧਾ ਘੰਟਾ ਜ਼ਮੀਨ ਜਾਂ ਮੇਜ਼ ਉੱਤੇ, ਜਾਂ ਦਰੀ ਉੱਤੇ ਹੁੰਦੇ ਹਾਂ, ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸ ਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ। ਯੋਗ – ਉਮਰ, ਰੰਗ, ਜਾਤ, ਫਿਰਕੇ, ਮੱਤ, ਪੰਥ, ਅਮੀਰੀ, ਗ਼ਰੀਬੀ, ਪ੍ਰਾਂਤ, ਸੀਮਾ ਦੇ ਭੇਦ, ਇਨ੍ਹਾਂ ਸਭ ਤੋਂ ਪਰੇ ਹੈ। ਯੋਗ ਸਭ ਦਾ ਹੈ ਅਤੇ ਸਭ ਯੋਗ ਦੇ ਹਨ।
ਸਾਥੀਓ, ਬੀਤੇ ਪੰਜ ਵਰ੍ਹਿਆਂ ਵਿੱਚ ਯੋਗ ਨੂੰ Health ਅਤੇ Wellness ਨਾਲ ਜੋੜ ਕੇ ਸਾਡੀ ਸਰਕਾਰ ਨੇ ਇਸ ਨੂੰ Preventive Health Care ਦਾ ਮਜ਼ਬੂਤ ਥੰਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਯੋਗ ਪ੍ਰਤੀ ਜਾਗਰੂਕਤਾ ਹਰ ਕੋਨੇ ਤੱਕ, ਹਰ ਵਰਗ ਤੱਕ ਪਹੁੰਚੀ ਹੈ – ਡ੍ਰਾਇੰਗ ਰੂਮ ਤੋਂ ਬੋਰਡਰੂਮ ਤੱਕ, ਸ਼ਹਿਰਾਂ ਦੇ parks ਤੋਂ ਲੈ ਕੇ sports complex ਤੱਕ, ਗਲੀ-ਕੂਚਿਆਂ ਤੋਂ wellnes centres ਤੱਕ, ਅੱਜ ਚਾਰੋਂ ਤਰਫ ਯੋਗ ਨੂੰ ਅਨੁਭਵ ਕੀਤਾ ਜਾ ਸਕਦਾ ਹੈ।
ਭਾਈਓ ਅਤੇ ਭੈਣੋ, ਉਸ ਵੇਲੇ ਮੈਨੂੰ ਬਹੁਤ ਖੁਸ਼ੀ ਮਿਲਦੀ ਅਤੇ ਤਸੱਲੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਕਿ ਯੁਵਾ ਪੀੜ੍ਹੀ ਸਾਡੀ ਇਸ ਪੁਰਾਤਨ ਪ੍ਰਣਾਲੀ ਨੂੰ ਆਧੁਨਿਕਤਾ ਨਾਲ ਜੋੜ ਰਹੀ ਹੈ, ਪ੍ਰਚਾਰਿਤ ਅਤੇ ਪ੍ਰਸਾਰਿਤ ਕਰ ਰਹੀ ਹੈ। ਨੌਜਵਾਨਾਂ ਦੇ innovative ਅਤੇ creative ideas ਨਾਲ ਯੋਗ ਪਹਿਲਾਂ ਤੋਂ ਕਿਤੇ ਅਧਿਕ ਮਕਬੂਲ ਹੋ ਗਿਆ ਹੈ, ਜੀਵੰਤ ਹੋ ਗਿਆ ਹੈ।
ਸਾਥੀਓ, ਅੱਜ ਦੇ ਇਸ ਮੌਕੇ ਉੱਤੇ Prime Minister’s Award for Promotion & Development of Yoga ਦਾ ਐਲਾਨ ਕੀਤਾ ਗਿਆ, ਸਾਡੇ ਮੰਤਰੀ ਸ਼੍ਰੀ ਨੇ ਕੀਤਾ। ਇੱਕ ਜਿਊਰੀ ਨੇ ਇਸ ਦਾ ਨਿਰਣਾ ਕੀਤਾ ਹੈ ਅਤੇ ਪੂਰੀ ਦੁਨੀਆ ਵਿੱਚ ਮੁਸ਼ੱਕਤ ਕਰਕੇ ਇਨ੍ਹਾਂ ਲੋਕਾਂ ਨੂੰ ਖੋਜਿਆ ਗਿਆ ਹੈ।
ਜਿਨ੍ਹਾਂ ਸਾਥੀਆਂ ਨੂੰ ਇਹ ਪੁਰਸਕਾਰ ਮਿਲਿਆ ਹੈ, ਮੈਂ ਉਨ੍ਹਾਂ ਦੀ ਤਪੱਸਿਆ ਅਤੇ ਯੋਗ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਾ ਹਾਂ।
ਸਾਥੀਓ, ਇਸ ਵਰ੍ਹੇ ਦੇ ਯੋਗ ਦਿਵਸ ਦਾ ਵਿਸ਼ਾ ਹੈ ‘Yoga for Heart Care’. Heart Care ਅੱਜ ਪੂਰੇ ਵਿਸ਼ਵ ਲਈ ਇਕ ਚੁਣੌਤੀ ਬਣ ਚੁੱਕਿਆ ਹੈ। ਭਾਰਤ ਵਿੱਚ ਤਾਂ ਬੀਤੇ ਦੋ-ਢਾਈ ਦਹਾਕਿਆਂ ਵਿੱਚ Heart ਨਾਲ ਜੁੜੀਆਂ ਬਿਮਾਰੀਆਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਦੁਖਦਾਈ ਗੱਲ ਇਹ ਹੈ ਕਿ ਬਹੁਤ ਹੀ ਘੱਟ ਉਮਰ ਦੇ ਨੌਜਵਾਨਾਂ ਵਿੱਚ ਵੀ Heart ਦੀ ਸਮੱਸਿਆ ਹੁਣ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ Heart care awareness ਦੇ ਨਾਲ-ਨਾਲ ਯੋਗ ਨੂੰ ਵੀ Prevention or treatment ਦਾ ਹਿੱਸਾ ਬਣਾਉਣਾ ਜ਼ਰੂਰੀ ਹੈ।
ਮੈਂ ਇੱਥੋਂ ਦੇ ਸਥਾਨਕ ਯੋਗ ਆਸ਼ਰਮਾਂ ਨੂੰ ਵੀ ਤਾਕੀਦ ਕਰਾਂਗਾ ਕਿ ਯੋਗ ਦੇ ਪ੍ਰਸਾਰ ਵਿੱਚ ਹੋਰ ਅੱਗੇ ਵਧਣ। ਭਾਵੇਂ ਦੇਵਘਰ ਦਾ ਰਿਖਯਾ ਪੀਠਯੋਗ ਆਸ਼ਰਮ ਹੋਵੇ, ਰਾਂਚੀ ਦਾ ਯੋਗਦਾ ਸਤਸੰਗ ਸਖਾ ਆਸ਼ਰਮ (ਮੱਠ) ਜਾਂ ਹੋਰ ਸੰਸਥਾਨ, ਉਹ ਵੀ ਇਸ ਵਰ੍ਹੇ Heart care awareness ਨੂੰ theme ਬਣਾ ਕੇ ਆਯੋਜਨ ਕਰਨ।
ਅਤੇ ਸਾਥੀਓ, ਜਦੋਂ ਉੱਤਮ ਸਿਹਤ ਹੁੰਦੀ ਹੈ ਤਾਂ ਜੀਵਨ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਦਾ ਇਕ ਜਜ਼ਬਾ ਵੀ ਹੁੰਦਾ ਹੈ। ਥੱਕੇ ਹੋਏ ਸਰੀਰ ਨਾਲ, ਟੁੱਟੇ ਹੋਏ ਮਨ ਨਾਲ, ਨਾ ਸੁਪਨੇ ਸਜਾਏ ਜਾ ਸਕਦੇ ਹਨ, ਨਾ ਅਰਮਾਨਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਉੱਤਮ ਸਿਹਤ ਦੀ ਗੱਲ ਕਰਦੇ ਹਾਂ, ਕੁਝ ਗੱਲਾਂ ਪਾਣੀ, ਪੋਸ਼ਣ, ਪਰਯਾਵਰਣ (ਵਾਤਾਵਰਣ), ਪਰਿਸ਼ਮ (ਮਿਹਨਤ) – ਇਹ ਚਾਰ ਚੀਜ਼ਾਂ – ਪੀਣ ਦਾ ਸ਼ੁੱਧ ਪਾਣੀ ਮਿਲੇ, ਲੋੜ ਅਨੁਸਾਰ ਪੋਸ਼ਣ ਪ੍ਰਾਪਤ ਹੋਵੇ, ਪਰਯਾਵਰਣ (ਵਾਤਾਵਰਣ) ਸਵੱਛਤਾ – ਵਾਯੂ ਪਰਯਾਵਰਣ ਹੋਵੇ, ਕੁਝ ਵੀ ਹੋਵੇ, ਪਾਣੀ ਦਾ, ਕੋਈ ਵੀ ਅਤੇ ਪਰਿਸ਼ਮ (ਮਿਹਨਤ) ਜੀਵਨ ਦਾ ਹਿੱਸਾ ਹੋਵੇ- ਤਾਂ ਉੱਤਮ ਸਿਹਤ ਲਈ ਇਹ ਚਾਰ ‘ਪ’ ਪਰਿਣਾਮ (ਨਤੀਜੇ) ਦਿੰਦੇ ਹਨ।
ਮਿੱਤਰੋ, ਮੈਂ ਵਿਸ਼ਵ ਭਰ ਦੇ ਲੋਕਾਂ ਦਾ ਯੋਗ ਦਿਵਸ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ ਧੰਨਵਾਦ ਕਰਦਾ ਹਾਂ। ਵਿਸ਼ਵ ਭਰ ਵਿੱਚ ਸੂਰਜ ਦੀ ਪਹਿਲੀ ਕਿਰਨ ਦਾ ਸਵਾਗਤ ਸਮਰਪਿਤ ਯੋਗੀਆਂ ਵੱਲੋਂ ਕਰਨਾ ਇੱਕ ਸ਼ਾਨਦਾਰ ਨਜ਼ਾਰਾ ਹੈ। ਮੈਂ ਤੁਹਾਨੂੰ ਸਭ ਨੂੰ ਤਾਕੀਦ ਕਰਦਾ ਹਾਂ ਕਿ ਯੋਗ ਨੂੰ ਅਪਣਾਓ ਅਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਓ। ਯੋਗ ਪੁਰਾਤਨ ਵੀ ਹੈ ਅਤੇ ਆਧੁਨਿਕ ਵੀ। ਇਹ ਸਥਿਰ ਹੈ ਅਤੇ ਨਿਰੰਤਰ ਤੌਰ ‘ਤੇ ਵਿਕਸਿਤ ਹੋ ਰਿਹਾ ਹੈ। ਸਦੀਆਂ ਤੋਂ ਯੋਗ ਦਾ ਸਾਰ ਇੱਕ ਹੀ ਰਿਹਾ ਹੈ — ਤੰਦਰੁਸਤ ਸਰੀਰ, ਸਥਿਰ ਮਨ ਅਤੇ ਏਕਤਾ ਦੀ ਭਾਵਨਾ। ਯੋਗ ਗਿਆਨ, ਕਰਮ (ਕਾਰਜ) ਅਤੇ ਭਗਤੀ (ਸ਼ਰਧਾ) ਦਾ ਸਹੀ ਮਿਸ਼ਰਣ ਹੈ। ਯੋਗ ਹਰ ਵਿਅਕਤੀ ਨੂੰ ਵਿਚਾਰਾਂ, ਕਾਰਜ ਅਤੇ ਭਾਵਨਾ ਵਿੱਚ ਬਿਹਤਰ ਇਨਸਾਨ ਬਣਾਵੇਗਾ।
ਮਿੱਤਰੋ, ਯੋਗ ਸਾਧਨਾ ਦਾ ਮਹੱਤਵ ਪਹਿਲਾਂ ਨਾਲੋਂ ਵਧੇਰੇ ਹੋ ਗਿਆ ਹੈ। ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਦੋਂ ਜੀਵਨ ਸ਼ੈਲੀ ਨਾਲ ਸਬੰਧਤ ਰੋਗ ਅਤੇ ਤਣਾਅ ਵਧ ਰਹੇ ਹਨ। ਇਹ ਵਰਕ ਪਲੇਸ ‘ਤੇ ਤੇਜ਼ ਰੁਟੀਨ ਅਤੇ ਦਬਾਵਾਂ ਕਾਰਨ ਆਉਂਦੇ ਹਨ। ਮੈਨੂੰ ਇਹ ਪੜ੍ਹ ਕੇ ਦੁਖ ਹੁੰਦਾ ਹੈ ਕਿ ਨੌਜਵਾਨ ਮਰਦ ਅਤੇ ਔਰਤਾਂ ਸਮੱਗਰੀ ਦੀ ਕੁਵਰਤੋਂ, ਸ਼ਰਾਬ, ਡਾਇਬਟੀਜ਼ ਅਤੇ ਹੋਰ ਅਜਿਹੀਆਂ ਬੁਰਾਈਆਂ ਤੋਂ ਪ੍ਰਭਾਵਿਤ ਹੋ ਰਹੇ ਹਨ।
ਯੋਗ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕਰਦਾ ਹੈ। ਯੋਗ ਲੋਕਾਂ ਵਿੱਚ ਏਕਤਾ ਵੀ ਵਧਾਉਂਦਾ ਹੈ ਅਤੇ ਇਹ ਸਾਡੇ ਸਮਾਜ ਵਿੱਚ ਸਾਡੇ ਵਿਸ਼ਵ ਨੂੰ ਦਰਪੇਸ਼ ਕਈ ਚੁਣੌਤੀਆਂ ਨੂੰ ਦੂਰ ਕਰ ਸਕਦਾ ਹੈ।
ਮਿੱਤਰੋ, ਸ਼ਾਂਤੀ, ਸਦਭਾਵਨਾ ਵੀ ਯੋਗ ਨਾਲ ਸਬੰਧਤ ਹਨ। ਪੰਜਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਾਡਾ ਆਦਰਸ਼ ਵਾਕ (motto) ਸ਼ਾਂਤੀ, ਸਦਭਾਵਨਾ ਅਤੇ ਪ੍ਰਗਤੀ ਲਈ ਯੋਗ ਹੋਵੇ। ਸਾਂਤੀ, ਸਦਭਾਵ ਅਤੇ ਸਮ੍ਰਿਤੀ (ਖੁਸ਼ਹਾਲੀ) ਲਈ ਯੋਗ।
ਭਾਈਓ ਅਤੇ ਭੈਣੋਂ, ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਦੇ ਬਾਅਦ ਅਸੀਂ ਅਨੇਕ ਪ੍ਰਭਾਵੀ ਕਦਮ ਉਠਾਏ, ਜਿਨ੍ਹਾਂ ਦਾ ਲਾਭ ਵੀ ਦੇਖਣ ਨੂੰ ਮਿਲ ਰਿਹਾ ਹੈ। ਭਵਿੱਖ ਨੂੰ ਦੇਖਦੇ ਹੋਏ ਅਸੀਂ ਯੋਗ ਨੂੰ ਹਰ ਵਿਅਕਤੀ ਦੇ ਜੀਵਨ ਦਾ ਹਿੱਸਾ ਬਣਾਉਣ ਲਈ, ਸੁਭਾਅ ਬਣਾਉਣ ਲਈ ਨਿਰੰਤਰ ਕੰਮ ਕਰਨਾ ਹੈ। ਇਸ ਦੇ ਲਈ ਯੋਗ ਨਾਲ ਜੁੜੇ ਸਾਧਕਾਂ, ਅਧਿਆਪਕਾਂ ਅਤੇ ਸੰਗਠਨਾਂ ਦੀ ਭੂਮਿਕਾ ਵਧਣ ਵਾਲੀ ਹੈ। ਯੋਗ ਨੂੰ ਕਰੋੜਾਂ ਲੋਕਾਂ ਦੇ ਜੀਵਨ ਦਾ ਹਿੱਸਾ ਬਣਾਉਣ ਲਈ manpower ਨੂੰ ਤਿਆਰ ਕਰਨਾ ਵੀ, human resource development ਵੀ ਬਹੁਤ ਜ਼ਰੂਰੀ ਹੈ। ਇਹ ਤਦੇ ਸੰਭਵ ਹੈ ਜਦੋਂ ਅਸੀਂ ਯੋਗ ਨਾਲ ਜੁੜੇ standards ਅਤੇ institutions ਨੂੰ ਵਿਕਸਿਤ ਕਰੀਏ। ਅਤੇ ਇਸ ਲਈ ਸਾਡੀ ਸਰਕਾਰ ਇਸ ਸੋਚ ਦੇ ਨਾਲ ਅੱਗੇ ਵਧ ਰਹੀ ਹੈ।
ਸਾਥੀਓ, ਅੱਜ ਸਾਡੇ ਯੋਗ ਨੂੰ ਦੁਨੀਆ ਅਪਣਾ ਰਹੀ ਹੈ ਤਾਂ ਸਾਨੂੰ ਯੋਗ ਨਾਲ ਜੁੜੀ ਰਿਸਰਚ ਉੱਤੇ ਵੀ ਜ਼ੋਰ ਦੇਣਾ ਹੋਵੇਗਾ। ਜਿਵੇਂ ਸਾਡੇ ਫੋਨ ਦਾ software ਲਗਾਤਾਰ update ਹੁੰਦਾ ਰਹਿੰਦਾ ਹੈ, ਉਸੇ ਤਰ੍ਹਾਂ ਅਸੀਂ ਯੋਗ ਬਾਰੇ ਜਾਣਕਾਰੀ ਦੁਨੀਆ ਨੂੰ ਦਿੰਦੇ ਰਹਿਣਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਯੋਗ ਨੂੰ ਕਿਸੇ ਦਾਇਰੇ ਵਿੱਚ ਬੰਨ੍ਹ ਕੇ ਨਾ ਰੱਖੀਏ। ਯੋਗ ਨੂੰ medical, physiotherapy, artificial intelligence; ਇਨ੍ਹਾਂ ਨਾਲ ਵੀ ਜੋੜਨਾ ਹੋਵੇਗਾ। ਇਤਨਾ ਹੀ ਨਹੀਂ ਸਾਨੂੰ ਯੋਗ ਨਾਲ ਜੁੜੀ private enterprise spirit ਨੂੰ ਵੀ ਪ੍ਰੋਤਸਾਹਿਤ ਕਰਨਾ ਪਵੇਗਾ, ਤਦੇ ਅਸੀਂ ਯੋਗ ਦਾ ਵਿਸਤਾਰ ਕਰ ਸਕਾਂਗੇ।
ਸਾਡੀ ਸਰਕਾਰ ਇਨ੍ਹਾਂ ਲੋੜਾਂ ਨੂੰ ਸਮਝਦੇ ਹੋਏ ਅਨੇਕ ਖੇਤਰਾਂ ਵਿੱਚ ਕੰਮ ਕਰ ਰਹੀ ਹੈ।
ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਦੇ ਨਾਲ ਇੱਕ ਵਾਰ ਫਿਰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਆਸ ਕਰਾਂਗਾ ਕਿ ਆਪ ਸਾਰੇ, ਇੱਥੇ ਜਿਤਨੇ ਪ੍ਰਯੋਗ ਅਸੀਂ ਯੋਗ ਦੇ ਕਰਨ ਵਾਲੇ ਹਾਂ, ਜ਼ਿਆਦਾ ਨਾ ਕਰੀਏ, ਇਤਨਾ ਹੀ, ਲੇਕਿਨ ਲਗਾਤਾਰ ਉਸ ਦੀ duration ਵਧਾਉਂਦੇ ਜਾਈਏ; ਤੁਸੀਂ ਦੇਖਣਾ ਅਦਭੁਤ ਲਾਭ ਤੁਹਾਡੇ ਜੀਵਨ ਵਿੱਚ ਹੋਵੇਗਾ।
ਮੈਂ ਫਿਰ ਤੋਂ ਇਕ ਵਾਰ ਤੁਹਾਨੂੰ ਉੱਤਮ ਸਿਹਤ ਲਈ ਸ਼ਾਂਤੀ, ਸਦਭਾਵ ਅਤੇ ਤਾਲਮੇਲ ਵਾਲੀ ਜ਼ਿੰਦਗੀ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਓ, ਅਸੀਂ ਹੁਣ ਯੋਗ ਅਭਿਆਸ ਸ਼ੁਰੂ ਕਰਦੇ ਹਾਂ।
ਮੈਂ ਝਾਰਖੰਡ ਸਰਕਾਰ ਨੂੰ ਵੀ ਵਧਾਈ ਦਿੰਦਾ ਹਾਂ ਕਿ ਬਹੁਤ ਹੀ ਘੱਟ ਸਮੇਂ ਵਿੱਚ ਇਤਨਾ ਵੱਡਾ ਆਯੋਜਨ ਉਨ੍ਹਾਂ ਨੇ ਕੀਤਾ। ਪਹਿਲਾਂ ਤੋਂ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ, ਦੋ ਸਪਤਾਹ ਪਹਿਲਾਂ ਹੀ, ਨਵੀਂ ਸਰਕਾਰ ਬਣਨ ਤੋਂ ਬਾਅਦ ਰਾਂਚੀ ਵਿੱਚ ਇਤਨਾ ਵੱਡਾ ਪ੍ਰੋਗਰਾਮ ਕਰਨ ਦਾ ਵਿਚਾਰ ਆਇਆ। ਲੇਕਿਨ ਇਤਨੇ ਘੱਟ ਸਮੇਂ ਵਿੱਚ ਝਾਰਖੰਡ-ਵਾਸੀਆਂ ਨੇ ਜੋ ਕਮਾਲ ਕਰਕੇ ਦਿਖਾਇਆ ਹੈ, ਮੈਂ ਤੁਹਾਨੂੰ, ਸਰਕਾਰ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਧੰਨਵਾਦ।
*****
ਏਕੇਟੀ/ਵੀਜੇ/ਐੱਨਐੱਸ
Yoga for peace, harmony and progress! Watch #YogaDay2019 programme from Ranchi. https://t.co/nP8xHWMVYi
— Narendra Modi (@narendramodi) June 21, 2019
आप सभी को, पूरे देश और दुनिया को अंतरराष्ट्रीय योग दिवस की बहुत-बहुत शुभकामनाएं।
— PMO India (@PMOIndia) June 21, 2019
योग के दुनिया भर में प्रसार में मीडिया के हमारे साथी, सोशल मीडिया से जुड़े लोग जिस तरह अहम भूमिका निभा रहे हैं, वो भी बहुत महत्वपूर्ण है। मैं उनका भी आभार व्यक्त करता हूं: PM
अब मुझे आधुनिक योग की यात्रा शहरों से गांवों की तरफ ले जानी है, गरीब और आदिवासी के घर तक ले जानी है।
— PMO India (@PMOIndia) June 21, 2019
मुझे योग को गरीब और आदिवासी के जीवन का भी अभिन्न हिस्सा बनाना है।
क्योंकि ये गरीब ही है जो बीमारी की वजह से सबसे ज्यादा कष्ट पाता है: PM#YogaDay2019
आज के बदलते हुए समय में, Illness से बचाव के साथ-साथ Wellness पर हमारा फोकस होना जरूरी है।
— PMO India (@PMOIndia) June 21, 2019
यही शक्ति हमें योग से मिलती है, यही भावना योग की है, पुरातन भारतीय दर्शन की है।
योग सिर्फ तभी नहीं होता जब हम आधा घंटा जमीन या मैट पर होते हैं: PM#YogaDay2019
योग अनुशासन है, समर्पण हैं, और इसका पालन पूरे जीवन भर करना होता है।
— PMO India (@PMOIndia) June 21, 2019
योग आयु, रंग, जाति, संप्रदाय, मत, पंथ, अमीरी-गरीबी, प्रांत, सरहद के भेद से परे है।
योग सबका है और सब योग के हैं: PM#YogaDay2019
आज हम ये कह सकते हैं कि भारत में योग के प्रति जागरूकता हर कोने तक, हर वर्ग तक पहुंची है।
— PMO India (@PMOIndia) June 21, 2019
Drawing rooms से Board Rooms तक,
शहरों के Parks से लेकर Sports Complexes तक,
गली-कूचों से वेलनेस सेंटर्स तक आज चारों तरफ योग को अनुभव किया जा सकता है: PM#YogaDay2019
Yoga is ancient and modern.
— PMO India (@PMOIndia) June 21, 2019
It is constant and evolving.
For centuries, the essence of Yoga has remained the same:
Healthy body, Stable mind, Spirit of oneness.
Yoga provides a perfect blend of ज्ञान or knowledge, कर्म or work and भक्ति or devotion: PM#YogaDay2019
आज हमारे योग को दुनिया अपना रही है तो हमें योग से जुड़ी रीसर्च पर भी जोर देना होगा।
— PMO India (@PMOIndia) June 21, 2019
इसके लिए जरूरी है कि हम योग को किसी दायरे को बांध कर ना रखें।
योग को Medical, Physiotherapy, Artificial Intelligence, इनसे भी जोड़ना होगा: PM#YogaDay2019