ਪੀਐੱਮਇੰਡੀਆ
ਮੰਚ ‘ਤੇ ਵਿਰਾਜਮਾਨ ਝਾਰਖੰਡ ਦੇ ਰਾਜਪਾਲ ਸ਼੍ਰੀਮਤੀ ਦਰੌਪਦੀ ਮੁਰਮੂ ਜੀ , ਰਾਜ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਰਘੁਵਰ ਦਾਸ ਜੀ , ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਸੁਦਰਸ਼ਨ ਭਗਤ ਜੀ, ਬਿਹਾਰ ਅਤੇ ਝਾਰਖੰਡ ਤੋਂ ਆਏ ਹੋਏ ਸੰਸਦ ਦੇ ਮੇਰੇ ਸਾਥੀ , ਝਾਰਖੰਡ ਮੰਤਰੀ ਮੰਡਲ ਦੇ ਮਾਣਯੋਗ ਮੈਂਬਰ ਵਿਧਾਇਕ ਅਤੇ ਇੰਨੀ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ ਅਤੇ ਮੈਂ ਦੇਖ ਰਿਹਾ ਹਾਂ , ਮੇਰੇ ਸਾਹਮਣੇ ਜੋ ਦਿਸਦਾ ਹੈ ਹੁਣ ਪਤਾ ਨਹੀਂ ਚਲ ਰਿਹਾ ਹੈ ਕਿ ਸੱਚੀ ਸਭਾ ਉੱਥੇ ਹੈ ਕਿ ਇੱਥੇ ਹੈ । ਸ਼ਾਇਦ ਇਸ ਤੋਂ ਤਿੰਨ ਗੁਣਾ ਲੋਕ ਉੱਥੇ ਹਨ ਅਤੇ ਜੋ ਬਾਹਰ ਧੁੱਪ ਵਿੱਚ ਖੜ੍ਹੇ ਹਨ , ਮੈਨੂੰ ਪਤਾ ਨਹੀਂ ਕਿ ਉਨ੍ਹਾਂ ਨੂੰ ਸੁਣਾਈ ਦਿੰਦਾ ਹੋਵੇਗਾ ਕਿ ਨਹੀਂ ਦਿੰਦਾ ਹੋਵੇਗਾ , ਇੰਨੀ ਵੱਡੀ ਤਾਦਾਦ ਵਿੱਚ ਇੰਨੇ ਉਮੰਗ ਅਤੇ ਉਤਸ਼ਾਹ ਦੇ ਨਾਲ ਤੁਸੀਂ ਸਾਰੇ ਸਾਨੂੰ ਲੋਕਾਂ ਨੂੰ ਅਸ਼ੀਰਵਾਦ ਦੇਣ ਲਈ ਆਏ । ਮੈਂ ਤੁਹਾਨੂੰ ਸਿਰ ਝੁਕਾਕੇ ਅਭਿਨੰਦਨ ਕਰਦਾ ਹਾਂ , ਤੁਹਾਨੂੰ ਨਮਨ ਕਰਦਾ ਹਾਂ ।
ਝਾਰਖੰਡ ਦੀ ਵਿਕਾਸ ਯਾਤਰਾ ਦੇ ਗਵਾਹ ਤੁਸੀਂ ਸਾਰੇ ਇਸ ਵਿਕਾਸ ਯਾਤਰਾ ਦੇ ਭਾਗੀਦਾਰ ਹੋ । ਇਹ ਤੁਹਾਡਾ ਸਾਥ ਅਤੇ ਸਹਿਯੋਗ ਹੈ ਜਿਸ ਕਾਰਨ ਇਹ ਵਿਕਾਸ ਯਾਤਰਾ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ । 2019 ਦਾ ਸਾਲ ਅਰੰਭ ਹੋਇਆ ਹੈ ਅਤੇ ਪਹਿਲੇ ਹੀ ਹਫ਼ਤੇ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ । ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਵੀਰ ਪ੍ਰਸੁੱਤਾ ਧਰਤੀ ਪਲਾਨੋ ਦਾ ਜਿੱਥੇ ਅੰਗਰੇਜ਼ਾਂ ਦੇ ਨੱਕ ਵਿੱਚ ਚਣੇ ਚਬਾਉਣ ਵਾਲੇ ਸੁਤੰਤਰ ਸੈਨਾਨੀ ਨੀਲਾਂਬਰ ਪੀਤਾਂਬਰ ਦੀ ਗੌਰਵ ਗਾਥਾ ਦੇ ਜੀਵਨ ਦਾ ਹਿੱਸਾ ਹੈ । ਇਸ ਧਰਤੀ ਦੇ ਹਰ ਸਪੁੱਤਰ , ਹਰ ਵੀਰ , ਹਰ ਬੇਟੀ ਨੂੰ ਅਸੀਂ ਸਾਰੇ ਨਮਨ ਕਰਦੇ ਹਾਂ । ਮੈਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਉਨ੍ਹਾਂ 25 ਹਜ਼ਾਰ ਲਾਭਾਰਥੀ ਪਰਿਵਾਰਾਂ ਨੂੰ ਵੀ ਵਿਸ਼ੇਸ਼ ਵਧਾਈ ਦਿੰਦਾ ਹਾਂ ਜੋ ਅੱਜ ਆਪਣੇ ਨਵੇਂ , ਪੱਕੇ ਘਰ ਵਿੱਚ ਪ੍ਰਵੇਸ਼ ਕਰ ਰਹੇ ਹਨ । ਨਵੇਂ ਸਾਲ ਵਿੱਚ ਨਵੇਂ ਘਰ ਦੀਆਂ ਉਨ੍ਹਾਂ ਨੂੰ ਡਬਲ ਵਧਾਈ ਅਤੇ ਘਰ ਪੱਕਾ ਹੁੰਦਾ ਹੈ ਤਾਂ ਸੰਕਲਪ ਵੀ ਪੱਕਾ ਬਣ ਜਾਂਦਾ ਹੈ ਅਤੇ ਸੁਪਨੇ ਵੀ ਸੁਹਣੇ ਲਗਣ ਲਗਦੇ ਹਨ । ਅਤੇ ਇਸ ਲਈ ਪੱਕੇ ਨਵੇਂ ਘਰ ਦੇ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈ ।
ਸਾਥੀਓ , ਅੱਜ ਮੈਨੂੰ ਕਿਸਾਨਾਂ ਦਾ ਜੀਵਨ ਬਦਲਣ ਵਾਲੀ ਖੇਤੀਬਾੜੀ ਨਾਲ ਜੁੜੇ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਵੀ ਮੌਕਾ ਮਿਲਿਆ ਹੈ । ਅੱਜ ਜਿਨ੍ਹਾਂ ਸਿੰਚਾਈ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਹੋਇਆ ਹੈ ਉਹ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਾਡੇ ਪ੍ਰਯਤਨ ਦਾ ਅਹਿਮ ਹਿੱਸਾ ਹੈ । ਸਿੰਚਾਈ ‘ਤੇ ਖਰਚ ਘੱਟ ਹੋਵੇ ਤਾਂ ਲਾਗਤ ਆਪਣੇ ਆਪ ਘੱਟ ਹੋ ਜਾਂਦੀ ਹੈ । ਲਿਹਾਜ਼ਾ ਦੇਸ਼ ਵਿੱਚ ਸਿੰਚਾਈ ਦੀ ਪਰੰਪਰਾ ਵਿਵਸਥਾ ਤੋਂ ਲੈਕੇ ਨਵੀਂ ਟੈਕਨੋਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ । ਕਰੀਬ 12 ਸੌ ਕਰੋੜ ਰੁਪਏ ਦੀ ਸੋਨ ਕਨਹਰ ਪਾਈਪ ਲਾਈਨ ਯੋਜਨਾ ਤੋਂ ਇੱਥੋਂ ਦੀ 14 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਭੂਮੀ ਦੀ ਸਿੰਚਾਈ ਹੋ ਸਕਦੀ ਹੈ । ਨਾਲ ਹੀ ਇਸ ਖੇਤਰ ਦੇ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਦਾ ਪਾਣੀ ਵੀ ਉਪਲੱਬਧ ਹੋ ਰਿਹਾ ਹੈ । ਇਸ ਪ੍ਰੋਜੈਕਟ ਤਹਿਤ 25 ਕਿਲੋਮੀਟਰ ਤੋਂ ਜ਼ਿਆਦਾ ਲੰਬਾਈ ਦੀ ਪਾਈਪ ਜ਼ਮੀਨ ਦੇ ਅੰਦਰ ਵਿਛਾਈ ਜਾਵੇਗੀ , ਯਾਨੀ ਜ਼ਮੀਨ ‘ਤੇ ਖੇਤੀ ਵੀ ਹੁੰਦੀ ਰਹੇਗੀ ਅਤੇ ਸਿੰਚਾਈ ਦੀ ਸੁਵਿਧਾ ਵੀ ਰਹੇਗੀ ।
ਸਾਥੀਓ , ਕਿਸਾਨਾਂ ਨੂੰ ਸਸ਼ਕਤ ਕਰਨ ਲਈ ਜਿਨ੍ਹਾਂ ਪ੍ਰੋਜੈਕਟਾਂ ‘ਤੇ ਕੰਮ ਹੋਣਾ ਚਾਹੀਦਾ ਸੀ ਉਨ੍ਹਾਂ ਨੂੰ ਲੈਕੇ ਪਹਿਲਾਂ ਦੀਆਂ ਸਰਕਾਰਾਂ ਦਾ ਕੀ ਰਵੱਈਆ ਰਿਹਾ ਉਸ ਦੀ ਗਵਾਹੀ ਇੱਥੇ ਦਾ ਉੱਤਰ ਕੋਇਲ ਪ੍ਰੋਜੈਕਟ ਦੇ ਰਿਹਾ ਹੈ । ਇਹ ਮੰਡਲ ਡੈਮ ਪ੍ਰੋਜੈਕਟ ਉਸ ਦੀ ਗਵਾਹੀ ਹੈ । ਸੋਚੋ 47 ਸਾਲ ਯਾਨੀ ਅੱਧੀ ਸਦੀ ਇਹ ਪ੍ਰੋਜੈਕਟ ਖੰਡਰ ਦੇ ਤੌਰ ‘ਤੇ ਅਧੂਰੇ ਲਮਕੇ ਪਏ ਹੈ । 1972 ਵਿੱਚ ਇਸ ਦੀਆਂ ਫਾਈਲਾਂ ਚਲੀਆਂ ਸਨ ਅਤੇ ਫਿਰ ਲਮਕਦੀ ਰਹੀ , ਭਟਕਦੀ ਰਹੀ । ਪਿਛਲੇ 25 ਸਾਲ ਤੋਂ ਇਸ ਪ੍ਰੋਜੈਕਟ ਦਾ ਕੰਮ ਇੱਕ ਤਰਫ ਤੋਂ ਠੱਪ ਹੀ ਪਿਆ ਹੋਇਆ ਸੀ।
ਤੁਸੀਂ ਮੈਨੂੰ ਦੱਸੋ , ਕਿ ਕੀ ਕਿਸੇ ਡੈਮ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਅੱਧੀ ਸਦੀ ਲਗਣੀ ਚਾਹੀਦੀ ਹੈ , ਕੀ ਇਹ ਸੋਕਾ ਪ੍ਰਭਾਵਿਤ ਖੇਤਰ ਵਿੱਚ ਕਿਸਾਨਾਂ ਦੇ ਨਾਲ ਕੀਤੀ ਗਈ ਇੱਕ ਅਪਰਾਧਿਕ ਲਾਪਰਵਾਹੀ ਹੈ ਕਿ ਨਹੀਂ ਹੈ , ਸਾਥੀਓ ਇਹ ਯੋਜਨਾ ਕਿਸਾਨਾਂ ਦੇ ਨਾਲ ਠੱਗੀ ਦੇ ਨਾਲ ਹੀ , ਦੇਸ਼ ਦੇ ਇਮਾਨਦਾਰ ਕਰਦਾਤਾਵਾਂ ਦੇ ਨਾਲ ਬੇਈਮਾਨੀ ਦਾ ਵੀ ਸਬੂਤ ਹੈ ।
ਜਿਸ ਪ੍ਰੋਜੈਕਟ ਨੇ 30 ਕਰੋੜ ਰੁਪਏ ਸਿਰਫ …… 30 ਕਰੋੜ ਰੁਪਏ ਵਿੱਚ ਪੂਰਾ ਹੋਣਾ ਸੀ ਉਹ ਹੁਣ ਕਰੀਬ 2 ਹਜ਼ਾਰ 400 ਕਰੋੜ ਰੁਪਏ ਵਿੱਚ ਪੂਰੀ ਹੋਵੇਗੀ । ਯਾਨੀ ਕਰੀਬ – ਕਰੀਬ 80 ਗੁਣਾ ਜ਼ਿਆਦਾ ਕੀਮਤ ਹੁਣ ਦੇਸ਼ ਦੇ ਕਰਦਾਤਾਵਾਂ ਨੂੰ ਇਸ ਪੂਰੀ ਯੋਜਨਾ ਲਈ ਚੁਕਾਉਣੀ ਹੋਵੇਗੀ । ਤੁਸੀਂ ਮੈਨੂੰ ਦੱਸੋ ਜਿਨ੍ਹਾਂ ਨੇ ਅਜਿਹਾ ਕੀਤਾ ਹੈ ਉਹ ਸਮਾਜ ਦੇ ਗੁਨਹਗਾਰ ਹਨ ਕਿ ਨਹੀਂ ਹੈ , ਉਹ ਕਿਸਾਨਾਂ ਦੇ ਗੁਨਹਗਾਰ ਹਨ ਕਿ ਨਹੀਂ ਹਨ , ਉਹ ਤੁਹਾਡੇ ਗੁਨਾਹਗਾਰ ਹਨ ਕਿ ਨਹੀਂ ਹਨ , ਉਹ ਬਿਹਾਰ ਦੇ ਗੁਨਾਹਗਾਰ ਹਨ ਕਿ ਨਹੀਂ ਹੈ , ਉਹ ਝਾਰਖੰਡ ਦੇ ਗੁਨਾਹਗਾਰ ਹਨ ਕਿ ਨਹੀਂ ਹਨ । ਅਜਿਹੇ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ …… ਅਜਿਹੇ ਗੁਨਾਹਗਾਰਾਂ ਦੇ ਖ਼ਿਲਾਫ਼ ਮੋਦੀ ਨੂੰ ਲੜਨਾ ਚਾਹੀਦਾ ਹੈ ਕਿ ਨਹੀਂ ਲੜਨਾ ਚਾਹੀਦਾ ਹੈ …. ਇੱਕ ਚੌਕੀਦਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ………….
ਅਜ਼ਾਦੀ ਦੇ ਬਾਅਦ ਇੰਨ੍ਹੇ ਸਾਲ ਤੱਕ ਦੇਸ਼ ਕਿਵੇਂ ਚਲਿਆ ਹੈ , ਇਹ ਪ੍ਰੋਜੈਕਟ ਉਸ ਦਾ ਹਾਲ , ਕਿਸਾਨਾਂ ਦਾ ਬੇਹਾਲ ਇਹ ਜਿਉਂਦੀ – ਜਾਗਦੀ ਇੱਕ ਕੇਸ ਸਟਡੀ ਕਰਨ ਵਰਗਾ ਕੰਮ ਹੈ । ਇਹ ਪ੍ਰੋਜੈਕਟ ਇਸ ਗੱਲ ਦਾ ਵੀ ਗਵਾਹ ਹੈ ਕਿ ਕਿਵੇਂ ਪਹਿਲਾਂ ਝਾਰਖੰਡ ਅਤੇ ਬਿਹਾਰ ਦੇ ਲੋਕਾਂ ਦੇ ਨਾਲ ਨਾ-ਇਨਸਾਫੀ ਕੀਤੀ ਗਈ ਹੈ ।
ਭਾਈਓ ਅਤੇ ਭੈਣੋਂ ਇਹ ਕਿਸਾਨ ਨੂੰ ਸਿਰਫ ਵੋਟ ਬੈਂਕ ਸਮਝਣ ਵਾਲੇ ਅਤੇ ਕਿਸਾਨ ਨੂੰ ਅੰਨਦਾਤਾ ਸਮਝਣ ਵਾਲੇ ….. ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਲਈ ਕਿਸਾਨ ਵੋਟ ਬੈਂਕ ਹੈ , ਇੱਕ ਪਾਸੇ ਅਸੀਂ ਲੋਕ ਹਾਂ ਜਿਨ੍ਹਾਂ ਲਈ ਸਾਡਾ ਕਿਸਾਨ ਅੰਨਦਾਤਾ ਹੈ । ਇਹ ਫਰਕ ਹੈ ਜੋ ਪਹਿਲਾਂ ਸੀ ਉਨ੍ਹਾਂ ਨੇ ਕਿਸਾਨ ਨੂੰ ਵੋਟ ਬੈਂਕ ਸਮਝਿਆ ਅਤੇ ਅੱਜ ਅਸੀਂ ਹਾਂ ਜੋ ਤੁਹਾਨੂੰ ਅੰਨਦਾਤਾ ਮੰਨਕੇ ਤੁਹਾਡੀ ਖੇਤੀ ਵਿੱਚ ਆਉਣ ਵਾਲੀਆਂ ਹਰ ਮੁਸ਼ਕਿਲਾਂ ਦੂਰ ਕਰਨ ਦਾ ਇਮਾਨਦਾਰੀ ਨਾਲ ਪ੍ਰਯਤਨ ਕਰ ਰਹੇ ਹਾਂ ।
ਸਾਥੀਓ , ਅੱਜ ਕੁਝ ਲੋਕ ਇਸ ਅਵਸਰ ਨੂੰ ਇਸ ਰੂਪ ਵਿੱਚ ਦੇਖਣਗੇ ਕਿ ਅੱਜ ਇੰਨੇ ਸਾਲਾਂ ਤੋਂ ਲਟਕਿਆ ਹੋਇਆ ਇੱਕ ਕੰਮ ਅੱਗੇ ਵਧ ਰਿਹਾ ਹੈ । ਇਹ ਗੱਲ ਇੰਨੀ ਛੋਟੀ ਨਹੀਂ ਹੈ । ਤੁਸੀਂ ਵਿਚਾਰ ਕਰੋ ਜਦੋਂ ਸੰਯੁਕਤ ਬਿਹਾਰ ਸੀ , ਝਾਰਖੰਡ ਨਹੀਂ ਬਣਿਆ ਸੀ । ਇੱਕ ਹੀ ਸਰਕਾਰ ਪਟਨਾ ਵਿੱਚ ਬੈਠਦੀ ਸੀ ਜੇਕਰ ਥੋੜ੍ਹੀ ਜਿਹੀ ਸੰਵੇਦਨਸ਼ੀਲਤਾ ਕਿਸਾਨਾਂ ਪ੍ਰਤੀ ਹੁੰਦੀ , ਇੱਥੋਂ ਦੇ ਲੋਕਾਂ ਦੀਆਂ ਮੁਸੀਬਤਾਂ ਦਾ ਥੋੜ੍ਹਾ ਜਿਹਾ ਵੀ ਗਿਆਨ ਹੁੰਦਾ ਤਾਂ ਇੱਕ ਸੰਯੁਕਤ ਸਰਕਾਰ ਰਹਿੰਦਿਆਂ ਇਹ ਕੰਮ ਇੰਨੇ ਦਿਨਾਂ ਤੱਕ ਲਟਕਿਆ ਹੋਇਆ ਨਹੀਂ ਹੁੰਦਾ ਅਤੇ ਤੀਹ ਕਰੋੜ ਦਾ 24 ਸੌ ਕਰੋੜ ਦਾ ਮਾਮਲਾ ਨਹੀਂ ਹੁੰਦਾ ।
ਦੂਜੀ ਗੱਲ ਅੱਜ ਹਿੰਦੁਸਤਾਨ ਵਿੱਚ ਪਾਣੀ ਨੂੰ ਲੈਕੇ ਆਂਢ – ਗੁਆਂਢ ਦੇ ਰਾਜਾਂ ‘ਚ ਅਜਿਹੀ ਲੜਾਈ ਚਲ ਰਹੀ ਹੈ , ਸੁਪਰੀਮ ਕੋਰਟ ਵਿੱਚ ਮਾਮਲੇ ਪਏ ਹੋਏ ਹਨ । ਪਾਣੀ ਵਹਿ ਰਿਹਾ ਹੈ ਸਮੁੰਦਰ ਵਿੱਚ ਜਾ ਰਿਹਾ ਹੈ । ਲੇਕਿਨ ਆਪਣੇ ਰਾਜਨੀਤਕ ਕਾਰਨਾਂ ਨਾਲ ਲੜਾਈਆਂ ਲੜੀਆਂ ਜਾ ਰਹੀਆਂ ਹਨ ।
ਅੱਜ ਦੀ ਇਹ ਘਟਨਾ ਵਿਸ਼ੇਸ਼ ਰੂਪ ਨਾਲ ਦੇਸ਼ ਨੂੰ ਨੋਟਿਸ ਕਰਨੀ ਹੋਵੇਗੀ । ਮੈਂ ਬਿਹਾਰ ਦੇ ਮੁੱਖ ਮੰਤਰੀ ਮੇਰੇ ਮਿੱਤਰ ਨਿਤਿਸ਼ ਕੁਮਾਰ ਜੀ ਨੂੰ ਵਧਾਈ ਦਿੰਦਾ ਹਾਂ । ਮੈਂ ਝਾਰਖੰਡ ਦੇ ਮੇਰੇ ਸਾਥੀ ਮੁੱਖ ਮੰਤਰੀ ਰਘੁਵਰ ਦਾਸ ਜੀ ਨੂੰ ਵਧਾਈ ਦਿੰਦਾ ਹਾਂ । ਕਿ ਦੋਵੇਂ ਸਰਕਾਰਾਂ ਨੇ ਮਿਲਕੇ , ਦੋਵੇਂ ਰਾਜਾਂ ਨਾਲ ਜੁੜੇ ਹੋਵੇ ਇਸ ਪ੍ਰੋਜੈਕਟ ਨੂੰ ਉਨ੍ਹਾਂ ਨੇ ਸੰਪੰਨ ਕਰਨ ਦੀ ਦਿਸ਼ਾ ਵਿੱਚ ਸਮਝਦਾਰੀ ਨਾਲ ਕਦਮ ਉਠਾਇਆ ਹੈ ।
ਮੈਂ ਬਿਹਾਰ ਤੋਂ ਆਏ ਹੋਏ ਸਾਡੇ ਸਾਂਸਦਾਂ ਦਾ ਅਭਿਨੰਦਨ ਕਰਦਾ ਹਾਂ । ਮੈਂ ਝਾਰਖੰਡ ਦੇ ਮੇਰੇ ਸਾਂਸਦਾਂ ਦਾ ਅਭਿਨੰਦਨ ਕਰਦਾ ਹਾਂ । ਦੋਵੇਂ ਰਾਜਾਂ ਨੇ , ਸਾਂਸਦਾਂ ਨੇ ਮਿਲਕੇ ਜਦੋਂ ਵੀ ਮੇਰੇ ਕੋਲ ਆਏ ਝਾਰਖੰਡ ਅਤੇ ਬਿਹਾਰ ਦੇ ਦੋਵਾਂ ਦਿਸ਼ਾ ਦੇ ਨਾਲ – ਨਾਲ , ਨਾਲ ਆਏ ਅਤੇ ਇਹ ਸਮੱਸਿਆ ਇਸ ਰਾਜ ਦੀ…… ਉਸ ਰਾਜ ਦੀ ਨਹੀਂ , ਸਾਡੇ ਦੇਸ਼ ਦੇ ਕਿਸਾਨਾਂ ਦੀ ਹੈ ਉਨ੍ਹਾਂ ਨੂੰ ਲਾਭ ਮਿਲਣਾ ਚਾਹੀਦਾ ਹੈ …. ਮਿਲਜੁਲ ਕੇ ਅਤੇ ਇਨ੍ਹਾਂ ਸਾਰੇ ਐੱਮਪੀਸ ਨੂੰ ਵਧਾਈ ਦਿੰਦਾ ਹਾਂ ਕਿ ਇਸ ਇੱਕ ਮੁੱਦੇ ਨੂੰ ਲੈਕੇ ਉਹ ਕਦੇ ਚੈਨ ਨਾਲ ਬੈਠੇ ਨਹੀਂ ਹਨ , ਚੈਨ ਨਾਲ ਸੁੱਤੇ ਨਹੀਂ ਹਨ । ਤੁਹਾਡੇ ਲਈ ਇਹ ਦਿਨ – ਰਾਤ ਭੱਜਦੇ ਰਹੇ ਹਨ ਅਤੇ ਮੈਨੂੰ ਵੀ ਭਜਾਉਂਦੇ ਰਹੇ ਹਨ ਅਤੇ ਇਸ ਲਈ ਮੈਂ ਇਨ੍ਹਾਂ ਸਾਂਸਦਾਂ ਦਾ ਅੱਜ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ ਅਤੇ ਇਸ ਲਈ ਅੱਜ ਇਹ ਡੈਮ ਬਣ ਰਿਹਾ ਹੈ ਉਸ ਦੇ ਨਾਲ – ਨਾਲ ਭਾਰਤ ਦੇ federalism ਨੂੰ ਇੱਕ ਨਵੀਂ ਤਾਕਤ ਦੇਣ ਦਾ ਕੰਮ ਬਿਹਾਰ ਅਤੇ ਝਾਰਖੰਡ ਦੋਵਾਂ ਸਰਕਾਰਾਂ ਨੇ ਮਿਲਕੇ ਕੀਤਾ ਹੈ । ਇਹ ਮੇਰੇ ਲਈ ਵਿਸ਼ੇਸ਼ ਮਾਣ ਦੀ ਗੱਲ ਹੈ । ਆਨੰਦ ਦੀ ਗੱਲ ਹੈ । ਅਤੇ ਦੇਸ਼ ਦੇ ਹੋਰ ਰਾਜਾਂ ਲਈ ਵੀ ਇਸ ਵਿੱਚੋਂ ਬਹੁਤ ਕੁਝ ਸਿੱਖਣ ਦਾ ਹੈ । ਅਤੇ ਇਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਸਾਂਸਦਾਂ ਨੂੰ , ਦੋਵਾਂ ਸਰਕਾਰਾਂ ਨੂੰ , ਦੋਵੇਂ ਮੁੱਖ ਮੰਤਰੀਆਂ ਨੂੰ ਹਿਰਦੇਪੂਰਵ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ , ਅੱਜ ਕੁਝ ਲੋਕ ਦੇਸ਼ ਦੇ ਕਿਸਾਨਾਂ ਨੂੰ ਕਰਜ਼ਮਾਫੀ ਦੇ ਨਾਮ ‘ਤੇ ਬਹਿਲਾ ਰਹੇ ਹਨ , ਕਿਸਾਨਾਂ ਨਾਲ ਝੂਠ ਬੋਲ ਰਹੇ ਹਨ । ਮੈਨੂੰ ਪਤਾ ਹੈ ਕਿ ਉਨ੍ਹਾਂ ਨੇ ਕਦੇ ਉੱਤਰ ਕੋਇਲ ਪ੍ਰੋਜੈਕਟ ਦਾ ਨਾਮ ਤੱਕ ਨਹੀਂ ਸੁਣਿਆ ਹੋਵੇਗਾ । ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਲਗਿਆ ਕਿ ਕੋਇਲ ਪੰਛੀ ਦਾ ਨਾਮ ਹੈ ਕਿ ਡੈਮ ਦਾ ਨਾਮ ਹੈ ਕਿ ਨਦੀ ਦਾ ਨਾਮ ਹੈ ਕੁਝ ਪਤਾ ਹੀ ਨਹੀਂ ਲਗਿਆ । ਜਦੋਂ ਉਨ੍ਹਾਂ ਦੀ ਸਰਕਾਰ ਕੇਂਦਰ ਵਿੱਚ ਸੀ ਤਾਂ ਅਜਿਹੇ ਲੋਕਾਂ ਨੇ ਕਦੇ ਪਰਵਾਹ ਹੀ ਨਹੀਂ ਕੀਤੀ ਕਿ ਦੇਸ਼ ਵਿੱਚ ਜੋ ਸਿੰਚਾਈ ਪ੍ਰੋਜੈਕਟ ਵਰ੍ਹਿਆਂ ਤੋਂ ਅਟਕੇ ਹਨ , ਅਧੂਰੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ।
ਤੁਸੀਂ ਮੈਨੂੰ ਦੱਸੋ ….. ਕਿ ਇਹ ਕਰੀਬ – ਕਰੀਬ ਅੱਧੀ ਸਦੀ ਤੋਂ ਲਟਕਿਆ ਹੋਇਆ ਪ੍ਰੋਜੈਕਟ ਇਹ ਸਮੇਂ ‘ਤੇ ਪੂਰਾ ਹੋਇਆ ਹੁੰਦਾ ਤਾਂ ਇਸ ਖੇਤਰ ਦਾ ਕਿਸਾਨ ਕਦੇ ਕਰਜ਼ਦਾਰ ਬਣਿਆ ਹੁੰਦਾ ਕੀ ….. ਬਣਿਆ ਹੁੰਦਾ ਕੀ….. ਉਸ ਨੂੰ ਕਰਜ਼ ਲੈਣਾ ਪੈਂਦਾ ਕੀ …… ਉਹ ਕਰਜ਼ ਵਿੱਚ ਡੁੱਬਦਾ ਕੀ ….. ਉਸ ਨੂੰ ਪਹਿਲਾਂ ਤੁਸੀਂ ਕਰਜ਼ੇ ਲੈਣ ਲਈ ਮਜ਼ਬੂਰ ਕਰ ਦਿੱਤਾ । ਉਸ ਦਾ ਜਿਉਣਾ ਬਿਨਾ ਕਰਜ਼ੇ ਅਸੰਭਵ ਕਰ ਦਿੱਤਾ ਅਤੇ ਹੁਣ ਰਾਜਨੀਤੀ ਕਰਨ ਲਈ ਨਿਕਲ ਪਏ ਹੋ । ਚੰਗਾ ਹੁੰਦਾ ਅਗਰ ਕਿਸਾਨਾਂ ਪ੍ਰਤੀ ਥੋੜ੍ਹੀ ਜਿਹੀ ਵੀ ਸੰਵੇਦਨਾ ਹੁੰਦੀ …… ਅਜਿਹੇ ਸਾਰੇ ਕੰਮ ਪੂਰੇ ਕਰ ਦਿੱਤੇ ਹੁੰਦੇ ਤਾਂ ਮੇਰਾ ਕਿਸਾਨ ਕਦੇ ਕਰਜ਼ੇ ਦੇ ਬੋਝ ਵਿੱਚ ਡੁੱਬਿਆ ਨਾ ਹੁੰਦਾ ਅਰੇ …… ਉਹ ਤਾਂ ਦੁਨੀਆ ਨੂੰ ਕਰਜ਼ ਦੇਣ ਦੀ ਤਾਕਤ ਬਣ ਗਿਆ ਹੁੰਦਾ ।
ਭਾਈਓ ਅਤੇ ਭੈਣੋਂ , ਜਦੋਂ ਸਾਡੀ ਸਰਕਾਰ ਆਈ ਤਾਂ ਕਿਸਾਨ ਦੇ ਖੇਤ ਵਿੱਚ ਪਾਣੀ ਪਹੁੰਚਾਉਣ ਦਾ ਬੀੜਾ ਅਸੀਂ ਉਠਾਇਆ । ਜਦੋਂ ਪੁਰਾਣੇ ਅਧੂਰੇ ਸਿੰਚਾਈ ਪ੍ਰੋਜੈਕਟ ਦੇ ਕਾਗਜ਼ ਕਢਵਾਏ ਤਾਂ ਐਸੇ – ਐਸੇ ਕਾਰਨਾਮਿਆਂ ਦਾ ਪਤਾ ਚਲਿਆ ਕਿ ਮੇਰੀਆਂ ਤਾਂ ਅੱਖਾਂ ਖੁੱਲ੍ਹ ਗਈਆਂ …… ਖੁੱਲ੍ਹੀਆਂ ਦੀ ਖੁੱਲ੍ਹੀਆਂ ਰਹਿ ਗਈਆਂ । ਇੱਕ ਤਰ੍ਹਾਂ ਨਾਲ ਅੱਖਾਂ ਫਟ ਗਈਆਂ …… ਅਜਿਹਾ ਕੰਮ ਕਰਕੇ ਗਏ ਹਨ ।
ਤੁਸੀਂ ਕਲਪਨਾ ਕਰ ਸਕਦੇ ਹੋ , ਕਿ ਸਿਰਫ ਉੱਤਰ ਕੋਇਲ ਪ੍ਰੋਜੈਕਟ ਨਹੀਂ ਅਨੇਕ ਅਜਿਹੇ ਸਿੰਚਾਈ ਪ੍ਰੋਜੈਕਟ ਸਨ ਜਿੱਥੇ ਬੰਨ੍ਹ ਬਣ ਗਏ … ਨਹਿਰ ਨਹੀਂ ਬਣੀ । ਨਹਿਰ ਬਣ ਗਈ ਤਾਂ ਬੰਨ੍ਹ ਦਾ ਕੰਮ ਅਧੂਰਾ ਪਿਆ ਹੋਇਆ ਸੀ । ਬੰਨ੍ਹ ਅਤੇ ਨਹਿਰ ਦੋਵੇਂ ਬਣ ਗਏ ਤਾਂ ਉਸ ਨੂੰ ਜੋੜਨ ਦਾ ਕੰਮ ਨਹੀਂ ਹੋਇਆ ਹੈ । ਅਜਿਹੀ …. ਕੋਈ ਪਰਵਾਹ ਹੀ ਨਹੀਂ , ਪੈਸੇ ਗਏ ਤਾਂ ਗਏ ਜ਼ਮੀਨ ਗਈ ਤਾਂ ਗਈ , ਕਿਸਾਨ ਮਰ ਰਿਹਾ ਹੈ ਤਾਂ ਮਰ ਰਿਹਾ ਹੈ । ਇਹੀ ਕੰਮ ਕਰਦੇ ਰਹੇ ਹਨ । ਕਿਸਾਨਾਂ ਦੇ ਨਾਲ , ਦੇਸ਼ ਦੀ ਸਿੰਚਾਈ ਪ੍ਰੋਜੈਕਟਾਂ ਨਾਲ ਇਸ ਤਰ੍ਹਾਂ ਦਾ ਅਨਿਆਂ ਕੀਤਾ ਜਾ ਰਿਹਾ ਹੈ ।
ਮੈਂ ਦੇਸ਼ ਭਰ ਦੇ ਅਜਿਹੇ ਵੱਡੇ ਪ੍ਰੋਜੈਕਟਾਂ ਦੀਆਂ ਲਿਸਟ ਬਣਵਾਈਆਂ , ਬਜਟ ਵਿੱਚ ਪੈਸਿਆਂ ਦਾ ਇੰਤਜਾਮ ਕੀਤਾ ਅਤੇ ਫਿਰ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸਿੰਚਾਈ ਪਰਿਯੋਜਨਾ । ਅੱਜ ਇਸ ਪਰਿਯੋਜਨਾ ਦੀ ਵਜ੍ਹਾ ਨਾਲ ਦੇਸ਼ ਦੇ ਉਨ੍ਹਾਂ 99ਵੇਂ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ । ਜੋ 30-30 , 40-40 ਸਾਲ ਤੋਂ ਅਟਕੇ ਪਏ ਸਨ , ਫਾਈਲਾਂ ਵੀ ਗੁੰਮ ਹੋ ਗਈਆਂ ਸਨ ।
ਸਾਥੀਓ , ਤੁਸੀਂ ਜਾਣਦੇ ਹੋ ਕਿ ਅਸੀਂ ਇਸ ‘ਤੇ ਕਿੰਨੀ ਰਕਮ ਖਰਚ ਕਰ ਰਹੇ ਹਾਂ । ਮੈਂ ਤੁਹਾਨੂੰ ਦੱਸਦਾ ਹਾਂ ……… ਕਰੀਬ – ਕਰੀਬ 90 ਹਜ਼ਾਰ ਕਰੋੜ ਰੁਪਿਆ ਯਾਨੀ ਇੱਕ ਤਰ੍ਹਾਂ ਨਾਲ 1 ਲੱਖ ਕਰੋੜ ਰੁਪਿਆ………… ਇਹ ਹੈ ਸਾਡਾ ਕੰਮ ਕਰਨ ਦਾ ਤਰੀਕਾ ।
ਭਾਈਓ ਅਤੇ ਭੈਣੋਂ , ਜੇਕਰ ਮੈਂ ਰਾਜਨੀਤੀ ਕਰਨੀ ਹੁੰਦੀ ਜੇਕਰ ਮੈਂ ਕਿਸਾਨਾਂ ਨੂੰ ਵੋਟ ਬੈਂਕ ਦਾ ਹਿੱਸਾ ਹੀ ਬਣਾ ਕੇ ਰੱਖਣਾ ਹੁੰਦਾ ਤਾਂ ਮੇਰੇ ਲਈ ਤਾਂ ਬਹੁਤ ਸਰਲ ਸੀ ਇਹ 1 ਲੱਖ ਕਰੋੜ ਰੁਪਏ ਦੀਆਂ ਇੰਨੀਆਂ ਸਾਰੀਆਂ ਜਿਨ੍ਹਾਂ ਯੋਜਨਾਵਾਂ ਦੇ ਪਿੱਛੇ ਮਿਹਨਤ ਕਰਨ ਦੀ ਕੀ ਜ਼ਰੂਰਤ ਸੀ । ਦਿਨ-ਰਾਤ ਪੁੱਛਗਿੱਛ ਕਰਨ ਦੀ ਕੀ ਜ਼ਰੂਰਤ ਸੀ , ਬਾਬੂਆਂ ਨੂੰ ਭਜਾਉਣ ਦੀ ਕੀ ਜ਼ਰੂਰਤ ਸੀ । ਸਿੱਧਾ – ਸਾਦਾ 1 ਲੱਖ ਕਰੋੜ ਰੁਪਿਆ ਕਿਸਾਨਾਂ ਨੂੰ ਕਰਜ਼ਮਾਫੀ ਕਰਕੇ ਬਸ ਵੰਡ ਦਿੰਦਾ । ਲੇਕਿਨ ਮੈਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਾ ਰਸਤਾ ਨਹੀਂ ਚੁਣਿਆ , ਪਾਪ ਨਹੀਂ ਕੀਤਾ । ਕਰਜ਼ਮਾਫੀ ਤਾਂ ਇੱਕ ਪੀੜ੍ਹੀ ਦੀ ਹੋ ਜਾਂਦੀ , ਇੱਕ ਸਾਲ ਦੀ ਹੋ ਜਾਂਦੀ ਲੇਕਿਨ 1 ਲੱਖ ਕਰੋੜ ਨਾਲ ਜੋ ਪਾਣੀ ਆਵੇਗਾ ਉਹ ਆਉਣ ਵਾਲੀਆਂ ਸਦੀਆਂ ਤੱਕ ਲੋਕਾਂ ਦਾ ਭਲਾ ਕਰੇਗਾ । ਕਿਸਾਨ ਦੀ 5-5 , 25-25 ਪੀੜ੍ਹੀਆਂ ਦਾ ਭਲਾ ਕਰੇਗਾ । ਉਹ ਕਦੇ ਕਰਜ਼ਦਾਰ ਨਾ ਬਣੇ ਇਹ ਤਾਕਤ ਉਸ ਨੂੰ ਮਿਲਣ ਦਾ ਕੰਮ ਅਸੀਂ ਕੀਤਾ । ਅਸੀਂ ਉਹ ਵੋਟ ਬੈਂਕ ਦੀ ਰਾਜਨੀਤੀ ਨਹੀਂ ਕੀਤੀ ਅਸੀਂ ਆਪਣੇ ਕਿਸਾਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਇਸ ਲਈ ਭਾਈਓ ਅਤੇ ਭੈਣੋਂ ਇਹ ਚੋਣ ਜਿੱਤਣ ਦੀਆਂ ਖੇਡਾਂ ਜੋ ਚਲ ਰਹੀਆਂ ਹਨ ਉਸੇ ਖੇਡ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਕਰਜ਼ਦਾਰ ਬਣਾ ਕੇ ਰੱਖਿਆ ਹੈ । ਉਨ੍ਹਾਂ ਨੇ ਨੌਜਵਾਨ ਨੂੰ ਜਾਚਕ ਬਣਾ ਕੇ ਰੱਖਿਆ ਹੋਇਆ ਹੈ । ਉਨ੍ਹਾਂ ਨੇ ਮਾਤਾ – ਭੈਣਾਂ ਨੂੰ ਅਸੁਨਰੱਖਿਅਤ ਬਣਾ ਕੇ ਰੱਖਿਆ ਹੋਇਆ ਹੈ । ਉਨ੍ਹਾਂ ਨੇ ਸਾਰੀਆਂ ਚੀਜ਼ਾਂ ਲੋਕ ਸਰਕਾਰ ਦੇ ਭਰੋਸੇ ਜੀਣ ਅਜਿਹੀ ਵਿਵਸਥਾ ਬਣਾ ਕੇ ਰੱਖੀ ਹੈ ਉਸ ਵਿਵਸਥਾ ਨੂੰ ਬਦਲਣ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ ।
ਦੇਸ਼ ਸਰਕਾਰ ਨਾਲ ਨਹੀਂ , ਦੇਸ਼ ਦੇਸ਼ ਵਾਸੀਆਂ ਨਾਲ ਚਲਣਾ ਚਾਹੀਦਾ ਹੈ । ਦੇਸ਼ ਸਾਡੇ ਲੋਕਾਂ ਤੋਂ ਨਹੀਂ ਤੁਹਾਡੇ ਲਈ ਹੋਣਾ ਚਾਹੀਦਾ ਹੈ , ਤੁਹਾਡੀ ਤਾਕਤ ਦੇ ਭਰੋਸੇ ਚਲਣਾ ਚਾਹੀਦਾ ਹੈ । ਇਸ ਇਰਾਦੇ ਨਾਲ ਅਸੀਂ ਕੰਮ ਕਰ ਰਹੇ ਹਾਂ ।
ਭਾਈਓ ਅਤੇ ਭੈਣੋਂ , ਸਰਕਾਰ ਦੇ ਲਗਾਤਾਰ ਪ੍ਰਯਤਨ ਦੀ ਵਜ੍ਹਾ ਨਾਲ ਅੱਜ ਅਨੇਕ ਪ੍ਰੋਜੈਕਟ ਪੂਰੇ ਹੋਏ ਹਨ ਅਤੇ ਮੈਂ ਜ਼ਿਆਦਾਤਰ ਮੈਂ ਦੇਖ ਰਿਹਾ ਹਾਂ ਬਹੁਤ ਸਾਰੇ ਪ੍ਰੋਜੈਕਟ ਆਖਰੀ ਪੜਾਅ ਵਿੱਚ ਪਹੁੰਚ ਗਏ ਹਾਂ । ਅਤੇ ਆਖਰੀ ਪੜਾਅ ਵਿੱਚ ਹੈ ਇਸ ਗੱਲ ਨੂੰ ਲੈਕੇ ਕਿ ਪਹਿਲਾਂ ਦੀਆਂ ਸਰਕਾਰਾਂ ਜੋ ਕਿਸਾਨਾਂ ਨੂੰ ਵੋਟ ਬੈਂਕ ਸਮਝਣ ਵਾਲੀਆਂ ਅਤੇ ਸਾਡੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਸਮਝਦੀ ਹੈ ਇਸ ਦਾ ਸਿੱਧਾ – ਸਿੱਧਾ ਫਰਕ ਹੈ । ਤੁਹਾਨੂੰ ਇਹ ਫਰਕ …… ਇਹ ਟੀਵੀ ਦੇ ਏਅਰਕੰਡੀਸ਼ਨਰ ਰੂਮ ਵਿੱਚ ਬੈਠੇ ਹੋਏ ਲੋਕਾਂ ਤੋਂ ਕਦੇ ਪਤਾ ਨਹੀਂ ਚਲੇਗਾ , ਅਖ਼ਬਾਰ ਦੀਆਂ ਸੁਰਖੀਆਂ ਵਿੱਚ ਪਤਾ ਨਹੀਂ ਚਲੇਗਾ ਅਤੇ ਇਸ ਲਈ ਭਾਈਓ ਅਤੇ ਭੈਣੋਂ , ਦੇਸ਼ ਦੇ ਉੱਜਵਲ ਭੱਵਿਖ ਲਈ , ਕਿਸਾਨ ਨੂੰ ਤਾਕਤਵਰ ਬਣਾਉਣਾ ਇਸ ਰਾਹ ‘ਤੇ ਚਲਣਾ ਹੈ ਅਤੇ ਅਸੀਂ ਸਿਰਫ ਤੇ ਸਿਰਫ ਆਪਣੇ ਕਰਮ ਅਤੇ ਆਪਣੇ ਕਰਤੱਵ ਕਿਸਾਨਾਂ ਦੀ ਸੇਵਾ ਕਰਨਾ , ਦੇਸ਼ ਦੀ ਸੇਵਾ ਕਰਨਾ ਇਹ ਸਾਡਾ ਧਰਮ ਮੰਨਕੇ ਅਸੀਂ ਕੰਮ ਕਰ ਰਹੇ ਹਾਂ ।
ਸਾਥੀਓ , ਸਾਡੀ ਸਰਕਾਰ ਖੇਤੀ ਅਤੇ ਕਿਸਾਨ ਨੂੰ ਸਸ਼ਕਤ ਕਰਨ ਲਈ ਇੱਕ ਨਵੀਂ ਸੋਚ ਦੇ ਨਾਲ ਅੱਗੇ ਵਧ ਰਹੀ ਹੈ ਸਾਡਾ ਯਤਨ ਬੀਜ ਤੋਂ ਬਾਜ਼ਾਰ ਤੱਕ ਨਵੀਆਂ ਵਿਵਸਥਾਵਾਂ ਖੜ੍ਹੀਆਂ ਕਰਕੇ ਕਿਸਾਨ ਨੂੰ ਮਜ਼ਬੂਤ ਕਰਨ ਦਾ ਹੈ ।
ਭਾਈਓ ਅਤੇ ਭੈਣੋਂ , ਦੇਸ਼ ਦੀਆਂ ਤਮਾਮ ਸਰਕਾਰਾਂ ਨੇ ਅਜ਼ਾਦੀ ਦੇ ਬਾਅਦ ਤੋਂ ਹੀ ਆਪਣੀ ਸਮਝ ਅਤੇ ਸਮਰੱਥਾ ਦੇ ਹਿਸਾਬ ਨਾਲ ਕੰਮ ਕੀਤਾ ਹੈ । ਕਿਸੇ ਨੇ ਨਾਮ ‘ਤੇ ਧਿਆਨ ਦਿੱਤਾ ਤਾਂ ਕਿਸੇ ਨੇ ਕੰਮ ‘ਤੇ ਧਿਆਨ ਦਿੱਤਾ । ਅੱਜ ਇੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 25 ਹਜ਼ਾਰ ਲੋਕਾਂ ਨੂੰ ਨਵੇਂ ਘਰ ਮਿਲੇ ਹਨ । ਅਤੇ ਇਸ ਲਈ ਮੈਂ ਤੁਹਾਨੂੰ ਇੱਕ ਉਦਾਹਰਣ ਇਸ ਯੋਜਨਾ ਦਾ ਵੀ ਦੇਣਾ ਚਾਹੁੰਦਾ ਹਾਂ।
ਸਾਥੀਓ, ਸਾਢੇ ਚਾਰ ਸਾਲ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਆਪ ਸਾਰਿਆਂ ਨੇ ਅਵਸਰ ਦਿੱਤਾ ਸੀ ਤਾਂ ਅਸੀਂ ਦੇਸ਼ ਦੇ ਗ਼ਰੀਬਾਂ ਨਾਲ, ਬੇਘਰਾਂ ਨਾਲ ਇੱਕ ਵਾਅਦਾ ਕੀਤਾ ਸੀ। ਵਾਅਦਾ ਇੱਕ ਕਿ 2022 ਤੱਕ ਦੇਸ਼ ਦਾ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਹਰ ਦੇਸ਼ ਵਾਸੀ ਦੇ ਸਿਰ ‘ਤੇ ਪੱਕੀ ਛੱਤ ਦੇਣ ਦਾ ਪ੍ਰਯਤਨ ਕੀਤਾ ਜਾਵੇਗਾ । ਇਸ ਕੋਸ਼ਿਸ਼ ਵਿੱਚ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ । ਸ਼ਹਿਰਾਂ ਲਈ ਅਲੱਗ, ਪਿੰਡ ਲਈ ਅਲੱਗ ਜਦੋਂ ਅਸੀਂ ਇਸ ਯੋਜਨਾ ਨੂੰ ਸ਼ੁਰੂ ਕੀਤਾ ਤਾਂ ਫਿਰ ਇਹ ਸਵਾਲ ਉਠਾਇਆ ਗਿਆ ਕਿ ਅਜਿਹੀ ਯੋਜਨਾ ਤਾਂ ਪਹਿਲਾਂ ਵੀ ਸੀ ਤੁਸੀਂ ਅਲੱਗ ਕੀ ਕਰੋਗੇ , ਕਿਵੇਂ ਕਰੋਗੇ ਤੁਸੀਂ ਤਾਂ ਸਿਰਫ ਨਾਮ ਬਦਲ ਰਹੇ ਹੋ ਸ਼ਾਇਦ ਉਹ ਨਾਮ ਬਦਲਣ ‘ਤੇ ਤਿਲਮਿਲਾਏ ਹੋਣਗੇ । ਲੇਕਿਨ ਇਸ ਯੋਜਨਾ ਵਿੱਚ ਅਸਲੀ ਬਦਲਾਅ ਕੀ ਹੋਇਆ , ਕਿਵੇਂ ਹੋਇਆ , ਇਸ ਦਾ ਪ੍ਰਭਾਵ ਕੀ ਰਿਹਾ ਇਹ ਅੱਜ ਮੈਂ ਤੁਹਾਡੇ ਰਾਹੀਂ ਝਾਰਖੰਡ ਦੀ ਪਵਿੱਤਰ ਧਰਤੀ ਤੋਂ ਦੇਸ਼ ਦੇ ਹਰ ਗ਼ਰੀਬ ਤੱਕ ਪਹੁੰਚਾਉਣਾ ਚਾਹੁੰਦਾ ਹਾਂ
ਭਾਈਓ ਅਤੇ ਭੈਣੋਂ, ਸਾਡੇ ਦੇਸ਼ ਵਿੱਚ ਗਰੀਬਾਂ ਨੂੰ ਘਰ ਦੇਣ ਲਈ ਯੋਜਨਾ ਪਹਿਲੇ ਵੀ ਚਲਦੀ ਸੀ। ਲੇਕਿਨ ਉਹ ਕਿਸੇ ਪਰਿਵਾਰ ਦੇ ਨਾਮ ਨਾਲ ਯੋਜਨਾ ਚਲਦੀ ਸੀ ਉਸ ਵਿੱਚ ਘਰ ਦੀ ਚਿੰਤਾ ਘੱਟ ਹੁੰਦੀ ਸੀ ਪਰਿਵਾਰ ਦਾ ਨਾਮ ਬਣਾਈ ਰੱਖਣ ਦੀ ਚਿੰਤਾ ਹੁੰਦੀ ਸੀ । ਅਸੀਂ ਆਕੇ ਬਦਲਾਅ ਕੀਤਾ … ਅਸੀਂ ਨਰੇਂਦਰ ਮੋਦੀ ਆਵਾਸ ਯੋਜਨਾ ਨਹੀਂ ਬਣਾਈ , ਅਸੀਂ ਨਮੋ ਆਵਾਸ ਯੋਜਨਾ ਨਹੀਂ ਬਣਾਈ , ਅਸੀਂ ਰਘੁਵਰ ਦਾਸ ਆਵਾਸ ਯੋਜਨਾ ਨਹੀਂ ਬਣਾਈ ਅਸੀਂ simple ਜਿਹੀ ਗੱਲ ਦੱਸ ਦਿੱਤੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਵੀ ਜਦੋਂ ਵੀ ਜੋ ਪ੍ਰਧਾਨ ਮੰਤਰੀ ਆਏਗੇ ਉਹ ਉਸ ਨੂੰ ਅੱਗੇ ਵਧਾਏਗੇ । ਨਾਮ ਦਾ ਝਗੜਾ ਨਾਮ ਲਈ ਨਹੀਂ ਕੰਮ ਹੋਣਾ ਚਾਹੀਦਾ ਹੈ।
ਮੈ ਜਾਣਨਾ ਚਾਹੁੰਦਾ ਹਾਂ ਇੱਥੇ ਕਿਸੇ ਨੂੰ ਯਾਦ ਨਹੀਂ ਹੋਵੇਗਾ ਕਿ ਪਹਿਲੇ ਜਿੰਨੇ ਵੱਡੇ-ਵੱਡੇ ਨੇਤਾਵਾਂ ਦੇ ਨਾਮ ‘ਤੇ ਯੋਜਨਾਵਾਂ ਚਲਦੀਆਂ ਸਨ ਉਹ ਘਰ ਹੈ ਕਿੱਥੇ … ਕਾਗਜ਼ ‘ਤੇ ਨਜ਼ਰ ਆਉਣਗੇ.. ਧਰਤੀ ‘ਤੇ ਨਜ਼ਰ ਨਹੀਂ ਆਉਣਗੇ । ਇਹ ਰੁਪਏ ਕਿੱਥੇ ਗਏ … ਕਿੱਥੇ ਗਏ ਉਹ ਲੋਕ , ਕਿੱਥੇ ਗਏ ਉਹ ਘਰ , ਕਿੱਥੇ ਗਏ ਉਹ ਪੈਸੇ ਇਹੀ ਖੇਡ ਚਲਦੀ ਰਹੀ ਭਾਈਓ ਭੈਣੋਂ। ਪਹਿਲਾਂ ਦੀ ਯੋਜਨਾ ਵਿੱਚ ਕੀ–ਕੀ ਹੁੰਦਾ ਸੀ । ਜਦੋਂ ਤੱਕ ਉਨ੍ਹਾਂ ਦੇ ਖ਼ਾਸਦਾਰਾਂ ਨੂੰ ਉਨ੍ਹਾਂ ਦੇ ਆਸ – ਪਾਸ ਦੇ ਚੇਲੇ – ਚਪਾਟਿਆਂ ਨੂੰ ਦਕਸ਼ਣਾ ਨਹੀਂ ਦਿੰਦੇ ਉਦੋਂ ਤੱਕ ਤੁਹਾਡਾ ਨਾਮ ਵੀ ਤੈਅ ਨਹੀਂ ਹੁੰਦਾ ਸੀ।
ਸਾਥੀਓ, ਦੇਸ਼ ਵਿੱਚ ਪਹਿਲਾਂ ਜੋ ਆਵਾਸ ਯੋਜਨਾ ਸੀ ਉਸ ਵਿੱਚ ਕਿਸ ਨੂੰ ਘਰ ਮਿਲੇਗਾ, ਕਿਵੇਂ ਮਿਲੇਗਾ ਇਸ ਦੀ ਸਿਲੈਕਸ਼ਨ-ਪ੍ਰਕਿਰਿਆ ਵਿੱਚ ਬਹੁਤ ਵੱਡੀਆਂ – ਵੱਡੀਆਂ ਖੇਡ ਹੋਇਆ ਕਰਦੀਆਂ ਸਨ । ਦਲਾਲੀ ਹੋਇਆ ਕਰਦੀ ਸੀ । ਮੈਂ ਜਨਤਕ ਰੂਪ ਨਾਲ ਪੁੱਛ ਰਿਹਾ ਹਾਂ । ਇਹ ਜੋ ਮੈਨੂੰ ਸਰਟੀਫਿਕੇਟ ਦਿਖਾ ਰਹੇ ਸਨ , 25 ਹਜ਼ਾਰ ਲੋਕਾਂ ਨੂੰ ਘਰ ਮਿਲਿਆ ਹੈ ਅਜਿਹੇ ਲੋਕ ਬੈਠੇ ਹਨ । ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਾਪਤ ਕਰਨ ਲਈ ਤੁਹਾਨੂੰ ਕਿਸੇ ਨੂੰ ਰਿਸ਼ਵਤ ਦੇਣੀ ਪਈ ਹੈ , ਜ਼ੋਰ ਨਾਲ ਦੱਸੋ ਉਹ ਸਰਟੀਫਿਕੇਟ ਉੱਪਰ ਕਰਕੇ ਦੱਸੋ ਦੇਣੀ ਪਈ ਹੈ … ਕਿਸੇ ਨੂੰ ਪੈਸੇ ਦੇਣੇ ਪਏ ਹਨ , ਕਿਸੇ ਨੇ ਤੁਹਾਡੇ ਤੋਂ ਪੈਸੇ ਮੰਗੇ ਹਨ।
ਮੈਂ ਦੇਸ਼ ਭਰ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ। ਦਲਾਲਾਂ ਲਈ ਸਾਡੇ ਇੱਥੇ ਕੋਈ ਜਗ੍ਹਾ ਨਹੀਂ ਹੈ , ਵਿੱਚੋ ਲਿਆਂ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਲਈ ਗ਼ਰੀਬ ਦੇ ਖਾਤਿਆਂ ਵਿੱਚ ਸਿੱਧੇ ਬੈਂਕ ਤੋਂ ਪੈਸੇ ਜਮ੍ਹਾਂ ਕਰਵਾ ਰਹੇ ਹਾਂ । ਨਾਮ ਤੈਅ ਕਰਨ ਵਿੱਚ ਵੀ ਅਸੀਂ ਵਿਗਿਆਨਕ ਤਰੀਕਾ ਅਪਣਾਇਆ ਹੈ । 2011 ਦੀ ਜਨਗਣਨਾ ਦੇ ਅਧਾਰ ‘ਤੇ ਅਤੇ ਪਹਿਲਾਂ ਤਾਂ ਬੀਪੀਐੱਲ ਲਿਸਟ ਅਤੇ ਉਹ ਵੀ ਬਦਲਦੀ ਰਹਿੰਦੀ ਸੀ । ਲੋਕ ਸ਼ਿਕਾਇਤਾਂ ਕਰਦੇ ਰਹਿੰਦੇ ਸਨ ਕਿ ਮੇਰਾ ਨਾਮ ਨਹੀਂ ਹੈ। ਪਹਿਲਾਂ ਸੀ ਲੇਕਿਨ ਹੁਣ ਕਟ ਗਿਆ ਹੈ । ਉਹ ਕਟਦਾ ਇਸ ਲਈ ਸੀ ਉਹ ਵਿੱਚੋ ਲਿਆ ਦੀ ਜੇਬ ਵਿੱਚ ਕੁਝ ਪਾਉਂਦਾ ਨਹੀਂ ਸੀ । ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਅਸੀਂ ਸਭ ਤੋਂ ਪਹਿਲਾਂ ਇਸੇ ਅਵਿਵਸਥਾ ਨੂੰ ਸੁਧਾਰਿਆ।
ਹੁਣ ਪਿੰਡਾਂ ਵਿੱਚ ਕਿਸ ਨੂੰ ਘਰ ਮਿਲੇਗਾ ਜਾਂ 2011 ਵਿੱਚ ਜੋ ਜਨਗਣਨਾ ਹੋਈ ਸੀ ਉਸ ਦੇ ਅਧਾਰ ‘ਤੇ ਗ੍ਰਾਮ ਸਭਾਵਾਂ ਦੁਆਰਾ ਤੈਅ ਕੀਤਾ ਜਾਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਵਜ੍ਹਾ ਨਾਲ ਕਿਸੇ ਦਾ ਨਾਮ ਉਸ ਲਿਸਟ ਵਿੱਚ ਨਹੀਂ ਹੈ ਜਾਂ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਵੀ ਅਪੀਲ ਕਰਨ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ।
ਘਰ ਵੰਡਣ ਵਿੱਚ ਪਾਰਦਰਸ਼ਿਤਾ ਹੋਰ ਜ਼ਿਆਦਾ ਵਧਾਉਣ ਲਈ ਸਾਡੀ ਸਰਕਾਰ ਨੇ ਇਹ ਵੀ ਤੈਅ ਕੀਤਾ ਹੈ ਕਿ ਜਿਨ੍ਹਾਂ – ਜਿਨ੍ਹਾਂ ਨੂੰ ਘਰ ਦਿੱਤਾ ਜਾ ਰਹੇ ਹਨ ਉਨ੍ਹਾਂ ਦੀ ਲਿਸਟ ਨੂੰ ਗ੍ਰਾਮ ਪੰਚਾਇਤਾਂ ਦੀਆਂ ਦੀਵਾਰਾਂ ‘ਤੇ ਲਗਾਇਆ ਜਾਵੇ । ਪੂਰੇ ਪਿੰਡਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ-ਇਹ ਲੋਕ ਹੱਕਦਾਰ ਹਨ ਅਤੇ ਉਨ੍ਹਾਂ ਨੂੰ ਘਰ ਮਿਲਣ ਵਾਲਾ ਹੈ । ਯਾਨੀ ਹਰ ਪੱਧਰ ‘ਤੇ ਸਾਡੀ ਇਹ ਪ੍ਰਯਤਨ ਰਿਹਾ ਕਿ ਗ਼ਰੀਬਾਂ ਨੂੰ ਘਰ ਮਿਲੇ ਜਦੋਂ ਕਿ ਪਹਿਲਾਂ ਹਰ ਪੱਧਰ ‘ਤੇ ਪ੍ਰਯਤਨ ਹੁੰਦਾ ਸੀ ਕਿ ਗ਼ਰੀਬਾਂ ਦਾ ਨਾਮ ਕਟੇ, ਲਿਸਟ ਵਿੱਚ ਨਾਮ ਨਿਕਲੇ ਅਤੇ ਦਲਾਲਾਂ ਦੀ ਜੇਬ ਭਰਦੀ ਰਹੇ । ਇਹੀ ਕਾਰੋਬਾਰ ਹੁੰਦਾ ਰਿਹਾ ਸੀ ।
ਭਾਈਓ ਅਤੇ ਭੈਣੋਂ , ਪੁਰਾਣੀ ਯੋਜਨਾ ਤੋਂ ਅਲੱਗ ਇੱਕ ਹੋਰ ਮੱਹਤਵਪੂਰਨ ਕਾਰਜ ਅਸੀਂ ਕੀਤਾ , ਅੱਜ ਜਿਨ੍ਹਾਂ ਨੂੰ ਘਰ ਮਿਲਿਆ ਹੈ ਉਹ ਵੀ ਇਸ ਦੇ ਗਵਾਹ ਹਨ ਕਿ ਪਹਿਲਾਂ ਇੱਥੇ ਲਾਭਾਰਥੀਆਂ ਦਾ ਔਨਲਾਈਨ ਰਜਿਸਟ੍ਰੇਸ਼ਨ ਹੁੰਦਾ ਹੈ ਅਤੇ ਫਿਰ ਉਸ ਦੇ ਬੈਂਕ ਖਾਤਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ । ਇਹ ਵੀ ਇਸ ਲਈ ਕੀਤੀ ਜਾਂਦੀ ਹੈ ਤਾਕਿ ਲਾਭਾਰਥੀਆਂ ਦੇ ਖਾਤੇ ਵਿੱਚ ਸਿੱਧੇ ਪੈਸੇ ਟਰਾਂਸਫਰ ਕਰਨ ਵਿੱਚ ਕੋਈ ਦਿੱਕਤ ਨਾ ਆਏ ।
ਭਾਈਓ ਅਤੇ ਭੈਣੋਂ , ਪਹਿਲਾਂ ਦੀ ਯੋਜਨਾ ਵਿੱਚ ਸਥਿਤੀ ਇਹ ਰਹਿੰਦੀ ਸੀ ਕਿ ਵੱਖ- ਵੱਖ ਪੱਧਰ ‘ਤੇ ਵੱਖ – ਵੱਖ ਬੈਂਕ ਖਾਤੇ ਹੁੰਦੇ ਸਨ । ਜਿੱਥੋਂ ਲਾਭਾਰਥੀਆਂ ਨੂੰ ਪੈਸੇ ਰਿਲੀਜ਼ ਕੀਤੇ ਜਾਂਦੇ ਸਨ ਇਸ ਵਜ੍ਹਾ ਨਾਲ ਅਕਸਰ ਉਨ੍ਹਾਂ ਦਾ ਪੈਸਾ ਅਟਕ ਜਾਂਦਾ ਸੀ । ਹੁਣ ਅਸੀਂ ਰਾਜ ਪੱਧਰ ‘ਤੇ ਸਿਰਫ਼ ਇੱਕ ਖਾਤਾ ਬਣਾ ਦਿੱਤਾ ਹੈ ਜਿੱਥੋਂ ਸਾਰੇ ਲਾਭਾਰਥੀਆਂ ਨੂੰ ਪੈਸੇ ਟਰਾਂਸਫਰ ਕੀਤੇ ਜਾਂਦੇ ਹਨ। ਯਾਨੀ ਘਰ ਪ੍ਰਾਪਤ ਕਰਨ ਵਾਲਿਆਂ ਦੀ ਇੱਕ ਹੋਰ ਦਿੱਕਤ ਨੂੰ ਦੂਰ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ।
ਹੁਣ ਆਉਂਦੇ ਹਾਂ ਘਰ ਨਿਰਮਾਣ ਦੀ ਮਾਨੀਟਰਿੰਗ ‘ਤੇ ਪਹਿਲਾਂ ਦੀ ਯੋਜਨਾ ਵਿੱਚ ਕਿਸ ਤਰ੍ਹਾਂ ਦੇ ਘਰ ਬਣਦੇ ਸਨ , ਤੁਸੀਂ ਵੀ ਦੇਖਿਆ ਹੋਵੇਗਾ ਉਨ੍ਹਾਂ ਦੀ ਅਜਿਹੀ ਬੁਰੀ ਹਾਲਤ ਰਹਿੰਦੀ ਸੀ ਕਿ ਲੋਕ ਘਰ ਮਿਲਣ ਦੇ ਬਾਅਦ ਵੀ ਉਸ ਵਿੱਚ ਜਾਣ ਲਈ ਤਿਆਰ ਨਹੀਂ ਹੁੰਦੇ ਸਨ । ਇਹ ਸਥਿਤੀ ਇਸ ਲਈ ਸੀ ਕਿਉਂਕਿ ਪਹਿਲਾਂ ਦੀਆਂ ਯੋਜਨਾਵਾਂ ਵਿੱਚ ਮਾਨੀਟਰਿੰਗ ਦਾ ਕੋਈ ਉਚਿਤ ਤਰੀਕਾ ਹੀ ਨਹੀਂ ਸੀ । ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਨ ਵਾਲੇ ਘਰਾਂ ਦੀ ਕਵਾਲਿਟੀ ‘ਤੇ ਨਜ਼ਰ ਰੱਖਣ ਲਈ ਅਸੀਂ ਨਵੀਂ ਵਿਵਸਥਾ ਸਥਾਪਿਤ ਕੀਤੀ ।
ਹੁਣ ਜੋ ਘਰ ਬਣਦੇ ਹਨ ਉਨ੍ਹਾਂ ਵਿੱਚ ਨਿਰਮਾਣ ਦੇ ਦੌਰਾਨ ਤਿੰਨ ਵੱਖ – ਵੱਖ ਪੱਧਰਾਂ ‘ਤੇ ਫੋਟੋਆਂ ਲਈਆਂ ਜਾਂਦੀਆਂ ਹਨ । ਉਸ ਦੀ ਜੀਓਟੈਕਿੰਗ ਕੀਤੀ ਜਾਂਦੀ ਹੈ । ਯਾਨੀ ਕਿਸ ਤਾਰੀਖ ‘ਤੇ ਫੋਟੋ ਲਈ ਕਿੱਥੇ ‘ਤੇ ਲਈ ਇਹ ਸਾਰੀ ਜਾਣਕਾਰੀ ਸਹੀ ਤਰੀਕੇ ਨਾਲ ਜਮ੍ਹਾਂ ਕੀਤੀ ਜਾਂਦੀ ਹੈ । ਇੰਨਾ ਹੀ ਨਹੀਂ ਸਰਕਾਰ ਨੇ ਜੋ ਵਿਵਸਥਾ ਬਣਾਈ ਹੈ ਉਸ ਵਿੱਚ ਇਹ ਵੀ ਇੰਤਜਾਮ ਕੀਤਾ ਹੈ ਕਿ ਇਨ੍ਹਾਂ ਫੋਟੋਆਂ ਨੂੰ ਕੋਈ ਵੀ ਦੇਖ ਸਕਦਾ ਹੈ।
ਭਾਈਓ ਅਤੇ ਭੈਣੋਂ , ਪਹਿਲਾਂ ਜੋ ਘਰ ਮਿਲਦੇ ਸਨ ਉਨ੍ਹਾਂ ਵਿੱਚ ਸਿਰਫ਼ ਖਾਲੀ ਚਾਰਦੀਵਾਰਾਂ ਹੁੰਦੀਆਂ ਸਨ । ਹੁਣ ਜੋ ਘਰ ਮਿਲ ਰਹੇ ਹਨ ਉਨ੍ਹਾਂ ਵਿੱਚ ਤਮਾਮ ਮੂਲ ਸੁਵਿਧਾਵਾਂ ਹਨ ਜੋ ਇੱਕ ਪਰਿਵਾਰ ਲਈ ਜਰੂਰੀ ਹੁੰਦੀਆਂ ਹਨ । ਬਿਜਲੀ ਦਾ ਕਨੈਕਸ਼ਨ , ਰਸੋਈ ਗੈਸ ਦਾ ਕਨੈਕਸ਼ਨ , ਪਖਾਨੇ ਇਹ ਸਭ ਸੁਵਿਧਾਵਾਂ ਘਰ ਦੇ ਨਾਲ ਹੀ ਮਿਲ ਰਹੀਆਂ ਹਨ । ਇਸ ਦੇ ਇਲਾਵਾ ਇੱਕ ਹੋਰ ਵੱਡਾ ਕੰਮ ਕੀਤਾ ਹੈ । ਅਸੀਂ ਘਰ ਦੇ ਡਿਜਾਈਨ ਨੂੰ ਲੈ ਕੇ .. ਪਹਿਲਾਂ ਛੋਟੇ – ਛੋਟੇ ਘਰ ਬਣਦੇ ਸਨ ਅਸੀਂ ਉਨ੍ਹਾਂ ਦਾ ਖੇਤਰਫਲ .. ਦਾਇਰਾ ਵਧਾ ਦਿੱਤਾ ਜਿਨ੍ਹਾਂ ਨੂੰ ਘਰ ਮਿਲਦਾ ਹੈ ਉਨ੍ਹਾਂ ਨੂੰ ਡਿਜ਼ਾਈਨ ਦੇ ਕਈ ਵਿਕਲਪ ਵੀ ਉਪਲੱਬਧ ਕਰਵਾਏ ਜਾਂਦੇ ਹਨ । ਕੋਸ਼ਿਸ਼ ਇਹ ਹੁੰਦੀ ਹੈ ਕਿ ਸਥਾਨਕ ਸੱਮਗਰੀ ਦਾ ਇਸਤੇਮਾਲ ਕਰਦਿਆਂ ਘੱਟ ਲਾਗਤ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਨਵੇਂ ਡਿਜਾਈਨ ਦੇ ਘਰ ਲੋਕਾਂ ਨੂੰ ਦਿੱਤੇ ਜਾਣ।
ਸਾਥੀਓ , ਅੱਜ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਇੱਥੇ ਮੌਜੂਦ ਹਜ਼ਾਰਾਂ ਲੋਕਾਂ ਦਾ ਆਪਣਾ ਅਨੁਭਵ ਹੈ ਲੇਕਿਨ ਦੇਸ਼ ਵਿੱਚ ਬਹੁਤ ਸਾਰੇ ਲੋਕ ਹੈ ਜੋ ਇਸ ਬਾਰੇ ਜਾਣਨਾ ਵੀ ਨਹੀਂ ਚਾਹੁੰਦੇ ਹੁਣ ਉਨ੍ਹਾਂ ਨੂੰ ਦੱਸਣਾ ਅਤੇ ਜਤਾਉਣ ਦਾ ਸਮਾਂ ਆ ਗਿਆ ਹੈ। ਅੱਜ ਜੋ ਲੋਕ ਮੇਰੇ ‘ਤੇ ਚਿੱਕੜ ਉਛਾਲ ਰਹੇ ਹਨ ਜਦੋਂ ਉਹ ਸਰਕਾਰ ਵਿੱਚ ਸਨ ਤਾਂ ਉਨ੍ਹਾਂ ਨੇ ਆਪਣੇ ਪੰਜ ਸਾਲ ਵਿੱਚ ਗ਼ਰੀਬਾਂ ਲਈ ਪੰਜ ਸਾਲ ਵਿੱਚ ਯਾਦ ਰੱਖੋਗੇ ਅੰਕੜਾ ਮੈਂ ਦੱਸਦਾ ਹਾਂ , ਯਾਦ ਰੱਖੋਗੇ ਮੈਂ ਜੋ ਦੱਸ ਰਿਹਾ ਹਾਂ ਯਾਦ ਰੱਖੋਗੇ ਪੱਕਾ ਰੱਖੋਗੇ । ਉਨ੍ਹਾਂ ਦੀ ਜਦੋਂ ਸਰਕਾਰ ਸੀ । ਮੈਡਮ ਰਿਮੋਟ ਕੰਟਰੋਲ ਨਾਲ ਜਦੋਂ ਸਰਕਾਰ ਚਲਾ ਰਹੀ ਸੀ ਤਦ ਗ਼ਰੀਬਾਂ ਲਈ ਪਿੰਡਾਂ ਵਿੱਚ ਪੰਜ ਸਾਲ ਵਿੱਚ ਸਿਰਫ਼ 25 ਲੱਖ ਘਰ ਬਣਵਾਏ ਸਨ ਅਤੇ ਜਦੋਂ ਤੋਂ ਇਹ ਸੇਵਕ ਆਇਆ ਹੈ ਨਾ, ਤੁਹਾਡੀ ਸੇਵਾ ਲਈ ਆਇਆ ਹੈ ਨਾ ਮੋਦੀ … ਸੇਵਕ ਨੇ ਪੰਜ ਸਾਲ ਵਿੱਚ ਅਤੇ ਉਸ ਤੋਂ ਵੀ ਘੱਟ ਸਮੇਂ ਵਿੱਚ 1 ਕਰੋੜ 25 ਲੱਖ ਘਰ ਬਣਾ ਦਿੱਤੇ …. 1 ਕਰੋੜ 25 ਲੱਖ ਯਾਨੀ ਉਨ੍ਹਾਂ ਨੇ ਪੰਜ ਸਾਲ ਵਿੱਚ ਜਿੰਨੇ ਬਣੇ ਉਸ ਤੋਂ ਪੰਜ ਗੁਣਾ । ਮਤਲਬ ਅਸੀਂ ਜਿੰਨਾਂ ਕੰਮ ਕੀਤਾ ਉਹ ਕਰਨਾ ਹੈ ਤਾਂ ਉਨ੍ਹਾਂ ਨੂੰ ਹੋਰ 25 ਸਾਲ ਲਗ ਜਾਂਦੇ ਮਤਲਬ ਤੁਹਾਡੇ ਬੱਚਿਆਂ ਦੇ ਬੱਚੇ ਵੀ ਵੱਡੇ ਹੋ ਜਾਂਦੇ ਲੇਕਿਨ ਤੁਸੀ ਝੌਂਪੜੀ (ਝੁੱਗੀ) ਵਿੱਚ ਹੀ ਜ਼ਿੰਦਗੀ ਗੁਜਾਰਦੇ ।
ਇੰਨਾ ਹੀ ਨਹੀਂ ਇਹ ਸਾਡਾ ਹੀ ਕੰਮ ਕਰਨ ਦਾ ਤਰੀਕਾ ਹੈ ਕਿ ਪਹਿਲਾਂ ਦੀ ਸਰਕਾਰ ਵਿੱਚ ਜਿੱਥੇ ਇੱਕ ਘਰ ਬਣਨ ਵਿੱਚ ਕਰੀਬ – ਕਰੀਬ 18 ਮਹੀਨੇ ਲੱਗਦੇ ਸਨ ਹੁਣ ਜਿਸ ਤਰ੍ਹਾਂ ਦੀ ਟੈਕਨੋਲੋਜੀ , ਜਿਸ ਤਰ੍ਹਾਂ ਦੇ ਸਾਧਨ ਜਿਸ ਤਰ੍ਹਾਂ ਦੀ ਵਿਵਸਥਾ ਨੂੰ ਅਸੀਂ ਲਾਗੂ ਕੀਤਾ ਹੈ 18 ਮਹੀਨਿਆਂ ਤੋਂ ਜ਼ਿਆਦਾ ਸਮਾਂ ਪਹਿਲਾਂ ਲਗਦਾ ਸੀ ਅੱਜ 12 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਉਹ ਆਪਣੇ ਘਰ ਵਿੱਚ ਰਹਿਣ ਚਲਾ ਜਾਂਦਾ ਹੈ ਅਤੇ ਭਾਈਓ ਭੈਣੋਂ , ਸਾਡੇ ਦੇਸ਼ ਵਿੱਚ ਘਰ ਹੈ ਤਾਂ ਪੁਰਸ਼ ਦੇ ਨਾਮ ‘ਤੇ , ਗੱਡੀ ਹੈ ਤਾਂ ਪੁਰਸ਼ ਨਾਮ ‘ਤੇ , ਜ਼ਮੀਨ ਹੈ ਖੇਤੀ ਹੈ ਤਾਂ ਪੁਰਸ਼ ਦੇ ਨਾਮ ‘ਤੇ , ਦੁਕਾਨ ਹੈ ਪੁਰਸ਼ ਦੇ ਨਾਮ ‘ਤੇ, ਜੋ ਕੁਝ ਵੀ ਹੈ ਪੁਰਸ਼ ਦੇ ਨਾਮ ‘ਤੇ ਅਤੇ ਪੁਰਸ਼ ਦਾ ਸਵਰਗਵਾਸ ਹੋ ਜਾਵੇ ਤਾਂ ਉਸ ਦੇ ਬੇਟੇ ਦੇ ਨਾਮ ‘ਤੇ ਵਿਚਾਰੀ ਮਾਂ ਦੇ ਨਾਮ ਕੁਝ ਹੈ ਹੀ ਨਹੀਂ । ਅਸੀਂ ਤੈਅ ਕੀਤਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਸ ਪਰਿਵਾਰ ਦੀ ਜੋ ਮੁੱਖ ਮਹਿਲਾ ਹੈ ਉਸ ਦੇ ਨਾਮ ‘ਤੇ ਦਿੱਤਾ ਜਾਵੇਗਾ । ਮੇਰੀ ਮਾਤਾਵਾਂ – ਭੈਣਾਂ ਤਾਕਤ ਹਨ ….. ਉਸੇ ਦੇ ਖਾਤੇ ਵਿੱਚ ਪੈਸਾ ਜਮ੍ਹਾਂ ਹੋਵੇਗਾ । ਇਹ ਜੋ ਮਕਾਨ ਬਣ ਰਹੇ ਹਨ ਉਸ ਦੇ ਪਿੱਛੇ ਇਹ ਵੀ ਕਾਰਨ ਹੈ ਕਿ ਪੈਸੇ ਇੱਧਰ – ਉੱਧਰ ਨਹੀਂ ਜਾਂਦੇ ਹਨ ਉਹ ਭੈਣਾਂ ਧਿਆਨ ਦੇਕੇ ਮਕਾਨ ਬਣਵਾ ਦਿੰਦੀਆਂ ਹਨ।
ਦੇਸ਼ ਵਿੱਚ ਜੋ ਵੀ ਬੇਘਰ ਹਨ ਉਨ੍ਹਾਂ ਨੂੰ ਘਰ ਮਿਲਣ … ਸਾਡਾ ਵਾਅਦਾ ਹੈ, ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ, ਹੁਣੇ ਵੀ ਬਹੁਤ ਲੋਕ ਜਿਨ੍ਹਾਂ ਨੂੰ ਮਕਾਨ ਪੰਹੁਚਾਉਣਾ ਹੈ । ਜਿਨ੍ਹਾਂ ਨੂੰ ਘਰ ਮਿਲਿਆ ਨਹੀਂ ਉਨ੍ਹਾਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ। ਅਸੀਂ ਕਰਕੇ ਦਿਖਾਇਆ ਹੈ ਪੰਜ ਗੁਣਾ ਤੇਜ਼ੀ ਨਾਲ ਕੰਮ ਸਾਢੇ ਚਾਰ ਸਾਲ ਵਿੱਚ ਕਰਕੇ ਦਿਖਾਇਆ ਹੈ । 2022 ਵਿੱਚ ਮਕਾਨ ਦਾ ਕੰਮ ਪੂਰਾ ਕਰਨ ਦੇ ਇਰਾਦੇ ਨਾਲ ਦੌੜ ਰਹੇ ਹਾਂ । ਜਿਸ ਨੂੰ ਨਹੀਂ ਮਿਲਿਆ ਹੈ ਉਨ੍ਹਾਂ ਨੂੰ ਵੀ ਮਕਾਨ ਮਿਲੇਗਾ ਇਹ ਮੈਂ ਵਿਸ਼ਵਾਸ ਅੱਜ ਦੇਣਾ ਚਾਹੁੰਦਾ ਹਾਂ । ਮੇਰੇ ਸਾਹਮਣੇ ਅਜਿਹੇ ਅਨੇਕ ਭਾਈ – ਭੈਣ ਬੈਠੇ ਹਨ ਜੋ ਗਵਾਹ ਹਨ ਕਿ ਉਨ੍ਹਾਂ ਨੂੰ ਕਿੰਨੀ ਅਸਾਨੀ ਨਾਲ ਬਿਨਾ ਕਿਸੇ ਨੂੰ ਖਿਲਾਏ – ਪਿਲਾਏ ਆਪਣਾ ਘਰ ਮਿਲ ਗਿਆ ਅਤੇ ਮੈਂ ਪੁੱਛ ਲਿਆ ਹੈ ਹੁਣੇ……
ਸਾਥੀਓ, ਮੈਂ ਖੁਦ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਸੰਵਾਦ ਕਰਦਾ ਰਹਿੰਦਾ ਹਾਂ। ਇਸੇ ਤਰ੍ਹਾਂ ਹੀ ਇੱਥੇ ਝਾਰਖੰਡ ਦੇ ਲਾਭਾਰਥੀਆਂ ਨਾਲ ਮੈਂ ਬਾਤਚੀਤ ਕੀਤੀ ਹੈ ਅਤੇ ਜਿਸ ਤੋਂ ਮੈਨੂੰ ਪਤਾ ਚਲਿਆ ਹੈ ਕਿ ਕਿਸ ਪ੍ਰਕਾਰ ਦਾ ਬਦਲਾਅ ਆਇਆ ਹੈ।
ਮੈਨੂੰ ਇੱਕ ਵਾਰ ਵੀਡੀਓ ਕਾਨਫਰੰਸ ਰਾਹੀਂ ਝਾਰਖੰਡ ਦੀਆਂ ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਖੁੰਡੀ ਦੀ ਭੈਣ ਨੀਰੂ , ਅੰਜਲੀ , ਗਾਇਤਰੀ ਸਹਿਤ ਅਨੇਕ ਅਜਿਹੀਆਂ ਭੈਣਾਂ ਨਾਲ ਉਸ ਦੌਰਾਨ ਮੇਰੀ ਕਾਫ਼ੀ ਬਾਤਚੀਤ ਹੋਈ ਸੀ । ਉਸ ਵਿੱਚ ਭੈਣਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣਾ ਘਰ ਬਣਾਇਆ । ਝਾਰਖੰਡ ਦੀ ਸਰਕਾਰ ਨੇ ਰਾਣੀ ਮਿਸਤਰੀ ਬਣਾਉਣ ਦੀ ਜੋ ਟ੍ਰੇਨਿੰਗ ਦਿੱਤੀ ਹੈ ਉਸ ਦੇ ਬਾਅਦ ਪਹਿਲਾਂ ਉਨ੍ਹਾਂ ਨੇ ਦੂਜਿਆਂ ਲਈ ਪਖਾਨੇ ਬਣਾਇਆ ਅਤੇ ਬਾਅਦ ਵਿੱਚ ਆਪਣੇ ਲਈ ਘਰ ਬਣਾਇਆ।
ਭਾਈਓ ਅਤੇ ਭੈਣੋਂ , ਅਜਿਹੇ ਤਮਾਮ ਲਾਭਾਰਥੀ ਦੱਸਦੇ ਹਨ ਕਿਵੇਂ ਚਾਰ ਕਿਸ਼ਤਾਂ ਵਿੱਚ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕਰੀਬ ਸਵਾ ਲੱਖ ਰੁਪਏ ਪਹੁੰਚ ਰਹੇ ਹਨ । ਟਾਇਲਟ ਲਈ ਅਲੱਗ ਤੋਂ ਪੈਸੇ ਮਿਲ ਰਹੇ ਹਨ । ਪਹਿਲਾਂ ਸਿਰਫ਼ 70 ਹਜ਼ਾਰ ਰੁਪਏ ਮਿਲਦੇ ਸਨ ਉਸ ਦੇ ਉੱਤੇ ਵੀ ਘਰ ‘ਤੇ ਕਿੰਨੇ ਲਗਦੇ ਸਨ , ਇਹ ਤੁਸੀਂ ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਸੁਭਾਗਸ਼ਾਲੀ ਲੋਕਾਂ ਨੂੰ ਪਹਿਲਾਂ ਦੀ ਸਰਕਾਰ ਦੇ ਦੌਰਾਨ ਘਰ ਮਨਜ਼ੂਰ ਹੋਏ ਹਨ ।
ਸਾਥੀਓ ਗ਼ਰੀਬ ਨੂੰ ਜਦੋਂ ਘਰ ਮਿਲ ਜਾਂਦਾ ਹੈ ਤਾਂ ਉਸ ਦਾ ਆਤਮ ਵਿਸ਼ਵਾਸ ਸਿਖਰ ‘ਤੇ ਪਹੁੰਚ ਜਾਂਦਾ ਹੈ । ਜਦੋਂ ਉਸ ਨੂੰ ਗਰਮੀ, ਸਰਦੀ ਬਰਸਾਤ ਦੀ ਚਿੰਤਾ ਨਹੀਂ ਰਹਿੰਦੀ ਤਾਂ ਉਹ ਕਮਾਈ ‘ਤੇ ਧਿਆਨ ਦਿੰਦਾ ਹੈ ਅਤੇ ਉਸ ਦਾ ਜੀਵਨ ਪੱਧਰ ਉੱਪਰ ਉੱਠਣ ਲਗਦਾ ਹੈ।
ਇੰਨਾ ਹੀ ਨਹੀਂ ਇਹ ਜੋ ਘਰ ਬਣ ਰਹੇ ਹਨ ਉਹ ਪਰਿਵਾਰ ਦੀ ਮਹਿਲਾ ਮੈਂਬਰ ਦੇ ਨਾਮ ‘ਤੇ ਅਸੀਂ ਦੇ ਰਹੇ ਹਾਂ ਇਸੇ ਵਿੱਚ ਸਿਰਫ਼ ਇੱਕ ਘਰ ਨਾਲ ਹੀ ਗ਼ਰੀਬ ਦੇ ਸਸ਼ਕਤੀਕਰਨ ਦਾ ਪੂਰਾ ਅੰਦੋਲਨ ਖੜ੍ਹਾ ਕਰਨ ਦਾ ਪ੍ਰਯਤਨ ਹੋ ਰਿਹਾ ਹੈ। ਘਰ ਵੀ ਮਿਲ ਰਿਹਾ ਹੈ , ਰੋਜ਼ਗਾਰ ਵੀ , ਆਤਮ ਸਨਮਾਨ ਵੀ ਅਤੇ ਆਤਮਵਿਸ਼ਵਾਸ ਵੀ ਜੋ ਗ਼ਰੀਬੀ ਨੂੰ ਭਾਰਤ ਤੋਂ ਹਟਾਉਣ ਵਿੱਚ ਬਹੁਤ ਮਦਦਗਾਰ ਸਿੱਧ ਹੋ ਰਿਹਾ ਹੈ।
ਜਦੋਂ ਘਰ ਦੀ ਗੱਲ ਹੁੰਦੀ ਹੈ ਤਾਂ ਇੱਕ ਹੋਰ ਵੱਡਾ ਅੰਤਰ ਪਹਿਲੇ ਦੀ ਤੁਲਨਾ ਵਿੱਚ ਇਹ ਹੈ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਮੱਧ ਵਰਗ ਦੇ ਘਰ ਦੀ ਵੀ ਚਿੰਤਾ ਕੀਤੀ ਹੈ। ਮੱਧ ਵਰਗ ਨੂੰ ਆਰਥਕ ਮਦਦ ਦੇ ਨਾਲ ਹੀ ਵਿਆਜ ਵਿੱਚ ਵੀ ਰਾਹਤ ਦਿੱਤੀ ਜਾ ਰਹੀ ਹੈ । ਇਸ ਦੇਸ਼ ਦੇ ਹਰ ਨਾਗਰਿਕਾ ਦਾ ਆਪਣੇ ਘਰ ਦਾ ਸੁਪਨਾ ਪੂਰਾ ਹੋਵੇ ਇਸੇ ਤਰ੍ਹਾਂ ਅਸੀਂ ਪੂਰੀ ਇਮਾਨਦਾਰੀ ਨਾਲ ਪ੍ਰਯਤਨ ਕਰ ਰਹੇ ਹਾਂ ਅਤੇ ਅਗਰ ਮੱਧ ਵਰਗ ਦੇ ਪਰਿਵਾਰ 20 ਲੱਖ ਰੁਪਏ ਦਾ ਫਲੈਟ ਲੈਣ ਜਾਂਦੇ ਹਨ ਤਾਂ ਬੈਂਕ ਤੋਂ ਉਸ ਨੇ ਕਰਜ਼ਾ ਲਿਆ ਹੈ ਤਾਂ ਅਸੀਂ ਉਸ ਵਿੱਚ ਮਦਦ ਅਜਿਹੀ ਕੀਤੀ ਹੈ ਕਿ 20 ਸਾਲ ਵਿੱਚ ਜਦੋਂ ਪੈਸੇ ਜਮ੍ਹਾਂ ਕਰੇਗਾ ਤਾਂ ਪਹਿਲੇ ਦੀ ਤੁਲਨਾ ਵਿੱਚ ਦਾ ਛੇ ਲੱਖ ਰੁਪਏ ਘੱਟ ਹੋ ਜਾਵੇਗਾ ਬਚ ਜਾਵੇਗਾ। ਇਹ ਕੰਮ ਮੱਧ ਵਰਗੀ ਪਰਿਵਾਰਾਂ ਲਈ ਅਸੀਂ ਕੀਤਾ ਹੈ। 20 ਲੱਖ ਰੁਪਏ ਭਰਦੇ-ਭਰਦੇ ਉਸ ਦਾ ਛੇ ਲੱਖ ਰੁਪਏ ਬਚਾਉਣ ਦਾ ਕੰਮ ਵਿਆਜ ਘੱਟ ਕਰਕੇ ਅਸੀਂ ਕੀਤਾ ਹੈ।
ਭਾਈਓ ਅਤੇ ਭੈਣੋਂ , ਝਾਰਖੰਡ ਇੱਥੋਂ ਦੇ ਆਦਿਵਾਸੀਆਂ ਨੂੰ , ਇੱਥੋਂ ਦੇ ਆਮ ਜਨ ਦੇ ਸੰਘਰਸ਼ ਦਾ ਨਤੀਜਾ ਹੈ । ਇਹ ਰਾਜ, ਤੁਸੀਂ ਸਾਰਿਆਂ ਦੀਆਂ ਆਕਾਂਖਿਆਵਾਂ ਦਾ ਪ੍ਰਤੀਕ ਹੈ । ਜਿਸ ਨੂੰ ਅਟਲ ਜੀ ਦੀ ਸਰਕਾਰ ਨੇ ਸਨਮਾਨ ਦਿੱਤਾ ਸੀ । ਇਸ ਦੇ ਸੰਤੁਲਿਤ ਅਤੇ ਸੰਪੂਰਨ ਵਿਕਾਸ ਲਈ ਕੇਂਦਰ ਅਤੇ ਝਾਰਖੰਡ ਦੀਆਂ ਸਰਕਾਰਾਂ ਪੂਰੀ ਇਮਾਨਦਾਰੀ ਨਾਲ ਜੁਟੀਆਂ ਹੋਈਆਂ ਹਨ । ਸਬਕਾ ਸਾਥ ਸਬਕਾ ਵਿਕਾਸ ਸਾਡਾ ਮਾਰਗ ਵੀ ਹੈ ਅਤੇ ਟੀਚਾ ਵੀ ਹੈ।
ਇਸ ਸੋਚ ਦਾ ਨਤੀਜਾ ਹੈ ਕਿ ਇੱਥੋਂ ਜਿਸ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਯ ਯੋਜਨਾ ਪੀਐੱਮਜੇ ਯੋਜਨਾ ਦੀ ਸ਼ੁਰੂਆਤ ਮੋਦੀ ਕੇਅਰ ਦੇ ਨਾਮ ਤੋਂ ਲੋਕ ਜਾਣਦੇ ਹਨ ਤਿੰਨ ਮਹੀਨੇ ਪਹਿਲਾਂ ਕੀਤੀ ਗਈ ਸੀ ਉਹ ਅੱਜ ਲੱਖਾਂ ਗ਼ਰੀਬਾਂ ਨੂੰ ਜੀਵਨ – ਦਾਨ ਦੇ ਰਹੀ ਹੈ । ਸਿਰਫ਼ ਸੌ ਦਿਨ ਦੇ ਅੰਦਰ ਹੀ ਕਰੀਬ – ਕਰੀਬ ਸਾਢੇ ਛੇ ਸੱਤ ਲੱਖ ਤੋਂ ਜ਼ਿਆਦਾ ਭੈਣ ਭਾਈਆਂ ਨੂੰ ਦੇਸ਼ ਭਰ ਦੇ ਹਜ਼ਾਰਾਂ ਹਸਪਤਾਲਾਂ ਵਿੱਚ ਜਾਂ ਤਾਂ ਇਲਾਜ ਮਿਲ ਚੁੱਕਿਆ ਹੈ ਜਾਂ ਫਿਰ ਉਹ ਹਸਪਤਾਲ ਵਿੱਚ ਇਲਾਜ ਕਰਾ ਰਹੇ ਹਨ ਇਸ ਵਿੱਚ ਝਾਰਖੰਡ ਦੇ ਵੀ ਕਰੀਬ 28 ਹਜ਼ਾਰ ਲਾਭਾਰਥੀਆਂ ਦੀ ਮਦਦ ਹੋਈ ਹੈ ।
ਸਾਥੀਓ , ਅੱਜ ਆਯੁਸ਼ਮਾਨ ਯੋਜਨਾ ਦਾ ਇੰਨਾ ਵਿਸਤਾਰ ਹੋ ਚੁੱਕਿਆ ਹੈ ਕਿ ਹਰ ਰੋਜ ਕਰੀਬ – ਕਰੀਬ 10 ਹਜ਼ਾਰ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ । ਯਾਨੀ ਇਹ ਯੋਜਨਾ ਹਰ ਰੋਜ 10 ਹਜ਼ਾਰ ਲੋਕਾਂ ਦੇ ਜੀਵਨ ਨੂੰ ਬਚਾਉਣ , ਉਨ੍ਹਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਦਾ ਪ੍ਰਯਤਨ ਕਰ ਰਹੀ ਹੈ।
ਭਾਈਓ ਅਤੇ ਭੈਣੋਂ ਵਿਕਾਸ ਦੀ ਪੰਚਧਾਰਾ ਯਾਨੀ ਬੱਚਿਆਂ ਦੀ ਪੜ੍ਹਾਈ ਨੌਜਵਾਨਾਂ ਨੂੰ ਕਮਾਈ ਕਿਸਾਨਾ ਨੂੰ ਸਿੰਚਾਈ, ਬਜ਼ੁਰਗਾਂ ਨੂੰ ਦਵਾਈ ਅਤੇ ਜਨ-ਜਨ ਦੀ ਸੁਣਵਾਈ ਇਸ ਨੂੰ ਨਿਊ ਇੰਡੀਆਂ ਦੇ ਸੰਸਕਾਰ ਬਣਾਉਣ ਵਿੱਚ ਅਸੀਂ ਜੁਟੇ ਹੋਏ ਹਾਂ।
ਆਪ ਸਾਰੇ ਝਾਰਖੰਡਵਾਸੀਆਂ ਦਾ ਭਰਪੂਰ ਅਸ਼ੀਰਵਾਦ ਸਾਡੇ ਨਾਲ ਰਿਹਾ ਹੈ । ਨਿਊ ਇੰਡੀਆ ਲਈ ਰਿਹਾ ਹੈ , ਨਿਊ ਝਾਰਖੰਡ ਲਈ ਰਿਹਾ ਹੈ । ਵਿਕਾਸ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਤੁਸੀਂ ਇਵੇਂ ਹੀ ਬਣਾਈ ਰੱਖੋਗੇ ਇਸ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਨੀਤੀਸ਼ ਕੁਮਾਰ ਅਤੇ ਰਘੁਵਰ ਦਾਸ ਜੀ ਨੂੰ ਦੋਨਾਂ ਨੂੰ ਵਧਾਈ ਦਿੰਦਾ ਹਾਂ । ਸਾਡੇ ਸਾਰੇ ਐੱਮਪੀਸ ਨੂੰ ਵਧਾਈ ਦਿੰਦਾ ਹਾਂ ਅਤੇ ਜਨਤਾ ਜਨਾਰਦਨ ਨੂੰ ਵਧਾਈ ਦਿੰਦਾ ਹਾਂ।
ਇਨ੍ਹਾਂ ਪ੍ਰੋਜੈਕਟਾਂ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਆਕੇ , ਇੰਨੇ ਧੀਰਜ ਨਾਲ ਅਸ਼ੀਰਵਾਦ ਦਿੱਤੇ ਇਸ ਲਈ ਮੈਂ ਫਿਰ ਇੱਕ ਵਾਰ ਸਿਰ ਝੁਕਾ ਕੇ ਨਮਨ ਕਰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ…. ਦੋਵੇਂ ਮੁੱਠੀਆਂ ਬੰਦ ਕਰਕੇ ਬੋਲੋ….
ਭਾਰਤ ਮਾਤਾ ਕੀ ਜੈ…. ਐਸੇ ਨਹੀਂ
ਭਾਰਤ ਮਾਤਾ ਕੀ ਜੈ….. ਸ਼ਾਬਾਸ਼…..
ਭਾਰਤ ਮਾਤਾ ਕੀ ਜੈ…..
ਭਾਰਤ ਮਾਤਾ ਕੀ ਜੈ….
ਬਹੁਤ-ਬਹੁਤ ਧੰਨਵਾਦ।
***
ਅਤੁਲ ਕੁਮਾਰ ਤਿਵਾਰੀ, ਅਰੁਣ ਕੁਮਾਰ ਪੀ, ਮਮਤਾ
We have transformed the housing sector. More houses are being built with better facilities, allocated without favouritism and aimed at women empowerment.
— Narendra Modi (@narendramodi) January 5, 2019
Congress built few houses, allowed middlemen to make merry and named schemes after members of one family! pic.twitter.com/bKdYGKrymN
जब सरकार बिना भ्रष्टाचार के साफ नीयत से काम करती है तो परिणाम दिखता है।
— Narendra Modi (@narendramodi) January 5, 2019
एक सिंचाई परियोजना जिसे दशकों पहले पूरा हो जाना चाहिए था, उसे कांग्रेस की सरकारों ने लगातार लटकाए रखा।
हमने किसानों के कल्याण के लिए बड़ी सिंचाई परियोजनाओं को पुनर्जीवित किया है। pic.twitter.com/MW7slZqCXl
हमारे लिए किसान अन्नदाता हैं, उनके लिए वोटबैंक।
— Narendra Modi (@narendramodi) January 5, 2019
जब किसानों को कोई सिर्फ वोटबैंक समझता है तब वो आधी-अधूरी कर्जमाफी से आगे नहीं सोच पाता।
हम यह सुनिश्चित करना चाहते हैं कि किसानों के ऊपर आर्थिक बोझ न रहे। उन्हें सिंचाई और तकनीक की बेहतर सुविधा मिले, जिससे उनकी आय दोगुनी हो। pic.twitter.com/4vG7ikbUqT